Showing posts with label ਮਿੰਟੂ ਖੁਰਮੀਂ ਹਿੰਮਤਪੁਰਾ. Show all posts
Showing posts with label ਮਿੰਟੂ ਖੁਰਮੀਂ ਹਿੰਮਤਪੁਰਾ. Show all posts

ਬੇਟੀ ਦੇ ਜਨਮ ਲੈਣ 'ਤੇ ਮੁੰਡਾ ਜੰਮਣ ਵਰਗੇ ਕਾਰ ਵਿਹਾਰ ਕੀਤੇ ਖੁਰਮੀ ਪਰਿਵਾਰ ਨੇ ..........ਮਿੰਟੂ ਹਿੰਮਤਪੁਰਾ

ਨਿਹਾਲ ਸਿੰਘ ਵਾਲਾ : ਵਿਸ਼ਵ ਭਰ ਦੇ ਪੰਜਾਬੀ ਅਖਬਾਰਾਂ ਨੂੰ ਆਪਣੀ ਵੈੱਬਸਾਈਟ 'ਹਿੰਮਤਪੁਰਾ ਡੌਟ ਕੌਮ' ਰਾਹੀਂ ਇੱਕ ਲੜੀ 'ਚ ਪ੍ਰੋਣ ਵਰਗਾ ਕਾਰਜ ਕਰਨ ਵਾਲੇ ਇੰਗਲੈਂਡ ਵਾਸੀ ਲੇਖਕ ਤੇ ਪੱਤਰਕਾਰ ਮਨਦੀਪ ਖੁਰਮੀ ਹਿੰਮਤਪੁਰਾ ਦੇ ਘਰ ਬੀਤੇ ਦਿਨੀਂ ਪੁੱਤਰੀ ਨੇ ਜਨਮ ਲਿਆ। ਨਵੇਂ ਜੀਅ ਦੀ ਆਮਦ 'ਤੇ ਪਿੰਡ ਹਿੰਮਤਪੁਰਾ ਵਿਖੇ ਉਹਨਾਂ ਦੇ ਘਰ ਉਹ ਸਭ ਕਾਰ ਵਿਹਾਰ ਕੀਤੇ ਗਏ ਜਿਹੜੇ ਆਮ ਕਰਕੇ ਮੁੰਡੇ ਦੇ ਜਨਮ ਲੈਣ ਸਮੇਂ ਕੀਤੇ ਜਾਂਦੇ ਹਨ। ਪਿੰਡ ਦੇ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿੱਚ ਚਿਰਾਂ ਤੋਂ ਚੱਲੇ ਆ ਰਹੇ ਮੁੰਡੇ ਕੁੜੀ ਦੇ ਫ਼ਰਕ ਨੂੰ ਨਿੰਮ ਬੰਨ੍ਹ ਕੇ ਬਰਾਬਰ ਕੀਤਾ।

ਪਿੰਡ ਹਰੀਕੇ ਕਲਾਂ ਵਿਖੇ ਨਿੰਦਰ ਘੁਗਿਆਣਵੀ, ਮਨਦੀਪ ਖੁਰਮੀ, ਰਣਜੀਤ ਬਾਵਾ ਤੇ ਅਤਰਜੀਤ ਸਨਮਾਨੇ ਗਏ..........ਸਨਮਾਨ ਸਮਾਰੋਹ / ਮਿੰਟੂ ਖੁਰਮੀ ਹਿੰਮਤਪੁਰਾ

