ਹਾਂਗਕਾਂਗ ਦੇ ਪਲੇਠੇ ਨਾਵਲ “ਪੂਰਨ ਦਾ ਬਾਗ” ਦੀ ਘੁੰਡ ਚੁਕਾਈ……… ਪੁਸਤਕ ਰਿਲੀਜ਼ / ਢੁੱਡੀਕੇ

ਹਾਂਗਕਾਂਗ : ਪੰਜਾਬੀ ਚੇਤਨਾ ਅਤੇ ਸਟਾਰ ਵੇਵਜ ਵੱਲੋ ਹਾਂਗਕਾਂਗ ਦੇ ਪਲੇਠੇ ਨਾਵਲਕਾਰ ਬਲਦੇਵ ਸਿੰਘ ਬੁੱਧ ਸਿੰਘ ਵਾਲਾ ਦੇ ਨਾਵਲ 'ਪੂਰਨ ਦਾ ਬਾਗ' ਦਾ ਘੁੰਢ ਚੁਕਾਈ ਸਮਾਗਮ ਬੀਤੇ ਦਿਨੀ ਨਿਊ ਦਿੱਲੀ ਵਿੱਚ ਕਰਵਾਇਆ ਗਿਆ। ਸ: ਅਮਰਜੀਤ ਸਿੰਘ ਸੰਪਾਦਕ 'ਪੰਜਾਬੀ ਚੇਤਨਾ' ਨੇ ਆਏ ਹੋਏ ਸਾਰੇ  ਪਤਵੰਤੇ ਸੱਜਣਾਂ ਨੂੰ ਜੀ ਅਇਆ ਕਹਿੰਦਿਆਂ ਕਿਹਾ ਕਿ ਇਸ ਸਮਾਗਮ ਦਾ ਮਕਸਦ ਹੈ ਕਿ ਇਸ ਰਾਹੀਂ ਨੌਜਵਾਨ ਆਪਣੀਆਂ ਕਲਾਤਮਿਕ ਭਾਵਨਾਵਾਂ ਦਾ ਪ੍ਰਦਰਸ਼ਨ ਕਰ ਸਕਣ। ਇਸ ਮੌਕੇ ਉੱਘੇ ਆਲੋਚਕ ਅਤੇ ਪੱਤਰਕਾਰ ਮਾਸਟਰ ਜਗਤਾਰ ਸਿੰਘ ਗਿੱਲ 'ਢੁੱਡੀਕੇ' ਨੇ 'ਪੂਰਨ ਦਾ ਬਾਗ' ਦੇ ਲੇਖਕ ਸ: ਬਲਦੇਵ ਸਿੰਘ ਬੁੱਧ ਸਿੰਘ ਵਾਲਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਨਾਵਲ ਵਿੱਚ ਨਾਵਲਕਾਰ ਨੇ  ਫੌਜ ਦੀ ਨੌਕਰੀ ਤੋਂ ਲੈ ਕੇ ਅੱਜ ਜਿੰਦਗੀ ਵਿਚ ਵਾਪਰੀਆਂ ਘਟਨਾਵਾਂ ਨੂੰ ਵਧੀਆ ਤਰੀਕੇ ਨਾਲ ਕਲਮਬੱਧ ਕੀਤਾ ਹੈ। ਇਸ ਉਪਰੰਤ ਸ: ਭਿੰਦਾ ਮਾਨ (ਬੂੱਘੀਪੁਰਾ) ਪ੍ਰਧਾਨ ਪੰਜਾਬ ਯੂਥ ਕਲੱਬ, ਗੀਤਕਾਰ ਜੱਸੀ ਤੁੱਗਲਵਾਲਾ, ਮਾਸਟਰ ਜਗਤਾਰ ਸਿੰਘ ਗਿੱਲ ‘ਢੁੱਡੀਕੇ’, ਸ੍ਰ: ਜੁਝਾਰ ਸਿੰਘ (ਹਾਂਗਕਾਂਗ ਸਿੱਖ ਐਸੋਸੀਏਸਨ) ਅਤੇ ਅਮਰਜੀਤ ਸਿੰਘ 'ਪੰਜਾਬੀ ਚੇਤਨਾ' ਵੱਲੋ ਸਾਂਝੇ ਤੌਰ ਤੇ ਨਾਵਲ 'ਪੂਰਨ ਦਾ ਬਾਗ' ਦੀ ਘੁੰਡ ਚਕਾਈ ਰਸਮ ਅਦਾ ਕੀਤੀ ਗਈ। ਨਾਵਲਕਾਰ ਸ: ਬੁੱਧ ਸਿੰਘ ਵਾਲਾ ਨੇ ਖੁਸ਼ੀ ਸਹਿਤ ਭਾਵਕ ਹੁੰਦਿਆਂ ਸਭ ਦਾ  ਤਹਿ ਦਿਲੋਂ ਧੰਨਵਾਦ ਕੀਤਾ। 

