ਇਕਬਾਲ ਅਰਪਨ ਦੇ ਲਗਾਏ ਬੋਹੜ ਪੰਜਾਬੀ ਲਿਖਾਰੀ ਸਭਾ ਦੀ ਛੱਤਰ ਛਾਇਆ ਥੱਲੇ ਕੈਲਗਰੀ ਦੇ ਲਿਖਾਰੀਆਂ ਦੀ ਮਿਲਣੀ ਇੰਝ ਰਹੀ.......... ਮਾਸਿਕ ਸਮਾਗਮ / ਤਰਲੋਚਨ ਸੈਂਬੀ :




ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦੀ ਸਾਹਿਤਕ ਭੁੱਖ ਪੂਰੀ ਕਰਨ ਲਈ ਪੂਰੇ ਕੈਨੇਡਾ ਭਰ ਵਿੱਚ ਵੱਖ-ਵੱਖ ਸਭਾ ਸੁਸਾਇਟੀਆਂ ਆਪਣੇ-ਆਪਣੇ ਪੱਧਰ ਤੇ ਪੂਰਾ ਯੋਗਦਾਨ ਪਾ ਰਹੀਆਂ ਹਨ । ਉੱਤਰੀ ਅਮਰੀਕਾ ਦੀਆਂ ਇੰਨਾ ਸਭਾਵਾਂ ਵਿੱਚ ਪੰਜਾਬੀ ਲਿਖਾਰੀ ਸਭਾ ਕੈਲਗਰੀ ਦਾ ਨਾਂ ਪੂਰੇ ਜਲੌਅ ਨਾਲ ਚਮਕ ਰਿਹਾ ਹੈ । ਪੰਜਾਬੀ ਲਿਖਾਰੀ ਸਭਾ ਉਭਰਦੇ ਪੰਜਾਬੀ ਲੇਖਕਾਂ ਦਾ ਮਾਰਗ ਦਰਸ਼ਨ ਕਰਦੀ ਹੈ ਅਤੇ ਸਥਾਪਿਤ ਲੇਖਕਾਂ ਦਾ ਬਣਦਾ ਸਨਮਾਨ ਕਰਦੀ ਹੈ । ਇਸ ਲੜੀ ਵਿੱਚ ਹਰ ਮਹੀਨੇ ਦੇ ਤੀਸਰੇ ਐਤਵਾਰ ਮੀਟਿਂਗ ਕੀਤੀ ਜਾਂਦੀ ਹੈ , ਅਤੇ ਸਤੰਬਰ ਮਹੀਨੇ ਦੀ ਮੀਟਿੰਗ 19 ਤਾਰੀਕ ਦਿਨ ਐਤਵਾਰ ਨੂੰ ਬਾਅਦ ਦੁਪਿਹਰ ਦੋ ਵਜੇ ਕੋਸੋ ਦੇ ਦਫਤਰ ਵਿੱਚ ਸ਼ੁਰੂ ਹੋਈ । ਹਲਕੀ-ਹਲਕੀ ਬਰਸਾਤ ਦੀ ਰਿਮ-ਝਿਮ ਵਿੱਚ ਵੀ ਮੈਂਬਰਾਂ ਦੀ ਭਰਪੂਰ ਹਾਜ਼ਰੀ ਰਹੀ । ਜਨਰਲ ਸਕੱਤਰ ਤਰਲੋਚਨ ਸੈਂਬੀ ਨੇ ਸਭਾ ਦੀ ਕਾਰਵਾਈ ਸ਼ੁਰੂ ਕਰਦਿਆ ਪ੍ਰਧਾਨ ਗੁਰਬਚਨ ਸਿੰਘ ਬਰਾੜ ਅਤੇ ਪ੍ਰਸਿੱਧ ਚਿੱਤਰਕਾਰ ਜਨਾਬ ਹਰਪ੍ਰਕਾਸ਼ ਸਿੰਘ ਜਨਾਗਲ ਹੋਰਾਂ ਨੂੰ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ । ਰਚਨਾਂਵਾਂ ਦੀ ਛਹਿਬਰ ਵਿੱਚ ਸਭ ਤੋਂ ਪਹਿਲਾਂ ਬਲਵੀਰ ‘ਗੋਰਾ ਰਕਬੇ ਵਾਲਾ’ ਨੇ ਆਪਣੀ ਪੰਜਾਬ ਫੇਰੀ ਬਾਰੇ ਸੰਖੇਪ ਜਾਣਕਾਰੀ ਦਿੱਤੀ ਅਤੇ ਆਪਣੀ ਆਉਣ ਵਾਲੀ ਗੀਤਾਂ ਦੀ ਸੀ ਡੀ ‘ ਖਰੀਆਂ-ਖਰੀਆਂ’ ਜੋ ਕਿ ਬਹੁਤ ਜਲਦੀ ਰੀਲੀਜ਼ ਹੋਣ ਜਾ ਰਹੀ ਹੈ, ਵਿੱਚੋਂ ਦੋ ਗੀਤ ਸਾਂਝੇ ਕੀਤੇ । ਬੁਲੰਦ ਅਵਾਜ ਅਤੇ ਕਲਮ ਦੇ ਜਾਦੂ ਨੇ ਸਰੋਤਿਆਂ ਨੂੰ ਤਾੜੀਆਂ ਮਾਰਨ ਲਈ ਉਤਸ਼ਾਹਿਤ ਕੀਤਾ । ਹਰਮਿੰਦਰ ਕੌਰ ਢਿੱਲੋਂ ਨੇ ਆਪਣੀ ਮਧੁਰ ਅਤੇ ਸੁਰੀਲੀ ਅਵਾਜ ਵਿੱਚ ‘ਸਾਨੂੰ ਵੀ ਲੈ ਚੱਲ ਨਾਲ ਢੋਲ ਸਿਪਾਹੀਆ ਵੇ’ ਵਰਗੇ ਟੱਪੇ ਸੁਣਾਕੇ ਵਾਹ-ਵਾਹ ਖੱਟੀ । ਹਰਬੰਸ ਬੁੱਟਰ ਨੇ ਆਪਣੀ ਨਵੀ ਲਿਖੀ ਕਵਿਤਾ ‘ਖੁੱਦਗਰਜੀ ਵਿੱਚ ਬਣਦੇ ਰਿਸਤੇ,ਜਾਂਦੇ ਬਦਲ ਸਮੇ ਦੇ ਨਾਲ’ਸੁਣਾਕੇ ਤਾੜੀਆ ਹਾਸਲ ਕੀਤੀਆਂ । ਸਭਾ ਦੇ ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ਪਾਲ ਨੇ ਆਪਣੀ ਨਵੀ ਗ਼ਜ਼ਲ ਪੇਸ਼ ਕੀਤੀ । ਉਪਰੰਤ ਮੈਡੀਸਨਹੈਟ ਤੋਂ ਵਿਸੇਸ ਤੌਰ ਤੇ ਹਰ ਮਹੀਨੇ ਪਹੁੰਚਣ ਵਾਲੇ ਪ੍ਰਸਿੱਧ ਕਹਾਣੀਕਾਰ ਅਤੇ ਕਵੀ ਜ਼ੋਰਾਵਰ ਸਿੰਘ ਬਾਂਸਲ ਨੇ ਆਪਣੀਆਂ ਦੋ ਨਜ਼ਮਾਂ ਨਾਲ ਸਰੋਤਿਆਂ ਨਾਲ ਸਾਂਝ ਪਾਈ । ਨਾਵਲ ਅਤੇ ਕਹਾਣੀ ਦੇ ਖੇਤਰ ਵਿੱਚ ਪ੍ਰੋੜ ਕਿਰਤਾਂ ਨਾਲ ਵੱਖਰੀ ਪਛਾਣ ਬਣਾ ਚੁੱਕੀ ਲੇਖਿਕਾ ਗੁਰਚਰਨ ਕੌਰ ਥਿੰਦ ਨੇ ‘ਭਗਤ ਸਿੰਘ ਦੇ ਵਾਰਸੋ’ ਨਜ਼ਮ ਸੁਣਾਕੇ ਸਰੋਤਿਆਂ ਦੀ ਸੋਚ ਨੂੰ ਹਲੂਣਿਆਂ । ਸਭਾ ਦੇ ਸਭ ਤੋਂ ਛੋਟੀ ਉਮਰ ਅਤੇ ਵੱਡੀ ਸੋਚ ਦੇ ਮਾਲਿਕ ਦੇ ਅਵਨਿੰਦਰ ਨੂਰ ਨੇ ਆਪਣੀ ਕਵਿਤਾ ਸੁਣਾਕੇ ਸਰੋਤਿਆਂ ਤੋਂ ਸ਼ਾਬਾਸ਼ ਲਈ । ਚਾਹ ਅਤੇ ਮਠਿਆਈ ਦੀ ਬਰੇਕ ਤੋਂ ਬਾਅਦ ਤਰਲੋਚਨ ਸੈਂਬੀ ਨੇ ਭੋਲਾ ਸਿੰਘ ਚੌਹਾਨ ਦੇ ਸਾਥ ਨਾਲ ਆਪਣੀ ਕੜਕਵੀਂ ਅਵਾਜ਼ ਵਿੱਚ ‘ਸਿੱਖਾਂ ਦੇ ਸਿਦਕ ਦੀਆਂ , ਲਿਖੀਆਂ ਨਾਲ ਖੂਨ ਦੇ ਲੜੀਆਂ’ਕਵੀਸ਼ਰੀ ਗਾ ਕੇ ਸਰੋਤਿਆਂ ਨੂੰ ਝੂਮਣ ਲਾ ਦਿੱਤਾ । ਸੁਰਜੀਤ ਸਿੰਘ ਸ਼ੀਤਲ ‘ਪੰਨੂੰ’ ਜੋ ਕਿ ਸਵਰਗਵਾਸੀ ਸੋਹਣ ਸਿੰਘ ‘ਸ਼ੀਤਲ’ ਦੇ ਸਪੁੱਤਰ ਹਨ ਨੇ ਆਪਣੀਆਂ ਰੁਬਾਈਆਂ ਅਤੇ ਗ਼ਜ਼ਲ ਬੜੇ ਭਾਵਪੂਰਤ ਅੰਦਾਜ਼ ਵਿੱਚ ਪੇਸ਼ ਕੀਤੇ । ਉਹਨਾਂ ਨੇ ਆਪਣੀਆਂ ਦੋ ਕਿਤਾਬਾਂ ‘ਦਿਲ ਦੀ ਮੌਜ਼’ ਅਤੇ ‘ਦਿਲ ਦੇ ਵਹਿਣ’ ਕਰਮਵਾਰ ਗੁਰਬਚਨ ਬਰਾੜ,ਹਰਬੰਸ ਬੁੱਟਰ, ਤਰਲੋਚਨ ਸੈਂਬੀ, ਅਤੇ ਭੋਲਾ ਸਿੰਘ ਚੌਹਾਨ ਨੂੰ ਭੇ਼ਟ ਕਰਕੇ ਇਹਨਾਂ ਦਾ ਮਾਣ ਵਧਾਇਆ ਅਤੇ ਹਾਰਦਿਕ ਧੰਨਵਾਦ ਹਾਸਿਲ ਕੀਤਾ । ਇਸ ਤੋਂ ਬਾਅਦ ਰੇਡੀਓ ਸਬਰੰਗ ਨਾਲ ਕੁੱਲਵਕਤੀ ਅਨਾਉਂਸਰ ਦੇ ਤੌਰ ਤੇ ਕੰਮ ਕਰਦੇ ਨੋਜਵਾਨ ਅਮਨ ‘ਪਰਿਹਾਰ’ ਨੇ ਕੁਝ ਸ਼ਬਦਾਂ ਨਾਲ ਆਪਣੀ ਹਾਜ਼ਰੀ ਲਵਾਈ । ‘ ਸੰਦਲ ਪ੍ਰੋਡਕਸ਼ਨ’ ਦੇ ਮਾਲਕ ਅਤੇ ਨਿਰਮਾਤਾ ਪਰਮਜੀਤ ‘ਸੰਦਲ’ ਨੇ ਵਧੀਆ ਚੁਟਕਲੇ ਸੁਣਾ ਕੇ ਹਾਜ਼ਰੀਨ ਦੇ ਢਿੱਡੀਂ ਪੀੜਾਂ ਪੁਆ ਦਿੱਤੀਆਂ । ਪੰਜਾਬੀ ਲਿਖਾਰੀ ਸਭਾ ਦੇ ਖਜਾਨਚੀ ਬਲਜਿੰਦਰ ‘ਸੰਘਾ’ ਬਿੱਟੂ ਨੇ ਸੰਦਲ ਪ੍ਰੋਡਕਸ਼ਨ ਦੀ ਨਵੀਂ ਫਿਲਮ ‘ਦਿਲ ਦਰਿਆ ਸਮੁੰਦਰੋਂ ਡੂੰਘੇ’ ਜੋ ਕਿ ਆਉਣ ਵਾਲੇ ਦਿਨਾਂ ਵਿੱਚ ਰੀਲੀਜ਼ ਕੀਤੀ ਜਾਵੇਗੀ ਵਾਰੇ ਸੰਖੇਪ ਜਾਣਕਾਰੀ ਦਿੱਤੀ ਅਤੇ ਸਾਰਿਆਂ ਨੂੰ ਇਹ ਫਿਲਮ ਦੇਖਣ ਦੀ ਬੇਨਤੀ ਵੀ ਕੀਤੀ । ਗੁਰਬਚਨ ਬਰਾੜ ਨੇ ਤਰਕਸ਼ੀਲ ਸੁਸਾਇਟੀ ਕੈਨੇਡਾ ਵੱਲੋਂ 16 ਅਕਤੂਬਰ 2010 ਨੂੰ ਹੋ ਰਹੇ ਨਾਟਕਾਂ ਵਾਰੇ ਜਾਣਕਾਰੀ ਦਿੱਤੀ ਜਿਹੜੇ ਸੇਅਟ ਦੇ ਔਰਫੀਅਸ ਥੀਏਟਰ ਵਿੱਚ ਹੋ ਰਹੇ ਹਨ । ਨਾਲ ਹੀ ਆਪਣੀ ਖੁਬਸੂਰਤ ਗ਼ਜ਼ਲ ‘ਮੁਹੱਬਤ ਦੇ ਪਲਾਂ ਨੂੰ ਯਾਦ ਕਰਕੇ , ਕਦੇ ਨਾਂ ਬੈਠਿਆ ਕਰ ਅੱਖ ਭਰਕੇ’ ਸੁਣਾਈ । ਉਪਰੋਕਤ ਮੈਬਰਾਂ ਤੋਂ ਇਲਾਵਾ ਮੀਟਿੰਗ ਵਿੱਚ ਜਸਵੀਰ ਸਿੰਘ ਸਹੋਤਾ,ਮਾ: ਭਜਨ ਸਿੰਘ ਗਿੱਲ, ਪ੍ਰੋ: ਮਨਜੀਤ ਸਿੰਘ ਸਿੱਧੂ, ਜਨਾਬ ਜਸਵੰਤ ਸਿੰਘ ਗਿੱਲ, ਚੰਦ ਸਿੰਘ ਸਦਿਓੜਾ, ਅਵਤਾਰ ਸਿੰਘ ਮੁੰਜਲ, ਹਰੀਪਾਲ, ਪ੍ਰਿਸੀਪਲ ਸਤਪਾਲ ਕੌਸ਼ਲ, ਇੰਦਰ ਮੋਹਨ ਅਰੋੜਾ, ਦਵਿੰਦਰ ਸਿੰਘ ਮਲਹਾਂਸ, ਪਵਨਦੀਪ ਕੌਰ ਬਾਂਸਲ, ਰਾਜਪਾਲ ਸਿੰਘ ਗਰਚਾ, ਹਰਜਿੰਦਰ ਸਿੰਘ ਢਿੱਲੋਂ, ਜੁਗਰਾਜ ਸਿੰਘ ਗਿੱਲ, ਨਛੱਤਰ ਸਿੰਘ ਆਦੀਵਾਲ, ਬਲਵੀਰ ਸਿੰਘ ਕਲਿਆਣੀ, ਬੂਟਾ ਸਿੰਘ ਰੀਹਲ, ਹੈਪੀ ਮਾਨ (ਪ੍ਰਧਾਨ ਕੋਸੋ), ਗੁਰਲਾਲ ਸਿੰਘ ਰੁਪਾਲੋਂ਼, ਰਾਜਕਿਰਨ ਰੁਪਾਲੋ਼ਂ, ਗੁਰਮੀਤ ਭੱਟੀ, ਪੈਰੀ ਮਾਹਲ, ਡਾ: ਪ੍ਰਮਜੀਤ ਸਿੰਘ ਬਾਠ, ਵੀ ਸਾ਼ਮਲ ਸਨ । ਅੰਤ ਵਿੱਚ ਗੁਰਬਚਨ ਬਰਾੜ ਨੇ ਆਏ ਹੋਏ ਸਾਰੇ ਸਰੋਤਿਆਂ ਦਾ ਤਹਿਦਿਲੋਂ ਧੰਨਵਾਦ ਕੀਤਾ ਅਤੇ ਅੱਗੇ ਨੂੰ ਵੀ ਭਰਪੂਰ ਸਹਿਯੋਗ ਦੀ ਜਾਚਨਾ ਕੀਤੀ । ਸਭਾ ਦੀ ਅਗਲੇ ਮਹੀਨੇ ਦੀ ਇੱਕਤਰਤਾ 17 ਅਕਤੂਬਰ 2010 ਦਿਨ ਐਤਵਾਰ ਨੂੰ ਬਾਅਦ ਦੁਪਿਹਰ ਦੋ ਵਜੇ ਹੋਵੇਗੀ । ਵਧੇਰੇ ਜਾਣਕਾਰੀ ਲਈ ਗੁਰਬਚਨ ਬਰਾੜ ਨੂੰ 403-470-2628 , ਜਾਂ ਤਰਲੋਚਨ ਸੈਂਬੀ ਨੂੰ 403-650-3759 ਤੇ ਫੋਨ ਕਰ ਸਕਦੇ ਹੋ । 

ਦਸਵੇਂ ਬਾਬਾ ਫ਼ਰੀਦ ਵਿਰਾਸਤੀ ਮੇਲੇ 'ਚ ਪ੍ਰਸਿੱਧ ਕਵੀ ਪ੍ਰੋ: ਬਰਜਿੰਦਰ ਚੌਹਾਨ ਤੇ ਕੋਹਾਰਵਾਲਾ ਦਾ ਸਨਮਾਨ......... ਸਨਮਾਨ ਸਮਾਰੋਹ / ਪਰਮਿੰਦਰ ਸਿੰਘ ਤੱਗੜ (ਡਾ.)


ਬਾਬਾ ਫ਼ਰੀਦ ਵਿਰਾਸਤੀ ਮੇਲੇ ਦੇ ਦੂਜੇ ਦਿਨ ਲਿਟਰੇਰੀ ਫ਼ੋਰਮ ਵੱਲੋਂ ਆਯੋਜਤ ਕੀਤੇ ਕਵੀ ਦਰਬਾਰ ਵਿਚ ਸਿਰਮੌਰ ਗ਼ਜ਼ਲਗੋ ਪ੍ਰੋ. ਬਰਜਿੰਦਰ ਚੌਹਾਨ ਨੂੰ ਸ਼ੇਖ਼ ਫ਼ਰੀਦ ਸਾਹਿਤਕ ਪੁਰਸਕਾਰ ਅਤੇ ਹਰਮਿੰਦਰ ਕੋਹਾਰਵਾਲਾ ਨੂੰ ਚੰਦ ਸਿੰਘ ਚਾਹਲ ਯਾਦਗਾਰੀ ਪੁਰਸਕਾਰ ਨਾਲ਼ ਸਨਮਾਨਤ ਕੀਤਾ ਗਿਆ। ਲਿਟਰੇਰੀ ਫ਼ੋਰਮ ਦੇ ਪ੍ਰਧਾਨ ਸੁਨੀਲ ਚੰਦਿਆਣਵੀ ਨੇ ਪੁਰਸਕਾਰਾਂ ਦਾ ਐਲਾਨ ਕੀਤਾ। ਪ੍ਰਿੰਸੀਪਲ ਗੁਰਦੀਪ ਸਿੰਘ ਢੁੱਡੀ ਅਤੇ ਨਵਰਾਹੀ ਘੁਗਿਆਣਵੀ ਨੇ ਸਨਮਾਨਤ ਹੋਏ ਸ਼ਾਇਰਾਂ ਦੇ ਸਨਮਾਨ ਪੱਤਰ ਪੜ੍ਹੇ। ਸਨਮਾਨ ਪ੍ਰਦਾਨ ਕਰਨ ਦੀ ਰਸਮ ਸ਼ਾਇਰ ਡਾ: ਸੁਰਜੀਤ ਪਾਤਰ, ਡਾ. ਐਸ ਕਰੁਣਾ ਰਾਜੂ ਡਿਪਟੀ ਕਮਿਸ਼ਨਰ ਫ਼ਰੀਦਕੋਟ ਅਤੇ ਡਾ ਐਸ ਐਸ ਗਿੱਲ ਵਾਈਸ ਚਾਂਸਲਰ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਨੇ ਅਦਾ ਕੀਤੀ।
ਫ਼ਰੀਦਕੋਟ ਵਿਖੇ ਮਨਾਏ ਜਾ ਰਹੇ ਬਾਬਾ ਸ਼ੇਖ ਫਰੀਦ ਆਗਮਨ ਪੁਰਬ ਦੇ ਪਹਿਲੇ ਦਿਨ ਬੀਤੀ ਰਾਤ ਪੰਜਾਬ ਐਂਡ ਸਿੰਧ ਬੈਂਕ ਅਤੇ ਪੰਜਾਬ ਖੇਤੀਬਾੜੀ ਡਿਵੈਲਪਮੈਂਟ ਬੈਂਕ ਦੇ ਵਿਤੀ ਸਹਿਯੋਗ ਨਾਲ ਕੀਤੇ ਜਾ ਰਹੇ ਨੈਸ਼ਨਲ ਪੰਜਾਬੀ ਡਰਾਮਾ ਫੈਸਟੀਵਲ’ ਦੀ ਸ਼ੁਰੂਆਤ ਸਥਾਨਕ ਸਰਕਟ ਹਾਊਸ ਦੇ ਵਿਸ਼ਾਲ ਵਿਹੜੇ ਵਿਚ ਹੋਈ ਜਿਸ ਦੀ ਪ੍ਰਧਾਨਗੀ ਸ੍ਰੀ ਹੁਸਨ ਲਾਲ ਆਈ ਏ ਐਸ ਡਾਇਰੈਕਟਰ ਸੱਭਿਆਚਾਰਕ ਮਾਮਲੇ ਪੰਜਾਬ ਨੇ ਕੀਤੀ। ਉਚੇਚੇ ਤੌਰ ਤੇ ਪੁੱਜੇ ਸ੍ਰੀਮਤੀ ਹੁਸਨ ਲਾਲ ਤੋਂ ਇਲਾਵਾ ਜ਼ਿਲੇ ਦੇ ਡਿਪਟੀ ਕਮਿਸ਼ਨਰ ਡਾ: ਐੱਸ. ਕਰੁਣਾ ਰਾਜੂਸ੍ਰੀ ਮੋਹਨ ਲਾਲ ਵਧੀਕ ਡਿਪਟੀ ਕਮਿਸ਼ਨਰਗੁਰਦਿਆਲ ਸਿੰਘ ਸਕੱਤਰ ਰੈਡ ਕਰਾਸਗੁਰਮੀਤ ਸਿੰਘ ਢੀਂਡਸਾ ਜ਼ੋਨਲ ਮੈਨੇਜਰ ਪੰਜਾਬ ਐਂਡ ਸਿੰਧ ਬੈਂਕ ਅਤੇ ਗੁਰਮੀਤ ਸਿੰਘ ਬਰਾੜ ਜਨਰਲ ਮੈਨੇਜਰ ਪੰਜਾਬ ਅਤੇ ਹੋਰਨਾਂ ਉੱਚ ਅਧਿਕਾਰੀਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਨਾਟ ਪ੍ਰੇਮੀ ਹਾਜ਼ਰ ਸਨ। ਇਸ ਨਾਟ ਉਤਸਵ ਦੀ ਸ਼ੁਰੂਆਤ ਸ੍ਰੀ ਹੁਸਨ ਲਾਲ ਨੇ ਰਸਮੀ ਤੌਰ ਤੇ ਦੀਪ ਰੋਸ਼ਨ ਕਰਕੇ ਕੀਤੀ।  ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਆਗਮਨ ਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਇਸ ਜ਼ਿਲੇ ਨਾਲ  ਉਨ੍ਹਾਂ ਦਾ ਖਾਸ ਲਗਾਓ ਹੈ ਕਿਉਂਕਿ ਇਸ ਜ਼ਿਲੇ ਦੇ ਲੋਕ ਅਤੇ ਖਾਸ ਤੌਰ ਤੇ ਜ਼ਿਲਾ ਅਧਿਕਾਰੀ ਪ੍ਰਸ਼ਾਸਨ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਪੱਖੋਂ ਪ੍ਰਸ਼ੰਸਾ ਦੇ ਪਾਤਰ ਹਨ। ਪੰਜ ਕਰੋੜ ਰੁਪਏ ਦੀ ਲਾਗਤ ਨਾਲ ਪੰਜਾਬ ਵਿਚ ਤਿੰਨ ਜ਼ਿਲਿਆਂ ਨੂੰ ਚੁਣਿਆ ਗਿਆ ਜਿਸ ਵਿਚੋਂ ਇਹ ਜ਼ਿਲਾ ਇਕ ਨੰਬਰ ਤੇ ਜਿਸ ਵਿਚ ਪੰਜਾਬ ਸਰਕਾਰ ਵੱਲੋਂ ਸੱਭਿਆਚਾਰਕ ਮਾਮਲੇ ਅਤੇ ਟੂਰਿਜ਼ਮ ਵਿਕਾਸ ਦੇ ਪ੍ਰਾਜੈਕਟ ਉਸਾਰੇ ਜਾਣਗੇ। ਐਂਗਲੋ ਸਿੱਖ ਥਾਵਾਂ ਦੀ ਪਹਿਚਾਣ ਕਰਕੇ ਉੱਥੇ ਵੱਡੀ ਪੱਧਰ ਤੇ ਅਜਾਇਬ ਘਰਾਂ ਦੀ ਉਸਾਰੀ ਕੀਤੀ ਜਾਵੇਗੀ ਅਤੇ ਇਹ ਪ੍ਰਾਜੈਕਟ ਅੰਮ੍ਰਿਤਸਰ ਅਤੇ ਪਟਿਆਲਾ ਵਿਖੇ ਵੀ ਲਾਏ ਜਾਣਗੇ। ਜ਼ਿਲੇ ਦੇ ਡਿਪਟੀ ਕਮਿਸ਼ਨਰ ਡਾ: ਐਸ. ਕਰੁਣਾ ਰਾਜੂ ਨੇ ਸ੍ਰੀ ਹੁਸਨ ਲਾਲ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਗਲੇ ਸਾਲ ਤੋਂ ਆਗਮਨ ਪੁਰਬ ਦੇ ਜ਼ਸ਼ਨਾਂ ਚ ਖਾਸ ਤੌਰ ਤੇ ਪ੍ਰਵਾਸੀ ਭਾਰਤੀਆਂ ਦੀ ਸ਼ਿਰਕਤ ਵੀ ਯਕੀਨੀ ਬਣਾਈ ਜਾਵੇਗੀ। ਡਿਪਟੀ ਕਮਿਸ਼ਨਰ ਨੇ ਸ੍ਰੀ ਹੁਸਨ ਲਾਲ ਨੂੰ ਇਕ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤੇ ਜਾਣ ਤੋਂ ਇਲਾਵਾ ਜ਼ੋਨਲ ਮੈਨੇਜਰ ਅਤੇ ਜਨਰਲ ਮੈਨੇਜਰ ਪੰਜਾਬ ਐਂਡ ਸਿੰਧ ਬੈਂਕ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ। ਬੀਤੀ ਰਾਤ ਦਾ ਗੇਮ’, ‘ਕਿਓ ਮਾਂ ਕਰਨੀ ਐਂ ਭਰੂਣ ਹੱਤਿਆ’ ਅਤੇ ਸਾਹਾਂ ਦੀ ਘੁਟਨ’ ਤਿੰਨ ਡਰਾਮਿਆਂ ਦਾ ਸਫ਼ਲ ਪ੍ਰਦਰਸ਼ਨ ਕੀਤਾ ਗਿਆ ਜਿਸ ਦਾ ਦਰਸ਼ਕਾਂ ਨੇ ਦੇਰ ਰਾਤ ਤੱਕ ਆਨੰਦ ਮਾਣਿਆ।
ਬਾਬਾ ਫ਼ਰੀਦ ਵਿਰਾਸਤੀ ਮੇਲੇ ਵਿਚ ਅਮਰ ਆਸ਼ਰਮ ਵਿਖੇ ਕਰਵਾਏ ਗਏ ਤਰਕਸ਼ੀਲ ਨਾਟਕ ਮੇਲੇ ਨੇ ਹਜ਼ਾਰਾਂ ਦਰਸ਼ਕਾਂ ਨੂੰ ਪੂਰਾ ਦਿਨ ਕੀਲੀ ਰੱਖਿਆ। ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਫ਼ਰੀਦਕੋਟ ਵੱਲੋਂ ਕਰਵਾਏ ਗਏ ਇਸ ਨਾਟਕ ਮੇਲੇ ਵਿਚ ਲੋਕ ਕਲਾ ਮੰਚ ਮੁੱਲਾਂਪੁਰਕਲਪਨਾ ਚਾਵਲਾ ਸੈਂਟਰਸਾਦਿਕਜਾਦੂਗਰ ਸੁਖਦੇਵ ਮਲੂਕਪੁਰੀਮਾਲਵਾ ਹੇਕ ਗਰੁੱਪ ਲਹਿਰਾਗਾਗਾ ਅਤੇ ਜੋਤਿਸ਼ ਵਿੱਦਿਆ ਦੀ ਮੁਹਾਰਤ ਰੱਖਣ ਵਾਲੇ ਤਰਕਸ਼ੀਲ ਆਗੂ ਸੁਰਜੀਤ ਦੋਧਰ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਅਤੇ ਦਰਸ਼ਕਾਂ ਸਾਹਮਣੇ ਆਪਣੀਆਂ ਜਾਣਕਾਰੀ ਭਰਪੂਰ ਵੰਨਗੀਆਂ ਪੇਸ਼ ਕੀਤੀਆਂ। ਲੋਕ ਕਲਾ ਮੰਚ ਮੁੱਲਾਂਪੁਰ ਨੇ ਆਪਣੇ ਨਾਟਕ ਇੱਕੋ ਰਾਹ ਸਵਲੜਾ’ ਅਤੇ ਕੋਰਿਓਗ੍ਰਾਫੀ ਮਾਂ ਧਰਤੀ ਏ ਤੇਰੀ ਗੋਦ ਨੂੰ’ ਪੇਸ਼ ਕਰਕੇ ਦਰਸ਼ਕਾਂ ਨੂੰ ਇਨਕਲਾਬੀ ਸੁਨੇਹਾ ਦਿੱਤਾ ਅਤੇ ਲੁੱਟੇ ਜਾ ਰਹੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਇਕ ਮੁੱਠ ਹੋਣ ਦਾ ਸੱਦਾ ਦਿੱਤਾ। ਕਲਪਨਾ ਚਾਵਲਾ ਆਰਟ ਸੈਂਟਰ ਵੱਲੋਂ ਸ਼ਹੀਦ ਭਗਤ ਸਿੰਘ ਅਤੇ ਉਧਮ ਸਿੰਘ ਦੀ ਬਹਾਦਰੀ ਬਾਰੇ ਕੋਰਿਓਗ੍ਰਾਫੀਆਂ ਪੇਸ਼ ਕੀਤੀਆਂ ਗਈਆਂ। ਸੁਖਦੇਵ ਮਲੂਕਪੁਰੀ ਨੇ ਦਰਸ਼ਕਾਂ ਨੂੰ ਹੈਰਾਨੀ ਜਣਕ ਜਾਦੂ ਦੇ ਟ੍ਰਿਕ ਕਰਕੇ ਦਿਖਾਏ। ਫ਼ਰੀਦਕੋਟ ਇਕਾਈ ਵੱਲੋਂ ਅੱਖਾਂ ਦੇ ਮਾਹਰ ਡਾਕਟਰ ਆਨੰਦਡਾ: ਹਿਨਾਡਾ: ਗੁਰਪਾਲ ਅਤੇ ਜਿਹੜੇ ਵਿਅਕਤੀਆਂ ਨੇ ਸ਼ਰੀਰ ਅਤੇ ਅੱਖਾਂ ਦਾਨ ਕੀਤੇ ਹਨ  ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ। ਤਰਕਸ਼ੀਲ ਸਹਿਤ ਅਤੇ ਵਿਗਿਆਨਕ ਵਿਚਾਰਾਂ ਵਾਲੀ ਇਕ ਵਿਸ਼ਾਲ ਪ੍ਰਦਰਸ਼ਨੀ ਵੀ ਲਾਈ ਗਈ ਜਿਸ ਤੇ ਹਜ਼ਾਰਾਂ ਪਾਠਕਾਂ ਅਤੇ ਦਰਸ਼ਕਾਂ ਨੇ ਆਪਣੀ ਹਾਜ਼ਰੀ ਲਾਈ। ਤਰਕਸ਼ੀਲ ਮੈਗਜ਼ੀਨ ਦੇ ਸੰਪਾਦਕ ਅਵਤਾਰ ਗੋਂਦਾਰਾਤਰਕਸ਼ੀਲ ਮੈਂਬਰ ਨਿਰਮਲ ਪਟਵਾਰੀਮਾਰਕਿਟ ਕਮੇਟੀ ਦੇ ਸਾਬਕਾ ਚੇਅਰਮੈਨ ਨਵਦੀਪ ਸਿੰਘ ਬੱਬੂ ਬਰਾੜਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਸੁਰਿੰਦਰ ਕੁਮਾਰ ਗੁਪਤਾਅਡਵਾਂਸ ਇੰਸਟੀਚਿਊਟ ਦੇ ਮਾਲਕ ਸੁਰਿੰਦਰ ਪੁਰੀ ਆਦਿ ਵੀ ਹਾਜ਼ਰ ਸਨ।

ਦਸਵੇਂ ਸ਼ੇਖ਼ ਫ਼ਰੀਦ ਕਵੀ ਦਰਬਾਰ ਮੌਕੇ ਜੁੜੇ ਪੰਜਾਬੀ ਕਵੀਆਂ ਵੱਲੋਂ ਪੰਜਾਬੀ ਦੇ ਮੋਢੀ ਕਵੀ ਸ਼ੇਖ਼ ਫ਼ਰੀਦ ਨੂੰ ਖ਼ਿਰਾਜੇ ਅਕੀਦਤ ਪੇਸ਼......... ਪਰਮਿੰਦਰ ਸਿੰਘ ਤੱਗੜ (ਡਾ.) / ਸੱਭਿਆਚਾਰਕ ਸਮਾਗਮ


ਬਾਬਾ ਫ਼ਰੀਦ ਵਿਰਾਸਤੀ ਮੇਲੇ ਵਿਚ ਮੇਲਿਆਂ ਦੇ ਹੋਰ ਰੰਗਾਂ ਦੇ ਨਾਲ਼ ਨਾਲ਼ ਸਾਹਿਤ ਰੰਗ ਦਾ ਜਲਵਾ ਬਿਖ਼ੇਰਨ ਲਈ ਲਿਟਰੇਰੀ ਕਲੱਬ ਫ਼ਰੀਦਕੋਟ ਵੱਲੋਂ ਸਥਾਨਕ ਪ੍ਰਸ਼ਾਸਨ ਅਤੇ ਬਾਬਾ ਫ਼ਰੀਦ ਆਗ਼ਮਨ ਪੁਰਬ ਕਮੇਟੀ ਦੇ ਸਹਿਯੋਗ ਨਾਲ਼ ਇਕ ਦਿਲਕਸ਼ ਕਵੀ ਦਰਬਾਰ ਅਮਰ ਆਸ਼ਰਮ ਵਿਖੇ ਕਰਵਾਇਆ ਗਿਆ। ਪੰਜਾਬੀ ਦੇ ਮੋਢੀ ਕਵੀ ਬਾਬਾ ਸ਼ੇਖ਼ ਫ਼ਰੀਦ ਦੀ ਜੀ ਪਵਿੱਤਰ ਯਾਦ ਨੂੰ ਸਮਰਪਿਤ ਇਸ ਕਵੀ ਦਰਬਾਰ ਦੇ ਮੁੱਖ ਮਹਿਮਾਨ ਸਨ ਡਾ. ਐਸ. ਕਰੁਣਾ ਰਾਜੂ ਡਿਪਟੀ ਕਮਿਸ਼ਨਰ ਫ਼ਰੀਦਕੋਟ ਅਤੇ ਪ੍ਰਧਾਨਗੀ ਕੀਤੀ ਪੰਜਾਬੀ ਦੇ ਸਿਰਮੌਰ ਸ਼ਾਇਰ ਡਾ. ਸੁਰਜੀਤ ਪਾਤਰ ਨੇ ਅਤੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਸਨ- ਬਾਬਾ ਫ਼ਰੀਦ ਵਿਦਿਅਕ ਸੰਸਥਾਵਾਂ ਦੇ ਚੇਅਰਮੈਨ ਇੰਦਰਜੀਤ ਸਿੰਘ ਖ਼ਾਲਸਾ, ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਉਪ-ਕੁਲਪਤੀ ਡਾ. ਐਸ. ਐਸ. ਗਿੱਲ ਅਤੇ ਪ੍ਰਸਿੱਧ ਪੰਜਾਬੀ ਕਵਿੱਤਰੀ ਸੁਖਵਿੰਦਰ ਅੰਮ੍ਰਿਤ। ‘ਜੀ ਆਇਆਂ ਨੂੰ’ ਕਹਿਣ ਦੀ ਰਸਮ ਸੁਨੀਲ ਚੰਦਿਆਣਵੀ ਪ੍ਰਧਾਨ ਲਿਟਰੇਰੀ ਕਲੱਬ ਵੱਲੋਂ ਨਿਭਾਈ ਗਈ। ਕਵੀ ਦਰਬਾਰ ਦਾ ਸੰਚਾਲਨ ਪੰਜਾਬੀ ਕਵਿਤਾ ਦੇ ਜਾਣੇ-ਪਛਾਣੇ ਹਸਤਾਖ਼ਰ ਹਰਮੀਤ ਵਿਦਿਆਰਥੀ ਵੱਲੋਂ ਕਾਵਿਕ ਅੰਦਾਜ਼ ਵਿਚ ਕੀਤਾ ਗਿਆ। ਸਭ ਤੋਂ ਪਹਿਲਾਂ ਵਾਰੀ ਦਿੱਤੀ ਗਈ ਲੁਧਿਆਣਿਉਂ ਆਏ ਚਰਚਿਤ ਸ਼ਾਇਰ ਤਰੈਲੋਚਨ ਲੋਚੀ ਨੂੰ,ਜਿਸ ਨੇ ਆਪਣੇ ਸੁਰਮਈ ਅੰਦਾਜ਼ ਵਿਚ ਧੀਆਂ ਦੇ ਮਹੱਤਵ ਅਤੇ ਚਿੰਤਾ ਦੀ ਨਿਸ਼ਾਨਦੇਹੀ ਕਰਦੀਆਂ ਰਚਨਾਵਾਂ ਨਾਲ਼ ਆਪਣੀ ਹਾਜ਼ਰੀ ਲਵਾਈ-


ਅੱਧੀ ਰਾਤੀਂ ਕੋਈ ਉਠਿਆ, ਉੱਠਿਆ ਕੂਕਾ ਮਾਰ
ਜਾਂ ਤਾਂ ਓਸ ਦੇ ਵਿਹੜੇ ਧੀਆਂ, ਜਾਂ ਕੋਈ ਰੂਹ ’ਤੇ ਭਾਰ
ਸਾਜਾਂ ਦੀ ਤੌਹੀਨ ਦੇਖ ਕੇ ਹੁੰਦਾ ਬਹੁਤ ਖ਼ੁਆਰ
ਮੇਰੇ ਅੰਦਰ ਨਿੱਤ ਹੀ ਰੋਂਦਾ ਰੁੜਦਾ ਇਕ ਫ਼ਨਕਾਰ

ਫ਼ਿਰ ਵਾਰੀ ਆਈ ਰੋਪੜ ਤੋਂ ਆਏ ਡਾ. ਸ਼ਮਸ਼ੇਰ ਮੋਹੀ ਦੀ ਜਿਸ ਨੇ ਵਾਤਾਵਰਣ ਮੁਤੱਲਕ ਆਪਣੀ ਗੱਲ ਕੁਝ ਇੰਜ ਕਹੀ-

ਖ਼ਤਾ ਕੀਤੀ ਮੈਂ ਘਰ ਦੇ ਬਿਰਖ਼ ਤੋਂ ਪੰਛੀ ਉਡਾ ਕੇ
ਉਦਾਸੀ ਬਹਿ ਗਈ ਘਰ ਦੀ ਹਰ ਨੁੱਕਰ ’ਚ ਆਕੇ

ਫ਼ਿਰੋਜ਼ਪੁਰੀਏ ਡਾ. ਜਸਪਾਲ ਘਈ ਦਾ ਸ਼ਹੀਦ ਭਗਤ ਸਿੰਘ ਦੀ ਸੋਚ ਵਿਹਾਰਕ ਤੌਰ ’ਤੇ ਅਪਨਾਉਣ ਦਾ ਸੁਨੇਹਾ ਦਿੰਦੀ ਰਚਨਾ ਦੇ ਬੋਲ ਸਨ-

ਸ਼ੀਸ਼ੇ ਦਾ ਇਹ ਤਨ ਲੈ ਕੇ ਪੱਥਰ ਸੰਗ ਟਕਰਾਏਂਗਾ
ਕਾਰ ਦੇ ਪਿੱਛੇ ਫ਼ੋਟੋ ਲਾ ਕੇ ਭਗਤ ਸਿੰਘ ਬਣ ਜਾਏਂਗਾ!

ਕਾਵਿਕ ਮਾਹੌਲ ਨੂੰ ਹੋਰ ਖ਼ੂਬਸੂਰਤ ਬਨਾਉਣ ਦੇ ਮਕਸਦ ਨਾਲ਼ ਹਰਮੀਤ ਵਿਦਿਆਰਥੀ ਨੇ ਅਜੋਕੀ ਪੰਜਾਬੀ ਕਵਿਤਾ ਵਿਚ ਆਪਣਾ ਵਿਸ਼ੇਸ਼ ਸਥਾਨ ਬਣਾ ਲੈਣ ਵਾਲ਼ੀ ਪ੍ਰਸਿੱਧ ਕਵਿੱਤਰੀ ਸੁਖਵਿੰਦਰ ਅੰਮ੍ਰਿਤ ਨੂੰ ਮੰਚ ਵੱਲ ਆਉਣ ਦਾ ਸੱਦਾ ਦਿੱਤਾ। ਅੰਮ੍ਰਿਤ ਨੇ ਨਾਰੀ ਸੰਵਦਨਾ ਨਾਲ਼ ਲਬਰੇਜ਼ ਆਪਣੀਆਂ ਰਚਨਾਵਾਂ ਖ਼ੂਬਸੂਰਤ ਅਦਾ ਸਹਿਤ ਸਾਂਝੀਆਂ ਕੀਤੀਆਂ। ਨਾਭੇ ਤੋਂ ਆਏ ਇਕ ਚੰਗੇ ਸਾਹਿਤ ਉਤਸਵ ਪ੍ਰਬੰਧਕ ਵਜੋਂ ਜਾਣੇ ਜਾਂਦੇ ਅਤੇ ਵਿਲੱਖਣ ਕਾਵਿ ਸ਼ੈਲੀ ਦੀਆਂ ਰਚਨਾਵਾਂ ਕਹਿਣ ਵਾਲ਼ੇ ਸ਼ਾਇਰ ਦਰਸ਼ਨ ਬੁੱਟਰ ਨੇ ਆਪਣੀ ਕਵਿਤਾ ‘ਬਚਪਨ ਜੁਆਨੀ ਅਧਖੜ ਅਤੇ ਬੁਢਾਪਾ ਪੇਸ਼ ਕੀਤੀ ਅਤੇ ਆਪਣੀ ਨਵ ਪ੍ਰਕਾਸ਼ਤ ਪੁਸਤਕ ‘ਮਹਾਂ ਕੰਬਣੀ’ ਵਿਚੋਂ ਕਵਿਤਾਵਾਂ ਸੁਣਾਈਆਂ। ਰੋਪੜ ਤੋਂ ਆਏ ਇਕ ਹੋਰ ਸੰਜੀਦਾ ਤੇ ਨਿਵੇਕਲੀ ਰੰਗਤ ਦੀ ਗ਼ਜ਼ਲ ਕਹਿਣ ਵਾਲ਼ੇ ਸ਼ਾਇਰ ਜਸਵਿੰਦਰ ਨੇ ਆਪਣੇ ਆਸ਼ਾਵਾਦੀ ਸੁਰ ਸੰਗ ਆਪਣੇ ਕਲਾਮ ਦੀ ਸ਼ੁਰੂਆਤ ਕੀਤੀ-

ਅਧੂਰੇ ਰਹਿ ਗਏ ਚਾਵਾਂ ਨੂੰ ਹੱਸ ਕੇ ਟਾਲ਼ ਛੱਡਾਂਗੇ
ਭਰੇ ਮੇਲੇ ਨੂੰ ਜਦ ਛੱਡਿਆ ਸਲੀਕੇ ਨਾਲ਼ ਛੱਡਾਂਗੇ

ਦਿੱਲੀ ਤੋਂ ਉਚੇਚੇ ਪੁੱਜੇ ਅਤੇ ਬਾਬਾ ਫ਼ਰੀਦ ਸਾਹਿਤ ਪੁਰਸਕਾਰ ਨਾਲ਼ ਸਨਮਾਨਤ ਸ਼ਾਇਰ ਪ੍ਰੋ. ਬਰਜਿੰਦਰ ਚੌਹਾਨ ਨੇ ਬੇਬਾਕ ਸ਼ੈਲੀ ’ਚ ਆਪਣੀਆਂ ਰਚਨਾਵਾਂ ਦੀ ਸ਼ੁਰੂਆਤ ਕਰਦਿਆਂ ਕਿਹਾ-

ਸ਼ਾਇਦ ਏਦਾਂ ਹੀ ਬਦਲੇ ਮੌਸਮ ਦਾ ਰੰਗ ਜ਼ਰਾ
ਨੰਗ-ਮੁਨੰਗੇ ਰੁੱਖਾਂ ਉੱਤੇ ਕੁਝ ਪੱਤੇ ਟੰਗ ਜ਼ਰਾ
ਉਹ ਮੈਨੂੰ ਇਸ ਕਰਕੇ ਹੀ ਬਾਗ਼ੀ ਨੇ ਸਮਝ ਰਹੇ
ਮੈਂ ਦਰਿਆ ਵਿਚ ਤੈਰਨ ਦਾ ਬਦਲ ਲਿਆ ਹੈ ਢੰਗ ਜ਼ਰਾ

ਸਥਾਨਕ ਸ਼ਾਇਰ ਹਰਮਿੰਦਰ ਸਿੰਘ ਕੋਹਾਰਵਾਲ਼ਾ ਨੇ ਵੀ ਆਪਣੀਆਂ ਖ਼ੂਬਸੂਰਤ ਰਚਨਾਵਾਂ ਨਾਲ਼ ਹਾਜ਼ਰੀ ਲਵਾਈ। ਆਪਣੇ ਪ੍ਰਧਾਨਗੀ ਭਾਸ਼ਣ ਵਿਚ ਹੁਣੇ-ਹੁਣੇ ਵੱਕਾਰੀ ਸਾਹਿਤਕ ਸਨਮਾਨ ‘ਸਰਸਵਤੀ ਪੁਰਸਕਾਰ’ ਨਾਲ਼ ਨਿਵਾਜੇ ਡਾ. ਸੁਰਜੀਤ ਪਾਤਰ ਨੇ ਬਾਬਾ ਸ਼ੇਖ਼ ਫ਼ਰੀਦ ਜੀ ਦੀ ਰਚਨਾ ਨੂੰ ਨਤ-ਮਸਤਕ ਹੁੰਦਿਆਂ ਉਨ੍ਹਾਂ ਦੁਆਰਾ ਪੰਜਾਬੀ ਜ਼ੁਬਾਨ ਲਈ ਪਾਏ ਮਹਾਨ ਯੋਗਦਾਨ ਨੂੰ ਸਰਵ-ਉੱਤਮ ਕਿਹਾ। ਅੱਠ ਸਦੀਆਂ ਬੀਤ ਜਾਣ ਬਾਅਦ ਵੀ ਉਨ੍ਹਾਂ ਰਚਨਾਵਾਂ ਦਾ ਮਹੱਤਵ ਬਰਕਰਾਰ ਹੀ ਨਹੀਂ ਬਲਕਿ ਦਿਨ-ਬ-ਦਿਨ ਹੋਰ ਵਧਦਾ ਮਹਿਸੂਸ ਹੋ ਰਿਹਾ ਹੈ। ਪ੍ਰਸਿੱਧੀ ਹਾਸਲ ਕਰ ਚੁੱਕੇ ਲੇਖਕਾਂ ਨੇ ਵੀ ਬਾਬਾ ਸ਼ੇਖ਼ ਫ਼ਰੀਦ ਜੀ ਦੀ ਬਾਣੀ ’ਚੋਂ ਸ਼ਬਦ ਜਾਂ ਵਾਕਾਂਸ਼ ਲੈ ਕੇ ਆਪਣੀਆਂ ਪੁਸਤਕਾਂ ਦੇ ਸਿਰਲੇਖਾਂ ਦੇ ਰੂਪ ਵਿਚ ਮੁਕਟ ਵਾਂਗ ਸਜਾਏ ਹਨ। ਸਾਹਿਤਕ ਸਮਾਗਮ ਵਿਚ ਗੁਰਮੀਤ ਸਿੰਘ ਕੋਟਕਪੂਰਾ ਇੰਚਾਰਜ ਉਪ ਦਫ਼ਤਰ ਅਜੀਤ ਫ਼ਰੀਦਕੋਟ, ਜਗਜੀਤ ਸਿੰਘ ਚਾਹਲ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਫ਼ਰੀਦਕੋਟ, ਪ੍ਰੋ. ਸਾਧੂ ਸਿੰਘ ਪ੍ਰਿੰਸੀਪਲ ਗੁਰਦੀਪ ਸਿੰਘ ਢੁੱਡੀ, ਅਵਤਾਰ ਗੋਂਦਾਰਾ, ਨਿਰਮਲ ਪਟਵਾਰੀ, ਜਸਵੰਤ ਜੱਸ, ਨਵਦੀਪ ਸਿੰਘ ਜ਼ੀਰਾ, ਜਸਬੀਰ ਜੱਸੀ, ਗੁਰਚਰਨ ਸਿੰਘ ਭੰਗੜਾ ਕੋਚ, ਮੇਹਰ ਸਿੰਘ ਸੰਧੂ, ਰਾਜਿੰਦਰ ਸਿੰਘ ਜੱਸਲ, ਐਸ ਬਰਜਿੰਦਰ, ਪ੍ਰੋ. ਪਰਮਿੰਦਰ ਸਿੰਘ, ਮੱਖਣ ਸਿੰਘ, ਨਿਰਮੋਹੀ ਫ਼ਰੀਦਕੋਟੀ,ਜਸਵਿੰਦਰ ਮਿੰਟੂ, ਸੁਨੀਲ ਵਾਟਸ ਤੋਂ ਇਲਾਵਾ ਸਥਾਨਕ ਦਰਸ਼ਕ, ਪੰਜਾਬ ਦੇ ਵਿਭਿਨ੍ਹ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ-ਢਾਣੀਆਂ ਤੋਂ ਆਏ ਸੈਂਕੜੇ ਸਾਹਿਤ ਰਸੀਏ ਸ਼ਾਮਲ ਸਨ।

ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ .......... ਮਾਸਿਕ ਇਕੱਤਰਤਾ / ਸ਼ਮਸ਼ੇਰ ਸਿੰਘ ਸੰਧੂ


(ਕੈਲਗਰੀ) ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ 4 ਸਤੰਬਰ 2010 ਦਿਨ ਸਨਿਚਰਵਾਰ ਦੋ ਵਜੇ ਕਾਊਂਸਲ ਆਫ ਸਿੱਖ ਔਰਗੇਨਾਈਜ਼ੇਸ਼ਨ ਦੇ ਹਾਲ ਕਮਰੇ ਵਿਚ ਸ਼ਮਸ਼ੇਰ ਸਿੰਘ ਸੰਧੂ, ਕਸ਼ਮੀਰਾ ਸਿੰਘ ਚਮਨ ਤੇ ਗੁਰਬਚਨ ਸਿੰਘ ਬ੍ਰਾੜ ਦੀ ਪ੍ਰਧਾਨਗੀ ਵਿਚ ਹੋਈ। ਸਟੇਜ ਸਕੱਤਰ ਦੀ ਜਿੰਮੇਂਵਾਰੀ ਜੱਸ ਚਾਹਲ ਹੋਰਾਂ ਨਿਭਾਈ। ਪਿਛਲੇ ਮਹੀਨੇ ਦੀ ਰੀਪੋਰਟ ਸੁਣਾਈ ਤੇ ਪਰਵਾਨ ਕੀਤੀ ਗਈ।

31 ਅਗਸਤ ਨੂੰ ਅਮ੍ਰਿਤਾ ਪ੍ਰੀਤਮ ਦਾ ਜਨਮ ਦਿਨ ਸੀ। ਸ਼ਮਸ਼ੇਰ ਸਿੰਘ ਸੰਧੂ ਨੇ ਉਸਦੇ ਜੀਵਨ ਤੇ ਰਚਨਾਵਾਂ ਤੇ ਇਕ ਸੰਖੇਪ ਝਾਤ ਪੁਆਈ ਤੇ ਅਮ੍ਰਿਤਾ ਪ੍ਰੀਤਮ ਦੀ ਲਿਖੀ ਇਕ ਗ਼ਜ਼ਲ ਸਰੋਤਿਆਂ ਨਾਲ ਸਾਂਝੀ ਕੀਤੀ-

ਆ ਕਿ ਤੈਨੂੰ ਨਜ਼ਰ ਭਰਕੇ ਅੱਜ ਦੋ ਪਲ ਵੇਖ ਲਾਂ
ਮੌਤ ਹੈ ਮਨਸੂਰ ਦੀ ਕਿਤਨੀ ਕੁ ਮੁਸ਼ਕਿਲ ਵੇਖ ਲਾਂ।
ਆ ਕਿ ਥੋੜੀ ਦੇਰ ਤੋਂ ਅੱਖੀਆਂ ਦਾ ਘਰ ਵੀਰਾਨ ਹੈ
ਆਕਿ ਫਿਰ ਲਗਦੀ ਕਿਵੇਂ ਹੰਝੂਆਂਦੀ ਮਹਿਫਲ ਵੇਖਲਾਂ।
ਜ਼ਿੰਦਗੀ ਦੀ ਪ੍ਰਾਹੁਣਚਾਰੀ ਵੇਖ ਬੈਠੇ ਹਾਂ ਅਸੀਂ
ਮੌਤ ਵੀ ਸਦਦੀ ਬੜਾ ਹੁਣ ਜਾਕੇ ਉਸ ਵਲ ਵੇਖ ਲਾਂ।
ਸੁਰਜੀਤ ਸਿੰਘ ਪੰਨੂ ਨੇ ਆਪਣੀਆਂ ਦੋ ਰਚਨਾਵਾਂ ਪੇਸ਼ ਕੀਤੀਆਂ-
ਘਨਘੋਰ ਘਟਾ ਛਾਏਗੀ ਮੀਂਹ ਬਰਸੇਗਾ

ਇਕ ਬਰਕ ਸੀ ਲਹਿਰਾਏਗੀ ਮੀਂਹ ਬਰਸੇਗਾ।
ਜਬ ਚਾਂਦਨੀ ਕੇ ਸਾਏ ਮੇਂ ਵੁਹ ਜ਼ੁਲਫਿ ਸਿਆਹ
ਸ਼ਾਨੋਂ ਪੇ ਬਿਖਰ ਜਾਏਗੀ ਮੀਂਹ ਬਰਸੇਗਾ।
ਹਰਚਰਨ ਕੌਰ ਬਾਸੀ ਨੇ ਇਕ ਕਵੀਤਾ ਸੁਣਾਈ-
ਕਿਹੋ ਜਿਹਾ ਦਿਨ ਚੜ੍ਹਿਆ ਮਾਂ
ਰਾਮ ਸਰੂਪ ਸੈਣੀ ਹੋਰਾਂ ਨੇ ਪਹਿਲੇ ਇਕ ਭਜਨ ਤੇ ਫਿਰ ਇਕ ਗੀਤ ਬੜੇ ਖੂਬਸੂਰਤ ਤਰੰਨਮ ਵਿੱਚ ਸੁਣਾਇਆ-
1-ਮਾਧੋ ਹਮ ਐਸੇ ਤੂ ਐਸਾ, ਮਾਧੋ ਹਮ ਐਸੇ ਤੂ ਐਸਾ
ਹਮ ਮੈਲੇ ਤੁਮ ਉੱਜਲ ਕਰਤੇ ਹਮ ਨਿਰਗੁਣ ਤੁ ਦਾਤਾ।
2-ਖਾਲੀ ਹੈ ਅਭੀ ਜਾਮ ਮੈਂ ਕੁਛ ਸੋਚ ਰਹਾ ਹੂੰ
ਵੋ ਲਰਜ਼ਸ਼ੇ ਅਯਾਮ ਮੈਂ ਕੁਛ ਸੋਚ ਰਹਾ ਹੂੰ।
ਹਰਕੰਵਲਜੀਤ ਸਾਹਿਲ ਨੇ ਤਰੰਨਮ ਵਿਚ ਆਪਣੀ ਰਚਨਾ ਸੁਣਾਈ-
ਆਪਣੇ ਹੀ ਅੰਦਰੋਂ ਉਧਲ ਗਈ ਰੇਸ਼ਮਾਂ
ਦੇ ਮਗਰ ਭਜਦਾ ਰਿਹਾ ਉਮਰ ਭਰ ।
ਕਸ਼ਮੀਰਾ ਸਿੰਘ ਚਮਨ ਨੇ ਆਪਣੀਆਂ ਦੋ ਗ਼ਜ਼ਲਾਂ ਪੇਸ਼ ਕੀਤੀਆਂ।
1-ਦੋ ਨੈਣ ਮਤਵਾਲੇ ਮੇਰੇ ਨਿਤ ਰਹਿਣ ਤਕਦੇ ਰਾਹ ਤੇਰਾ
ਹਿਰਦੇ ‘ਚ ਤੇਰਾ ਵਾਸ ਹੈ ਯਾਦਾਂ ’ਚ ਹੈ ਜਲਵਾ ਤੇਰਾ।
ਸੁਹਣੇ ਦਿਲਾਂ ਦੇ ਮਾਲਕਾ ਤੁੰ ਮਹਿਕਦਾ ਰੱਖੀਂ ਚਮਨ
ਬੱਦਲਾਂ ਦੀ ਨੂਰੀ ਲਿਸ਼ਕ ‘ਚ ਨਜ਼ਰੀਂ ਪਵੇ ਚਿਹਰਾ ਤੇਰਾ।
2-ਦਿੱਤਾ ਸੀ ਰਿਜ਼ਕ ਰੱਬਾ ਕੋਈ ਨਹੀਂ ਸੀ ਤੰਗੀ
ਜਿੰਦ ਯਾਰ ਦੀ ਕਿਓਂ ਤੈਂ ਸੂਲੀ ਤੇ ਫੇਰ ਟੰਗੀ।
ਜੀਵਣ ਦੇ ਤਾਰ ਸਾਰੇ ਅਜ ਤਾਰ ਤਾਰ ਹੋਏ
ਕਰ ਮਿਹਰ ਤੂੰ ਚਮਨ ਤੇ ਸੁਰ ਵਿਚ ਰਹੇ ਸਰੰਗੀ।
ਤਾਰਿਕ ਮਲਿਕ ਨੇ ਇਬਾਲ ਸੂਫੀ ਪੂਰੀ ਦੀ ਇਕ ਖੂਬਸੂਰਤ ਉਰਦੂ ਗ਼ਜ਼ਲ ਸੁਣਾਈ।
1-ਹਰ ਮੋੜ ਨਈ ਇਕ ਉਲਝਣ ਹੈ ਕਦਮੋਂ ਕਾ ਸੰਭਲਨਾ ਮੁਸ਼ਕਿਲ ਹੈ
ਵੋ ਸਾਥ ਨ ਦੇਂ ਫਿਰ ਧੂਪ ਤੋ ਕਯਾ, ਸਾਏ ਮੇਂ ਭੀ ਚਲਨਾ ਮੁਸ਼ਕਿਲ ਹੈ।
ਅਬ ਹਮ ਪੇ ਖੁਲਾ ਯੇ ਰਾਜ਼ੇ ਚਮਨ ਉਲਝਾਕੇ ਬਹਾਰੋਂ ਮੇਂ ਦਾਮਨ
ਕਾਂਟੋਂ ਸੇ ਨਿਕਲਨਾ ਆਸਾਂ ਥਾ, ਫੂਲੋਂ ਸੇ ਨਿਕਲਨਾ ਮੁਸ਼ਕਿਲ ਹੈ।
ਗੁਰਬਚਨ ਸਿੰਘ ਬ੍ਰਾੜ (ਪ੍ਰਧਾਨ ਲਿਖਾਰੀ ਸਭਾ) ਨੇ ਆਪਣੇ ਮਿੱਤਰ ਮਹਿੰਦਰਦੀਪ ਸਿੰਘ ਗਰੇਵਾਲ ਦਾ ਭੇਜਿਆ ਗ਼ਜ਼ਲ- ਸੰਗ੍ਰਹਿ ‘ਦਿਲ ਦੀ ਪਰਵਾਜ਼’ ਸ਼ਮਸ਼ੇਰ ਸਿੰਘ ਸੰਧੂ ਨੂੰ ਭੇਂਟ ਕੀਤਾ ਅਤੇ ਆਪਣੀ ਇਕ ਗ਼ਜ਼ਲ ਪੇਸ਼ ਕੀਤੀ-
ਪਸਰਦੇ ਜਾਂਦੇ ਹਨੇਰੇ ਦੇਰ ਹੀ ਨਾ ਕਰ ਦਿਆਂ
ਸੂਰਜਾਂ ਦੇ ਬਾਲ ਦੀਵੇ ਹਰ ਬਨੇਰੇ ਧਰ ਦਿਆਂ।
ਫੈਸਲੇ ਦੇਖੋ ਅਜਬ ਹਰ ਧਰਮ ਦਾ ਰਹਿਬਰ ਕਰੇ,
ਕਿਸ ਸ਼ਖ਼ਸ ਨੂੰ ਤੀਰ ਤੇ ਕਿਸ ਸ਼ਖ਼ਸ ਨੂੰ ਖੰਜਰ ਦਿਆਂ।
ਬੇਪਤੀ ਬੇਗਾਨਿਆਂ ਕੀਤੀ ਬੜੀ ਜਰਦੇ ਰਹੇ,
ਜਿਸਮ ਸਾਡਾ ਚੂੰਡਿਆ ਹੁਣ ਆਪਣੇ ਹੀ ਘਰਦਿਆਂ।
ਗੁਰਚਰਨ ਕੌਰ ਥਿੰਦ ਨੇ ਆਪਣੀ ਇਕ ਨਵੀਂ ਤੇ ਭਾਵਪੂਰਤ ਖ਼ੂਬਸੂਰਤ ਕਹਾਣੀ ‘ਕਨੇਡੀਅਨ ਕੂੰਜਾਂ’ ਸੁਣਾਈ।
ਜੱਸ ਚਾਹਲ ਨੇ ਆਪਣੀ ਇਕ ਗ਼ਜ਼ਲ ਪੇਸ਼ ਕੀਤੀ-
ਇਨਹੀਂ ਕੋ ਦੇਖਕਰ ਹਮ ਆਜ ਇਸ ਮਕਾਮ ਪੇ ਹੈਂ
ਕੈਸੇ ਕਹਿ ਦੇਂ ਨਾ ਦਿਨ ਕੋ ਦੇਖਾ ਕਰੋ ਸਪਨੋਂ ਕੋ।
ਤਰਸੇਮ ਸਿੰਘ ਪਰਮਾਰ ਨੇ ਰਿਆਜ਼ ਖਾਲਿਦ ਦੀ ਇਕ ਗ਼ਜ਼ਲ ਸੁਣਾਈ-
ਤਹਿਜ਼ੀਬ ਕੀ ਜੋ ਗੋਦ ਕਾ ਪਾਲਾ ਹੈ ਦੋਸਤੋ
ਅੰਦਾਜ਼ ਉਸਕਾ ਕਿਤਨਾ ਨਿਰਾਲਾ ਹੈ ਦੋਸਤੋ।
ਜਸਬੀਰ ਸਿੰਘ ਸਹੋਤਾ ਨੇ ਆਪਣੀ ਇਕ ਕਵਿਤਾ ਸੁਣਾਈ-
ਗ਼ਮ ਤੂੰ ਨਾ ਕਰਿਆ ਕਰ, ਖਾਧੀ ਰੁਖੀ ਸੁਕੀ ਦਾ
ਮਾਨ ਬੇਲੀਆ ਕਰਿਆ ਕਰ ਜ਼ਿੰਦਗੀ ਲੜਲੜ ਮੁੱਕੀ ਦਾ।
ਮੋਹਨ ਸਿੰਘ ਮਿਨਹਾਸ ਨੇ ਪਰਸਿੱਧ ਲੇਖਕਾਂ ਦੇ ਕੁਛ ਖ਼ੂਬਸੂਰਤ ਸ਼ਿਅਰ ਸੁਣਾਏ।
ਸ਼ਮਸ਼ੇਰ ਸਿੰਘ ਸੰਧੂ ਨੇ ਆਪਣੀ ਇਕ ਗ਼ਜ਼ਲ ਪੇਸ਼ ਕੀਤੀ।
1- ਇੱਕੋ ਹੈ ਵਾਰ ਜੀਣਾ ਇਸ ਨੂੰ ਸਵਾਰ ਯਾਰਾ
ਭਟਕਣ ਮਿਟਾਕੇ ਬਹਿ ਜਾ ਉਸਦੇ ਦਵਾਰ ਯਾਰਾ।
ਧਰਮਾਂ ਦਾ ਕੰਮ ਨਾਹੀਂ ਬੰਦੇ ‘ਚ ਪਾੜ ਪਾਉਣਾ
ਇੱਕੋ ਹੈ ਇਸ਼ਟ ਸਭ ਦਾ ਇਸਨੂੰ ਵਿਚਾਰ ਯਾਰਾ।
ਐਂਵੇਂ ਕਰੋਧ ਕਰਦੈਂ ਦੂਜੇ ਦੀ ਵੇਖ ਗ਼ਲਤੀ
ਅਪਣੇ ਗੁਨਾਹ ਦਾ ਬਹਿਕੇ ਕਰ ਤੂੰ ਸ਼ੁਮਾਰ ਯਾਰਾ।
ਗੁਜ਼ਰੇ ਇਹ ਪਲ ਜੋ ਤੇਰੇ ਮੁੜਕੇ ਨਾ ਫੇਰ ਆਉਣੇ
ਲੇਖੇ ਲਗਾ ਕਿਸੇ ਤੂੰ ਜੀਵਣ ਗੁਜ਼ਾਰ ਯਾਰਾ।
ਘੜੀਆਂ ਪਿਆਰ ਕਰਕੇ ਜੋ ਵੀ ਗੁਜ਼ਾਰ ਹੋਈਆਂ
ਜੀਵਣ ‘ਚ ਉਹ ਹੀ ਤੇਰੇ ਸਮਝੀਂ ਸ਼ੁਮਾਰ ਯਾਰਾ।
ਮਲਕੀਅਤ ਸਿੰਘ ਨੇ ਵਾਰਸ ਸ਼ਾਹ ਦੀਆਂ ਕੁਛ ਲਾਈਨਾ ਸੁਣਾਈਆਂ
ਭਾਈਆਂ ਬਾਝ ਨਾ ਮਜਲਸਾਂ ਸੁਹੰਦੀਆਂ ਨੇ
ਬਿਨਾ ਭਾਈਆਂ ਦੇ ਮੌਜ ਬਹਾਰ ਨਾਹੀਂ।
ਅਜਾਬਿ ਸਿੰਘ ਸੇਖੋਂ ਨੇ ਆਪਣੀ ਇਕ ਕਵਿਤਾ ਪੇਸ਼ ਕੀਤੀ-
ਕੀ ਕਹਿ ਸਕਦੈਂ ਕਿ ਤੂੰ ਮੇਰੇ ਦਿਲ ਵਿਚ ਵਸਦਾ ਨਹੀਂ
ਮੇਰ ਤਨ ਨੂੰ ਛੋਹਕੇ ਤਾਂ ਵੇਖ ਕਿਤੇ ਤਪਦਾ ਨਹੀਂ।
ਡਾ. ਸੁਖਵਿੰਦਰ ਸਿੰਘ ਥਿੰਦ ਨੇ ਸ਼ਾਨਦਾਰ ਮਹਿਫਲ ਸਜਾਉਣ ਲਈ ਸਾਰਿਆ ਦਾ ਧੰਨਵਾਦ ਕੀਤਾ। ਖੁਸ਼ਮੀਤ ਸਿੰਘ ਥਿੰਦ ਨੇ ਚੁਟਲੇ ਸੁਣਾਏ।
ਕੇ. ਐਨ. ਮਹਿਰੋਤਰਾ ਨੇ ਪ੍ਰਸਿੱਧ ਹਿੰਦੀ ਸ਼ਾਇਰ ਮੈਥਲੀ ਸ਼ਰਨ ਗੁਪਤਾ ਦੀ ਰਚਨਾ ਸੁਣਾਈ-
ਜਿਨ ਕੋ ਨਾ ਨਿਜ ਦੇਸ਼ ਧਰਮ ਕੌਮ ਪਰ ਅਭਿਮਾਨ ਹੋ
ਵੋ ਨਰ ਨਹੀਂ ਨਰ ਨਿਰਾ ਪਸ਼ੂ ਸਮਾਨ ਹੈ।
ਉਕਤ ਤੋਂ ਇਲਾਵਾ ਬਖ਼ਸ਼ੀਸ਼ ਸਿੰਘ ਗੋਸਲ, ਮਿਸਟਰ ਗੋਸਲ, ਮਿਸਟਰ ਉਸਤਤ ਸਿੰਘ, ਜਸਬੀਰ ਸਿੰਘ ਚਾਹਲ, ਸੁਖਵਿੰਦਰ ਸਿੰਘ ਥਿੰਦ, ਅਵਨੀਤ ਕੌਰ, ਵਰਦੀਪ ਕੌਰ ਥਿੰਦ ਵੀ ਇਸ ਇਕੱਤਰਤਾ ਵਿੱਚ ਸ਼ਾਮਲ ਸਨ। ਸਾਰਿਆਂ ਲਈ ਚਾਹ ਪਾਣੀ ਦਾ ਯੋਗ ਪ੍ਰਬੰਧ ਸੀ।
ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉੁਰਦੂ ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ ਕਰਨਾ ਤੇ ਸਾਂਝਾਂ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ ਕਰੇਗਾ। ਸਾਹਿਤ/ ਅਦਬ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀਂ ਤਾਕਤਾਂ ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ ਨਾਲ ਵੀ ਸਾਂਝ ਪਾਵੇਗੀ।
ਰਾਈਟਰਜ਼ ਫੋਰਮ, ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ ਮਹੀਨੇ ਦੇ ਪਹਿਲੇ ਸਨਿਚਰਵਾਰ, 2 ਅਕਤੂਬਰ, 2010 ਨੂੰ 2-00 ਤੋਂ 5-00 ਵਜੇ ਤਕ ਕੋਸੋ ਦੇ ਹਾਲ 102 3208 8 ਐਵੇਨਿਊ ਵਿਚ ਹੋਵੇਗੀ। ਕੈਲਗਰੀ ਦੇ ਸਾਹਿਤ ਪ੍ਰੇਮੀਆਂ ਤੇ ਸਾਹਿਤਕਾਰਾਂ ਨੂੰ ਇਸ ਵੱਨ ਸਵੰਨੀ ਸਾਹਿਤਕ ਇਕਾਤਰਤਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਸ਼ਮਸ਼ੇਰ ਸਿੰਘ ਸੰਧੂ (ਪ੍ਰੈਜ਼ੀਡੈਂਟ) ਨਾਲ 403-285-5609, ਸਲਾਹੁਦੀਨ ਸਬਾ ਸ਼ੇਖ਼ (ਵਾਇਸ ਪ੍ਰੈਜ਼ੀਡੈਂਟ) ਨਾਲ 403-547-0335, ਜੱਸ ਚਾਹਲ (ਸਕੱਤਰ) ਨਾਲ 293-8912 ਸੁਰਿੰਦਰ ਸਿੰਘ ਢਿਲੋਂ (ਸਹਿ-ਸਕੱਤਰ) ਨਾਲ 285-3539 ਅਤੇ ਪੈਰੀ ਮਾਹਲ (ਖਜ਼ਾਨਚੀ) ਨਾਲ 616-0402 ਜਾਂ ਜਾਵੇਦ ਨਜ਼ਾਮੀਂ (ਈਵੈਂਟਸ ਕੋਆਰਡੀਨੇਟਰ) ਨਾਲ 988-3961 ਅਤੇ ਜਸਵੀਰ ਸਿੰਘ ਸਿਹੋਤਾ (ਮੈਂਬਰ ਕਾਰਜਕਾਰਨੀ) ਨੂੰ 681-8281 ਤੇ ਸੰਪਰਕ ਕਰੋ।




