ਪਰਥ ਪੰਜਾਬੀ ਮੇਲੇ ਵਿੱਚ ਲੱਗੀਆਂ ਰੌਣਕਾਂ……… ਸੱਭਿਆਚਾਰਕ ਸਮਾਗਮ

ਪਰਥ : ਬੀਤੇ ਦਿਨੀਂ ਪਰਥ ਵਿਖੇ ਇੱਕ ਪੰਜਾਬੀ ਮੇਲਾ ਕਰਵਾਇਆ ਗਿਆ ਜਿਸ ਦੌਰਾਨ ਗਾਇਕ ਅਮਰਿੰਦਰ ਗਿੱਲ,ਫਿਰੋਜ ਖਾਨ ਅਤੇ ਕਮਲ ਗਰੇਵਾਲ ਨੇ ਆਪਣੇ ਗੀਤਾਂ ਰਾਹੀ ਲੋਕਾਂ ਦਾ ਭਰਪੂਰ ਮਨੋਂਰੰਜਨ ਕੀਤਾ।ਨੀਰੋ ਇਟਾਲੀਅਨ ਰੈਸਟੋਰੈਂਟ ਅਤੇ ਖਾਲਸਾ ਗਰੁੱਪ ਆਫ ਕੰਪਨੀਂਜ ਦੇ ਸਹਿਯੋਗ ਨਾਲ ਓਸਿਸ ਲਈਅਰ ਸੈਂਟਰ ਵਿੱਚ ਕਰਵਾਏ ਇਸ ਮੇਲੇ ਦੀ ਸ਼ੁਰੂਆਤ ਰਿਦਮ ਭੰਗੜਾ ਗਰੁੱਪ ਦੇ ਗੱਭਰੂਆਂ ਅਤੇ ਮੁਟਿਆਰਾਂ ਦੁਆਰਾ ਪੇਸ਼ ਕੀਤੇ ਭੰਗੜੇ ਨਾਲ ਹੋਈ।ਪਰਥ ਵਸਦੇ ਸੁਰੀਲੇ ਗਾਇਕ ਕਾਲਾ ਧਾਰਨੀ ਨੇ ਪਰਦੇਸੀਆਂ ਬਾਰੇ ਗੀਤ ਗਾ ਕੇ ਦਰਸ਼ਕਾਂ ਤੋਂ ਵਾਹ ਵਾਹ ਖੱਟੀ।ਇਸ ਤੋਂ ਬਾਦ ਗਾਇਕ ਕਮਲ ਗਰੇਵਾਲ ਨੇ ਆਪਣਾਂ ਮਸ਼ਹੂਰ ਗੀਤ ਸਰਦਾਰੀ ਅਤੇ ਸੁਰੀਲੇ ਗਾਇਕ ਫਿਰੋਜ ਖਾਨ ਨੇ ਆਪਣੇ ਗੀਤ ‘ਪਾਣੀ ਦੀਆਂ ਛੱਲਾਂ,ਮਾਵਾਂ ਚੇਤੇ ਆਉਂਦੀਆਂ ਨੇ,ਨਵੇਂ ਨਵੇਂ ਆਏ ਹਾਂ ਪੰਜਾਬ ਤੋਂ,ਅਤੇ ਤੂੰਬਾ ਗੀਤ ਗਾ ਕੇ ਸਭ ਦਾ ਮਨ ਮੋਹ ਲਿਆ।ਫਿਰ ਵਾਰੀ ਆਈ ਗਾਇਕ ਅਮਰਿੰਦਰ ਗਿੱਲ ਦੀ ਜਿਸਨੇ ਸਟੇਜ ਤੇ ਆਉਂਦਿਆਂ ਹੀ ਬੜੇ ਜੋਸ਼ ਨਾਲ ਆਪਣੇ ਹਿੱਟ ਗੀਤ ‘ਨਾਜਰਾ’,ਦਿਲਦਾਰੀਆਂ,ਸਲਾਮਾਂ ਹੁੰਦੀਆਂ,ਡੱਬੀ ਆਦਿ ਸੁਣਾ ਕੇ ਸਭ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ।
ਤਿੰਨ ਘੰਟੇ ਤੋਂ ਵੀ ਜਿਆਦਾ ਦੇਰ ਚੱਲੇ ਇਸ ਸ਼ੋਅ ਵਿੱਚ ਦਰਸ਼ਕਾਂ ਨੇ ਵੀ ਬਹੁਤ ਹੀ ਅਨੁਸ਼ਾਸ਼ਨ ਦਾ ਪਾਲਣ ਕਰਦਿਆਂ ਨੱਚ ਕੇ ਖੂਬ ਮਨੋਰੰਜਨ ਕੀਤਾ। ਮੇਲੇ ਦੇ ਮੁੱਖ ਪ੍ਰਬੰਧਕ ਹਰਕਮਲ ਪ੍ਰਿੰਸ,ਗੁਰਪ੍ਰੀਤ ਬੱਬੂ,ਹਰਮਨ,ਮਨਜਿੰਦਰ ਸੰਧੂ,ਸੁਖਚੈਨ ਗਿੱਲ ਹੋਰਾਂ ਨੇ ਇਸ ਮੇਲੇ ਦੀ ਸਫਲਤਾ ਤੇ ਖੁਸੀ ਜਾਹਰ ਕਰਦਿਆਂ ਜਿੱਥੇ ਸਭ ਦਾ ਧੰਨਵਾਦ ਕੀਤਾ ਉੱਥੇ ਨਾਲ ਜਾਣਕਾਰੀ ਵੀ ਦਿੱਤੀ ਕਿ ਆਉਣ ਵਾਲੇ ਸਮੇਂ ਵਿੱਚ ਪਰਥ ਵਾਸੀਆਂ ਨੂੰ ਪੰਜਾਬੀ ਮਾਂ ਬੋਲੀ ਅਤੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਹੋਰ ਵੀ ਇਸ ਤਰਾਂ ਦੇ ਸੱਭਿਆਚਾਰਕ ਸ਼ੋਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ।ਹਰ ਵਾਰ ਦੀ ਤਰਾਂ ਮੰਚ ਸੰਚਾਲਨ ਦੀ ਜਿੰਮੇਵਾਰੀ ਐਂਕਰ ਹਰਮੰਦਰ ਕੰਗ ਹੋਰਾਂ ਨੇ ਸੰਭਾਲੀ ਜਿੰਨ੍ਹਾਂ ਨੇ ਪੰਜਾਬੀ ਟੋਟਕਿਆਂ ਅਤੇ ਸ਼ੇਅਰਾਂ ਨਾਲ ਦਰਸ਼ਕਾਂ ਨੂੰ ਅੰਤ ਤੱਕ ਆਪਣੇ ਨਾਲ ਜੋੜੀ ਰੱਖਿਆ।
****

No comments:

Post a Comment