ਡਾ. ਸੁਤਿੰਦਰ ਸਿੰਘ ਨੂਰ ਦੀ ਜੰਮਣ ਭੋਂਇ ਕੋਟਕਪੂਰਾ ਵਿਖੇ ਹੋਇਆ ‘ਨੂਰ ਸਿਮਰਤੀ ਸਮਾਗਮ’......... ਪਰਮਿੰਦਰ ਸਿੰਘ ਤੱਗੜ (ਡਾ.)


ਪੰਜਾਬੀ ਦੇ ਜਗਤ ਪ੍ਰਸਿਧ ਵਿਦਵਾਨ ਅਤੇ ਕੋਟਕਪੂਰੇ ਦੇ ਜੰਮਪਲ਼ ਡਾ. ਸੁਤਿੰਦਰ ਸਿੰਘ ਨੂਰ ਦੀਆਂ ਪ੍ਰਾਪਤੀਆਂ ਤੇ ਯਾਦਾਂ ਨੂੰ ਸਮਰਪਿਤ ‘ਡਾ. ਸੁਤਿੰਦਰ ਸਿੰਘ ਨੂਰ ਸਿਮਰਤੀ ਸਮਾਗਮ’ ਪੀਪਲਜ਼ ਫ਼ੋਰਮ ਅਤੇ ਪੰਜਾਬੀ ਅਕਾਦਮੀ ਦਿੱਲੀ ਵੱਲੋਂ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਕੋਟਕਪੂਰਾ ਦੇ ਲੈਕਚਰ ਹਾਲ ਵਿਚ ਕਰਵਾਇਆ ਗਿਆ। ਪ੍ਰਧਾਨਗੀ ਮੰਡਲ ਵਿਚ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਤੇ ਪ੍ਰੋਫ਼ੈਸਰ ਡਾ. ਜਗਬੀਰ ਸਿੰਘ, ਸ਼ਾਇਰ ਡਾ. ਸੁਰਜੀਤ ਪਾਤਰ, ਫ਼ਿਲਮ ਸਕ੍ਰਿਪਟ ਲੇਖਕ ਅਮਰੀਕ ਗਿੱਲ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਮੁਖੀ ਤੇ ਪ੍ਰੋਫ਼ੈਸਰ ਡਾ. ਰਾਜਿੰਦਰਪਾਲ ਸਿੰਘ ਬਰਾੜ ਅਤੇ ਡਾ. ਅਮਰਜੀਤ ਸਿੰਘ ਗਰੇਵਾਲ ਸ਼ਾਮਲ ਸਨ। ਅਰੰਭ ਵਿਚ ਰਾਜਪਾਲ ਸਿੰਘ ਨੇ ਜੀ ਆਇਆਂ ਨੂੰ ਕਹਿਣ ਦੀ ਰਸਮ ਅਦਾ ਕੀਤੀ ਅਤੇ ਸਮਾਗਮ ਦੇ ਮਨੋਰਥ ਸਬੰਧੀ ਚਰਚਾ ਕੀਤੀ। ਡਾ. ਜਗਬੀਰ ਸਿੰਘ ਨੇ ਆਪਣੇ ਕੁੰਜੀਵਤ ਭਾਸ਼ਣ ਵਿਚ ਡਾ. ਨੂਰ ਦੀ ਸ਼ਖ਼ਸੀਅਤ ਦੀਆਂ ਪਰਤਾਂ ਦਾ ਖ਼ੁਲਾਸਾ ਕਰਦਿਆਂ ਕਿਹਾ ਕਿ ਡਾ. ਨੂਰ ਕੋਟਕਪੂਰੇ ਵਿਚ ਇਕ ਵਿਅਕਤੀ ਵਜੋਂ ਅੱਖਾਂ ਖੋਲ੍ਹ ਕੇ ਸਾਹਿਤ ਜਗਤ ਵਿਚ ਇਕ ਵਰਤਾਰਾ ਬਣਕੇ ਵਿਚਰੇ। ਉਨ੍ਹਾਂ ਦੀ ਲਾਮਿਸਾਲ ਘੇਰਾਬੰਦੀ ਦੀਆਂ ਕਈ ਮਿਸਾਲਾਂ ਡਾ. ਜਗਬੀਰ ਸਿੰਘ ਨੇ ਪੇਸ਼ ਕਰਦਿਆਂ ਉਨ੍ਹਾਂ ਦੇ ਸਾਹਿਤਕ ਅਤੇ ਪ੍ਰਬੰਧਕੀ ਕੱਦ ਦਾ ਅੰਦਾਜ਼ਾ ਲੁਆਇਆ। 

