ਐਡੀਲੇਡ (ਮਿੰਟੂ ਬਰਾੜ/ਰਿਸ਼ੀ ਗੁਲਾਟੀ): ਗੁਰੂ ਨਾਨਕ ਸੁਸਾਇਟੀ ਆਫ਼ ਆਸਟ੍ਰੇਲੀਆ ਦੇ ਪ੍ਰਧਾਨ ਮਹਾਂਬੀਰ ਸਿੰਘ ਗਰੇਵਾਲ ਦੀ ਯੋਗ ਰਹਿਨੁਮਾਈ ਹੇਠ 24ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਦੀ ਸਮਾਪਤੀ ਅੱਜ ਬੜੀ ਸ਼ਾਨੋ ਸ਼ੌਕਤ ਨਾਲ ਹੋਈ, ਜੋ ਕਿ 22 ਅਪ੍ਰੈਲ ਤੋਂ ਚੱਲ ਰਹੀਆਂ ਸਨ। ਖੇਡਾਂ ਦੀ ਸ਼ੁਰੂਆਤ ਆਸਟ੍ਰੇਲੀਅਨ ੳਤੇ ਭਾਰਤੀ ਰਾਸ਼ਟਰ ਗਾਣ ਨਾਲ਼ ਹੋਈ। ਇਸ ਉਪਰੰਤ ਗਿਆਨੀ ਪੁਸ਼ਪਿੰਦਰ ਸਿੰਘ ਚਾਹਲ ਦੁਆਰਾ ਅਰਦਾਸ ਤੇ ਬੱਚਿਆਂ ਦੁਆਰਾ ਸ਼ਬਦ ਗਾਇਨ ਕੀਤਾ ਗਿਆ। ਇਸ ਮੌਕੇ ‘ਤੇ ਖੇਡਾਂ ਦਾ ਉਦਘਾਟਨ ਕਰਨ ਲਈ ਉਚੇਚੇ ਤੌਰ ‘ਤੇ ਪਹੁੰਚੇ ਸਾਊਥ ਆਸਟ੍ਰੇਲੀਆ ਦੇ ਪ੍ਰੀਮੀਅਰ ਮਾਣਯੋਗ ਮਾਇਕ ਰੈਨ, ਉਨ੍ਹਾਂ ਦੀ ਧਰਮ-ਪਤਨੀ ਸ੍ਰੀਮਤੀ ਸਾਸ਼ਾ ਰੈਨ ਤੇ ਮਲਟੀ ਕਲਚਰਲ ਮਨਿਸਟਰ ਮਾਣਯੋਗ ਗ੍ਰੇਸ ਪ੍ਰੋਟੋਲੇਸੀ ਵੱਲੋਂ ਖੇਡਾਂ ਦੀ ਰਿਵਾਇਤੀ ਸ਼ੁਰੂਆਤ ਕੀਤੀ ਅਤੇ ਵੀਹ ਹਜ਼ਾਰ ਡਾਲਰ ਨਕਦ ਅਤੇ ਵੀਹ ਹਜ਼ਾਰ ਡਾਲਰ ਦੀ ਅਸਿੱਧੇ ਰੂਪ ਚ ਮਦਦ ਦੀ ਘੋਸ਼ਣਾ ਕਰਨ ਤੋਂ ਬਾਅਦ ਪੰਜ ਪਿਆਰਿਆਂ ਦੀ ਅਗਵਾਈ ਹੇਠ ਆਈਆਂ ਹੋਈਆਂ ਸਾਰੀਆਂ ਟੀਮਾਂ ਵੱਲੋਂ ਮਾਰਚ ਪਾਸਟ ਕੀਤਾ ਗਿਆ।
ਪ੍ਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਸੰਜੀਦਗੀ ਨਾਲ ਯਤਨ ਕਰ ਰਿਹਾ ਹਾਂ -ਕੈਪਟਨ ਬਲਬੀਰ ਸਿੰਘ ਬਾਠ
