ਜ਼ੋਰਾ ਸਿੰਘ ਸੰਧੂ ਕ੍ਰਿਤ 'ਮੈਂ ਅਜੇ ਨਾ ਵਿਹਲੀ' 'ਤੇ ਭਰਵੀਂ ਵਿਚਾਰ ਗੋਸ਼ਟੀ.......... ਵਿਚਾਰ-ਗੋਸ਼ਟੀ / ਡਾ. ਪਰਮਿੰਦਰ ਸਿੰਘ ਤੱਗੜ

ਸਾਹਿਤ ਸਭਾ ਕੋਟਕਪੂਰਾ ਵੱਲੋਂ ਸਭਾ ਦੇ ਸਰਪ੍ਰਸਤ ਤੇ ਗਲਪਕਾਰ ਜ਼ੋਰਾ ਸਿੰਘ ਸੰਧੂ ਦੇ ਨਾਵਲ 'ਮੈਂ ਅਜੇ ਨਾ ਵਿਹਲੀ' 'ਤੇ ਵਿਚਾਰ ਗੋਸ਼ਟੀ ਸਮਾਗਮ ਕਰਾਇਆ ਗਿਆ। ਪ੍ਰਧਾਨਗੀ ਮੰਡਲ ਵਿਚ ਕਾਮਰੇਡ ਸੁਰਜੀਤ ਗਿੱਲਪ੍ਰੋ. ਬ੍ਰਹਮਜਗਦੀਸ਼ ਸਿੰਘਨਾਵਲਕਾਰ ਬਲਦੇਵ ਸਿੰਘ ਸੜਕਨਾਮਾਸਭਾ ਦੇ ਪ੍ਰਧਾਨ ਸ਼ਾਮ ਸੁੰਦਰ ਅਗਰਵਾਲਗਲਪਕਾਰ ਜ਼ੋਰਾ ਸਿੰਘ ਸੰਧੂ ਸ਼ਾਮਲ ਸਨ। ਸਮਾਗਮ ਦੇ ਆਗ਼ਾਜ਼ ਮੌਕੇ ਸੁਨੀਲ ਚੰਦਿਆਣਵੀ ਨੇ ਗ਼ਜ਼ਲਗਾਇਕ ਰਾਜਿੰਦਰ ਰਾਜਨ ਨੇ ਹਿੰਦ-ਪਾਕ ਸਬੰਧਾਂ ਦੀ ਤਰਜ਼ਮਾਨੀ ਕਰਦਾ ਭਾਵਪੂਰਤ ਗੀਤਅਤੇ ਗ਼ਜ਼ਲਕਾਰ ਸੁਰਿੰਦਰਪ੍ਰੀਤ ਘਣੀਆ ਨੇ ਤਾਜ਼ਾ ਗ਼ਜ਼ਲ ਦੇ ਸ਼ਿਅਰਾਂ 'ਉਹ ਕਿੰਨੇ ਚਿਹਰਿਆਂ ਨੂੰ ਕਾਗ਼ਜ਼ਾਂ 'ਤੇ ਰੋਜ਼ ਵਾਹੁੰਦਾ ਹੈਉਹਤੋਂ ਇਕ ਆਪਣੇ ਦਿਲ ਦਾ ਦਰਦ ਹੀ ਨਾ ਚਿਤਰਿਆ ਜਾਵੇਪੇਸ਼ ਕਰਕੇ ਸਰੋਤਿਆਂ ਤੋਂ ਦਾਦ ਲਈ।  ਡਾ. ਦਵਿੰਦਰ ਸੈਫ਼ੀ ਨੇ ਲੋਕ ਅਰਪਤ ਹੋਣ ਜਾ ਰਹੇ ਕਹਾਣੀ ਸੰਗ੍ਰਹਿ 'ਬਿਗ਼ਾਨਾ ਘਰਬਾਰੇ ਪਰਚਾਨੁਮਾ ਜਾਣ ਪਛਾਣ ਕਰਾਈ। 