|
‘ਧੀ ਪੰਜਾਬ ਦੀ’ ਦੌਰਾਨ ਪਹਿਲਾ,ਦੂਜਾ, ਤੀਜਾ ਸਥਾਨ
ਪ੍ਰਾਪਤ ਕਰਨ ਵਾਲੀਆਂ ਮੁਟਿਆਰਾਂ |
|
ਲੋਕ ਗਾਇਕ ਜਤਿੰਦਰ ਗਿੱਲ ਨੂੰ ਸਨਮਾਨਿਤ ਕਰਦੇ ਹੋਏ
ਬੀਬੀ ਮੁਖਤਿਆਰ ਕੌਰ, ਅਮਰਦੀਪ ਸਿੰਘ ਬਾਸੀ |
|
ਵਿਚਾਰ ਪੇਸ਼ ਡਾ. ਐੱਸ ਕਰੁਣਾ ਰਾਜੂ ਡਿਪਟੀ ਕਮਿਸ਼ਨਰ,
ਹਾਜ਼ਰ ਬੀਬੀ ਪਰਮਜੀਤ ਕੌਰ ਗੁਲਸ਼ਨ ਤੇ ਹੋਰ ਮਹਿਮਾਨ |
ਫ਼ਰੀਦਕੋਟ : ਨੈਸ਼ਨਲ ਯੂਥ ਵੈਲਫ਼ੇਅਰ ਕਲੱਬ ਸਬੰਧਿਤ ਯੁਵਕ ਸੇਵਾਵਾਂ ਵਿਭਾਗ ਫ਼ਰੀਦਕੋਟ ਵੱਲੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਪ੍ਰਤੀ ਚੇਤੰਨਤਾ ਪੈਦਾ ਕਰਨ ਵਾਸਤੇ ਮਾਣਮੱਤੀਆਂ ਪੰਜਾਬਣਾਂ ਦਾ ਸ਼ਾਨਮੱਤਾ ਤੇਰਵਾਂ ਸੱਭਿਆਚਾਰਕ ਪ੍ਰੋਗਰਾਮ ‘ਧੀ ਪੰਜਾਬ ਦੀ ਪੁਰਸਕਾਰ 2010’ ਕਲੱਬ ਪ੍ਰਧਾਨ ਗੁਰਚਰਨ ਸਿੰਘ ਭੰਗੜਾ ਕੋਚ ਅਤੇ ਸਕੱਤਰ ਸੁਨੀਲ ਚੰਦਿਆਣਵੀ ਦੀ ਦੇਖ-ਰੇਖ ਹੇਠ ਐੱਮ.ਜੀ.ਐੱਮ.ਸੀ.ਸੈ.ਸਕੂਲ ਫ਼ਰੀਦਕੋਟ ਵਿਖੇ ਕਰਵਾਇਆ ਗਿਆ। ਇਸ ਸੱਭਿਆਚਾਰਕ ਮੁਕਾਬਲੇ ’ਚ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੋਂ ਚੁਣੀਆਂ ਗਈਆਂ 17 ਮੁਟਿਆਰਾਂ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ’ਚ ਮੁਖ ਮਹਿਮਾਨ ਵਜੋਂ ਡਾ. ਐੱਸ. ਕਰੁਣਾ ਰਾਜੂ ਡਿਪਟੀ ਕਮਿਸ਼ਨਰ ਫ਼ਰੀਦਕੋਟ ਸ਼ਾਮਲ ਹੋਏ ਜਦੋਂ ਕਿ ਸਮਾਗਮ ਦੀ ਪ੍ਰਧਾਨਗੀ ਬੀਬੀ ਪਰਮਜੀਤ ਕੌਰ ਗੁਲਸ਼ਨ ਮੈਂਬਰ ਪਾਰਲੀਮੈਂਟ ਹਲਕਾ ਫ਼ਰੀਦਕੋਟ ਨੇ ਕੀਤੀ। ਸਮਾਗਮ ਦਾ ਉਦਘਾਟਨ ਜਗਜੀਤ ਸਿੰਘ ਚਾਹਲ ਸਹਾਇਕ ਡਾਇਰਕੈਟਰ ਯੁਵਕ ਸੇਵਾਵਾਂ ਵਿਭਾਗ ਨੇ ਕੀਤਾ। ਸਤਿਕਾਰਿਤ ਮਹਿਮਾਨਾਂ ਵਜੋਂ ਅਮਰਦੀਪ ਸਿੰਘ ਬਾਸੀ ਪ੍ਰਧਾਨ ਨਗਰ ਕੌਂਸਲ , ਬਲਜੀਤ ਸਿੰਘ ਬਰਾੜ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ, ਬੀਬੀ ਮੁਖਤਿਆਰ ਕੌਰ ਰਿਟਾਇਡ ਬੀ.ਪੀ.ਈ.ਓ ਪਹੁੰਚੇ। ਵਿਸ਼ੇਸ ਮਹਿਮਾਨਾਂ ਵਜੋਂ ਗੁਰਮੀਤ ਸਿੰਘ ਬਰਾੜ ਜੀ.ਐੱਮ ਪੰਜਾਬ ਸਟੇਟ ਕੋਆਪਰੇਟਿਵ ਵਿਕਾਸ ਬੈਂਕ ਲਿਮਟਿਡ ਚੰਡੀਗੜ, ਸੁਖਚੈਨ ਸਿੰਘ ਬਰਾੜ ਪ੍ਰਿੰ. ਮੇਜਰ ਅਜਾਇਬ ਸਿੰਘ ਸੀ.ਸੈ.ਸਕੂਲ ਜੀਵਨਵਾਲਾ, ਡਾ. ਸਤਿੰਦਰਪਾਲ ਸਿੰਘ ਚੇਅਰਮੈਨ ਸ਼ੇਖ ਫ਼ਰੀਦ ਆਈ.ਟੀ.ਆਈ, ਪੁਨੀਤ ਇੰਦਰ ਬਾਵਾ ਚੇਅਰਮੈਨ ਬਾਬਾ ਬੰਦਾ ਬਹਾਦਰ ਨਰਸਿੰਗ ਕਾਲਜ, ਡਾ.ਐੱਸ.ਐੱਸ.ਗਿੱਲ ਪ੍ਰਿੰ. ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ, ਐੱਸ.ਐੱਸ. ਬਰਾੜ ਪ੍ਰਿੰ. ਆਦੇਸ਼ ਫ਼ਾਰਮੇਸੀ ਕਾਲਜ ਬਠਿੰਡਾ, ਜਗਦੇਵ ਸਿੰਘ ਸੰਧੂ ਚੇਅਰਮੈਨ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਗੁਰੂਹਰਸਹਾਏ, ਸਵਰਨ ਸਿੰਘ ਬਰਾੜ ਸਾਬਕਾ ਸਰਪੰਚ ਸ਼ਕੂਰ, ਸ਼੍ਰੀਮਤੀ ਦਲੀਪ ਕੌਰ ਕੁਹਾਰਵਾਲਾ, ਸਖਮੰਦਰ ਸਿੰਘ ਛੂਛਕ ਸਰਪੰਚ, ਸ਼ਿਵਰਾਜ ਸਿੰਘ ਸਰਾਏਨਾਗਾ, ਰਣਜੀਤ ਸਿੰਘ ਘੁਮਾਣ ਸੁਪਰਡੈਂਟ , ਕਰਨਵੀਰ ਸਿੰਘ ਧਾਲੀਵਾਲ ਚੇਅਰਮੈਨ ਦਸਮੇਸ਼ ਮਾਡਰਨ ਸਕੂਲ ਭਾਣਾ, ਸ਼੍ਰੀਮਤੀ ਗੁਰਿੰਦਰ ਕੌਰ ਰੂਪਰਾ ਮੈਨੇਜਰ ਵਿਸ਼ਵਕਰਮਾ ਹਾਈ ਸਕੂਲ, ਗੁਰਪ੍ਰੀਤ ਸਿੰਘ ਜੋਤੀ ਇੰਸਟੈਕਟਰ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਅਤੇ ਬਰਿਜ ਮੋਹਨ ਬੇਦੀ ਮੁਖ ਅਧਿਆਪਕ ਸਰਕਾਰੀ ਹਾਈ ਸਕੂਲ ਚੱਕ ਸੈਦੋਕੇ ਪਹੁੰਚੇ।
ਪ੍ਰੋਗਰਾਮ ਦੀ ਸ਼ੁਰੂਆਤ ਦਸਮੇਸ਼ ਪਬਲਿਕ ਸਕੂਲ ਦੀ ਵਿਦਿਆਰਥਣ ਨਿਤਨਪ੍ਰੀਤ ਕੌਰ ਨੇ ਸ਼ਬਦ ‘ ਤੁਮ ਸ਼ਰਨਾਈ ਆਇਓ’ ਨਾਲ ਕੀਤੀ। ਫ਼ਿਰ ਲੋਕ ਗਾਇਕ ਜਸਵਿੰਦਰ ਸੰਧੂ, ਸੁਖਜਿੰਦਰ ਸੰਧੂ, ਅੰਤਰ ਰਾਸ਼ਟਰੀ ਭੰਗੜਾ ਕਲਾਕਾਰ ਸੁਖਵਿੰਦਰ ਸੁੱਖਾ ਅਤੇ ਪ੍ਰਸਿੱਧ ਪੰਜਾਬੀ ਲੋਕ ਗਾਇਕ ਸੁਰਜੀਤ ਗਿੱਲ ਨੇ ਸੱਭਿਆਚਾਰਕ ਗੀਤ ਪੇਸ਼ ਕਰਦਿਆਂ ਸਰੋਤਿਆਂ ਨੂੰ ਕੀਲੀ ਰੱਖਿਆ। ਇਸ ਮੌਕੇ ਬਾਬਾ ਬੰਦਾ ਬਹਾਦਰ ਨਰਸਿੰਗ ਕਾਲਜ ਫ਼ਰੀਦਕੋਟ ਵੱਲੋਂ ‘ ਖੇਡਣ ਦੇ ਦਿਨ ਚਾਰ ’ ਕੋਰੀਓਗਰਾਫ਼ੀ ਅਤੇ ਆਦੇਸ਼ ਕਾਲਜ ਆਫ਼ ਫ਼ਾਰਮੇਸੀ ਵੱਲੋਂ ਲੋਕ ਨਾਚ ਜਿੰਦੂਆ ਪੇਸ਼ ਕਰਕੇ ਸਰੋਤਿਆਂ ਨੂੰ ਝੂਮਣ ਲਾ ਦਿੱਤਾ ਗਿਆ। ਇਸ ਮੌਕੇ ਪਹਿਰਾਵਾ ਪ੍ਰਦਰਸ਼ਨੀ, ਗਿੱਧਾ, ਸੁਆਲ -ਜੁਆਬ ਅਤੇ ਨਾਚ ਰਾਊਂਡਜ਼ ਦੇ ਅਧਾਰ ਤੇ ਸੱਭਿਆਚਾਰਕ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ’ਚ ਆਦੇਸ਼ ਕਾਲਜ ਆਫ਼ ਫ਼ਾਰਮੇਸੀ ਬਠਿੰਡਾ ਦੀ ਰੂਪਮ ਨੇ ਪਹਿਲਾ, ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਦੀ ਬਰਿੰਦਰ ਕੌਰ ਨੇ ਦੂਜਾ ਅਤੇ ਗਗਨਦੀਪ ਕੌਰ ਰੰਧਾਵਾ ਬਰਨਾਲਾ ਨੇ ਤੀਜਾ ਸਥਾਨ ਹਾਸਲ ਕੀਤਾ। ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੀਆਂ ਮੁਟਿਆਰਾਂ ਨੂੰ ਕ੍ਰਮਵਾਰ ਸੋਨੇ ਦੀ ਸੱਗੀ, ਸੋਨੇ ਦੀ ਜੁਗਨੀ ਤੇ ਸੋਨੇ ਦੇ ਟਿੱਕੇ ਦੇ ਨਾਲ -ਨਾਲ ਯਾਦਗਰੀ ਚਿੰਨ•, ਪ੍ਰਮਾਣ ਪੱਤਰ, ਸੋਨੇ ਦਾ ਕੋਕਾ, ਫ਼ੁਲਕਾਰੀ ਦੇ ਕੇ ਸਨਮਾਨਿਤ ਕੀਤਾ ਗਿਆ। ਮੁਕਾਬਲੇ ਦੀ ਹਰੇਕ ਭਾਗੀਦਾਰ ਮੁਟਿਆਰ ਨੂੰ ਸੋਨੇ ਦਾ ਕੋਕਾ, ਪ੍ਰਮਾਣ ਪੱਤਰ ਅਤੇ ਯਾਦਗਰੀ ਚਿੰਨ• ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੁਕਾਬਲੇ ਦੀ ਜੱਜਮੈਂਟ ਗੁਰਚਰਨ ਸਿੰਘ ਸੰਧੂ ਜ਼ਿਲਾ ਟਰਾਂਸਪੋਰਟ ਅਫ਼ਸਰ ਫਿਰੋਜ਼ਪੁਰ, ਡਾ. ਸਰਬਜੀਤ ਕੌਰ ਸੋਹਲ ਚੰਡੀਗੜ• ਤੇ ਮੋਹਿਤ ਇੰਦਰ ਬਾਵਾ ਨੇ ਕੀਤੀ। ਸਮਾਗਮ ਦੌਰਾਨ ਲੋਕ ਗਾਇਕ ਜਤਿੰਦਰ ਗਿੱਲ ਨੇ ਆਪਣੇ ਚਰਚਿਤ ਗੀਤ ਪੇਸ਼ ਕਰਦਿਆਂ ਸਰੋਤਿਆਂ ਨੂੰ ਥਿਰਕਣ ਲਾ ਦਿੱਤਾ ਗਿਆ। ਇਸ ਮੌਕੇ ਤੇ ਗਾਇਕ ਜਤਿੰਦਰ ਗਿੱਲ ਨੂੰ ਸਵ. ਦਿਲਕਰਨ ਸਿੰਘ ਹੀਰਾ ਏਸ਼ੀਅਨ ਤੈਰਾਕ ਦੀ ਮਿੱਠੀ ਯਾਦ ’ਚ ‘ਰੂਹ-ਏ-ਪੰਜਾਬ ਐਵਾਰਡ 2010’ ਨਾਲ ਅਤੇ ਵਿਸ਼ਵ ਪੰਜਾਬਣ 2008 ਦਾ ਖਿਤਾਬ ਜਿੱਤਣ ਵਾਲੀ ਅਦਾਕਾਰਾ ਮੋਹਿਤ ਇੰਦਰ ਬਾਵਾ ਦਾ ਵਿਸ਼ੇਸ ਸਨਮਾਨ ਮਾਤਾ ਮੁਖਤਿਆਰ ਕੌਰ ਤੇ ਅਮਰਦੀਪ ਸਿੰਘ ਬਾਸੀ ਪ੍ਰਧਾਨ ਵੱਲੋਂ ਕੀਤਾ ਗਿਆ। ਜੀ ਆਇਆਂ ਨੂੰ ਕਲੱਬ ਦੇ ਮੀਤ ਪ੍ਰਧਾਨ ਜਸਵਿੰਦਰ ਸਿੰਘ ਮਿੰਟੂ ਨੇ ਆਖਿਆ। ਧੰਨਵਾਦ ਕਲੱਬ ਦੇ ਸਰਪ੍ਰਸਤ ਪ੍ਰਿੰ ਸੇਵਾ ਸਿੰਘ ਚਾਵਲਾ ਨੇ ਕੀਤਾ। ਕਲੱਬ ਪ੍ਰਧਾਨ ਗੁਰਚਰਨ ਸਿੰਘ ਨੇ ਰਿਪੋਰਟ ਪੇਸ਼ ਕੀਤੀ। ਮੰਚ ਸੰਚਾਲਨ ਦੀ ਜਿੰਮੇਵਾਰੀ ਜਸਬੀਰ ਜੱਸੀ ਤੇ ਗੁਰਮਿੰਦਰਜੀਤ ਕੌਰ ਗਿੱਲ ਨੇ ਸਾਂਝੇ ਰੂਪ ’ਚ ਨਿਭਾਈ। ਇਸ ਮੌਕੇ ਸੰਬੋਧਨ ਕਰਦਿਆਂ ਮੁਖ ਮਹਿਮਾਨ ਡਾ.ਐੱਸ.ਕਰੁਣਾ ਰਾਜੂ ਡਿਪਟੀ ਕਮਿਸ਼ਨਰ ਨੇ ਭਰੂਣ ਹੱਤਿਆ ਰੋਕਣ, ਨਸ਼ਿਆਂ ਦਾ ਤਿਆਗ ਕਰਨ, ਪਾਣੀ ਦੀ ਵਰਤੋਂ ਸੰਜਮ ਨਾਲ ਕਰਨ ਅਤੇ ਸੱਭਿਆਚਾਰਕ ਦੀ ਪ੍ਰਫ਼ੱਲਤਾ ਵਾਸਤੇ ਕੰਮ ਕਰਨ ਦੀ ਅਪੀਲ ਕੀਤੀ। ਬੀਬੀ ਪਰਮਜੀਤ ਕੌਰ ਗੁਲਸ਼ਨ ਨੇ ਕਲੱਬ ਦੇ ਇਸ ਉੱਦਮ ਦੀ ਪ੍ਰਸ਼ੰਸਾ ਕੀਤੀ ਤੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਪ੍ਰੋਗਰਾਮ ਦੀ ਸਫ਼ਲਤਾ ਅਮਨਦੀਪ ਲੱਕੀ, ਗੁਰਮੇਲ ਸਿੰਘ ਜੱਸਲ,ਗੁਰਚਰਨ ਸਿੰਘ ਗਿੱਲ, ਗੋਪਾਲ ਸਿੰਘ, ਸੁਰਜੀਤ ਗਿੱਲ, ਸੁਨੀਲ ਵਾਟਸ, ਦਰਸ਼ਨ ਲਾਲ ਚੁੱਘ, ਸਵਰਨ ਭੋਲਾ, ਪਾਲ ਸਿੰਘ ਸੰਧੂ, ਖੁਸ਼ਵਿੰਦਰ ਹੈਪੀ, ਨਾਇਬ ਸਿੰਘ, ਅਮਨਦੀਪ ਦੀਪ, ਯੋਗੇਸ਼ ਕੁਮਾਰ, ਮਾਸਟਰ ਗੁਰਮੇਲ ਸਿੰਘ, ਵਿਨੋਦ ਕੁਮਾਰ ਕਾਲਾ, ਭੁਪਿੰਦਰਪਾਲ ਸਿੰਘ, ਲਛਮਣ ਭਾਣਾ-ਅਮਰਜੀਤ ਸੇਖੋਂ, ਨਰੇਸ਼ ਕੁਮਾਰ, ਹਰਜੀਤ ਸਿੰਘ ਤੇ ਮੋਹਣੀ ਨੇ ਅਹਿਮ ਭੂਮਿਕਾ ਅਦਾ ਕੀਤੀ।
****