ਗੁਰਦੁਆਰਾ ਰੀਵਸਵੀ ਵੱਲੋਂ ਸਿੱਖੀ ਨੂੰ ਘਰ-ਘਰ ਪਹੁੰਚਾਉਣ ਵਾਲਿਆਂ ਨੂੰ ਸਨਮਾਨਿਤ.......... ਸਨਮਾਨ ਸਮਾਰੋਹ / ਹਰਕੀਰਤ ਸਿੰਘ ਸੰਧਰ

ਸਿਡਨੀ : ਗੁਰਦੁਆਰਾ ਰੀਵਸਵੀ ਵੱਲੋਂ ਸਿੱਖੀ ਨੂੰ ਘਰ-ਘਰ ਪਹੁੰਚਾਉਣ ਅਤੇ ਬੱਚਿਆਂ ਨੂੰ ਗੁਰਮਤਿ ਨਾਲ ਜੋੜਨ ਲਈ ਸਵਰਨ ਸਿੰਘ ਅਤੇ ਹਰਮਨ ਰੇਡੀਓ ਤੋਂ ਮਨਿੰਦਰਪਾਲ ਨੂੰ ਸਨਮਾਨਿਤ ਕੀਤਾ ਗਿਆ। ਗੁਰਦੁਆਰਾ ਪ੍ਰਧਾਨ ਮਹਿੰਦਰ ਸਿੰਘ ਬਿੱਟਾ ਨੇ ਕਿਹਾ ਕਿ ਸਿਡਨੀ ਦੇ ਬੱਚਿਆਂ ਨੂੰ ਗੁਰੂ ਸਿਮਰਨ ਨਾਲ ਜੋੜਨ ਅਤੇ ਅੰਮ੍ਰਿਤ ਛਕਾਉਣ ਦਾ ਕਾਰਜ ਸਵਰਨ ਸਿੰਘ ਨੇ ਸ਼ੁਰੂ ਕੀਤਾ ਹੈ। ਗੁਰਦੁਆਰਾ ਸਾਹਿਬ ਵਿਚ ਹਰ ਤੀਸਰੇ ਮਹੀਨੇ ਸਵਰਨ ਸਿੰਘ ਵੱਲੋਂ ਅੰਮ੍ਰਿਤ ਸੰਚਾਰ ਕੀਤਾ ਜਾਂਦਾ ਹੈ। 200 ਤੋਂ ਉੱਪਰ ਛੋਟੇ ਬੱਚੇ ਸਵੇਰੇ ਨਿਤਨੇਮ ਦਾ ਪਾਠ ਕਰਦੇ ਹਨ। ਹਰਮਨ ਰੇਡੀਓ ਵੱਲੋਂ ਰੀਵਸਵੀ ਗੁਰਦੁਆਰਾ ਤੋਂ 24 ਘੰਟੇ ਸਿੱਧਾ ਗੁਰਬਾਣੀ ਦਾ ਪ੍ਰਸਾਰਨ ਪੂਰੀ ਦੁਨੀਆ ਵਿਚ ਸਰਵਣ ਕੀਤਾ ਜਾਂਦਾ ਹੈ। ਇਹ ਪਹਿਲਾ ਰੇਡੀਓ ਹੈ ਜੋ ਸਿਡਨੀ ਤੋਂ ਪਹਿਲਾਂ ਪੰਜਾਬੀ 24 ਘੰਟੇ ਗੁਰਬਾਣੀ ਦਾ ਪ੍ਰਸਾਰਨ ਪੇਸ਼ ਕਰਦਾ ਹੈ।
****

ਪਿੰਡ ਹਰੀਕੇ ਕਲਾਂ ਵਿਖੇ ਨਿੰਦਰ ਘੁਗਿਆਣਵੀ, ਮਨਦੀਪ ਖੁਰਮੀ, ਰਣਜੀਤ ਬਾਵਾ ਤੇ ਅਤਰਜੀਤ ਸਨਮਾਨੇ ਗਏ..........ਸਨਮਾਨ ਸਮਾਰੋਹ / ਮਿੰਟੂ ਖੁਰਮੀ ਹਿੰਮਤਪੁਰਾ

