ਕਵੈਂਟਰੀ ਲੇਖਕ ਸਭਾ ਵਲੋਂ ਯੂ.ਕੇ. ਭਰ ਦੇ 70 ਕਵੀਆਂ ਦੀ ਸਾਂਝੀ ਕਿਤਾਬ ‘ਕਲਮਾਂ ਯੂ.ਕੇ. ਦੀਆਂ’ ਰਲੀਜ਼ ਕੀਤੀ ਗਈ.......... ਪੁਸਤਕ ਰਿਲੀਜ਼ / ਸੰਤੋਖ ਸਿੰਘ ਹੇਅਰ

ਕਵੈਂਟਰੀ : ਗਿਆਰਾਂ ਸਾਲਾਂ ਤੋਂ ਲਗਾਤਾਰ ਹਰ ਸਾਲ ਦੋ ਪ੍ਰੋਗਰਾਮ ਕਰਵਾ ਰਹੀ ਪੰਜਾਬੀ ਲੇਖਕ ਸਭਾ ਵਲੋਂ ਇਸ ਸਾਲ ਦਾ ਪਹਿਲਾ ਸਮਾਗਮ 25 ਜੂਨ ਨੂੰ ਰਾਮਗੜ੍ਹੀਆ ਫੈਮਲੀ ਸੈਂਟਰ ਵਿਖੇ ਕਰਵਾਇਆ ਗਿਆ।ਜਿਸ ਵਿਚ ਮਾਣ-ਸਨਮਾਨ, ਕਿਤਾਬਾਂ ਦੀ ਮੂੰਹ ਦਿਖਾਈ ਅਤੇ ਕਵੀ ਦਰਬਾਰ ਕਰਵਾਇਆ ਗਿਆ।

ਸਭਾ ਦੇ ਪਹਿਲੇ ਭਾਗ ਵਿਚ ਸਭਾ ਵਲੋਂ ਤਿਆਰ ਕਰਵਾਈ ਗਈ ਯੂ.ਕੇ. ਭਰ ਦੇ 70 ਕਵੀਆਂ/ਗੀਤਕਾਰਾਂ ਦੀ ਸਾਂਝੀ ਕਿਤਾਬ ‘ਕਲਮਾਂ ਯੂ.ਕੇ. ਦੀਆਂ’ ਉੱਪਰ ਡਾ. ਰਤਨ ਰੀਹਲ ਹੋਰਾਂ ਆਪਣਾ ਪਰਚਾ ਪੜ੍ਹਿਆ। ਜਿਸ ਉੱਪਰ ਖੂਬ ਭਰਵੀਂ ਅਤੇ ਭਖਵੀਂ ਬਹਿਸ ਹੋਈ। ਕਿਤਾਬ ਵਿਚ ਸ਼ਾਮਲ ਕਿਸੇ ਵੀ ਕਵੀ/ਗੀਤਕਾਰ ਨੇ ਅਜੇ ਤੱਕ ਆਪਣੀ ਕਿਤਾਬ ਨਹੀ ਛਪਵਾਈ। ਮੋਤਾ ਸਿੰਘ ਲੈਮਿੰਗਟਨ, ਹਰਜੀਤ ਅਟਵਾਲ, ਦਰਸ਼ਨ ਧੀਰ, ਡਾ.ਦਵਿੰਦਰ ਕੌਰ, ਕੁਲਵੰਤ ਢਿੱਲੋਂ ਅਤੇ ਮਹਿੰਦਰਪਾਲ ਸਿੰਘ ਪ੍ਰਧਾਨਗੀ ਮੰਡਲ ਵਿਚ ਸ਼ੁਸ਼ੋਭਿਤ ਹੋਏ ।

ਪੰਜਾਬੀ ਸੱਥ ਲਾਂਬੜਾ ਵੱਲੋਂ ਬੀਬੀ ਦੇਵਿੰਦਰ ਕੌਰ ਤੇ ਤਰਲੋਚਨ ਸਿੰਘ ਦੁਪਾਲਪੁਰ ਦਾ ਸਨਮਾਨ........ ਸਨਮਾਨ ਸਮਾਰੋਹ / ਬਿਊਰੋ



ਵੈਸਟ ਸੈਂਕਰੋਮੈਂਟ, ਕੈਲੇਫੋਰਨੀਆ ਦੇ ਗੁਰਦੁਆਰਾ ਸਾਹਿਬ ਦੇ ਹਾਲ ‘ਚ ਪੰਜਾਬੀ ਸੱਥ ਲਾਂਬੜਾ (ਪੰਜਾਬ) ਵੱਲੋਂ ਪੰਜਾਬੀ ਸਾਹਿਤ ਦੀ ਸੇਵਾ ਕਰਨ ਬਦਲੇ ਸ਼ਾਇਰਾ ਬੀਬੀ ਦੇਵਿੰਦਰ ਕੌਰ ਨੂੰ ਰਾਣੀ ਸਾਹਿਬ ਕੌਰ ਸਾਹਿਤਕ ਪੁਰਸਕਾਰ ਤੇ ਲੇਖਕ ਸ੍ਰ. ਤਰਲੋਚਨ ਸਿੰਘ ਦੁਪਾਲਪੁਰ ਨੂੰ ਲਾਲ ਸਿੰਘ ਕਮਲਾ ਅਕਾਲੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ । ਇਸ ਪ੍ਰੋਗਰਾਮ ‘ਚ ਪੰਜਾਬੀ ਸੱਥ ਲਾਂਬੜਾ ਤੋਂ ਡਾ. ਨਿਰਮਲ ਸਿੰਘ ਤੇ ਡਾ. ਕੁਲਵੰਤ ਕੌਰ, ਇੰਗਲੈਂਡ ਤੋਂ ਮੋਤਾ ਸਿੰਘ ਸਰਾਏ ਤੇ ਹਰਜਿੰਦਰ ਸਿੰਘ ਸੰਧੂ ਖਾਸ ਤੌਰ ‘ਤੇ ਪੁੱਜੇ ਹੋਏ ਸਨ । ਡਾ. ਨਿਰਮਲ ਸਿੰਘ ਨੇ ਪੰਜਾਬੀ ਸੱਥ ਲਾਂਬੜਾ ਤੇ ਸਨਮਾਨਿਤ ਹੋਣ ਵਾਲੀਆਂ ਹਸਤੀਆਂ ਬਾਰੇ ਜਾਣੂ ਕਰਵਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ । ਇਸ ਮੌਕੇ ‘ਤੇ ਪੰਜਾਬੀ ਸੱਥ ਇੰਗਲੈਂਡ ਦੇ ਸੰਚਾਲਕ ਮੋਤਾ ਸਿੰਘ ਸਰਾਏ ਨੂੰ ਵੀ ਸਨਮਾਨਿਆ ਗਿਆ । ਉਨ੍ਹਾਂ ਦੱਸਿਆ ਕਿ ਵਿਸ਼ਵ ਭਰ ‘ਚ ਇਸ ਸੰਸਥਾ ਦੀਆਂ ਇੱਕੀ ਇਕਾਈਆਂ ਹਨ । ਹਰ ਸਾਲ ਇੱਕ ਇਕਾਈ ਸਲਾਨਾ ਪ੍ਰੋਗਰਾਮ ਕਰਦੀ ਹੈ । ਪੰਜਾਬੀ ਸੱਥ ਹੁਣ ਤੱਕ ਤਿੰਨ ਸੌ ਸਖ਼ਸ਼ੀਅਤਾਂ ਨੂੰ ਸਨਮਾਨਿਤ ਕਰ ਚੁੱਕੀ ਹੈ । ਸਨਮਾਨ ਦੇਣ ਦਾ ਫੈਸਲਾ ਕਿਸੇ ਸਿਫ਼ਾਰਸ਼ ‘ਤੇ ਨਹੀਂ, ਸਗੋਂ ਇਸ ਦਾ ਫੈਸਲਾ ਸੰਸਥਾ ਖੁਦ ਕਰਦੀ ਹੈ । ਰਾਜਵੀਰ ਕੌਰ ਵੱਲੋਂ ਇਹ ਪ੍ਰੋਗਰਾਮ ਬੜੇ ਹੀ ਸਲੀਕੇ ਨਾਲ਼ ਉਲੀਕਿਆ ਤੇ ਨਿਭਾਇਆ ਗਿਆ । 