ਮਿਲਪੀਟਸ (ਕੈਲੀਫੋਰਨੀਆ)-ਵੱਖ-ਵੱਖ ਦੇਸ਼ਾਂ ਵਿਚ ਵਸਦੇ ਪੰਜਾਬੀਆਂ ਨੂੰ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਭਲੀ-ਭਾਂਤ ਜਾਣੂ ਹਾਂ ਤੇ ਇਨ੍ਹਾਂ ਸਾਰੀਆਂ ਹੀ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾਉਣ ਲਈ ਸੰਜੀਦਗੀ ਨਾਲ ਯਤਨ ਕਰ ਰਿਹਾ ਹਾਂ। ਇਹ ਗੱਲ ਅਮਰੀਕਾ ਫੇਰੀ ਤੇ ਆਏ ਪੰਜਾਬ ਸਰਕਾਰ ਵਿਚ ਪ੍ਰਵਾਸੀ ਪੰਜਾਬੀਆਂ ਦੇ ਮਾਮਲਿਆਂ ਬਾਰੇ ਮੰਤਰੀ ਕੈਬਿਨੇਟ ਬਲਬੀਰ ਸਿੰਘ ਬਾਠ ਨੇ ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ ਦੇ ਦਫਤਰ ਵਿਚ ਐਸੋਸੀਏਸ਼ਨ ਦੇ ਆਗੂਆਂ ਨਾਲ ਇਕ ਵਿਸ਼ੇਸ਼ ਮੀਟਿੰਗ ਦੌਰਾਨ ਕਹੀ। ਐਸੋਸੀਏਸ਼ਨ ਦੇ ਆਗੂਆਂ ਨੇ ਮੀਟਿੰਗ ਦੌਰਾਨ ਮੰਤਰੀ ਜੀ ਨੂੰ ਦੱਸਿਆ ਕਿ ਵੱਖ-ਵੱਖ ਦੇਸ਼ਾਂ ਵਿਚ ਰਹਿਣ ਵਾਲੇ ਪੰਜਾਬੀਆਂ ਨੂੰ ਪੰਜਾਬ ਜਾਣ ਸਮੇਂ ਜਿਹੜੀਆਂ
ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ.......... ਮਾਸਿਕ ਇਕੱਤਰਤਾ / ਜੱਸ ਚਾਹਲ
ਕੈਲਗਰੀ : ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ 5 ਮਾਰਚ 2011 ਦਿਨ ਸ਼ਨੀਚਰਵਾਰ 2 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨ ਦੇ ਹਾਲ ਕਮਰੇ ਵਿਚ ਕਸ਼ਮੀਰਾ ਸਿੰਘ ਚਮਨ ਅਤੇ ਸਲਾਹੁਦੀਨ ਸਬਾ ਸ਼ੇਖ਼ ਦੀ ਪ੍ਰਧਾਨਗੀ ਵਿਚ ਹੋਈ। ਜੱਸ ਚਾਹਲ ਹੋਰਾਂ ਸਟੇਜ ਸਕੱਤਰ ਦੀਆਂ ਜਿੰਮੇਂਵਾਰੀਆਂ ਨਿਭਾਉਂਦੇ ਹੋਏ ਸਭ ਤੋਂ ਪਹਿਲਾਂ ਜਸਵੀਰ ਸਿੰਘ ਸਿਹੋਤਾ ਨੂੰ ਪਿਛਲੇ ਮਹੀਨੇ ਦੀ ਰਿਪੋਰਟ ਪੜ੍ਹਨ ਲਈ ਸੱਦਿਆ ਜੋ ਕੇ ਸਭ ਵਲੋਂ ਪਰਵਾਨ ਕੀਤੀ ਗਈ।
ਅੱਜ ਦੀ ਕਾਰਵਾਈ ਦੀ ਸ਼ੂਰੁਆਤ ਮੋਹਨ ਸਿੰਘ ਮਿਨਹਾਸ ਹੋਰਾਂ ‘ਬੈਸਟ ਯੀਅਰਸ ਔਫ ਮਾਈ ਲਾਈਫ’ ਵਿਸ਼ੇ ਤੇ ਬੋਲਦੇ ਹੋਏ ਕੀਤੀ।
Subscribe to:
Posts (Atom)