ਮੱਖਣ ਬਰਾੜ ਦਾ ਲੰਡਨ ‘ਚ ਸਨਮਾਨ.......... ਸਨਮਾਨ ਸਮਾਰੋਹ

ਪੰਜਾਬ ਪ੍ਰਤੀ ਗੀਤਾਂ ਰਾਹੀਂ ਦਿਲੋਂ ਹਾਅ ਦਾ ਨਾਅਰਾ ਮਾਰਦੈ ਮੱਖਣ ਬਰਾੜ: ਜੱਗੀ ਕੁੱਸਾ, ਖੁਰਮੀ


ਲੰਡਨ : ਪੰਜਾਬੀ ਗੀਤਕਾਰੀ ਵਿੱਚ ਪਾਕ-ਪਵਿੱਤਰ ਸੋਚ ਵਾਲੇ ਗੀਤਾਂ ਦੇ ਰਚੇਤਾ ਵਜੋਂ ਜਾਣੇ ਜਾਂਦੇ ਗੀਤਕਾਰ ਮੱਖਣ ਬਰਾੜ ਮੱਲ ਕੇ ਦਾ ਇੰਗਲੈਂਡ ਪਹੁੰਚਣ 'ਤੇ ਨਿੱਘਾ ਸੁਆਗਤ ਕੀਤਾ ਗਿਆ। ਜਿ਼ਕਰਯੋਗ ਹੈ ਕਿ ਮੱਖਣ ਬਰਾੜ ਨੇ 'ਆਪਣਾ ਪੰਜਾਬ ਹੋਵੇ', 'ਕਰੀਂ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ', 'ਚੋਰਾਂ ਦੇ ਵੱਸ ਪੈ ਕੇ ਭਾਰਤ ਮਾਂ ਕੁਰਲਾਉਂਦੀ ਆ' ਵਰਗੇ ਸ਼ਾਹਕਾਰ ਗੀਤ ਰਚੇ ਹਨ। ਉਹਨਾਂ ਨੂੰ ਜੀ ਆਇਆਂ ਕਹਿਣ ਹਿਤ ਗੁਰੂ ਨਾਨਕ ਯੂਨੀਵਰਸਲ ਸੇਵਾ ਯੂ.ਕੇ. ਵੱਲੋਂ ਇੱਕ ਅਦਬੀ ਮਹਿਫ਼ਲ ਦਾ ਆਯੋਜਨ ਕੀਤਾ ਗਿਆ, ਜਿਸ ਸਮੇਂ ਉੱਘੇ ਨਾਵਲਕਾਰ ਸਿ਼ਵਚਰਨ ਜੱਗੀ ਕੁੱਸਾ ਨੇ ਹਾਜ਼ਰੀਨ ਨਾਲ ਜਾਣ ਪਛਾਣ ਕਰਾਉਂਦਿਆਂ ਕਿਹਾ ਕਿ ਮੱਖਣ ਬਰਾੜ ਦੇ ਗੀਤ 'ਓਹ ਪੰਜਾਬੀ ਨਹੀਂ ਹੁੰਦਾ' ਵਾਂਗ ਜਿਸ ਪੰਜਾਬੀ ਨੂੰ ਅੱਜ ਮੱਖਣ ਬਰਾੜ ਦੇ ਨਾਂਅ ਤੋਂ ਵਾਕਫ਼ੀ ਨਹੀਂ, ਓਹ ਪੰਜਾਬੀ ਨਹੀਂ ਹੋਣਾ। ਮੱਖਣ ਬਰਾੜ ਨੇ ਜਿਸ ਜਿ਼ੰਦਾ-ਦਿਲੀ ਅਤੇ ਨਿੱਡਰਤਾ ਨਾਲ ਪੰਜਾਬ ਦੇ ਹਰ ਦਰਦ ਨੂੰ ਗੀਤਾਂ ਰਾਹੀਂ ਬੜੀ ਖੂਬਸੂਰਤੀ ਨਾਲ ਪੇਸ਼ ਕੀਤਾ ਹੈ, ਉਹ ਗੱਲਾਂ ਨਾਵਲਾਂ ਰਾਹੀਂ ਵੀ ਕੀਤੀਆਂ ਜਾਣੀਆਂ ਮੁਸ਼ਕਿਲ ਲੱਗਦੀਆਂ ਹਨ। ਇਸ ਸਮੇਂ ਨੌਜਵਾਨ ਲੇਖਕ ਮਨਦੀਪ ਖੁਰਮੀ ਹਿੰਮਤਪੁਰਾ ਨੇ ਕਿਹਾ ਕਿ ਜਿੱਥੇ ਅੱਜ ਪੰਜਾਬ ਦੇ ਜੁਗਾੜ-ਲਾਊ ਗਾਇਕ ਅਤੇ ਗੀਤਕਾਰ ਲੋਕਾਂ ਦੀਆਂ ਧੀਆਂ-ਭੈਣਾਂ ਨੂੰ ਮਾਸ਼ੂਕਾਂ ਬਣਾਉਣ ਦੇ ‘ਆਹਰ’ ‘ਚ ਰੁੱਝੇ ਹੋਏ ਹਨ, ਉਥੇ ਮੱਖਣ ਬਰਾੜ ਇਕ ਅਜਿਹਾ ਹਸਤਾਖ਼ਰ ਹੈ, ਜਿਸ ਨੇ ਸਿਰਫ਼ ਅਤੇ ਸਿਰਫ਼ ਜੇ ਕੁਝ ਲਿਖਿਆ ਹੈ, ਤਾਂ ਉਸ ਵਿਚੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਸੰਦਲੀ ਮਹਿਕ ਆਉਂਦੀ ਹੈ। ਇਸ ਸਾਦੇ, ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਬੁਲਾਰਿਆਂ ਨੇ ਇੰਗਲੈਂਡ ਦੀ ਯੂਨੀਵਰਸਿਟੀ ਵੱਲੋਂ ਪੰਜਾਬੀ ਸੱਭਿਆਚਾਰ ਦੇ ਸਰਵਣ ਪੁੱਤ ਗਾਇਕ ਗੁਰਦਾਸ ਮਾਨ ਨੂੰ ਡਾਕਟਰੇਟ ਦੀ ਉਪਾਧੀ ਨਾਲ ਨਿਵਾਜਣ ‘ਤੇ ਜਿੱਥੇ ਗੁਰਦਾਸ ਮਾਨ ਸਮੇਤ ਸਮੂਹ ਪੰਜਾਬੀਆਂ ਨੂੰ ਮੁਬਾਰਕਵਾਦ ਪੇਸ਼ ਕੀਤੀ, ਉਥੇ ਹੁਣ ਤੱਕ ਦੀਆਂ ਪੰਜਾਬ ਸਰਕਾਰਾਂ ਨੂੰ ਉਲਾਂਭਾ ਵੀ ਦਿੱਤਾ ਕਿ ਅਸੀਂ ਉਹਨਾਂ ਨੂੰ ਕਿਸੇ ਫ਼ਨਕਾਰ ਦੇ ਜਹਾਨੋਂ ਕੂਚ ਕਰਨ ਉਪਰੰਤ ਮੇਲੇ ਲਾਉਣ ਨਾਲੋਂ ਉਹਨਾਂ ਦਾ ਜਿਉਂਦੇ ਜੀਅ ਸਨਮਾਨ ਕਰਨ ਵੱਲ ਇਮਾਨਦਾਰੀ ਨਾਲ ਧਿਆਨ ਦੇਣ! ਇਸ ਤੋਂ ਇਲਾਵਾ ਸਾਹਿਤਕਾਰ ਡਾ: ਤਾਰਾ ਸਿੰਘ ਆਲਮ, ਪੱਤਰਕਾਰ ਮਨਦੀਪ ਖੁਰਮੀ ਹਿੰਮਤਪੁਰਾ, ਖੇਡ ਲੇਖਕ ਜਗਸੀਰ ਧਾਲੀਵਾਲ ਨੰਗਲ, ਹਰਪ੍ਰੀਤ ਰੱਲਾ ਸੰਗਰੂਰ, ਰਵੀ ਨੱਥੋਵਾਲ ਆਦਿ ਨੇ ਵੀ ਆਪਣੇ ਵੱਲੋਂ ਸ਼ਾਬਦਿਕ ਹਾਜ਼ਰੀ ਲਗਵਾਈ। ਧੰਨਵਾਦੀ ਸ਼ਬਦ ਬੋਲਦਿਆਂ ਮੱਖਣ ਬਰਾੜ ਨੇ ਸ਼ਾਇਰਾਨਾ ਅੰਦਾਜ਼ ਰਾਹੀਂ ਬੋਲਦਿਆਂ ਕਿਹਾ ਕਿ 'ਜਿਸ ਗੀਤ 'ਚੋਂ ਨੰਗੇਜ਼ ਦੀ ਝਲਕ ਆਉਂਦੀ, ਸਮਝ ਲੈਣਾ ਕਿ ਓਹ ਮੱਖਣ ਬਰਾੜ ਦਾ ਨਹੀਂ' ਉਹਨਾਂ ਵਾਅਦਾ ਕੀਤਾ ਕਿ ਫ਼ੋਕੀ ਸ਼ਹੁਰਤ ਖਾਤਰ ਓਹ ਆਪਣੇ ਰਾਹ ਤੋਂ ਭਟਕਣਗੇ ਨਹੀਂ, ਸਗੋਂ ਸੱਚ ਨੂੰ ਆਪਣੀ ਕਲਮ ਰਾਹੀਂ ਉਜਾਗਰ ਕਰਦੇ ਰਹਿਣਗੇ। ਇਸ ਸਮੇਂ ਜਿੱਥੇ ਉਹਨਾਂ ਨੂੰ ਡਾ: ਆਲਮ ਦੁਆਰਾ ਰਚਿਤ ਕਾਵਿ-ਸੰਗ੍ਰਹਿ ਦਾ ਸੈੱਟ ਭੇਂਟ ਕੀਤਾ ਗਿਆ ਓਥੇ ਮੱਖਣ ਬਰਾੜ ਦੀ ਸ਼ੇਅਰੋ ਸ਼ਾਇਰੀ 'ਤੇ ਆਧਾਰਿਤ ਬਣੀ ਵੀ.ਸੀ.ਡੀ. 'ਵਿਰਾਸਤ' ਵੀ ਰਿਲੀਜ਼ ਕੀਤੀ ਗਈ।



ਪੰਜਾਬੀ ਵਿਭਾਗ ਨੇ ਪ੍ਰਸਿੱਧ ਸ਼ਾਇਰ ਅਤੇ ਚਿੱਤਰਕਾਰ ਇੰਦਰਜੀਤ ਇਮਰੋਜ਼ ਨੂੰ ਵਿਦਿਆਰਥੀਆਂ ਦੇ ਰੂ-ਬ-ਰੂ ਕਰਵਾਇਆ.......... ਰੂ ਬ ਰੂ / ਨਿਸ਼ਾਨ ਸਿੰਘ ਰਾਠੌਰ


ਕੁਰੂਕਸ਼ੇਤਰ ਯੁਨੀਵਰਸਿਟੀ ਪੰਜਾਬੀ ਵਿਭਾਗ ਵੱਲੋਂ ਅੱਜ 6 ਸਤੰਬਰ 2010 ਨੂੰ ਦਿਨੇ 11 ਵਜੇ ਸੀਨੇਟ ਹਾਲ ਵਿਖੇ ਪ੍ਰਸਿੱਧ ਸ਼ਾਇਰ ਅਤੇ ਚਿੱਤਰਕਾਰ ਇੰਦਰਜੀਤ ਇਮਰੋਜ਼ ਨੂੰ ਵਿਦਿਆਰਥੀਆਂ ਦੇ ਰੂ-ਬ-ਰੂ ਕਰਵਾਇਆ ਗਿਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਡੀ.ਡੀ. ਐੱਸ ਸੰਧੂ ਨੇ ਕੀਤੀ।
ਸਭ ਤੋਂ ਪਹਿਲਾਂ ਪੰਜਾਬੀ ਵਿਭਾਗ ਦੇ ਚੇਅਰਮੈਨ ਡਾ. ਰਜਿੰਦਰ ਸਿੰਘ ਭੱਟੀ ਨੇ ਇੰਦਰਜੀਤ ਇਮਰੋਜ਼, ਪ੍ਰਸਿੱਧ ਸ਼ਾਇਰਾ ਸਫ਼ੀਨਾ ਬਿੱਟੂ ਸੰਧੂ ਅਤੇ ਬਾਹਰੋਂ ਆਏ ਸਾਰੇ ਮਹਿਮਾਨਾਂ ਨੂੰ ਜੀਅ ਆਇਆਂ ਆਖਿਆ। ਉਹਨਾਂ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਨਾਲ ਵਿਭਾਗ ਦੇ ਵਿਦਿਆਰਥੀਆਂ ਨੂੰ ਲਾਭ ਹੋਵੇਗਾ।

ਇਸ ਤੋਂ ਬਾਅਦ ਡੀਨ ਆਫ਼ ਅਕੈਡਮਿਕ ਅਫ਼ੇਸਰ ਅਤੇ ਪ੍ਰਸਿੱਧ ਪੰਜਾਬੀ ਅਲੋਚਕ ਡਾ. ਅਮਰਜੀਤ ਸਿੰਘ ਕਾਂਗ ਨੇ ਇੰਦਰਜੀਤ ਇਮਰੋਜ਼ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਡਾ. ਕਾਂਗ ਨੇ ਕਿਹਾ ਕਿ ਇੰਦਰਜੀਤ ਇਮਰੋਜ਼ ਦੇ ਕੁਰੂਕਸ਼ੇਤਰ ਯੂਨੀਵਰਸਿਟੀ ਵਿਚ ਆਉਣ ਨਾਲ ਸਾਡਾ ਸਾਰਿਆਂ ਦਾ ਮਾਣ ਵਧਿਆ ਹੈ।
ਉਨ੍ਹਾਂ ਵੀ.ਸੀ. ਡਾ. ਡੀ.ਡੀ.ਐੱਸ ਸੰਧੂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਵੀ.ਸੀ. ਸਾਹਬ ਯੂਨੀਵਰਸਿਟੀ ਵਿਚ ਅਜਿਹੇ ਪ੍ਰੋਗਰਾਮ ਕਰਵਾਉਣ ਵਿਚ ਵਿਸ਼ੇਸ਼ ਦਿਲਚਸਪੀ ਰੱਖਦੇ ਹਨ। ਉਨ੍ਹਾਂ ਦੇ ਇਸ ਉੱਦਮ ਸਦਕਾ ਹੀ ਅੱਜ ਇਕ ਮਹਾਨ ਸ਼ਾਇਰ/ਚਿੱਤਰਕਾਰ ਸਾਡੇ ਵਿਚ ਆਇਆ ਹੈ।
ਇਸ ਤੋਂ ਬਾਅਦ ਇੰਦਰਜੀਤ ਇਮਰੋਜ਼ ਨੇ ਅਮ੍ਰਿਤਾ ਪ੍ਰੀਤਮ ਨਾਲ ਬਿਤਾਏ ਆਪਣੇ ਜੀਵਨ ਦੇ ਸੁਨਹਿਰੀ ਪਲਾਂ ਨੂੰ ਵਿਦਿਆਰਥੀਆਂ ਨਾਲ ਸਾਂਝਾ ਕੀਤਾ। ਉਨ੍ਹਾਂ ਆਪਣੀ ਜਿ਼ੰਦਗੀ ਦੇ ਨਿਜੀ ਤਜ਼ਰਬਿਆਂ ਬਾਰੇ, ਚਿੱਤਰਕਲਾ ਬਾਰੇ ਅਤੇ ਸ਼ਾਇਰੀ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਉਨ੍ਹਾਂ ਨੇ ਅਮ੍ਰਿਤਾ ਪ੍ਰੀਤਮ ਅਤੇ ਆਪਣੀਆਂ ਨਜ਼ਮਾਂ ਵੀ ਸੁਣਾਈਆਂ।
ਇੰਦਰਜੀਤ ਇਮਰੋਜ਼ ਨਾਲ ਵਿਸ਼ੇਸ਼ ਤੌਰ ਤੇ ਆਈ ਸ਼ਾਇਰਾ ਸਫ਼ੀਨਾ ਬਿੱਟੂ ਸੰਧੂ ਨੇ ਆਪਣੀਆਂ ਨਜ਼ਮਾਂ ਰਾਹੀਂ ਹਾਜਰ ਸਰੋਤਿਆਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ।
ਪੰਜਾਬੀ ਵਿਭਾਗ ਅਤੇ ਫਾਈਨ ਆਰਟ ਵਿਭਾਗ ਦੇ ਵਿਦਿਆਰਥੀਆਂ ਨੇ ਇੰਦਰਜੀਤ ਇਮਰੋਜ਼ ਅਤੇ ਸਫ਼ੀਨਾ ਬਿੱਟੂ ਸੰਧੂ ਤੋਂ ਉਹਨਾਂ ਦੀ ਕਲਾ ਬਾਰੇ ਜਾਣਕਾਰੀ ਲੈਣ ਹਿੱਤ ਕਈ ਸਵਾਲ ਵੀ ਪੁੱਛੇ ਜਿਹਨਾਂ ਦਾ ਉਹਨਾਂ ਨੇ ਵਧੀਆ ਢੰਗ ਨਾਲ ਜਵਾਬ ਦਿੱਤਾ।
ਆਪਣੇ ਪ੍ਰਧਾਨਗੀ ਭਾਸ਼ਣ ਵਿਚ ਵੀ.ਸੀ. ਡਾ. ਡੀ.ਡੀ.ਐੱਸ ਸੰਧੂ ਨੇ ਕਿਹਾ ਕਿ ਇਹ ਯੂਨੀਵਰਸਿਟੀ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਅੱਜ ਮਹਾਨ ਸ਼ਾਇਰ ਅਤੇ ਚਿੱਤਰਕਾਰ ਇੰਦਰਜੀਤ ਇਮਰੋਜ਼ ਸਾਡੇ ਵਿਚ ਆਏ ਹਨ। ਉਹਨਾਂ ਪੰਜਾਬੀ ਵਿਭਾਗ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਪੰਜਾਬੀ ਵਿਭਾਗ ਦਾ ਇਹ ਇਕ ਵਧੀਆ ਉਪਰਾਲਾ ਹੈ ਅਤੇ ਯੂਨੀਵਰਸਿਟੀ ਦੇ ਦੂਜੇ ਵਿਭਾਗਾਂ ਨੂੰ ਵੀ ਇਸ ਤੋਂ ਪ੍ਰੇਰਣਾ ਲੈ ਕੇ ਆਪਣੇ ਖੇਤਰ ਵਿਚ ਸਥਾਪਤ ਲੋਕਾਂ ਨੂੰ ਵਿਦਿਆਰਥੀਆਂ ਦੇ ਰੂ-ਬ-ਰੂ ਕਰਵਾਉਣਾ ਚਾਹੀਦਾ ਹੈ ਤਾਂ ਕਿ ਵਿਦਿਆਰਥੀਆਂ ਨੂੰ ਉਤਸ਼ਾਹਤ ਕੀਤਾ ਜਾ ਸਕੇ।
ਅੰਤ ਵਿਚ ਡਾ. ਅਮਰਜੀਤ ਸਿੰਘ ਕਾਂਗ ਨੇ ਆਏ ਸਾਰੇ ਮਹਿਮਾਨਾਂ ਦਾ ਸਮਾਗਮ ਨੂੰ ਸਫ਼ਲ ਬਣਾਉਣ ਲਈ ਧੰਨਵਾਦ ਕੀਤਾ। ਇਸ ਪ੍ਰੋਗਰਾਮ ਵਿਚ ਸਟੇਜ ਸਕੱਤਰ ਦੀ ਭੂਮਿਕਾ ਪੰਜਾਬੀ ਵਿਭਾਗ ਦੇ ਪ੍ਰੋਫ਼ੈਸਰ ਡਾ. ਕਰਮਜੀਤ ਸਿੰਘ ਨੇ ਨਿਭਾਈ। 
ਇਸ ਮੌਕੇ ਤੇ ਯੂਨੀਵਰਸਿਟੀ ਦੇ ਵਿਭਿੰਨ ਵਿਭਾਗਾਂ ਦੇ ਡੀਨ, ਚੇਅਰਮੈਨ, ਪ੍ਰੋਫ਼ੈਸਰ, ਕਵੀ, ਸ਼ਾਇਰ ਅਤੇ ਵਿਭਿੰਨ ਵਿਭਾਗਾਂ ਦੇ ਵਿਦਿਆਰਥੀ ਵੀ ਹਾਜਰ ਸਨ।
****



ਰਿਵਰਲੈਂਡ ਸੇਵਾ ਵੱਲੋਂ ਮਲਟੀਮੀਡੀਏ ਨਾਲ ਲਾਏ ਕੈਂਪ ਦੀ ਝਲਕ ......... ਕੈਂਪ / ਮਿੰਟੂ ਬਰਾੜ

ਰਿਵਰਲੈਂਡ (ਸਾਊਥ ਆਸਟ੍ਰੇਲੀਆ) : ਪੱਛਮੀ ਸੱਭਿਅਤਾ ਦੀ ਚਕਾਚੌਂਧ ਵਿੱਚ ਗੁਆਚ ਰਹੇ ਸਾਡੇ ਕੀਮਤੀ ਵਿਰਸੇ ਦੀ ਸਾਂਭ ਕਰਨ ਲਈ ਅਤੇ ਬੱਚਿਆਂ ਅਤੇ ਨੌਜਵਾਨਾਂ ਨੂੰ ਗੁਰਬਾਣੀ ਰਾਹੀਂ ਜੀਵਨ ਜਾਂਚ ਦੀ ਸੇਧ ਦੇਣ ਲਈ ਰਿਵਲੈਂਡ ਦੇ ਚੇਤਨਾ ਦੇ ਵਾਰਿਸ ਗੁਰਸਿੱਖਾਂ ਨੇ ਮਿਲ ਕੇ “ਰਿਵਲੈਂਡ ਸੇਵਾ” ਨਾਮ ਦੀ ਸੰਸਥਾ ਬਣਾਈ। ਇਸ ਦੇ ਪ੍ਰਧਾਨ ਸ੍ਰ. ਨਿਰਮਲ ਸਿੰਘ ਖਾਲਸਾ, ਸੈਕਟਰੀ ਬੀਬੀ ਅੰਮ੍ਰਿਤ ਕੌਰ ਅਤੇ ਖਜ਼ਾਨਚੀ ਡਾਕਟਰ ਤੇਜਿੰਦਰ ਸਿੰਘ ਜੀ ਨੂੰ ਨਿਯੁਕਤ ਕੀਤਾ ਗਿਆ। ਇਸ ਦੇ ਮੈਂਬਰ ਸੁਸਾਨ ਸਿੰਘ, ਇੰਦਰਪ੍ਰੀਤ ਕੌਰ, ਸਤਿਵੰਤ ਕੌਰ, ਬਲਜੀਤ ਕੌਰ, ਨਵਤੇਜ ਸਿੰਘ, ਸਤਿਨਾਮ ਸਿੰਘ, ਮੁਹਿੰਦਰ ਸਿੰਘ, ਸਿਮਰਨਪ੍ਰੀਤ ਕੌਰ ਅਤੇ ਹੀਰਾ ਸਿੰਘ ਨਿਯੁਕਤ ਕੀਤੇ ਗਏ।

ਰਿਵਰਲੈਂਡ ਸੇਵਾ ਨੇ ਪਹਿਲਾ ਹੀ ਕੀਮਤੀ ਉਪਰਾਲਾ ਕਰਦਿਆਂ ਬੱਚਿਆਂ ਅਤੇ ਨੌਜਵਾਨਾਂ ਨੂੰ ਗੁਰਬਾਣੀ ਨਾਲ ਜੋੜਣ ਦੇ ਮਾਹਿਰ ਸਿੱਖ ਪੰਥ ਦੇ ਪ੍ਰਸਿੱਧ ਨੌਜਵਾਨ ਕਥਾਵਾਚਕ ਭਾਈ ਸਾਹਿਬ ਭਾਈ ਰਾਮ ਸਿੰਘ ਜੀ (ਗੁਰੂ ਗਿਆਨ ਮਿਸਨ) ਨੂੰ ਦੋ ਦਿਨਾਂ ਗੁਰਮਤਿ ਕੈਂਪ ਆਯੋਜਿਤ ਕਰਨ ਲਈ ਉਚੇਚੇ ਤੌਰ ਤੇ ਸੱਦਿਆ ਗਿਆ। ਭਾਈ ਰਾਮ ਸਿੰਘ ਜੀ ਵੱਲੋਂ ਇਹ ਸੋਚ ਲੈ ਕੇ ਕਿ ਬੱਚਿਆਂ ਵਿੱਚ ਇਨਸਾਨੀਅਤ ਦੇ ਬੀਜ ਬੀਜਣੇ ਹੀ ਆਦਰਸ਼ ਸਮਾਜ ਦੀ ਨੀਂਹ ਰੱਖਣੀ ਹੈ, ਮਲਟੀਮੀਡੀਏ ਨਾਲ ਕੈਂਪ ਅਯੋਜਿਤ ਕੀਤਾ ਗਿਆ, ਜਿਸ ਵਿੱਚ 60 ਤੋਂ ਉੱਪਰ ਬੱਚਿਆਂ ਨੇ ਹਿੱਸਾ ਲਿਆ। ਸ਼ੁਰੂਆਤ ਵਿੱਚ ਸਭ ਤੋਂ ਪਹਿਲਾਂ “ਵਾਹਿਗੁਰੂ ਜੀ ਦਾ ਸਿਮਰਨ” ਕਰਕੇ ਕੈਂਪ ਵਿੱਚ ਆਏ ਸਾਰੇ ਬੱਚੇ ਤੇ ਨੌਜਵਾਨ ਮਿਲ ਕੇ ਸ੍ਰੀ ਜਪੁ ਜੀ ਦਾ ਪਾਠ ਕਰਦੇ ਸਨ। ਕੰਪਿਊਟਰ ਰਾਹੀਂ ਜਪੁ ਜੀ ਸਾਹਿਬ ਜੀ ਦਾ ਪਾਠ ਬੱਚੇ ਬਹੁਤ ਹੀ ਪਿਆਰ ਨਾਲ ਸੁਣਦਿਆਂ ਨਾਲੋ ਨਾਲ ਸਕਰੀਨ ਤੋਂ ਡਿਸਪਲੇਅ ਕੀਤੇ ਜਾਂਦੇ ਪਾਠ ਨੂੰ ਪੜ੍ਹਦੇ (ਫੌਲੌਅ ਕਰਦੇ) ਸਨ। ਉਸ ਤੋਂ ਬਾਅਦ ਗੁਰੁ ਸਾਹਿਬਾਨ ਜੀ ਦੇ ਇਤਿਹਾਸ ਕੋਈ ਸਟੋਰੀ ਇੱਕ ਬੱਚਾ ਅੰਗਰੇਜ਼ੀ ਵਿੱਚ ਤੇ ਦੂਸਰਾ ਬੱਚਾ ਪੰਜਾਬੀ ਵਿੱਚ ਸੁਣਾਉਂਦਾ ਸੀ। ਵਿਦੇਸ਼ਾਂ ਦੀ ਧਰਤੀ ਤੇ ਰਹਿ ਕੇ ਸਾਡੀ ਮਾਂ ਬੋਲੀ ਪ੍ਰਤੀ ਹੋ ਰਹੇ ਅਵੇਸਲੇਪਣ ਕਾਰਣ ਬੱਚੇ ਗੁਰਮੁਖੀ / ਪੰਜਾਬੀ ਤੋਂ ਜਿੱਥੇ ਦੂਰ ਹੁੰਦੇ ਜਾ ਰਹੇ ਹਨ ਉੱਥੇ ਖੁਸ਼ੀ ਦੀ ਗੱਲ ਹੈ ਕਿ ਐਡੇਲੇਡ ਤੋਂ ਵਿਸੇਸ਼ ਤੌਰ ਤੇ ਇਸ ਕੈਂਪ ਵਿੱਚ ਪਹੁੰਚੇ ਕਾਕਾ ਅਨਮੋਲਵੀਰ ਸਿੰਘ ਨੇ ਸਾਡੀ ਮਾਂ ਬੋਲੀ ਪੰਜਾਬੀ ਵਿੱਚ ਸਾਖੀ ਪੜ੍ਹ ਕੇ ਸੁਨਾਉਣ ਦੀ ਸੇਵਾ ਕੀਤੀ। ਕਾਕਾ ਅਨਮੋਲਵੀਰ ਸਿੰਘ ਪੰਜਾਬੀ ਪੜ੍ਹਣ ਤੋਂ ਪ੍ਰਭਾਵਿਤ ਹੋ ਕੇ ਸਾਰੇ ਬੱਚੇ ਭਵਿੱਖ ਵਿੱਚ ਪੰਜਾਬੀ ਕਲਾਸਾਂ ਲਾਉਣ ਲਈ ਪ੍ਰਭਾਵਿਤ ਹੋਏ। ਨੌਜਵਾਨਾਂ ਦਾ ਪੰਜਾਬੀ ਪ੍ਰਤੀ ਉਤਸ਼ਾਹ ਦੇਖ ਕੇ ਡਾਕਟਰ ਤੇਜਿੰਦਰ ਸਿੰਘ ਜੀ ਨੇ ਭਵਿੱਖ ਵਿੱਚ ਹਰੇਕ ਸ਼ਨਿੱਚਰਵਾਰ ਨੂੰ ਪੰਜਾਬੀ ਅਤੇ ਗੁਰਮਤਿ ਕਲਾਸਾਂ ਲਾਉਣ ਦੀ ਜਿੰਮੇਂਵਾਰੀ ਸੰਭਾਲੀ। ਭਾਈ ਰਾਮ ਸਿੰਘ ਜੀ ਨੇ ਜਦੋਂ ਕੈਂਪ ਵਿੱਚ ਇੱਕ ਪੰਜਾਬੀ ਸਿੱਖਣ ਵਾਰੇ ਇੱਕ ਐਨੀਮੇਟਿਡ ਫਿਲਮ “ਆਓ ਪੰਜਾਬੀ ਸਿੱਖੀਏ” ਦਿਖਾਈ ਤਾਂ ਬਹੁਤ ਹੀ ਦਿਲਚਸਪ ਨਜ਼ਾਰਾ ਸੀ ਜੋ ਕਿ ਬਿਆਨ ਕਰਨ ਤੋਂ ਪਰ੍ਹੇ ਹੈ। ਇਸ ਤੋਂ ਇਲਾਵਾ ਸਿੱਖਿਇਜ਼ਮ ਬਾਰੇ ਧਾਰਮਿਕ ਫਿਲਮਾਂ ਵੀ ਦਿਖਾਈਆਂ ਗਈਆਂ ਅਤੇ ਮਾਨਵੀ ਤੇ ਸਮਾਜਿਕ ਕਦਰਾਂ ਕੀਮਤਾਂ ਅਤੇ ਇਨਸਾਨੀਅਤ ਵਾਰੇ ਭਾਈ ਸਾਹਿਬ ਜੀ ਵੱਲੋਂ ਬਹੁਤ ਹੀ ਆਕਰਸ਼ਕ ਢੰਗ ਨਾਲ ਬੱਚਿਆਂ ਨੂੰ ਉਪਦੇਸ਼ ਦਿੱਤੇ ਅਤੇ ਆਪਸੀ ਡਿਬੇਟ ਵੀ ਕਰਵਾਈ ਗਈ। ਭਾਈ ਰਾਮ ਸਿੰਘ ਜੀ ਦੇ ਲੈਕਚਰ ਦੀ ਖਾਸ਼ੀਅਤ ਇਹ ਹੈ ਕਿ ਉਹ ਬੱਚਿਆਂ ਤੇ ਨੌਜਵਾਨਾਂ ਨਾਲ ਇਤਨਾ ਘੁਲਮਿਲ ਜਾਂਦੇ ਹਨ ਕਿ ਸਾਰੇ ਉਹਨਾਂ ਨੂੰ ਆਪਣਾ ਫਰੈਂਡ ਸਮਝਣ ਲੱਗਦੇ ਹਨ। ਜਦੋਂ ਉਹ ਬੱਚਿਆਂ ਦੇ ਮਾਨਸਿਕ ਲੈਵਲ ਤੇ ਉਹਨਾਂ ਨੂੰ ਸਮਝ ਆਉਣ ਵਾਲੀਆਂ ਸੌਖੀਆਂ ਦਲੀਲਾਂ ਨਾਲ ਸਮਝਾਉਂਦੇ ਹਨ ਤਾਂ ਇੰਜ ਲੱਗਦਾ ਹੈ ਸੱਚਮੁੱਚ ਇਹ ਕਲਾ ਆਮ ਪ੍ਰਚਾਰਕਾਂ ਵਿੱਚ ਨਹੀਂ ਦਿਖਾਈ ਦਿੰਦੀ ਜਿਸ ਦੀ ਅੱਜ ਸਖਤ ਲੋੜ ਹੈ।
ਮੈਂ ਉਹਨਾਂ ਦੇ ਪ੍ਰਚਾਰ ਢੰਗ ਤੋਂ ਬਹੁਤ ਹੀ ਪ੍ਰਭਾਵਿਤ ਹੋਇਆ ਹਾਂ ਅਤੇ ਅਸਟਰੇਲੀਆ ਦੀਆਂ ਸੰਗਤਾਂ ਨਾਲ ਆਪਣੇ ਦਿਲ ਦੇ ਬਲਵਲੇ ਸਾਂਝੇ ਕਰਨੇ ਚਾਹੁੰਦਾ ਹਾਂ, ਕਿਉਂ ਕਿ ਇਸ ਤੋਂ ਪਹਿਲਾਂ ਅੱਜ ਤੱਕ ਜਿੰਨੇ ਵੀ ਪ੍ਰਚਾਰਕਾਂ ਨੂੰ ਮੈਂ ਬਤੌਰ ਪੱਤਰਕਾਰ ਦੇਖਿਆ ਹੈ, ਉਹਨਾਂ ਵਿੱਚੋਂ ਬਹੁਤੇ ਤਾਂ ਕਰਮਕਾਂਡੀ ਤੇ ਚਮਤਕਾਰੀ ਕਹਾਣੀਆਂ ਵੀ ਸੁਨਾਉਂਦੇ ਹਨ ਅਤੇ ਆਪਣੇ ਰੁੱਖੇ ਅਤੇ ਕੌੜੇ ਬੋਲਾਂ ਨਾਲ ਸਰੋਤਿਆਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ। ਲੋਕ ਸ਼ਰਮੋ ਸ਼ਰਮੀ ਚੁੱਪ ਵੀ ਹੋ ਜਾਂਦੇ ਹਨ ਅਤੇ ਉਹਨਾਂ ਦੇ ਜਾਣ ਤੋਂ ਬਾਅਦ ਵਿੱਚ ਆਪਣਾ ਦਿਲ ਹੌਲਾ ਕਰਨ ਲਈ ਆਪਸ ਵਿੱਚ ਇੰਜ ਚਰਚਾ ਕਰਕੇ ਹਨ ਕਿ ਇਹ ਸਾਡੇ ਪ੍ਰਚਾਰਕ “21 ਵੀਂ ਸਦੀ ਸਾਇੰਟੇਫਿਕ ਦੇ ਯੁਗ ਵਿੱਚ” ਕਿਹੋ ਜਿਹੀਆਂ ਵਿਚਾਰਾਂ ਕਰਦੇ ਹਨ। ਮੈਂ ਲੋਕਾਂ ਨੂੰ ਇੱਕ ਦੂਜੇ ਤੋਂ ਇਹ ਵੀ ਪੁੱਛਦੇ ਦੇਖਿਆਂ ਕਿ “ਕੀ ਇਹਨਾਂ ਤੋਂ ਸਾਡੀ ਆਉਣ ਵਾਲੀ ਪੀੜ੍ਹੀ ਵੀ ਪ੍ਰਭਾਵਿਤ ਹੁੰਦੀ ਹੈ ਕਿ ਨਹੀਂ?” 
ਅੱਜ ਕਿੰਨੀ ਖੁਸ਼ੀ ਦੀ ਗੱਲ ਹੈ ਕਿ ਮਲਟੀਮੀਡੀਏ ਨਾਲ ਗੁਰਬਾਣੀ ਪ੍ਰਚਾਰ ਕਰਨ ਵਾਲੇ ਭਾਈ ਰਾਮ ਸਿੰਘ ਕਥਾਵਾਚਕ ਅਜੋਕੇ ਯੁਗ ਦੇ “ਹਾਈਟੈਕ ਪ੍ਰਚਾਰਕ” ਹਨ ਜੋ ਕਿ ਸਮੇਂ ਦੇ ਹਾਣੀ ਬਣ ਕੇ ਪ੍ਰਚਾਰ ਦੇ ਖੇਤਰ ਵਿੱਚ ਸਿੱਖ ਪੰਥ ਦੇ ਚਮਕਦੇ ਸਿਤਾਰੇ ਵਾਂਗ ਉੱਭਰ ਰਹੇ ਹਨ। ਜਦੋਂ ਉਹ ਕਥਾ ਕਰਦੇ ਹਨ ਤਾਂ ਆਪਣੇ ਲੈਪਟਾਪ ਤੋਂ ਗੁਰੂ ਘਰ ਦੇ ਐਲ ਸੀ ਡੀ ਪ੍ਰੋਜੈਕਟਰ ਰਾਹੀਂ ਬਹੁਤ ਹੀ ਦਿਲਚਸਪ ਪਾਵਰ ਪੁਆਇਂਟਸ ਸਲਾਈਡਸ ਡਿਸਪਲੇਅ ਕਰਦੇ ਹਨ। ਉਹਨਾਂ ਵੱਲੋਂ ਖੁਦ ਆਪ ਤਿਆਰ ਕੀਤੀਆਂ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਸਲਾਈਡਾਂ ਨੂੰ ਦੇਖ ਕੇ ਸਾਡੇ ਬੱਚੇ ਅਤੇ ਨੌਜਵਾਨ ਬਹੁਤ ਹੀ ਆਕਰਸ਼ਿਕ ਹੁੰਦੇ ਹਨ। ਇੱਥੋਂ ਤੱਕ ਕਿ ਜਿਹਨਾਂ ਨੂੰ ਪੰਜਾਬੀ ਘੱਟ ਆਉਂਦੀ ਹੈ ਜਾਂ ਬਿਲਕੁੱਲ ਨਹੀਂ ਆਉਂਦੀ ਉਹ ਵੀ ਇਸ ਸਲਾਈਡ ਸ਼ੋਅ ਵਾਲੇ ਪ੍ਰਚਾਰ ਤੋਂ ਮੈਂ ਪ੍ਰਭਾਵਿਤ ਹੰਦੇ ਦੇਖੇ।
ਸਾਰੀਆਂ ਸੰਗਤਾਂ ਨੇ ਇਸ ਗੱਲ ਦੀ ਬਹੁਤ ਸ਼ਲਾਘਾ ਕੀਤੀ ਕਿ ਜਦੋਂ ਭਾਈ ਸਾਹਿਬ ਕੋਈ ਵਿਚਾਰ ਜਾਂ ਵਿਸ਼ਾ (ਸਬਜੈਕਟ) ਸ਼ੁਰੂ ਕਰਦੇ ਹਨ ਤਾਂ ਵਿਸ਼ੇਸ਼ਤਾ ਇਹ ਹੈ ਕਿ ਸਾਡੀ ਰੋਜ਼ਾਨਾਂ ਜਿੰਦਗੀ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਦੀਆਂ ਉਦਹਾਰਣਾ ਹੀ ਦਿੰਦੇ ਹਨ। ਜੋ ਘਟਨਾਵਾਂ ਸਾਡੀ ਰੋਜ਼ਮਰਾ ਦੇ ਜੀਵਨ ਵਿੱਚ ਸਾਡਾ ਤਜ਼ਰਬਾ (ਐਕਸਪੀਰੀਐਂਸ) ਬਣ ਚੁੱਕਾ ਹੈ ਉਸ ਨੂੰ ਸਮਝਣਾ ਬਹੁਤ ਸੌਖਾ ਹੋ ਜਾਂਦਾ ਹੈ। ਉਹ ਸਾਡੀਆਂ ਰੋਜ਼ਾਨਾਂ ਦੀਆਂ ਨਿੱਜੀ ਜਿੰਦਗੀ, ਪਰਿਵਾਰਿਕ ਜਿੰਦਗੀ ਅਤੇ ਸਮਾਜਿਕ ਜਿੰਦਗੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ, ਗੁਰਬਾਣੀ ਵਿੱਚੋਂ ਹੀ ‘ਜੀਵਨ ਜੁਗਤ ਦੀ ਸਿੱਖਿਆ’ ਦੇ ਰੂਪ ਵਿੱਚ ਵਿਚਾਰ ਪੇਸ਼ ਕਰਦੇ ਹਨ ਅਤੇ ਨਾਲੋ ਨਾਲ ਪਰਿਵਾਰਾਂ ਵਿੱਚ ਅਤੇ ਸਾਮਜ ਵਿੱਚ ਮਨੁੱਖੀ ਏਕਤਾ ਬਾਰੇ ਵਿਚਾਰ ਬਹੁਤ ਹੀ ਮਿਠਾਸ ਭਰੇ ਅੰਦਾਜ਼ ਵਿੱਚ ਪੇਸ਼ ਕਰਦੇ ਹਨ।
ਉਹਨਾਂ ਦੀ ਕਥਾ ਸ਼ੈਲੀ ਵਿੱਚ ਆਮ ਪ੍ਰਚਾਰਕਾਂ ਨਾਲੋਂ ਵੱਖਰਾਪਣ ਇਹ ਹੈ ਕਿ ਉਹ ਵਿਵਾਦਪੂਰਣ ਵਿਸ਼ਿਆਂ ਨੂੰ ਸਟੇਜ ਤੋਂ ਨਹੀਂ ਕਹਿੰਦੇ ਅਤੇ ਨਾਂ ਹੀ ਕਿਸੇ ਨੂੰ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਕਿਸੇ ਨੂੰ ਕੋਈ ਚੋਟ ਮਾਰਦੇ ਹਨ। ਗੁਰਬਾਣੀ ਗਿਆਨ ਨੂੰ ਗਲੋਬਲ ਐਸਪੈਕਟ ਨੂੰ ਮੱਦੇ ਨਜ਼ਰ ਰੱਖ ਕੇ ‘ਪਿਆਰ ਦਾ ਸੰਦੇਸ਼, ਹੰਕਾਰ, ਨਫਰਤ ਅਤੇ ਗੁੱਸੇ ਤੋਂ ਬਚਣ ਲਈ’ ਗੁਰਬਾਣੀ ਵਿੱਚੋਂ ਦਲੀਲਾਂ ਦੇ ਕੇ ਪ੍ਰਚਾਰ ਨੂੰ ਅੱਜ ਦੇ ਸਮੇਂ ਦਾ ਹਾਣੀ ਬਣਾਉਂਦੇ ਹਨ। ਉਹ ਕੇਵਲ ਕਥਾ ਵਿਚਾਰ ਹੀ ਨਹੀਂ ਕਰਦੇ ਸਗੋਂ ਬੱਚਿਆਂ ਤੇ ਨੌਜਵਾਨਾਂ ਦੇ ਗੁਰਮਤਿ ਕੈਂਪ, ਕੁਇਜ਼ ਮੁਕਾਬਲੇ, ਡਾਇਲਾਗ ਸ਼ੈਸ਼ਨ ਅਤੇ ਗੁਰਮਤਿ ਸ਼ੈਸ਼ਨ ਵੀ ਅਯੋਜਿਤ ਕਰਦੇ ਹਨ। ਇਸ ਦੇ ਨਾਲੋ ਨਾਲ ਉਹ ਇੰਟਰਨੈੱਟ ਵਰਗੇ ਮੌਜ਼ੂਦਾ ਸਾਧਨਾਂ ਦੀ ਵਰਤੋਂ ਕਰਦਿਆਂ ਫੇਸਬੁੱਕ ਆਦਿ ਤੇ ਵੀ ਸੰਸਾਰ ਭਰ ਦੇ ਚਾਰ ਹਜ਼ਾਰ ਤੋਂ ਉੱਪਰ ਨੌਜਵਾਨਾਂ ਨਾਲ ਸ਼ਾਂਝ ਰੱਖਦੇ ਹਨ। ਉਹਨਾਂ ਕਥਾਂ ਲੈਕਚਰ ਡਬਲਿਊ ਡਬਲਿਊ ਡਬਲਿਊ ਡਾਟ ਗੁਰੁ ਗਿਆਨ ਡਾਟ ਗੁਰਮਤ ਚਾਨਣ ਡਾਟ ਕੌਮ ਤੋਂ ਵੀ ਡਾਊਨਲੋਡ ਕੀਤੇ ਜਾ ਸਕਦੇ ਹਨ।
ਰਿਵਰਲੈਂਡ ਸੇਵਾ ਵੱਲੋਂ ਮਨੁੱਖਤਾ ਦੀ ਭਲਾਈ ਲਈ ਸ਼ੁਰੂ ਕੀਤੀ ਇਸ ਮੁਹਿੰਮ ਵਿੱਚ ਗੁਰੁ ਘਰਾਂ ਦੇ ਪ੍ਰਬੰਧਕਾਂ ਅਤੇ ਸੰਗਤਾਂ ਨੂੰ ਸਹਿਯੋਗ ਦੇਣ ਲਈ ਹੋਰ ਵੀ ਵਧੇਰੇ ਜਾਗਣ ਦੀ ਲੋੜ ਹੈ ਅਤੇ ਆਪਣਾ ਧੜੇਬੰਦੀਆਂ ਵਾਲਾ ਅਤੇ ਅਵੇਸਲੇਪਣ ਵਾਲਾ ਆਲਸੀ ਵਰਤੀਰਾ ਤਿਆਗ ਕੇ ਸਰਬੱਤ ਦੀ ਭਲੇ ਲਈ ਲਹਿਰ ਪੈਦਾ ਕਰਨ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਕਿ ਸੰਗਤਾਂ ਵੱਲੋਂ ਆਈ ਇਸ ਮੰਗ ਨੂੰ ਪੂਰਾ ਕੀਤਾ ਜਾ ਸਕੇ ਕਿ ਸਾਲ ਵਿੱਚ ਦੋ ਬਾਰੀ ਬੱਚਿਆਂ ਦੀਆਂ ਛੁੱਟੀਆਂ ਵਾਲੇ ਦਿਨਾਂ ਵਿੱਚ ਹਫਤੇ ਹਫਤੇ ਦੇ ਕੈਂਪ ਅਯੌਜਿਤ ਕੀਤੇ ਜਾਣ। 
*** 

ਦੋਹਾਂ ਮੁਲਕਾਂ ਦੇ ਪੰਜਾਬੀ ਸੁਹਿਰਦ ਹਨ- ਡਾ ਜ਼ਾਹਿਦ.......... ਰੂ ਬ ਰੂ / ਗੁਰਨਾਮ ਗਿੱਲ

ਲੰਡਨ : ਯੂਨੀਵਰਸਿਟੀ ਆਫ ਪੰਜਾਬ, ਲਾਹੌਰ ਦੇ ਪੰਜਾਬੀ ਵਿਭਾਗ ਦੇ ਚੇਅਰਮੈਨ ਪ੍ਰੋ ਡਾ ਇਸਮਤਉੱਲਾ ਜ਼ਾਹਿਦ ਦੀ ਇੰਗਲੈਂਡ ਫੇਰੀ ਦੌਰਾਨ ਉਹਨਾਂ ਨੂੰ ਪੰਜਾਬੀ ਪਿਆਰਿਆਂ ਦੇ ਰੂਬਰੂ ਕਰਵਾਇਆ ਗਿਆ । ਇਸ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਦਾ ਬੰਦੋਬਸਤ ਇੰਟਰਨੈਸ਼ਨਲ ਪੰਜਾਬੀ ਸਾਹਿਤ ਸਭਾ, ਲੰਡਨ ਵੱਲੋਂ ਪੰਜਾਬੀ ਸੈਂਟਰ, ਲੇਅ ਸਟਰੀਟ ਵਿਖੇ ਕੀਤਾ ਗਿਆ ।

ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਡਾ ਜ਼ਾਹਿਦ ਤੋਂ ਇਲਾਵਾ ਡਾ ਫ਼ਕੀਰ ਮੁਹੰਮਦ ਭੱਟੀ, ਗੁਰਨਾਮ ਗਿੱਲ ਤੇ ਬਲਬੀਰ ਸਿੰਘ ਕੰਵਲ ਸ਼ਾਮਿਲ ਹੋਏ । ਸ਼ੁਰੂ ਵਿੱਚ ਡਾ ਭੱਟੀ ਨੇ ਮਹਿਮਾਨ ਵਿਦਵਾਨ ਨਾਲ਼ ਤੁਆਰਫ਼ ਕਰਾਉਂਦਿਆਂ ਕਿਹਾ ਕਿ ਉਹ ਪਾਕਿਸਤਾਨ ਵਿੱਚ ਪੰਜਾਬੀ ਭਾਸ਼ਾ ਦੀ ਬਿਹਤਰੀ ਲਈ ਸਿਰਤੋੜ ਯਤਨ ਕਰਨ ਵਾਲ਼ੇ ਚੁਨਿੰਦਾ ਵਿਦਵਾਨਾਂ ’ਚੋਂ ਇੱਕ ਹਨ । ਉਹਨਾਂ ਨੇ ਪੰਜਾਬੀ ਆਲੋਚਨਾ ਦੀਆਂ ਬਾਰਾਂ ਪੁਸਤਕਾਂ ਤੋਂ ਇਲਾਵਾ ਸੌ ਤੋਂ ਵੱਧ ਖੋਜ ਲੇਖ ਲਿਖੇ ਹਨ ਜਿਨ੍ਹਾਂ ਨੇ ਪਾਕਿ ਦੇ ਅਕਾਦਮਿਕ ਹਲਕਿਆਂ ’ਚ ਪੰਜਾਬੀ ਭਾਸ਼ਾ ਨੂੰ ਬਣਦਾ ਸਨਮਾਨ ਦੁਆਇਆ ਹੈ । ਡਾ ਇਸਮਤਉੱਲਾ ਜ਼ਾਹਿਦ ਨੇ ਆਪਣੇ ਭਾਸ਼ਨ ’ਚ ਚੜ੍ਹਦੇ ਤੇ ਲਹਿੰਦੇ ਪੰਜਾਬ ’ਚ ਪੰਜਾਬੀ ਭਾਸ਼ਾ ਨੂੰ ਦਰਪੇਸ਼ ਚੁਣੌਤੀਆਂ ਬਾਰੇ ਖੁੱਲ੍ਹ ਕੇ ਚਰਚਾ ਕੀਤੀ । ਉਹਨਾਂ ਨੇ ਲੇਖਕਾਂ ਵਰਗੇ ਚੇਤੰਨ ਵਰਗ ਨੂੰ ਇਸ ਪਾਸੇ ਗੰਭੀਰ ਹੋਣ ਲਈ ਕਿਹਾ । ਉਹਨਾਂ ਕਿਹਾ ਕਿ ਇੱਕ ਲੇਖਕ ਦੀ ਦ੍ਰਿਸ਼ਟੀ ਵਿਸ਼ਾਲ ਹੋਣੀ ਚਾਹੀਦੀ ਹੈ । ਸਿਆਸਤ ਇੱਕ ਵੱਖਰਾ ਮਸਲਾ ਹੈ ਪਰ ਦੋਹਾਂ ਮੁਲਕਾਂ ਦੇ ਪੰਜਾਬੀ ਸੁਹਿਰਦ ਹਨ । ਉਨ੍ਹਾਂ ਨੇ ਸਰੋਤਿਆਂ ਦੇ ਸਵਾਲਾਂ ਦੇ ਢੁਕਵੇਂ ਜਵਾਬ ਦਿੱਤੇ । ਇਸ ਦੌਰਾਨ ਬਲਬੀਰ ਸਿੰਘ ਕੰਵਲ ਦੀ ਖੋਜ ਪੁਸਤਕ ‘ ਪੰਜਾਬ ਦੇ ਪ੍ਰਸਿੱਧ ਰਾਗੀ-ਰਬਾਬੀ ( 1604 ਤੋਂ 2004 )’ ਜਾਰੀ ਕੀਤੀ ਗਈ ।ਸਭਾ ਵੱਲੋਂ ਡਾ ਜ਼ਾਹਿਦ ਤੇ ਡਾ ਭੱਟੀ ਨੂੰ ਮਾਣ ਪੱਤਰ ਭੇਂਟ ਕੀਤੇ ਗਏ ।
ਦੂਸਰੇ ਦੌਰ ‘ਚ ਹੋਏ ਮੁਸ਼ਾਇਰੇ ਦੀ ਸ਼ੁਰੂਆਤ ਡਾ ਇਸਮਤਉੱਲਾ ਜ਼ਾਹਿਦ ਦੀ ਗ਼ਜ਼ਲ ਨਾਲ ਹੋਈ-‘ਗ਼ਰਜ਼ਾਂ ਦੀ ਦੋਸਤੀ ਤੋਂ ਮੈਂ ਤਨ ਮਨ ਵੀ ਵਾਰਿਆ, ਫਿਰ ਵੀ ਮੈਂ ਖੇਡ ਪਿਆਰ ਦੀ ਹਰ ਵਾਰ ਹਾਰਿਆ ।’ ਪ੍ਰਸਿੱਧ ਸ਼ਾਇਰ ਅਮਜਦ ਮਿਰਜ਼ਾ ਮੁਖ਼ਾਤਿਬ ਹੋਏ- ‘ਤੇਰੀ-ਮੇਰੀ ਸਾਂਝੀ ਗੱਲ ਸੀ, ਸਾਂਝੇ ਜਿ਼ਮੀਂ ਅਸਮਾਨ ।’ ਬਲਬੀਰ ਸਿੰਘ ਕੰਵਲ ਤੇ ਡਾ ਜਾਰਜ ਸਿੰਘ ਨੇ ਕਵਿਤਾਵਾਂ ਪੇਸ਼ ਕੀਤੀਆਂ । ਅਸ਼ਫ਼ਾਕ ਹੁਸੈਨ ਨੇ ਉਰਦੂ ਗ਼ਜ਼ਲਾਂ ਨਾਲ ਸਮਾ ਬੰਨ੍ਹਿਆਂ- ‘ਹੈ ਮੇਰੀ ਆਂਖ ਮੇਂ ਸੁਰਖ਼ੀ ਤੋ ਜਾਨ ਲੇ ਜਾਨਾ, ਕਿ ਤੇਰੇ ਅਕ਼ਸ ਕੀ ਰੰਗਤ ਝਲਕ ਗਈ ਹੋਗੀ ।’ ਮੁਹੰਮਦ ਹਨੀਫ਼ ਉਰਫ਼ ਸਾਈਂ ਜੀ ਨੇ ਸੂਫ਼ੀਆਨਾ ਕ਼ਲਾਮ ਨਾਲ ਮਾਹੌਲ ਨੂੰ ਰੰਗਤ ਦਿੱਤੀ । ਗੁਰਨਾਮ ਗਿੱਲ ਤੇ ਰਾਜਿੰਦਰਜੀਤ ਨਵੀਆਂ ਗ਼ਜ਼ਲਾਂ ਨਾਲ ਪੇਸ਼ ਹੋਏ । ਮਹਿਬੂਬ ਅਹਿਮਦ ਮਹਿਬੂਬ ਤੇ ਅਯੂਬ ਔਲੀਆ ਨੇ ਆਪੋ-ਆਪਣੇ ਰੰਗ ਪੇਸ਼ ਕੀਤੇ । ਇੰਦਰ ਸਿੰਘ ਜੰਮੂ (ਸਾਬਕਾ ਮੇਅਰ ), ਜਗਦੇਵ ਸਿੰਘ ਪੁਰੇਵਾਲ, ਮਹਿੰਦਰ ਸਿੰਘ, ਗੁਰਚਰਨ ਸਿੰਘ , ਜਸਵੰਤ ਸਿੰਘ ਛੋਕਰ, ਸੁਰਜੀਤ ਸਿੰਘ ਤੇ ਕਾਮਰਾਨ ਭੱਟੀ ਨੇ ਵੀ ਹਾਜ਼ਰੀ ਲੁਆਈ । ਸਮੁੱਚੇ ਸਮਾਗਮ ਨੂੰ ਰਾਜਿੰਦਰਜੀਤ ਨੇ ਸੰਚਾਲਿਤ ਕੀਤਾ । 

***

ਪੰਜਾਬੀ ਲਿਖਾਰੀ ਸਭਾ ਦੀ ਮਾਸਿਕ ਮਿਲਣੀ ਵਿੱਚ ਦਵਿੰਦਰ ਮਲਹਾਂਸ ਦੀ ਪੁਸਤਕ ‘ਬੇਗਮ ਅਤੇ ਗੁਲਾਮ’ ਰੀਲੀਜ.......... ਪੁਸਤਕ ਰਿਲੀਜ਼ / ਤਰਲੋਚਨ ਸੈਂਭੀ


ਕੈਲਗਰੀ : ਪੰਜਾਬੀ ਲਿਖਾਰੀ ਸਭਾ ਦੀ ਮਹੀਨੇਵਾਰ ਮੀਟਿੰਗ ਕੋਸੋ ਦੇ ਦਫਤਰ ਵਿੱਚ ਮਿਤੀ 15 ਅਗਸਤ ਦਿਨ ਐਤਵਾਰ ਨੂੰ ਸਰੋਤਿਆਂ ਦੀ ਭਰਪੂਰ ਹਾਜ਼ਰੀ ਵਿੱਚ ਹੋਈ । ਪ੍ਰਧਾਨਗੀ ਮੰਡਲ ਵਿੱਚ ਸਭਾ ਦੇ ਪ੍ਰਧਾਨ ਗੁਰਬਚਨ ਬਰਾੜ,ਡਾ ਮਹਿੰਦਰ ਸਿੰਘ ਹੱਲਣ,ਦਵਿੰਦਰ ਮਲਹਾਂਸ ਸ਼ੁਸ਼ੋਭਤ ਹੋਏ । ਇਸ ਸਾਹਿਤਕ ਮਿਲਣੀ ਦੀ ਸ਼ੁਰੂਆਤ ਸਭਾ ਦੇ ਸਕੱਤਰ ਭੋਲਾ ਸਿੰਘ ‘ਚੌਹਾਨ’ ਨੇ ਸਾਰਿਆਂ ਨੂੰ ਨਿੱਘੀ ਜੀ ਆਇਆਂ ਕਹਿਣ ਨਾਲ ਕੀਤੀ । ਸ਼੍ਰੀ ਸੱਤਪਾਲ ਕੌਸ਼ਲ ਨੇ ਮੰਡ ਮੈਮੋਰੀਅਲ ਟਰੱਸਟ ਵੱਲੋਂ ਪ੍ਰੋ ਗੁਰਭਜਨ ਗਿੱਲ (ਪ੍ਰਧਾਨ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ),ਪ੍ਰਸਿੱਧ ਚਿੱਤਰਕਾਰ ਹਰਪ੍ਰਕਾਸ਼ ਜਨਾਗਲ, ਅਤੇ ਪ੍ਰੋ ਮੋਹਨ ਸਿੰਘ ਔਜਲਾ ਦੇ ਸਨਮਾਨ ਸਮਾਰੋਹ ‘ਤੇ ਸਾਰਿਆਂ ਨੂੰ ਪਹੁੰਚਣ ਦਾ ਖੁੱਲਾ ਸੱਦਾ ਦਿੱਤਾ । ਇਸ ਤੋਂ ਉਪਰੰਤ ਦਵਿੰਦਰ ਮਲਹਾਂਸ ਦੀ ਕਹਾਣੀਆਂ ਦੀ ਖੂਬਸੂਰਤ ਕਿਤਾਬ ‘ਬੇਗਮ ਅਤੇ ਗੁਲਾਮ’ ਰੀਲੀਜ਼ ਕੀਤੀ ਗਈ । ਬਲਜਿੰਦਰ ਸੰਘਾ ਨੇ ਇਸ ਕਿਤਾਬ ‘ਤੇ ਪ੍ਰਭਾਵਸ਼ਾਲੀ ਅਤੇ ਜਾਣਕਾਰੀ ਭਰਪੂਰ ਪਰਚਾ ਪੜ੍ਹਦਿਆ ਕਿਹਾ ਕਿ ਇਸ ਕਹਾਣੀ ਸੰਗ੍ਰਹਿ ਦੀ ਹਰ ਇੱਕ ਕਹਾਣੀ ਦੇ ਅੱਗੇ ਕਈ-ਕਈ ਸੰਜੀਦਾ ਅਰਥ ਹਨ ਤੇ ਜੋ ਪਾਠਕ ਸੋਚਦਾ ਹੈ ਕਹਾਣੀਆਂ ਉਸ ਤੋਂ ਅਲੱਗ ਤੇ ਨਵਾਂ ਮੋੜ ਕੱਟਕੇ ਆਪਣੇ ਅਖੀਰ ਵੱਲ ਪਹੁੰਚਦੀਆਂ ਹਨ । ਗੁਰਬਚਨ ਬਰਾੜ ਨੇ ਡਾ ਸੁਰਜੀਤ ਬਰਾੜ ਦਾ ਲਿਖਿਆ ਵਿਸਤ੍ਰਿਤ ਪੇਪਰ ਪੜਿਆ ਜਿਸ ਵਿਚ ਵਿਸਥਾਰ ਨਾਲ ਸਾਰੀਆਂ ਕਹਾਣੀਆਂ ਦੀ ਪੜਚੋਲ ਕੀਤੀ ਗਈ ਸੀ । ਉਪਰੰਤ ਮਹਿੰਦਰ ਪਾਲ ਸਿੰਘ ਪਾਲ ਨੇ ਵੀ ਇਸ ਕਿਤਾਬ ਬਾਰੇ ਮੁੱਲਵਾਨ ਵਿਚਾਰ ਦਿੱਤੇ । ਇਹ ਮੀਟਿੰਗ ਸਿਰਫ ਪੰਜਾਬੀ ਕਹਾਣੀਆਂ ਵਾਸਤੇ ਰਾਖਵੀਂ ਸੀ । ਦਵਿੰਦਰ ਮਲਹਾਂਸ ਨੇ ਆਪਣੇ ਕਹਾਣੀ ਸੰਗ੍ਰਿਹ ਵਿੱਚੋਂ ਪੰਜਾਬ ਦੇ ਖੂਨੀ ਦੌਰ ਦੇ ਸੰਤਾਪ ਨੂੰ ਦਰਸਾੳਂੁਦੀ ਕਹਾਣੀ ‘ਸ਼ਨਾਖਤ’ ਸੁਣਾਈ ਜਿਹੜੀ ਸਰੋਤਿਆਂ ਨੂੰ ਉਸ ਗ਼ਮਗੀਨ ਮਹੌਲ ਦੀ ਯਾਦ ਤਾਜ਼ਾ ਕਰਵਾ ਗਈ । ਜੋਗਿੰਦਰ ‘ਸੰਘਾ’ ਨੇ ਪੈਸੇ ਦੀ ਭੁੱਖ ਕਾਰਨ ਨਸਿ਼ਆਂ ਦੇ ਕਾਰੋਬਾਰ ਵਿੱਚ ਗਲਤਾਨ ਹੋ ਰਹੀ ਅਜੋਕੀ ਨੌਜਵਾਨ ਪੀੜੀ ਦੇ ਦੁਖਾਂਤ ਨੂੰ ਦਰਸਾਂਉਦੀ ਕਹਾਣੀ ‘ਪੂਦਨੇ ਦੀਆਂ ਜੜਾਂ’ ਸੁਣਾਈ । ਡਾ ਮਹਿੰਦਰ ਸਿੰਘ ‘ਹੱਲਣ’ ਦੀ ਵਿਅੰਗਾਤਮਕ ਕਹਾਣੀ ‘ਜਿਹੜੇ ਗਰਜਦੇ ਨੇ ਉਹ ਵਰਸਦੇ ਨਹੀਂ’ ਨੇ ਹਾਜਰੀਨ ਨੂੰ ਖੂਬ ਹਸਾਇਆ । ਚੇਤਨਾ ਪ੍ਰਕਾਸ਼ਨ ਵਾਲੇ ਸ਼ਤੀਸ਼ ਗੁਲਾਟੀ ਨੇ ਆਪਣੀਆਂ ਗ਼ਜ਼ਲਾਂ ਦੇ ਮਕਬੂਲ ਸ਼ੇਅਰ ਸਰੋਤਿਆਂ ਨਾਲ ਸਾਂਝੇ ਕੀਤੇ । ‘ਚੰਗਿਆਂ ਦੀ ਘਾਟ’ ਬੜੀ ਹੀ ਸੰਵੇਦਨਸ਼ੀਲ ਅਤੇ ਭਾਵਪੂਰਤ ਕਹਾਣੀ ਸੀ ਜਿਹੜੀ ਕਿ ਜੋ਼ਰਾਵਰ ਸਿੰਘ ‘ਬਾਂਸਲ’ ਨੇ ਵਧੀਆ ਲਹਿਜੇ ਵਿੱਚ ਪੜ੍ਹ ਕੇ ਸੁਣਾਈ । ਪਰਮਜੀਤ ਸੰਦਲ ਨੇ ਆਪਣੇ ਖੂਬਸੂਰਤ ਅੰਦਾਜ ਨਾਲ ਕੁਝ ਚੁਟਕਲੇ ਸੁਣਾ ਕੇ ਸਰੋਤਿਆਂ ਦੇ ਢਿੱਡੀਂ ਪੀੜਾਂ ਪਾ ਦਿੱਤੀਆਂ ਅਤੇ ਮਹੌਲ ਨੂੰ ਤਾਜਾ ਕਰ ਦਿੱਤਾ । ਗੁਰਚਰਨ ਕੌਰ ‘ਥਿੰਦ’ ਨੇ ਆਪਣੀ ਕਹਾਣੀ ‘ਮੋਈ ਮਰ ਜਾਣੀ ਦੇ ਖ਼ਾਬ’ ਬੜੇ ਹੀ ਸੋਹਣੇ,ਵਿਲੱਖਣ ਅਤੇ ਨਾਟਕੀ ਅੰਦਾਜ਼ ਵਿੱਚ ਪੇਸ਼ ਕੀਤੀ । ਉਪਰੰਤ ਸਭਾ ਦੇ ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ‘ਪਾਲ’ ਨੇ ਕਹਾਣੀ ‘ਓ ਕੈਨੇਡਾ’ ਸੁਣਾਈ । ‘ਲੱਡੂ’ ਕਹਾਣੀ ਉਭਰਦੇ ਲੇਖਕ ਪ੍ਰਸ਼ੋਤਮ ‘ਅਠੌਲ਼ੀ ਵਾਲਾ’ ਨੇ ਸੁਣਾ ਕੇ ਵਾਹ-ਵਾਹ ਖੱਟੀ । ਕੈਲਗਰੀ ਦੇ ਪ੍ਰਿੰਟ ਮੀਡੀਆ ਨਾਲ ਦੇਰ ਤੋਂ ਪਾਠਕਾਂ ਤੱਕ ਸਥਾਨਕ ਸਰਗਰਮੀਆਂ ਪਹੁੋੰਚਾਉਣ ਵਾਲੇ ਚੰਦ ਸਿੰਘ ‘ਸਦਿਓੜਾ’ ‘ਲੰਡੇ’ ਨੇ ਆਪਣਾ ਲੇਖ ‘ਛਣਕਾਓ ਹਾਸਿਆਂ ਦੇ ਛਣਕਣੇ, ਅਗਰ ਬਣਾਉਣਾ ਜੀਵਨ ਸਵਰਗ’ ਸੁਣਾਇਆ । ਅਖੀਰ ਵਿੱਚ ਜਸਵੰਤ ਸਿੰਘ ‘ਗਿੱਲ’ ਜੋ ਕਿ ਪੰਜਾਬੀ ਲਿਖਾਰੀ ਸਭਾ ਦੇ ਤਹਿਦਿਲੋਂ ਸ਼ੁਭਚਿੰਤਕ ਹਨ ਨੇ ਸਾਰੇ ਸਰੋਤਿਆਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਭਰਪੂਰ ਸਹਿਯੋਗ ਦੀ ਜਾਚਨਾ ਕੀਤੀ । ਪੰਜਾਬੀ ਲਿਖਾਰੀ ਸਭਾ ਦਾ ਕਹਾਣੀ ਦਰਬਾਰ ਕਰਵਾਉਣ ਦਾ ਇਹ ਵੱਖਰਾ ਤਜ਼ਰਬਾ ਸੀ ਜੋ ਕਿ ਬਹੁਤ ਹ ਿਸਫਲ ਰਿਹਾ । ਉਪਰੋਕਤ ਲੇਖਕਾਂ ਤੋਂ ਬਿਨਾ ਮੀਟਿੰਗ ਵਿੱਚ ਤ੍ਰਲੋਚਨ ਸੈਂਭੀ (ਜਰਨਲ ਸਕੱਤਰ),ਇਕਬਾਲ ਖਾਨ(ਸਾਬਕਾ ਪ੍ਰਧਾਨ),ਹਰਿਭਜਨ ਸਿੰਘ ਢਿੱਲੋਂ,ਕੇਸਰ ਸਿੰਘ ਨੀਰ,ਬਚਿੱਤਰ ਸਿੰਘ ਗਿੱਲ,ਸਤਨਾਮ ਢਾਅ,ਹਰੀਪਾਲ,ਹਰਨਾਮ ਸਿੰਘ ਗਰਚਾ,ਰਣਜੀਤ ਸਿੰਘ ਆਹਲੂਵਾਲੀਆ,ਹਰਬੰਸ ਬੁੱਟਰ(ਸਾਬਕਾ ਜਰਨਲ ਸਕੱਤਰ),ਹਰਚਰਨ ਕੌਰ ਬਾਸੀ,ਜਰਨੈਲ ਸਿੰਘ ਤੱਗੜ,ਨਰਿੰਦਰ ਸਿੰਘ ਢਿੱਲੋਂ,ਸੁਖਵਿੰਦਰ ਸਿੰਘ ਮਲਹਾਂਸ, ਮੇਜਰ ਸਿੰਘ,ਹਰਜਿੰਦਰ ਕੌਰ ਬਰਾੜ,ਕੁਲਦੀਪ ਕੌਰ ਸੰਘਾ,ਬਲਵੀਰ ਸਿੰਘ ਕਲਿਆਣੀ,ਨਛੱਤਰ ਸਿੰਘ ਆਦੀਵਾਲ,ਅਵਨਿੰਦਰ ਨੂਰ, ਹਰਜਿੰਦਰ ਸਿੰਘ ,ਰਾਜਪਾਲ ਗਰਚਾ,ਪਰਦੀਪ ਸਿੰਘ ਕੰਗ,ਦਰਸ਼ਨ ਸਿੰਘ ਮੁੰਜਲ,ਅਵਤਾਰ ਸਿੰਘ ਮੁੰਜਲ,ਦੇਸ ਰਾਜ ਅਰੋੜਾ,ਭਗਵਾਨ ਬਜਾਜ,ਮਾ: ਭਜਨ ਸਿੰਘ ਗਿੱਲ, ਹਰਪ੍ਰਕਾਸ਼ ਸਿੰਘ ਜਨਾਗਲ,ਪ੍ਰੋ ਮਨਜੀਤ ਸਿੰਘ ਸਿੱਧੂ,ਕੁਲਦੀਪ ਕੌਰ ਘਟੋੜਾ,ਸੁਖਪਾਲ ਸਿੰਘ ਪਰਮਾਰ, ਅਮਨ ਪਰਿਹਾਰ,ਡਾ: ਪਰਮਜੀਤ ਸਿੰਘ ਬਾਠ,ਪਵਨਦੀਪ ਕੌਰ,ਸੁਖਦੀਪ ਕੌਰ,ਬਖਸ਼ੀਸ਼ ਗੋਸਲ ਅਤੇ ਹਰਮਿੰਦਰ ਕੌਰ ਢਿੱਲੋਂ ਵੀ ਸ਼ਾਮਲ ਸਨ । ਸਭਾ ਦੀ ਅਗਲੇ ਮਹੀਨੇ ਦੀ ਇਕੱਤਰਤਾ 19 ਸਤੰਬਰ ਦਿਨ ਐਤਬਾਰ ਨੂੰ ਬਾਅਦ ਦੁਪਿਹਰ 2 ਵਜੇ ਹੋਵੇਗੀ । ਹੋਰ ਜਾਣਕਾਰੀ ਲਈ ਗੁਰਬਚਨ ਬਰਾੜ ਨੂੰ 403-470-2628 ਜਾਂ ਤ੍ਰਲੋਚਨ ਸੈਂਭੀ ਨੂੰ 403-650-3759 ਤੇ ਫੋਨ ਕਰ ਸਕਦੇ ਹੋ ।