“ਦਿਲ ਦਰਿਆ ਸਮੁੰਦਰੋਂ ਡੂੰਘੇ” ਨੇ ਦਰਸ਼ਕਾਂ ਦੇ ਦਿਲ ਜਿੱਤੇ..........ਫਿਲਮ ਰਿਲੀਜ਼ / ਹਰਬੰਸ ਬੁੱਟਰ

ਕੈਲਗਰੀ : ਸੰਦਲ ਪ੍ਰੋਡਕਸ਼ਨ ਕੈਲਗਰੀ ਦੀ ਪੇਸ਼ਕਸ ਅਤੇ  ਹਰਪਾਲ ਸਿੰਘ ਦੀ ਨਿਰਦੇਸ਼ਨਾਂ ਹੇਠ ਤਿਆਰ ਹੋਈ ਪਰਵਾਸੀ ਪੰਜਾਬੀਆਂ ਦੀ ਕਹਾਣੀ ਨੂੰ ਬਿਆਨ ਕਰਦੀ ਫਿਲਮ ਦਿਲ ਦਰਿਆ ਸਮੁੰਦਰੋਂ ਡੂੰਘੇ” ਸੁੱਕਰਵਾਰ 24 ਜੂਨ ਨੂੰ ਮੂਵੀਡੌਮ ਸਿਨੇਮਾ ਵਿੱਚ ਰਿਲੀਜ਼ ਕੀਤੀ ਗਈ। ਜਿੱਥੇ ਸਿਨੇਮਾਂ ਹਾਲ ਵਿਚਲੇ ਦਰਸ਼ਕਾਂ ਨੂੰ ਬਰਫੀ ਵੰਡਕੇ ਮੂੰਹ ਮਿੱਠਾ ਕਰਵਾਇਆ ਗਿਆ ਉੱਥੇ ਨਾਲ ਹੀ ਪੌਪਕੌਰਨ ਅਤੇ ਕੋਲਡ ਡਰਿੰਕਸ ਵੀ ਸੰਦਲ ਪ੍ਰੋਡਕਸਨ ਵੱਲੋਂ ਫਰੀ ਦਿੱਤਾ ਗਿਆ। ਹਰਬੰਸ ਬੱਟਰ ਨੇ ਆਏ ਸਾਰੇ ਦਰਸ਼ਕਾਂ ਨੂੰ ਸੰਦਲ ਪ੍ਰੋਡਕਸ਼ਨ ਵੱਲੋਂ ਜੀ ਆਇਆਂ ਨੂੰ ਕਿਹਾ। ਪੰਜਾਬੀ ਲਿਖਾਰੀ ਸਭਾ ਕੈਲਗਰੀ ਦੇ ਪ੍ਰਧਾਨ ਗੁਰਬਚਨ ਬਰਾੜ ਅਤੇ ਕੈਲਗਰੀ ਨਿਵਾਸੀ ਰਕਸ਼ ਜੋਸੀ ਨੇ ਰੀਬਨ ਕੱਟ ਕੇ ਰਸਮੀਂ ਸੁਰੂਆਤ ਕੀਤੀ।  ਦਰਸਕਾਂ ਦੀ ਭੀੜ ਖਿੱਚਣ ਵਿੱਚ ਕਾਮਯਾਬ ਰਹੀ ਫਿਲਮ ਦੇਖਕੇ ਜਦੋਂ ਦਰਸ਼ਕ ਬਾਹਰ ਆ ਰਹੇ ਸਨ ਤਾਂ ਅੱਖਾਂ ਵਿੱਚ ਹੰਝੂਫਿਲਮ ਦੀ ਕਹਾਣੀ ਵਿਚਲਾ ਸਸਪੈਂਸ

ਸਰਕਾਰੀ ਅਧਿਕਾਰੀ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਵਿਚ ਭਾਗੀਦਾਰ ਬਣਨ-ਤਜਿੰਦਰ ਸਿੰਘ

ਸੈਨਹੋਜੇ (ਕੈਲੀਫੋਰਨੀਆ) : ਸਰਕਾਰੀ ਅਧਿਕਾਰੀ ਲੋਕਾਂ ਦੇ ਹੁਕਮਰਾਨ ਨਹੀਂ ਹਨ, ਸਗੋਂ ਲੋਕਾਂ ਦੇ ਸੇਵਾਦਾਰ ਹੁੰਦੇ ਹਨ। ਇਸ ਲਈ ਸਾਰੇ ਹੀ ਸਰਕਾਰੀ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਹਮੇਸ਼ਾ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਘਟਾਉਣ ਲਈ ਇਹਨਾਂ ਸਮੱਸਿਆਵਾਂ ਦੇ ਹੱਲ ਵਿਚ ਭਾਗੀਦਾਰ ਬਣਨ। ਇਹ ਗੱਲ ਸਾਨਫਰਾਂਸਿਸਕੋ ਸਥਿਤ ਭਾਰਤੀ ਸਫਾਰਤਖਾਨੇ ਵਿਚ ਕੌਂਸਲਰ ਸ. ਤੇਜਿੰਦਰ ਸਿੰਘ ਨੇ ਉਹਨਾਂ ਦੇ ਸਨਮਾਨ ਵਿਚ ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ ਵੱਲੋਂ ਸਥਾਨਕ ਸਵਾਗਤ ਰੈਸਟੋਰੈਂਟ ਵਿਚ ਕਰਵਾਏ ਗਏ ਵਿਦਾਇਗੀ ਸਮਾਗਮ ਵਿਚ ਇਕੱਤਰ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਕਹੇ। ਉਹਨਾਂ ਕਿਹਾ ਕਿ ਉਹਨਾਂ ਨੇ ਹਮੇਸ਼ਾ ਹੀ ਆਪਣੇ ਆਪ  ਨੂੰ ਲੋਕਾਂ ਦਾ ਸੇਵਾਦਾਰ ਸਮਝਿਆ ਹੈ ਇਸ ਲਈ ਲੋਕਾਂ ਨੇ ਵੀ ਉਹਨਾਂ ਨੂੰ ਹਮੇਸ਼ਾਂ ਪਿਆਰ

ਕੁਲਦੀਪ ਸਿੰਘ ਬੇਦੀ ਜੀ (ਜੱਗ-ਬਾਣੀ) ‘ਪੰਜਾਬ ਦੀ ਮੀਡੀਆ ਪਰਸਨਿਲਟੀ’ ਦੇ ਸਨਮਾਨ-ਪੱਤਰ ਨਾਲ ਸਨਮਾਨਤ.......... ਸਨਮਾਨ ਸਮਾਰੋਹ / ਰਤਨ ਰੀਹਲ (ਡਾ:)

2ਆਰਜ ਕਮਿਉਨਿਟੀ ਰੀਸੋਰਸ ਸੈਂਟਰ ਵੁਲਵਰਹੈਂਪਟਨ  ਅਤੇ ਪੰਜੱਬੀ ਸਾਹਿਤ ਸਭਾ ਵੁਲਵਰਹੈਂਪਟਨ ਵਲੋਂ ਇੰਦਰਜੀਤ ਸਿੰਘ ‘ਜੀਤ’ ਦੀ ਪੁਸਤਕ ‘ਵੈਲਿਨਟਾਇਨ ਡੇ’ ਉਪਰ ਇਕ ਸਮਾਗਮ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਭਾਰਤ ਤੋਂ ਆਏ ਜੱਗ-ਬਾਣੀ ਦੇ ਸੰਪਾਦਕ ਕੁਲਦੀਪ ਸਿੰਘ ਬੇਦੀ ਜੀ ਨੇ ਕੀਤੀ। ਸਭ ਤੋਂ ਪਹਿਲਾ ਡਾ: ਰਤਨ ਰੀਹਲ ਜੀ ਨੇ ਪ੍ਰਤੀਕਾਤਮਕ ਕਹਾਣੀ-ਸੰਗ੍ਰਹਿ ‘ਵੈਲਿੱਨਟਾਈਨ ਡੇ’ ਉਪਰ ਆਪਣਾ ਪਰਚਾ ਪੜ੍ਹਿਆ। ਜਿਸ ਵਿੱਚ ਡਾ: ਦੇਵਿੰਦਰ ਕੌਰ, ਸੰਤੋਖ ਧਾਲੀਵਾਲ, ਤਾਰਾ ਸਿੰਘ ਤਾਰਾ, ਕੁਲਦੀਪ ਬੇਦੀ ਅਤੇ ਕ੍ਰਿਪਾਲ ਸਿੰਘ ਪੂਨੀ ਜੀ ਨੇ ਭਾਗ ਲਿਆ। ਬੜੀ ਸਾਰਥਿਕ ਬਹਿਸ ਹੋਈ। 

ਹਾਲੈਂਡ ਦੇ 7 ਵੇਂ ਖੇਡ ਮੇਲੇ ਵਿਚ ਕਬੱਡੀ ਵਿੱਚ ਇਟਲੀ ਤੇ ਫੁੱਟਬਾਲ ਵਿੱਚ ਐਮਸਟਾਡਮ ਬਾਜੀ ਮਾਰ ਗਿਆ……… ਖੇਡ ਮੇਲਾ / ਅਮਰਜੀਤ ਸਿੱਧੂ

ਹਮਬਰਗ : ਬੀਤੇ ਦਿਨ ਯੂਰਪ ਦੇ ਖੇਡ ਮੇਲਿਆਂ ਦੀ ਸੁਰੂਆਤ ਕਰਦੇ ਹੋਏ ਪੰਜਾਬ ਸਪੋਰਟਸ ਓਵਰਸੀਜ ਕਲੱਬ ਐਮਸਟਾਡਮ ਹਾਲੈਂਡ ਵਲੋਂ ਸੱਤਵਾਂ ਖੇਡ ਮੇਲਾ ਪ੍ਰਧਾਨ ਸ: ਸੁਰਿੰਦਰ ਸਿੰਘ ਰਾਣਾਸ੍ਰੀ ਸ਼ਿਵ ਲਾਲਸ: ਪ੍ਰਿਤਪਾਲ ਸਿੰਘਬਲਜੀਤ ਸਿੰਘਸ: ਗੁਰਮੁਖ ਸਿੰਘ ਸ਼ੇਰਗਿਲਸ: ਕਰਤਾਰ ਸਿੰਘਸ: ਬਲਿਹਾਰ ਸਿੰਘ ਅਤੇ ਮਿ: ਬੱਲੀ ਦੀ ਅਣਥੱਕ ਮਿਹਨਤ ਨਾਲ ਬੜੀ ਸ਼ਾਨੋਸ਼ੋਕਤ ਨਾਲ ਕਰਵਾਇਆ ਗਿਆ  ਇਸ ਮੇਲੇ ਵਿਚ ਛੇ ਟੀਮਾਂ ਨੇ ਭਾਗ ਲਿਆ ਜਿਨਾਂ ਵਿਚ ਇਟਲੀਬੈਲਜੀਅਮਫਰਾਂਸਜਰਮਨ ਅਤੇ ਹਾਲੈਂਡ ਦੇ ਨਾਮ ਵਰਨਣਯੋਗ ਹਨ  ਕੁਲਵਿੰਦਰ ਮਿੰਟਾ ਬੈਲਜ਼ੀਅਮ ਵਲੋਂ ਕਮੈਂਟਰੀ ਕਰਦੇ ਹੋਏ ਪ੍ਰਬੰਧਕਾਂ ਦੇ ਫੈਸਲੇ ਮੁਤਾਬਕ ਜਰਮਨ ਅਤੇ ਹਾਲੈਂਡ ਦੀ ਟੀਮ ਨੂੰ ਪਹਿਲਾ ਮੈਚ ਖੇਡਣ ਲਈ ਸੱਦਾ ਦਿਤਾ ਗਿਆ  ਰੈਫਰੀ ਦੀ ਬਾਖੁਬੀ ਡਿਊਟੀ ਨਿਭਾਉਦੇ ਹੋਏ ਬਲਿਹਾਰ ਸਿੰਘ ਬੈਲਜੀਅਮ ਅਤੇ ਮੰਗਾ ਫਰਾਂਸ ਨੇ ਆਪਣੀ ਬਾਜ ਵਾਲੀ ਅੱਖ ਨਾਲ ਹਰ ਰੇਡਰ ਅਤੇ ਜਾਫੀ ਨਾਲ ਇਨਸਾਫ ਕਰਦਿਆਂ ਹੋਇਆਂ 36-22 ਦੇ ਅੰਕ ਨਾਲ ਹਾਲੈਂਡ ਦੀ ਜਿੱਤ ਦਾ ਬਿਗਲ ਵਜਾ ਦਿਤਾ 

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਨਹਾਈਮ ਵਿਖੇ ਘੱਲੂ ਘਾਰਾ ਦਿਵਸ਼ ਮਨਾਇਆ ਗਿਆ.......... ਧਾਰਮਿਕ ਸਮਾਗਮ / ਅਮਰਜੀਤ ਸਿੰਘ ਸਿੱਧੂ

