‘ਮੀਡੀਆਂ ਪੰਜਾਬ’ ਦੇ ਸਮਗਮ ਮੌਕੇ ਸੱਤ ਪੰਜਾਬੀ ਪੁਸਤਕਾਂ ਲੋਕ ਅਰਪਣ.......... ਪੁਸਤਕ ਰਿਲੀਜ਼ / ਕੇਹਰ ਸ਼ਰੀਫ਼

‘ਮੀਡੀਆ ਪੰਜਾਬ’ ਵਲੋਂ ਲਾਈਪਜਿ਼ਗ (ਜਰਮਨੀ) ਵਿਖੇ ਕਰਵਾਏ ਗਏ ਸਾਲਾਨਾ ਸਮਾਗਮ ਅਤੇ ਕਵੀ ਦਰਬਾਰ ਦੇ ਮੌਕੇ ਸਾਰੇ ਯੂਰਪ ਤੋਂ ਜੁੜੇ ਪੰਜਾਬੀ ਲੇਖਕਾਂ ਅਤੇ ਪੰਜਾਬੀ ਪਿਆਰਿਆਂ ਦੀ ਹਾਜ਼ਰੀ ਵਿਚ ਘੰਟਿਆਂ ਬੱਧੀ ਵਿਚਾਰ ਚਰਚਾ ਅਤੇ ਕਾਵਿ ਮਹਿਫ਼ਲ ਦੇ ਦਰਮਿਆਨ 7 ਕਿਤਾਬਾਂ ਵੀ ਲੋਕ ਅਰਪਣ ਕੀਤੀਆਂ ਗਈਆਂ। ਜਰਮਨ ਵਿਚ ਵਸਦੇ 14 ਪੰਜਾਬੀ ਲੇਖਕਾਂ ਵਲੋਂ ਜਿਨ੍ਹਾਂ ਵਿਚ ਗੁਰਦੀਸ਼ ਪਾਲ ਕੌਰ ਬਾਜਵਾ, ਅੰਜੂਜੀਤ ਸ਼ਰਮਾ, ਚਰਨਜੀਤ ਕੌਰ ਧਾਲੀਵਾਲ ਸੈਦੋਕੇ, ਸੁੱਚਾ ਸਿੰਘ ਬਾਜਵਾ, ਕੇਹਰ ਸ਼ਰੀਫ਼, ਅਮਰਜੀਤ ਸਿੰਘ ਸਿੱਧੂ, ਰਣਜੀਤ ਸਿੰਘ ਦੂਲੇ, ਜੋਗਿੰਦਰ ਬਾਠ, ਦਰਸ਼ਣ ਸਿੰਘ ਘੁੰਮਣ, ਅਦਰਸ਼ ਪਾਲ ਸਿੰਘ ਘੋਤੜਾ, ਅਮਨਦੀਪ ਕਾਲਕਟ, ਮਨਮੋਹਨ ਸਿੰਘ ਜਰਮਨੀ, ਸੇਵਾ ਸਿੰਘ ਸੋਢੀ, ਬਬਰ ਸਤਨਾਮ ਸਿੰਘ ਸ਼ਾਮਲ ਹਨ ਵਲੋਂ ਪਰਵਾਸ ਦੇ ਮਸਲਿਆਂ ਸਬੰਧੀ ਲਿਖੀ ਵਾਰਤਕ ਦੀ ਪੁਸਤਕ ‘ਪਰਵਾਸ ਦੇ ਰੰਗ’ ਜੋ ਕਿ ਬੀਬੀ ਗੁਰਦੀਸ਼ ਪਾਲ ਕੌਰ ਬਾਜਵਾ, ਬਲਦੇਵ ਸਿੰਘ ਬਾਜਵਾ ਅਤੇ ਕੇਹਰ ਸ਼ਰੀਫ਼ ਵਲੋਂ ਸੰਪਾਦਤ ਕੀਤੀ ਗਈ ਹੈ ਲੋਕ ਅਰਪਣ ਕੀਤੀ ਗਈ।  ਜਰਮਨ ਵਸਦੀ ਕਵਿਤਰੀ ਅੰਜੂਜੀਤ ਸ਼ਰਮਾ ਦਾ ਪਲੇਠਾ ਕਾਵਿ ਸੰਗ੍ਰਹਿ ‘ਸੋਚਾਂ ਦੀਆਂ ਪੈੜਾਂ’,
ਇਟਲੀ ਵਸਦੇ ਪੰਜਾਬੀ ਕਵੀ ਵਿਸ਼ਾਲ ਦਾ ਨਵਾਂ ਕਾਵਿ ਸੰਗ੍ਰਹਿ ‘ਤ੍ਰੇਹ’, ਇਟਲੀ ਵਾਸੀ ਪ੍ਰਭਜੀਤ ਨਰਵਾਲ ਦਾ ਕਾਵਿ ਸੰਗ੍ਰਹਿ ‘ਹਓਕੇ ਬੇ-ਜੁਬਾਂ’, ਸਾਹਿਤ ਸੁਰ ਸੰਗਮ ਸਭਾ (ਇਟਲੀ) ਦੇ ਲੇਖਕਾਂ ਵਲੋਂ ਛਾਪਿਆ ਸਾਂਝਾ ਕਾਵਿ ਸੰਗ੍ਰਹਿ ‘ਸਾਂਝ ਸਫਰ’ ਅਤੇ ਭਾਰਤ ਤੋਂ ਗੁਰਮੇਲ ਸਿੰਘ ਬੌਡੇ ਦੀਆਂ ਪਹੁੰਚੀਆਂ ਦੋ ਕਿਤਾਬਾਂ ‘ਸੱਚੋ ਸੱਚ ਦੱਸ ਵੇ ਯੋਗੀ’ ਤੇ ਮਸਤਕ ਦੀ ਦਸਤਕ’ ਵੀ ਲੋਕ ਅਰਪਣ ਕੀਤੀਆ ਗਈਆਂ। ਇਨ੍ਹਾਂ ਨੂੰ ਲੋਕ ਅਰਪਣ ਕਰਨ ਦੀ ਰਸਮ ਯੂਰਪੀ ਪੰਜਾਬੀ ਸੱਥ ਦੇ ਸੰਚਾਲਕ ਮੋਤਾ ਸਿੰਘ ਸਰਾਏ, ਗੁਰਦੀਸ਼ ਪਾਲ ਕੌਰ ਬਾਜਵਾ, ਬਲਦੇਵ ਸਿੰਘ ਬਾਜਵਾ , ਕੇਹਰ ਸ਼ਰੀਫ, ਹਰਜਿੰਦਰ ਸਿੰਘ ਸੰਧੂ, ਅੰਜੂਜੀਤ ਸ਼ਰਮਾ, ਸੁੱਚਾ ਸਿੰਘ ਬਾਜਵਾ, ਜੱਗੀ ਕੁੱਸਾ, ਵਿਸ਼ਾਲ, ਨਿਰਮਲ ਸਿੰਘ ਕੰਧਾਲਵੀ ਅਤੇ  ਅਮਰਜੀਤ ਸਿੰਘ ਸਿੱਧੂ ਨੇ ਨਿਭਾਈ। ਸ਼ਾਇਦ ਯੂਰਪ ਅੰਦਰ ਇਹ ਅਜਿਹਾ ਪਹਿਲਾ ਸਮਾਗਮ ਹੋਵੇ ਜਿਸ ਵਿਚ ਪੰਜਾਬ, ਪਜੰਾਬੀ ਅਤੇ ਪੰਜਾਬੀਅਤ ਬਾਰੇ ਭਰਪੂਰ ਵਿਚਾਰ ਚਰਚਾ ਵੀ ਹੋਈ ਹੋਵੇ, ਕਵੀਆਂ ਨੇ ਆਪਣੇ ਕਲਾਮ ਨਾਲ ਖੂਬ ਰੰਗ ਬੰਨ੍ਹਿਆਂ ਹੋਵੇ ਅਤੇ ਇਕੋ ਹੀ ਮੰਚ ’ਤੇ ਇਕੋ ਵੇਲੇ ਇੰਨੀਆਂ ਕਿਤਾਬਾਂ ਵੀ ਲੋਕ ਅਰਪਣ ਕੀਤੀਆਂ ਗਈਆ ਹੋਣ, ਇਸਨੇ ਸਮਾਗਮ ਦੀ ਕਾਮਯਾਬੀ ਵਿਚ ਯੋਗ ਹਿੱਸਾ ਪਾਇਆ।
           