ਖਿਡਾਰੀਆਂ ਦੇ ਮੇਲੇ 'ਚ ਲਿਖਾਰੀਆਂ ਦਾ ਸਨਮਾਨ।
ਪਿੰਡ ਹਰੀਕੇ ਕਲਾਂ (ਮੁਕਤਸਰ ਸਾਹਿਬ) ਵਿਖੇ ਪ੍ਰਵਾਸੀ ਭਾਰਤੀ ਧਰਮਪਾਲ ਸਿੰਘ ਧੰਮਾ, ਕਰਨ ਬਰਾੜ ਆਸਟ੍ਰੇਲੀਆ ਅਤੇ ਸਾਥੀਆਂ ਦੇ ਸਹਿਯੋਗ ਨਾਲ ਬਾਬਾ ਲੰਗਰ ਸਿੰਘ ਸਪੋਰਟਸ ਕਲੱਬ ਦੇ ਪ੍ਰਧਾਨ ਸੁਰਜੀਤ ਸਿੰਘ ਬਰਾੜ ਦੀ ਅਗਵਾਈ ਵਿੱਚ ਤਿੰਨ ਰੋਜ਼ਾ ਖੇਡ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਖੇਡ ਮੇਲੇ ਦੀ ਵਿਲੱਖਣਤਾ ਸੀ ਕਿ ਇਸ ਖੇਡ ਮੇਲੇ ਦੌਰਾਨ ਖਿਡਾਰੀਆਂ ਦੇ ਨਾਲ ਨਾਲ ਲਿਖਾਰੀਆਂ ਨਿੰਦਰ ਘੁਗਿਆਣਵੀ, ਮਨਦੀਪ ਖੁਰਮੀ ਹਿੰਮਤਪੁਰਾ, ਰਣਜੀਤ ਬਾਵਾ ਮਾਛੀਕੇ ਅਤੇ ਕਹਾਣੀਕਾਰ ਅਤਰਜੀਤ ਜੀ ਦਾ ਸਨਮਾਨ ਕੀਤਾ ਗਿਆ। 

ਹਿੰਮਤਪੁਰਾ ਡੌਟ ਕੌਮ ਰਾਹੀਂ ਪਿੰਡ ਨੂੰ ਵਿਸ਼ਵ ਦੇ ਨਕਸ਼ੇ 'ਤੇ ਉਭਾਰਨ ਬਦਲੇ ਮਨਦੀਪ ਖੁਰਮੀ ਦਾ ਪਿੰਡ ਵਾਸੀਆਂ ਵੱਲੋਂ ਸਨਮਾਨ......... ਸਨਮਾਨ ਸਮਾਰੋਹ / ਮਿੰਟੂ ਖੁਰਮੀ ਹਿੰਮਤਪੁਰਾ

