ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਵੱਲੋਂ ਕਾਵਿ-ਸੰਗ੍ਰਹਿ ਰੀਲੀਜ਼ ਅਤੇ ਲੇਖਿਕਾ ਸੁਰਿੰਦਰ ਗੀਤ ਨੂੰ ਚਿੱਤਰ ਭੇਂਟ.......... ਮਾਸਿਕ ਇਕੱਤਰਤਾ / ਬਲਜਿੰਦਰ ਸੰਘਾ


ਕੈਲਗਰੀ : ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦੀ ਮੀਟਿੰਗ 16ਸਤੰਬਰ ਦਿਨ ਐਤਵਾਰ ਨੂੰ ਸੁਹਿਰਦ ਸੱਜਣਾ ਨਾਲ ਖਚਾ-ਖਚ ਭਰੇ ਕੋਸੋ ਹਾਲ ਵਿਚ ਹੋਈ। ਜਨਰਲ ਸਕੱਤਰ ਬਲਜਿੰਦਰ ਸੰਘਾ ਨੇ ਮੀਟਿੰਗ ਦੀ ਸ਼ੁਰੂਆਤ ਕਰਦਿਆ ਪ੍ਰਧਾਨ ਮਹਿੰਦਰਪਾਲ ਸਿੰਘ ਪਾਲ, ਮੋਢੀ ਮੈਂਬਰ ਜਸਵੰਤ ਸਿੰਘ ਗਿੱਲ, ਲੇਖਿਕਾਵਾਂ ਸੁਰਿੰਦਰ ਗੀਤ, ਬਲਵਿੰਦਰ ਕੌਰ ਬਰਾੜ, ਹਰਮਿੰਦਰ ਕੌਰ ਢਿੱਲੋਂ ਨੂੰ ਪ੍ਰਧਾਨਗੀ ਮੰਡਲ ਵਿਚ ਬੈਠਣ ਦਾ ਸੱਦਾ ਦਿੱਤਾ। ਇਸਤੋਂ ਬਾਅਦ ਉੁਹਨਾਂ ਲੇਖਕ ਅਵਤਾਰ ਜੰਡਿਆਲਵੀ, ਹਾਕਮ ਸੂਫੀ ਅਤੇ ਪ੍ਰਸਿੱਧ ਸਮਾਜ ਸੇਵੀ ਪਾਲੀ ਵਿਰਕ ਦੇ ਭਤੀਜੇ ਰਿਪਰਾਜ ਵਿਰਕ ਦੇ ਭਰ ਜੁਆਨੀ ਵਿਚ ਸਦੀਵੀ ਵਿਛੋੜੇ ਦੇ ਸ਼ੋਕ ਮਤੇ ਸਾਂਝੇ ਕੀਤੇ ਅਤੇ ਸਭਾ ਵੱਲੋਂ ਪਰਿਵਾਰਾਂ ਨਾਲ ਹਮਦਰਦੀ ਜਾ਼ਹਿਰ ਕੀਤੀ ਗਈ। ਫਿਰ ਉੱਘੇ ਗਜ਼ਲਗੋ ਅਤੇ ਵੈਕੂਵਰ ਨਿਵਾਸੀ ਗੁਰਦਰਸ਼ਨ ਬਾਦਲ ਜੀ ਦੀ ਸਿਹਤਯਾਬੀ ਲਈ ਕਾਮਨਾ ਕੀਤੀ ਗਈ। ਇਸਤੋਂ ਬਾਅਦ ਮੰਗਲ ਚੱਠਾ ਦੇ ਪਰਿਵਾਰ ਨੂੰ ਬੱਚੀ ਦੇ ਜਨਮ ਦਿਨ ਦੀ ਵਧਾਈ ਦਿੱਤੀ, ਜਿ਼ਹਨਾਂ ਨੇ ਇਸ ਖੁਸ਼ੀ ਸਭਾ ਦੇ ਸਭ ਮੈਂਬਰਾਂ ਨਾਲ ਚਾਹ ਅਤੇ ਸਨੈਕਸ ਦਾ ਵਿਸ਼ੇਸ਼ ਪ੍ਰਬੰਧ ਕੀਤਾ ਅਤੇ ਬੇਟੀ ਗੁਰਵੀਨ ਚੱਠਾ ਨੇ ਸਟੇਜ ਤੋਂ ਰਚਨਾ ਬੋਲਕੇ ਨਵੀ ਪੀੜ੍ਹੀ ਦੇ ਸਭਾ ਨਾਲ ਜੁੜਨ ਦਾ ਮੁੱਢ ਬੰਨਿਆਂ। ਜਿਸਨੂੰ ਆਉਣ ਵਾਲੇ ਸਮੇਂ ਵਿਚ ਚਾਲੂ ਰੱਖਦੇ ਹੋਏ ਹਰੇਕ ਵਾਰ ਇਕ ਬੱਚੇ ਤੋਂ ਪੰਜਾਬੀ ਬੋਲੀ ਵਿਚ ਰਚਨਾ ਸੁਣੀ ਜਾਇਆ ਕਰੇਗੀ ਅਤੇ ਸਭਾ ਵੱਲੋ ਵਿਸੇ਼ਸ਼ ਇਨਾਮ ਦੇਕੇ ਬੱਚਿਆ ਨੂੰ ਉਤਸ਼ਾਹਿਤ ਕੀਤਾ ਜਵੇਗਾ। ਚਾਹਵਾਨ ਬੱਚੇ ਆਪਣੇ ਨਾਮ ਰਜਿ਼ਸਟਰ ਕਰਵਾ ਸਕਦੇ ਹਨ।

ਪੰਜਾਬੀ ਸੱਥ ਕੈਲੀਫੋਰਨੀਆ ਦਾ ਸਲਾਨਾ ਸਮਾਗਮ........... ਸਲਾਨਾ ਸਮਾਗਮ / ਤਰਲੋਚਨ ਸਿੰਘ ਦੁਪਾਲਪੁਰ

ਪੰਜਾਬੀ ਸੱਥ ਕੈਲੀਫੋਰਨੀਆਂ ਦੇ ਵਰ੍ਹੇਵਾਰ ਸਨਮਾਨ ਸਮਾਗਮ ਮਿਤੀ 25 ਅਗਸਤ ਗੁਰਦਵਾਰਾ ਸੱਚਖੰਡ ਸਾਹਿਬ ਰੋਜ਼ਵਿਲ ਵਿਖੇ ਸਫ਼ਲਤਾ ਪੂਰਵਕ ਨੇਪਰੇ ਚੜਿਆ। ਹਰ ਸਾਲ ਵਾਂਗ ਏਸ ਵਾਰ ਵੀ ਪੰਜਾਬੀ ਭਾਈਚਾਰੇ ਦੀ ਮਾਂ ਬੋਲੀ, ਵਿਰਾਸਤ, ਸਾਹਿਤ, ਪੱਤਰਕਾਰੀ ਦੇ ਖੇਤਰਾਂ ਵਿਚ ਮੁੱਲਵਾਨ ਯੋਗਦਾਨ ਪਾਉਣ ਵਾਲੀਆਂ ਚਾਰ ਹਸਤੀਆਂ ਨੂੰ ਸਤਿਕਾਰ ਸਹਿਤ ਸੱਥ ਵੱਲੋਂ ਸਨਮਾਨ ਭੇਟ ਕੀਤੇ ਗਏ। ਸਨਮਾਨ ਪ੍ਰਾਪਤ ਕਰਨ ਵਾਲਿਆਂ ਵਿਚ ਸ ਜਗਜੀਤ ਸਿੰਘ ਥਿੰਦ ਨੂੰ ਡਾ ਗੰਡਾ ਸਿੰਘ ਪੁਰਸਕਾਰ (ਖੋਜ ਦੇ ਖੇਤਰ ਵਿਚ), ਸ ਅਮੋਲਕ ਸਿੰਘ (ਸੰਪਾਦਕ ਪੰਜਾਬ ਟਾਈਮਜ਼) ਨੂੰ ਗਿਆਨੀ ਹੀਰਾ ਸਿੰਘ ਦਰਦ, ਬੀਬੀ ਮਨਜੀਤ ਕੌਰ ਸੇਖੋਂ(ਸਾਹਿਤ) ਨੂੰ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਪੁਰਸਕਾਰ, ਅਤੇ ਗੁਰਦਵਾਰਾ ਸਾਹਿਬ ਰੋਜ਼ਵਿਲ ਦੀ ਲਾਇਬ੍ਰੇਰੀ ਨੂੰ ਮਾਂ ਬੋਲੀ ਦੀ ਸੇਵਾ ਸੰਭਾਲ ਲਈ ਭਾਈ ਗੁਰਦਾਸ ਪੁਰਸਕਾਰ ਅਤੇ ਕਿਤਾਬਾਂ ਭੇਂਟ ਕਰ ਸਨਮਾਨਤ ਕੀਤਾ ਗਿਆ। ਏਸ ਮੌਕੇ ਪੰਜਾਬੀ ਸੱਥ ਵੱਲੋਂ ਛਪੀਆਂ ਪੰਜ ਕਿਤਾਬਾਂ ਦੀ ਮੁੱਖ ਵਿਖਾਈ ਵੀ ਕੀਤੀ ਗਈ। ਇਹਨਾਂ ਵਿਚ ਡੋਗਰੀ ਲੋਕ ਗੀਤਾਂ ਦੇ ਸੰਗ੍ਰਹਿ ‘ਡੂਗਰ ਝਨਕਾਰ’(ਬਬਲੀ ਅਰੋੜਾ), ਪੰਜਾਬ ਦੀ ਕਿਰਸਾਨੀ ਅਤੇ ਆਮ ਲੋਕਾਂ ਦੇ ਜੀਵਨ ਸੰਬੰਧੀ ਖੋਜ ਪੁਸਤਕ ‘ਸਾਨੂੰ ਕਿਹੜੀ ਜੂਨੇ ਪਾਇਆ’(ਡਾ ਕੇਸਰ ਸਿੰਘ ਬਰਵਾਲੀ), ਡਾ ਕੇਸਰ ਸਿੰਘ ਬਰਵਾਲੀ ਸੰਬੰਧੀ ਲੇਖ ਸੰਗ੍ਰਿਹ ‘ਕੇਸਰ ਦੀ ਮਹਿਕ’, ਬਾਬਾ ਬੰਦਾ ਸਿੰਘ ਬਹਾਦਰ ਸੰਬੰਧੀ ਮਹਾਂ ਕਾਵਿ ‘ਮਰਦ ਗੁਰੁ ਕਾ ਚੇਲਾ’(ਸ ਬਲਹਾਰ ਸਿੰਘ ਰੰਧਾਵਾ) ਅਤੇ ਸੱਥ ਵੱਲੋਂ ਪਿਛਲੇ ਵਰ੍ਹੇ ਐਲਾਨੀ ਗਈ ਪੁਸਤਕ ‘ਹੀਰ ਵਿਚ ਮਿਲਾਵਟੀ ਸ਼ੇਅਰਾਂ ਦਾ ਵੇਰਵਾ’(ਜ਼ਾਹਿਦ ਇਕਬਾਲ ਗੁਜਰਾਂਵਾਲਾ)ਸ਼ਾਮਿਲ ਸਨ।

ਪੰਜਾਬੀ ਅਦਬੀ ਸੰਗਤ ਵਲੋਂ ਸਿਰਦਾਰ ਕਪੂਰ ਸਿੰਘ ਜੀ ਦੀ 26ਵੀਂ ਬਰਸੀ ਨੇ ਕਨੇਡਾ ਦੀ ਧਰਤੀ ਤੇ ਨਵਾਂ ਇਤਿਹਾਸ ਸਿਰਜਿਆ……… ਸ਼ਿੰਗਾਰ ਸਿੰਘ ਸੰਧੂ