ਖਿਡਾਰੀਆਂ ਦੇ ਮੇਲੇ 'ਚ ਲਿਖਾਰੀਆਂ ਦਾ ਸਨਮਾਨ।
ਪਿੰਡ ਹਰੀਕੇ ਕਲਾਂ (ਮੁਕਤਸਰ ਸਾਹਿਬ) ਵਿਖੇ ਪ੍ਰਵਾਸੀ ਭਾਰਤੀ ਧਰਮਪਾਲ ਸਿੰਘ ਧੰਮਾ, ਕਰਨ ਬਰਾੜ ਆਸਟ੍ਰੇਲੀਆ ਅਤੇ ਸਾਥੀਆਂ ਦੇ ਸਹਿਯੋਗ ਨਾਲ ਬਾਬਾ ਲੰਗਰ ਸਿੰਘ ਸਪੋਰਟਸ ਕਲੱਬ ਦੇ ਪ੍ਰਧਾਨ ਸੁਰਜੀਤ ਸਿੰਘ ਬਰਾੜ ਦੀ ਅਗਵਾਈ ਵਿੱਚ ਤਿੰਨ ਰੋਜ਼ਾ ਖੇਡ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਖੇਡ ਮੇਲੇ ਦੀ ਵਿਲੱਖਣਤਾ ਸੀ ਕਿ ਇਸ ਖੇਡ ਮੇਲੇ ਦੌਰਾਨ ਖਿਡਾਰੀਆਂ ਦੇ ਨਾਲ ਨਾਲ ਲਿਖਾਰੀਆਂ ਨਿੰਦਰ ਘੁਗਿਆਣਵੀ, ਮਨਦੀਪ ਖੁਰਮੀ ਹਿੰਮਤਪੁਰਾ, ਰਣਜੀਤ ਬਾਵਾ ਮਾਛੀਕੇ ਅਤੇ ਕਹਾਣੀਕਾਰ ਅਤਰਜੀਤ ਜੀ ਦਾ ਸਨਮਾਨ ਕੀਤਾ ਗਿਆ। 

ਹਿੰਮਤਪੁਰਾ ਡੌਟ ਕੌਮ ਰਾਹੀਂ ਪਿੰਡ ਨੂੰ ਵਿਸ਼ਵ ਦੇ ਨਕਸ਼ੇ 'ਤੇ ਉਭਾਰਨ ਬਦਲੇ ਮਨਦੀਪ ਖੁਰਮੀ ਦਾ ਪਿੰਡ ਵਾਸੀਆਂ ਵੱਲੋਂ ਸਨਮਾਨ......... ਸਨਮਾਨ ਸਮਾਰੋਹ / ਮਿੰਟੂ ਖੁਰਮੀ ਹਿੰਮਤਪੁਰਾ

ਆਖਰੀ ਸਾਹ ਤੱਕ ਮਾਂ ਬੋਲੀ ਤੇ ਜਨਮਭੂਮੀ ਲਈ ਕਲਮ ਫੜ੍ਹੀ ਰੱਖਾਂਗਾ-ਖੁਰਮੀ
ਨਿਹਾਲ ਸਿੰਘ ਵਾਲਾ : ਪਿੰਡ ਹਿੰਮਤਪੁਰਾ ਦੇ ਜੰਮਪਲ ਲੇਖਕ ਤੇ ਪੱਤਰਕਾਰ ਮਨਦੀਪ ਖੁਰਮੀ ਹਿੰਮਤਪੁਰਾ (ਹਾਲ ਆਬਾਦ ਇੰਗਲੈਂਡ) ਦਾ ਪਿੰਡ ਪਹੁੰਚਣ 'ਤੇ ਹਿੰਮਤਪੁਰਾ ਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਜਿ਼ਕਰਯੋਗ ਹੈ ਕਿ ਮਨਦੀਪ ਖੁਰਮੀ ਨੇ ਆਪਣੇ ਪਿੰਡ ਨੂੰ ਇੰਟਰਨੈੱਟ ਯੁਗ ਦੇ ਹਾਣ ਦਾ ਬਣਾ ਕੇ ਪਿੰਡ ਦੀ ਵੈੱਬਸਾਈਟ ਹਿੰਮਤਪੁਰਾ ਡੌਟ ਕੌਮ ਰਾਹੀਂ ਵਿਸ਼ਵ ਭਰ ਦੇ ਪੰਜਾਬੀ ਅਖ਼ਬਾਰਾਂ ਅਤੇ ਨਰੋਏ ਸਾਹਿਤ ਦੇ ਖ਼ਜ਼ਾਨੇ ਵਜ਼ੋਂ ਵਿਸ਼ਵ ਦੇ ਨਕਸ਼ੇ 'ਤੇ ਉਭਾਰਿਆ ਹੈ। ਇਸ ਬਦਲੇ ਪਿੰਡ ਵਾਸੀਆਂ ਵੱਲੋਂ ਨਾਮਧਾਰੀ ਸੰਤ ਬਾਬਾ ਜ਼ੋਰਾ ਸਿੰਘ ਨਾਮਧਾਰੀ ਜੀ ਦੀ ਰਹਿਨੁਮਾਈ ਅਤੇ ਮਿਸਤਰੀ ਬਲਜੀਤ ਸਿੰਘ ਕਰਾਹਾਂ ਵਾਲਿਆਂ ਦੀ ਅਗਵਾਈ ਵਿੱਚ ਵਿਸ਼ਾਲ ਸਨਮਾਨ ਸਮਾਰੋਹ ਦਾ ਆਯੋਜ਼ਨ ਕੀਤਾ ਗਿਆ।