ਕਨੇਡਾ ਵਿੱਚ ਸੂਬਾ ਪੱਧਰੀ ਕਬੱਡੀ ਐਸ਼ੋਸੀਏਸਨ ਦੀ ਸਥਾਪਨਾ.......... ਚੋਣ / ਮਾਲਵਿੰਦਰ ਟਿਵਾਣਾ



ਕੈਲਗਰੀ : ਕਨੇਡਾ ਵਿੱਚ ਅਲਬਰਟਾ ਸੂਬੇ ਦੇ ਸਹਿਰ ਕੈਲਗਰੀ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸ: ਸਿਕੰਦਰ ਸਿੰਘ ਮਲੂਕਾ ਪ੍ਰਧਾਨ ਪੰਜਾਬ ਕਬੱਡੀ ਐਸ਼ੋਸੀਏਸਨ ਪੰਜਾਬ ਨੇ ਇੱਕ ਸੂਬਾ ਪੱਧਰੀ ਕਬੱਡੀ ਐਸੋ਼ਸੀਏਸਨ ਦੀ ਸਥਾਪਨਾ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਸਿ਼ਰਕਤ ਕੀਤੀ। ਜਿਕਰਯੋਗ ਹੈ ਪੰਜਾਬ ਕਬੱਡੀ ਐਸ਼ੋਸੀਏਸਨ ਪੰਜਾਬ ਵੱਲੋ ਮਾਨਤਾ ਪ੍ਰਾਪਤ ਪੰਜਾਬ ਕਬੱਡੀ ਐਸ਼ੋਸੀਏਸਨ ( ਐਨ.ਆਰ.ਆਈ.ਵਿੰਗ) ਕਨੇਡਾ ਦੀ ਰਜਿਸਟ੍ਰੇਸਨ ਰਾਸਟਰੀ ਪੱਧਰ ਤੇ ਪਿਛਲੇ ਸਮੇ ਦੌਰਾਨ ਹੋ ਚੂਕੀ ਹੈ।ਇਸ ਐਸ਼ੋਸੀਏਸਨ ਦੇ ਸੰਸਥਾਪਕ ਸ: ਮਾਲਵਿੰਦਰ ਸਿੰਘ ਟਿਵਾਣਾ ਦੇ ਯਤਨਾਂ ਸਦਕਾ ਅਲਬਰਟਾ ਸੂਬੇ ਵਿੱਚ ਪਹਿਲਾਂ ਤੋਂ ਹੀ ਸ: ਮੇਜਰ ਸਿੰਘ ਬਰਾੜ (ਭਲੂਰ) ਅਤੇ ਸਾਥੀਆਂ ਦੀ ਅਗਵਾਈ ਹੇਠ ਸਫਲਤਾ ਨਾਲ ਚੱਲ ਰਹੇ ਕਬੱਡੀ ਕਲੱਬਾਂ ਅਤੇ ਪੰਜਾਬ ਕਬੱਡੀ ਐਸ਼ੋਸੀਏਸਨ ( ਐਨ.ਆਰ.ਆਈ.ਵਿੰਗ)ਕਨੇਡਾ ਦੇ ਕਬੱਡੀ ਕਲੱਬਾਂ ਨੂੰ ਮਿਲਾਕੇ ਕੁੱਲ ਅੱਠ ਖੇਡ ਕਲੱਬਾਂ ਵਾਲੀ ਨਵੀ ਸੂਬਾ ਪੱਧਰੀ ਕਬੱਡੀ ਐਸ਼ੋਸੀਏਸਨ ਦਾ ਗਠਨ ਕੀਤਾ ਗਿਆ ਅਤੇ ਮੇਜਰ ਸਿੰਘ ਬਰਾੜ ਨੂੰ ਇਸ ਦਾ ਪ੍ਰਧਾਨ ਥਾਪਿਆ ਗਿਆ। ਇਸ ਮੌਕੇ ਤੇ ਬੋਲਦਿਆਂ ਸ: ਸਿਕੰਦਰ ਸਿੰਘ ਮਲੂਕਾ ਨੇ ਐਸ਼ੋਸੀਏਸਨ ਦੇ ਅਹੁਦੇਦਾਰਾਂ ਅਤੇ ਵੱਖ ਵੱਖ ਅਦਾਰਿਆਂ ਤੋਂ ਆਏ ਹੋਏ ਪਤਵੰਤਿਆਂ/ਖੇਡ ਪ੍ਰੇਮੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਸ਼ਲਾਘਾਯੋਗ ਕਦਮ ਦੀ ਪੰਜਾਬ ਕਬੱਡੀ ਐਸ਼ੋਸੀਏਸਨ ਪੰਜਾਬ ਹਮੇਸਾ ਸਹਿਯੋਗ,ਸ਼ੁਚੱਜੀ ਅਗਵਾਈ ਅਤੇ ਮਿਲਵਰਤਨ ਦਾ ਵਾਅਦਾ ਕਰਦੀ ਹੈ।ਉਨਾਂ ਨੇ ਹਰ ਸਮੇਂ ਲੋੜੀਦੀ ਢੁੱਕਵੀ ਮੱਦਦ ਪੰਜਾਬ ਸਰਕਾਰ ਵੱਲੋਂ ਦਿਵਾਉਣ ਦਾ ਵਾਅਦਾ ਵੀ ਕੀਤਾ ,ਅਤੇ ਪ੍ਰਬੰਧਕਾ ਨੂੰ ਅਪੀਲ ਕੀਤੀ ਕਿ ਕਬੱਡੀ ਖੇਡ ਅਤੇ ਪੰਜਾਬੀ ਭਾਈਚਾਰੇ ਦੀ ਸੱਚੀ ਸੁੱਚੀ ਸੇਵਾ ਕਰਨ ਹਿਤ ਨਸ਼ਾ ਰਹਿਤ ਖਿਡਾਰੀਆਂ ਨੂੰ ਹੀ ਸੱਦਾ ਦਿੱਤਾ ਜਾਵੇ। ਉਹਨਾਂ ਨੇ ਇਹ ਵੀ ਵਾਅਦਾ ਕੀਤਾ ਪੰਜਾਬ ਵਿੱਚੋਂ ਖਿਡਾਰੀਆਂ ਦੀ ਨੌਮੀਨੇਸ਼ਨ ਸਮੇਂ ਤਸਦੀਕ ਸੁਦਾ ਡਰੱਗ ਟੈਸਟ ਦਾ ਪ੍ਰਬੰਧ ਕਰਨ ਲਈ ਪੰਜਾਬ ਸਰਕਾਰ ਨਾਲ ਰਾਬਤਾ ਕਾਇਮ ਕਰਨਗੇ।ਉਹਨਾਂ ਨੇ ਸੁਝਾਅ ਦਿੱਤਾ ਪੰਜਾਬ ਕਬੱਡੀ ਐਸੋ਼ਸੀਏਸਨ ( ਐਨ.ਆਰ.ਆਈ.ਵਿੰਗ)ਕਨੇਡਾ ਨੂੰ ਇਸ ਤਰਾਂ ਦੀਆਂ ਐਸੋ਼ਸੀਏਸਨਾਂ ਬਾਕੀ ਰਹਿੰਦੇ ਸੂਬਿਆਂ ਵਿੱਚ ਬਣਾਈਆਂ ਜਾਣ ਤਾਂ ਜੋ ਰਾਸਟਰੀ ਪੱਧਰ ਉੱਤੇ ਕਬੱਡੀ ਦੀ ਪਹਿਚਾਣ ਬਣਾਕੇ ਉਲਿੰਪਕ ਖੇਡਾਂ ਵਿੱਚ ਸਾਮਿਲ ਕਰਾਉਣ ਹਿਤ ਦਬਾਅ ਬਣਾਇਆ ਜਾ ਸਕੇ।ਸਮਾਗਮ ਦੇ ਅੰਤ ਵਿੱਚ ਸ: ਮਾਲਵਿੰਦਰ ਸਿੰਘ ਟਿਵਾਣਾ ਨੇ ਧੰਨਵਾਦੀ ਸ਼ਬਦ ਕਹਿੰਦੇ ਹੋਏ ਸੰਖੇਪ ਵਿੱਚ ਐਸ਼ੋਸੀਏਸ਼ਨ ਦੀ ਬਣਤਰ ਅਤੇ ਉਦੇਸਾਂ ਬਾਰੇ ਦੱਸਿਆ।ਉਨਾਂ ਕਿਹਾ ਕਿ ਇਸ ਐਸ਼ੋਸੀਏਸ਼ਨ ਦੀ ਵਿਲੱਖਣਤਾ ਆਮ ਲੋਕਾਂ ਨੂੰ ਮੈਂਬਰ ਬਣਾਕੇ ਹਰ ਕੰਮ ਨੂੰ ਪਾਰਦਰਸੀ ਅਤੇ ਹਰ ਕੰਮ ਨਾਲ ਸਬੰਧਤ ਢੁੱਕਵੀਆਂ ਵੱਖ ਵੱਖ ਕਮੇਟੀਆਂ ਬਣਾਕੇ ਸੁਰੂ ਕੀਤਾ ਗਿਆ ਹੈ।ਪੰਜਾਬ ਕਬੱਡੀ ਐਸ਼ੋਸੀਏਸਨ ( ਐਨ.ਆਰ.ਆਈ.ਵਿੰਗ)ਕਨੇਡਾ ਦਾ ਮੁਖ ਉਦੇਸ ਨਸਾ ਰਹਿਤ ਨਰੋਏ ਸਮਾਜ ਦੀ ਸਿਰਜਣਾਂ,ਆਪਸੀ ਮਿਲਵਰਤਨ ਤੇ ਪਿਆਰ ਤੋਂ ਇਲਾਵਾ ਨਵੀਂ ਪੀੜੀ ਨੂੰ ਆਪਣੇ ਸਮਾਜ,ਸੱਭਿਆਚਾਰ,ਮਾਂ ਬੋਲੀ ਨਾਲ ਜੋੜੀ ਰੱਖਣਾ ਹੈ।
****

ਕਵਿਤਾ ,ਗਜ਼ਲ ਤੇ ਗੀਤਾਂ ਦਾ ਸੰਗ੍ਰਿਹ “ਦਿਲ ਦਾ ਦਰਪਣ”......... ਰੀਵਿਊ / ਮੁਹਿੰਦਰ ਸਿੰਘ ਘੱਗ

ਡਾਕਟਰ ਦਵਿੰਦਰ ਦਿਲਰੂਪ
ਫ਼ਸਟਵਰਡ ਪਬਲੀਕੇਸ਼ਨਜ਼
ਪੰਨੇ 96, ਕਵਿਤਾ ਗਜ਼ਲ ਤੇ ਗੀਤ 85

2004 ਵਿਚ ਦਵਿੰਦਰ ਦਿਲਰੂਪ ਨੇ “ ਦਿਲ ਦਾ ਦਰਪਣ “ ਕਾਵ ਸੰਗ੍ਰਿਹ ਨਾਲ ਪੰਜਾਬੀ ਪੁਸਤਕ ਜਗਤ ਨਾਲ ਸਾਂਝ ਪਾਈ ਸੀ। 2008 ਵਿਚ ਛਪਿਆ ਉਸ ਦਾ ਦੂਜਾ ਕਾਵ ਸੰਗ੍ਰਿਹ “ ਚਾਨਣ ਦਾ ਟਿੱਕਾ “ ਇਸ ਗੱਲ ਦੀ ਗਵਾਹੀ ਹੈ ਕਿ ਉਹ ਰਵਾਨਗੀ ਵਿਚ ਹੈ, ਆਸ ਹੀ ਨਹੀਂ ਪੂਰਨ ਵਿਸ਼ਵਾਸ ਹੈ ਕਿ ਆਉਣ ਵਾਲੇ ਸਮੇਂ ਵਿਚ ਦਵਿੰਦਰ ਦਿਲਰੂਪ ਕੁਝ ਹੋਰ ਪੁਸਤਕਾਂ ਨਾਲ ਇਸ ਸਾਂਝ ਨੂੰ ਹੋਰ ਪਕੇਰਿਆਂ ਕਰੇਗੀ।

ਡਾਕਟਰ ਦਵਿੰਦਰ ਇਕ ਵਿਗਿਆਨੀ ਹੈ। ਡਿਗਰੀ ਹਾਸਲ ਕਰਨ ਉਪਰੰਤ ਪੀ. ਏ. ਯੂ. ਵਿਚ ਅਧਿਆਪਕਾ ਹੈ। ਵਿਦਿਆਰਥੀ ਜੀਵਨ ਵਿਚ ਖੁਦ ਖੋਜ ਪਤ੍ਰ ਲਿਖਦੀ ਸੀ ਹੁਣ ਅਧਿਆਪਕਾ ਦੇ ਰੂਪ ਵਿਚ ਹਰ ਰੋਜ਼ ਆਪਣੇ ਵਿਦਿਆਰਥੀਆਂ ਦੇ ਖੋਜ ਪਤ੍ਰ ਵਾਚਦੀ ਹੈ। ਸਾਇਂਸ ਦੇ ਰੁਖੇ ਮਜ਼ਮੂਨ ਨਾਲ ਦਿਨ ਰਾਤ ਦਾ ਵਾਸਤਾ ਹੋਣ ਦੇ ਨਾਲ ਨਾਲ ਕਵਿਤਾ ਵਰਗੀ ਸੂਖਮ ਕਲਾ ਨੂੰ ਛੋਹਿਆ ਹੈ ਵਧਾਈ ਦੀ ਪਾਤਰ ਹੈ।
ਦਵਿੰਦਰ ਦਿਲਰੂਪ ਦੀ ਪਲੇਠੀ ਪੁਸਤਕ “ਦਿਲ ਦਾ ਦਰਪਣ” ਦਾ ਕਵਰ ਮੋਸਮ ਖ਼ਜ਼ਾਂ ਦਾ ਦ੍ਰਿਸ਼ ਪੇਸ਼ ਕਰਦਾ ਹੈ ੇ ਹਰਿਆਵਲ ਦੀ ਅਣਹੋਂਦ ਕਾਰਨ ਹਰ ਪਾਸੇ ਉਦਾਸੀ ਹੀ ਉੁਦਾਸੀ ਹੈ। ਪਸ਼ੂ ਪੰਛੀ ਬਨਸਪਤ ਸਭ ਮੋਸਮ ਬਹਾਰ ਦੀ ਉਡੀਕ ਵਿਚ ਹਨ ਜਿਸਦਾ ਸਮਾਂ ਨਿਸਚਤ ਹੈ। ਬਹਾਰ ਆਉਣ ਤੇ ਚਹਿਲ ਪਹਿਲ ਹੋ ਜਾਂਦੀ ਹੈ। ਬਨਸਪਤ ਖਿੜ ਉਠਦੀ ਹੈ ਪਰਿੰਦ ਵਲੋਂ ਚੀਂ ਚੀਂ ਚਾਂ ਚਾਂ ਦਾ ਰਾਗ ਅਤੇ ਚਰਿੰਦ ਦੀ ਉਛਲ ਕੂਦ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਉਹਨਾਂ ਦੀ ਉਡੀਕ ਦਾ ਸਵਾਮੀ ਪ੍ਰਗਟ ਹੋ ਗਿਆ ਹੈ। । ਦਵਿੰਦਰ ਦਿਲਰੂਪ ਦੀਆਂ ਕਵਿਤਾਵਾਂ ਵਿਚ ਵੀ ਉਦਾਸੀ ਦੀ ਝਲਕ ਹੈ ਵਸਲ ਦੀ ਤੜਪ ਹੈ ਓਪਰੀ ਅਖ ਨਾਲ ਦੇਖਿਆਂ ਇਸ ਸੰਗ੍ਰਿਹ ਦੀਆਂ ਬਹੁਤੀਆਂ ਕਵਿਤਾਵਾਂ ਭਾਵੇਂ ਪਿਆਰ ਕਵਿਤਾਵਾਂ ਲਗਦੀਆਂ ਹਨ ਇਸ਼ਕ ਮਜਾਜੀ ਦੀ ਗੱਲ ਕਰਦੀਆਂ ਲਗਦੀਆਂ ਹਨ ਜਿਸ ਦੀ ਮੰਜ਼ਲ ਇਸ਼ਕ ਹਲਾਲੀ (ਦੋ ਪਿਆਰ ਕਰਨ ਵਾਲਿਆਂ ਨੂੰ ਜਦ ਸਮਾਜ ਕਬੂਲ ਲਵੇ) ਤਕ ਮਹਿਦੂਦ ਹੁੰਦਾ ਹੈ ਪਰ ਫਿਰ ਵੀ
ਕਿਸੇ ਕਵਿਤਾ ਵਿਚ ਦਿਵਿੰਦਰ ਦਿਲਰੂਪ ਨੇ ਇਸ਼ਕ ਮਜ਼ਾਜੀ ਨੂੰ ਇਸ਼ਕ ਹਲਾਲੀ ਤਕ ਲਿਜਾਣ ਦੀ ਗੱਲ ਨਹੀ ਕਹੀ ਦਰ ਅਸਲ ਇਸ ਕਾਵ ਸੰਗ੍ਰਿਹ ਦੀਆਂ ਕਵਿਤਾਂਵਾਂ ਤਾਂ ਭਗਤ ਜਨਾਂ ਦੇ ਰਬ ਨਾਲ ਇਕ ਪਾਸੜੇ ਪਿਆਰ ਦੀ ਝਲਕ ਪੇਸ਼ ਕਰਦੀਆਂ ਹਨ, ਕਿਦਾਂ ਭਗਤ ਸਾਰੀ ਉਮਰ ਉਸ ਅਣਡਿਠ ਸ਼ਕਤੀ “ਰਬ” ਦੀ ਇਕ ਝਲਕ ਲਈ ਤਰਸਦੇ ਹਨ। ਦਵਿੰਦਰ ਨੇ ਹਿਜਰ ਅਤੇ ਵਸਲ ਦੇ ਵਿਚਕਾਰ ਵਾਲੇ ਲਮੇ ਸਮੇਂ ਦੀ ਤਾਂਘ ਨੂੰ ਪਰਭਾਵਸ਼ਾਲੀ ਭਾਸ਼ਾ ਵਿਚ ਬਿਆਨ ਕਰਨ ਦਾ ਯਤਨ ਕੀਤਾ ਹੈ । ਬਹਾਰ ਦੀ ਖੁਸ਼ਹਾਲੀ ਦੀ ਲਮੀ ਉਡੀਕ ਕਾਰਨ ਪੱਤਝੜ ਦੀ ਉਦਾਸੀ ਹਾਵੀ ਹੋਣ ਕਾਰਨ ਕੁਝ ਸਿ਼ਕਵੇ ਕੁਝ ਸ਼ਕਾਇਤਾਂ ਭਾਰੂ ਨਜ਼ਰ ਆੳਂਦੀਆਂ ਹਨ। ਇਕ ਪਾੱਸੇ ਬਿਰਹੌਂ ਦੀ ਤੜਪ ਸਤਾ ਰਹੀ ਹੁੰਦੀ ਹੈ ਦੂਸਰੇ ਪਾਸੇ ਮਾਇਆ ਵਿਚ ਖਚਤ ਜਗਤ ਦੇ ਮੇਹਣੇ ਤਾਹਨੇ।
ਜਿੱਧਰ ਨਜ਼ਰ ਮਾਰਾਂ ਹੈ ਉੁਦਾਸ ਰਾਹਾਂ
ਚਾਰੇ ਪਾਸੇ ਉਦਾਸੀਆਂ ਛਾਈਆਂ ਨੇ
ਨਜ਼ਰ ਆਉਂਦਾ ਨਾ ਉਹ ਮੈਂ ਭਾਲ ਥੱਕੀ
ਨਜ਼ਰ ਆਊਂਦੀਆਂ ਬੱਸ ਪਰਛਾਈਆਂ
------
ਕੁਝ ਮੈਂ ਖੁਦ ਨੂੰ ਮਾਰ ਲਿਆ
ਤੇ ਕੁਝ ਮੇਰੀ ਤਨਹਾਈ ਨੇ

ਕੁਝ ਤਾਂ ਰੱਬ ਦੇ ਕਹਿਰ ਨੇ ਯਾਰਾ
ਤੇ ਕੁਝ ਤੇਰੀ ਜੁਦਾਈ ਨੇ

ਕੁਝ ਤਾਂ ਮੇਰੇ ਹੰਝੂਆਂ ਨੇ 
ਤੇ ਬਾਕੀ ਜਗ-ਹਸਾਈ ਨੇ
-----
ਕਦੇ ਬਖਸ਼ਦਾ ਹੈਂ ਤੂੰ ਫੁਲ ਬਣ ਕੇ ਖੇੜੇ
ਕਦੇ ਬਣ ਕੇ ਕੰਡਾ ਤੂਂ ਦਿਲ ਚੀਰ ਜਾਮੈ
ਕਦੇ ਬਣ ਕੇ ਦੀਪਕ ਤੂੰ ਚੀਰੇਂ ਹਨ੍ਹੇਰੇ
ਕਦੇ ਲਾਟ ਉਸ ਦੀ ਵਿਚ ਮੈਨੂੰ ਜਲਾਵੇਂ
ਕਦੇ ਮੇਰੇ ਅੰਗ ਸੰਗ ਵਸੇਂ ਰੱਬ ਵਾਂਗੂੰ
ਕਦੇ ਮੇਰੇ ਨੈਣਾ ਤੋਂ ਉਹਲੇ ਹੋ ਜਾਵੈਂ
ਕਦੇ ਮਿਠੀ ਵਾ ਬਣ ਕੇ ਮੈਨੂੰ ਪਲੋਸੇਂ
ਕਦੇ ਬਣ ਕੇ ਝਖੜ ਤੂੰ ਮੈਨੂੰ ਰੁਲਾਵੇਂ
ਕਦੇ ਮੇਰੇ ਦਿਲ ਦੀ ਨ ਇਕ ਬਾਤ ਬੁੱਝੇਂ
ਕਦੇ ਇਸ ਦਿਲ ਦਾ ਤੂੰ ਦਰਪਣ ਕਹਾਵੇਂ
ਗੁਰਬਾਣੀ ਤੋਂ ਕੁਝ ਉਧਾਰਨਾ ਦੇਣ ਤੋਂ ਪਹਿਲਾਂ ਮੈਂ ਬੇਨਤੀ ਕਰ ਦੇਣੀ ਚਾਹੁੰਦਾ ਹਾਂ ਕਿ ਮੇਂ ਦਿਵਿੰਦਰ ਦੀ ਲਿਖਤ ਦਾ ਗੁਰਬਾਣੀ ਨਾਲ ਮੁਕਾਬਲਾ ਨਹੀਂ ਕਰ ਰਿਹਾ ਵਸਲ ਦੀ ਉਡੀਕ ਵਿਚ ਜੋ ਭਗਤਾਂ ਨੇ ਆਪਣੇ ਪਿੰਡੇ ਤੇ ਹੰਢਾਇਆ ਅਤੇ ਜੋ ਇਕ ਲੇਖਕਾ ਨੇ ਲਿਖਿਆ ਹੈ ਉਸ ਦਾ ਅੰਤਰ ਸਮਝ ਆ ਸਕੇ। 
ਬਾਬਾ ਫਰੀਦ ਜੀ ਦਾ ਸਲੋਕ ਹਿਜਰ ਅਤੇ ਵਸਲ ਦੇ ਵਿਚਕਾਰਲੇ ਸਮੇਂ ਨੂੰ ਕਿਨੀ ਸੁੰਦਰਤਾ ਨਾਲ ਬਿਆਨ ਕਰਦਾ ਹੈ।

ਫਰੀਦਾ ਤਨੁ ਸੁਕਾ ਪਿੰਜਰ ਥੀਆ ਤਲੀਆਂ ਖੂੰਡਹਿ ਕਾਗ॥
ਅਜੈ ਸੂ ਰਬੁ ਨ ਬਾਹੁੜਿਓ ਦੇਖ ਬੰਦੇ ਦੇ ਭਾਗ॥

ਕਬੀਰ ਸਾਹਿਬ ਦੀ ਮੰਗ ਦੀਦਾਰ ਦੀ ਭੁਖ ਹੈ ਨ ਕਿ ਖਾਣ ਪੀਣ ਦੀ
ਭੂਖੇ ਭਗਤ ਨਾ ਕੀਜੇ ਯਿਹ ਮਾਲਾ ਅਪਨੀ ਲੀਜੇ

ਭਗਤ ਨਾਮ ਦੇਵ ਜੀ ਦੀ ਪੁਕਾਰ 
ਮੋਏ ਹੋਏ ਜੀਊ ਮੁਕਤਿ ਦੇਹਗੇ ਮੁਕਤਿ ਨ ਜਾਨੇ ਕੋਇਲਾ॥
ਏ ਪੰਡੀਆ ਮੋਕਉ ਢੰਢ ਕਹਤ ਤੇਰੀ ਪੈਜ ਪਿਡੰਊਡੀ ਹੋਇਲਾ॥
ਹੇ ਪ੍ਰਭੂ ਮਰੇ ਹੋਏ ਨੂੰ ਮੁਕਤੀ ਮਿਲੀ ਤਾਂ ਕਿਸ ਕੰਮ 
ਜੇ ਹੁਣ ਨਾ ਪ੍ਰਗਟ ਹੋਇਓਂ ਤਾਂ ਤੇਰੀ ਹੀ ਬਦਨਾਮੀ ਹੋਵਿਗੀ

ਇਸ਼ਕ ਹਕੀਕੀ ਵਾਲੇ ਇਕ ਆਸ ਦੇ ਸਹਾਰੇ ਸਾਰਾ ਜੀਵਨ ਬਤੀਤ ਕਰ ਦਿੰਦੇ ਹਨ
ਬਾਬਾ ਫਰੀਦ ਜੀ ਦਾ ਅਗਲਾ ਸ਼ਲੋਕ ਹਕੀਕੀ ਇਸ਼ਕ ਦੀ ਇੰਤਹਾ ਹੈ।
ਕਾਗਾ ਕਰਗ ਢਢੋਰਿਆ ਸਗਲਾ ਖਾਇਆ ਮਾਸੁ॥
ਏ ਦੁਇ ਨੈਨਾ ਮਤ ਛੁਹਊ ਪਿਰ ਦੇਖਨ ਕੀ ਆਸ॥ 

ਭਗਤ ਰਵਿਦਾਸਜੀ ਦੀ ਬੇਨਤੀ ਹੈ
ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸਨੁ ਦੇਖੇ॥

