ਤ੍ਰੈਲੋਚਨ ਲੋਚੀ ਦਾ ਗ਼ਜ਼ਲ ਸੰਗ੍ਰਹਿ ਰਿਲੀਜ਼

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸੰਚਾਰ ਅਤੇ ਅੰਤਰਰਾਸ਼ਟਰੀ ਸੰਪਰਕ ਕੇਂਦਰ ਵਲੋਂ ਪੰਜਾਬੀ ਸਭਿਆਚਾਰ ਅਕਾਦਮੀ ਰਜਿ. ਅਤੇ ਪਾਮੇਟੀ ਦੇ ਸਹਿਯੋਗ ਨਾਲ਼ ਕਰਵਾਏ ਸਾਹਿਤਕ ਸਮਾਗਮ ਵਿਚ ਪ੍ਰਸਿੱਧ ਕਵੀ ਤ੍ਰੈਲੋਚਨ ਲੋਚੀ ਦੇ ਪਲੇਠੇ ਗ਼ਜ਼ਲ ਸੰਗ੍ਰਹਿ 'ਦਿਲ ਦਰਵਾਜ਼ੇ ' ਨੂੰ ਰਿਲੀਜ਼ ਕਰਦਿਆਂ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਡਾ. ਸੁਰਜੀਤ ਪਾਤਰ ਨੇ ਕਿਹਾ ਹੈ ਕਿ 21ਵੀਂ ਸਦੀ ਵਿਚ ਵਿਗਿਆਨ ਦੀ ਸਰਦਾਰੀ ਤਾਂ ਹੀ ਮਨੁੱਖੀ ਚਿਹਰੇ ਵਾਲ਼ੀ ਬਣ ਸਕੇਗੀ ਜੇਕਰ ਇਸ ਨੂੰ ਸਾਹਿਤ ਅਤੇ ਸੱਭਿਆਚਾਰ ਦਾ ਸਾਥ ਲਗਾਤਾਰ ਮਿਲਦਾ ਰਹੇਗਾ। ਉਨ੍ਹਾਂ ਆਖਿਆ ਕਿ ਤ੍ਰੈਲੋਚਨ ਲੋਚੀ ਸਾਡਾ ਸਿਹਤਮੰਦ ਸੋਚ ਵਾਲ਼ਾ ਸੰਤੁਲਿਤ ਸ਼ਾਇਰ ਹੈ, ਜਿਸ ਦੀ ਗ਼ਜ਼ਲ ਵਿਚ ਮਿਠਾਸ ਅਤੇ ਪ੍ਰਵਾਜ਼ ਦਿਲ ਨੂੰ ਲਗਾਤਾਰ ਪ੍ਰਭਾਵਿਤ ਕਰਦੀ ਹੈ। ਲੋਚੀ ਦੀ ਪੁਸਤਕ ਨੂੰ ਸਮਾਗਮ ਦੇ ਪ੍ਰਧਾਨ ਸ. ਅਮਰਜੀਤ ਸਿੰਘ ਸਿੱਧੂ ਆਈ.ਏ.ਐਸ., ਡਾ. ਸੁਰਜੀਤ ਪਾਤਰ, ਸ. ਪਰਮਜੀਤ ਸਿੰਘ ਸਿੱਧਵਾਂ,ਸ.ਗੁਰਤੇਜ ਸਿੰਘ ਡੀ ਈ ਟੀ ਸੀ ਬਠਿੰਡਾ, ਪ੍ਰਸਿੱਧ ਨਾਵਲਕਾਰ ਪ੍ਰੋ. ਨਰਿੰਜਨ ਤਸਨੀਮ ਨੇ ਰਿਲੀਜ਼ ਕੀਤਾ। ਪ੍ਰਧਾਨਗੀ ਭਾਸ਼ਣ ਦਿੰਦਿਆਂ ਸ. ਅਮਰਜੀਤ ਸਿੰਘ ਸਿੱਧੂ, ਆਈ ਏ ਐਸ ਰਿਟਾ. ਨੇ ਆਖਿਆ ਕਿ ਲੋਚੀ ਨੇ ਰਿਸ਼ਤਿਆਂ ਦੀ ਪਾਕੀਜ਼ਗੀ, ਮਾਨਵੀ ਰਿਸ਼ਤਿਆਂ ਵਿਚ ਆ ਰਹੀ ਤਬਦੀਲੀ ਤੇ ਉਂਗਲੀ ਰੱਖੀ ਹੈ। ਧੀਆਂ, ਭੈਣਾਂ ਦੇ ਸਨਮਾਨ ਵਿਚ ਉਸ ਦੇ ਬੋਲ ਘਰ ਘਰ ਪਹੁੰਚਾਉਣ ਦੀ ਜ਼ਰੂਰਤ ਹੈ ਤਾਂ ਜੋ ਸਿ਼ਸ਼ਟਾਚਾਰ ਦਾ ਪਾਸਾਰ ਹੋਵੇ। ਇਸ ਮੌਕੇ ਸ.ਜਗਤਾਰ ਸਿੰਘ ਧੀਮਾਨ,ਡਾ. ਸ.ਨ. ਸੇਵਕ, ਪ੍ਰਸਿੱਧ ਵਿਦਵਾਨ ਅਤੇ ਪੰਜਾਬੀ ਕਵੀ ਪ੍ਰੋ. ਰਵਿੰਦਰ ਭੱਠਲ ਅਤੇ ਸ. ਗੁਰਦਿੱਤ ਸਿੰਘ ਕੰਗ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਪੰਜਾਬੀ ਸਭਿਆਚਾਰ ਅਕਾਦਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਗਿੱਲ ਨੇ ਤ੍ਰੈਲੋਚਨ ਲੋਚੀ ਦੀ ਸ਼ਖ਼ਸੀਅਤ ਅਤੇ ਕਵਿਤਾ ਬਾਰੇ ਮੰਚ ਸੰਚਾਲਨ ਕਰਦਿਆਂ ਕਰਦਿਆਂ ਭਾਵਪੂਰਤ ਟਿੱਪਣੀਆਂ ਕੀਤੀਆਂ। ਗੁਰੁ ਨਾਨਕ ਦੇਵ ਯੂਨੀਵਰਸਟੀ ਦ ਸਾਬਕਾ ਵਾਈਸ ਚਾਂਸਲਰ ਪ੍ਰਿਥੀਪਾਲ ਸਿੰਘ ਕਪੂਰ ਨੇ ਲੋਚੀ ਦੀਆਂ ਗ਼ਜ਼ਲਾਂ ਦੀ ਭਰਪੂਰ ਸਰਾਹਨਾ ਕੀਤੀ। ਡਾ. ਸਰੂਪ ਸਿੰਘ ਅਲੱਗ ਨੇ ਤ੍ਰੈਲੋਚਨ ਲੋਚੀ ਨੂੰ 3100 ਰੁਪਏ ਦੀ ਧਨ ਰਾਸ਼ੀ ਦਾ ਸ਼ਗਨ ਦੇ ਕੇ ਸਨਮਾਨਿਤ ਕਰਦਿਆਂ ਆਖਿਆ ਕਿ ਇਸ ਦੀ ਸ਼ਾਇਰੀ ਵਿਚ ਧੀਆਂ ਦੀ ਦਰਦ ਕਹਾਣੀ ਹਮੇਸ਼ਾਂ ਹੀ ਮੇਰੇ ਨੇਤਰਾਂ ਵਿਚ ਸਿੱਲ੍ਹ ਲੈ ਆਉਂਦੀ ਹੈ।
ਇਸ ਮੌਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਮੈਮੋਰੀਅਲ ਟ੍ਰਸਟ ਵਲੋਂ ਸ.ਅਵਤਾਰ ਸਿੰਘ ਗਰੇਵਾਲ, ਸ.ਹੁਸਿ਼ਆਰ ਸਿੰਘ ਸਰਾਭਾ, ਇੰਦਰਜੀਤ ਸਿੰਘ ਸਰਾਭਾ ਅਤੇ ਸਾਥੀਆਂ ਨੇ ਕਵੀ ਤ੍ਰੈਲੋਚਨ ਲੋਚੀ ਨੂੰ ਸਨਮਾਨਿਤ ਕੀਤਾ। ਟ੍ਰਸਟ ਵਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਕਵੀ ਦਰਬਾਰ ਵਿਚ ਸ਼ਾਮਿਲ ਕਵੀਆਂ ਸਰਵ ਸ਼੍ਰੀ ਸੁਰਜੀਤ ਪਾਤਰ, ਸੁਖਵਿੰਦਰ ਅੰਮ੍ਰਿਤ, ਸਰਦਾਰ ਪੰਛੀ, ਗੁਰਦਿੱਤ ਸਿੰਘ ਕੰਗ, ਅਮਰਜੀਤ ਸਿੰਘ ਸਿੱਧੂ, ਗੁਰਤੇਜ ਸਿੰਘ, ਪ੍ਰੋ. ਰਵਿੰਦਰ ਭੱਠਲ, ਮਨਜਿੰਦਰ ਧਨੋਆ, ਸ.ਨ. ਸੇਵਕ, ਤਰਸੇਮ ਨੂਰ, ਸਤੀਸ਼ ਗੁਲਾਟੀ, ਜਾਗੀਰ ਸਿੰਘ ਪ੍ਰੀਤ, ਡਾ.ਜਗਤਾਰ ਧੀਮਾਨ, ਗੁਰਚਰਨ ਕੌਰ ਕੋਚਰ, ਪ੍ਰੋ. ਜਸਵਿੰਦਰ ਧਨਾਂਸੂ, ਅਮਰਜੀਤ ਸ਼ੇਰਪੁਰੀ, ਕੇ. ਸਾਧੂ ਸਿੰਘ, ਹਰਭਜਨ ਸਿੰਘ ਧਰਨਾ, ਡਾ. ਨਰੋਤਮਾ ਮੋਦਗਿਲ, ਸੁਰਜਨ ਸਿੰਘ, ਦੇਵਿੰਦਰ ਪ੍ਰੀਤ, ਡਾ.ਪ੍ਰਿਤਪਾਲ ਕੌਰ ਚਾਹਲ, ਦਰਸ਼ਨ ਕੌਰ ਗਿੱਲ ਨੇ ਆਪਣੇ ਕਾਵਿ ਰੰਗ ਬਿਖੇਰੇ ਅਤੇ ਇਨ੍ਹਾਂ ਨੂੰ ਸਨਮਾਨ ਨਿਸ਼ਾਨੀਆਂ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਹੋਰਾਂ ਤੋਂ ਇਲਾਵਾ ਸਰਵਸ਼੍ਰੀ ਪ੍ਰੋ.ਗੁਣਵੰਤ ਸਿੰਘ ਦੂਆ, ਕਰਮਜੀਤ ਸਿੰਘ ਔਜਲਾ,ਗੁਰਸ਼ਰਨ ਸਿੰਘ ਨਰੂਲਾ, ਡਾ. ਨਿਰਮਲ ਜੌੜਾ, ਦੇਵਿੰਦਰ ਸੇਖਾ, ਭਗਵਾਨ ਢਿੱਲੋਂ, ਤਰਲੋਚਨ ਝਾਂਡੇ, ਨਾਵਲਕਾਰ ਨਿੰਦਰ ਗਿੱਲ, ਇੰਦਰਜੀਤ ਪਾਲ ਕੌਰ ਭਿੰਡਰ, ਜਨਮੇਜਾ ਸਿੰਘ ਜੌਹਲ, ਮੁਹਿੰਦਰਦੀਪ ਗਰੇਵਾਲ, ਡਾ. ਅੰਮ੍ਰਿਤ ਰਿਸ਼ਮਾਂ, ਬਬੀਤਾ ਜੈਨ, ਪ੍ਰੋ.ਮਨਜੀਤ ਸਿੰਘ, ਪ੍ਰੋ. ਸਰਬਜੀਤ ਸਿੰਘ, ਡਾ. ਭੁਪਿੰਦਰ ਸਿੰਘ, ਮਨਜੀਤ ਸਿੰਘ ਕੋਮਲ, ਡਾ.ਗੁਰਪ੍ਰੀਤ ਸਿੰਘ, ਪ੍ਰੋ. ਸੁਸ਼ਮਿੰਦਰ ਕੌਰ, ਗੁਰਮਿੰਦਰ ਕੌਰ,ਪ੍ਰੋ. ਗੀਤਾ ਜਲਾਨ, ਪ੍ਰੋ. ਸ਼ਰਨਜੀਤ ਕੌਰ, ਜਸਵਿੰਦਰ ਕੌਰ ਮੋਹਾਲੀ, ਰੋਜ਼ੀ ਧਨੋਆ, ਵਿਸ਼ਾਲ ਖੁੱਲਰ, ਜਸਵੰਤ ਸਿੰਘ ਅਮਨ, ਡਾ. ਅਨਿਲ ਸ਼ਰਮਾਂ, ਸੁਨੀਤਾ ਪ੍ਰੀਤ ਫਿਲੌਰ ਅਤੇ ਜਸਵਿੰਦਰ ਕੌਰ ਗਿੱਲ ਵੀ ਹਾਜ਼ਰ ਸਨ।

No comments:

Post a Comment