ਜ਼ੋਰਾ ਸਿੰਘ ਸੰਧੂ ਦੇ ਕਹਾਣੀ ਸੰਗ੍ਰਿਹ ‘ਪਾਟਦੀ ਧੁੰਦ’ ਉਤੇ ਭਰਵੀਂ ਗੋਸ਼ਟੀ ਹੋਈ .......... ਵਿਚਾਰ ਗੋਸ਼ਟੀ / ਡਾ. ਪਰਮਿੰਦਰ ਸਿੰਘ ਤੱਗੜਸਾਹਿਤ ਸਭਾ ਕੋਟਕਪੂਰਾ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਬੀਤੇ ਦਿਨ ਸਥਾਨਕ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਵਿਖੇ ਸਭਾ ਦੇ ਪ੍ਰਧਾਨ ਜ਼ੋਰਾ ਸਿੰਘ ਸੰਧੂ ਦੇ ਨਵ-ਪ੍ਰਕਾਸ਼ਤ ਕਹਾਣੀ ਸੰਗ੍ਰਹਿ ‘ਪਾਟਦੀ ਧੁੰਦ’ ’ਤੇ ਵਿਚਾਰ ਗੋਸ਼ਟੀ ਕਰਵਾਈ ਗਈ। ਸਮਾਗਮ ਦੀ ਪ੍ਰਧਾਨਗੀ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਡਾ: ਸਰਬਜੀਤ ਸਿੰਘ ਨੇ ਕੀਤੀ। ਉਨ੍ਹਾਂ ਦੇ ਨਾਲ ਡਾ: ਗੁਰਇਕਬਾਲ ਸਿੰਘ, ਡਾ: ਰਜਨੀਸ਼ ਬਹਾਦਰ ਸਿੰਘ, ਡਾ: ਗੁਰਮੇਲ ਸਿੰਘ ਤੇ ਪ੍ਰੋ: ਬ੍ਰਹਮ ਜਗਦੀਸ਼ ਸਿੰਘ ਵੀ ਪ੍ਰਧਾਨਗੀ ਮੰਡਲ ਵਿਚ ਸੁਸ਼ੋਭਿਤ ਹੋਏ। ਪੁਸਤਕ ’ਤੇ ਡਾ: ਗੁਰਇਕਬਾਲ ਸਿੰਘ ਅਤੇ ਡਾ: ਗੁਰਮੇਲ ਸਿੰਘ ਨੇ ਸਮੀਖਿਆਤਮਕ ਪਰਚੇ ਪੜ੍ਹੇ । ਉਨ੍ਹਾਂ ਆਪਣੇ ਪਰਚਿਆਂ ਵਿਚ ਪੁਸਤਕ ਵਿਚ ਛਪੀਆਂ ਕਹਾਣੀਆਂ ਨੂੰ ਉੱਤਮ ਦਰਜੇ ਦੀਆਂ ਕਹਾਣੀਆਂ ਦਸਦਿਆਂ ਪ੍ਰਗਤੀਵਾਦੀ ਦੌਰ ਦੇ ਉੱਚ ਦਰਜੇ ਦੇ ਲੇਖਕਾਂ ਦੇ ਬਰਾਬਰ ਤੁਲਨਾ ਕੀਤੀ। ਉਨ੍ਹਾਂ ਕਿਹਾ ਕਿ ਲੇਖਕ ਕਿਰਤੀ ਅਤੇ ਨਿਮਨ ਕਿਸਾਨੀ ਦੀਆਂ ਸਮੱਸਿਆਵਾਂ ਅਤੇ ਮਾਨਸਿਕ ਉਲਝਣਾਂ ਨੂੰ ਉਭਾਰਣ ਵਿਚ ਸਫ਼ਲ ਰਿਹਾ ਹੈ। ਪਰਚਿਆਂ ’ਤੇ ਹੋਈ ਬਹਿਸ ਵਿਚ ਪ੍ਰਸਿੱਧ ਮਾਰਕਸਵਾਦੀ ਆਲੋਚਕ ਕਾਮਰੇਡ ਸੁਰਜੀਤ ਗਿੱਲ, ਡਾ: