 ਕਲਾ ਕੇਂਦਰ ਟੋਰਾਂਟੋ ਵਲੋਂ ਬਰੈਂਪਟਨ ਸ਼ਹਿਰ ਦੇ
 ਮੈਲਨੀ ਅਤੇ ਸਟੀਲ ਦੇ ਕੋਨੇ ਤੇ ਸਥਿਤ ਰੋਇਲ ਇੰਡੀਆ ਸਵੀਟਸ ਐਂਡ ਰੈਸਟੋਰੈਂਟ ਵਿਚ ਸਾਹਿਤ
 ਪ੍ਰੇਮੀਆਂ ਦੇ ਇਕੱਠ ਵਿਚ ਬਲਬੀਰ ਕੌਰ ਸੰਘੇੜਾ, ਮਿਨੀ ਗਰੇਵਾਲ ਅਤੇ ਮੇਜਰ ਮਾਂਗਟ ਹੁਰਾਂ
 ਦੁਆਰਾ ਲਿਖੀਆਂ ਤਿੰਨ ਪੁਸਤਕਾਂ ਲੋਕ-ਅਰਪਣ ਕੀਤੀਆਂ ਗਈਆਂ ।
ਕਲਾ ਕੇਂਦਰ ਟੋਰਾਂਟੋ ਵਲੋਂ ਬਰੈਂਪਟਨ ਸ਼ਹਿਰ ਦੇ
 ਮੈਲਨੀ ਅਤੇ ਸਟੀਲ ਦੇ ਕੋਨੇ ਤੇ ਸਥਿਤ ਰੋਇਲ ਇੰਡੀਆ ਸਵੀਟਸ ਐਂਡ ਰੈਸਟੋਰੈਂਟ ਵਿਚ ਸਾਹਿਤ
 ਪ੍ਰੇਮੀਆਂ ਦੇ ਇਕੱਠ ਵਿਚ ਬਲਬੀਰ ਕੌਰ ਸੰਘੇੜਾ, ਮਿਨੀ ਗਰੇਵਾਲ ਅਤੇ ਮੇਜਰ ਮਾਂਗਟ ਹੁਰਾਂ
 ਦੁਆਰਾ ਲਿਖੀਆਂ ਤਿੰਨ ਪੁਸਤਕਾਂ ਲੋਕ-ਅਰਪਣ ਕੀਤੀਆਂ ਗਈਆਂ । ਕਲਾ ਕੇਂਦਰ ਟੋਰਾਂਟੋ ਦੀ ਸਥਾਪਨਾ 1993 ਵਿਚ ਬਲਬੀਰ ਸੰਘੇੜਾ, ਮੇਜਰ ਮਾਂਗਟ ਅਤੇ ਮੇਜਰ ਨਾਗਰਾ ਦੁਆਰਾ ਕੀਤੀ ਗਈ ਸੀ । ਸਭ ਤੋਂ ਪਹਿਲਾਂ ਇਸ ਸੰਸਥਾ ਨੇ ਮਾਲਟਨ ਦੇ ਕਮਿਉਨਿਟੀ ਸੈਂਟਰ ਵਿਖੇ, ਕੋਈ ਤਿੰਨ ਸੌ ਬੰਦਿਆਂ ਦੇ ਇਕੱਠ ਵਿਚ, ਤਬਲਾ ਵਾਦਕ ਲਛਮਣ ਸਿੰਘ ਸੀਨ ਅਤੇ ਸਿਤਾਰ ਵਾਦਕ ਕਿਨਰ ਸੀਨ ਦਾ ਧਮਾਕੇਦਾਰ ਪ੍ਰੋਗਰਾਮ ਪੇਸ਼ ਕੀਤਾ । ਸਮੇਂ ਸਮੇਂ ਇਸ ਸੰਸਥਾ ਨੇ ਦਰਜਨ ਕੁ ਕਿਤਾਬਾਂ ਰਿਲੀਜ਼ ਕੀਤੀਆਂ ਅਤੇ ਇਨ੍ਹਾਂ ਤੇ ਗੋਸ਼ਟੀਆਂ ਕਰਵਾਈਆਂ । ਅਜ ਇਸ ਸੰਸਥਾ ਨੇ ਨਾਮਵਰ ਸਾਹਿਤਕਾਰਾਂ ਤੇ ਪਾਠਕਾਂ ਦੇ ਭਰਪੂਰ ਇਕੱਠ ਵਿੱਚ ਤਿੰਨ ਕਿਤਾਬਾਂ ਲੋਕ ਅਰਪਣ ਕੀਤੀਆਂ । ਇਨ੍ਹਾਂ ਪੁਸਤਕਾਂ ਤੇ ਵਿਦਵਾਨਾਂ ਵਲੋਂ ਪਰਚੇ ਪੜੇ ਗਏ ਅਤੇ ਭਰਪੂਰ ਚਰਚਾ ਕੀਤੀ ਗਈ । ਬਹੁਤ ਸਵਾਦਿਸ਼ਟ ਪ੍ਰੀਤੀ ਭੋਜਨ ਪਰੋਸਿਆ ਗਿਆ ਅਤੇ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਲਾਈ ਗਈ ।
 

 