ਪੰਜਾਬੀ ਗ਼ਜ਼ਲ ਦੇ ਨਾਮਵਰ ਹਸਤਾਖਰ- ਸ। ਸ਼ਮਸ਼ੇਰ ਸਿੰਘ ਸੰਧੂ ਦਾ ਸਨਮਾਨ ਸਮਾਰੋਹ..........ਸਨਮਾਨ ਸਮਾਰੋਹ / ਸੁਰਿੰਦਰ ਗੀਤ

ਕੈਲਗਰੀ : ਪੰਜਾਬੀ ਸਾਹਿਤ ਸਭਾ ਕੈਲਗਰੀ ਵਲੋਂ ਪੰਜਾਬੀ ਜਗਤ ਦੇ ਪ੍ਰਸਿੱਧ ਸਾਹਿਤਕਾਰ ਅਤੇ ਗ਼ਜਲ਼ਕਾਰ ਦਾ ਸ। ਸ਼ਮਸ਼ੇਰ ਸਿੰਘ ਸੰਧੂ ਦੀਆਂ ਸਾਹਿਤਕ ਪ੍ਰਾਪਤੀਆਂ, ਪੰਜਾਬੀ ਬੋਲੀ ਦੇ ਵਾਧੇ ਅਤੇ ਪੰਜਾਬੀ ਸਾਹਿਤ ਵਿੱਚ ਪਾਏ ਵਡਮੁੱਲੇ ਯੋਗਦਾਨ ਲਈ ਕੈਲਗਰੀ ਦੇ ਪਾਈਨਰਿਜ਼ ਕਮਿਊਨਿਟੀ ਹਾਲ ਵਿਚ ਇਕ ਸ਼ਾਨਦਾਰ ਸਨਮਾਨ ਸਮਾਰੋਹ ਅਯੋਜਿਤ ਕੀਤਾ ਗਿਆ। ਇਸ ਸਮਾਗਮ ਵਿਚ ਜਿੱਥੇ ਸ। ਸ਼ਮਸ਼ੇਰ ਸਿੰਘ ਸੰਧੂ .ਰਿਟ: ਡਿਪਟੀ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ॥ ਦੀ ਕਾਵਿਕ ਦ੍ਰਿਸ਼ਟੀ ਦੀ ਰੱਜਵੀਂ ਸ਼ਲਾਘਾ ਕੀਤੀ ਗਈ, ਓੱਥੇ ਉਹਨਾਂ ਦੀ ਮਿਹਨਤ, ਸਿਰੜ ਅਤੇ ਪਰਪੱਕ ਇਰਾਦੇ ਨੂੰ ਵੀ ਹਰ ਇਕ ਆਏ ਮਹਿਮਾਨ ਨੇ ਸਲਾਮ ਕੀਤੀ।
 
