ਧੂੰਮਾ ਜਥੇ. ਟੌਹੜਾ ਦੀ ਯਾਦ ਨੂੰ ਸਮਰਪਿਤ ਲਗਾਏ ਖੂਨਦਾਨ ਕੈਂਪ ’ਚ 300 ਯੂਨਿਟ ਖੂਨਦਾਨ.......... ਖੂਨਦਾਨ ਕੈਂਪ

ਅਨੰਦ ਮੈਰਿਜ ਐਕਟ ਪਾਰਲੀਮੈਂਟ ’ਚ ਪਾਸ ਕਰਨ ਲਈ ਸਾਰੇ ਐਮ ਪੀ ਸਹਿਯੋਗ ਦੇਣ : ਬਾਬਾ        
 
ਭਾਦਸੋਂ (ਪਟਿਆਲਾ) : ਸਥਾਨਕ ਅਨਾਜ ਮੰਡੀ ਵਿਚ ਅੱਜ ਪੰਥ ਰਤਨ ਜਥੇ.ਗੁਰਚਰਨ ਸਿੰਘ ਟੌਹੜਾ ਦੀ ਯਾਦ ’ਚ ਲਗਾਏ ਗਏ ਵਿਸ਼ਾਲ ਖੂਨਦਾਨ ਕੈਂਪ  ਵਿਚ 300 ਵਿਅਕਤੀਆਂ ਨੇ ਖੂਨਦਾਨ ਕਰਕੇ ਜਥੇਦਾਰ ਟੌਹੜਾ ਨੂੰ ਸੱਚੀ ਸਰਧਾਂਜਲੀ ਭੇਂਟ ਕੀਤੀ ਗਈ, ਇਸ ਸਮੇਂ ਕੈਂਪ ਦਾ ਉਦਘਾਟਨ ਕਰਨ ਲਈ ਅਤੇ ਖੂਨਦਾਨੀਆਂ ਨੂੰ ਹੋਸਲਾ ਅਸ਼ੀਰਵਾਦ ਦੇਣ ਲਈ ਪੁੱਜੇ ਸੰਤ ਸਮਾਜ ਦੇ ਪ੍ਰਧਾਨ ਅਤੇ ਦਮਦਮੀ ਟਕਸਾਲ ਦੇ ਮੁੱਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਅਤੇ ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਵਿਕਾਸ ਗਰਗ ਪੁੱਜੇ, ਸੰਤ ਗਿਆਨੀ ਹਰਨਾਮ ਸਿੰਘ ਨੇ ਇਥੇ ਬੋਲਦਿਆਂ ਕਿਹਾ ਕਿ ਜਿਸ ਤਰ੍ਹਾਂ ਸਿੱਖ ਸੰਸਥਾਵਾਂ ਅਤੇ ਪੰਜਾਬ ਸਰਕਾਰ ਦੇ ਦਬਾਅ ਅਧੀਨ ਅਨੰਦ ਮੈਰਿਜ ਐਕਟ ਨੂੰ ਭਾਰਤ ਸਰਕਾਰ ਦੀ ਕੈਬਨਿਟ ਵਲੋਂ ਪ੍ਰਵਾਨਗੀ ਮਿਲੀ ਹੈ ਉਸੇ ਤਰ੍ਹਾਂ ਭਾਰਤੀ ਪਾਰਲੀਮੈਂਟ ਵਿਚ ਸਾਰੇ ਮੈਂਬਰ ਪਾਰਲੀਮੈਂਟ ਨੂੰ ਅਪੀਲ ਕਰਦੇ ਹੋਏ ਕਿਹਾ ਕਿ  ਉਨ੍ਹਾਂ ਚਾਹੀਦਾ ਹੈ ਕਿ ਉਹ ਸਮੁੱਚੇ ਰੂਪ ਵਿਚ ਇਸ ਐਕਟ ਨੂੰ ਪਾਸ ਕਰਨ ਵਿਚ ਸਹਿਯੋਗ ਦੇਣ।