ਇਸ ਸਾਹਿਤਕ ਸਮਾਗਮ ਵਿਚ ਫੁੱਲਾਂ ਦੀ ਬਾਗਵਾਨੀ ਦੇ ਮਾਹਿਰ ਅਤੇ ਇਸ ਖੇਤਰ ਵਿਚ ਬਹੁਤ ਸਾਰੇ ਇਨਾਮ ਜਿੱਤਣ ਵਾਲੇ ਇੰਗਲੈਂਡ ਨਿਵਾਸੀ ਅਜੀਤ ਸਿੰਘ ਚੱਗਰ ਅਤੇ ਖੇਡਾਂ ਦੇ ਖੇਤਰ ਵਿਚ ਵੱਡੀਆਂ ਮੱਲਾਂ ਮਾਰਨ ਵਾਲੇ ਝਲਮਣ ਸਿੰਘ (ਇੰਗਲੈਂਡ ਨਿਵਾਸੀ) ਦਾ ਵੀ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ।          
            
ਯਾਦ ਰਹੇ ਕਿ ਇਸ ਸਮਾਗਮ ਵਿਚ ਬੀਬੀਆਂ ਵੀ ਵੱਡੀ ਗਿਣਤੀ ਵਿਚ ਸ਼ਾਮਲ ਹੋਈਆਂ।

ਇਸੇ ਤਰ੍ਹਾਂ ਹੀ ਇਸ ਸਮਾਗਮ ਵਿਚ ਇਟਲੀ ਵਸਦੇ ਪੰਜਾਬੀ ਗਾਇਕ ਪੰਮਾ ਲਸਾੜੀਆ ਦੀ ਸੰਗੀਤਕ ਸੀ ਡੀ ‘ਦਿਲ ਬਦਲੇ ਦਿਲ’ ਅਤੇ ਜਰਮਨੀ ’ਚ ਵਸਦੇ ਪੰਜਾਬੀ ਗਾਇਕ ਅਮਰੀਕ ਮੀਕਾ ਦੀ ਸੀ ਡੀ ‘ਛਤਰੀ ਦੀ ਛਾਂ’ ਵੀ ਲੋਕ ਅਰਪਣ ਕੀਤੀਆਂ ਗਈਆਂ। ਇਸ ਸਾਲ ‘ਮੀਡੀਆ ਪੰਜਾਬ’ ਵਲੋਂ ਕਰਵਾਇਆ ਇਹ ਤੀਜਾ ਸਮਾਗਮ ਅਤੇ ਕਵੀ ਦਰਬਾਰ ਸਾਰਾ ਹੀ ਸਮਾਂ ਪੰਜਾਬੀ ਰੰਗ ਦੀ ਭਰਪੂਰਤਾ ਨਾਲ ਸਰਸ਼ਾਰ ਰਿਹਾ। 

****

No comments:

Post a Comment