Showing posts with label ਗੁਰਬਚਨ ਬਰਾੜ. Show all posts
Showing posts with label ਗੁਰਬਚਨ ਬਰਾੜ. Show all posts

ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਦਾ ਛੇਵਾਂ ਗ਼ਜ਼ਲ ਸੰਗ੍ਰਹਿ ‘ਢਲ ਰਹੇ ਐ ਸੂਰਜਾ’........ ਪੁਸਤਕ ਰੀਵਿਊ / ਗੁਰਬਚਨ ਬਰਾੜ



ਅੰਤਲੇ ਸਾਹਾਂ ਤੱਕ ਜੀਵਨ ਨੂੰ ਮਾਨਣ ਦੀ ਰੀਝ

ਪੰਜਾਬੀ ਗ਼ਜ਼ਲ ਨੂੰ ਪ੍ਰਫੁਲਿਤ ਕਰਨ ਵਿੱਚ ਡਾ: ਸਾਧੂ ਸਿੰਘ ਹਮਦਰਦ, ਪਿੰ: ਤਖਤ ਸਿੰਘ, ਜਨਾਬ ਦੀਪਕ ਜੈਤੋਈ ਆਦਿ ਦਾ ਵਿਸ਼ੇਸ਼ ਹੱਥ ਹੈ। ਜਿਵੇਂ ਜਿਵੇਂ ਪੰਜਾਬੀ ਕਵਿਤਾ ਵਿੱਚ ਅਧੁਨਿਕਤਾ ਨੇ ਪ੍ਰਵੇਸ਼ ਕੀਤਾ, ਤਿਵੇਂ ਤਿਵੇਂ ਪੰਜਾਬੀ ਗ਼ਜ਼ਲ ਵਿੱਚ ਵੀ ਤਬਦੀਲੀ ਆਈ। ਹਮਦਰਦ, ਜੈਤੋਈ ਧੜੇ ਨੇ ਗ਼ਜ਼ਲ ਵਿੱਚ ਪੁਰਾਤਨ ਵਿਸ਼ੇ ਤੇ ਉਰਦੂ ਸ਼ਬਦਾਵਲੀ ਦਾ ਖਹਿੜਾ ਨਹੀਂ ਸੀ ਛੱਡਿਆ ਜਦੋਂ ਕਿ ਅਧੁਨਿਕ ਸ਼ਾਇਰਾਂ ਪਿੰ: ਤਖਤ ਸਿੰਘ, ਡਾ: ਜਗਤਾਰ, ਡਾ: ਰਣਧੀਰ ਸਿੰਘ ਚੰਦ, ਡਾ: ਐਸ ਤਰਸੇਮ ਆਦਿ ਸ਼ਾਇਰਾਂ ਨੇ ਗ਼ਜ਼ਲ ਨੂੰ ਸਮਾਜ ਦੇ ਵਿਸ਼ਾਲ ਕੈਨਵਸ ਤੇ ਫੈਲਾਅ ਦਿੱਤਾ। ਇਨ੍ਹਾ ਗ਼ਜ਼ਲਕਾਰਾਂ ਨੇ ਜਿੱਥੇ ਸਮਾਂ ਵਿਹਾ ਚੁੱਕੀ ਉਰਦੂ ਸ਼ਬਦਾਵਲੀ ਦਾ ਤਿਆਗ ਕਰਕੇ ਲੋਕ-ਬੋਲੀ ਪੰਜਾਬੀ ਨੂੰ ਸ਼ਾਇਰੀ ਵਿੱਚ ਸਤਕਾਰਿਤ ਥਾਂ ਦਿੱਤੀ ਉੱਥੇ ਮਨੁਖੀ ਮਨ ਤੇ ਪਏ ਹਰ ਸਮੂਹਿਕ ਪ੍ਰਭਾਵ ਅਤੇ ਅਧੁਨਿਕ ਸੰਵੇਦਨਾ ਦਾ ਪ੍ਰਤੀਕਾਤਮਿਕ ਪ੍ਰਗਟਾਅ ਆਪਣੀਆਂ ਗ਼ਜ਼ਲਾਂ ਵਿੱਚ ਕੀਤਾ।