 

ਹਮਬਰਗ : ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਨਹਾਈਮ ਦੀ ਸਮੂਹ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਨੇ 1984 ਦੇ ਅਤੇ ਕੌਮ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਤੇ ਸਰਧਾ ਦੇ ਫੁੱਲ ਭੇਂਟ ਕਰਨ ਲਈ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਦੇ ਸ੍ਰੀ ਅਖੰਡ ਪਾਠ ਸਾਹਿਬ 10 ਜੂਨ ਨੂੰ ਪ੍ਰਕਾਸ਼ ਕਰਵਾਏ। ਜਿਹਨਾਂ ਦੇ ਭੋਗ 12 ਜੂਨ ਨੂੰ ਪਾਏ ਗਏ। ਭੋਗ ਉਪਰੰਤ ਦੀਵਾਨ ਸਜਾਏ ਗਏ, ਜਿਸ ਵਿੱਚ ਗੁਰੂ ਘਰ ਦੇ ਹੈਡ ਗਰੰਥੀ ਭਾਈ ਮਨਦੀਪ ਸਿੰਘ ਜੀ ਅਤੇ ਪੰਜਾਬ ਤੋਂ ਆਏ ਹੋਏ ਮਹਾਨ ਕੀਰਤਨੀਏ ਪ੍ਰਿੰਸੀਪਲ ਭਾਈ ਹਰਭਜਨ ਸਿੰਘ ਪਟਿਆਲੇ ਵਾਲੇ ਅਤੇ ਉਹਨਾਂ ਦੇ ਸਾਥੀ ਭਾਈ ਅਵਤਾਰ ਸਿੰਘ ਜੀ ਨੇ ਗੁਰਬਾਣੀ ਦਾ ਵੈਰਾਗਮਈ ਕੀਰਤਨ ਕੀਤਾ। ਉਹਨਾਂ ਉਪਰੰਤ ਇੱਕ 13 ਸਾਲਾ ਬੱਚੀ ਸਮਨਦੀਪ ਕੌਰ ਨੇ ਸ਼ਹੀਦਾਂ ਪ੍ਰਤੀ ਬੋਲਦਿਆਂ ਸ਼ਰਧਾ ਦੇ ਫੁੱਲ ਭੇਂਟ ਕੀਤੇ। ਉਸ ਉਪਰੰਤ ਯੌਰਪ ਦੇ ਸਭ ਤੋਂ ਪੁਰਾਣੇ ਪੱਤਰਕਾਰ ਤੇ ਲੇਖਕ ਸ: ਬਸੰਤ ਸਿੰਘ ਜੀ ਰਾਮੂੰਵਾਲੀਆ ਜੀ ਨੇ ਸਿੱਖ ਕੌਮ ਦੇ ਸਮੂਹ ਸ਼ਹੀਦਾਂ ਤੇ 1984 ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਜਿਥੇ ਸ਼ਰਧਾ ਦੇ ਫੁੱਲ ਭੇਂਟ ਕੀਤੇ, ਉੱਥੇ ਉਹਨਾਂ ਨੇ ਸਿੱਖਾਂ ਨੂੰ ਸ਼ਹੀਦ ਕਰਨ ਦੇ ਕਾਰਨਾਂ ਤੇ ਵੀ ਚਾਨਣਾ ਪਾਇਆ । ਜਿਹਨਾਂ ਕਰਕੇ ਸਿੱਖ ਕੌਮ ਨੂੰ ਬਿਨਾਂ ਵਜ੍ਹਾ ਬਦਨਾਮ ਕਰਕੇ ਉਹਨਾਂ ਤੇ ਝੂਠੇ ਕੇਸ ਦਰਜ ਕਰਕੇ ਕਿਵੇਂ ਉਹਨਾਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਜਾਂਦਾ ਹੈ ਜਾਂ ਸਾਲਾਂ ਬੱਧੀ ਜੇਲ੍ਹਾਂ ਵਿੱਚ ਬੰਦ ਕਰਕੇ ਮੌਤ ਤੋਂ ਵੀ ਭੈੜੀ ਜਿੰਦਗੀ ਜਿਉਣ ਲਈ ਮਜਬੂਰ 

ਅਦਾਰਾ ‘ਮੀਡੀਆ ਪੰਜਾਬ’ ਵੱਲੋਂ ਲਾਈਪਜਿ਼ਗ ਵਿਖੇ ਤੀਸਰਾ ਸਫਲ ਵਾਰਸ਼ਿਕ ਅੰਤਰਾਸ਼ਟਰੀ ਸਾਹਿਤ ਸਮਾਗਮ.......... ਸਲਾਨਾ ਸਮਾਗਮ / ਕੇਹਰ ਸ਼ਰੀਫ਼


‘ਅਦਾਰਾ ਮੀਡੀਆ ਪੰਜਾਬ’ ਵੱਲੋਂ ਤੀਸਰਾ ਵਾਰਸ਼ਿਕ ਅੰਤਰਾਸ਼ਟਰੀ ਸਾਹਿਤਕ ਸਮਾਗਮ ਅਤੇ ਕਵੀ ਦਰਬਾਰ ਸਫਲਤਾ ਨਾਲ  ਜਰਮਨੀ ਦੇ ਸ਼ਹਿਰ ਲਾਇਪਜਿ਼ਗ ਵਿਖੇ ਕਰਵਾਇਆ ਗਿਆ। ਪੂਰੇ ਯੂਰਪ ਭਰ ਵਿੱਚੋਂ ਵਿਦਵਾਨ ਅਤੇ ਕਵੀ, ਸਰੋਤੇ ਇਸ ਵਿੱਚ ਹਾਜ਼ਰੀ ਭਰਨ ਲਈ ਪਹੁੰਚੇ। ਪ੍ਰੋਗਰਾਮ ਦਾ ਆਰੰਭ ਅੰਜੂਜੀਤ ਦੇ ਸਵਾਗਤੀ ਗੀਤ ਨਾਲ ਹੋਇਆਂ ਇਸਤੋਂ ਬਾਅਦ  ਕਵਿਤਾ ਪਾਠ ਦਾ ਲੰਬਾ ਦੌਰ ਚੱਲਿਆ। ਜਰਮਨ ਦੇ ਵੱਖਰੇ ਵੱਖਰੇ ਸ਼ਹਿਰਾਂ ਤੋਂ ਕਵੀਆਂ ਨੇ ਭਾਰੀ ਗਿਣਤੀ ਵਿੱਚ ਹਾਜ਼ਰੀ ਲਵਾਈ। ਕਵੀ ਦਰਬਾਰ ਦੀ ਆਰੰਭਤਾ ਜਿੱਥੇ ਵਿਦਵਾਨਾਂ ਨੂੰ ਨਿੱਘੀ ਜੀ ਆਇਆਂ ਕਹੀ ਗਈ ਉੱਥੇ ਹੀ ਨਾਲ ਦੀ ਨਾਲ ਬਿਰਹਾਂ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦੀ ਬਰਸੀ ਮੌਕੇ ਸ਼ਾਇਰ ਨੂੰ ਸ਼ਰਧਾਜਲੀ ਭੇਂਟ ਕੀਤੀ ਗਈ। ਬਲਵੀਰ ਸਿੰਘ ਜੱਸੀ ਖਾਲਸਾ ਨੇ ਸਿ਼ਵ ਦੀਆਂ ਰਚਨਾਵਾਂ ਗਾ ਕੇ ਮਹਿਫਲ ਦਾ ਰੰਗ ਬੰਨ੍ਹਿਆਂ।