ਰਜਨੀਸ਼ ਬਹਾਦਰ ਸਿੰਘ, ਡਾ: ਗੁਰਚਰਨ ਸਿੰਘ ਔਲਖ, ਪ੍ਰੋ: ਬ੍ਰਹਮ ਜਗਦੀਸ਼ ਸਿੰਘ, ਨਾਵਲਕਾਰ ਜਰਨੈਲ ਸਿੰਘ ਸੇਖਾ, ਡਾ: ਸਰਬਜੀਤ ਸਿੰਘ, ਡਾ: ਸੁਰਜੀਤ ਬਰਾੜ, ਕਾਮਰੇਡ ਚਰਨ ਗਿੱਲ, ਡਾ: ਹਰਜਿੰਦਰ ਸਿੰਘ ਸੂਰੇਵਾਲੀਆ ਅਤੇ ਪ੍ਰੋ: ਨੱਛਤਰ ਸਿੰਘ ਖੀਵਾ ਨੇ ਹਿੱਸਾ ਲੈਂਦਿਆਂ ਕਹਾਣੀਆਂ ਦੀ ਪਰਖ-ਪੜਚੋਲ ਕੀਤੀ। ਸਮੂਹ ਬੁਲਾਰਿਆਂ ਨੇ ਪੁਸਤਕ ’ਚ ਸ਼ਾਮਲ ਕਹਾਣੀਆਂ ਵਿਚੋਂ ‘ਕਣਕ ਦੇ ਦਾਣੇ, ਖੂਨ ਦੇ ਟੇਪੇ, ਅੰਮਾਂ, ਆਲਣ ਤੇ ਪਾਟਦੀ ਧੁੰਦ ਨੂੰ ਉਚਤਮ ਦਰਜੇ ਦੀਆਂ ਕਹਾਣੀਆਂ ਗਰਦਾਨਿਆਂ ਤੇ ਸੰਧੂ ਨੂੰ ਪਹਿਲੀ ਕਤਾਰ ਦੇ ਕਹਾਣੀਕਾਰਾਂ ਵਿਚ ਸ਼ਾਮਲ ਕੀਤਾ। ਸਮਾਗਮ ਦੇ ਆਰੰਭ ਵਿਚ ਸਭਾ ਦੇ ਸਰਪ੍ਰਸਤ ਹਰਮਿੰਦਰ ਸਿੰਘ ਕੋਹਾਰਵਾਲਾ ਨੇ ਸਭ ਨੂੰ ਜੀ ਆਇਆਂ ਨੂੰ ਕਿਹਾ। ਸਤੀਸ਼ ਗੁਲਾਟੀ ਨੇ ਗਜ਼ਲਾਂ ਅਤੇ ਜਸਕਰਨ ਮੱਤ ਨੇ ਗੀਤ ਸੁਣਾ ਕੇ ਮਹੌਲ ਨੂੰ ਖੁਸ਼ਗਵਾਰ ਕੀਤਾ। ਸਭਾ ਦੇ ਜਨਰਲ ਸਕੱਤਰ ਰਾਜਪਾਲ ਸਿੰਘ ਨੇ ਮੰਚ ਸੰਚਾਲਣ ਕੀਤਾ। ਜ਼ੋਰਾ ਸਿੰਘ ਸੰਧੂ ਨੇ ਅੰਤ ਵਿਚ ਸਭਾ ਵੱਲੋਂ ਸਭ ਦਾ ਧੰਨਵਾਦ ਕੀਤਾ। ਇਸ ਸੰਜੀਦਾ ਸਮਾਗਮ ਵਿਚ ਫ਼ਰੀਦਕੋਟ, ਮੁਕਤਸਰ, ਜੈਤੋ, ਬਾਘਾ ਪੁਰਾਣਾ, ਬਠਿੰਡਾ, ਸਾਦਿਕ, ਭਲੂਰ, ਪੰਜਗਰਾਈਂ ਕਲਾਂ ਦੀਆਂ ਸਾਹਿਤ ਸਭਾਵਾਂ ਤੋਂ ਇਲਾਵਾ ਕਈ ਪ੍ਰਵਾਸੀ ਪੰਜਾਬੀ ਲੇਖਕ ਵੀ ਸ਼ਾਮਲ ਹੋਏ। ਸਮਾਗਮ ਵਿਚ ਪੱਤਰਕਾਰ ਗੁਰਮੀਤ ਸਿੰਘ, ਨਵਰਾਹੀ ਘੁਗਿਆਣਵੀ, ਮੇਘ ਰਾਜ, ਪ੍ਰਿੰਸ ਕੰਵਲਜੀਤ ਸਿੰਘ, ਪ੍ਰੋ: ਸਾਧੂ ਸਿੰਘ, ਹਰਨੇਕ ਸਿੰਘ ਗਿੱਲ, ਹੁਸ਼ਿਆਰ ਸਿੰਘ ਬਰਾੜ, ਸੌਦਾਗਰ ਸਿੰਘ ਲੰਡੇ (ਟਰਾਂਟੋ), ਬਚਿੱਤਰ ਸਿੰਘ ਗਿੱਲ, ਮੁਖਤਿਆਰ ਸਿੰਘ ਬਰਾੜ, ਜੀਤ ਸਿੰਘ ਸੰਧੂ, ਗੁਰਸੇਵਕ ਸਿੰਘ ਪ੍ਰੀਤ, ਬਲਦੇਵ ਸਿੰਘ ਬੰਬੀਹਾ, ਕੁਲਵਿੰਦਰ ਮੌੜ, ਜੰਗਪਾਲ ਸਿੰਘ, ਖੁਸ਼ਵੰਤ ਬਰਗਾੜੀ, ਚਰਨਜੀਤ ਸਿੰਘ ਬਰਾੜ ਮੈਨੇਜਰ ਰੋਡਵੇਜ਼ ਮੁਕਤਸਰ, ਬਿੱਕਰ ਸਿੰਘ ਆਜ਼ਾਦ, ਨਿਰਮੋਹੀ ਫ਼ਰੀਦਕੋਟੀ, ਦਰਸ਼ਨ ਸਿੰਘ ਗਿੱਲ, ਸ਼ਾਹ ਚਮਨ, ਵਿਸ਼ਵ ਜੋਤੀ ਧੀਰ, ਪ੍ਰੋ: ਪ੍ਰੀਤਮ ਸਿੰਘ ਭੰਗੂ, ਬੂਟਾ ਪੈਰਿਸ, ਆਨੰਤ ਗਿੱਲ, ਅਨੁਰਾਗ ਬਰਾੜ, ਡਾ: ਸਾਧੂ ਰਾਮ ਲੰਗੇਆਣਾ, ਭੁਪਿੰਦਰ ਸਿੰਘ ਜੈਤੋ, ਗੁਰਮੇਲ ਕੌਰ ਸੰਧੂ, ਜਲੌਰ ਸਿੰਘ ਬਰਾੜ, ਜਗਰੂਪ ਸਿੰਘ, ਬਲਬੀਰ ਸਿੰਘ, ਗੁਰਨਾਮ ਸਿੰਘ ਦਰਸ਼ੀ, ਬੇਅੰਤ ਗਿੱਲ, ਸ: ਬਰਜਿੰਦਰ, ਰਾਜਿੰਦਰ ਜੱਸਲ, ਪ੍ਰੀਤਮ ਗਿੱਲ ਚਾਹਲ, ਸ਼ਾਮ ਸੁੰਦਰ ਅਗਰਵਾਲ, ਰਣਜੀਤ ਸਿੰਘ ਕੰਵਲ, ਮਨਦੀਪ ਕੈਂਥ, ਕੰਵਲਜੀਤ ਭੋਲਾ ਸਮੇਤ ਵੱਡੀ ਗਿਣਤੀ ਵਿਚ ਸਾਹਿਤ ਪ੍ਰੇਮੀ ਹਾਜ਼ਰ ਸਨ। ਚੇਤਨਾ ਪ੍ਰਕਾਸ਼ਨ ਅਤੇ ਪੀਪਲਜ਼ ਫੋਰਮ ਬਰਗਾੜੀ ਵੱਲੋਂ ਪੁਸਤਕ ਪ੍ਰਦਸ਼ਨੀ ਲਾਈ ਗਈ।‘ਸ਼ਾਇਰੀ ਦੇ ਰੰਗ’ ਸਮਗਾਮ ’ਚ ਰਜਿੰਦਰਜੀਤ ਦੀ ਸ਼ਾਇਰੀ ’ਤੇ ਹੋਈ ਵਿਚਾਰ ਗੋਸ਼ਟੀ.......... ਵਿਚਾਰ ਗੋਸ਼ਟੀ / ਸਪਨ ਮਨਚੰਦਾ

ਮਾਲਵੇ ਦੀ ਨਾਮਵਾਰ ਸਾਹਿਤਕ ਸੰਸਥਾ ਲਿਟਰੇਰੀ ਫੋਰਮ ਵੱਲੋਂ ਅੱਜ ਇਥੇ ਇਕ ਸਾਹਿਤਕ ਸਮਾਗਮ ‘ਸ਼ਾਇਰੀ ਦੇ ਰੰਗ ’ ਅਦਬ ਤੇ ਸੰਜੀਦਾ ਤਰੀਕੇ ਨਾਲ ਰਚਾਇਆ ਗਿਆ। ਜਿਸ ਵਿੱਚ ਜਿੱਥੇ ਪ੍ਰਵਾਸੀ ਸ਼ਾਇਰ ਰਜਿੰਦਰਜੀਤ ਦੀ ਪਲੇਠੀ ਪੁਸਤਕ ‘ਸਾਵੇ ਅਕਸ’ ਉਪਰ ਨਾਮਵਾਰ ਚਿੰਤਕਾਂ ਵੱਲੋਂ ਵਿਚਾਰ-ਚਰਚਾ ਕੀਤੀ ਗਈ ਉਥੇ ਪੰਜਾਬ ਦੇ ਨਾਮਵਾਰ ਸ਼ਾਇਰਾਂ ਵੱਲੋਂ ਆਪਣੀਆਂ ਰਚਨਾਵਾਂ ਪੇਸ਼ ਕਰਨ ਦੇ ਨਾਲ- ਨਾਲ ਰਜਿੰਦਰਜੀਤ ਦੀ ਸ਼ਾਇਰੀ ਦਾ ਗਜ਼ਲ ਗਾਇਨ ਦਾ ਵੀ ਸੈਕੜੇ ਸਾਹਿਤਕ ਪ੍ਰੇਮੀਆਂ ਵੱਲੋਂ ਖੂਬ ਆਨੰਦ ਮ੍ਯਾਣਿਆ ਗਿਆ।
ਬੇਹੱਦ ਸਧਾਰਨ ਤੇ ਪ੍ਰਭਾਵਸ਼ਾਲੀ ਇਸ ਸਮਾਗਮ ’ਚ ਮੁੱਖ ਮਹਿਮਾਨ ਵੱਜੋਂ ਬਾਬਾ ਫ਼ਰੀਦ ਵਿੱਦਿਅਕ ਸੰਸਥਾਵਾਂ ਦੇ ਚੇਅਰਮੈਨ ਇੰਦਰਜੀਤ ਸਿੰਘ ਖਾਲਸਾ ਨੇ ਸ਼ਿਰਕਤ ਕੀਤੀ। ਪ੍ਰਧਾਨਗੀ ਮੰਡਲ ’ਚ ਪ੍ਰੋ. ਅਵਤਾਰ ਜੋੜਾ, ਪ੍ਰੋ. ਸੁਰਜੀਤ ਜੱਜ, ਸ਼ਾਇਰ ਜਸਵਿੰਦਰ, ਸ਼ਾਇਰ ਗੁਰਤੇਜ ਕੁਹਾਰਵਾਲਾ, ਸ਼ਾਇਰ ਸੁਰਿੰਦਰਪ੍ਰੀਤ ਘਣੀਆ, ਸ਼ਾਇਰ ਵਿਜੇ ਵਿਵੇਕ ਤੇ ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਜਗਜੀਤ ਚਾਹਲ ਬਿਰਾਜਮਾਨ ਹੋਏ।

ਸਮਾਗਮ ਦੀ ਸ਼ੁਰੂਆਤ ਕਰਦਿਆਂ ਗਾਇਕ ਵਿਕਟਰ ਨੇ ਜਦੋਂ ਆਪਣੀ ਸੋਹਜਮਈ ਅਵਾਜ਼ ’ਚ ਸ਼ਾਇਰ ਰਜਿੰਦਰਜੀਤ ਦੀਆਂ ਗ਼ਜ਼ਲਾਂ ਇਨ੍ਹਾਂ ਪੈੜਾਂ ਦਾ ਰੇਤਾ ਚੁੱਕ ਕੇ ਝੋਲੀ ’ਚ ਭਰ ਲਈਏ, ਚਲੋ ਇਸੇ ਬਹਾਨੇ ਵਿਸਰਿਆ ਨੂੰ ਯਾਦ ਕਰ ਲਈਏ’ ਤੇ ‘ ਇਹ ਲੋਕ ਵਕਤ ਦਾ ਚਿਹਰਾ ਜੇ ਪੜ• ਗਏ ਹੁੰਦੇ ਉਤਰ ਕੇ ਅਰਸ਼ ਤੋਂ ਸੂਲੀ ’ਤੇ ਇਹ ਚੜ• ਗਏ ਹੁੰਦੇ ’ ਪੇਸ਼ ਕੀਤੀਆਂ ਤਾਂ ਸੈਕੜੇ ਸਾਹਿਤਕ ਪ੍ਰੇਮੀਆਂ ਨੇ ਅੰਤਾਂ ਦੀ ਠੰਡ ’ਚ ਵੀ ਗਰਮਾਹਟ ਮਹਿਸੂਸ ਕੀਤੀ। ਬਾਲ ਗਾਇਕ ਯਸ਼ਦੀਪ ਤੇ ਸਿਮਰਤਾ ਸ਼ਰਮਾਂ ਨੇ ਜਦੋਂ ਸਾਹਿਤਕ ਗੀਤਾਂ ਨਾਲ ਭਰਵੀ ਹਾਜ਼ਰੀ ਲਗਵਾਈ ਤਾਂ ਹਾਲ ਤਾੜੀਆਂ ਨਾਲ ਗੂੰਜ ਉੱਠਿਆ। ਸਮਾਗਮ ਦੇ ਅਸਲ ਮੰਤਵ ਵੱਲ ਵਧਦਿਆਂ ਪ੍ਰੋ.