ਆਖਰੀ ਸਾਹ ਤੱਕ ਮਾਂ ਬੋਲੀ ਤੇ ਜਨਮਭੂਮੀ ਲਈ ਕਲਮ ਫੜ੍ਹੀ ਰੱਖਾਂਗਾ-ਖੁਰਮੀ
ਨਿਹਾਲ ਸਿੰਘ ਵਾਲਾ : ਪਿੰਡ ਹਿੰਮਤਪੁਰਾ ਦੇ ਜੰਮਪਲ ਲੇਖਕ ਤੇ ਪੱਤਰਕਾਰ ਮਨਦੀਪ ਖੁਰਮੀ ਹਿੰਮਤਪੁਰਾ (ਹਾਲ ਆਬਾਦ ਇੰਗਲੈਂਡ) ਦਾ ਪਿੰਡ ਪਹੁੰਚਣ 'ਤੇ ਹਿੰਮਤਪੁਰਾ ਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਜਿ਼ਕਰਯੋਗ ਹੈ ਕਿ ਮਨਦੀਪ ਖੁਰਮੀ ਨੇ ਆਪਣੇ ਪਿੰਡ ਨੂੰ ਇੰਟਰਨੈੱਟ ਯੁਗ ਦੇ ਹਾਣ ਦਾ ਬਣਾ ਕੇ ਪਿੰਡ ਦੀ ਵੈੱਬਸਾਈਟ ਹਿੰਮਤਪੁਰਾ ਡੌਟ ਕੌਮ ਰਾਹੀਂ ਵਿਸ਼ਵ ਭਰ ਦੇ ਪੰਜਾਬੀ ਅਖ਼ਬਾਰਾਂ ਅਤੇ ਨਰੋਏ ਸਾਹਿਤ ਦੇ ਖ਼ਜ਼ਾਨੇ ਵਜ਼ੋਂ ਵਿਸ਼ਵ ਦੇ ਨਕਸ਼ੇ 'ਤੇ ਉਭਾਰਿਆ ਹੈ। ਇਸ ਬਦਲੇ ਪਿੰਡ ਵਾਸੀਆਂ ਵੱਲੋਂ ਨਾਮਧਾਰੀ ਸੰਤ ਬਾਬਾ ਜ਼ੋਰਾ ਸਿੰਘ ਨਾਮਧਾਰੀ ਜੀ ਦੀ ਰਹਿਨੁਮਾਈ ਅਤੇ ਮਿਸਤਰੀ ਬਲਜੀਤ ਸਿੰਘ ਕਰਾਹਾਂ ਵਾਲਿਆਂ ਦੀ ਅਗਵਾਈ ਵਿੱਚ ਵਿਸ਼ਾਲ ਸਨਮਾਨ ਸਮਾਰੋਹ ਦਾ ਆਯੋਜ਼ਨ ਕੀਤਾ ਗਿਆ।

ਸ੍ਰੀ ਗੁਰੂ ਹਰਿ ਰਾਇ ਸਾਹਿਬ ਕਾਲਜ ਫਾਰ ਵਿਮੈੱਨ ਹਰੀਆਂ ਵੇਲਾਂ ਚੱਬੇਵਾਲ ਵਿਖੇ ਰਾਸ਼ਟਰੀ ਸੈਮੀਨਾਰ........ ਸੈਮੀਨਾਰ / ਪਰਮਿੰਦਰ ਸਿੰਘ ਤੱਗੜ (ਡਾ.)


ਚੱਬੇਵਾਲ : ਲੜਕੀਆਂ ਦੇ ਸੁਨਹਿਰੇ  ਭਵਿੱਖ ਦੀ ਕਾਮਨਾ ਨਾਲ ਪੰਥ ਰਤਨ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਦੀ ਸਰਪ੍ਰਸਤੀ ਹੇਠ ਚਲ ਰਹੇ ਸ੍ਰੀ ਗੁਰੂ ਹਰਿ ਰਾਇ ਸਾਹਿਬ ਕਾਲਜ ਫਾਰ ਵਿਮੈੱਨ ਹਰੀਆਂ ਵੇਲਾਂ ਚੱਬੇਵਾਲ ਵਿਖੇ ਕਾਲਜ ਵਿਕਾਸ ਕੌਂਸਲ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਹਿਯੋਗ ਨਾਲ 'ਪ੍ਰਵਾਸੀ ਪੰਜਾਬੀ ਸਾਹਿਤ ਅਤੇ ਸਿਧਾਂਤ' ਵਿਸ਼ੇ 'ਤੇ ਇੱਕ ਰੋਜ਼ਾ ਰਾਸ਼ਟਰੀ ਸੈਮੀਨਾਰ ਸੈਮੀਨਾਰ ਪ੍ਰਭਾਵਸ਼ਾਲੀ ਢੰਗ ਨਾਲ ਕਰਵਾਇਆ ਗਿਆ। ਸੈਮੀਨਾਰ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਉੱਪ-ਕੁਲਪਤੀ ਡਾ. ਐੱਸ. ਪੀ. ਸਿੰਘ ਨੇ ਕੀਤੀ। ਸੈਮੀਨਾਰ ਦੀ ਸ਼ੁਰੂਅਤ ਮੌਕੇ ਕਾਲਜ ਦੇ ਸਰਪ੍ਰਸਤ ਤੇ ਪ੍ਰਧਾਨ ਜਥੇਦਾਰ ਸੰਤ

ਪੰਜਾਬੀ ਯੂਨੀਵਰਸਿਟੀ ਵਿਖੇ ਤਿੰਨ ਰੋਜ਼ਾ ਅੰਤਰਰਾਸ਼ਟਰੀ ਪੰਜਾਬੀ ਵਿਕਾਸ ਕਾਨਫ਼ਰੰਸ ਹੋਈ……… ਪਰਮਿੰਦਰ ਸਿੰਘ ਤੱਗੜ (ਡਾ.)