ਪੀੜਾਂ ਦੇ ਸਾਗਰ ਚੋਂ ਉੱਠੀਆਂ – “ਮੋਹ ਦੀਆਂ ਛੱਲਾਂ”........ ਗੁਰਬਚਨ ਬਰਾੜ / ਪੁਸਤਕ ਰੀਵਿਊ



ਪੰਜਾਬੀ ਗ਼ਜ਼ਲ ਵਿੱਚ ਭਾਵੇਂ ਰੂਪਕ ਪੱਖੋਂ ਬਹੁਤੀ ਤਬਦੀਲੀ ਨਹੀਂ ਆਈ, ਪਰ ਵਿਚਾਰਧਾਰਕ ਪੱਖ ਤੋਂ ਢੇਰ ਤਬਦੀਲੀਆਂ  ਆਈਆਂ ਹਨ । ਪਰੰਪਰਾਗਤ ਦਰਬਾਰੀ ਭਾਵ ਸਟੇਜੀ ਸ਼ਾਇਰੀ ਦੀ ਥਾਂ ਹੁਣ ਬੌਧਿਕਤਾ ਅਤੇ ਅਧੁਨਿਕ ਕਾਵਿ – ਸੰਵੇਦਨਾ  ਨੂੰ ਪਹਿਲ ਦਿੱਤੀ ਜਾਣ ਲੱਗੀ ਹੈ। ਇਹ ਪ੍ਰਵਿਰਤੀ ਪੰਜਾਬੀ ਕਾਵਿ ਵਿੱਚ ਪ੍ਰੋ: ਮੋਹਣ ਸਿੰਘ, ਅੰਮ੍ਰਿਤਾ ਪ੍ਰੀਤਮ ਯੁਗ ਵਿੱਚ ਸੁਰੂ ਹੋਈ , ਪਰ ਗ਼ਜ਼ਲ ਰੂਪ ਵਿੱਚ ਵੀ ਪਿਛਲੇ ਦੋ ਤਿੰਨ ਦਹਾਕਿਆਂ ਤੋਂ ਸਪਸ਼ਟ ਦਿਖਾਈ ਦੇਣ ਲਗੀ ਹੈ। ਡ: ਸਾਧੂ ਸਿੰਘ ਹਮਦਰਦ, ਪ੍ਰਿੰਸੀਪਲ ਤਖਤ ਸਿੰਘ, ਦੀਪਕ ਜੈਤੋਈ, ਅਜਾਇਬ ਚਿਤਰਕਾਰ, ਡ: ਸੁਰਜੀਤ ਪਾਤਰ ਆਦਿ ਗ਼ਜ਼ਲਕਾਰਾਂ ਨੇ ਤਾਂ ਬੌਧਿਕਤਾ ਦੇ ਅੰਸ਼ ਨੂੰ ਗ਼ਜ਼ਲ ਵਿੱਚ ਬੇਹੱਦ ਪ੍ਰਪੱਕਤਾ ਪ੍ਰਦਾਨ ਕੀਤੀ ਹੈ। ਅਧੁਨਿਕ ਗ਼ਜ਼ਲ ਪਿਆਰ ਪੱਧਰ ਮੁਹੱਬਤ ਦੇ ਸੰਕੁਚਿਤ ਦਾਇਰੇ ਵਿੱਚੋਂ ਬਾਹਰ ਨਿਕਲ ਕੇ ਗਲੋਬਲ ਪੱਧਰ ਦੇ ਸਮਾਜਿਕ, ਰਾਜਨੀਤਕ ਅਤੇ ਆਰਥਿਕ ਸਰੋਕਾਰਾਂ ਨੂੰ ਅਪਣੇ ਵਿਸ਼ੇ ਵਸਤੂ ਵਿੱਚ ਸਮਾਉਣ ਯੋਗ ਬਣ ਗਈ ਹੈ।