ਕੈਲਗਰੀ: ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ 2 ਮਈ 2015 ਦਿਨ ਸ਼ਨਿੱਚਰਵਾਰ 2.00 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ (ਕੋਸੋ) ਦੇ ਹਾਲ ਵਿਚ ਹੋਈ। ਜਨਰਲ ਸਕੱਤਰ ਜਸਬੀਰ (ਜੱਸ) ਚਾਹਲ ਨੇ ਸਭਾ ਦੇ ਪਰਧਾਨ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਅਤੇ ਸੁਰਜੀਤ ਸਿੰਘ ‘ਪੰਨੂੰ’ ਹੋਰਾਂ ਨੂੰ ਪ੍ਰਧਾਨਗੀ ਮੰਡਲ ਦੀ ਸ਼ੋਭਾ ਬਨਣ ਦੀ ਬੇਨਤੀ ਕੀਤੀ ਅਤੇ ਪਿਛਲੀ ਇਕੱਤਰਤਾ ਦੀ ਰਿਪੋਰਟ ਪੜ੍ਹਕੇ ਸੁਣਾਈ ਜੋ ਕਿ ਸਭਾ ਵਲੋਂ ਪਰਵਾਨ ਕੀਤੀ ਗਈ। ਇਸ ਉਪਰੰਤ ਸਟੇਜ ਸਕੱਤਰ ਦੀ ਜੁੰਮੇਵਾਰੀ ਨਿਭਾਂਦਿਆਂ ਸਭਾ ਦੀ ਕਾਰਵਾਈ ਸ਼ੁਰੂ ਕੀਤੀ –
ਹੈਪੀ ਮਾਨ ਹੋਰਾਂ ਨੇ ਅਪੀਲ ਕੀਤੀ ਕਿ ਪਾਰਟੀ ਦੀ ਕਾਰਗੁਜ਼ਾਰੀ ਅਤੇ ਉਮੀਦਵਾਰ ਦੀ ਇਖ਼ਲਾਕੀ ਅਤੇ ਸਭਿਆਚਾਰਕ ਕਾਬਲੀਯਤ ਨੂੰ ਧਿਆਨ ਵਿੱਚ ਰਖਕੇ ਹੀ ਵੋਟ ਪਾਉਣੀ ਚਾਹੀਦੀ ਹੈ। ਬੀਬੀ ਮਨਜੀਤ ਕਾਂਡਾ ‘ਨਿਰਮਲ’ ਨੇ ਇਕ ਅੰਗ੍ਰੇਜ਼ੀ ਕਹਾਣੀ “Returning Home” ਅਤੇ ਇਕ ਹਿੰਦੀ ਕਵਿਤਾ ਸਾਂਝੀ ਕੀਤੀ-
‘ਗ਼ਮ ਨਹੀਂ ਹੈ ਤੇਰੇ ਜਾਨੇ ਕਾ
ਬਸ ਆਦਤ ਸੀ ਹੋ ਗਈ ਹੈ ਗ਼ਮੋਂ ਕੋ ਖਾਣੇ ਕੀ’
‘ਹੈ ਆਉਣ-ਜਾਣ ਬਣਿਆ, ਦੁਨੀਆਂ ਚੌਂਹਕ੍ਹ ਦਿਨਾਂ ਦਾ ਮੇਲਾ’
ਡਾ. ਮਨਮੋਹਨ ਸਿੰਘ ਬਾਠ ਨੇ ਸ਼ਿਵ ਬਟਾਲਵੀ ਦਾ ਗੀਤ ‘ਮਾਏ ਨੀ ਮਾਏ’ ਪੂਰੀ ਤਰੱਨਮ ਵਿੱਚ ਗਾਇਆ।
ਹਰਨੇਕ ‘ਬੱਧਨੀ’ ਹੋਰਾਂ ਪਿੱਛੇ ਜਿਹੇ ਵਾਪਰੇ ਪੇਸ਼ਾਵਰ ਕਾਂਡ ਬਾਰੇ ਇਹ ਗ਼ਜ਼ਲ ਸਾਂਝੀ ਕੀਤੀ-
‘ਸੋਚੋ ਲੋਕੋ ਕੀ ਹੋ ਗਿਆ, ਦੁਨੀਆਂ ਦੇ ਕੁਝ ਇਨਸਾਨਾਂ ਨੂੰ