ਸਹੀ਼ਦ ਸਾਧੂ ਸਿੰਘ ਤਖਤੂਪੁਰਾ ਦੀ ਪਹਿਲੀ ਬਰਸ਼ੀ ‘ਤੇ ਸਰਕਾਰੀ ਜ਼ਬਰ ਖਿ਼ਲਾਫ ਫ਼ੈਸਲਾਕੁੰਨ ਸਘੰਰਸ਼ ਦਾ ਐਲਾਨ........... ਸ਼ਰਧਾਂਜਲੀ ਸਮਾਰੋਹ / ਮਿੰਟੂ ਖੁਰਮੀਂ ਹਿੰਮਤਪੁਰਾ

ਨਿਹਾਲ ਸਿੰਘ ਵਾਲਾ : ਮਾਲਵੇ ਦੇ ਪ੍ਰਸਿੱਧ ਪਿੰਡ ਤਖਤੂਪੁਰਾ ਵਿਖੇ ਅੱਜ ਸਹੀਦ ਸਾਧੂ ਸਿੰਘ ਜੀ ਦੀ ਪਹਿਲੀ ਬਰਸ਼ੀ ਬੜੇ ਉਤਸਾਹ ਤੇ ਜੋਸ਼ੋ ਖ਼ਰੋਸ਼ ਨਾਲ ਮਨਾਈ ਗਈ। ਪੰਜਾਬ ਦੇ ਕੋਨੇ-ਕੋਨੇ ਤੋਂ ਇਕੱਠੇ ਹੋਏ ਹਜਾਰਾਂ ਲੋਕਾਂ ਨੇ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਸਹੀਦ ਮਾ: ਸਾਧੂ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ। ਤਕਰੀਬਨ 35 ਤੋਂ 40 ਹਜਾਰ ਦੇ ਭਰਵੇ-ਇਕੱਠ ਨੂੰ ਸੰਬੋਧਨ ਕਰਦੇ ਹੋਏ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਮਜਦੂਰਾਂ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਆਉਣ ਵਾਲੇ ਸਮੇਂ ਵਿਚ ਅਜਿਹਾ ਫੈਸਲਾਕੁੰਨ ਸੰਘਰਸ ਲੜਿਆ ਜਾਵੇਗਾ ਕਿ ਸਰਕਾਰਾਂ ਦੇ ਨੱਕ ਵਿਚ ਦਮ ਆ ਜਾਵੇਗਾ। ਇਹਨਾਂ ਵਿਚਾਂਰਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਲੋਕਾਂ ਦੇ ਠਾਠਾਂ ਮਾਰਦੇ ਇਕੱਠ ਵਿਚ ਕੀਤਾ। ਪੰਜਾਬ ਖੇਤ ਮਜਦੂਰ ਯੂਨੀਅਨ ਦੇ ਆਗੂਆਂ ਜੋਰਾ ਸਿੰਘ ਨਸਰਾਲੀ, ਲਛਮਣ ਸਿੰਘ ਸੇਵੇਵਾਲਾ ਅਤੇ ਕਿਸਾਨ ਆਗੂਆਂ ਸੁਖਦੇਵ ਸਿੰਘ ਕੋਕਰੀ, ਝੰਡਾ ਸਿੰਘ ਜੇਠੂਕੇ ਆਦਿ ਨੇ ਕਿਹਾ ਕਿ ਸਰਕਾਰਾਂ ਵੱਲੋਂ ਕਿਸਾਨਾਂ ਦੀਆਂ ਜਮੀਨਾਂ ਤੋਂ ਸਬਸਿਡੀਆਂ ਖੋਹਣ, ਸਰਕਾਰੀ ਅਦਾਰਿਆਂ ਦਾ ਭੋਗ ਪਾਉਣ ਦੀਆਂ