ਵਿਸ਼ਵ ਭਰ ਤੋਂ ਆਨ ਲਾਇਨ ਮੀਡੀਆ ਦੀ ਸੰਸਥਾ ਆਈ ਹੋਂਦ ’ਚ

ਲੁਧਿਆਣਾ : ਸਥਾਨਕ ਪੰਜਾਬੀ ਭਵਨ ਵਿਚ ਆਨ ਲਾਇਨ ਮੀਡੀਆ ਕਰਮੀਆਂ ਦੀ ਅਹਿਮ ਮੀਟਿੰਗ ਹੋਈ, ਇਸ ਮੀਟਿੰਗ ਵਿਚ
ਵਿਦੇਸ਼ਾਂ ਵਿਚੋਂ ਹੀ ਆਨ ਲਾਇਨ ਮੀਡੀਆ ਚਲਾ ਰਹੇ ਕਰਮੀ ਵੀ ਆਨ ਲਾਇਨ ਸੁਵਿਧਾ ਨਾਲ ਸ਼ਾਮਲ ਹੋਏ, ਇਸ ਮੀਟਿੰਗ ਵਿਚ ਇਕ ਵਿਸ਼ਵ ਭਰ ਦੇ ਆਨ ਲਾਇਨ ਮੀਡੀਆ ਵਿਚ ਕੰਮ ਕਰ ਰਹੇ ਮੀਡੀਆ ਕਰਮੀਆਂ ਦੇ ਹੱਕਾਂ ਦੀ ਰਾਖੀ ਕਰਨ ਲਈ ਇਕ  ‘ਓਪਨ ਆਨ ਲਾਇਨ ਪ੍ਰੈਸ ਕਲੱਬ’ ਨਾਮ ਦੀ ਸੰਸਥਾ ਬਣਾਈ ਗਈ, ਇਸ ਸੰਸਥਾ ਦੇ ਸਰਪ੍ਰਸਤ ਜਨਮੇਜਾ ਜੌਹਲ ਨੂੰ ਬਣਾਇਆ ਗਿਆ ਜਦ ਕਿ ਵਿਸ਼ਵ ਪੱਧਰ ਦੀ ਮੀਡੀਆ ਕਰਮੀਆਂ ਦੀ ਸਹਿਮਤੀ ਨਾਲ ਗੁਰਨਾਮ ਸਿੰਘ ਅਕੀਦਾ ਨੂੰ ਸਰਬ ਸੰਮਤੀ ਨਾਲ ਵਿਸ਼ਵ ਦਾ ਪ੍ਰਧਾਨ ਚੁਣ ਲਿਆ ਗਿਆ, ਇਸੇ ਤਰ੍ਹਾਂ ਜਨਰਲ ਸਕੱਤਰ ਸੁਖਨੈਬ ਸਿੱਧੂ ਬਠਿੰਡਾ, ਖਜਾਨਚੀ ਬਲਤੇਜ ਪਨੂੰ ਕਨੈਡਾ, ਪ੍ਰੈਸ ਸਕੱਤਰ ਕੁਲਦੀਪ ਚੰਦ ਨੰਗਲ,  ਮੀਤ ਪ੍ਰਧਾਨ ਆਸਟ੍ਰੇਲੀਆ ਤੋਂ ਮਿੰਟੂ ਬਰਾੜ, ਸਕੱਤਰ ਮਨਪ੍ਰੀਤ ਸਿੰਘ ਰੇਡੀਓ 24 ਤੋਂ, ਮਨਦੀਪ ਖੁਰਮੀ ਹਿੰਮਤਪੁਰਾ ਯੂਕੇ ਤੋਂ ਨੂੰ ਸਕੱਤਰ, ਮੀਡੀਆ ਪੰਜਾਬ ਯੁਰਪ ਤੋਂ ਬਲਦੇਵ ਬਾਜਵਾ ਨੂੰ ਸੀਨੀਅਰ ਮੀਤ ਪ੍ਰਧਾਨ, ਕੈਲਗਰੀ ਤੋਂ ਪੰਜਾਬੀ ਅਖਬਾਰ ਤੋਂ ਹਰਬੰਸ ਬੁਟਰ ਨੂੰ ਜੋਆਇੰਟ ਸਕੱਤਰ, ਕਾਰਜਕਾਰੀ ਮੈਂਬਰਾਂ ਵਿਚ ਹਾਂਗ ਕਾਂਗ ਤੋਂ ਅਮਰਜੀਤ ਸਿੰਘ ਗਰੇਵਾਲ ਪੰਜਾਬੀ ਚੇਤਨਾ,  ਰੈਕਟਰ ਕਥੂਰੀਆ ਪੰਜਾਬ ਸਕਰੀਨ ਲੁਧਿਆਣਾ, ਹਰਦੇਵ ਸਿੰਘ ਬਲਿੰਗ ਸਰੀ ਕਨੈਡਾ ਤੋਂ, ਰਘਬੀਰ ਬਲਾਸਪੁਰੀ,  ਪੰਜਾਬੀ ਟ੍ਯਾਇਮਜ਼ ਸ਼ਰਨਜੀਤ ਸਿੰਘ ਕੈਂਥ, ਪਰਮੇਸ਼ਰ ਸਿੰਘ , ਦਰਸ਼ਨ ਬਰਸਾਉਂ (ਅਮਰੀਕਾ), ਸ਼ਰਨਜੀਤ ਬੈਂਸ (ਅਮਰੀਕਾ), ਹਰਬੰਸ ਬੁੱਟਰ (ਕੈਲਗਰੀ), ਰਘਬੀਰ ਬਲਾਸਪੁਰੀ (ਐਡਮਿੰਟਨ), ਹਰਦੇਵ ਸਿੰਘ ਬਿਲਿੰਗ (ਅਬਟਸਫੋਰਡ), ਐਚ ਐਸ ਬਾਵਾ,  ਨੂੰ ਬਣਾਇਆ ਗਿਆ ਹੈ ਇਸ ਤੋਂ ਇਲਾਵਾ ਹੋਰ ਅਹੁਦਿਆਂ ਦੀ ਅਗਲੀ ਲਿਸਟ ਜਲਦੀ ਹੀ ਜਾਰੀ ਕੀਤੀ ਜਾਵੇਗੀ। 

ਸੁਨੀਲ ਚੰਦਿਆਨਵੀ ਨਾਲ ਸਾਹਿਤਕ ਮਿਲਣੀ.......... ਸਾਹਿਤਕ ਮਿਲਣੀ / ਬੂਟਾ ਸਿੰਘ ਵਾਕਫ਼

ਲੋਕ-ਸਾਹਿਤ ਸਭਾ, ਸ੍ਰੀ ਮੁਕਤਸਰ ਸਾਹਿਬ ਵੱਲੋਂ ਪੰਜਾਬੀ ਦੇ ਨੌਜਵਾਨ ਗ਼ਜ਼ਲਗੋ ਸ੍ਰੀ ਸੁਨੀਲ ਚੰਦਿਆਨਵੀ ਨਾਲ ਸਾਹਿਤਕ ਮਿਲਣੀ ਸਥਾਨਕ ਸ਼ਿਵਾਲਿਕ ਪਬਲਿਕ ਸਕੂਲ ਵਿਖੇ ਕਰਵਾਈ ਗਈ। ਇਸ ਵਿਸ਼ੇਸ਼ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਸਨ ਡਾ. ਪਰਮਜੀਤ ਸਿੰਘ ਢੀਂਗਰਾ, ਪ੍ਰੋ. ਲੋਕ ਨਾਥ, ਜਗਵੰਤ ਨਿਰਮੋਹੀ ਅਤੇ ਬਲਦੇਵ ਸਿੰਘ ਆਜ਼ਾਦ। ਸਮਾਗਮ ਦੇ ਸ਼ੁਰੂ ਵਿਚ ਸ੍ਰੀ ਸੁਨੀਲ ਚੰਦਿਆਨਵੀ ਨੂੰ ਖੂਬਸੂਰਤ ਕਲਮ ਭੇਂਟ ਕਰਕੇ ਉਨਾਂ ਦਾ ਸਨਮਾਨ ਕੀਤਾ ਗਿਆ। ਸ੍ਰੀ ਜਗਵੰਤ ਨਿਰਮੋਹੀ ਨੇ ਸੁਨੀਲ ਚੰਦਿਆਨਵੀ ਦੀ ਹਾਜ਼ਰੀਨ ਨਾਲ ਜਾਣ-ਪਹਿਚਾਣ ਕਰਵਾਉਂਦਿਆਂ ਉਨਾਂ ਨੂੰ ਸਾਊ ਮਨੁੱਖ, ਵਧੀਆ ਮਿੱਤਰ ਅਤੇ ਉਚ-ਕੋਟੀ ਦਾ ਗ਼ਜ਼ਲਗੋ ਕਿਹਾ। ਡਾ. ਢੀਂਗਰਾ ਨੇ ਆਖਿਆ ਕਿ ਚੰਦਿਆਨਵੀ ਇੱਕ ਨਵੀਂ ਭਾਸ਼ਾ ਸਿਰਜ ਰਿਹਾ ਹੈ। ਇਸ ਦੀ ਗ਼ਜ਼ਲ ਹਾਸ਼ੀਏ ਵੱਲ ਧੱਕੇ ਲੋਕਾਂ ਪ੍ਰਤੀ ਪ੍ਰਤੀਬੱਧ ਨਜ਼ਰ ਆਉਂਦੀ ਹੈ ਅਤੇ ਪਾਠਕ ਨੂੰ ਚੇਤਨਾ ਪ੍ਰਦਾਨ ਕਰਦੀ ਹੈ। ਹਾਜ਼ਰੀਨ ਨਾਲ ਆਪਣੀ ਕਲਮ ਦਾ ਸਫ਼ਰ ਸਾਂਝਾ ਕਰਦਿਆਂ ਸ੍ਰੀ ਸੁਨੀਲ ਚੰਦਿਆਨਵੀ ਨੇ ਆਖਿਆ ਕਿ ਹੋਰਨਾਂ ਵਿਧਾਵਾਂ ਤੇ ਕਾਫੀ ਸਮਾਂ ਕੰਮ ਕਰਨ ਉਪਰੰਤ ਉਨਾਂ ਨੇ ਸੁਚੇਤ ਰੂਪ ਵਿਚ ਗ਼ਜ਼ਲ ਵਿਧਾ ਨੂੰ ਅਪਣਾਇਆ ਹੈ ਕਿਉਂਕਿ ਗ਼ਜ਼ਲ ਉਨਾਂ ਦੇ ਸੁਭਾਅ ਦੇ ਬਿਲਕੁਲ ਅਨੁਕੂਲ ਹੈ। ਉਨਾਂ ਆਖਿਆ ਕਿ ਕਵਿਤਾ ਉਨਾਂ ਲਈ ਇਲਹਾਮ ਨਹੀਂ ਬਲਕਿ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਉਨਾਂ ਨੂੰ ਗ਼ਜ਼ਲ ਲਿਖਣ ਲਈ ਪ੍ਰੇਰਿਤ ਕਰਦੀਆਂ ਹਨ। ਉਨਾਂ ਆਪਣੀਆਂ ਚੋਣਵੀਂਆਂ ਗ਼ਜ਼ਲਾਂ ਹਾਜ਼ਾਰੀਨ ਨਾਲ ਸਾਂਝੀਆਂ ਕੀਤੀਆਂ ਜਿਨਾਂ ਨੂੰ ਹਾਜ਼ਰ ਸਰੋਤਿਆਂ ਵੱਲੋਂ ਬੇਹੱਦ ਸਰਾਹਿਆ ਗਿਆ।