ਨੌਜਵਾਨ ਸਾਹਿਤ ਸਭਾ ਰਜਿ. ਮੋਰਿੰਡਾ ਦੀ ਚੋਣ.......... ਚੋਣ / ਰਾਬਿੰਦਰ ਸਿੰਘ


ਨੌਜਵਾਨ ਸਾਹਿਤ ਸਭਾ ਰਜਿ. ਮੋਰਿੰਡਾ ਦੀ ਦੋ ਸਾਲਾ ਚੋਣ ਵਿਚ ਲਾਭ ਸਿੰਘ ਚਤਾਮਲੀ (ਪ੍ਰਧਾਨ) ਦੂਜੀ ਵਾਰ ਅਤੇ ਜਨਰਲ ਸਕੱਤਰ ਦੇ ਅਹੁਦੇ ‘ਤੇ ਨੌਵੀਂ ਵਾਰ ਰਾਬਿੰਦਰ ਸਿੰਘ ਰੱਬੀ ਸਰਵ ਸੰਮਤੀ ਨਾਲ਼ ਚੁਣੇ ਗਏ । ਗੁਰੂ ਨਾਨਕ ਪਬਲਿਕ ਸਕੂਲ ਮੋਰਿੰਡਾ ‘ਚ ਹੋਈ ਇਸ ਚੋਣ ਮੌਕੇ ਮੀਤ ਪ੍ਰਧਾਨ ਕ੍ਰਿਸ਼ਨ ਲਾਲ ਮਹਿਤਾ, ਸਕੱਤਰ ਸਤਵਿੰਦਰ ਚੌਹਾਨ ਮੜੌਲਵੀ, ਪ੍ਰਚਾਰ ਸਕੱਤਰ ਸੁਖਵਿੰਦਰ ਹੈਪੀ ਅਤੇ ਖ਼ਜ਼ਾਨਚੀ ਸੁਰਿੰਦਰ ਸਿੰਘ ਰਸੂਲਪੁਰ ਚੁਣੇ ਗਏ । ਕਾਰਜਕਾਰਨੀ ‘ਚ ਜਤਿੰਦਰ ਸਿੰਘ ਰਾਮਗੜੀਆ, ਗੁਲਾਬ ਚੰਦ, ਸੁਰਜੀਤ ਮੰਡ, ਸੋਨੀ ਸਾਗੀ, ਸੁਰਿੰਦਰ ਸ਼ੌਂਕੀ ਅਤੇ ਲੱਕੀ ਸਕਰੁੱਲਾਂ ਪੁਰੀ ਲਏ ਗਏ । ਸਭਾ ਦੇ ਸਰਪ੍ਰਸਤ ਅਜੀਤ ਸਿੰਘ ਢੰਗਰਾਲੀ, ਸੁਰਜੀਤ ਸਿੰਘ ਜੀਤ ਅਤੇ ਗੁਰਨਾਮ ਸਿੰਘ ਬਿਜਲੀ ਹੋਣਗੇ । ਜਲਦੀ ਹੀ ਸਭਾ ਦੇ ਸਲਾਹਕਾਰ ਨਾਮਜ਼ਦ ਕੀਤੇ ਜਾਣਗੇ ।

ਇਸ ਸਮੇਂ ਸਜੀ ਮਹਿਫਲ ‘ਚ ਬਾਬੂ ਸਿੰਘ ਚੌਹਾਨ (ਕੁਰਸੀ ਖਿਸਕਦੀ ਜਾਂਦੀ), ਸੋਨੀ ਸਾਗੀ (ਮਾਂ ਬਰੋਬਰ ਸਮਝੂੰ ਨੀਂ ਸੱਸ ਸਿਆਣੀ ਨੂੰ), ਲਾਭ ਚਤਾਮਲੀ (ਬਰਾਤ ਖਾਲੀ ਮੋੜ ਬਾਬਲਾ, ਇਨ੍ਹਾਂ ਭੁੱਖਿਆਂ ਦੇ ਘਰ ਮੈਂ ਨੀਂ ਜਾਣਾ), ਰਾਬਿੰਦਰ ਸਿੰਘ ਰੱਬੀ (ਝੂਠੀਏ ਨੀਂ ਲਾਰੇ ਤੇਰੇ ਨਹੀਂ ਮੁੱਕਣੇ), ਸੁਖਵਿੰਦਰ ਹੈਪੀ (ਬੁੱਕਲ ਦੇ ਚੋਰ), ਅਜੀਤ ਸਿੰਘ ਢੰਗਰਾਲੀ (ਪਰਜਾਤੰਤਰ), ਜਤਿੰਦਰ ਸਿੰਘ ਰਾਮਗੜੀਆ (ਕਾਮੇਡੀ), ਗੁਲਾਬ ਚੰਦ (ਕੰਜੂਸ), ਸੁਰਿੰਦਰ ਸ਼ੌਂਕੀ (ਕੁੜੀਏ ਪੰਜਾਬ ਦੀਏ) ਅਤੇ ਸੁਰਜੀਤ ਸਿੰਘ ਜੀਤ ਨੇ ਗ਼ਜ਼ਲ ਪੇਸ਼ ਕੀਤੀ ।

ਸਭਾ ਨੇ ਇੱਕ ਮਤੇ ਰਾਹੀਂ ਤ੍ਰਿਲੋਚਨ ਸਿੰਘ ਕੰਗ ਦੇ ਪਿਤਾ ਸ੍ਰ. ਜੋਗਿੰਦਰ ਸਿੰਘ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ।

ਸਾਊਥਾਲ ‘ਚ ਹੋਈ ਪੁਸਤਕ ਗੋਸ਼ਟੀ ਤੇ ਵਿਸ਼ਾਲ ਕਵੀ ਦਰਬਾਰ.......... ਕਵੀ ਦਰਬਾਰ / ਪੁਸਤਕ ਗੋਸ਼ਟੀ / ਰਾਜਿੰਦਰਜੀਤ

ਪੰਜਾਬੀ ਸਾਹਿਤ ਕਲਾ ਕੇਂਦਰ ਸਾਊਥਾਲ ( ਲੰਡਨ) ਵੱਲੋਂ ਸਰੋਤਿਆਂ ਨਾਲ ਖਚਾਖਚ ਭਰੇ ਅੰਬੇਦਕਰ ਭਵਨ ਵਿੱਚ ਹਰਜੀਤ ਅਟਵਾਲ ਦੀ ਨਵੀਂ ਪੁਸਤਕ ‘ਪਚਾਸੀ ਵਰ੍ਹਿਆਂ ਦਾ ਜਸ਼ਨ’ ਉੱਪਰ ਕਰਵਾਈ ਗਈ ਗੋਸ਼ਟੀ ਅਤੇ ਵਿਸ਼ਾਲ ਕਵੀ ਦਰਬਾਰ ਬਹੁਤ ਹੀ ਕਾਮਯਾਬ ਸਮਾਗਮ ਹੋ ਨਿੱਬੜਿਆ ਜਿਸ ਨੂੰ ਵਰ੍ਹਿਆਂ ਤੱਕ ਯਾਦ ਕੀਤਾ ਜਾਂਦਾ ਰਹੇਗਾ । ਸਮਾਗਮ ਦੇ ਸ਼ੁਰੂ ‘ਚ ਜਨਰਲ ਸਕੱਤਰ ਅਜ਼ੀਮ ਸ਼ੇਖਰ ਨੇ ਸੰਸਥਾ ਦੇ ਮਕਸਦ ਅਤੇ ਭਵਿੱਖਮੁਖੀ ਪ੍ਰੋਗਰਾਮਾਂ ਤੇ ਚਾਨਣਾ ਪਾਇਆ । ਪਹਿਲੇ ਭਾਗ ਦੀ ਪ੍ਰਧਾਨਗੀ ਸਰਵ ਸ੍ਰੀ ਪ੍ਰੀਤਮ ਸਿੱਧੂ, ਸੰਤੋਖ ਧਾਲੀਵਾਲ , ਹਰਬਖਸ਼ ਮਕਸੂਦਪੁਰੀ ਤੇ ਸ੍ਰੀਮਤੀ ਕੁਲਵੰਤ ਢਿੱਲੋਂ ਨੇ ਸਾਂਝੇ ਤੌਰ ‘ਤੇ ਕੀਤੀ । ਹਰਜੀਤ ਅਟਵਾਲ ਦੁਆਰਾ ਪੁਸਤਕ ਦੀ ਸਿਰਜਣ ਪ੍ਰਕਿਰਿਆ ਬਾਰੇ ਕੁਝ ਗੱਲਾਂ ਸਾਂਝੀਆਂ ਕਰਨ ਤੋਂ ਬਾਅਦ ਅਵਤਾਰ ਉੱਪਲ ਨੇ ਪੁਸਤਕ ‘ਤੇ ਵਿਸਥਾਰਿਤ ਪਰਚਾ ਪੇਸ਼ ਕਰਦਿਆਂ ਕਿਹਾ ਕਿ ਹਰਜੀਤ ਅਟਵਾਲ ਇੱਕ ਸਫਲ ਗਲਪਕਾਰ ਹੈ ਜਿਸਨੇ ਨਾਵਲ ਅਤੇ ਕਹਾਣੀ ਦੇ ਖੇਤਰ ਵਿੱਚ ਆਪਣੀ ਪਛਾਣ ਸਥਾਪਿਤ ਕੀਤੀ ਹੈ। ‘ਪਚਾਸੀ ਵਰ੍ਹਿਆਂ ਦਾ ਜਸ਼ਨ’ ਹਰਜੀਤ ਅਟਵਾਲ ਦੇ ਪਿਤਾ ਸ: ਦਰਸ਼ਨ ਸਿੰਘ ਦੀ ਜੀਵਨੀ ਹੈ ਜਿਸਨੂੰ ਉਸਨੇ ਨਾਵਲੀ ਸ਼ੈਲੀ ‘ਚ ਬੇਹਦ ਰੌਚਕ ਢੰਗ ਨਾਲ ਲਿਖਿਆ ਹੈ ਤੇ ਇਸਨੂੰ ਵੱਖ-ਵੱਖ ਰਿਸ਼ਤਿਆਂ ਦੇ ਨੁਕਤਾ-ਨਿਗਾਹ ਤੋਂ ਲਿਖਣ ਦਾ ਨਵੇਕਲਾ ਤਜਰਬਾ ਕੀਤਾ ਹੈ। ਉਹ ਕਿਤੇ ਵੀ ਮੋਹ ਵੱਸ ਉਲਾਰ ਨਹੀਂ ਹੋਇਆ। ਇਸ ‘ਚ ਉਸਨੇ ਆਪਣੇ ਪਿਤਾ ਦੇ ਜਨਮ ਤੋਂ ਪਹਿਲਾਂ ਤੇ ਬਾਅਦ ਦੇ ਰਾਜਨੀਤਿਕ, ਸੱਭਿਆਚਾਰਕ ਤੇ ਸਮਾਜਿਕ ਹਾਲਾਤ ਦੀ ਸੁੰਦਰ ਤਸਵੀਰਕਸ਼ੀ ਕੀਤੀ ਹੈ। ਪੁਸਤਕ ‘ਚ ਦਰਜ਼ ਦੂਜੇ ਵਿਸ਼ਵ ਯੁੱਧ ਦੇ ਹਾਲਾਤ ਦੇ ਵਰਨਣ ਦੌਰਾਨ ਹਿੰਦੁਸਤਾਨੀ ਸਿਪਾਹੀਆਂ ਦੁਆਰਾ ਜਪਾਨੀਆਂ ਨਾਲ ਭਾਈਵਾਲੀ ਕਰਨ ਵਾਲੇ ਸੁਭਾਸ਼ ਚੰਦਰ ਬੋਸ ਨੂੰ ਗ਼ੱਦਾਰ ਕਹਿਣ ਨੂੰ ਪਰਚਾਕਾਰ ਨੇ ਮੰਦਭਾਗਾ ਦੱਸਿਆ। ਪਰਚੇ ਉਪਰੰਤ ਹੋਈ ਬਹਿਸ ‘ਚ ਭਾਗ ਲੈਂਦਿਆਂ ਸਿ਼ਵਚਰਨ ਗਿੱਲ, ਡਾ ਅਮਰਜੋਤੀ, ਚਮਨ ਲਾਲ ਚਮਨ, ਰਾਜਿੰਦਰਜੀਤ, ਸੰਤੋਖ ਧਾਲੀਵਾਲ ਤੇ ਕੁਲਵੰਤ ਢਿੱਲੋਂ ਨੇ ਕੁਝ ਨੁਕਤੇ ਉਠਾਏ ਜਿਨ੍ਹਾਂ ਦਾ ਜਵਾਬ ਅਵਤਾਰ ਉੱਪਲ ਨੇ ਦਿੱਤਾ। ਇਸ ਦੌਰਾਨ ਕਵੀ ਮਿੱਠਾ ਸਿੰਘ ਸੇਖੋਂ ਦੀ ਪੁਸਤਕ ‘ਰੋਹੀ ਦਾ ਜੰਡ’ ਅਤੇ ਉਜਾਗਰ ਸਿੰਘ ਧਾਲੀਵਾਲ ਦੀ ‘ਜੰਗਲ ਦਾ ਫੁੱਲ’ ਜਾਰੀ ਕੀਤੀ ਗਈ। ਸਮਾਗਮ ਦੇ ਇਸ ਭਾਗ ਦਾ ਸੰਚਾਲਨ ਸਾਥੀ ਲੁਧਿਆਣਵੀ ਨੇ ਕੀਤਾ। 