'ਬਿਗ਼ਾਨਾ ਘਰਨੂੰ ਲੋਕ ਅਰਪਤ ਕਰਨ ਦੀ ਰਸਮ ਵਿਚ ਪ੍ਰਧਾਨਗੀ ਮੰਡਲ ਤੋਂ ਇਲਾਵਾ ਪ੍ਰਸਿਧ ਪੱਤਰਕਾਰ ਗੁਰਮੀਤ ਸਿੰਘ ਕੋਟਕਪੂਰਾ ਅਤੇ  ਕੰਵਲਜੀਤ ਭੱਠਲ ਸੰਪਾਦਕ 'ਕਲਾਕਾਰਸ਼ਾਮਲ ਸਨ। ਪੰਜਾਬ ਯੂਨੀਵਰਸਿਟੀ ਖੇਤਰੀ ਕੇਂਦਰ ਮੁਕਤਸਰ ਦੇ ਡਾ. ਬਲਕਾਰ ਸਿੰਘ ਨੇ 'ਮੈਂ ਅਜੇ ਨਾ ਵਿਹਲੀਨਾਵਲ 'ਤੇ ਲਿਖ਼ਤ ਪੱਖ ਤੋਂ ਪਰਚਾ ਪੇਸ਼ ਕਰਦਿਆਂ ਨਾਵਲ ਨੂੰ ਪੜ੍ਹੇ ਲਿਖੇ ਸਾਧਨ ਸੰਪੰਨ ਵਰਗ ਦੇ ਲੋਕਾਂ ਦੀਆਂ ਮਨੋਸਥਿਤੀਆਂ ਦੀ ਪੇਸ਼ਕਾਰੀ ਕਿਹਾ। ਡਾ. ਸੁਰਜੀਤ ਬਰਾੜ ਨੇ ਇਸ ਨੂੰ ਮਧਵਰਗੀ ਅਹਿਸਾਸਾਂ ਦੀ ਅਭਿਵਿਅਕਤੀ ਕਿਹਾ ਅਤੇ ਪੰਜਾਬੀ ਨਾਵਲ ਵਿਚ ਰੂਸੀ ਨਾਵਲਾਂ ਵਾਂਗ ਕਿਸੇ ਵਿਸ਼ੇਸ਼ ਦਰਸ਼ਨ ਦੀ ਪੇਸ਼ਕਾਰੀ ਦੀ ਘਾਟ ਦੀ ਗੱਲ ਆਖੀ। ਪ੍ਰੋ. ਬ੍ਰਹਮਜਗਦੀਸ਼ ਸਿੰਘ ਨੇ ਆਪਣੇ ਵਿਕਲੋਤਰੇ ਅੰਦਾਜ਼ ਵਿਚ ਨਾਵਲ ਦੇ ਵਿਭਿੰਨ ਪੱਖਾਂ ਉਤੇ ਹਲਕੇ ਫ਼ੁਲਕੇ ਲਹਿਜ਼ੇ ਵਿਚ ਗੰਭੀਰ ਟਿੱਪਣੀਆਂ ਰਾਹੀਂ ਆਪਣੇ ਸੰਬੋਧਨ ਨੂੰ ਵਿਹਾਰਕ ਪਰਚੇ ਦਾ ਰੂਪ ਦਿੱਤਾ। ਡਾ. ਗੁਰਚਰਨ ਸਿੰਘ ਨੇ ਨਾਵਲ ਦੀ ਸਿਫ਼ਤ ਦੇ ਨਾਲ਼-ਨਾਲ਼ ਨਾਮੀ ਪ੍ਰਕਾਸ਼ਕਾਂ ਦਾ ਨਾਂਅ ਲੈ ਕੇ ਵਰਦਿਆਂ ਉਨਾ ਦੁਆਰਾ ਲੇਖਕਾਂ ਦੀ ਆਰਥਿਕ ਲੁੱਟ ਅਤੇ ਪੁਸਤਕਾਂ ਵਿਚ ਛੱਡੀਆਂ ਜਾ ਰਹੀਆਂ ਸ਼ਬਦਜੋੜਾਂ ਦੀ ਗ਼ਲਤੀਆਂ ਰਾਹੀਂ ਪੰਜਾਬੀ ਭਾਸ਼ਾ ਦਾ ਮੁਹਾਂਦਰਾ ਵਿਗਾੜਨ ਦਾ ਮੁੱਦਾ ਉਠਾਇਆ। ਹੋਰ ਬੁਲਾਰਿਆਂ ਵਿਚ ਕਾਮਰੇਡ ਸੁਰਜੀਤ ਗਿੱਲਬਲਦੇਵ ਸਿੰਘ ਸੜਕਨਾਮਾਪ੍ਰਿੰਸੀਪਲ ਦਰਸ਼ਨ ਸਿੰਘਪ੍ਰੋ. ਨਛੱਤਰ ਸਿੰਘ ਖੀਵਾ। ਹਾਜ਼ਰ ਸਾਹਿਤ ਸੰਗੀਆਂ ਅਤੇ ਸਾਹਿਤਕਾਰਾਂ ਵਿਚ ਪ੍ਰੋ. ਸਾਧੂ ਸਿੰਘਪ੍ਰੋ. ਪ੍ਰੀਤਮ ਸਿੰਘ ਭੰਗੂਚਰਨਜੀਤ ਸਿੰਘ ਬਰਾੜਜਲੌਰ ਸਿੰਘ ਬਰਾੜਡਾ. ਹਰਜਿੰਦਰ ਸੂਰੇਵਾਲੀਆਖੁਸ਼ਵੰਤ ਬਰਗਾੜੀ ਤੇ ਸਤਿੰਦਰ ਕੌਰਮਹਿੰਦਰ ਕੌਰਦੇਵਿੰਦਰ ਅਰਸ਼ੀਅਮ੍ਰਿਤ ਜੋਸ਼ੀਨਵਰਾਹੀ ਘੁਗਿਆਣਵੀਨਿਰਮੋਹੀ ਫ਼ਰੀਦਕੋਟੀਡਾ. ਦਰਸ਼ਨ ਪੰਨੂਰਾਜਿੰਦਰ ਬੇਗਾਨਾਕੁਲਦੀਪ ਮਾਣੂੰਕੇਰਾਜਿੰਦਰ ਜੱਸਲਲਾਲ ਸਿੰਘ ਕਲਸੀਮਾਸਟਰ ਹਰਨਾਮ ਸਿੰਘਵਿਸ਼ਵਜੋਤੀ ਧੀਰਅਨੰਤ ਗਿੱਲਜਸਵੀਰ ਭਲੂਰੀਆਬਿੱਕਰ ਸਿੰਘ ਆਜ਼ਾਦਪ੍ਰੀਤਮ ਸਿੰਘ ਚਾਹਲਗੁਰਮੇਲ ਕੌਰਕੰਵਲਜੀਤ ਕੌਰਪ੍ਰੀਤ ਜੱਗੀਮਨਜੀਤ ਪੁਰੀਬਲਦੇਵ ਗੋਂਦਾਰਾਜਰਨੈਲ ਨਿਰਮਲਕਾਮਰੇਡ ਗੀਟਨ ਸਿੰਘਪ੍ਰੋ. ਦਰਸ਼ਨ ਸਿੰਘ ਸੰਧੂਦਰਸ਼ਨ ਗਿੱਲ ਬਠਿੰਡਾਸੁਰਿੰਦਰ ਮਚਾਕੀਬਲਬੀਰ ਸਿੰਘਗੁਰਨਾਮ ਸਿੰਘ ਦਰਸ਼ੀਗੁਰਮੇਲ ਸਿੰਘ ਮੂਰਤੀਕਾਰ ਸ਼ਾਮਲ ਸਨ। ਮੰਚ ਸੰਚਾਲਨ ਗੁਰਜਿੰਦਰ ਮਾਹੀ ਅਤੇ ਹਰਮਿੰਦਰ ਸਿੰਘ ਕੋਹਾਰਵਾਲਾ ਨੇ ਕੀਤਾ।


No comments:

Post a Comment