ਆਸਟ੍ਰੇਲੀਆ
ਦੇ ਛੋਟੇ ਜੇਹੇ ਰਮਣੀਕ ਸ਼ਹਿਰ ਗ੍ਰਿਫਥ ਵਿੱਚ ਜੂਨ ਚਰਾਸੀ ਦੇ ਸਾਕੇ ਦੀ ਯਾਦ ਵਿੱਚ ਖੇਡ
ਮੇਲੇ ਦਾ ਪਹਿਲਾ ਦਿਨ ਸੀ । ਪਿਛਲੇ ਸਾਲ ਵਾਂਗ ਤੇਜਸ਼ਦੀਪ ਸਿੰਘ ਅਜਨੌਦਾ, ਸ਼ਮਿੰਦਰ ਸਿੰਘ
ਸੇਖੋਂ ਤੇ ਖਮਾਣੋ ਵਾਲਾ ਵਾਲੀਬਾਲ ਖਿਡਾਰੀ ਅਮਨਦੀਪ ਸਿੰਘ ਮੱਲ੍ਹੀ ਅਸੀਂ ਚਾਰੇ ਗਰਾਉਂਡ
ਦੇ ਨੇੜੇ ਪਹੁੰਚੇ ਤਾਂ ਵੇਖ ਕੇ ਅਸ਼ ਅਸ਼ ਕਰ ਉਠੇ । ਆਸਟ੍ਰੇਲੀਆ ਵਸਦਾ ਪੰਜਾਬੀ ਭਾਈਚਾਰਾ
ਅਤੇ ਖੇਡ ਸਭਿਆਚਾਰ ਨੂੰ ਮੋਹ ਕਰਨ ਵਾਲਾ ਤਬਕਾ ਅੱਤ ਦੀ ਸਰਦੀ ਵਿਚ ਬੜੇ ਉਮੰਗ ਸਹਿਤ
ਸ਼ਾਮਲ ਹੋ ਰਿਹਾ ਸੀ ।ਅਜੇ ਸਵੇਰ ਦੇ ਸਾਢੇ ਕੁ ਦਸ ਹੀ ਵੱਜੇ ਸਨ ਕਿ ਕਾਰ ਪਾਰਕਿੰਗ ਭਰ ਗਈ
ਸੀ । ਮੈਦਾਨ ਦੇ ਦੁਆਲੇ ਬਣੀ ਖੂਬਸੁਰਤ ਖੁੱਲੀ ਸੜਕ ਤੇ ਬੜੀ ਸੁਚੱਜੇ ਢੰਗ ਨਾਲ ਰੰਗ
ਬਰੰਗੀਆਂ ਗੱਡੀਆਂ ਰੁਕ ਰਹੀਆਂ ਸਨ ।
ਗੁਰੂ ਘਰ ਦੀਆਂ ਵੱਡੀਆਂ ਬਖਸ਼ਿਸ਼ਾਂ । ਬਲਿਹਾਰੇ ਤੇਰੇ ਸਿੱਖਾਂ ਸੇਵਕਾਂ ਦੇ ।ਸਾਰਾ ਖਾਣ ਪੀਣ ਦਾ ਪ੍ਰਬੰਧ ਗੁਰਦੁਆਰਾ ਸਿੰਘ ਸਭਾ ਗ੍ਰਿਫਥ ਤੇ ਲੋਕਲ ਸੰਗਤਾਂ ਵੱਲੋਂ ।ਜਾਣ ਸਾਰ ਨਾਸ਼ਤੇ ਦਾ ਪ੍ਰਬੰਧ ।ਫਲ ਫਰੂਟ, ਸ਼ੁੱਧ ਬਰਫੀ ਤੇ ਗਰਮ ਗਰਮ ਟਿੱਕੀਆਂ ਸਮੋਸਿਆਂ ਦੇ ਨਾਲ ਕਰਾਰੇ ਛੋਲੇ, ਲੱਡੂ ਤੇ ਨਮਕੀਨੀ ਪਕਵਾਨ, ਕੜੱਕ ਭਾਫਾਂ ਛਡਦੀ ਚਾਹ ਨਾਲ ਵਰਤਾਏ ਜਾ ਰਹੇ ਸਨ । ਕੋਈ ਸ਼ੋਰ ਨਹੀਂ, ਕੋਈ ਧੱਕਮ ਧੱਕਾ ਨਹੀਂ ਬਹੁਤ ਹੀ ਸਲੀਕੇ ਨਾਲ ਲਾਈਨ ਬਣਾ ਕੇ ਚਾਹਵਾਨ ਪਲੇਟਾਂ ‘ਚ ਪੁਆ ਕੇ ਪਿਛੇ ਹਟਦੇ ਜਾਂਦੇ ਸਨ । ਫਿਰ ਸਭ ਲਈ ਲੰਗਰ ਦਾ ਪ੍ਰ੍ਬੰਧ ਸੀ ਤੇ ਦੋਨੋਂ ਦਿਨ 9-10 ਜੂਨ ਦੇ ਦਿਨ ਇਹ ਸਿਲਸਲਾ ਜਾਰੀ ਰਿਹਾ ।