ਦੂਜੇ ਭਾਗ ‘ਚ ਇੱਕ ਵਿਸ਼ਾਲ ਕਵੀ ਦਰਬਾਰ ਹੋਇਆ ਜਿਸ ‘ਚ ਇੰਗਲੈਂਡ ਭਰ ਤੋਂ ਆਏ ਕਵੀ ਤੇ ਕਵਿਤਰੀਆਂ ਨੇ ਭਾਗ ਲਿਆ। ਤਕਰੀਬਨ ਤਿੰਨ ਘੰਟੇ ਚੱਲੇ ਇਸ ਦੌਰ ਦੇ ਪ੍ਰਧਾਨਗੀ ਮੰਡਲ ਵਿੱਚ ਦਲਵੀਰ ਕੌਰ, ਡਾ ਸਾਥੀ ਲੁਧਿਆਣਵੀ, ਸਿ਼ਵਚਰਨ ਗਿੱਲ, ਚਮਨ ਲਾਲ ਚਮਨ, ਸੰਤੋਖ ਹੇਅਰ ਤੇ ਮੋਤਾ ਸਿੰਘ ਸਰਾਏ (ਪੰਜਾਬੀ ਸੱਥ) ਸ਼ਾਮਿਲ ਹੋਏ। ਇਸਦਾ ਆਰੰਭ ਰਾਜ ਕੁਮਾਰ ਦੇ ਬਾਂਸੁਰੀ ਵਾਦਨ ਨਾਲ ਹੋਇਆ । ਨਵੇਂ ਤੇ ਪੁਰਾਣੇ ਕਵੀਆਂ ਨੂੰ ਰਾਜਿੰਦਰਜੀਤ ਨੇ ਸੁਚੱਜੇ ਢੰਗ ਨਾਲ ਪੇਸ਼ ਕੀਤਾ ਜਿਨ੍ਹਾਂ ਨੇ ਲੰਬਾ ਸਮਾ ਮਾਹੌਲ ਨੂੰ ਕਾਵਿ ਮਈ ਬਣਾਈ ਰੱਖਿਆ। ਕਵੀਆਂ ‘ਚ ਸੁਖਵੀਰ ਸੋਢੀ,ਗੁਰਨਾਮ ਗਿੱਲ, ਜਸਵਿੰਦਰ ਮਾਨ,ਸੰਤੋਖ ਧਾਲੀਵਾਲ, ਸੁਰਿੰਦਰ ਗਾਖਲ, ਸੰਤੋਖ ਸਿੰਘ ਸੰਤੋਖ, ਮਹਿੰਦਰ ਕੌਰ ਮਿੱਢਾ, ਕੇ ਸੀ ਮੋਹਨ, ਸਿਕੰਦਰ ਬਰਾੜ, ਸੁਰਿੰਦਰਪਾਲ, ਕਸ਼ਮੀਰ ਕੌਰ, ਚਮਨ ਲਾਲ ਚਮਨ, ਸੰਤੋਖ ਹੇਅਰ, ਗੁਲਜ਼ਾਰ ਸਿੰਘ ਅੰਮ੍ਰਿਤ, ਡਾ ਕਿਰਨਦੀਪ ਚਾਹਲ, ਮਨਪ੍ਰੀਤ ਬੱਧਨੀ ਕਲਾਂ, ਰਾਜ ਸੇਖੋਂ, ਪਾਲੀ ਚੀਮਾ, ਕੰਵਲ ਧਾਲੀਵਾਲ, ਸਾਥੀ ਲੁਧਿਆਣਵੀ, ਮਹਿੰਦਰ ਸਿੰਘ ਦਿਲਬਰ, ਅਜ਼ੀਮ ਸ਼ੇਖਰ, ਕੁਲਵੰਤ ਢਿਲੋਂ, ਸਿ਼ਵਚਰਨ ਗਿੱਲ, ਹਰਮਿੰਦਰ ਬਨਵੈਤ, ਡਾ ਅਮਰਜੋਤੀ, ਨਿਰਮਲ ਕੰਧਾਲਵੀ, ਰਾਜਿੰਦਰ ਕੌਰ (ਪੰਜਾਬ ਰੇਡੀਓ), ਤੇ ਰਾਜਿੰਦਰਜੀਤ ਸ਼ਾਮਿਲ ਸਨ।