ਕੱਖਾਂ ਤੋਂ ਵੀ ਹੌਲੀਆਂ ਸਮਝਣ ਮਾਸੂਮਾਂ ਦੀਆਂ ਜਾਨਾਂ ਨੂੰ’
ਜਾਵੇਦ ਨਿਜ਼ਾਮੀ ਨੇ ਦੋ ਉਰਦੂ ਗ਼ਜ਼ਲਾਂ ਪੇਸ਼ ਕੀਤੀਆਂ-
‘ਆਸਮਾਨੇ-ਉਲਫ਼ਤ ਪਰ ਆਜਕਲ ਬਸੇਰਾ ਹੈ
ਇਸ ਜਹਾਨੇ-ਫ਼ਾਨੀ ਮੇਂ, ਆਜ ਭੀ ਅੰਧੇਰਾ ਹੈ’।
ਦੂਸਰੀ ਗਜ਼ਲ ਸੀ-
‘ਅਗਰ ਤੁਮਨੇ ਇਸਕੋ ਸੰਭਾਲਾ ਨਹੀਂ ਤੋ
ਉਜੜ ਜਾਏਗਾ ਯੇ ਚਮਨ ਧੀਰ-ਧੀਰੇ’।
ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਹੋਰਾਂ ਦੋ ਗ਼ਜ਼ਲਾਂ ਸਾਂਝੀਆਂ ਕੀਤੀਆਂ –
‘ਭੀਲਣੀ ਦੇ ਬੇਰ ਰਾਮਾ ਰੁਲ ਰਹੇ ਬਾਜ਼ਾਰ ਵਿਚ
ਆ ਰਲਾ ਲੈ ਸਾਥ ਅਪਣੇ ਕੂੰਜ ਵਿਛੜੀ ਡਾਰ ਵਿਚ’।
ਨਾਨਕਾ ਆ ਵੇਖ ਆਕੇ ਹਾਲ ਅਪਣੇ ਯਾਰ ਦਾ
ਲਾਲੂਆਂ ਮਰਦਾਨਿਆਂ ਦੀ ਦੁਰਗਤੀ ਸੰਸਾਰ ਵਿਚ।
ਦੂਸਰੀ ਗਜ਼ਲ ਸੀ-
‘ਆਉ ਸਾਰੇ ਰਲਕੇ ਭਾਲੋ ਏਸ ਨਵਤਨੇ ਦਾ ਸਿਰਨਾਂਵਾਂ
ਰਾਹਾਂ ਦੇ ਵਿਚ ਭਾਲਾਂ ਖੋਏ ਘਰ ਨੂੰ ਜਿਉਂ ਪੁੱਤਾਂ ਨੂੰ ਮਾਂਵਾਂ’।
ਸਾਂਝ ਸਕੀਰੀ ਸਾਰੀ ਖੋਟੀ ਟੁਕੜੇ ਟੁਕੜੇ ਹੋਏ ਰਿਸ਼ਤੇ
ਮੈਥੋਂ ਮੇਰੇ ਰਿਸ਼ਤੇ ਵਿਛੜੇ ਰੁਲੀਆਂ ਰਾਹਾਂ ਦੇ ਵਿਚ ਛਾਂਵਾਂ।
ਜੱਸ ਚਾਹਲ ਨੇ ਅਪਣੀ ਹਿੰਦੀ ਗ਼ਜ਼ਲ ਦੇ ਕੁਝ ਸ਼ੇ’ਰ ਪੇਸ਼ ਕੀਤੇ-
‘ਭਟਕਾ ਕਿਯਾ ਤਾ-ਉਮਰ ਮੈਂ ਚੇਹਰੇ ਤਲਾਸ਼ਤਾ
ਪਰ ਮੁਝ ਕੋ ਨਕਾਬੋਂ ਕੇ ਸਿਵਾ ਕੁਛ ਮਿਲਾ ਨਹੀਂ।
ਕਯੂੰ ਰੋ ਰਹੇ ਹੋ ਜ਼ਾਰ-ਜ਼ਾਰ ਮੇਰੀ ਮੌਤ ਪਰ
ਜ਼ਿੰਦਗੀ ਔ’ ਮੌਤ ਕਾ ਯੇ ਨਯਾ ਸਿਲਸਿਲਾ ਨਹੀ’।
ਡਾ. ਮਜ਼ਹਰ ਸੱਦੀਕੀ ਨੇ ਕੈਲਗਰੀ ਸ਼ਹਿਰ ਬਾਰੇ ਲਿਖੀ ਆਪਣੀ ਉਰਦੂ ਗ਼ਜ਼ਲ ਪੜ੍ਹੀ-
‘ਹੈਂ ਸਾਹਿਬੇ-ਜ਼ੌਕ, ਅਹਲੇ-ਜ਼ਬਾਂ ਕੈਲਗਰੀ ਮੇਂ
