‘ਇੰਡੋ ਪੰਜਾਬ’ ਦਾ 2011 ਕਲੈਂਡਰ ਡਾ. ਗੁਰਸ਼ਰਨ ਸਿੰਘ ਭਾਅ ਜੀ ਨੇ ਕੀਤਾ ਰਿਲੀਜ਼......... ਜਸਵਿੰਦਰ ਸਿੰਘ ਬਰਸਟ

ਪਟਿਆਲਾ : ਪਿਛਲੇ ਸਾਲ ਤੋਂ ਲਗਾਤਾਰ ਛਪ ਰਹੇ ਮਹੀਨਾਵਾਰ ਮੈਗਜ਼ੀਨ ਇੰਡੋ ਪੰਜਾਬਦਾ ਕਲੈਂਡਰ 2011 ਅੱਜ ਇੰਡੋ ਪੰਜਾਬਦੇ ਸਰਪ੍ਰਸਤ ਡਾ. ਗੁਰਸ਼ਰਨ ਸਿੰਘ ਭਾਅ ਜੀ ਨੇ ਰਲੀਜ਼ ਕੀਤਾ। ਉਨਾਂ ਕਲੈਂਡਰ ਦੀ ਵਿਸ਼ੇਸ਼ਤਾ ਬਾਰੇ ਆਪਣੇ ਗੜਕਦੇ ਸੁਭਾਅ ਅਨੁਸਾਰ ਕਿਹਾ ਕਿ ਇਹ ਕਲੈਂਡਰ ਸਾਰਿਆਂ ਤੋਂ ਹੱਟ ਕੇ ਹੈ, ਮੌਲਿਕ ਪ੍ਰਧਾਨ ਹੈ, ਜਿਸ ਵਿਚ ਆਮ ਆਦਮੀ ਦੀ ਗੁਲਾਮੀ ਦਿਖਾਈ ਹੈ, ਇਕ ਪਾਸੇ ਸਿਆਸੀ ਲੋਕ ਆਪਣੀ ਗਰੀਬੀ ਧੋਂਦੇ ਹੋਏ ਦਿਨੋ ਦਿਨ ਅਮੀਰ ਹੋਈ ਜਾ ਰਹੇ ਹਨ ਦੂਜੇ ਪਾਸੇ ਆਮ ਆਦਮੀ ਭੀੜ ਵਿਚ ਆਪਣੀ ਦੋ ਵਕਤ ਦੀ ਰੋਟੀ ਲਈ ਧੰਦ ਪਿੱਟ ਰਹੇ ਹਨ, ਉਨਾਂ ਕਿਹਾ ਕਿ ਬੇਸਕ ਦੁਨੀਆਂ ਦੇ ਸਾਇੰਸਦਾਨ ਅਤੇ ਮੈਂ ਵੀ ਇਹ ਮਨਦਾ ਹਾਂ ਕਿ ਦੁਨੀਆਂ ਵਿਚ ਕੋਈ ਵੀ ਵਿਆਕਤੀ ਭੁੱਖਾ ਨਹੀ ਰਹਿ ਸਕਦਾ ਕਿਉਕਿ ਸਾਧਨਾਂ ਦੀ ਕੋਈ ਘਾਟ ਨਹੀ ਹੈ ਨਾ ਹੀ ਵਸਤਾਂ ਦੀ ਘਾਟ ਹੈ ਪਰ
ਨਿਜ਼ਾਮ ਨੂੰ ਆਪਣਾ ਰਵਈਆ ਬਦਲਣਾ ਪਵੇਗਾ। ਉਨਾਂ ਕਿਹਾ ਕਿ ਅੱਜ ਵਿਆਕਤੀ ਆਪਣੇ ਆਪ ਬਾਰੇ ਸੋਚਣਾ ਬੰਦ ਕਰ ਗਿਆ ਹੈ ਉਹ ਸੱਥਾਂ ਵਿਚ ਬੈਠਾ ਬਿਗਾਨੀਆਂ ਧੀਆਂ ਭੈਣਾਂ ਬਾਰੇ ਤਾਂ ਟੋਟਕੇ ਘੜ ਲੈਂਦਾ ਹੈ ਪਰ ਸਮਾਜ ਵਿਚ ਕੀ ਹੋਣਾ ਚਾਹੀਦਾ ਹੈ ਬਾਰੇ ਨਹੀ ਵਿਚਾਰ ਕਰਦਾ, ਉਨਾਂ ਇੰਡੋ ਪੰਜਾਬ ਨੂੰ ਸਿਖਰ ਤਕ ਲੈਕੇ ਜਾਣ ਦਾ ਲੋਕਾਂ ਨੂੰ ਸੱਦਾ ਦਿਤਾ। ਇਸ ਸਮੇਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਇੰਡੋ ਪੰਜਾਬ ਦੇ ਡਾਇਰੈਕਟਰ ਸ. ਸਤਵਿੰਦਰ ਸਿੰਘ ਟੌਹੜਾ, ਇੰਡੋ ਪੰਜਾਬ ਦੇ ਸੰਪਾਦਕ ਗੁਰਨਾਮ ਸਿੰਘ ਅਕੀਦਾ, ਇੰਡੋ ਪੰਜਾਬ ਦੇ ਨਿਊਜ ਐਡਿਟਰ ਜਸਵਿੰਦਰ ਸਿੰਘ ਬਰਸਟ ਆਦਿ ਹੋਰ ਵੀ ਹਾਜਰ ਸਨ।

****

No comments:

Post a Comment