ਉਡੀਕ ਅਤੇ ਮਿਲਣ ਦੀ ਆਸ ਬਾਰੇ ਦਵਿੰਦਰ ਦਿਲਰੂਪ “ਇਕ ਆਸ “ਕਵਿਤਾ ਵਿਚ ਲਿਖਦੀ ਹੈ।
ਅੰਦਰ ਨ੍ਹੇਰ ਮੇਰੇ,ਬਾਹਰ ਨ੍ਹੇਰ ਮੇਰੇ
ਫਿਰ ਵੀ ਰੌਸ਼ਨੀ ਦੀ ਹਾਲੇ ਆਸ ਮੈਨੂੰ
ਉਸਦੀ ਦੀਦ ਖ਼ਾਤਿਰ ਹੀ ਮੈਂ ਜੀ ਰਹੀ ਹਾਂ
ਜਿਸਦੇ ਮਿਲਣ ਦੀ ਬਹੁਤ ਹੈ ਪਿਆਸ ਮੈਨੂੰ
------
ਕਰ ਰਹੀ ਬੇਸਬਰੀ ਨਾਲ ਮੈਂ ਹਰ ਘੜੀ ਉਸਦਾ ਇੰਤਜ਼ਾਰ
ਗੁਰਬਾਣੀ ਦਾ ਫੁਰਮਾਨ ਹੈ 
ਹਓਂ ਤੁਮਰੀ ਕਰਊਂ ਨਿਤ ਆਸ ਪ੍ਰਭ ਮੋਹਿ ਕਬ ਗਲਿ ਲਾਵਹਿਗੋ

ਜਦ ਮੇਹਰ ਹੋ ਜਾਏ ਤਾਂ ਅਗੱਮੀ ਸ਼ਕਤੀ ਦੇ ਦਿਆਲ ਹੁੰਦਿਆ ਹੀ ਅੰਦਰੋ ਇਕ ਹੂਕ ਉਠਦੀ ਹੈ ਤਾਂ ਬੰਦਾ ਪੁਕਾਰ ਉਠਦਾ ਹੈ।
“ ਜਿਧਰ ਦੇਖਤਾ ਹੂੰ ਉਧਰ ਤੂ ਹੀ ਤੂ ਹੈ “
ਗੁਰਬਾਣੀ ਦਾ ਫੁਰਮਾਨ ਹੈ “ ਖਾਲਕ ਖਲਕ ਖਲਕ ਮੇ ਖਾਲਕ ਰਵ ਰਿਹਾ ਸਭ ਥਾਈਂ “

ਦਵਿੰਦਰ ਦਿਲਰੂਪ ਨੇ ਵੀ ਆਪਣੇ ਮਨ ਅੰਦਰ ਆਪਣੇ ਪਿਆਰੇ ਦਾ ਜੋ ਅਕਸ ਤਿਆਰ ਕੀਤਾ ਹੈ ਉਸ ਦੀ ਝਲਕ ਉਸਦੀ ਕਵਿਤਾ ਚੋਂ ਦੇਖੀ ਜਾ ਸਕਦੀ ਹੈ।

ਕੀ ਕਹਾਂ ਮੈਂ ਉਸ ਨੂੰ 
ਉਹ ਫੁਲ ਵੀ ਹੈ ਜੋਤ ਵੀ

ਪਿਆਰ ਦਾ ਨਗਮਾਂ ਵੀ ਹੈ 
ਤੇ ਦਰਦ ਭਰੀ ਸੋਚ ਵੀ

ਲ਼ਾਵੇ ਮਰਹਮ ਪਿਆਰ ਦੀ
ਮਾਰੇ ਬਿਰ੍ਹੋਂ ਦੀ ਨੋਕ ਵੀ

ਸਮਝੋ ਤਾਂ ਜੀਵਨ ਹੈ ਦਿਲ
ਨਾ ਸਮਝੀਏ ਤਾਂ ਮੌਤ ਵੀ

ਇਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਉਸ ਦਾ ਪਿਆਰ , ਅਤੇ ਦੀਦ ਦੀ ਤੜਪ ਕਿਸੇ ਅਗੱਮੀ ਤਾਕਤ ਲਈ ਹੈ। ਜਿਸ ਦਾ ਐਹਸਾਸ ਦਵਿੰਦਰ ਗੁਰਬਾਣੀ ਦੇ ਫੁਰਮਾਨ “
“ ਘਟ ਘਟ ਮੇਂ ਹਰ ਜੂ ਵਸੇ ਸੰਨਤਨ ਕਹੇਂ ਪੁਕਾਰ “ ਦੇ ਅਨੁਸਾਰ ਕੁਦਰਤ ਰਾਣੀ ਵਿਚ ਕਰਨ ਲੱਗ ਪਈ ਹੈ। 
ਸੰਜੋਗ ਅਤੇ ਵਿਯੋਗ , ਮੇਲ ਤੇ ਵਿਛੋੜਾ ਇਕ ਵਿਚ ਅੰਤਾਂ ਦੀ ਖੁਸ਼ੀ ਅਤੇ ਦੂਸਰੇ ਵਿਚ ਅੰਤਾਂ ਦਾ ਦੁਖ। ਜੁਦਾਈ ਦੇ ਦੁਖ ਨੂੰ ਧੰਨੀ ਰਾਮ ਚਾਤ੍ਰਕ ਬਿਆਨ ਕਰਦਾ ਲਿਖਦਾ ਹੈ।
ਰੁੜ੍ਹਦੇ ਜਾਣ ਪਤ੍ਰ ਗੋਤੇ ਖਾਣ ਪਥਰ ਉਠ ਦੀ ਚੀਕ ਜਦ ਮੇਰੀ ਦੁਹਾਈ ਦੀ ਏ। ਬੇ ਜੁ਼ਬਾਨ ਪੰਛੀ ਵੀ ਕੁਰਲਾਟ ਪਾ ਪਾ ਆਖਣ ਡਾਡ੍ਹੀ ਮੁਸੀਬਤ ਜੁਦਾਈ ਦੀ ਏ।
ਭਗਤ ਜਨ ਜਦ ਉਸ ਦੈ ਭਾਣੇ ਵਿਚ ਆ ਜਾਂਦੇ ਹਨ ਤਾਂ ਆਪਣਾ ਆਪ ਸੱਮਰਪਣ ਕਰਦੇ ਹੋਏ 
ੳਾਖਦੇ ਹਨ। ਜਿਓਂ ਭਾਵੈ ਤਾਂ ਰਾਖ ਲੈ ਹਮ ਸ਼ਰਨ ਪ੍ਰਭ ਆਏ ਰਾਮ ਰਾਜੇ। ਭਾਬਾ ਨਾਨਕ ਦਾ ਸ਼ਬਦ “ ਦੁਖ ਸੁਖ ਦੋਵੇਂ ਕਪੜੇ ਇਹ ਜਗ ਪੈਹਨਣ ਹਾਰ “
ਉਹਨਾ ਦਾਂ ਸਹਾਰਾ ਬਣਜਾਂਦਾ ਹੈ।
ਸਭੇ ਇਛਾਂ ਪੂਰੀਆਂ ਜੇ ਸਤਗੁਰ ਨਦਰ ਕਰੇ ਦੇ ਫੁਰਮਾਨ ਮੁਤਾਬਕ ਜਦ ਉਸਦੀ ਮੇਹਰ ਹੋ ਜਾਏ ਤਾਂ ਆਤਮਾਂ ਨਿਹਾਲ ਨਿਹਾਲ ਹੋ ਜਾਂਦੀ ਹੈ।
ਦਵਿੰਦਰ ਦੀਦ ਹੋਣ ਤੇ ਹੋਈ ਖੁਸ਼ੀ ਨੂੰ ਪ੍ਰਗਟ ਕਰਦੀ ਆਖਦੀ ਹੈ।
ਠੰਢ ਪੈ ਗਈ ਅੱਖੀਆਂ ਤਰਸੀਆਂ ਨੁੰ 
ਜਦੋਂ ਆ ਕੇ ਤੂੰ ਦੀਦਾਰ ਦਿੱਤਾ।
ਭੁਲ ਗਈ ਮੈਂ ਦੁਨੀਆਂ ਦੇ ਦੁੱਖ ਸਾਰੇ
ਤੜਪੀ ਰੂਹ ਨੂੰ ਇੰਝ ਕਰਾਰ ਦਿਤਾ।

ਕਬੀਰ ਜੀ ਦਾ ਸਲੋਕ ਹੈ
ਕਬੀਰ ਮਨੁ ਨਿਰਮਲ ਭਇਆ ਜੈਸਾ ਗੰਗਾ ਨੀਰ॥
ਪਾਛੇ ਲਾਗੇ ਹਰ ਫਿਰੈ, ਕਹਿਤ ਕਬੀਰ ਕਬੀਰ

ਭਗਤ ਰਵਿਦਾਸ ਜੀ ਅਨਭਵ ਹੋਏ ਤੇ ਆਖਦੇ ਹਨ
ਤੋ ਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ॥
ਕਨ ਕਟਕ ਜਲ ਤਰੰਗ ਜੈਸਾ॥
ਕਈ ਦਫਾ ਪੜ੍ਹਨ ਉਪਰੰਤ ਅਤੇ ਗਿਆਨੀ ਚਰਨਜੀਤ ਸਿੰਘ ਜੀ ਮੋਰਿੰਡਾ ਦੀ ਸਹਾਇਤਾ ਨਾਲ ਜੋ ਸਮਝ ਪਈ ਉਹ ਪਾਠਕਾਂ ਨਾਲ ਸਾਂਝੀ ਕਰ ਰਿਹਾ ਹਾਂ। ਗਿਆਨੀ ਜੀ ਦੇ ਵਿਚਾਰ ਅਨੁਸਾਰ
ਮਰਦ ਲੇਖਕ ਅਤੇ ਇਸਤ੍ਰੀ ਲੇਖਕ ਦੀ ਲਿਖਤ ਨੂੰ ਨਾਪਣ ਲਈ ਦੋ ਵਖਰੇ ਮੀਟਰ ਵਰਤੇ ਜਾਂਦੇ ਹਨ।
ਮਸਾਲ ਦੇ ਤੌਰ ਤੇ ਭਾਈ ਵੀਰ ਸਿੰਘ ਦੀ ਕਵਿਤਾ।
ਆਪੇ ਨੀ ਅਜ ਰਾਤ ਸਜਣ ਨੇ ਸਾਨੂੰ ਫੜ ਘੁਟ ਰਖਿਆ
ਵਸਲ ਮਾਹੀ ਦਾ ਛੋਹ ਮਾਹੀ ਦਾ ਅਜ ਅਸਾਂ ਨੇ ਚਖਿਆ।
ਇਸ਼ਕ ਹਕੀਕੀ ਗਿਣੀ ਜਾਵੇਗੀ ਪਰ ਜੇ 
ਇਹੋ ਕਵਿਤਾ ਜੇ ਕੋਈ ਕਵਿਤ੍ਰੀ ਲਿਖੇਗੀ ਤਾਂ ਕਈ ਮਨਚਲੇ ਐਵੇਂੇ ਮੁਛਾ ਨੂੰ ਤਾਅ ਦੇਈ ਜਾਣਗੇ।
ਗਿਆਨੀ ਜੀ ਆਖਣ ਲਗੇ 
ਦਵਿੰਦਰ ਨੇ ਕਵਿਤਾਵਾਂ ਵਿਚ ਕੋਈ ਲੇਪਾ ਪੋਚੀ ਨਹੀ ਂਕੀਤੀ ਆਪ ਮੁਹਾਰੇ ਉਮਡੀਆਂ ਤਰੰਗਾ ਨੂੰ ਹੀ ਕਲਮ ਬੰਦ ਕੀਤਾ ਹੈ। ਦਵਿੰਦਰ ਕੋਲ ਕਾਵ ਕਲਾ ਹੈ ਸ਼ਬਦ ਹਨ ਅਗਰ ਗੁਰਬਾਣੀ ਦੇ ਫੁਰਮਾਨ “ਨਾਨਕ ਆਸ਼ਕ ਗਾਂਢੀਐ ਸਦ ਹੀ ਰਹੇ ਸਮਾਏ।” ਮਨਦਿਆਂ ਕਿਤੇ ਅਧਿਆਤਮਕ ਪਖ ਨੂੰ ਉਜਾਗਰ ਕਰਨ ਲਗ ਜਾਵੇ ਤਾ “ ਹਰ ਹਰ ਜਨ ਦੋਇ ਏਕ ਹੈਂ ਬਿਬਿ ਬਿਚਾਰ ਕਛੂ ਨਾਹਿ॥ “ ਦੀ ਉਪਾਧੀ ਹਾਸਲ ਕਰ ਸਕਦੀ ਹੈ। 
***

ਪੰਜਾਬੀ ਲਿਖਾਰੀ ਸਭਾ ਕੈਲਗਰੀ ਦੇ ਵਿਹੜੇ ਵਿੱਚ ‘ਸ਼ਨੁੱਕ’ ਨੇ ਅਚਾਨਕ ਦਸਤਕ ਦਿੱਤੀ.......... ਪੁਸਤਕ ਰਿਲੀਜ਼ / ਤਰਲੋਚਨ ਸੈਂਭੀ


ਕੈਲਗਰੀ : ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਜੁਲਾਈ ਮਹੀਨੇ ਦੀ ਮਾਸਿਕ ਇਕੱਤਰਤਾ ਕੋਸੋ ਦੇ ਦਫਤਰ ਵਿੱਚ ਮਿਤੀ 18 ਜੁਲਾਈ 2010 ਨੂੰ ਹੋਈ। ਜਿਸ ਵਿੱਚ ਪੰਜਾਬੀ ਲਿਖਾਰੀ ਸਭਾ ਦੀ ਕਾਰਜਕਾਰੀ ਕਮੇਟੀ ਦੇ ਸੁਹਿਰਦ ਮੈਬਰ ਅਤੇ ਸ਼ਾਇਰ ਹਰੀਪਾਲ ਦੁਆਰਾ ਸੰਪਾਦਿਤ ਕੈਨੇਡਾ ਦੇ ਪ੍ਰਸਿੱਧ ਗ਼ਜ਼ਲਗੋਆਂ ਦੀ ਪੁਸਤਕ ‘ਸ਼ਨੁੱਕ’ ਰੀਲੀਜ ਕੀਤੀ ਗਈ। ਕੋਸੋ ਦੇ ਖਚਾਖਚ ਭਰੇ ਹਾਲ ਵਿੱਚ ਮੰਚ ਦਾ ਸੰਚਾਲਨ ਸਭਾ ਦੇ ਜਰਨਲ ਸਕੱਤਰ ਤਰਲੋਚਨ ਸੈਂਬੀ ਨੇ ਕੀਤਾ । ਮੀਟਿੰਗ ਦਾ ਆਗਾਜ਼ ਕਰਦਿਆਂ ਜਨਰਲ ਸਕੱਤਰ ਤਰਲੋਚਨ ਸੈਂਭੀ ਨੇ ਪ੍ਰਧਾਨਗੀ ਮੰਡਲ ਲਈ ਪ੍ਰਧਾਨ ਗੁਰਬਚਨ ਬਰਾੜ, ਪੰਜਾਬੀ ਸਾਹਿਤ ਸਭਾ ਦੀ ਪ੍ਰਧਾਨ ਸੁਰਿੰਦਰ ਗੀਤ, ਜਸਵੰਤ ਗਿੱਲ, ਹਰਨਾਮ ਸਿੰਘ ਗਰਚਾ,ਪ੍ਰਸਿੱਧ ਗੀਤਕਾਰ ਮੰਗਲ ਹਠੂਰ ਨੂੰ ਸਟੇਜ਼ ਤੇ ਬੁਲਾਇਆ।ਉਪਰੰਤ ਸਭਾ ਦੇ ਵਾਰਸਿ਼ਕ ਸਮਾਗਮ ਦੀ ਰੀਪੋਰਟ ਪੜ੍ਹੀ ਗਈ। ਉਸ ਤੋ ਬਾਅਦ ਭੋਲਾ ਚੌਹਾਨ ਨੇ ਪ੍ਰੋ ਮੋਹਨ ਸਿੰਘ ਔਜਲਾ ਦੀ ਗ਼ਜ਼ਲ ਤਰੰਨਮ ਵਿੱਚ ਸੁਣਾਈ । ਬਲਵੀਰ ਗੋਰਾ ‘ਰਕਬੇ ਵਾਲੇ’ ਨੇ ਆਪਣਾ ਲਿਖਿਆ ਗੀਤ ‘ਮੈਂ ਕਲਮ ਹਾਂ ਇੱਕ ਸ਼ਾਇਰ ਦੀ’ ਗਾਇਆ ਤੇ ਵਾਹ ਵਾਹ ਖੱਟੀ । ਗੁਰਲਾਲ ਸਿੰਘ ਢੰਡਾ ਜੋ ਕਿ ਸਭਾ ਦੇ ਨਵੇਂ ਮੈਬਰ ਹਨ ਨੇ ਆਪਣੀ ਕਵਿਤਾ ‘ ਕਿਉਂ ਹਥਿਆਰਾਂ ਨੂੰ ਖੁਨ ਦੇ ਛਿੱਟੇ ਲਾਈ ਜਾਂਦੇ ਹੋ’ ਪੜੀ ਅਤੇ ਧਰਮ ਦੇ ਨਾਂ ਤੇ ਫੋਕੇ ਅਡੰਬਰਾਂ ਤੇ ਚਿੰਤਾ ਜਾਹਿਰ ਕੀਤੀ । ਜ਼ੋਰਾਵਰ ਸਿੰਘ ਬਾਂਸਲ ਜਿਹੜੇ ਮੈਡੀਸਨ ਹੈਟ ਤੋ ਹਰ ਮਹੀਨੇ ਸਭਾ ਵਿੱਚ ਹਾਜ਼ਰੀ ਭਰਦੇ ਹਨ ਨੇ ਆਪਣੀ ਕਵਿਤਾ ‘ਤੇਰੇ ਤੋਂ ਬਾਅਦ’ ਸਰੋਤਿਆਂ ਨਾਲ ਸਾਂਝੀ ਕੀਤੀ । ਇਸ ਤੋਂ ਬਾਅਦ ਗੁਰਬਚਨ ਬਰਾੜ,ਸੁਰਿੰਦਰ ਗੀਤ,ਜਸਵੰਤ ਸਿੰਘ ਗਿੱਲ,ਹਰਨਾਮ ਸਿੰਘ ਗਰਚਾ,ਮੰਗਲ ਹਠੂਰ ਅਤੇ ਹਰੀਪਾਲ ਨੇ ਰਸਮੀ ਤੌਰ ਤੇ ਕਿਤਾਬ ‘ਸ਼ਨੁੱਕ’ ਦੀ ਘੁੰਡ ਚੁਕਾਈ ਕੀਤੀ । ਹਰੀਪਾਲ ਨੇ ਪੁਸਤਕ ਦੀ ਕਾਪੀ ਆਪਣੀ ਜੀਵਨ ਸਾਥਣ ਸੁਖਪਾਲ ਕੌਰ ਹੈਰੀ ਨੂੰ ਭਂੇਟ ਅਤੇ ਸਮਰਪਣ ਕੀਤੀ । ਗੁਰਬਚਨ ਬਰਾੜ ਨੇ ਪੁਸਤਕ ਬਾਰੇ ਖੋਜ ਭਰਪੂਰ ਪਰਚਾ ਪੜਿਆ ਅਤੇ ਹਰੀਪਾਲ ਦੇ ਇਸ ਉੱਦਮ ਨੂੰ ਸਲਾਘਾਯੋਗ ਦੱਸਿਆ । ਬਲਜਿੰਦਰ ਸਿੰਘ ਢਿੱਲੋਂ ਨੇ ਕੈਨੇਡਾ ਦੇ ਜੀਵਨ ਤੇ ਅਧਾਰਿਤ ਬੋਲੀਆਂ ਸੁਣਾਈਆਂ । ਕੋਸੋ ਦੇ ਪ੍ਰਧਾਨ ਹੈਪੀ ਮਾਨ ਨੇ ਤਿੰਨੇ ਸਭਾਵਾਂ ਦੀ ਹਾਜ਼ਰੀ ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਕੋਸੋ ਅਜਿਹੇ ਕਿਸੇ ਵੀ ਸਂਾਝੇ ਪ੍ਰੋਗਰਾਮ ਲਈ ਮਾਲੀ ਮੱਦਦ ਦੇ ਸਕਦੀ ਹੈ ਜੋ ਕਿ ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਸਿੱਖੀ ਦੀ ਪ੍ਰਫੁੱਲਤਾ ਲਈ ਹੋਵੇ । ਉਪਰੰਤ ਸਭਾ ਦੇ ਸਾਬਕਾ ਸਕੱਤਰ ਹਰਬੰਸ ਬੁੱਟਰ ਨੇ ਹਰੀਪਾਲ ਨੂੰ ਕਿਤਾਬ ਛਪਾਉਣ ਲਈ ਵਧਾਈ ਦਿੱਤੀ ਅਤੇ ਆਪਣੀ ਵਿਅੰਗਮਈ ਰਚਨਾ ‘ਕਨੇਡੀਅਨ ਜਾਗੋ’ ਗਾ ਕੇ ਹਾਜ਼ਰੀਨ ਤੋਂ ਦਾਦ ਲਈ । ਬਲਜਿੰਦਰ ਸੰਘਾ ‘ਬਿੱਟੂ’ ਨੇ ਆਪਣੀ ਕਵਿਤਾ ਵਿੱਚ ਜੋਤਸ਼ੀਆਂ ਨੂੰ ਆੜੇ ਹੱਥੀਂ ਲਿਆ । ਪ੍ਰੋਫੈਸਰ ਮਨਜੀਤ ਸਿੰਘ ਨੇ ਕਿਤਾਬ ਬਾਰੇ ਵਡਮੁੱਲੇ ਵਿਚਾਰ ਪੇਸ਼ ਕੀਤੇ । ਹਰੀਪਾਲ ਨੇ ਆਪਣੇ ਮਿੱਤਰ ਮੰਡਲ ਦਾ ਧੰਨਵਾਦ ਕੀਤਾ ਜਿੰਨਾ ਨੇ ਇਸ ਕਾਰਜ ਲਈ ਹੌਂਸਲਾ ਅਤੇ ਪ੍ਰੇਰਣਾ ਦਿੱਤੀ । ਉਹਨਾ ਨੇ ਇਸ ਕਿਤਾਬ ਵਿੱਚੋ ਚੋਣਵੇਂ ਸੇ਼ਅਰ ਪੇਸ਼ ਕੀੱਤੇ । ਗੁਰਨਾਮ ਸਿੰਘ ਗਿੱਲ ਨੇ ਕਵੀਸ਼ਰੀ ਪੇਸ਼ ਕੀਤੀ । ਸੁਰਿੰਦਰ ਗੀਤ ਨੇ ਗ਼ਜ਼ਲ ‘ਨੈਣਾਂ ਦੇ ਖੋਲ ਬੂਹੇ’ ਗਾਈ । ਮੰਗਲ ਹਠੂਰ ਨੇ ਮਾਂ ਬਾਰੇ ਗੀਤ ਗਾਇਆ । ਸ਼ਮਸ਼ੇਰ ਸੰਧੂ ( ਪ੍ਰਧਾਨ ਰਾਈਟਰਜ਼ ਫੋਰਮ ) ਨੇ ਆਪਣੀ ਰਚਨਾਂ ਸੁਣਾਈ । ਤਰਲੋਚਨ ਸੈਂਬੀ ਨੇ ਡਾ ਦਰਸ਼ਨ ਗਿੱਲ ਦੀ ਗ਼ਜ਼ਲ ਤਰੰਨਮ ਵਿੱਚ ਪੇਸ਼ ਕੀਤੀ । ਅਮਨਦੀਪ ਪਰਹਾਰ, ਡਾਕਟਰ ਪ੍ਰਮਜੀਤ ਬਾਠ ਅਤੇ ਪ੍ਰਸ਼ੋਤਮ ਅਠੌਲੀ ਵਾਲੇ ਨੇ ਵੀ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ । ਹਾਜ਼ਰੀਨ ਵਿੱਚ ਮਹਿੰਦਰ ਸਿੰਘ ਹੱਲਣ,ਬਲਦੇਵ ਕੰਗ,ਰਾਮਪਾਲ ਸੋਹੀ,ਗੁਰਵੀਰ ਸੋਹੀ,ਪ੍ਰਮਜੀਤ ਸੰਦਲ,ਨਛੱਤਰ ਪੁਰਬਾ,ਹਰਿੰਦਰਜੀਤ ਗੋਲਨ,ਜੋਗਿੰਦਰ ਸੰਘਾ,ਦਵਿੰਦਰ ਮਨਹਾਸ,ਹਰਜਿੰਦਰ ਸਿੰਘ ਢਿੱਲੋਂ,ਰਾਜਪਾਲ ਗਰਚਾ,ਇਕਬਾਲ ਖਾਨ,ਰਾਜਦੀਪ ਕੌਰ ਗਿੱਲ,ਸੁਖਪਾਲ ਕੌਰ ਬੁੱਟਰ,ਹਰਲੋਕਜੀਤ ਕੌਰ ਬੁੱਟਰ,ਨਸੀਬ ਕੌਰ,ਗੁਰਪਾਲ ਸਿੰਘ,ਰਾਜ ਕਿਰਨ,ਮਾ: ਭਜਨ ਸਿੰਘ ਗਿੱਲ,ਜਰਨੈਲ ਤੱਗੜ,ਹਰਿਭਜਨ ਢਿੱਲੋਂ,ਸੁਖਪਾਲ ਪਰਮਾਰ,ਸਤਨਾਮ ਢਾਹ,ਕੇਸਰ ਸਿੰਘ ਨੀਰ,ਨਰਿੰਦਰ ਸਿੰਘ ਢਿੱਲੋਂ,ਜਗਰਾਜ ਗਿੱਲ ਰਾਮੂਵਾਲੀਆ,ਕੁਲਦੀਪ ਕੌਰ ਘਟੋੜਾ,ਪਵਨਦੀਪ ਬਾਂਸਲ, ਕੁਲਜੀਤ ਸੈਂਬੀ,ਗੁਰਪ੍ਰੀਤ ਸੈਂਬੀ,ਪ੍ਰਭਜੀਤ ਸੈਂਬੀ,ਰਣਜੀਤ ਲਾਡੀ ਗੋਬਿੰਦਪੁਰੀ ਵੀ ਸ਼ਾਮਲ ਸਨ ।ਅੰਤ ਵਿੱਚ ਜਸਵੰਤ ਸਿੰਘ ਗਿੱਲ ਨੇ ਸਾਰੇ ਸਰੋਤਿਆਂ ਦਾ ਧੰਨਵਾਦ ਕੀਤਾ । ਪੰਜਾਬੀ ਲਿਖਾਰੀ ਸਭਾ ਦੀ ਅਗਲੀ ਮੀਟਿੰਗ ਅਗਸਤ 15/2010 ਨੂੰ ਕੋਸੋ ਦੇ ਦਫਤਰ ਵਿੱਚ ਹੋਵੇਗੀ । ਹੋਰ ਜਾਣਕਾਰੀ ਲਈ ਪ੍ਰਧਾਨ ਗੁਰਬਚਨ ਬਰਾੜ ਨੂੰ 403-470-2628 ਜਾਂ ਜਰਨਲ ਸਕੱਤਰ ਤਰਲੋਚਨ ਸੈਂਭੀ ਨੂੰ 403-650-3759 ਤੇ ਫੋਨ ਕਰ ਸਕਦੇ ਹੋ।





‘ਸ਼ਾਮ-ਏ ਗਜ਼ਲ ’ ਪ੍ਰੋਗਰਾਮ ’ਚ ਨਾਮਵਾਰ ਗਜ਼ਲ ਗਾਇਕਾਂ ਨੇ ਬੰਨਿਆ ਰੰਗ.......... ਮਹਿਫ਼ਲ / ਸਪਨ ਮਨਚੰਦਾ

ਫ਼ਰੀਦਕੋਟ : ਲਿਟਰੇਰੀ ਫੌਰਮ ਫ਼ਰੀਦਕੋਟ ਵੱਲੋਂ ਖੇਤੀ ਵਿਰਾਸਤ ਮਿਸ਼ਨ ਦੇ ਸਹਿਯੋਗ ਨਾਲ ਇਥੋਂ ਦੇ ਮਹਾਤਮਾ ਗਾਂਧੀ ਸਕੂਲ ਵਿਖੇ ਇਕ ਸੂਫੀ ਸ਼ਾਮ ‘ਸ਼ਾਮ-ਏ ਗਜ਼ਲ ’ ਕਰਵਾਈ ਗਈ। ਇਸ ਅਦਬੀ ਮਹਿਫ਼ਲ ਵਿੱਚ ਜਿਥੇ ਮਾਲਵੇ ਦੇ ਚਰਚਿਤ ਗਜ਼ਲ ਗਾਇਕ ਪ੍ਰੋ.ਰਾਜੇਸ਼ ਮੋਹਨ ਨੇ ਆਪਣੀਆਂ ਅਰਥ ਭਰਪੂਰ ਤੇ ਦਿਲ ਟੁੰਬਵੀਆਂ ਗਜ਼ਲਾਂ ਦੇ ਨਾਲ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ ਉਥੇ ਵਿਜੇ ਦੇਵਗਨ, ਹਰਜੀਤ ਸਿੰਘ, ਗੁਰਦੇਵ ਸਿੰਘ ਅਤੇ ਸਿਮਰਤਾ ਨੇ ਵੀ ਆਪਣੀ ਭਰਵੀ ਹਾਜ਼ਰੀ ਲਗਵਾਈ।

ਇਸ ਸਾਹਿਤਕ ਸ਼ਾਮ ਦੀ ਸ਼ੁਰੂਆਤ ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਜਗਜੀਤ ਸਿਘ ਚਾਹਲ ਵੱਲੋਂ ਸ਼ਮਾਂ ਰੌਸ਼ਨ ਕਰਕੇ ਕੀਤੀ ਗਈ। ਪ੍ਰੋਗਰਾਮ ’ਚ ਰੰਗ ਬੰਨ•ਦਿਆਂ ਸਿਮਰਤਾ ਨੇ ਆਪਣਾ ਗੀਤ ‘ ਹਾਲ ਵੇ ਰੱਬਾ, ਲੁੱਟੀ ਹੀਰ ਵੇ ਫਕੀਰ ਦੀ ’ ਵੱਖਰੇ ਅੰਦਾਜ਼ ’ਚ ਪੇਸ਼ ਕੀਤਾ। ਇਸ ਮਗਰੋਂ ਗੁਰਦੇਵ ਸਿੰਘ ਅਤੇ ਹਰਜੀਤ ਸਿੰਘ ਨੇ ਵੀ ਪ੍ਰਭਾਵਸ਼ਾਲੀ ਹਾਜ਼ਰੀ ਲਗਵਾਈ। ਵਿਜੇ ਦੇਵਗਨ ਨੇ ਗਜ਼ਲਗੋਂ ਵਿਜੇ ਵਿਵੇਕ ਦੀ ਗਜ਼ਲ ‘ ਤੱਤੇ ਰੇਤਿਆਂ ਦੇ ਨਾਲ ਤਿੱਖੇ ਆਰਿਆਂ ਦੇ ਨਾਲ,ਅਸੀਂ ਨਿਭੇ ਜਿਵੇਂ ਨਿਭੀਦਾ ਪਿਆਰਿਆਂ ਦੇ ਨਾਲ ’ ਨਾਲ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ। ਸਾਹਿਤਕ ਸ਼ਾਮ ਨੂੰ ਸਿਖਰ ਵੱਲ ਲਿਜਾਦਿਆਂ ਪ੍ਰੋ.ਰਾਜੇਸ਼ ਮੋਹਨ ਨੇ ਆਪਣੀ ਸੋਜਮਈ ਆਵਾਜ਼ ਨਾਲ ਆਪਣੀਆਂ ਚਰਚਿਤ ਗਜ਼ਲਾਂ ’ ਕਿਆ ਅਜੀਬ ਫਿਤਰਤ ਹੈ ਮੇਰੇ ਸ਼ਹਿਰ ਵਾਲੋਂ ਕੀ, ਕੋਸ਼ਿਸ਼ੇਂ ਅਧੇਰੋਂ ਕੀ ਆਰਜੂ ਉਜਾਲੋਂ ਕੀ ’, ‘ ਪਰਿੰਦੋਂ ਕੋ ਯੇ ਸਮਝਾਓ ਵੋ ਮੌਸਮ ਫਿਰ ਸੇ ਆਏਗਾ’, ‘ ਮੈਂ ਆਵਾਰਾ ਰਾਸਤੋਂ ਕਾ ਹਮਸਫ਼ਰ ਐ ਜ਼ਿੰਦਗੀ ’ ਅਤੇ ‘ਮਾਏ ਨੀਂ ਮੈਂ ਖ਼ਾਬ ਸੱਜਣ ਦੇ ਦੇਖਾਂ’ ਨਾਲ ਸਰੋਤਿਆਂ ਨੂੰ ਸਰਸ਼ਾਰ ਕੀਤਾ। ਇਸ ਸਾਹਿਤਕ ਸਮਾਗਮ ਦੀ ਖ਼ਾਸ ਗੱਲ ਇਹ ਰਹੀ ਕਿ ਸਮਾਗਮ ’ਚ ਜੁੜੇ ਸੰਵੇਦਨਸ਼ੀਲ ਲੋਕਾਂ ਵੱਲੋਂ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਵਚਨ ਦਿੱਤਾ ਗਿਆ ਅਤੇ ਵਾਤਾਵਰਣ ਸ਼ੁੱਧਤਾ ਦੀ ਲਹਿਰ ’ਚ ਆਪਣਾ ਬਣਦਾ ਯੋਗਦਾਨ ਪਾਉਣ ਦਾ ਪ੍ਰਣ ਲਿਆ ਗਿਆ। ਇਸ ਮੌਕੇ ਵਾਤਾਵਰਣ ਸਾਂਭ-ਸੰਭਾਲ ਪ੍ਰਤੀ ਜਾਗਰੂਕ ਕਰਦੀ ਪ੍ਰਦਰਸ਼ਨੀ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ। ਸਮੁੱਚੇ ਸਮਗਾਮ ਦਾ ਸੰਚਾਨਲ ਜਸਬੀਰ ਜੱਸੀ ਵੱਲੋਂ ਪ੍ਰਭਾਵਸ਼ਾਲੀ ਤਰੀਕੇ ਨਾਲ ਕੀਤਾ ਗਿਆ। ਸਮਾਗਮ ਦੇ ਅੰਤ ਵਿੱਚ ਫੌਰਮ ਦੇ ਪ੍ਰਧਾਨ ਸੁਨੀਲ ਚੰਦਿਆਣਵੀ ਅਤੇ ਵਾਤਾਵਰਣ ਪ੍ਰੇਮੀ ਓਮੇਂਦਰ ਦੱਤ ਨੇ ਸਭਨਾ ਦਾ ਧੰਨਵਾਦ ਕੀਤਾ। ਇਸ ਮੌਕੇ ਨਾਮਵਾਰ ਗਜ਼ਲਗੋਂ ਵਿਜੇ ਵਿਵੇਕ, ਪ੍ਰਿੰਸੀਪਲ ਸੇਵਾ ਸਿੰਘ ਚਾਵਲਾ, ਪ੍ਰਿੰਸੀਪਲ ਗੁਰਦੀਪ ਸਿੰਘ ਢੁੱਡੀ, ਪ੍ਰਿੰਸੀਪਲ ਸਾਧੂ ਸਿੰਘ,ਪ੍ਰਿੰਸੀਪਲ ਨਵਰਾਹੀ ਘੁਗਿਆਣਵੀ, ਗੁਰਮੀਤ ਸਿੰਘ ਕੋਟਕਪੂਰਾ, ਡਾ.ਪਰਮਿੰਦਰ ਤੱਗੜ, ਸੰਗੀਤਕਾਰ ਕੁਲਵਿੰਦਰ ਕੰਵਲ, ਸੁਰਿੰਦਰ ਮਚਾਕੀ, ਡਾ.ਐਸ.ਪੀ.ਐਸ.ਸੋਢੀ, ਗੁਰਚਰਨ ਸਿੰਘ ਭੰਗੜਾ ਕੋਚ, ਜਸਵਿੰਦਰ ਮਿੰਟੂ, ਨਿਰਮੋਹੀ ਫ਼ਰੀਦਕੋਟੀ, ਵਿਕਾਸ ਅਰੋੜਾ, ਪ੍ਰਵੀਨ ਕਾਲਾ, ਗੁਰਪ੍ਰੀਤ ਦਬੜੀਖਾਨਾ, ਚੰਨਾ ਰਾਣੀਵਾਲੀਆ ਤੋਂ ਇਲਾਵਾ ਸਾਹਿਤ ਪ੍ਰੇਮੀ ਮੌਜੂਦ ਸਨ।