‘ਮੀਡੀਆਂ ਪੰਜਾਬ’ ਦੇ ਸਮਗਮ ਮੌਕੇ ਸੱਤ ਪੰਜਾਬੀ ਪੁਸਤਕਾਂ ਲੋਕ ਅਰਪਣ.......... ਪੁਸਤਕ ਰਿਲੀਜ਼ / ਕੇਹਰ ਸ਼ਰੀਫ਼

‘ਮੀਡੀਆ ਪੰਜਾਬ’ ਵਲੋਂ ਲਾਈਪਜਿ਼ਗ (ਜਰਮਨੀ) ਵਿਖੇ ਕਰਵਾਏ ਗਏ ਸਾਲਾਨਾ ਸਮਾਗਮ ਅਤੇ ਕਵੀ ਦਰਬਾਰ ਦੇ ਮੌਕੇ ਸਾਰੇ ਯੂਰਪ ਤੋਂ ਜੁੜੇ ਪੰਜਾਬੀ ਲੇਖਕਾਂ ਅਤੇ ਪੰਜਾਬੀ ਪਿਆਰਿਆਂ ਦੀ ਹਾਜ਼ਰੀ ਵਿਚ ਘੰਟਿਆਂ ਬੱਧੀ ਵਿਚਾਰ ਚਰਚਾ ਅਤੇ ਕਾਵਿ ਮਹਿਫ਼ਲ ਦੇ ਦਰਮਿਆਨ 7 ਕਿਤਾਬਾਂ ਵੀ ਲੋਕ ਅਰਪਣ ਕੀਤੀਆਂ ਗਈਆਂ। ਜਰਮਨ ਵਿਚ ਵਸਦੇ 14 ਪੰਜਾਬੀ ਲੇਖਕਾਂ ਵਲੋਂ ਜਿਨ੍ਹਾਂ ਵਿਚ ਗੁਰਦੀਸ਼ ਪਾਲ ਕੌਰ ਬਾਜਵਾ, ਅੰਜੂਜੀਤ ਸ਼ਰਮਾ, ਚਰਨਜੀਤ ਕੌਰ ਧਾਲੀਵਾਲ ਸੈਦੋਕੇ, ਸੁੱਚਾ ਸਿੰਘ ਬਾਜਵਾ, ਕੇਹਰ ਸ਼ਰੀਫ਼, ਅਮਰਜੀਤ ਸਿੰਘ ਸਿੱਧੂ, ਰਣਜੀਤ ਸਿੰਘ ਦੂਲੇ, ਜੋਗਿੰਦਰ ਬਾਠ, ਦਰਸ਼ਣ ਸਿੰਘ ਘੁੰਮਣ, ਅਦਰਸ਼ ਪਾਲ ਸਿੰਘ ਘੋਤੜਾ, ਅਮਨਦੀਪ ਕਾਲਕਟ, ਮਨਮੋਹਨ ਸਿੰਘ ਜਰਮਨੀ, ਸੇਵਾ ਸਿੰਘ ਸੋਢੀ, ਬਬਰ ਸਤਨਾਮ ਸਿੰਘ ਸ਼ਾਮਲ ਹਨ ਵਲੋਂ ਪਰਵਾਸ ਦੇ ਮਸਲਿਆਂ ਸਬੰਧੀ ਲਿਖੀ ਵਾਰਤਕ ਦੀ ਪੁਸਤਕ ‘ਪਰਵਾਸ ਦੇ ਰੰਗ’ ਜੋ ਕਿ ਬੀਬੀ ਗੁਰਦੀਸ਼ ਪਾਲ ਕੌਰ ਬਾਜਵਾ, ਬਲਦੇਵ ਸਿੰਘ ਬਾਜਵਾ ਅਤੇ ਕੇਹਰ ਸ਼ਰੀਫ਼ ਵਲੋਂ ਸੰਪਾਦਤ ਕੀਤੀ ਗਈ ਹੈ ਲੋਕ ਅਰਪਣ ਕੀਤੀ ਗਈ।  ਜਰਮਨ ਵਸਦੀ ਕਵਿਤਰੀ ਅੰਜੂਜੀਤ ਸ਼ਰਮਾ ਦਾ ਪਲੇਠਾ ਕਾਵਿ ਸੰਗ੍ਰਹਿ ‘ਸੋਚਾਂ ਦੀਆਂ ਪੈੜਾਂ’,

ਦਾਦਰ ਪੰਡੋਰਵੀ ਦਾ ਨਵ-ਪ੍ਰਕਾਸ਼ਿਤ ਗ਼ਜ਼ਲ ਸੰਗ੍ਰਹਿ “ਆਲ੍ਹਣਿਆਂ ਦੀ ਚਿੰਤਾ” ਰੀਲੀਜ਼……… ਪੁਸਤਕ ਰਿਲੀਜ਼ / ਸੁਰਜੀਤ ਜੱਜ (ਪ੍ਰੋ.)

ਬੀਤੇ ਦਿਨੀਂ ਕੌਮਾਂਤਰੀ ਲੇਖਕ ਮੰਚ (ਕਲਮ)-ਫ਼ਗਵਾੜਾ ਵਲੋਂ ਪੰਜਾਬੀ ਦੇ ਨੌਜਵਾਨ ਸ਼ਾਇਰ ਦਾਦਰ ਪੰਡੋਰਵੀ ਦਾ ਨਵ-ਪ੍ਰਕਾਸ਼ਤ ਗ਼ਜ਼ਲ ਸੰਗ੍ਰਹਿ “ਆਲ੍ਹਣਿਆਂ ਦੀ ਚਿੰਤਾ” ਦਾ ਰਿਲੀਜ਼ ਸਮਾਗਮ ਸਥਾਨਕ ਬਲੱਡ ਬੈਂਕ(ਹਰਗੋਬਿੰਦ ਨਗਰ-ਫ਼ਗਵਾੜਾ) ਦੇ ਸੈਮੀਨਾਰ ਹਾਲ ਵਿਚ ਆਯੋਜਿਤ ਕੀਤਾ ਗਿਆ।

ਇਸ ਪ੍ਰੋਗਰਾਮ ਦੀ ਪ੍ਰਧਾਨਗੀ ਸਰਵਸ਼੍ਰੀ ਡਾ.ਰਜਨੀਸ਼ ਬਹਾਦਰ, ਐਸ ਬਲਵੰਤ, ਸ.ਅਮਰੀਕ ਸਿੰਘ (ਲੁਬਰਾਈਟ ਇੰਡਸਟ੍ਰੀਜ਼), ਅਵਤਾਰ ਜੌੜਾ ਤੇ ਮਲਕੀਤ ਸਿੰਘ ਰਘਬੋਤਰਾ ਨੇ ਕੀਤੀ।ਦਾਦਰ ਪੰਡੋਰਵੀ ਨੇ ਆਪਣੀਆਂ ਕੁਝ ਚੋਣਵੀਆਂ ਗ਼ਜ਼ਲਾਂ ਨਾਲ ਸਰੋਤਿਆਂ ਦੇ ਰੂਬਰੂ ਹੋ ਕੇ ਸਮਾਗਮ ਦੀ ਸ਼ੁਰੂਆਤ ਕੀਤੀ।

ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ.......... ਮਾਸਿਕ ਇਕੱਤਰਤਾ / ਜੱਸ ਚਾਹਲ

ਕੈਲਗਰੀ : ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ 7 ਮਈ 2011 ਦਿਨ ਸ਼ਨਿੱਚਰਵਾਰ 2 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨ ਦੇ ਹਾਲ ਕਮਰੇ ਵਿਚ ਕਸ਼ਮੀਰਾ ਸਿੰਘ ਚਮਨ, ਸ਼ਮਸ਼ੇਰ ਸਿੰਘ ਸੰਧੂ ਅਤੇ ਸਬਾ ਸ਼ੇਖ਼ ਦੀ ਪ੍ਰਧਾਨਗੀ ਹੇਠ ਹੋਈ। ਜੱਸ ਚਾਹਲ ਨੇ ਸਟੇਜ ਸਕੱਤਰ ਦੀਆਂ ਜਿੰਮੇਂਵਾਰੀਆਂ ਨਿਭਾਉਂਦੇ ਹੋਏ ਪਿਛਲੇ ਮਹੀਨੇ ਦੀ ਰਿਪੋਰਟ ਪੜ੍ਹਕੇ ਸੁਣਾਈ ਜੋ ਕਿ ਸਭ ਵਲੋਂ ਪਰਵਾਨ ਕੀਤੀ ਗਈ।
    ਇਸ ਤੋਂ ਉਪਰੰਤ ਜੱਸ ਚਾਹਲ ਨੇ ਰਾਈਟਰਜ਼ ਫੋਰਮ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਸੰਧੂ ਹੋਰਾਂ ਨੂੰ ਇੰਡਿਆ ਫੇਰੀ ਤੋਂ ਵਾਪਿਸ ਆਕੇ ਇਸ ਇਕੱਤਰਤਾ ਵਿਚ ਸ਼ਾਮਿਲ ਹੋਣ ਤੇ ਖੁਸ਼ੀ ਜ਼ਾਹਿਰ ਕਰਦਿਆਂ ਜੀ ਆਇਆਂ ਆਖਿਆ ਅਤੇ ਉਨ੍ਹਾਂ ਨੂੰ ਸਭਾ ਨਾਲ ਕੁਝ ਸ਼ਬਦ ਸਾਂਝੇ ਕਰਨ ਲਈ ਆਖਿਆ। ਸ਼ਮਸ਼ੇਰ ਸਿੰਘ ਸੰਧੂ ਨੇ ਸਾਰੇ ਮੈਂਬਰਾਂ ਤੇ ਮਾਣ ਕਰਦਿਆਂ ਆਪਣੀ ਗੈਰਹਾਜ਼ਰੀ ਵਿਚ ਸਭਾ ਦੀ ਕਾਰਵਾਈ ਵਧੀਆ ਤਰੀਕੇ ਨਾਲ ਚਲਾਉਂਦੇ ਰਹਿਣ ਤੇ ਹਾਰਦਿਕ ਖੁਸ਼ੀ ਪ੍ਰਗਟ ਕੀਤੀ।

ਰਿਜਨਲ ਸੈਂਟਰ ਮੁਕਤਸਰ ਵਿਖੇ ‘ਮਾਤ ਲੋਕ’ ’ਤੇ ਹੋਇਆ ਭਖ਼ਵਾਂ ਸੈਮੀਨਾਰ .......... ਸੈਮੀਨਾਰ / ਡਾ. ਪਰਮਿੰਦਰ ਸਿੰਘ ਤੱਗੜ

ਸਥਾਪਤ ਆਲੋਚਕਸਭਿਆਚਾਰ ਸ਼ਾਸਤਰੀ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਪ੍ਰੋਫ਼ੈਸਰ ਡਾ. ਜਸਵਿੰਦਰ ਸਿੰਘ ਦੁਆਰਾ ਰਚੇ ਨਵ-ਪ੍ਰਕਾਸ਼ਤ ਨਾਵਲ ਮਾਤ ਲੋਕ’ ’ਤੇ ਪੰਜਾਬ ਯੂਨੀਵਰਸਿਟੀ ਰਿਜਨਲ ਸੈਂਟਰ ਮੁਕਤਸਰ ਵਿਖੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾਕੁਰੂਕਸ਼ੇਤਰ ਯੂਨੀਵਰਸਿਟੀ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਵਾਨਾਂ ਨੇ ਗੰਭੀਰ ਵਿਚਾਰ ਚਰਚਾ ਕੀਤੀ। ਮੌਕੇ ਤੇ ਸਥਾਪਤ ਪ੍ਰਧਾਨਗੀ ਮੰਡਲ ਵਿਚ ਡਾ. ਹਰਸਿਮਰਨ ਸਿੰਘ ਰੰਧਾਵਾ ਪ੍ਰੋਫ਼ੈਸਰ ਕੁਰੂਕਸ਼ੇਤਰ ਯੂਨੀਵਰਸਿਟੀਡਾ. ਪਰਮਜੀਤ ਸਿੰਘ ਰੋਮਾਣਾ ਪ੍ਰੋਫ਼ੈਸਰ ਰਿਜਨਲ ਸੈਂਟਰ ਬਠਿੰਡਾਪ੍ਰਿੰਸੀਪਲ ਡਾ. ਮਹਿਲ ਸਿੰਘਡਾ.

ਜ਼ੋਰਾ ਸਿੰਘ ਸੰਧੂ ਕ੍ਰਿਤ 'ਮੈਂ ਅਜੇ ਨਾ ਵਿਹਲੀ' 'ਤੇ ਭਰਵੀਂ ਵਿਚਾਰ ਗੋਸ਼ਟੀ.......... ਵਿਚਾਰ-ਗੋਸ਼ਟੀ / ਡਾ. ਪਰਮਿੰਦਰ ਸਿੰਘ ਤੱਗੜ