ਮੌਸਮਾਂ ਦੇ ਰਹਿਮ ਨੂੰ ਪਰਵਾਨ ਨਾ ਕਰਦੀ ਕਦੇ
ਜੋ ਹਵਾਵਾਂ ਚੀਰਦੀ ਉਹ ਹੀ ਕਹਾਉਂਦੀ ਜਿੰਦਗੀ।

ਰਿਟਾਇਰਡ ਐਡੀਸ਼ਨਲ ਸ਼ੈਸ਼ਨ ਜੱਜ ਰਵੀਇੰਦਰ ਸਿੰਘ ਭੱਲਾ ਨੂੰ ਆਸਟ੍ਰੇਲੀਆ ਵਿਖੇ ਕੀਤਾ ਗਿਆ ਸਨਮਾਨਿਤ.......... ਸਨਮਾਨ ਸਮਾਰੋਹ / ਰਿਸ਼ੀ ਗੁਲਾਟੀ

ਐਡੀਲੇਡ : ਪੰਜਾਬੀ ਕਲਚਰਲ ਐਸੋਸੀਏਸ਼ਨ, ਸਾਊਥ ਆਸਟ੍ਰੇਲੀਆ ਵੱਲੋਂ ਰਿਟਾਇਰਡ ਐਡੀਸ਼ਨਲ ਸ਼ੈਸ਼ਨ ਜੱਜ ਸ੍ਰ. ਰਵੀਇੰਦਰ ਸਿੰਘ ਭੱਲਾ ਨੂੰ ਉਨ੍ਹਾਂ ਦੇ ਆਸਟ੍ਰੇਲੀਆ ਦੌਰੇ ਦੌਰਾਨ ਐਡੀਲੇਡ ਵਿਖੇ ਇੱਕ ਭਰਵੇਂ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ । ਉਨ੍ਹਾਂ ਦਾ ਇਹ ਸਨਮਾਨ ਪੰਜਾਬੀ ਮਾਂ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਦੇ ਯਤਨਾਂ ਨੂੰ ਮੱਦੇਨਜ਼ਰ ਰੱਖਦਿਆਂ ਕੀਤਾ ਗਿਆ । ਉਨ੍ਹਾਂ ਨੇ ਹਰਮਨ ਰੇਡੀਓ, ਆਸਟ੍ਰੇਲੀਆ ਤੇ ਹੋਰ ਸਾਧਨਾਂ ਦੁਆਰਾ ਆਪਣੇ ਤਜ਼ਰਬੇ ਪ੍ਰਵਾਸੀ ਪੰਜਾਬੀਆਂ ਨਾਲ਼ ਸਾਂਝੇ ਕੀਤੇ । ਸ੍ਰ. ਭੱਲਾ ਨੇ ਹਰਮਨ ਰੇਡੀਓ ਤੇ ਪੰਜਾਬੀ ਕਲਚਰਲ ਐਸੋਸੀਏਸ਼ਨ ਦਾ ਕਾਨੂੰਨੀ ਸਲਾਹਕਾਰ ਬਣਨ ਦੀ ਪੇਸ਼ਕਸ਼ ਕੀਤੀ, ਜੋ ਕਿ ਦੋਹਾਂ ਅਦਾਰਿਆਂ ਵੱਲੋਂ ਧੰਨਵਾਦ ਸਹਿਤ ਕਬੂਲ ਕੀਤੀ ਗਈ । ਪ੍ਰਵਾਸੀ ਪੰਜਾਬੀਆਂ ਨੂੰ ਪੰਜਾਬ ‘ਚ ਜਾਇਦਾਦ ਸੰਬੰਧੀ ਹਾਈਕੋਰਟ ਜਾਂ ਸੁਪਰੀਮ ਕੋਰਟ ‘ਚ ਕੇਸਾਂ ਲਈ ਉਨ੍ਹਾਂ ਮੁਫ਼ਤ ਸਲਾਹ ਦੀ ਪੇਸ਼ਕਸ਼ ਵੀ ਕੀਤੀ ।