ਸ਼ਮਸ਼ੇਰ ਸਿੰਘ ਸੰਧੂ ਨੂੰ 2010 ਪ੍ਰਮੁੱਖ ਕੈਲਗਰੀ ਸ੍ਰੇਸ਼ਟ ਜਠੇਰਾ ਪੁਰਸਕਾਰ ......... ਸਨਮਾਨ ਸਮਾਰੋਹ


2010 ਦੇ ਪ੍ਰਮੁੱਖ ਕੈਲਗਰੀ ਸ੍ਰੇਸ਼ਟ ਜਠੇਰਾ ਪੁਰਸਕਾਰ (2010 Outstanding Calgary Seniors’ Awards), 12 ਜੂਨ 2010 ਨੂੰ ਕੈਲਗਰੀ ਡਰੀਮ ਸੈਂਟਰ 4510 ਮੈਕਲਿਓਡ ਟਰੇਲ, ਸਾਊਥ ਵੈਸਟ ਵਿਖੇ ਦਿੱਤੇ ਗਏ। 65 ਸਾਲ ਦੀ ਉਮਰ ਤੇ ਵਡੇਰੇ ਵਿਅਕਤੀਆਂ ਇਹ ਵਕਾਰੀ ਪੁਰਸਕਾਰ ਵੱਖੋ ਵੱਖ ਛੇ ਮੱਦਾਂ ਵਿੱਚ ਹਨ- ਕਲਾ, ਜੀਵਨ ਜਾਚ, ਦੇਖ-ਭਾਲ, ਲੀਡਰਸ਼ਿਪ, ਵਲੰਟੀਅਰ ਕਰਨ ਤੇ ਆਮ ਪ੍ਰਾਪਤੀ।

ਕਲਾ ਦੀ ਮੱਦ ਵਿੱਚ ਇਹ ਸ੍ਰੇਸ਼ਟ ਜਠੇਰਾ ਪੁਰਸਕਾਰ ਸ਼ਮਸ਼ੇਰ ਸਿੰਘ ਸੰਧੂ ਨੂੰ ਦਿੱਤਾ ਗਿਆ ਹੈ। ਸ਼ਮਸ਼ੇਰ ਸਿੰਘ ਸੰਧੂ ਨੇ 65 ਸਾਲਾਂ ਦੀ ਉਮਰ ਹੋਣ ਪਿੱਛੋਂ ਗ਼ਜ਼ਲ ਲਿਖਣੀ ਸ਼ੁਰ ਕੀਤੀ। ਹੁਣ ਤਕ ਉਹ ਅੱਠ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾ ਚੁਕੇ ਹਨ-


• ਗਾ ਜ਼ਿੰਦਗੀ ਦੇ ਗੀਤ ਤੂੰ (ਗ਼ਜ਼ਲ ਸੰਗ੍ਰਹਿ) 2003
• ਜੋਤ ਸਾਹਸ ਦੀ ਜਗਾ (ਕਾਵਿ ਸੰਗ੍ਰਹਿ) 2005
• ਬਣ ਸ਼ੁਆ ਤੂੰ (ਗ਼ਜ਼ਲ ਸੰਗ੍ਰਹਿ) 2006
• ਰੌਸ਼ਨੀ ਦੀ ਭਾਲ (ਗ਼ਜ਼ਲ ਸੰਗ੍ਰਹਿ) 2007
• ਕਸ਼ਮੀਰਾ ਸਿੰਘ ਚਮਨ ਦੀਆਂ ਚੋਣਵੀਆਂ ਗ਼ਜ਼ਲਾਂ 2007
• ਸੁਲਗਦੀ ਲੀਕ (ਗ਼ਜ਼ਲ ਸੰਗ੍ਰਹਿ) 2008
• ਗੀਤ ਤੋਂ ਸੁਲਗਦੀ ਲੀਕ ਤਕ (ਗ਼ਜ਼ਲ ਸੰਗ੍ਰਹਿ) 2009
• ਕਲਾਮੇਂ ਸਬਾ ਕੇ ਤੀਨ ਰੰਗ–ਸਬਾ ਸ਼ੇਖ਼ ਕੀ ਉਰਦੂ ਨਜ਼ਮੇਂ 09

9ਵੀਂ ਪੁਸਤਕ ਢਲ ਰਹੇ ਐ ਸੂਰਜਾ (ਗ਼ਜ਼ਲ ਸੰਗ੍ਰਹਿ) 2010 ਛਪਣ ਲਈ ਤਿਆਰ ਪਈ ਹੈ। ਇਸ ਤੋਂ ਇਲਾਵਾ ਸ਼ਮਸ਼ੇਰ ਸਿੰਘ ਸੰਧੂ ਦੋ ਵਾਰ ਕੋਸੋ (COSO) ਦੇ ਸੀਨੀਅਰ ਮੀਤ ਪ੍ਰਧਾਨ, ਦਸ਼ਮੇਸ਼ ਕਲਚਰ ਸੈਂਟਰ, ਕੈਲਗਰੀ ਦੇ ਟਰਸਟੀ ਅਤੇ ਏਸ਼ੀਅਨ ਹੈਰੀਟੇਜ ਕਮੇਟੀ ਦੇ ਸੈਕਰੇਟਰੀ, ਇੰਡੋ-ਕੈਨੇਡੀਅਨ ਸੀਅਰਜ਼ ਸੁਸਾਇਟੀ ਦੇ ਸੈਕਰੇਟਰੀ ਅਤੇ ਲ਼ਿਖਾਰੀ ਸਭਾ ਕੈਲਗਰੀ ਦੀ ਕਾਰਜ-ਕਾਰਣੀ ਦੇ ਮੈਂਬਰ ਵੀ ਰਹਿ ਚੁਕੇ ਹਨ। ਉਹਨਾਂ ਨੇ ਬਹੁਤ ਸਾਰੀਆਂ ਸਭਾ ਸੋਸਾੲਟੀਆਂ ਲਈ ਵਲੰਟੀਅਰ ਕੀਤਾ ਹੈ। ਉਹ ਰਾਈਟਰਜ਼ ਫੋਰਮ, ਕੈਲਗਰੀ ਦੇ ਬਾਨੀ ਹਨ ਅਤੇ ਪ੍ਰਧਾਨ ਵਜੋਂ ਸੇਵਾ ਨਿਭਾ ਰਹੇ ਹਨ।
ਸ਼ਮਸ਼ੇਰ ਸਿੰਘ ਸੰਧੂ ਨੇ ਕੈਨੇਡਾ ਦੇ ਰਾਸ਼ਟਰ ਗੀਤ ‘ਓ ਕੈਨੇਡਾ’ ਅਤੇ ਅਲਬਰਟਾ ਦੇ ਗੀਤ ‘ਅਲਬਰਟਾ’ ਦਾ ਪੰਜਾਬੀ ਰੂਪ ਤਿਆਰ ਕੀਤਾ। ‘ਓ ਕੈਨੇਡਾ’ ਅਤੇ ‘ਅਲਬਰਟਾ’ ਦਾ ਪੰਜਾਬੀ ਰੂਪ 12 ਜੂਨ, 2007 ਨੂੰ ਅਲਬਰਟਾ ਅਸੈਂਬਲੀ ਦੇ ਸਥਾਈ ਰੀਕਾਰਡ ਤੇ ਰੱਖੇ ਗਏ ਸਨ। ਬੜੇ ਮਾਨ ਦੀ ਗੱਲ ਹੈ ਕਿ ‘ਓ ਕੈਨੇਡਾ’ ਦਾ ਪੰਜਾਬੀ ਰੂਪ 18 ਜੂਨ, 2007 ਨੂੰ ਕੈਨੇਡਾ ਦੇ ਆਰਕਾਈਵਜ਼ ਵਿੱਚ ਵੀ ਰੱਖਿਆ ਗਿਆ ਸੀ। 
ਜੀਵਨ ਜਾਚ, ਕਲਾ, ਦੇਖ-ਭਾਲ, ਅਗਵਾਈ, ਵਲੰਟੀਅਰ ਕਰਨ ਤੇ ਆਮ ਪ੍ਰਾਪਤੀ ਦੀਆਂ ਇਹਨਾਂ ਛੇ ਮੱਦਾਂ ਲਈ ਕੁਲ 36 ਨਾਮਜ਼ਦਗੀਆਂ ਆਈਆਂ ਸਨ। ਨਾਮਜ਼ਦ ਹੋਏ ਇਹਨਾਂ ਕੈਲਗਰੀ ਵਾਸੀ ਸਾਰੇ ਬਜ਼ੁਰਗਾਂ ਦੀਆਂ ਆਪਣੇ ਆਪਣੇ ਖੇਤਰ ਵਿੱਚ ਪ੍ਰਾਪਤੀਆਂ ਤੇ ਸਮਾਜ ਵਿੱਚ ਪਾਏ ਯੋਗਦਾਨ ਲਈ ਉਹਨਾਂ ਨੂੰ ਮਾਨਤਾ ਦਿੱਤੀ ਗਈ। ਜੱਜਾਂ ਵੱਲੋਂ ਮੱਦਵਾਰ ਚੁਣੇ ਗਏ ਪ੍ਰਮੁੱਖ ਬਜ਼ੁਰਗਾਂ ਨੂੰ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਪੁਰਸਕਾਰਾਂ ਨਾਲ ਸਨਮਾਨਿਤ ਕੀਤੇ ਗਏ ਜੇਤੂ ਵਿਅਕਤੀ ਹਨ-

ਕਲਾ - ਸ਼ਮਸ਼ੇਰ ਸਿੰਘ ਸੰਧੂ
ਜੀਵਨ ਜਾਚ - ਮਾਰਲਿਨ ਟਰਸਕੋਟ
ਦੇਖ-ਭਾਲ - ਘਰਡਾ ਵੁਡਰਜ਼ੈਕ
ਲੀਡਰਸ਼ਿਪ – ਜੌਰਜ ਹੌਪਕਿਨਜ਼ 
ਵਲੰਟੀਅਰ ਕਰਨ – ਐਲਾ ਓ ਡੋਨੈਲ
ਤੇ ਆਮ ਪ੍ਰਾਪਤੀ – ਦੌਲਤ ਜਾਨਮਹੰਮਦ


ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਰਿਲੀਜ਼ “ਸੱਜਣਾਂ ਦਾ ਖੂਹ”ਹੁਣ ਪਾਠਕਾਂ ਦੀ ਪਿਆਸ ਬੁਝਾਵੇਗਾ.......... ਪੁਸਤਕ ਰਿਲੀਜ਼ / ਤਰਲੋਚਨ ਸੈਂਭੀ


ਕੈਲਗਰੀ : ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ 11 ਜੁਲਾਈ 2010 ਨੂੰ ਫਾਲਕਿਨਰਿਜ਼ / ਕੈਸਲਰਿਜ਼ ਕਮਿਊਨਟੀ ਹਾਲ ਵਿੱਚ, ਕੈਲਗਰੀ ਸਹਿਰ ਦੇ ਪਤਵੰਤੇ ਸੱਜ਼ਣਾਂ ਦੀ ਭਰਵੀਂ ਹਾਜ਼ਰੀ ਵਿੱਚ ਪੰਜਾਬੀ ਦੇ ਪ੍ਰਸਿੱਧ ਗੀਤਕਾਰ “ਮੰਗਲ ਹਠੂਰ” ਦੇ ਲਿਖੇ ਹੋਏ ਗੀਤਾਂ ਦੀ ਕਿਤਾਬ “ਸੱਜ਼ਣਾਂ ਦਾ ਖੂਹ” ਰਿਲੀਜ਼ ਕਰਨ ਦਾ ਪ੍ਰੋਗ੍ਰਾਮ ਰਾਮਪਾਲ ਸੋਹੀ ਦੇ ਉਪਰਾਲੇ ਨਾਲ ਉਲੀਕਿਆ ਗਿਆ। ਦਿਨ ਦੇ ਦੋ ਵਜੇ ਸਟੇਜ ਸਕੱਤਰ ਦੀ ਜਿੰਮੇਵਾਰੀ ਸਾਂਭਦਿਆਂ ਹਰਬੰਸ ਬੁੱਟਰ ਨੇ ਪ੍ਰਧਾਨਗੀ ਮੰਡਲ ਲਈ ਸਭਾ ਦੇ ਪ੍ਰਧਾਨ ਗੁਰਬਚਨ ਸਿੰਘ ਬਰਾੜ, ਪ੍ਰੋ: ਮਨਜੀਤ ਸਿੰਘ ਸਿੱਧੂ ਅਤੇ ਅੱਜ ਦੇ ਮੁੱਖ ਮਹਿਮਾਨ ਮੰਗਲ ਹਠੂਰ ਨੂੰ ਮੰਚ ਉੱਪਰ ਆਉਣ ਲਈ ਸੱਦਾ ਦਿੱਤਾ। ਗੋਰਾ ਰਕਵੇ ਵਾਲਾ ਦੇ ਗੀਤ “ਹੁਣ ਰੰਗਲਾ ਪੰਜਾਬ ਗੀਤਾਂ ਦੇ ਵਿੱਚ ਹੀ ਰਹਿ ਗਿਆ ਏ” ਨਾਲ ਪ੍ਰੋਗਰਾਮ ਦੀ ਸੁਰੂਆਤ ਹੋਈ। ਸੱਤਪਾਲ ਕੌਸਿਲ ਨੇ ਮੰਗਲ ਹਠੂਰ ਨਾਲ ਆਪਣੇ ਪਿੰਡਾਂ ਦੀ ਮਿੱਟੀ ਦੀ ਮਹਿਕ ਦੀ ਸਾਂਝ ਬਾਰੇ ਗੱਲ ਕਰਦਿਆਂ ਮੰਗਲ ਹਠੂਰ ਨੂੰ ਜੀ ਆਇਆਂ ਕਿਹਾ। ਸਭਾ ਦੇ ਪ੍ਰਧਾਨ ਗੁਰਬਚਨ ਬਰਾੜ ਨੇ “ਸੱਜਣਾਂ ਦੇ ਖੂਹ” ਬਾਰੇ ਗੱਲ ਕਰਦਿਆਂ ਕਿਹਾ ਕਿ ਮੰਗਲ ਹਠੂਰ ਨੇ ਦੁਨੀਆ ਭਰ ਦੇ ਸਮਾਜ ਦੀਆਂ ਮੌਜੂਦਾ ਸਮੱਸਿਆਵਾਂ ਨੂੰ ਆਪਣੀ ਕਲਮ ਰਾਹੀਂ ਕਹਿਣ ਦੀ ਸਫਲ ਕੋਸਿ਼ਸ ਕੀਤੀ ਹੈ।


“ਰੱਬਾ ਇਹ ਈਰਖਾ ਦੀ ਵੇਲ ਸੁੱਕ ਜਾਏ।ਦੁਨੀਆਂ ਚੋਂ ਸਦਾ ਲਈ ਲੜਾਈ ਮੁੱਕ ਜਾਏ”

“ਇਉਂ ਨਾ ਕਰ ਮਿੱਤਰਾ ਪਾਣੀ ਦੀ ਬਰਬਾਦੀ”

“ਮਾਂ ਵੀ ਧੀ ਸੀ ਭੁੱਲ ਇਸ ਗੱਲ ਨੂੰ ,ਰੋਜ ਸਾਡੇ ਤੇ ਜ਼ੁਲਮ ਕਮਾਉਣ ਲੱਗੀ”

ਜਿਸ ਵੇਲੇ ਸਭਾ ਦੇ ਪ੍ਰਧਾਨ ਗੁਰਬਚਨ ਬਰਾੜ ਨੇ “ਸੱਜਣਾਂ ਦੇ ਖੂਹ” ਦੀ ਘੁੰਢ ਚੁਕਾਈ ਕੀਤੀ ਤਾਂ ਉਸ ਵੇਲੇ ਮੰਚ ਉਤੇ ਰਾਮਪਾਲ ਸੋਹੀ, ਹਰਬੰਸ ਬੁੱਟਰ, ਪ੍ਰੋ: ਮਨਜੀਤ ਸਿੰਘ ਸਿੱਧੂ, ਸਾਹਬਾਜ਼ ਹੁੰਦਲ, ਰਾਣਾ ਸੰਧੂ, ਬਲਦੇਵ ਸੰਘਾ, ਵੀਰਪਾਲ ਸੋਹੀ ਅਤੇ ਨਵਦੀਪ ਵੀ ਹਾਜ਼ਰ ਸਨ। ਮੰਗਲ ਹਠੂਰ ਨੇ ਤਕਰੀਬਨ ਇੱਕ ਘੰਟਾ ਸਰੋਤਿਆਂ ਨਾਲ ਆਪਣੀ ਕਲਮ ਦੇ ਸਫਰ ਬਾਰੇ ਗੱਲਾਂ ਸਾਂਝੀਆਂ ਕੀਤੀਆਂ। ਰੇਡੀਓ ਸੁਰ ਸੰਗਮ ਵਾਲਾ ਰਣਜੀਤ ਸਿੱਧੂ ਵੀ ਆਪਣਾ ਸਾਜ਼ੋ ਸਾਮਾਨ ਲੈ ਕੇ ਉੱਥੇ ਪਹੁੰਚਿਆ ਹੋਇਆ ਸੀ, ਜਿਸ ਨੇ ਹਾਲ ਵਿੱਚੋਂ ਹੀ ਸਿੱਧੇ ਪ੍ਰਸਾਰਣ ਰਾਹੀਂ ਸਮੁੱਚੇ ਕੈਲਗਰੀ ਨਿਵਾਸੀਆਂ ਨੂੰ ਇਸ ਪ੍ਰੋਗਰਾਮ ਨਾਲ ਜੋੜੀ ਰੱਖਿਆ। “ਸੱਜਣਾਂ ਦਾ ਖੂਹ” ਨੂੰ ਖਰੀਦ ਕੇ ਪੜ੍ਹਨ ਵਾਲਿਆਂ ਦੀ ਲਾਈਨ ਲੱਗੀ ਹੋਈ ਸੀ, ਉੱਧਰ ਮੰਗਲ ਹਠੂਰ ਆਪਣੇ ਹੱਥੀਂ ਬਹੁਤ ਹੀ ਪਿਆਰ ਸਤਿਕਾਰ ਨਾਲ ਕਿਤਾਬ ਉੱਤੇ ਆਪਣੇ ਦਸਤਖਤ ਕਰਕੇ ਆਪਣੀ ਕਲਮ ਦੇ ਪ੍ਰਸ਼ੰਸਕਾਂ ਦਾ ਮਾਣ ਰੱਖ ਰਿਹਾ ਸੀ। ਸਮਾਗਮ ਦੇ ਅਖੀਰ ਉੱਤੇ ਰਾਮਪਾਲ ਸੋਹੀ ਨੇ ਸਾਰੇ ਆਏ ਹੋਏ ਸੱਜਣਾਂ ਦਾ ਧੰਨਵਾਦ ਕਰਦਿਆਂ ਨਾਲ ਹੀ ਵਾਅਦਾ ਵੀ ਕੀਤਾ ਕਿ ਮੰਗਲ ਹਠੂਰ ਜਿੰਨਾਂ ਵੀ ਲਿਖੇਗਾ, ਉਸ ਦੀਆਂ ਕਿਤਾਬਾਂ ਦੀ ਛਪਵਾਈ ਦਾ ਖ਼ਰਚਾ ਕਰਨ ਦੀ ਜਿੰਮੇਵਾਰੀ ਰਾਮਪਾਲ ਸੋਹੀ ਬਾਜਾਖਾਨਾ ਖੁਦ ਚੁੱਕੇਗਾ। ਇਸ ਤੋਂ ਪਹਿਲਾਂ ਵੀ ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਹੀ ਮੰਗਲ ਹਠੂਰ ਦਾ ਨਾਵਲ “ਸਬਰ” ਰਿਲੀਜ਼ ਕੀਤਾ ਗਿਆ ਸੀ। ਚੰਗੀ ਸੋਚ ਵਾਲੀਆਂ ਕਲਮਾਂ ਨੂੰ ਪੰਜਾਬੀ ਲਿਖਾਰੀ ਸਭਾ ਹਮੇਸ਼ਾ ਹੀ ਜੀ ਆਇਆਂ ਕਹਿੰਦੀ ਰਹੀ ਹੈ ਅਤੇ ਭਵਿੱਖ ਵਿੱਚ ਵੀ ਅਜਿਹੇ ਉਪਰਾਲੇ ਜਾਰੀ ਰਹਿਣਗੇ। 

***


ਪ੍ਰੀਤ ਹਰਪਾਲ ਤੇ ਦਿਲਜੀਤ ਦੋਸਾਂਝ ਦੀ ਪਹਿਲੀ ਕਾਮਯਾਬ ਸੰਗੀਤਕ ਐਡੀਲੇਡ ਫ਼ੇਰੀ


ਐਡੀਲੇਡ (ਰਿਪੋਰਟ – ਪੰਜਾਬੀ ਪ੍ਰੈਸ ਕਲੱਬ ਆਫ ਸਾਊਥ ਆਸਟ੍ਰੇਲੀਆ) : ਪਿਛਲੇ ਕੁਝ ਸਮੇਂ ਤੋਂ ਆਸਟ੍ਰੇਲੀਆ ‘ਚ ਪੰਜਾਬ ਦੇ ਕਲਾਕਾਰਾਂ ਦਾ ਜਮਾਵੜਾ ਲੱਗਾ ਹੋਇਆ ਹੈ । ਜਿਵੇਂ ਕਿ ਪਹਿਲਾਂ ਅਮਰੀਕਾ, ਕੈਨੇਡਾ ਜਾਂ ਇੰਗਲੈਂਡ ‘ਚ ਕਲਾਕਾਰ ਆਪਣੀ ਕਲਾ ਦਾ ਮੁਜ਼ਾਹਰਾ ਕਰਨ ਜਾਇਆ ਕਰਦੇ ਸਨ, ਉਸੇ ਤਰ੍ਹਾਂ ਅੱਜਕੱਲ ਆਸਟ੍ਰੇਲੀਆ ਨੂੰ ਪੰਜਾਬੀ ਗਾਇਕਾਂ ਨੇ ਆਪਣੀ ਕਰਮਭੂਮੀ ਬਣਾਇਆ ਹੋਇਆ ਹੈ । ਬਹੁਤ ਸਾਰੇ ਸਥਾਪਿਤ ਗਾਇਕਾਂ ਤੋਂ ਇਲਾਵਾ ਕੋਈ ਨਾ ਕੋਈ ਨਵਾਂ ਕਲਾਕਾਰ ਕਰੀਬ ਹਰ ਮਹੀਨੇ ਆਪਣੀ ਜ਼ੋਰ ਅਜ਼ਮਾਇਸ਼ ਲਈ ਆਸਟ੍ਰੇਲੀਆ ਦੀ ਫ਼ੇਰੀ ਲਗਾ ਰਿਹਾ ਹੈ । ਜਿੱਥੇ ਕਿ ਪਹਿਲਾਂ ਗਾਇਕ ਮੈਲਬੌਰਨ, ਸਿਡਨੀ ਤੇ ਔਕਲੈਂਡ (ਨਿਊਜ਼ੀਲੈਂਡ) ਤੋਂ ਹੀ ਵਾਪਸ ਹੋ ਜਾਇਆ ਕਰਦੇ ਸਨ, ਹੁਣ ਹਰ ਕੋਈ ਐਡੀਲੇਡ ਦੀ ਰਾਹ ਵੀ ਪਕੜ ਰਿਹਾ ਹੈ । ਐਡੀਲੇਡ ‘ਚ ਪੰਜਾਬੀਆਂ ਦੀ ਵਸੋਂ ਕੋਈ ਬਹੁਤੀ ਪੁਰਾਣੀ ਨਹੀਂ ਤੇ ਜਿ਼ਆਦਾਤਰ ਵਿਦਿਆਰਥੀ ਤਬਕਾ ਹੀ ਹੈ ਪਰ ਫਿਰ ਵੀ ਇੱਥੇ ਹੋ ਰਹੇ ਸੰਗੀਤਕ ਸ਼ੋਅ ਕਰੀਬ ਹਿੱਟ ਜਾ ਰਹੇ ਹਨ । ਇਸੇ ਲੜੀ ਦੇ ਤਹਿਤ ਪਿਛਲੇ ਦਿਨੀਂ ਨਵੇਂ ਗਾਇਕ ਕਲਾਕਾਰ “ਲੌਕਅਪ” ਫੇਮ ਪ੍ਰੀਤ ਹਰਪਾਲ ਤੇ “ਪੰਗਾ” ਫੇਮ ਦਿਲਜੀਤ ਦੋਸਾਂਝ ਨੇ ਵੀ ਆਪਣੀ ਹਾਜ਼ਰੀ ਲਗਵਾਈ । “ਡਾਂਸਿੰਗ ਸਟਾਰ” ਪ੍ਰੀਤ ਹਰਪਾਲ ਤੇ “ਡੀ.ਜੇ. ਕਿੰਗ” ਦਿਲਜੀਤ ਦੋਸਾਂਝ ਨੇ ਗਾਇਕੀ ਦੇ ਨਾਲ਼ ਨਾਲ਼ ਭੰਗੜਾ ਪਾਉਂਦਿਆਂ ਕੱਲਿਆਂ ਹੀ ਸਾਰੀ ਸਟੇਜ ਸਾਂਭ ਲਈ । ਦੋਹੇਂ ਕਲਾਕਾਰਾਂ ਦੇ ਭੰਗੜੇ ਤੇ ਗੀਤਾਂ ਦਾ ਦਰਸ਼ਕਾਂ ਨੇ ਖੂਬ ਆਨੰਦ ਉਠਾਇਆ ਤੇ ਰੱਜ ਰੱਜ ਭੰਗੜੇ ਪਾਏ । ਇਸ ਸ਼ੋਅ ‘ਚ ਜਵਾਨ ਮੁੰਡੇ ਕੁੜੀਆਂ ਤੋਂ ਇਲਾਵਾ ਸਿਆਣੀ ਉਮਰ ਦੇ ਦਰਸ਼ਕਾਂ ਨੇ ਵੀ ਪਰਿਵਾਰ ਸਮੇਤ ਖੂਬ ਆਨੰਦ ਮਾਣਿਆ । 
ਸ਼ੋਅ ਦੀ ਸ਼ੁਰੂਆਤ ਪਹਿਲਾਂ ਪ੍ਰੀਤ ਹਰਪਾਲ ਨੇ ਆਪਣੇ ਬਹੁ ਚਰਚਿਤ ਗੀਤ “ਧੂੰਏਂ ਦੇ ਬਹਾਨੇ ਬਿੱਲੋ ਰੋਵੇਂਗੀ” ਨਾਲ਼ ਕੀਤੀ ਤੇ ਮੁੜ ਲੜੀਵਾਰ “ਮਾਪੇ ਕਹਿੰਦੇ ਜੱਜ ਬਣਨਾ”, “ਛੱਡੀਆਂ ਮੈਂ ਤੇਰੇ ਕਰਕੇ, ਮੈਨੂੰ ਸੱਤ ਕੁੜਮਾਈਆਂ ਆਈਆਂ”, “ਇੱਕ ਤੇਰੇ ਚੂੜੀਆਂ ਦੇ ਸ਼ੌਂਕ ਬਦਲੇ”, “ਬਾਹਾਂ ਗੋਰੀਆਂ ‘ਚ ਕੱਲੀ ਕੱਲੀ ਵੰਗ ਬੋਲਦੀ” ਆਦਿ ਨਾਲ਼ ਮਹਿਫਿ਼ਲ ਲੁੱਟ ਲਈ । ਲਗਾਤਾਰ ਡੇਢ ਘੰਟਾ ਪ੍ਰੀਤ ਹਰਪਾਲ ਨੇ ਇੱਕ ਤੋਂ ਬਾਦ ਇੱਕ ਗੀਤ ਭੰਗੜਾ ਪਾ ਕੇ਼ ਗਾਇਆ । ਜਿੱਥੇ ਪ੍ਰੀਤ ਹਰਪਾਲ ਇੱਕ ਪ੍ਰਪੱਕ ਗਾਇਕ ਹੈ, ਉੱਥੇ ਗੀਤਕਾਰੀ ਵਿਚ ਵੀ ਉਸ ਦਾ ਲੋਹਾ ਮੰਨਣ ਯੋਗ ਹੈ । ਉਸਤੋਂ ਬਾਅਦ ਦਿਲਜੀਤ ਦੋਸਾਂਝ ਨੇ ਭਰਪੂਰ ਫ਼ਰਮਾਇਸ਼ ‘ਤੇ “ਕਾਰਾਂ ‘ਚ ਸਪੀਕਰ ਜਦੋਂ ਵੱਜਦਾ” ਨਾਲ਼ ਇਸ ਸ਼ੋਅ ਦੀ ਦੂਜੀ ਪਾਰੀ ਦੀ ਸ਼ੁਰੂਆਤ ਕੀਤੀ । ਮੁੜ ਉਸਨੇ “ਕਾਲਜ ‘ਚ ਕੁੰਡੀਆਂ ਦੇ ਸਿੰਗ ਫਸ ਗਏ”, “ਟੀ.ਵੀ. ਚੁੱਲੇ ‘ਤੇ ਲਵਾ ਲਿਆ ਸ਼ੁਕੀਨ ਜੱਟੀ ਨੇ”, “ਹੋਇਆ ਕੀ ਜੇ ਨੱਚਦੀ ਦੀ ਬਾਂਹ ਫੜ ਲਈ”, “ਪਹਿਲਾਂ ਬੋਲੀਦਾ ਨਹੀਂ, ਫਿਰ ਪਿੱਛੇ ਹਟੀਦਾ ਨਹੀਂ ਜੇ ਪੰਗਾ ਪੈ ਜਾਏ” ਆਦਿ ਨਾਲ਼ ਧੰਨ ਧੰਨ ਕਰਵਾ ਦਿੱਤੀ । ਸ਼ੋਅ ਦੇ ਆਖਿਰ ‘ਚ ਦਿਲਜੀਤ ਨੇ ਸਾਰੇ ਪੁਰਾਣੇ ਕਲਾਕਾਰਾਂ ਯਮਲਾ ਜੱਟ, ਸੁਰਿੰਦਰ ਛਿੰਦਾ, ਸੁਰਿੰਦਰ ਕੌਰ, ਪ੍ਰਕਾਸ਼ ਕੌਰ ਆਦਿ ਦੇ ਗੀਤਾਂ ਦੀਆਂ ਲਾਈਨਾਂ ਸੁਣਾ ਕੇ, ਉਨ੍ਹਾਂ ਦੀ ਯਾਦ ਤਾਜ਼ਾ ਕਰਵਾ ਦਿੱਤੀ ।
ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਪ੍ਰੈਸ ਕਾਨਫਰੰਸ ‘ਚ ਦਿਲਜੀਤ ਦੋਸਾਂਝ ਨੇ ਦੱਸਿਆ ਕਿ ਨਵੰਬਰ ਤੱਕ ਉਸਦੀ ਪਹਿਲੀ ਫਿਲਮ “ਦ ਲਾਈਨ ਆਫ਼ ਪੰਜਾਬ” ਰਿਲੀਜ਼ ਹੋਣ ਜਾ ਰਹੀ ਹੈ । ਇਸ ਫਿਲਮ ‘ਚ ਦਿਲਜੀਤ ਨੇ ਸਰਦਾਰ ਦਾ ਕਿਰਦਾਰ ਨਿਭਾਇਆ ਹੈ ਤੇ ਉਸਦੇ ਨਾਲ਼ ਪੂਜਾ ਟੰਡਨ ਹੀਰੋਇਨ ਦੇ ਤੌਰ ‘ਤੇ ਕੰਮ ਕਰ ਰਹੀ ਹੈ । ਇਸ ਫਿਲਮ ਦੇ ਡਾਇਰੈਕਟਰ ਹਿੰਦੀ ਫਿਲਮਾਂ ‘ਚ ਝੰਡੇ ਗੱਡ ਚੁੱਕੇ ਗੁੱਡੂ ਧਨੋਆ ਹਨ । ਇਸ ਫਿਲਮ ਦੀ ਸ਼ੂਟਿੰਗ ਕਰੀਬ ਮੁਕੰਮਲ ਹੋ ਚੁੱਕੀ ਹੈ ।
ਇਸ ਸ਼ੋਅ ਦੇ ਦੌਰਾਨ “ਦ ਰਾਇਲ ਪੰਜਾਬੀਜ਼” ਭੰਗੜਾ ਗਰੁੱਪ ਵੱਲੋਂ ਭੰਗੜਾ ਵੀ ਪਾਇਆ ਗਿਆ, ਜੋ ਕਿ ਦਰਸ਼ਕਾਂ ਨੇ ਖੂਬ ਪਸੰਦ ਕੀਤਾ । ਜਿੱਥੇ ਇਹ ਸ਼ੋਅ ਗਾਇਕੀ ਪੱਖੋਂ ਸੰਪੂਰਣ ਸੀ, ਉੱਥੇ ਪ੍ਰੋਗਰਾਮ ਪ੍ਰਬੰਧ ਦੀਆਂ ਕੁਝ ਊਣਤਾਈਆਂ ਵੀ ਨਜ਼ਰ ਆਈਆਂ । ਕਿਸੇ ਵੀ ਕਲਾਕਾਰ ਦੀ ਸੁਚੱਜੀ ਜਾਣ ਪਹਿਚਾਣ ਕਰਵਾਉਣੀ ਉਸਦੀ ਕਾਮਯਾਬੀ ‘ਚ ਵੱਡਾ ਰੋਲ ਅਦਾ ਕਰਦੀ ਹੈ ਪਰ ਇੱਥੇ ਸਟੇਜ ਸਕੱਤਰ ਦੀ ਅਣਹੋਂਦ ਖੂਬ ਰੜਕ ਰਹੀ ਸੀ । ਸ਼ੋਅ ਆਪਣੇ ਸਮੇਂ ਨਾਲੋਂ ਬਹੁਤ ਲੇਟ ਸ਼ੁਰੂ ਹੋਇਆ । ਭਾਰਤ ‘ਚ ਲੇਟ ਪਹੁੰਚਣ ‘ਚ ਭਾਵੇਂ ਸ਼ਾਨ ਸਮਝੀ ਜਾਂਦੀ ਹੋਵੇ ਪਰ ਕਲਾਕਾਰਾਂ ਤੇ ਪ੍ਰਬੰਧਕਾਂ ਨੂੰ ਵਿਦੇਸ਼ਾਂ ‘ਚ ਸਮੇਂ ਦੀ ਕਦਰ ਕਰਨ ਦੀ ਆਦਤ ਪਾ ਲੈਣੀ ਚਾਹੀਦੀ ਹੈ । ਹਾਲਾਂਕਿ ਐਡੀਲੇਡ ਦਾ ਟਾਊਨ ਹਾਲ ਕੋਈ ਵੀ ਪ੍ਰੋਗਰਾਮ ਕਰਵਾਉਣ ਲਈ ਸਰਵੋਤਮ ਹਾਲਾਂ ‘ਚ ਗਿਣਿਆ ਜਾਂਦਾ ਹੈ ਪਰ ਕੁਝ ਦਰਸ਼ਕ ਕਾਫ਼ੀ ਜਿ਼ਆਦਾ ਗੂੰਜਦੀ ਆਵਾਜ਼ ਦੀ ਸਿ਼ਕਾਇਤ ਕਰਦੇ ਵੀ ਨਜ਼ਰ ਆਏ । ਭਾਵੇਂ ਪੰਜਾਬੀ ਮਾਹੌਲ ਅਨੁਸਾਰ ਲੜਾਈ ਦਾ ਤੜਕਾ ਵੀ ਲੱਗਿਆ । ਜੇਕਰ ਇਨ੍ਹਾਂ ਊਣਤਾਈਆਂ ਨੂੰ ਅੱਖੋਂ ਪਰੋਖੇ ਕਰ ਦਿੱਤਾ ਜਾਏ ਤਾਂ ਕੁੱਲ ਮਿਲਾ ਕੇ ਗਾਇਕ ਆਪਣੀ ਗਾਇਕੀ ਨਾਲ਼ ਮਾਹੌਲ ਬੰਨਣ ‘ਚ ਕਾਮਯਾਬ ਰਹੇ ਤੇ ਇਹ ਇੱਕ ਕਾਮਯਾਬ ਪ੍ਰੋਗਰਾਮ ਹੋ ਨਿੱਬੜਿਆ । ਇਸ ਪ੍ਰੋਗਰਾਮ ਦੀ ਕਾਮਯਾਬੀ ਦਾ ਸਿਹਰਾ ਨਰਿੰਦਰ ਸਿੰਘ ਬੈਂਸ, ਗੁਰਿੰਦਰਜੀਤ ਸਿੰਘ, ਹੈਰੀ ਅਹੂਜਾ, ਸੌਰਭ ਗਾਂਧੀ, ਸੁਖਜੀਤ ਸਿੰਘ ਭਿੰਡਰ(ਸਾਬ), ਅਨੀਤ ਪਿੰਦਰ, ਸ਼ੈਰੀ, ਅਮਨ, ਹਰਮੀਤ ਘੁੰਮਣ, ਟੋਨੀ,ਸ਼ੇਰਾ ਮਾਨ ਤੇ ਥਾਂਦੀ ਪਰਿਵਾਰ ਦੇ ਸਿਰ ਜਾਂਦਾ ਹੈ । ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਮਹਾਂਵੀਰ ਸਿੰਘ ਗਰੇਵਾਲ, ਸਿੱਪੀ ਗਰੇਵਾਲ, ਬਿੱਕਰ ਸਿੰਘ ਬਰਾੜ,ਪਿਰਤਪਾਲ ਸਿੰਘ ਗਿਲ, ਸੁਲੱਖਣ ਸਿੰਘ ਸਹੋਤਾ, ਉੱਘੇ ਲਿਖਾਰੀ ਮਿੰਟੂ ਬਰਾੜ (ਐਡੀਟਰ ਪੰਜਾਬੀ ਨਿਉਜ਼ ਆਨ ਲਾਇਨ,ਆਸਟ੍ਰੇਲੀਆ,ਸਬ ਐਡੀਟਰ ਦਾ ਪੰਜਾਬ), ਰਿਸ਼ੀ ਗੁਲਾਟੀ (ਐਡੀਟਰ ਸ਼ਬਦ ਸਾਂਝ), ਰੋਜ਼ਾਨਾ ਸਪੋਕਸਮੈਨ ਦੇ ਪੱਤਰਕਾਰ ਸੁਮਿਤ ਟੰਡਨ ਤੇ ਪੱਤਰਕਾਰ ਜੌਲੀ ਗਰਗ ਹਾਜ਼ਰ ਸਨ । ਪ੍ਰੋਗਰਾਮ ਦੇ ਮੁੱਖ ਸਪਾਂਸਰ ਆਸਟ੍ਰੇਲੀਅਨ ਐਡੀਲੇਡ ਇੰਟਰਨੈਸ਼ਨਲ ਕਾਲਜ, ਗਾਂਧੀ ਰੈਸਟੋਰੈਂਟ ਤੇ ਗੌੜਾ ਟ੍ਰੈਵਲਰਜ਼ ਸਨ । 
***