ਸਾਹਿਤ ਸਭਾ ਕੋਟਕਪੂਰਾ ਵੱਲੋਂ ਸਭਾ ਦੇ ਸਰਪ੍ਰਸਤ ਤੇ ਗਲਪਕਾਰ ਜ਼ੋਰਾ ਸਿੰਘ ਸੰਧੂ ਦੇ ਨਾਵਲ 'ਮੈਂ ਅਜੇ ਨਾ ਵਿਹਲੀ' 'ਤੇ ਵਿਚਾਰ ਗੋਸ਼ਟੀ ਸਮਾਗਮ ਕਰਾਇਆ ਗਿਆ। ਪ੍ਰਧਾਨਗੀ ਮੰਡਲ ਵਿਚ ਕਾਮਰੇਡ ਸੁਰਜੀਤ ਗਿੱਲਪ੍ਰੋ. ਬ੍ਰਹਮਜਗਦੀਸ਼ ਸਿੰਘਨਾਵਲਕਾਰ ਬਲਦੇਵ ਸਿੰਘ ਸੜਕਨਾਮਾਸਭਾ ਦੇ ਪ੍ਰਧਾਨ ਸ਼ਾਮ ਸੁੰਦਰ ਅਗਰਵਾਲਗਲਪਕਾਰ ਜ਼ੋਰਾ ਸਿੰਘ ਸੰਧੂ ਸ਼ਾਮਲ ਸਨ। ਸਮਾਗਮ ਦੇ ਆਗ਼ਾਜ਼ ਮੌਕੇ ਸੁਨੀਲ ਚੰਦਿਆਣਵੀ ਨੇ ਗ਼ਜ਼ਲਗਾਇਕ ਰਾਜਿੰਦਰ ਰਾਜਨ ਨੇ ਹਿੰਦ-ਪਾਕ ਸਬੰਧਾਂ ਦੀ ਤਰਜ਼ਮਾਨੀ ਕਰਦਾ ਭਾਵਪੂਰਤ ਗੀਤ

ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਮੀਡੀਆ ਪੰਜਾਬ ਵਲੋਂ ਅੰਤਰਰਾਸ਼ਟਰੀ ਪੰਜਾਬੀ ਕਵੀ ਦਰਬਾਰ......... ਕਵੀ ਦਰਬਾਰ / ਮਲਕੀਅਤ "ਸੁਹਲ"

ਅੱਜ ਦਾ ਦਿਨ ਪੰਜਾਬੀ ਮਾਂ ਦੇ ਵਿਹੜੇ ਵਿਚ, "ਮੀਡੀਆਂ ਪੰਜਾਬ "    ਦੇ ਸਰਪਰਸਤ  ਸ੍ਰ ਬਲਦੇਵ ਸਿੰਘ ਬਾਜਵਾ ਜੀ  ਨੂੰ ਉਨ੍ਹਾਂ ਦੇ ਜਨਮਦਿਨ ਤੇ ਪੰਜਾਬੀ ਮਾਂ ਨੇ ਆਪ ਖ਼ੁਦ ਆ ਕੇ ਲੋਰੀਆਂ ਦੇ ਕੇ ਸਾਰੇ ਸੰਸਾਰ ਤੋਂ ਆਏ ਸਾਹਿਤਕਾਰਾਂ ਨੇ ਆਪਣੀਆਂ ਕਵਿਤਾਵਾਂ, ਗੀਤਾਂ ਤੇ ਰਚਨਾਵਾਂ ਨਾਲ ਰੰਗ-ਬਰੰਗੀਆ ਫੁੱਲਾਂ ਲੱਦੀਆਂ ਵਧਾਈਆਂ ਦਿਤੀਆਂ।

            
"ਮੀਡੀਆ ਪੰਜਾਬ " ਦੀ ਆਡੀਟਰ  ਸਾਹਿਬਾਂ,  ਸ੍ਰੀਮਤੀ ਗੁਰਦੀਸ਼ਪਾਲ ਕੌਰ ਬਾਜਵਾ ਜੀ ਨੇ ਸਟੇਜ ਸੰਭਾਲਦੇ ਹੋਏ ਕਵੀ ਦਰਬਾਰ ਦਾ ਆਗਾਜ਼ ਕੀਤਾ । ਸ਼ੁਰੂ ਸ਼ੁਰੂ ਵਿਚ ਇਕ ਦੋ ਸ਼ਾਇਰਾਂ ਨੂੰ ਸ਼ਾਇਦ ਮੈਂ ਨਾ ਸੁਣ ਸਕਿਆ ਹੋਵਾਂਗਾ ਕਿਉਂਕਿ ਇੰਟਰਨੈਟ ਦੀ ਤਕਨੀਕੀ ਖਰਾਬੀ ਕਰਕੇ ਕਾਰਨ ਹੋ ਸਕਦਾ ਹੈ । ਮੈਂ ਬੇਸ਼ਕ ਇਸ ਵਾਰ "ਮੀਡੀਆ ਪੰਜਾਬ" ਦੇ ਇਸ ਕਵੀ ਦਰਬਾਰ ਵਿਚ ਹਾਜ਼ਰ ਨਹੀਂ ਹੋ ਸਕਿਆ ਪਰ ਸਾਰੇ ਪਰੋਗਰਾਮ ਨੂੰ ਪੂਰਾ ਸੁਣਨ ਦਾ ਯਤਨ ਕੀਤਾ ਹੈ । ਮੈਂ ਸ੍ਰ ਬਲਦੇਵ ਸਿੰਘ ਬਾਜਵਾ ਜੀ ਨੂੰ ਪੰਜਾਬ ਤੋਂ ਹੀ, ਉਨ੍ਹਾਂ ਦੇ ਜਨਮ ਦਿਨ ਅਤੇ ਇਸ ਵਿਸਾਲ ਕਵੀ ਦਰਬਾਰ ਦੀਆਂ "ਲੱਖ਼ ਲੱਖ਼ ਵਧਾਈਆਂ"  ਪਰਵਾਰ ਸਮੇਤ ਅਤੇ  "ਸਾਹਿਤਕ ਸਾਂਝ ਮੰਚ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਵਲੋਂ ਭੇਜਦਾ ਹਾਂ । ਉਮੀਦ ਹੈ ਕਿ  ਇਸ ਰੰਗੀਨ ਤੇ ਖ਼ਸ਼ਬੂ ਭਰੀ "ਮੁਬਾਰਕਵਾਦ" ਜਰੂਰ ਪਰਵਾਨ ਕਰੋਗੇ । ਜੇ ਕਿਸੇ ਸਾਹਿਤਕਾਰ ਸੱਜਣ ਦਾ ਨਾਂ ਗਲਤੀ ਨਾਲ ਨਹੀਂ ਲਿਖਿਆ ਗਿਆ ਤਾਂ ਉਹ ਗੁੱਸਾ ਨਾ ਕਰਨ ਕਿਉਂਕਿ ਤਕਨੀਕੀ ਹਲਚਲ ਕਰਕੇ ਕੁਝ ਪ੍ਰੇਸ਼ਾਨੀਆਂ ਆ ਹੀ ਜਾਂਦੀਆਂ ਹਨ । 