ਪੰਜਾਬੀ ਭਾਸ਼ਾ ਦੇ ਵਿਕਾਸ ਨੂੰ ਸਮਰਪਿਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ ਤਿੰਨ ਰੋਜ਼ਾ ਅੰਤਰਰਾਸ਼ਟਰੀ ਪੰਜਾਬੀ ਵਿਕਾਸ ਕਾਨਫ਼ਰੰਸ ਕਰਵਾਈ ਗਈ, ਜਿਸ ਦੇ ਉਦਘਾਟਨੀ ਸੈਸ਼ਨ ਦੇ ਮੁੱਖ ਮਹਿਮਾਨ ਸਨ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਉਪ ਕੁਲਪਤੀ ਲੈਫ਼: ਜਨਰਲ ਡਾ. ਦਵਿੰਦਰ ਦਿਆਲ ਸਿੰਘ ਅਤੇ ਪ੍ਰਧਾਨਗੀ ਮੇਜ਼ਬਾਨ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਨੇ ਕੀਤੀ। ਆਪਣੇ ਉਦਘਾਟਨੀ ਭਾਸ਼ਨ ਵਿਚ ਡਾ. ਸਿੰਘ ਨੇ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਸੰਦਰਭ ਵਿਚ ਬਿਜਲਈ ਸਾਧਨਾਂ ਰਾਹੀਂ ਪੰਜਾਬੀ ਦੀ ਵਰਤੋਂ ਅਤੇ ਇੰਟਰਨੈਟ ਜ਼ਰੀਏ ਇਸ ਦੇ ਪਾਸਾਰ ’ਤੇ ਜ਼ੋਰ ਦਿੱਤਾ। ਡਾ. ਜਸਪਾਲ ਸਿੰਘ ਨੇ ਕਿਹਾ ਕਿ ਰੋਜ਼-ਮਰ੍ਹਾ ਦੇ ਕਾਰ-ਵਿਹਾਰ ਵਿਚ ਪੰਜਾਬੀ ਭਾਸ਼ਾ ਦੀ ਵਰਤੋਂ ਨੂੰ ਯਕੀਨੀ ਬਨਾਉਣ ਦੀ ਲੋੜ ਹੈ ਅਤੇ ਪੰਜਾਬੀ ਜ਼ੁਬਾਨ ਦੀ ਵਰਤੋਂ ਕੇਵਲ ਸਾਹਿਤ ਰਚਨਾ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ ਬਲਕਿ ਦੂਜੇ ਅਕਾਦਮਿਕ ਅਨੁਸ਼ਾਸਨਾਂ ਦੀ ਪੜ੍ਹਾਈ ਨੂੰ ਪੰਜਾਬੀ ਜ਼ੁਬਾਨ ਵਿਚ ਉਪਲਬਧ ਕਰਾਉਣਾ ਵੀ ਬੜਾ ਲਾਜ਼ਮੀ ਹੈ। ਆਪਣੇ ਕੁੰਜੀਵਤ ਭਾਸ਼ਣ ਵਿਚ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਡਾ. ਜਗਬੀਰ ਸਿੰਘ ਨੇ ਪ੍ਰਾਚੀਨ ਅਤੇ ਮਧਕਾਲੀ ਪੰਜਾਬੀ ਸਾਹਿਤ ਪਰੰਪਰਾ ਵਿਚ ਭਗਤ ਬਾਣੀ ਅਤੇ ਗੁਰਬਾਣੀ ਜਿਹੇ ਅਮੀਰ ਵਿਰਸੇ ਦੇ ਹਵਾਲੇ ਨਾਲ਼ ਗੱਲ ਕਰਦਿਆਂ ਕਿਹਾ ਕਿ ਹਾਸ਼ੀਏ ’ਤੇ ਵਸਦੇ ਲੋਕਾਂ ਨੇ ਜੇ ਆਪਣਾ ਜਿਉਣ ਬਿਹਤਰ ਬਨਾਉਣਾ ਹੈ ਤਾਂ ਉਨ੍ਹਾਂ ਨੂੰ ਆਪਣੀ ਭਾਸ਼ਾ ਅਤੇ ਸਭਿਆਚਾਰ ਨੂੰ ਦਿਲੋਂ ਅਪਨਾਉਣਾ ਪਵੇਗਾ। ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਵਰਿੰਦਰ ਵਾਲੀਆ ਨੇ ਨਾਭਾ ਤੇ ਪਟਿਆਲਾ ਰਿਆਸਤਾਂ ਦੁਆਰਾ ਪੰਜਾਬੀ ਭਾਸ਼ਾ ਵਿਚ ਪਾਏ ਯੋਗਦਾਨ ਦਾ ਜ਼ਿਕਰ ਕੀਤਾ। 