ਤਰਬੀਜ਼ੇ-ਅਦਬ ਕਾ ਹੈ ਸਮਾਂ ਕੈਲਗਰੀ ਮੇਂ।
ਇਖ਼ਲਾਸੋ-ਮੁਹੱਬਤ ਕੀ ਬਹੁਤ ਗ਼ਰਮੀ ਹੈ ਲੇਕਿਨ
ਮੌਸਮ ਹੈ ਬਹੁਤ ਸਰਦ ਯਹਾਂ ਕੈਲਗਰੀ ਮੇਂ’।
ਬੀਬੀ ਵੈਲਰੀਨ ਮਲਾਨੀ ਨੇ ਨੇਪਾਲ ‘ਚ ਆਏ ਭੁਚਾਲ ਦੇ ਪੀੜਤਾਂ ਦੀ ਮਦਦ ਕਰਨ ਦੀ ਅਪੀਲ ਕਰਦਿਆਂ ਨੇਪਾਲੀ ਸਮਾਜ ‘ਚ ਪਰਚਲਿਤ Good Luck flags ਬਾਰੇ ਰੋਚਕ ਜਾਣਕਾਰੀ ਸਾਂਝੀ ਕੀਤੀ। ਸਾਰੀ ਮਾਨਵਤਾ ਨੂੰ ਅਪਣਾ ਸਮਝਦੇ ਹੋਏ ਇਕ-ਦੂਜੇ ਦੇ ਦੁਖ-ਦਰਦ ਵੰਡਾਉਣ ਦੀ ਗੱਲ ਕਰਦੇ ਹੋਏ ਇਹ ਹਿੰਦੀ ਦੀ ਪ੍ਰਾਰਥਨਾ ਤਰੱਨਮ ਵਿੱਚ ਗਾਕੇ ਸਭ ਦੇ ਦਿਲ ਹਲੂਣ ਦਿੱਤੇ-
‘ਇਕ ਤੂ ਹੀ ਭਰੋਸਾ, ਇਕ ਤੂ ਹੀ ਸਹਾਰਾ
ਇਸ ਤੇਰੇ ਜਹਾਂ ਮੇਂ ਨਹੀਂ ਕੋਈ ਹਮਾਰਾ।
ਹੇ ਈਸ਼ਵਰ ਯਾ ਅੱਲਾਹ ਯੇ ਪੁਕਾਰ ਸੁਣ ਲੇ
ਹੇ ਈਸ਼ਵਰ, ਯਾ ਅੱਲਾਹ, ਹੇ ਦਾਤਾ.....’
ਜਸਵੀਰ ਸਿੰਘ ਸਿਹੋਤਾ ਹੋਰਾਂ ‘ਮਦਰਜ਼ ਡੇ’ ਦੀ ਚਰਚਾ ਕਰਦਿਆਂ ‘ਸ਼ੇਖਰ’ ਦੀ ਗ਼ਜ਼ਲ ਸਾਂਝੀ ਕੀਤੀ-
‘ਚੁਗਣੀ ਪੈ ਗਈ ਚੋਗ ਅਸਾਨੂੰ, ਸੱਤ ਸਮੁੰਦਰ ਪਾਰੋਂ ਮਾਂ
ਆਪਣਿਆਂ ਬਿਨ ਰੂਹ ਤੜਪੇ ਜਿਉਂ, ਕੂੰਜ ਵਿਛੜ ਜਾਏ ਡਾਰੋਂ ਮਾਂ’।
ਰਣਜੀਤ ਸਿੰਘ ਮਿਨਹਾਸ ਨੇ ਵੀ ਮਦਰਜ਼ ਡੇ ‘ਤੇ ਲਿਖੀ ਆਪਣੀ ਕਵਿਤਾ ਸਾਂਝੀ ਕੀਤੀ-
‘ਸੱਭ ਕਰਜ ਉਤਾਰੇ ਜਾ ਸਕਦੇ, ਮਾਵਾਂ ਦਾ ਕਰਜ ਨਹੀਂ
ਸੱਭ ਰਿਸ਼ਤੇ ਗਰਜਾਂ ਦੇ, ਪਰ ਮਾਵਾਂ ਨੂੰ ਗਰਜ ਨਹੀਂ’।
ਅਦੀਲ ਖ਼ਾਨ ਨੇ ਆਪਣੀ ਉਰਦੂ ਨਜ਼ਮ ਨਾਲ ਸਭਾ ਵਿੱਚ ਪਹਿਲੀ ਵਾਰੀ ਸ਼ਿਰਕਤ ਕੀਤੀ-
‘ਮੇਰੀ ਮਾਨੋ ਠਹਰੋ, ਅਭੀ ਬਹਾਰ ਤੋ ਆਨੇ ਦੋ
ਯੇ ਜੋ ਆਂਖੇਂ ਛਲਕ ਰਹੀ ਹੈਂ, ਕੈਸੇ-ਕੈਸੇ ਅਰਮਾਂ ਲੇਕਰ