ਪੀੜਾਂ ਦੇ ਸਾਗਰ ਚੋਂ ਉੱਠੀਆਂ – “ਮੋਹ ਦੀਆਂ ਛੱਲਾਂ”........ ਗੁਰਬਚਨ ਬਰਾੜ / ਪੁਸਤਕ ਰੀਵਿਊ



ਪੰਜਾਬੀ ਗ਼ਜ਼ਲ ਵਿੱਚ ਭਾਵੇਂ ਰੂਪਕ ਪੱਖੋਂ ਬਹੁਤੀ ਤਬਦੀਲੀ ਨਹੀਂ ਆਈ, ਪਰ ਵਿਚਾਰਧਾਰਕ ਪੱਖ ਤੋਂ ਢੇਰ ਤਬਦੀਲੀਆਂ  ਆਈਆਂ ਹਨ । ਪਰੰਪਰਾਗਤ ਦਰਬਾਰੀ ਭਾਵ ਸਟੇਜੀ ਸ਼ਾਇਰੀ ਦੀ ਥਾਂ ਹੁਣ ਬੌਧਿਕਤਾ ਅਤੇ ਅਧੁਨਿਕ ਕਾਵਿ – ਸੰਵੇਦਨਾ  ਨੂੰ ਪਹਿਲ ਦਿੱਤੀ ਜਾਣ ਲੱਗੀ ਹੈ। ਇਹ ਪ੍ਰਵਿਰਤੀ ਪੰਜਾਬੀ ਕਾਵਿ ਵਿੱਚ ਪ੍ਰੋ: ਮੋਹਣ ਸਿੰਘ, ਅੰਮ੍ਰਿਤਾ ਪ੍ਰੀਤਮ ਯੁਗ ਵਿੱਚ ਸੁਰੂ ਹੋਈ , ਪਰ ਗ਼ਜ਼ਲ ਰੂਪ ਵਿੱਚ ਵੀ ਪਿਛਲੇ ਦੋ ਤਿੰਨ ਦਹਾਕਿਆਂ ਤੋਂ ਸਪਸ਼ਟ ਦਿਖਾਈ ਦੇਣ ਲਗੀ ਹੈ। ਡ: ਸਾਧੂ ਸਿੰਘ ਹਮਦਰਦ, ਪ੍ਰਿੰਸੀਪਲ ਤਖਤ ਸਿੰਘ, ਦੀਪਕ ਜੈਤੋਈ, ਅਜਾਇਬ ਚਿਤਰਕਾਰ, ਡ: ਸੁਰਜੀਤ ਪਾਤਰ ਆਦਿ ਗ਼ਜ਼ਲਕਾਰਾਂ ਨੇ ਤਾਂ ਬੌਧਿਕਤਾ ਦੇ ਅੰਸ਼ ਨੂੰ ਗ਼ਜ਼ਲ ਵਿੱਚ ਬੇਹੱਦ ਪ੍ਰਪੱਕਤਾ ਪ੍ਰਦਾਨ ਕੀਤੀ ਹੈ। ਅਧੁਨਿਕ ਗ਼ਜ਼ਲ ਪਿਆਰ ਪੱਧਰ ਮੁਹੱਬਤ ਦੇ ਸੰਕੁਚਿਤ ਦਾਇਰੇ ਵਿੱਚੋਂ ਬਾਹਰ ਨਿਕਲ ਕੇ ਗਲੋਬਲ ਪੱਧਰ ਦੇ ਸਮਾਜਿਕ, ਰਾਜਨੀਤਕ ਅਤੇ ਆਰਥਿਕ ਸਰੋਕਾਰਾਂ ਨੂੰ ਅਪਣੇ ਵਿਸ਼ੇ ਵਸਤੂ ਵਿੱਚ ਸਮਾਉਣ ਯੋਗ ਬਣ ਗਈ ਹੈ।

ਆਸਟ੍ਰੇਲੀਆ ਦੇ ਪਹਿਲੇ ਪੰਜਾਬੀ ਸਾਇੰਸਦਾਨ ਡਾ.ਗੁਰਚਰਨ ਸਿੱਧੂ ਵਲੋਂ ਵਾਰਿਸ ਸ਼ਾਹ ਦੀ ਹੀਰ ਰਿਲੀਜ……… ਸੀ.ਡੀ. ਰਿਲੀਜ / ਬਲਜੀਤ ਖੇਲਾ


ਸਿਡਨੀ : ਕਿਸੇ ਨੇ ਸੱਚ ਹੀ ਕਿਹਾ ਹੈ ਕਿ “ਦਿਲ ਹੋਣਾ ਚਾਹੀਦਾ ਜਵਾਨ ਉਮਰਾਂ ‘ਚ ਕੀ ਰੱਖਿਆ” ਇਹੋ ਜਿਹੇ ਜਿੰਦਾ ਤੇ ਨੌਜਵਾਨ ਦਿਲ ਦੇ ਮਾਲਿਕ ਹਨ ਆਸਟ੍ਰੇਲੀਆ ਵਸਦੇ ਬਜਰੁਗ ਡਾ.ਗੁਰਚਰਨ ਸਿੱਧੂ।ਸੰਨ 1951 ਤੋਂ ਪੰਜਾਬ ਦੇ ਪਿੰਡ ਰਾਣੀ ਮਾਜਰਾ ਤੋਂ ਆਸਟ੍ਰੇਲੀਆ ਆ ਕੇ ਵਸੇ ਆਸਟ੍ਰੇਲੀਆ ‘ਚ ਪਹਿਲੇ ਪੰਜਾਬੀ ਸਾਇੰਸਦਾਨ ਡਾ .ਗੁਰਚਰਨ ਸਿੱਧੂ ਨੇ ਵਾਰਿਸ ਸ਼ਾਹ ਦੀ ਹੀਰ ਨੂੰ ਸਿਡਨੀ ਦੇ ਭਾਰੀ ਗਿਣਤੀ ਪਤਵੰਤਿਆਂ ‘ਚ ਚਾਰ ਸੀ.ਡੀਆਂ ਦਾ ਸੈੱਟ ਬਣਾ ਕੇ ਰਿਲ਼ੀਜ ਕੀਤਾ।ਜਿਕਰਯੋਗ ਹੈ ਕਿ 1951 ਵਿਚ ਆਸਟ੍ਰੇਲੀਆ ਪੜ੍ਹਨ ਲਈ ਆਏ ਡਾਕਟਰ ਸਿੱਧੂ ਨੇ ਇੱਥੇ ਆ ਕੇ ਐਮ ਐਸ ਸੀ ਮੈਲਬੌਰਨ ਤੋਂ ਕਰਨ ਬਾਅਦ ਭਾਰਤ ਵਾਪਿਸ ਜਾ ਕੇ ਪੰਜਾਬ ਵਿਚ ਹਰੀ ਕ੍ਰਾਂਤੀ ਲਿਆਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ।1951 ਵਿਚ ਅਸਟ੍ਰੇਲੀਆ ਵਿਚ ਭਾਰਤੀ ਕੋਈ ਵਿਰਲਾ ਟਾਵਾਂ ਹੀ ਹੁੰਦਾ ਸੀ, 1951 ਵਿਚ ਹੀ ਇਨ੍ਹਾ ਦੀ ਮੁਲਾਕਾਤ ਘੋੜਾ ਗੱਡੀ ਤੇ ਹੋਕਾ ਦੇ ਕਾ ਸਮਾਨ ਵੇਚਣ ਵਾਲ਼ੇ ਇੱਕ ਸਿੱਖ ਪੰਜਾਬੀ ਬਜੁਰਗ ਨਾਲ਼ ਹੋਈ ਤੇ ਉਸ ਬਜੁਰਗ ਨੇ 21 ਸਾਲ ਦੇ ਇਸ ਛਟੀਕ ਗੱਭਰੂ (ਡਾ ਸਿੱਧੂ) ਨੂੰ ਉਰਦੂ