ਐਡੀਲੇਡ ਵਿਖੇ ਕੀਤਾ ਗਿਆ ਕਵੀ ਦਰਬਾਰ ਦਾ ਆਯੋਜਨ.......... ਕਵੀ ਦਰਬਾਰ / ਰਿਸ਼ੀ ਗੁਲਾਟੀ

ਐਡੀਲੇਡ  : ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਵਿਖੇ ਪਹਿਲੀ ਵਾਰ ਪੰਜਾਬੀ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ । ਪੰਜਾਬੀ ਕਲਚਰਲ ਐਸੋਸੀਏਸ਼ਨ ਸਾਊਥ ਆਸਟ੍ਰੇਲੀਆ ਨੇ ਇਸ ਇਲਾਕੇ ਦੇ ਕਵੀਆਂ ਨੂੰ ਇਹ ਮੰਚ ਪ੍ਰਦਾਨ ਕੀਤਾ । ਜਿੱਥੇ ਕਿ ਪੁਰਾਣੇ ਕਵੀਆਂ ਨੇ ਇਸ ਮੰਚ ‘ਤੇ ਆਪਣੇ ਜੌਹਰ ਦਿਖਾਏ, ਉਥੇ ਨਵੇਂ ਕਵੀਆਂ ਲਈ ਵੀ ਆਪਣੇ ਫਨ ਦਾ ਮੁਜ਼ਾਹਰਾ ਕਰਨ ਦਾ ਇਹ ਬੇਹਤਰੀਨ ਮੌਕਾ ਸੀ । ਮੰਚ ਸੰਚਾਲਨ ਕਰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਮਿੰਟੂ ਬਰਾੜ ਨੇ ਹਰ ਕਵੀ ਦੀ ਜਾਣ ਪਹਿਚਾਣ ਕਰਵਾਉਂਦਿਆਂ ਚੰਗਾ ਸਮਾਂ ਬੰਨਿਆ । ਦੋ ਘੰਟੇ ਲਈ ਆਯੋਜਿਤ ਕੀਤਾ ਗਿਆ ਇਹ ਕਵੀ ਦਰਬਾਰ ਪੂਰੇ ਪੰਜ ਘੰਟੇ ਚੱਲਿਆ ਤੇ ਸਾਰਾ ਸਮਾਂ ਖੂਬ ਭਖਿਆ ਰਿਹਾ । ਸ਼ਾਇਰ ਸ਼ਮੀ ਜਲੰਧਰੀ ਨੇ ਇਸ ਕਵੀ ਦਰਬਾਰ ਦੀ ਸ਼ੁਰੂਆਤ ਕੀਤੀ । ਇਸ ਤੋਂ ਬਾਅਦ ਸੁਮਿਤ ਟੰਡਨ, ਕਰਨ ਬਰਾੜ, ਬਖਸਿ਼ੰਦਰ ਸਿੰਘ, ਰਮਨਪ੍ਰੀਤ ਕੌਰ, ਬਲਜਿੰਦਰ ਕੌਰ, ਗੁਰਵਿੰਦਰ ਸਿੰਘ, ਦਵਿੰਦਰ ਧਾਲੀਵਾਲ, ਰੌਬੀ ਬੈਣੀਪਾਲ, ਸਿ਼ਵਦੀਪ, ਜਗਦੇਵ ਸਿੰਘ, ਸੰਜੇ ਕਪੂਰ, ਤਾਇਬ ਸ਼ੇਖ਼ ਤੇ ਰਿਸ਼ੀ ਗੁਲਾਟੀ ਨੇ ਆਪਣੀਆਂ ਰਚਨਾਵਾਂ ਤੇ ਵਿਚਾਰ ਪੇਸ਼ ਕੀਤੇ । 

ਪਰਥ ‘ਚ ਜੈਜੀ ਬੀ ਤੇ ਸੁਖਸ਼ਿੰਦਰ ਸ਼ਿੰਦਾ ਨੇ ਦਰਸ਼ਕ ਨੱਚਣ ਲਾਏ……… ਹਰਮੰਦਰ ਕੰਗ

ਪਰਥ (ਆਸਟ੍ਰੇਲੀਆ) : ਹਰਮਨ ਪ੍ਰੋਡਕਸ਼ਨ ਅਤੇ ਨੀਰੋ ਇਟਾਲੀਅਨ ਰੈਸਟੋਰੈਂਟ ਵਲੋ ਬੀਤੇ ਦਿਨੀ ਵਿਸਾਖੀ ਦੇ ਸੰਬੰਧ ਵਿੱਚ ਇੱਕ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ ਪਰਥ ਦੇ ਆਕਟਾਗੋਨ ਥੀਏਟਰ ਵਿੱਚ ਕਰਵਾਇਆ ਗਿਆ ਜਿਸ ਵਿੱਚ ਜੈਜੀ ਬੀ ਅਤੇ ਸ਼ੁਖਸ਼ਿੰਦਰ ਸ਼ਿੰਦੇ ਨੇ ਆਪਣੀ ਗਾਇਕੀ ਨਾਲ ਪਰਥ ਵਸਦੇ ਪੰਜਾਬੀਆਂ ਦਾ ਭਰਪੂਰ ਮਨੋਂਰੰਜਨ ਕੀਤਾ। ਪੋਗਰਾਮ ਦੇ ਸ਼ੁਰੂ ਸੁਖਸ਼ਿੰਦਰ ਸ਼ਿੰਦਾ ਨੇ ਲੋਕਾਂ ਨੂੰ ਵਿਸਾਖੀ ਦੀਆਂ ਮੁਬਾਰਕਾਂ ਦੇਣ ਉਪਰੰਤ ਆਪਣੇ ਕਈ ਹਿੱਟ ਗੀਤ ‘ਚਿੱਠੀ ਲੰਡਨੋ ਲਿਖਦਾ ਤਾਰਾ’ ‘ਗੱਲ ਸੁਣਜਾ’ ‘ਸੱਜਣਾਂ ਦੇ ਵਿਹੜੇ’ ‘ਜੱਟ ਲੰਡਨ ਪਹੁੰਚ ਗਿਆ’ ਆਦਿ ਸੁਣਾਏ ਤੇ ਫਿਰ ਜੈਜੀ ਬੀ ਨੇ ਆਪਣੇ ਉਸਤਾਦ ਮਰਹੂਮ ਸ਼੍ਰੀ ਕੁਲਦੀਪ ਮਾਣਕ ਨੂੰ ਯਾਦ ਕਰਦਿਆ ਆਪਣੇ ਚਰਚਿੱਤ ਗੀਤ ‘ਮਹਾਰਾਜਾ’ ‘ਸਰੀ ਸ਼ਹਿਰ ਦੀਏ’ ‘ਸੁੱਚਾ ਸੂਰਮਾ’ ਤੌ ਇਲਾਵਾ ਅਨੇਕਾਂ ਨਵੇ ਪੁਰਾਣੇ ਗੀਤਾਂ ਰਾਹੀ ਦਰਸ਼ਕਾ ਨੂੰ ਨੱਚਣ ਲਾ ਦਿੱਤਾ।