ਜਗਜੀਤ ਪਿਆਸਾ ਦਾ ਪਲੇਠਾ ਕਾਵਿ ਸੰਗ੍ਰਹਿ 'ਤੂੰ ਬੂਹਾ ਖੋਲ੍ਹ ਕੇ ਰੱਖੀਂ' ਲੋਕ ਅਰਪਿਤ......... ਪੁਸਤਕ ਰਿਲੀਜ਼ / ਅੰਮ੍ਰਿਤ ਅਮੀ

ਕੋਟਕਪੂਰਾ  : ਸਾਹਿਤ ਸਭਾ ਕੋਟਕਪੂਰਾ ਦੇ ਸੀਨੀਅਰ ਮੈਂਬਰ ਜਗਜੀਤ ਪਿਆਸਾ ਦਾ ਪਲੇਠਾ ਕਾਵਿ ਸੰਗ੍ਰਿਹ 'ਤੂੰ ਬੂਹਾ ਖੋਲ੍ਹ ਕੇ ਰੱਖੀਂ' ਨੂੰ ਅੱਜ ਇਕ ਸਾਹਿਤਕ ਸਮਾਗਮ ਦੌਰਾਨ ਲੋਕ ਅਰਪਣ ਕੀਤਾ ਗਿਆ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਕੋਟਕਪੂਰਾ ਵਿਖੇ ਹੋਏ ਇਸ ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਆਲੋਚਕ ਪ੍ਰੋਫ਼ੈਸਰ ਬ੍ਰਹਮ ਜਗਦੀਸ਼ ਸਿੰਘ, ਕਵੀ ਤਰਲੋਕ ਜੱਜ, ਪ੍ਰੋ: ਸਾਧੂ ਸਿੰਘ, ਸਭਾ ਦੇ ਸਰਪ੍ਰਸਤ ਜ਼ੋਰਾ ਸਿੰਘ ਸੰਧੂ, ਸਭਾ ਦੇ ਪ੍ਰਧਾਨ ਸ਼ਿਆਮ ਸੁੰਦਰ ਅਗਰਵਾਲ ਤੇ ਜਗਜੀਤ ਪਿਆਸਾ ਨੇ ਕੀਤੀ। ਸਭਾ ਦੇ ਪ੍ਰਧਾਨ ਅਗਰਵਾਲ ਨੇ ਸਭ ਨੂੰ ਜੀ ਆਇਆਂ ਕਿਹਾ। ਸਭਾ ਦੇ ਸਰਪ੍ਰਸਤ ਹਰਮਿੰਦਰ ਸਿੰਘ ਕੋਹਾਰ ਵਾਲਾ ਤੇ ਮਨਦੀਪ ਕੈਂਥ ਨੇ ਸਟੇਜ ਸੰਚਾਲਨ ਕੀਤਾ। ਪ੍ਰੋਫ਼ੈਸਰ ਬ੍ਰਹਮ ਜਗਦੀਸ਼ ਸਿੰਘ ਨੇ ਪੁਸਤਕ ਬਾਰੇ ਜਾਣ-ਪਛਾਣ ਕਰਵਾਈ।