ਅਭੀ ਨਾ ਝਪਕਾਨਾ, ਸ਼ਾਯਦ ਯੇ ਆਂਸੂ ਖ਼ੁਸ਼ੀ ਕੇ ਆਂਸੂ ਬਨ ਜਾਏਂ
ਮੇਰੀ ਮਾਨੋ ਠਹਰੋ, ਅਭੀ ਬਹਾਰ ਤੋ ਆਨੇ ਦੋ..........’
ਸੁਖਵਿੰਦਰ ਤੂਰ ਨੇ ਸ਼ਿਵ ਬਟਾਲਵੀ ਦਾ ਗੀਤ ਤਰੱਨਮ ਤੇ ਦਿਲਕਸ਼ ਆਵਾਜ਼ ਵਿੱਚ ਗਾਕੇ ਹਾਜ਼ਰੀ ਲਵਾਈ।
ਮਨਜੋਤ ਸਿੰਘ ਗਿੱਲ ਨੇ ਅਲਬਰਟਾ ਚੋਣਾਂ ਵਿੱਚ ਸਾਥ ਮੰਗਦੇ ਹੋਏ ਆਪਣੀਆਂ ਇਹਨਾਂ ਸਤਰਾਂ ਨਾਲ ‘ਮਦਰਜ਼ ਡੇ’ ਦੀ ਹਾਜ਼ਰੀ ਭਰੀ-
‘ਇਹ ਜੋ ਚਲਦੇ ਸਾਹਾਂ ਦਾ ਸਰਮਾਇਆ ਹੈ
ਇਹ ਮਾਂ ਦੇ ਆਸ਼ਿਰਵਾਦ ਨਾਲ ਹੀ ਪਾਇਆ ਹੈ।
ਕੁਛ ਰਹਮਤ ਕੀਤੀ ਰੱਬ ਨੇ ਵੀ ਮੇਰੇ ਤੇ
ਪਰ ਯਾਰਾਂ ਦੀ ਯਾਰੀ ਨੇ ਵੀ ਰੰਗ ਲਾਇਆ ਹੈ’।
ਅਮਰੀਕ ਸਿੰਘ ਚੀਮਾ ਨੇ ‘ਉਜਾਗਰ ਸਿੰਘ ਕੰਵਲ’ ਦਾ ਗੀਤ ‘ਰਾਹੀਆ ਵੇ ਤੂੰ ਕਿਧਰੋਂ ਆਇਆ’ ਖ਼ੁਬਸੂਰਤੀ ਨਾਲ ਗਾਕੇ ਸਭਾ ਵਿੱਚ ਹਾਜ਼ਰੀ ਲਵਾਈ।
ਸੁਰਜੀਤ ਸਿੰਘ ਸੀਤਲ ‘ਪੰਨੂੰ’ ਹੋਰਾਂ ਇਕ ਗ਼ਜ਼ਲ ਅਤੇ ਕੁਝ ਰੁਬਾਈਆਂ ਪੇਸ਼ ਕੀਤੀਆਂ-
‘ਵਹਿਮਾਂ ਭਰਮਾਂ ਦੇ ਵਿੱਚ ਫਸ ਕੇ ਦੇਂਦਾ ਫਿਰੇਂ ਦੁਹਾਈਆਂ
ਅੰਨ੍ਹਿਆਂ ਕੋਲੋਂ ਪੁੱਛ ਕੇ ਅੱਜ ਤੱਕ ਕੀਹਨੇ ਸੇਧਾਂ ਪਾਈਆਂ।
ਕਰਮ-ਕਾਂਡੀਆਂ ਦੇ ਅੱਡਿਆਂ ਤੋਂ ਰੱਬ ਨੂੰ ਲੱਭਣਾ ‘ਪੰਨੂੰਆਂ’
ਜਿਵੇਂ ਮੰਗਣੀਆਂ ਛੜਿਆਂ ਕੋਲੋਂ, ਪੁੱਤਾਂ ਦੀਆਂ ਵਧਾਈਆਂ’।
ਬੀਬੀ ਵੈਲਰੀਨ ਮਲਾਨੀ ਦੇ ਗਾਏ ਇਕ ਖ਼ੂਬਸੂਰਤ ਗੀਤ ਨਾਲ ਸਭਾ ਦੀ ਸਮਾਪਤੀ ਕੀਤੀ ਗਈ।
ਜੱਸ ਚਾਹਲ ਨੇ ਪਰਧਾਨ ਜੀ ਵਲੋਂ ਸਾਰੇ ਹਾਜ਼ਰੀਨ ਦਾ ਧੰਨਵਾਦ ਕਰਦੇ ਹੋਏ ਅਗਲੀ ਇਕੱਤਰਤਾ ਲਈ ਸਾਰਿਆਂ ਨੂੰ ਪਿਆਰ ਭਰਿਆ ਸੱਦਾ ਦਿੱਤਾ।
ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉੁਰਦੂ ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ ਕਰਨਾ ਤੇ ਸਾਂਝਾ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ ਕਰੇਗਾ। ਸਾਹਿਤ/ਅਦਬ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀਂ ਤਾਕਤਾਂ ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ ਨਾਲ ਵੀ ਸਾਂਝ ਪਾਵੇਗੀ। ਤੁਹਾਡਾ ਸਾਰਿਆਂ ਦਾ, ਖ਼ਾਸ ਕਰ ਕੇ ਨੌਜਵਾਨ ਪੀੜੀ ਦਾ, ਸਹਿਯੋਗ ਹੀ ਸਾਹਿਤ/ਅਦਬ ਦੀ ਤਰੱਕੀ ਤੇ ਪਰਸਾਰ ਦਾ ਰਾਜ਼ ਹੈ।
ਰਾਈਟਰਜ਼ ਫੋਰਮ, ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ ਹਰ ਮਹੀਨੇ ਦੀ ਤਰ੍ਹਾਂ ਪਹਿਲੇ ਸ਼ਨਿੱਚਰਵਾਰ 6 ਜੂਨ 2015 ਨੂੰ 2.00 ਤੋਂ 5.00 ਤਕ ਕੋਸੋ ਦੇ ਹਾਲ 102-3208, 8 ਐਵੇਨਿਊ NE ਕੈਲਗਰੀ ਵਿਚ ਹੋਵੇਗੀ। ਕੈਲਗਰੀ ਦੇ ਸਾਰੇ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਨੂੰ ਇਸ ਵੰਨ-ਸਵੰਨੀ ਸਾਹਿਤਕ ਇਕੱਤਰਤਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਪ੍ਰੋ. ਸ਼ਮਸ਼ੇਰ ਸਿੰਘ ਸੰਧੂ (ਪ੍ਰਧਾਨ) ਨਾਲ 403-285-5609 ਜਾਂ 587-716-5609 ਤੇ ਜਾਂ ਜਸਬੀਰ (ਜੱਸ) ਚਾਹਲ (ਜਨਰਲ ਸਕੱਤਰ) ਨਾਲ 403-667-0128 ਤੇ ਸੰਪਰਕ ਕਰ ਸਕਦੇ ਹੋ। ਤੁਸੀਂ ਫੇਸ ਬੁਕ ਤੇ Writers Forum, Calgary ਦੇ ਪੇਜ ਤੋਂ ਹੋਰ ਜਾਣਕਾਰੀ ਵੀ ਲੈ ਸਕਦੇ ਹੋ ਤੇ ਲਾਈਕ ਵੀ ਕਰ ਸਕਦੇ ਹੋ। ਧੰਨਵਾਦ।
No comments:
Post a Comment