ਪੰਜਾਬੀ ਵਿਭਾਗ ਦੇ ਦਿੱਤੀ ਡਾ: ਕੋਸ਼ਲ ਨੂੰ ਨਿੱਘੀ ਵਿਦਾਈ..........ਨਿੱਘੀ ਵਿਦਾਇਗੀ / ਨਿਸ਼ਾਨ ਸਿੰਘ ‘ਰਾਠੌਰ’

ਕੁਰੂਕਸ਼ੇਤਰ ਯੂਨੀਵਰਸਿਟੀ ਪੰਜਾਬੀ ਵਿਭਾਗ ਦੇ ਪ੍ਰੋਫ਼ੈਸਰ ਅਤੇ ਸਾਬਕਾ ਚੇਅਰਮੈਨ ਡਾ: ਨਰਵਿੰਦਰ ਸਿੰਘ ਕੋਸ਼ਲ ਨੂੰ ਉਹਨਾਂ ਦੇ ਸੇਵਾਮੁਕਤ ਹੋਣ ਤੇ ਪੰਜਾਬੀ ਵਿਭਾਗ ਵੱਲੋਂ ਨਿੱਘੀ ਵਿਦਾਇਗੀ ਦਿੱਤੀ ਗਈ। ਇਸ ਮੌਕੇ ਪੰਜਾਬੀ ਵਿਭਾਗ ਵਿਖੇ ਇਕ ਪ੍ਰੋਗਾਰਾਮ ਰੱਖਿਆ ਗਿਆ ਜਿਸ ਵਿਚ ਯੂਨੀਵਰਸਿਟੀ ਦੇ ਡੀਨ ਆਫ਼ ਅਕਾਦਮਿਕ ਅਫੇਸਰ ਅਤੇ ਉੱਘੇ ਆਲੋਚਕ ਡਾ: ਅਮਰਜੀਤ ਸਿੰਘ ਕਾਂਗ, ਪੰਜਾਬੀ ਵਿਭਾਗ ਦੇ ਚੇਅਰਮੈਨ ਡਾ: ਰਜਿੰਦਰ ਸਿੰਘ ਭੱਟੀ, ਡਾ: ਚੂਹੜ ਸਿੰਘ, ਰਘੁਬੀਰ ਸਿੰਘ ਈਸ਼ਰ, ਰੀਸਰਚ ਸਕਾਲਰ ਨਿਸ਼ਾਨ ਸਿੰਘ ਰਾਠੌਰ, ਬਲਜਿੰਦਰ ਸਿੰਘ ਅਤੇ ਨਾੱਨ ਟੀਚਿੰਗ ਸਟਾਫ਼ ਦੇ ਮੈਂਬਰ ਵੀ ਮੌਜੂਦ ਸਨ।
ਡਾ: ਕਾਂਗ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਡਾ: ਕੋਸ਼ਲ ਨੇ ਹਰਿਆਣੇ ਅੰਦਰ ਪੰਜਾਬੀ ਬੋਲੀ ਦੇ ਪ੍ਰਚਾਰ-ਪ੍ਰਸਾਰ ਲਈ ਅਹਿਮ ਰੋਲ ਅਦਾ ਕੀਤਾ ਹੈ। ਉਹਨਾਂ ਕਿਹਾ ਕਿ ਡਾ: ਕੋਸ਼ਲ ਨੇ ਭਾਸ਼ਾ, ਸਾਹਿਤ ਅਤੇ ਅਲੋਚਨਾ ਦੇ ਖੇਤਰ ਵਿਚ ਚੰਗਾ ਨਾਮ ਕਮਾਇਆ ਹੈ। ਉਹਨਾਂ ਡਾ: ਕੋਸ਼ਲ ਨਾਲ ਆਪਣੇ ਨਿੱਜੀ ਅਤੇ ਘਰੇਲੂ ਰਿਸ਼ਤਿਆਂ ਬਾਰੇ ਵੀ ਦੱਸਿਆ।

ਪੰਜਾਬੀ ਵਿਭਾਗ ਦੇ ਚੇਅਰਮੈਨ ਡਾ: ਰਜਿੰਦਰ ਸਿੰਘ ਭੱਟੀ ਨੇ ਕਿਹਾ ਕਿ ਡਾ: ਕੋਸ਼ਲ ਸੇਵਾਮੁਕਤ ਹੋਣ ਤੋਂ ਬਾਅਦ ਸਾਡੇ ਤੋਂ ਦੂਰ ਨਹੀਂ ਜਾ ਰਹੇ ਬਲਕਿ ਜਦੋਂ ਵੀ ਵਿਭਾਗ ਨੂੰ ਉਹਨਾਂ ਦੀਆਂ ਸੇਵਾਵਾਂ ਦੀ ਲੋੜ ਹੋਵੇਗੀ ਡਾ: ਕੋਸ਼ਲ ਨੂੰ ਯਾਦ ਕੀਤਾ ਜਾਵੇਗਾ। ਡਾ: ਕੋਸ਼ਲ ਕਿਸੇ ਨਾ ਕਿਸੇ ਰੂਪ ਵਿਚ ਸਾਡੇ ਨਾਲ ਅਤੇ ਸਾਡੇ ਵਿਭਾਗ ਨਾਲ ਜੁੜੇ ਰਹਿਣਗੇ। 
ਅੰਤ ਵਿਚ ਡਾ: ਅਮਰਜੀਤ ਸਿੰਘ ਕਾਂਗ, ਡਾ: ਰਜਿੰਦਰ ਸਿੰਘ ਭੱਟੀ ਅਤੇ ਵਿਭਾਗ ਦੇ ਵਿਦਿਆਰਥੀਆਂ ਨੇ ਡਾ: ਕੋਸ਼ਲ ਨੂੰ ਯਾਦਗਾਰੀ ਸਨਮਾਨ ਗਿਫ਼ਟ ਦਿੱਤੇ। ਇਸ ਤੋਂ ਬਾਅਦ ਅਧਿਆਪਕਾਂ, ਨਾੱਨ ਟੀਚਿੰਗ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਕਾਫਿ਼ਲੇ ਦੇ ਰੂਪ ਵਿਚ ਡਾ: ਕੋਸ਼ਲ ਨੂੰ ਉਹਨਾਂ ਦੀ ਯੂਨੀਵਰਸਿਟੀ ਸਥਿਤ ਰਿਹਾਇਸ਼ ਤੇ ਛੱਡ ਕੇ ਆਇਆ ਗਿਆ।
ਜਿ਼ਕਰਯੋਗ ਹੈ ਕਿ ਡਾ: ਨਰਵਿੰਦਰ ਸਿੰਘ ਕੋਸ਼ਲ ਲਗਭਗ 30 ਸਾਲ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿਚ ਅਧਿਆਪਕ ਵੱਜੋਂ ਨਿਯੁਕਤ ਰਹੇ ਹਨ। ਉਹ ਪੰਜਾਬੀ ਵਿਭਾਗ ਵਿਚ 1980 ਵਿਚ ਆਏ ਸਨ। ਇਸ ਤੋਂ ਬਾਅਦ ਉਹ ਪੰਜਾਬੀ ਵਿਭਾਗ ਦੇ ਚੇਅਰਮੈਨ ਵੀ ਰਹੇ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ ਟੀਚਰ ਯੂਨੀਅਨ ਦੇ ਪ੍ਰਧਾਨ ਵੀ ਰਹੇ। ਉਹਨਾਂ ਦੇ ਮਾਰਗ ਦਰਸ਼ਨ ਅਧੀਨ ਤਕਰੀਬਨ 150 ਵਿਦਿਆਰਥੀਆਂ ਨੇ ਐਮ: ਫਿ਼ਲ ਕੀਤੀ ਅਤੇ 50 ਦੇ ਕਰੀਬ ਸਕਾਲਰਾਂ ਨੇ ਪੀ: ਐਚ: ਡੀ: ਦਾ ਕੰਮ ਨੇਪਰੇ ਚਾੜਿਆ।
**** 

ਮਹਿਕ ਪੁਰੇ ਦੀਆਂ ’ਵਾਵਾਂ ਗੀਤ ਸੰਗ੍ਰਹਿ ਤਿੰਨ ਜੁਲਾਈ ਨੂੰ ਰੀਲੀਜ਼ ਕੀਤਾ ਜਾਵੇਗਾ....... ਪੁਸਤਕ ਰਿਲੀਜ਼ / ਸੁਨੀਲ ਚੰਦਿਆਣਵੀ


ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਪੰਜਾਬੀ ਭਵਨ ਲੁਧਿਆਣਾ ਵਿਖੇ ਪੰਜਾਬੀ ਸਾਹਿਤ ਅਕਾਡਮੀ ਦੇ ਸਹਿਯੋਗ ਨਾਲ ਕਰਨੈਲ ਸਿੰਘ ਮਾਂਗਟ ਦੇ ਚੇਤਨਾ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਗੀਤ-ਸੰਗ੍ਰਹਿ ਮਹਿਕ ਪੁਰੇ ਦੀਆਂ ’ਵਾਵਾਂ ਦਾ ਲੋਕ ਅਰਪਨ ਸਮਾਰੋਹ ਮਿਤੀ 03 ਜੁਲਾਈ 2010 ਸਮਾਂ ਦੁਪਹਿਰ 12.00 ਵਜੇ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਦੀ ਪ੍ਰਧਾਨਗੀ ਸ. ਜਗਦੇਵ ਸਿੰਘ ਜੱਸੋਵਾਲ ਕਰਨਗੇ। ਮੁੱਖ ਮਹਿਮਾਨ ਵਜੋਂ ਡਾ. ਐਸ. ਪੀ. ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁਹੰਚਣਗੇ, ਜਦੋਂ ਕਿ ਵਿਸ਼ੇਸ਼ ਮਹਿਮਾਨ ਵਜੋਂ ਹਰਦੇਵ ਦਿਲਗੀਰ, ਗਿੱਲ ਸੁਰਜੀਤ ਅਤੇ ਅਮਰੀਕ ਸਿੰਘ ਤਲਵੰਡੀ ਪੁੱਜਣਗੇ।
ਇਹ ਜਾਣਕਾਰੀ ਦਿੰਦਿਆਂ ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਜਨਰਲ ਸਕੱਤਰ ਡਾ. ਨਿਰਮਲ ਜੌੜਾ ਅਤੇ ਇਸ ਸਮਾਗਮ ਦੇ ਕਨਵੀਨਰ ਸਰਬਜੀਤ ਵਿਰਦੀ ਨੇ ਦੱਸਿਆ ਕਿ ਪੁਸਤਕ ਬਾਰੇ ਟਿੱਪਣੀ ਡਾ. ਗੁਰਇਕਬਾਲ ਸਿੰਘ ਮੁੱਖ ਸੰਪਾਦਕ ਤ੍ਰਿੰਸ਼ੂਕ ਅਤੇ ਪ੍ਰਸਿੱਧ ਪੰਜਾਬੀ ਕਵੀ ਪ੍ਰੋ. ਰਵਿੰਦਰ ਭੱਠਲ ਸਾਬਕਾ ਜਨਰਲ ਸਕੱਤਰ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਕਰਨਗੇ।

ਪੰਜਾਬੀ ਲਿਖਾਰੀ ਸਭਾ ਕੈਲਗਰੀ ਦੇ 11ਵੇਂ ਸਾਲਾਨਾ ਸਮਾਗਮ (ਇਕਬਾਲ ਅਰਪਨ ਯਾਦਗਾਰੀ )ਨੇ ਮੇਲੇ ਦਾ ਰੂਪ ਧਾਰਿਆ..........ਸਾਲਾਨਾ ਸਮਾਗਮ / ਤਰਲੋਚਨ ਸੈਂਭੀ



ਕੈਲਗਰੀ : 19 ਜੂਨ 2010 ਦੀ ਸਿਖਰ ਦੁਪਹਿਰ ਨੂੰ ਲੋਕ ਮੇਲੇ ਜਾਣ ਵਾਂਗ ਡਾਰਾਂ ਬੰਨ੍ਹਕੇ ਫਾਲਕਿਨਰਿੱਜ਼/ਕੈਸਲਰਿੱਜ਼ ਕਮਿਓਨਟੀ ਹਾਲ ਨੂੰ ਜਾ ਰਹੇ ਸਨ। ਉਸ ਹਾਲ ਵਿੱਚ ਅੱਜ ਅਜਿਹਾ ਕੀ ਹੋ ਰਿਹਾ ਹੈ? ਅੱਜ ਪੰਜਾਬੀ ਲਿਖਾਰੀ ਸਭਾ ਕੈਲਗਰੀ ਦਾ 11ਵਾਂ ਸਾਲਾਨਾ ਸਮਾਗਮ ਹੋ ਰਿਹਾ ਹੈ।ਚੇਤਨਾ ਪ੍ਰਕਾਸਨ ਵਾਲੇ ਸ਼ਤੀਸ਼ ਗੁਲਾਟੀ ਨੇ ਪੁਸਤਕ ਮੇਲਾ ਵੀ ਲਾਇਆ ਹੋਇਆ ਹੈ।ਪੰਜਾਬੀ ਸਾਹਿਤ ਜਗਤ ਦੀ ਨਾਮਵਰ ਸ਼ਖਸੀਅਤ ਜਰਨੈਲ ਸੇਖਾ ਨੂੰ “ਇਕਬਾਲ ਅਰਪਨ ਯਾਦਗਾਰੀ ਪੁਰਸਕਾਰ” ਨਾਲ ਸਨਮਾਨਿਤ ਕੀਤਾ ਜਾਣਾ ਹੈ। ਬੀਕਾਨੇਰ ਸਵੀਟਸ ਦੇ ਪਕੌੜੇ,ਜਲੇਬੀਆਂ ਅਤੇ ਚਾਹ ਦਾ ਸੁਆਦ ਹਾਜ਼ਰੀਨ ਮੁਫ਼ਤ ਵਿੱਚ ਮਾਣ ਰਹੇ ਹਨ। ਸਟੇਜ਼ ਸੰਚਾਲਨ ਦੀ ਜਿ਼ੰਮੇਵਾਰੀ ਤਰਲੋਚਨ ਸੈਂਭੀ ਅਤੇ ਭੋਲਾ ਸਿੰਘ ਚੌਹਾਨ ਨੇ ਸੰਭਾਲੀ ਹੋਈ ਹੈ।ਸਭ ਤੋਂ ਪਹਿਲਾਂ ਪ੍ਰਧਾਨਗੀ ਮੰਡਲ ਲਈ ਪ੍ਰਧਾਨ ਗੁਰਬਚਨ ਬਰਾੜ, ਪ੍ਰਿੰਸੀਪਲ ਜਸਵੰਤ ਸਿੰਘ ਗਿੱਲ,ਜਰਨੈਲ ਸਿੰਘ ਚਿੱਤਰਕਾਰ,ਮੁੱਖ ਮਹਿਮਾਨ ਜਰਨੈਲ ਸੇਖਾ,ਡਾ: ਸੁਖਦੇਵ ਸਿੰਘ ਸਿਰਸਾ,ਮਹਿੰਦਰਦੀਪ ਗਰੇਵਾਲ,ਅਤੇ ਜਸਵਿੰਦਰ ਅਰਪਨ ਨੂੰ ਮੰਚ ਉੱਤੇ ਬੁਲਾਇਆ ਗਿਆ। ਪ੍ਰਿੰਸੀਪਲ ਜਸਵੰਤ ਸਿੰਘ ਗਿੱਲ ਨੇ ਪ੍ਰੋਗ੍ਰਾਮ ਦੇ ਸਵਾਗਤੀ ਭਾਸ਼ਣ ਦੌਰਾਨ ਸਭ ਨੂੰ ਜੀ ਆਇਆਂ ਕਿਹਾ।ਹਰਮਨਜੀਤ ਬੁੱਟਰ ਦੀ ਅਗਵਾਈ ਵਿੱਚ ਨੌਜੁਆਨਾ ਦੇ ਭੰਗੜੇ ਦੀ ਪੇਸ਼ਕਾਰੀ ਨੇ ਸਭ ਨੂੰ ਸਟੇਜ ਨਾਲ ਜੋੜਨ ਦੀ ਸਫਲ ਕੋਸਿ਼ਸ ਕੀਤੀ।ਚੰਦ ਸਿੰਘ ਸਦਿਓੜਾ ਨੇ ਸਭਾ ਦਾ ਪਿਛਲੇ ਦੋ ਸਾਲ ਦੇ ਕਾਰਜਾਂ ਦਾ ਵੇਰਵਾ ਸਾਂਝਾ ਕੀਤਾ। ਨਿੰਮਾ ਖੈਰਾ ਦੇ ਗੀਤ ਅਤੇ ਉਹਦੇ ਸ਼ਾਜ਼ਾਂ ਦੀ ਟੁਣਕਾਰ ਤੋਂ ਬਾਅਦ ਬਲਜਿੰਦਰ ਸੰਘਾ, ਜੋਰਾਵਰ ਸਿੰਘ ਬਾਂਸਲ(ਮੈਡੀਸਨਹੈਟ),ਸ਼ਤੀਸ਼ ਗੁਲਾਟੀ,ਬਲਵੀਰ ਗੋਰਾ,ਮਨਜੋਤ ਗਿੱਲ (ਸਕੱਤਰ ਪੰਜਾਬ ਕਲਚਰ ਸੁਸਾਇਟੀ)ਹਰੀਪਾਲ,ਕੇਸਰ ਸਿੰਘ ਨੀਰ,ਸਮਸ਼ੇਰ ਸੰਧੂ(ਪ੍ਰਧਾਨ ਪੰਜਾਬੀ ਰਾਈਟਰ ਫੋਰਮ)ਸੁਰਿੰਦਰ ਗੀਤ(ਪ੍ਰਧਾਨ ਪੰਜਾਬੀ ਸਾਹਿਤ ਸ਼ਭਾ), ਮਹਿੰਦਰਦੀਪ ਗਰੇਵਾਲ (ਇੰਡੀਆ ਤੋਂ) ,ਸਰੀ ਨਿਵਾਸੀ ਮੰਗਾ ਬਾਸੀ,ਅਵਨਿੰਦਰ ਨੂਰ,ਮਹਿੰਦਰਪਾਲ ਸਿੰਘ ਪਾਲ,ਅਤੇ ਗੁਰਚਰਨ ਕੌਰ ਥਿੰਦ ਨੇ ਆਪਣੇ ਗੀਤਾਂ ਗਜ਼ਲਾਂ ਕਵਿਤਾਵਾਂ ਨਾਲ ਖੂਬ ਰੰਗ ਬੰਨਿਆ।”ਵਿਰਸੇ ਦੇ ਵਾਰਿਸ” ਅਤੇ “ਹਿਟਲਰ” ਵਰਗੀਆਂ ਹਿੱਟ ਪੰਜਾਬੀ ਦੀਆਂ ਦੋ ਐਲਬਮ ਦੇਣ ਵਾਲੇ ਰਾਜ਼ ਰਣਜੋਧ ਨੇ ਆਪਣੇ ਗੀਤਾਂ ਨਾਲ ਸਭ ਨੂੰ ਝੂੰਮਣ ਲਾ ਦਿੱਤਾ। ਹਰਬੰਸ ਬੁੱਟਰ ਅਤੇ ਸਰੀ ਤੋਂ ਵਿਸ਼ੇਸ ਤੌਰ ਤੇ ਆਏ ਦਰਸ਼ਨ ਸੰਘਾ ਨੇ ਬੋਲੀਆਂ ਪਾਕੇ ਦਰਸਕਾਂ ਨੂੰ ਤਾੜੀਆਂ ਮਾਰਨ ਲਈ ਮਜਬੂਰ ਕਰ ਦਿੱਤਾ। ਕਲਮ ਅਤੇ ਅਵਾਜ਼ ਦੀ ਪੇਸਕਾਰੀ ਆਪਣੇ ਗੀਤਾਂ ਰਾਹੀ ਕਰਦਿਆਂ ਭੋਲਾ ਸਿੰਘ ਚੌਹਾਨ ਬਲਜਿੰਦਰ ਢਿੱਲੋਂ ਅਤੇ ਦਲਜੀਤ ਸੰਧੂ ਨੇ ਭੀ ਖੂਬ ਕਮਾਲਾਂ ਕੀਤੀਆਂ।ਡਾ: ਮਹਿੰਦਰ ਸਿੰਘ ਹੱਲਣ ਨੇ ਮੁੱਖ ਮਹਿਮਾਨ ਜਰਨੈਲ ਸੇਖਾ ਵਾਰੇ ਜਾਣ ਪਛਾਣ ਕਰਵਾਈ। ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਪ੍ਰਧਾਨ ਗੁਰਬਚਨ ਬਰਾੜ ਨੇ ਜਰਨੈਲ ਸੇਖਾ (ਸਰੀ ਨਿਵਾਸੀ) ਨੂੰ ਪੰਜਾਬੀ ਬੋਲੀ ਵਿੱਚ ਵਧੀਆ ਸਾਹਿਤ ਰਚਣ ਬਦਲੇ “ਇਕਬਾਲ ਅਰਪਨ ਯਾਦਗਾਰੀ ਪੁਰਸਕਾਰ” ਨਾਲ ਚਿੰਨ(ਪਲੈਕ) ਦੇਕੇ ਸਨਮਾਨਿਤ ਕੀਤਾ।ਨਕਦ ਰਾਸ਼ੀ $1000 ਕਨੇਡੀਅਨ ਦਾ ਚੈਕ ਖਜਾਨਚੀ ਬਲਜਿੰਦਰ ਸੰਘਾ ਨੇ, ਪੰਜਾਬੀ ਲਿਖਾਰੀ ਸਭਾ ਦੇ ਮੈਂਬਰਾਂ ਦੀਆਂ ਲਿਖੀਆਂ ਹੋਈਆਂ ਕਿਤਾਬਾਂ ਦਾ ਸੈਟ ਪ੍ਰੋ: ਮਨਜੀਤ ਸਿੰਘ ਸਿੱਧੂ ਨੇ ਜਰਨੈਲ ਸੇਖਾ ਨੂੰ ਭੇਟ ਕੀਤਾ। ਪ੍ਰਸਿੱਧ ਚਿੱਤਰਕਾਰ ਹਰਪ੍ਰਕਾਸ ਜਨਾਗਲ ਨੇ ਆਪਣੇ ਹੱਥੀਂ ਚਿਤਰਿਆ ਜਰਨੈਲ ਸੇਖਾ ਦਾ ਚਿੱਤਰ ਉਹਨਾਂ ਨੂੰ ਆਪਣੇ ਹੱਥੀਂ ਭੇਟ ਕੀਤਾ।ਇਸ ਤੋਂ ਬਿਨਾਂ ਮਹਿੰਦਰਦੀਪ ਗਰੇਵਾਲ, ਚਿੱਤਰਕਾਰ ਜਰਨੈਲ ਸਿੰਘ,ਅਤੇ ਡਾ: ਸੁਖਦੇਵ ਸਿੰਘ ਸਿਰਸਾ ਨੂੰ ਵੀ ਆਪਣੇ ਆਪਣੇ ਖੇਤਰਾਂ ਵਿੱਚ ਕੀਤੇ ਕੰਮਾਂ ਬਦਲੇ ਪੰਜਾਬੀ ਲਿਖਾਰੀ ਸਭਾ ਵੱਲੋਂ ਯਾਦਗਾਰੀ ਪਲੈਕਾਂ ਦੇਕੇ ਸਨਮਾਨਿਤ ਕੀਤਾ ਗਿਆ।ਕੈਲਗਰੀ ਨਿਵਾਸੀ ਪ੍ਰੋ ਮੋਹਨ ਸਿੰਘ ਔਜਲਾ ਨੂੰ ਵੀ ਉਹਨਾਂ ਦੀਆਂ ਲਿਖਤਾਂ ਬਦਲੇ ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਸਨਮਾਨਿਤ ਕੀਤਾ ਗਿਆ ਪਰ ਸਖਤ ਬਿਮਾਰ ਹੋਣ ਕਾਰਨ ਉਹ ਆ ਨਹੀਂ ਸਕੇ ਤਾਂ ਉਹਨਾਂ ਦੀ ਪੋਤਰੀ ਸ਼ਨਾਵਰ ਕੌਰ ਔਜਲਾ ਨੇ ਉਹ ਸਨਮਾਨ ਪਰਾਪਤ ਕੀਤਾ।ਪੰਜਾਬੀ ਲਿਖਾਰੀ ਸਭਾ ਕੈਲਗਰੀ ਦੇ ਬਾਨੀ ਸਵਰਗੀ ਇਕਬਾਲ ਅਰਪਨ ਦੇ ਵਾਰੇ ਵਿੱਚ ਵੱਖੋ ਵੱਖ ਲੇਖਕਾਂ ਦੇ ਵਿਚਾਰ ਸੰਪਾਦਤ ਕਰਕੇ ਸਰੀ ਨਿਵਾਸੀ ਡਾ: ਦਰਸ਼ਨ ਗਿੱਲ ਵੱਲੋਂ ਛਪਵਾਈ ਪੁਸਤਕ “ਇਕਬਾਲ ਅਰਪਨ:ਜੀਵਨ ਤੇ ਯਾਦਾਂ” ਵੀ ਇਸ ਸਮਾਗਮ ਦੌਰਾਨ ਹੀ ਰਿਲੀਜ਼ ਕੀਤੀ ਗਈ। ਇਸ ਪੁਸਤਕ ਦੀਆਂ ਕਾਪੀਆਂ ਸੰਪਾਦਕ ਦਰਸ਼ਨ ਗਿੱਲ ਨੇ ਅਰਪਨ ਸਾਹਿਬ ਦੇ ਬੇਟੇ ਜਸਵਿੰਦਰ ਅਰਪਨ, ਬੇਟੀ ਦਲਵਿੰਦਰ ਕੌਰ ਧੰਜਲ,ਅਤੇ ਇਕਬਾਲ ਅਰਪਨ ਦੀਆਂ ਦੋ ਦੋਹਤੀਆਂ ਰਵੀਨਾ ਧੰਜਲ,ਅਤੇ ਅਲੀਸ਼ਾ ਧੰਜਲ ਨੂੰ ਭੇਟ ਕੀਤੀਆਂ।ਪੰਜਾਬੀ ਲਿਖਾਰੀ ਸਭਾ ਵੱਲੋਂ ਦਰਸ਼ਨ ਗਿੱਲ ਨੂੰ ਸਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ(ਵਿਦੇਸੀ)ਪੰਜਾਬ ਸਰਕਾਰ ਵੱਲੋਂ ਮਿਲਣ ਕਰਕੇ ਵਧਾਈਆਂ ਦੇ ਰੂਪ ਵਿੱਚ ਯਾਦਗਾਰੀ ਪਲੈਕ ਦੇਕੇ ਸਨਮਾਨਿਤ ਕੀਤਾ ਗਿਆ।ਕੈਲਗਰੀ ਸਹਿਰ ਦੇ ਮੈਂਬਰ ਪਾਰਲੀਮੈਂਟ ਦਵਿੰਦਰ ਸ਼ੋਰੀ, ਐਮ.ਐਲ.ਏ ਮਨਮੀਤ ਭੁਲੱਰ,ਅਤੇ ਐਮ.ਐਲ.ਏ ਦਰਸਨ ਕੰਗ ਅਤੇ ਸਰੀ ਨਿਵਾਸੀ ਡਾ: ਸਾਧੂ ਸਿੰਘ ਬਿਨਿੰਗ(ਜੁਗਤੂ) ਨੇ ਵੀ ਹਾਜ਼ਰੀ ਲਗਵਾਈ। ਆਖਿਰ ਵਿੱਚ ਪ੍ਰਧਾਨ ਗੁਰਬਚਨ ਬਰਾੜ ਨੇ ਸਾਰੇ ਆਏ ਹੋਏ ਹਾਜਰੀਨ ਦਾ ਧੰਨਵਾਦ ਕੀਤਾ। ਭੋਲਾ ਸਿੰਘ ਚੌਹਾਨ ਨੇ ਅਗਲੇ ਸਾਲ ਫਿਰ ਮਿਲਣ ਦਾ ਵਾਅਦਾ ਕਰਕੇ ਸਮਾਗਮ ਦੀ ਸਮਾਪਤੀ ਕੀਤੀ।ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਸਮਾਗਮ ਦੌਰਾਨ ਸਾਹਿਤ ਪ੍ਰੇਮੀਆ ਦੀ ਗਿਣਤੀ ਬਹੁਤ ਜਿਆਦਾ ਵੱਧਕੇ ਰਹੀ।ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਜੁਲਾਈ ਮਹੀਨੇ ਦੀ ਮੀਟਿੰਗ 18 ਜੁਲਾਈ 2010 ਨੂੰ ਕੋਸੋ ਦੇ ਹਾਲ ਵਿੱਚ ਹੋਵੇਗੀ ਵਧੇਰੇ ਜਾਣਕਾਰੀ ਲਈ ਪ੍ਰਧਾਨ ਗੁਰਬਚਨ ਬਰਾੜ ਨੂੰ 403 470 2628 ਜਾਂ ਫਿਰ ਜਨ: ਸਕੱਤਰ ਤਰਲੋਚਨ ਸੈਭੀ ਨੂੰ 403 650 3759 ੳੱਪਰ ਸੰਪਰਕ ਕੀਤਾ ਜਾ ਸਕਦਾ ਹੈ।
***