ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ……… ਮਾਸਿਕ ਇਕੱਤਰਤਾ / ਜੱਸ ਚਾਹਲ

ਕੈਲਗਰੀ : ਰਾਈਟਰਜ਼ ਫੋਰਮ, ਕੈਲਗਰੀ ਦੀ ਜਨਵਰੀ ਦੀ ਮਾਸਿਕ ਇਕੱਤਰਤਾ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਦੇ ਹਾਲ ਵਿਚ ਹੋਈ। ਫੋਰਮ ਦੇ ਜਨਰਲ ਸਕੱਤਰ ਜੱਸ ਚਾਹਲ ਨੇ ਸਭਨੂੰ ਜੀ ਆਇਆਂ ਆਖਿਆ ਅਤੇ ਸੁਰਜੀਤ ਸਿੰਘ ਸੀਤਲ ਹੋਰਾਂ ਨੂੰ ਅਤੇ ਬੀਬੀ ਸੁਰਿੰਦਰ ਗੀਤ ਨੂੰ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ। ਜੱਸ ਚਾਹਲ ਨੇ ਪਿਛਲੀ ਇਕੱਤਰਤਾ ਦੀ ਰਿਪੋਰਟ ਪੜ੍ਹਕੇ ਸੁਣਾਈ ਜੋ ਕਿ ਸਭਾ ਵਲੋਂ ਪਰਵਾਨ ਕੀਤੀ ਗਈ।
ਅੱਜ ਦੀ ਸਭਾ ਦੇ ਪਹਿਲੇ ਬੁਲਾਰੇ ਸੁਰਿੰਦਰ ਰਨਦੇਵ ਹੋਰਾਂ ਨੇ ਇਸ ਗੱਲ ਤੇ ਜ਼ੋਰ ਦਿਂਦਿਆਂ ਕਿ ਜ਼ਿੰਦਗੀ ਨੂੰ ਚੰਗੀ ਤਰਾਂ ਮਾਨਣ ਲਈ ਅੱਛੀ ਸੋਚ ਦੇ ਨਾਲ-ਨਾਲ ਚੰਗੀ ਸੇਹਤ ਵੀ ਬਹੁਤ ਜ਼ਰੂਰੀ ਹੈ, ਸਰੋਤਿਆਂ ਨੂੰ ਯੋਗਾ ਕਰਨ ਦੀ ਸਲਾਹ ਦਿੱਤੀ। ਉਹਨਾਂ ਕਿਹਾ ਕਿ ਯੋਗਾ ਸਿਖਾਉਣ ਲਈ ਉਹ ਹਰ ਵਕਤ ਹਾਜ਼ਿਰ ਹਨ।
ਬੀਬੀ ਹਰਚਰਨ ਕੌਰ ਬਾਸੀ ਨੇ ਨਵੇਂ ਸਾਲ ਦੀ ਵਧਾਈ ਅਪਣੀ ਇਕ ਕਵਿਤਾ ਰਾਹੀਂ ਦਿੱਤੀ –
“ਸਭ ਤਾਈਂ ਵਧਾਈਆਂ ਜੀ, ਨਵਾਂ ਸਾਲ ਘਰ ਆਇਆ
 ਅਨੰਦ-ਅਨੰਦ ਹੋਵੇ ਜੀ, ਵੀਹ ਸੌ ਤੇਰਾਂ ਚੜ ਆਇਆ”

ਪਿੰਡ ਨੇਕਨਾਮਾ (ਦਸੂਹਾ,ਹੁਸ਼ਿਆਰਪੁਰ) ਵਿਖੇ ਨਾਟਕ ਸਮਾਗਮ ਦਾ ਆਯੋਜਨ.......... ਸੱਭਿਆਚਾਰਕ ਸਮਾਗਮ / ਅਮਰਜੀਤ

ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ(ਰਜਿ:) ਵੱਲੋਂ ਸਭਾ ਦੇ ਪ੍ਰਧਾਨ ਕਹਾਣੀਕਾਰ ਲਾਲ ਸਿੰਘ ਦੀ ਰਹਿਨੁਮਾਹੀ ਹੇਠ ਸਭਾ ਦੇ ਮੀਤ-ਪ੍ਰਧਾਨ ਮਾਸਟਰ ਕਰਨੈਲ ਸਿੰਘ ਦੀ ਪਹਿਲ ਕਦਮੀ ਸਦਕਾ ਗ੍ਰਾਮ-ਪੰਚਾਇਤ ਨੇਕਨਾਮਾ(ਜਿਲ੍ਹਾ ਹੁਸ਼ਿਆਰਪੁਰ(ਪੰਜਾਬ) ਅਤੇ ਮਹਿਲਾ ਮੰਡਲ ਨੇਕਨਾਮਾ ਦੇ ਸਹਿਯੋਗ ਨਾਲ  ਪਿੰਡ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਇੱਕ ਵਿਸ਼ਾਲ ਨਾਟਕ ਅਤੇ ਸਾਹਿਤਕ ਸਮਾਗਮ ਕਰਵਾਇਆ ਗਿਆ । ਜਿਸਦੀ ਪ੍ਰਧਾਨਗੀ “ਸੱਚੀ ਗੱਲ” ਅਖ਼ਬਾਰ ਦੇ ਸੰਪਾਦਕ ਸੰਜੀਵ ਡਾਬਰ ਨੇ ਕੀਤੀ । ਇਸ ਸਮਾਗਮ ਵਿੱਚ ਆਜ਼ਾਦ ਰੰਗ ਮੰਚ ਚੱਕ ਦੇਸ ਰਾਜ ਵੱਲੋਂ ਬੀਬਾ ਬਲਵੰਤ ਦੀ ਨਿਰਦੇਸ਼ਤਾ ਹੇਠ ਤਿੰਨ ਨਾਟਕ ਖੇਡੇ ਗਏ ।ਜਿਨ੍ਹਾਂ ਵਿੱਚ ਪਹਿਲਾ ਨਾਟਕ “ ਫਾਂਸੀ ” ਜੋ ਕਿ ਸ਼ਹੀਦ ਭਗਤ ਸਿੰਘ ਦੀ  ਇਨਕਲਾਬੀ ਸੋਚ ਨੂੰ ਸਮਰਪਿਤ ਸੀ , ਦੂਸਰਾ ਨਾਟਕ  ” ਮਾਏ ਨੀ ਮਾਏ ਇੱਕ ਲੋਰੀ ਦੇ ਦੇ “, ਜੋ ਕਿ  ਧੀਆਂ ਨੂੰ ਕੁੱਖ ਵਿੱਚ ਮਾਰਨ ਦੀ ਅਜੋਕੇ ਸਮਾਜ ਦੀ ਨਾਪਾਕ ਪ੍ਰਥਾ ‘ਤੇ ਚੋਟ ਕਰਨ ਵਾਲਾ ਸੀ , ਜਦਕਿ ਤੀਸਰਾ ਨਾਟਕ ਨੰਦ ਲਾਲ ਨੂਰਪੂਰੀ ਦੀ ਪ੍ਰਸਿੱਧ ਕਵਿਤਾ “ ਮੰਗਤੀ “ ਦਾ ਨਾਟ ਰੂਪਾਂਤਰ ਸੀ । ਇਸ ਵਿੱਚ ਲਾਚਾਰ ਅਬਲਾਵਾਂ ਨਾਲ ਹਰ ਜਣੇ ਖਣੇ ਵੱਲੋਂ ਕੀਤੇ ਜਾਂਦੇ  ਵਰਤਾਰੇ ਦਾ ਜ਼ਿਕਰ ਸੀ । ਇਹਨਾਂ ਨਾਟਕਾਂ ਦੇ ਨਾਲ ਨਾਲ ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ (ਰਜਿ:)  ਦੇ ਪ੍ਰਧਾਨ ਕਹਾਣੀਕਾਰ ਲਾਲ ਸਿੰਘ ਨੇ ਸਭਾ ਸਮੇਤ “ਸੱਚੀ ਗੱਲ ” ਨਾਲ ਜੁੜੇ ਸ਼ਾਇਰਾਂ ਰਾਹੀਂ ਕਵਿਤਾ ਦਾ ਦੌਰ ਵੀ ਜਾਰੀ ਰੱਖਿਆ ।