ਸਰੀ :ਪੰਜਾਬੀ ਅਦਬੀ ਸੰਗਤ ਲਿਟਰੇਰੀ ਸੁਸਾਇਟੀ ਆਫ ਕੈਨੇਡਾ (ਰਜਿ.) ਵਲੋਂ ਨਾਮਵਰ ਵਿਦਵਾਨ ਤੇ ਚਿੰਤਕ ਸਿਰਦਾਰ ਕਪੂਰ ਸਿੰਘ ਜੀ ਦੀ 26ਵੀਂ ਬਰਸੀ ਸਰੀ ਦੀ ਸਿਟੀ ਸੈਂਟਰ ਲਾਇਬ੍ਰੇਰੀ ਵਿਖੇ ਇਕ ਸਤੰਬਰ, 2012 ਨੂੰ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਈ ਗਈ। ਪ੍ਰਧਾਨਗੀ ਮੰਡਲ ਵਿੱਚ ਸੰਸਥਾ ਦੇ ਖਿਦਮਤਦਾਰ ਜੈਤੇਗ ਸਿੰਘ ਅਨੰਤ, ਦਲਜੀਤ ਸਿੰਘ ਸੰਧੂ, ਜਗਜੀਤ ਸਿੰਘ ਤੱਖਰ ਤੇ ਕੇਹਰ ਸਿੰਘ ਧਮੜੈਤ ਨੂੰ ਬਿਠਾਇਆ ਗਿਆ। ਜਗਜੀਤ ਸਿੰਘ ਤੱਖਰ ਨੇ ਦੂਰੋਂ ਨੇੜਿਉਂ ਪੁੱਜੇ ਮਹਿਮਾਨਾਂ ਨੂੰ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਜੀ ਆਇਆਂ ਕਹਿੰਦੇ ਹੋਏ ਸਿਰਦਾਰ ਕਪੂਰ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਅਰਪਣ ਕੀਤ। ਜੈਤੇਗ ਸਿੰਘ ਅਨੰਤ ਨੇ ਸਿਰਦਾਰ ਸਾਹਿਬ ਦੇ ਜੀਵਨ, ਸ਼ਖਸੀਅਤ ਤੇ ਫਲਸਫੇ ਤੇ ਕੂੰਜੀਵਤ ਪੇਪਰ ਪੜ੍ਹਿਆ, ਜਿਸ ਵਿੱਚ ਉਨ੍ਹਾਂ ਦੀਆਂ ਪ੍ਰਾਪਤੀਆਂ, ਲਿਖਤਾਂ ਤੇ ਸੋਚ ਉਡਾਰੀ ਦੇ ਖੂਬਸੂਰਤ ਪੱਖਾਂ ਨੂੰ ਬੜੀ ਵਿਤਵਤਾ ਤੇ ਖੋਜ ਭਰਪੂਰ ਢੰਗ ਨਾਲ ਪੇਸ਼ ਕੀਤਾ।

ਸਿਰਦਾਰ ਸਾਹਿਬ ਦੀ ਮਹਾਤਮਾ ਬੁੱਧ ਤੇ ਲਿਖੀ ਪੁਸਤਕ “ਇਕ ਸਿੱਖ ਦਾ ਬੁੱਧ ਨੂੰ ਪ੍ਰਣਾਮ” ਉਤੇ ਪ੍ਰਿੰਸੀਪਲ ਸੁਰਿੰਦਰ ਕੌਰ ਬਰਾੜ ਅਤੇ ਬੀਬੀ ਗੁਰਦੀਸ਼ ਕੌਰ ਗਰੇਵਾਲ ਨੇ ਖੋਜ ਭਰਪੂਰ ਪਰਚੇ ਪੜ੍ਹ ਕੇ ਗਾਗਰ ਵਿੱਚ ਸਾਗਰ ਭਰ ਦਿੱਤਾ। ਸਿਰਦਾਰ ਜੀ ਦੇ ਦੁਖੀ ਹਿਰਦੇ ‘ਚੋਂ ਨਿਕਲੀਆਂ ਵਿਅੰਗ ਸਤਰਾਂ ਇਕ ਕਬਿੱਤ ਦੇ ਰੂਪ ਵਿੱਚ,ਚਮਕੌਰ ਸਿੰਘ ਸੇਖੋਂ ਨੇ ਪੇਸ਼ ਕਰਕੇ ਚੰਗੀ ਵਾਹ ਵਾਹ ਖੱਟੀ। ਪੁਸਤਕ ਰਲੀਜ਼ ਤੋਂ ਪਹਿਲਾਂ ਸਿਰਦਾਰ ਸਾਹਿਬ ਦੇ ਪਰਿਵਾਰਕ ਜੀਅ (ਭਾਣਜੇ ਤੇ ਭਾਣਜੀਆਂ) ਜਿਹਨਾਂ ਵਿੱਚ ਸੂਰਤ ਸਿੰਘ ਗਰੇਵਾਲ, ਜੋਗਿੰਦਰ ਸਿੰਘ ਗਰੇਵਾਲ, ਗੁਰਦੀਪ ਕੌਰ ਸਿੱਧੂ, ਜੋਗਿੰਦਰ ਕੌਰ ਢੱਟ, ਰਾਜਵਿੰਦਰ ਕੌਰ ਤੱਖਰ ਤੇ ਸੁਰਿੰਦਰ ਕੌਰ ਭੁੱਲਰ ਨੂੰ ਫੁੱਲਾਂ ਦੇ ਹਾਰਾਂ ਨਾਲ ਸਨਮਾਨਿਤ ਕੀਤਾ ਗਿਆ। ਦਲਜੀਤ ਸਿੰਘ ਸੰਧੂ ਸਾਬਕਾ ਪ੍ਰਧਾਨ ਰੌਸ ਸਟਰੀਟ ਸਿੱਖ ਟੈਂਪਲ ਵੈਨਕੂਵਰ ਵਲੋਂ,ਜੈਤੇਗ ਸਿੰਘ ਅਨੰਤ ਦੁਆਰਾ ਸੰਪਾਦਿਤ, ਸਿਰਦਾਰ ਸਾਹਿਬ ਦੀ ਰਚਿਤ ਪੁਸਤਕ ਨੂੰ ਤਾੜੀਆਂ ਦੀ ਗੂੰਜ ਵਿੱਚ ਲੋਕ ਅਰਪਣ ਕੀਤਾ ਗਿਆ।

ਪੰਜਾਬੀ ਸੱਥ ਪਰਥ ਦਾ ਪਲੇਠਾ ਇਕੱਠ……… ਹਰਲਾਲ ਸਿੰਘ ਬੈਂਸ

ਪੰਜਾਬੀ ਸੱਥ ਆਸਟ੍ਰੇਲੀਆ ਦੇ ਸਰਪ੍ਰਸਤ ਗਿ. ਸੰਤੋਖ ਸਿੰਘ ਜੀ ਦੀ ਅਗਵਾਈ ਅਤੇ ਪ੍ਰੇਰਨਾ ਨਾਲ਼, ਪਰਥ ਵਿਚ ਪੰਜਾਬੀ ਪਿਆਰਿਆਂ ਵੱਲੋਂ ਪਹਿਲ ਪਲੇਠੀ ਦਾ ਇਕੱਠ ਕੀਤਾ ਗਿਆ। ਇਹ ਇਕੱਠ ਪਰਥ ਦੀ ਵਸਨੀਕ ਅਤੇ ਪੰਜਾਬੀ ਸਾਹਿਤ ਅਤੇ ਸਮਾਜ ਵਿਚ ਜਾਣੀ ਪਛਾਣੀ ਹਸਤੀ, ਬੀਬੀ ਸੁਖਵੰਤ ਕੌਰ ਪਨੂੰ ਜੀ ਦੀ ਪ੍ਰਧਾਨਗੀ ਹੇਠ ਹੋਇਆ।

ਸੱਥ ਸ਼ਬਦ ਦੇ ਅਰਥ ਆਮ ਤੌਰ ਤੇ ਮੋਹਤਬਰ ਅਤੇ ਸੰਜੀਦਾ ਬੰਦਿਆਂ ਦੁਆਰਾ ਮਿਲ਼ ਬੈਠ ਕੇ ਵਿਚਾਰਾਂ ਕਰਨ ਦੇ ਰੂਪ ਵਿਚ ਸਮਝੇ ਜਾਂਦੇ ਹਨ। ਉਹਨਾਂ ਦੇ ਬਹਿਣ ਵਾਲ਼ੀ ਥਾਂ ਨੂੰ ਪਿੰਡਾਂ ਵਿਚ ਸੱਥ ਆਖਦੇ ਹਨ। ਪੰਜਾਬ ਵਿਚ ਸਾਹਿਤਕ ਸੱਥਾਂ ਦੀ ਪੁਨਰ ਸੁਰਜੀਤੀ ਦਾ ਮੁਢ ਅੱਜ ਤੋਂ ਤਿੰਨ ਕੁ ਦਹਾਕੇ ਪਹਿਲਾਂ; ਆਪਣੀ ਬੋਲੀ, ਵਿਰਾਸਤ, ਸਭਿਆਚਾਰ, ਸਾਹਿਤ ਵਾਤਾਵਰਣ, ਕਲਾ, ਫਲਸਫੇ ਅਤੇ ਪੰਜਾਬੀ ਭਾਈਚਾਰੇ ਨੂੰ ਦਰਪੇਸ਼ ਕਈ ਹੋਰ ਭਖਦੇ ਮੁੱਦਿਆਂ ਨੂੰ ਲੈ ਕੇ ਹੋਇਆ।

ਨੌਟਿੰਘਮ ‘ਚ ਨੌਜਵਾਨ ਪੰਜਾਬੀ ਗਜ਼ਲਗੋ ਰਾਜਿੰਦਰਜੀਤ ਦਾ ਸਨਮਾਨ……… ਸਨਮਾਨ ਸਮਾਰੋਹ / ਸੰਤੋਖ ਧਾਲੀਵਾਲ

ਬੀਤੇ ਦਿਨੀਂ ਨੌਟਿੰਘਮ ਪੰਜਾਬੀ ਅਕੈਡਮੀ ਵਲੋਂ ਇੰਡੀਅਨ ਕਮਿਊਨਿਟੀ ਸੈਂਟਰ, ਏਸ਼ੀਅਨ ਆਰਟਸ ਕੌਂਸਲ ਤੇ 50+ ਐਸੋਸੀਏਸ਼ਨ ਦੇ ਸਹਿਯੋਗ ਨਾਲ ਸੈਮੀਨਾਰ ਤੇ ਬਹੁਭਾਸ਼ੀ ਕਵੀ ਦਰਬਾਰ ਆਯੋਜਿਤ ਕੀਤਾ ਗਿਆ।

ਪਹਿਲੇ ਸੈਸ਼ਨ ‘ਚ ‘ਪਰਦੇਸਾਂ ‘ਚ ਪੰਜਾਬੀ ਬੋਲੀ ਦਾ ਭਵਿਖ’ ਵਿਸ਼ੇ ‘ਤੇ ਵਿਚਾਰ ਚਰਚਾ ਕਰਵਾਈ ਗਈ, ਜਿਸ ‘ਚ ਹਾਜ਼ਰ ਲੋਕਾਂ ਨੇ ਇਸ ਬਹੁਤ ਹੀ ਗੰਭੀਰ ਮੁੱਦੇ ਤੇ ਆਪਣੀਆਂ ਸ਼ੰਕਾਵਾਂ ਜ਼ਾਹਿਰ ਕਰਦਿਆਂ ਕਈ ਸਵਾਲ ਉਠਾਏ। ਜਵਾਬ ਦੇਣ ਲਈ ਮੰਚ ‘ਤੇ ਨਵੀਂ ਪੰਜਾਬੀ ਕਵਿਤਾ ਦੇ ਮੂਹਰਲੀ ਕਤਾਰ ਦੇ ਕਵੀ ਤੇ ਬੁੱਧੀਜੀਵੀ ਵਰਿੰਦਰ ਪਰਿਹਾਰ, ਪੰਜਾਬੀ ਭਾਸ਼ਾ ਨੂੰ ਆਪਣੀ ਖੋਜ ਦਾ ਵਿਸ਼ਾ ਬਣਾਉਣ ਵਾਲੇ ਡਾ. ਮੰਗਤ ਰਾਮ ਭਾਰਦਵਾਜ, ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਪ੍ਰਨਾਏ ਯੂਰਪੀਅਨ ਪੰਜਾਬੀ ਸੱਥ ਦੇ ਸੰਚਾਲਕ ਮੋਤਾ ਸਿੰਘ ਸਰਾਏ ਤੇ ਅੱਧੀ ਸਦੀ ਤੋਂ ਉਪਰ ਲੋਕਾਂ ‘ਚ ਵਿਚਰਨ ਵਾਲੇ ਤੇ ਉਨ੍ਹਾਂ ਦੀਆਂ ਔਕੜਾਂ ਨਾਲ ਨਜਿਠਣ ਵਾਲੇ ਇੰਡੀਅਨ ਵਰਕਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਵਤਾਰ ਜੌਹਲ ਸਟੇਜ ‘ਤੇ ਸਸ਼ੋਭਿਤ ਸਨ। ਇਸ ਭਖਵੀਂ ਤੇ ਗੰਭੀਰ ਵਿਚਾਰ ਚਰਚਾ ਨੂੰ ਪਿਛਲੇ ਪੱਚੀਆਂ ਸਾਲਾਂ ਤੋਂ ਮੀਡੀਆ ਨਾਲ ਜੁੜੇ ਤੇ ਰੇਡੀਓ ਤੋਂ ਹਰ ਰੋਜ਼ ਵਿਚਾਰ ਚਰਚਾ ਦਾ ਪ੍ਰੋਗਰਾਮ ਕਰਨ ਵਾਲੇ ਪੰਜਾਬੀ ਸਾਹਿਤਕਾਰ ਡਾ. ਸਾਥੀ ਲੁਧਿਆਣਵੀ ਨੇ ਸੰਚਾਲਿਤ ਕੀਤਾ। ਇਕ ਇਕ ਕਿਤਾਬ ਤੇ ਤਿੰਨ ਤਿੰਨ ਪਰਚੇ ਪੜ੍ਹਾ ਕੇ ਆਪਣੀ ਬੱਲੇ ਬੱਲੇ ਕਰਵਾਉਣ ਦੀ ਬਜਾਏ ਇਹ ਇਕ ਨਵਾਂ ਤਜ਼ਰਬਾ ਸੀ, ਜਿਸਨੂੰ ਹਰ ਇਕ ਨੇ ਸਲਾਹਿਆ ਤੇ ਸਾਥੀ ਲੁਧਿਆਣਵੀ ਦੀ ਸ਼ਖਸੀਅਤ ਤੇ ਇਹੋ ਜਿਹੀਆਂ ਚਰਚਾਵਾਂ ਨੂੰ ਸੰਚਾਲਿਤ ਕਰਨ ਦੀ ਉਸਦੀ ਕਾਬਲੀਅਤ ਨੇ ਹੋਰ ਵੀ ਬਹੁ-ਚਰਚਿਤ ਤੇ ਸਾਰਥਿਕ ਬਣਾ ਦਿੱਤਾ।