ਸੁਰਜੀਤ ਜੱਜ ਨੇ ਰਜਿੰਦਰਜੀਤ ਦੀ ਸ਼ਾਇਰੀ ਤੇ ਮੂਲ ਤੱਤਾਂ ਦੀ ਪਛਾਣ ਕਰਦਿਆਂ ਕਿਹਾ ਕਿ ਰਾਜਿੰਦਰਜੀਤ ਦੀ ਸ਼ਾਇਰੀ ਅਜੋਕੀ ਅਣਮਨੁੱਖੀ ਪ੍ਰਸਿਥਤੀਆਂ ’ਚ ਖੰਡਿਤ ਹੋ ਰਹੇ ਆਮ ਆਦਮੀ ਨੂੰ ਇਸਦੇ ਕਾਰਨਾਂ ਦਾ ਬੋਧ ਹੀ ਨਹੀਂ ਕਰਾਉਂਦੀ ਸਗੋਂ ਇਸ ’ਚੋਂ ਆਪਾ ਬਚਾਉਣ ਲਈ ਉਸਨੂੰ ਤਰਕੀਬ ਵੀ ਦੱਸਦੀ ਹੈ। ਮੁੰਡੀ ਸੱਭਿਆਚਾਰ ਮਨੁੱਖ ਨੂੰ ਸਮੂਹਿਕ ਤੌਰ ’ਤੇ ਤੋੜਕੇ ਨਿੱਜ ਵੱਲ ਧੱਕ ਰਿਹਾ ਹੈ। ਜਿਸ ਕਰਕੇ ਅੱਜ ਦਾ ਮਨੁੱਖ ਇੱਕਲਤਾ ਪੂਰਵਕ ਜਵੀਨ ਜਿਉਂਣ ਲਈ ਮਜਬੂਰ ਹੈ ਇਸ ਦਾ ਬੋਧ ਰਜਿੰਦਰਜੀਤ ਦੀ ਸ਼ਾਇਰੀ ਤੋਂ ਵੀ ਹੁੰਦਾ ਹੈ। ਤਕਰੀਬ ਇਸ ਮਗਰੋਂ ਕ੍ਰਮਵਾਰ ਪ੍ਰੋ ਜਲੌਰ ਸਿੰਘ ਖੀਵਾ, ਵਿਜੇ ਵਿਵੇਕ ਡਾ. ਜਗਵਿੰਦਰ ਯੋਧਾ, ਅਵਤਾਰ ਜੌੜਾ, ਗੁਰਤੇਜ ਕੋਹਾਰਵਾਲਾ ਨੇ ਰਜਿੰਦਰਜੀਤ ਦੀਆਂ ਗਜ਼ਲਾਂ ਤੇ ਉਸਦੀ ਸ਼ੈਲੀ ’ਤੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਰਜਿੰਦਰਜੀਤ ਨੂੰ ਅੱਜ ਦਾ ਸ਼ਾਇਰ ਐਲਾਨਿਆ। ਵਿਚਾਰ ਗੋਸ਼ਟੀ ਤੋਂ ਬਾਅਦ ਚੱਲੇ ਰਚਨਾਵਾਂ ਦੇ ਦੌਰ ’ਚ ਜਸਵਿੰਦਰ, ਸੁਰਜੀਤ ਜੱਜ, ਵਿਜੇ ਵਿਵੇਕ, ਗੁਰਤੇਜ ਕੋਹਾਰਵਾਲਾ, ਸਤੀਸ਼ ਬੇਦਾਗ, ਜਗਵਿੰਦਰ ਯੋਧਾ, ਹਰਦਮ ਸਿੰਘ ਮਾਨ, ਸੁਰਿੰਦਰਪ੍ਰੀਤ ਘਣੀਆ, ਨਵਦੀਪ ਜ਼ੀਰਾ ਨੇ ਆਪਣੀਆਂ ਰਚਨਾਵਾਂ ਨਾਲ ਦਰਸ਼ਕਾਂ ਨੂੰ ਮੰਤਰ ਮੁੰਗਧ ਕੀਤਾ। ਰਜਿੰਦਰਜੀਤ ਨੇ ਵੀ ਆਪਣੀਆਂ ਰਚਨਾਵਾਂ ਨਾਲ ਦਰਸ਼ਕਾਂ ਦੇ ਮਨਾਂ ਨੂੰ ਖੂਬ ਟੁੰਭਿਆ। ਇਸ ਮੌਕੇ ਮੁੱਖ ਮਹਿਮਾਨ ਇੰਦਰਜੀਤ ਸਿੰਘ ਖਾਲਸਾ ਵੱਲੋਂ ਫੋਰਮ ਦੇ ਸਲਾਨਾ ਸਨਮਾਨ ਸ਼ੇਖ਼ ਫ਼ਰੀਦ ਸਾਹਿਤਕ ਪੁਰਸਕਾਰ ਨਾਲ ਜਸਵਿੰਦਰ ਤੇ ਸਵ.ਚੰਦ ਸਿੰਘ ਚਾਹਲ ਯਾਦਗਾਰੀ ਪੁਰਸਕਾਰ ਨਾਲ ਰਜਿੰਦਰਜੀਤ ਨੂੰ ਨਿਵਾਜਿਆ ਗਿਆ। ਇਸ ਮੌਕੇ ਬੋਲਦਿਆਂ ਮੁੱਖ ਮਹਿਮਾਨ ਨੇ ਫੋਰਮ ਵੱਲੋਂ ਸਮੇਂ ਸਮੇਂ ’ਤੇ ਕਰਵਾਏ ਜਾਂਦੇ ਸਾਹਿਤਕ ਸਮਾਗਮ ਨੂੰ ਇਲਾਕੇ ਲਈ ਵਰਦਾਨ ਦੱਸਦਿਆਂ ਇਕ ਚੰਗਾ ਉਪਰਾਲਾ ਦੱਸਿਆ। ਸਮਾਗਮ ’ਚ ਹਾਜਰ ਮਹਿਮਾਨਾਂ ’ਤੇ ਸਰੋਤਿਆਂ ਦਾ ਧੰਨਵਾਦ ਕਰਦਿਆਂ ਫੋਰਮ ਦੇ ਸਰਪ੍ਰਸਤ ਪ੍ਰੋ ਸਾਧੂ ਸਿੰਘ ਨੇ ਅੱਗੋਂ ਤੋਂ ਵੀ ਸਾਹਿਤਕ ਸਮਾਗਮ ’ਤੇ ਵੱਖ -ਵੱਖ ਪੁਸਤਕਾਂ ’ਤੇ ਸੰਵਾਦ ਰਚਾਉਂਦੇ ਰਹਿਣ ਦਾ ਵਾਅਦਾ ਕੀਤਾ। ਸਮੁੱਚੇ ਪ੍ਰੋਗਰਾਮ ਦਾ ਮੰਚ ਸੰਚਾਲਨ ਫੋਰਮ ਦੇ ਸਕੱਤਰ ਨਿਰਮੋਹੀ ਫ਼ਰੀਦਕੋਟੀ ਨੇ ਬੇਹੱਦ ਪ੍ਰਭਾਵਸ਼ਾਲੀ ਤੇ ਸਲੀਕਾਬੱਧ ਤਰੀਕੇ ਨਾਲ ਕੀਤਾ। ਇਸ ਮੌਕੇ 'ਤੇ ਲਿਟਰੇਰੀ ਫੋਰਮ ਦੇ ਪ੍ਰਧਾਨ ਸੁਨੀਲ ਚੰਦਿਆਣਵੀ ਨੇ ਸਰੋਤਿਆਂ ਦਾ ਧੰਨਵਾਦ ਕੀਤਾ ਤੇ ਫੋਰਮ ਦੀ ਸਲਾਨਾ ਰਿਪੋਰਟ ਪੜ੍ਹੀ । ਇਸ ਮੌਕੇ ਕਹਾਣੀਕਾਰਾਂ ਵਿਸ਼ਵਜੋਤੀ ਧੀਰ, ਡਾ.ਦਵਿੰਦਰ ਸੈਫੀ, ਗੁਰਮੀਤ ਸਿੰਘ ਕੋਟਕਪੂਰਾ, ਗੀਤਕਾਰ ਗੁਰਾਦਿੱਤਾ ਸਿੰਘ ਸੰਧੂ, ਲਖਵਿੰਦਰ ਹਾਲੀ, ਸਪਨ ਮਨਚੰਦਾ, ਗੁਰਦੀਪ ਸਿੰਘ ਢੁੱਡੀ, ਗਾਇਕ ਕੁਲਵਿੰਦਰ ਕੰਵਲ, ਰਤਨ ਸਿੰਘ ਰਾਹੀਕਾ, ਸੁਰਿੰਦਰ ਮਚਾਕੀ, ਨਵਰਾਹੀ ਘੁਗਿਆਣਵੀ, ਲਾਲ ਸਿੰਘ ਕਲਸੀ, ਕਹਾਣੀਕਾਰ ਜੋਰਾ ਸਿੰਘ ਸੰਧੂ, ਪ੍ਰੋ ਧਰਮਿੰਦਰ ਸਿੰਘ, ਪ੍ਰੋ ਜਲੋਰ ਸਿੰਘ ਖੀਵਾ, ਜਸਬੀਰ ਜੱਸੀ, ਜਸਵਿੰਦਰ ਮਿੰਟੂ, ਉਦੈ ਰਣਦੇਵ, ਹਰਪ੍ਰੀਤ ਹੈਪੀ, ਮਨਜੀਤ ਪੁਰੀ, ਗੁਰਜਿੰਦਰ ਮਾਹੀ, ਰਜਿੰਦਰ ਜੱਸਲ, ਸੁਨੀਲ ਵਾਟਸ, ਐਸ ਬਰਜਿੰਦਰ ਤੋਂ ਇਲਾਵਾ ਵੱਡੀ ਗਿਣਤੀ ’ਚ ਸਾਹਿਤਕ ਪ੍ਰੇਮੀ ਹਾਜ਼ਰ ਸਨ।
ਸੁਖ਼ਨ ਸੁਨੇਹੇ ਦੁਆਰਾ ਪਰਵਾਸੀ ਕਵੀ ਸੁਰਿੰਦਰ ਸਲੀਮ ਦੀਆਂ ਦੋ ਕਾਵਿ ਪੁਸਤਕਾਂ ਲੋਕ ਅਰਪਣ


ਨਵੇਂ ਸਿਰਜਤ ਸਾਹਿਤਕ ਮੰਚ ‘‘ ਸੁਖ਼ਨ ਸੁਨੇਹੇ ’’ ਦੇ ਪਹਿਲੇ ਸਮਾਗਮ ਵਿੱਚ ਲੰਡਨ ਰਹਿੰ
ਦੇ ਸ਼ਾਇਰ ਸੁਰਿੰਦਰ ਸਲੀਮ ਦੀਆਂ ਦੋ ਕਾਵਿ ਪੁਸਤਕਾਂ ‘ਪਹਿਲੀ ਝੜੀ ’ (ਪੰਜਾਬੀ) ਅਤੇ ‘ਪਹਿਲੀ ਉਡਾਨ (ਹਿੰਦੀ) ਦਾ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਸਤੀਸ਼ ਬੇਦਾਗ਼ , ਪਰਵਾਸੀ ਪੰਜਾਬੀ ਸ਼ਾਇਰ ਰਾਜਿੰਦਰਜੀਤ ( ਇੰਗਲੈਂਡ) ਅਤੇ ਰਾਸ਼ਟਰਪਤੀ ਪੁਰਸਕਾਰ ਜੇਤੂ ਲੇਖਿਕਾ ਸ੍ਰੀਮਤੀ ਸਿਮਰਤ ਸੁਮੈਰਾ ਨੂੰ ਅਦਾਰਾ ਸੁਖ਼ਨ ਸੁਨੇਹੇ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਇੱਕ ਬਹੁ ਭਾਸ਼ਾਈ ਕਾਵਿ ਗੋਸ਼ਟੀ ਕੀਤੀ ਗਈ । ਸੁਖ਼ਨ ਸੁਨੇਹੇ ਦੇ ਕਾਮਿਆਂ ਚੋਂ ਪ੍ਰਮੁੱਖ ਸ਼ਾਇਰਾ ਹਰਪਿੰਦਰ ਰਾਨਾ ਨੇ ਦੱਸਿਆ ਕਿ ਸੁਖ਼ਨ ਸੁਨੇਹੇ ਅਦਬ ,ਸੰਗੀਤ ਤੇ ਨਾਟ ਵਿਧਾ ਨੂੰ ਸਮਰਪਿਤ ਹੈ। ਇਹ ਅਦਾਰਾ ਪੁਸਤਕ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਯਤਨਸ਼ੀਲ ਹੈ। ਇਸ ਮੌਕੇ ਸਤੀਸ਼ ਬੇਦਾਗ਼ ਨੇ ਆਪਣੇ ਸ਼ੇਅਰ, ‘‘ ਤੇਰੀ ਖ਼ਲਕਤ ਕੇ ਮੋਹਤਬਰ ਹੈਂ ਹਮ ਘਾਸ ਖਾ ਕਰ ਭੀ ਬੰਮ ਬਨਾੲਂਗੇ ’’ ਅਤੇ ‘‘ ਸੁਕਰੀਆ ਤੈਮੂਰ ਉ ਨਾਦਿਰ ਗਜ਼ਨਵੀ ਅੰਗਰੇਜ਼ ਭਾਈਉਂ ,ਲੂਟਨਾ ਅਬ ਆ ਗਿਆ ਹੈ ਖੁਦ ਹਮੇਂ ਖੁਦ ਅਪਨਾ ਹੀ ਘਰ ’’ਵਰਗੇ ਸੁਪ੍ਰਸਿੱਧ ਹੋ ਚੁੱਕੇ ਸ਼ੇਅਰ ਪੜੇ ਤੇ ਭਰਪੂਰ ਦਾਦ ਖੱਟੀ । ਇਸ ਮੌਕੇ ਤੇ ¦ਡਨ ਤੋ ਆਏ ਪੰਜਾਬੀ ਸ਼ਾਇਰ ਰਾਜਿੰਦਰਜੀਤ ਦੇ ਸ਼ੇਅਰ ਵੀ ਬਹੁਤ ਸਲਾਹੇ ਗਏ , ‘‘ ਖੁਦੀ ਨੂੰ ਆਸਰਾ ਦਿੱਤਾ ਬੇਗਾਨੀ ਆਸ ਤੋਂ ਪਹਿਲਾਂ ,ਮੈਂ ਅਥਰੂ ਪੂੰਝ ਚੂੱਕਾ ਸੀ ਤੇਰੇ ਧਰਵਾਸ ਤੋਂ ਪਹਿਲਾਂ ’’ ਅਤੇ ‘‘ ਲਿਆ ਜ਼ਰਾ ਕਾਗਜ਼ ਹੁਣੇ ਆਪਣੀ ਵਸੀਅਤ ਲਿਖ ਦਿਆਂ, ਤਪਦਿਆਂ ਲਈ ਆਪਣੇ ਹਿੱਸੇ ਦੀ ਰਾਹਤ ਲਿਖ ਦਿਆਂ ’’ ਆਦਿ ਨਾਲ ਵਾਹ ਵਾਹ ਕਰਵਾਈ। ਸ੍ਰੀਮਤੀ ਸਿਮਰਤ ਸੁਮੈਰਾ ਨੇ ਆਪਣੀਆਂ ਨਿੱਕੀਆਂ
ਕਵਿਤਾਵਾਂ ਨਾਲ ਸਰੋਤਿਆਂ ਨੂੰ ਸਰਸ਼ਾਰ ਕੀਤਾ। ਸਨਮਾਨਿਤ ਹਸਤੀਆਂ ਨੇ ਸੁਰਿੰਦਰ ਸਲੀਮ ਨੂੰ ਫੋਨ ਦੁਆਰਾ ਮੁਬਾਰਕਬਾਦ ਦਿੱਤੀ। ਸੰਦੀਪ ਸਿੰਘ ਨੇ ਸੁਰਿੰਦਰ ਸਲੀਮ ਦੀਆਂ ਰਚਨਾਵਾਂ ਪੜ• ਕੇ ਸੁਣਾਈਆਂ। ਸਮਾਗਮ ਵਿੱਚ ਬਟਾਲਾ ਤੋਂ ਪਧਾਰੇ ਸ੍ਰੀ ਅਸ਼ੋਕ ਚਰਨ ਆਲਮਗੀਰ ਦੇ ਨਾਵਲ ‘‘ ਗ੍ਰੀਸ਼ਨ ਰੋਮਨ ਦੇਵਤੇ ’’ ਨੂੰ ਵੀ ਰੀਲੀਜ਼ ਕੀਤਾ ਗਿਆ। ਕਾਵਿ ਗੋਸ਼ਟੀ ਵਿੱਚ ਹਰਪਿੰਦਰ ਰਾਨਾ, ਸੁਰਿੰਦਰਪ੍ਰੀਤ ਘਣੀਆਂ , ਨਿਰਮੋਹੀ ਫਰੀਦਕੋਟੀ ,ਸੁਨੀਲ ਚੰਦਆਨਵੀ, ੰਜੰਗੀਰ ਸੱਧਰ, ਕੰਵਰਜੀਤ,ਅਮਨਦੀਪ ਅਮਨ,ਵਕੀਲ ਸਿੱਧੂ, ਕੁਲਵਿੰਦਰ ਵਿਰਕ, ਪ੍ਰੋ ਦਾਤਾਰ ਸਿੰਘ ਨੇ ਰਚਨਾਵਾਂ ਪੜ•ੀਆਂ ਅਤੇ ਭੁਪਿੰਦਰਪ੍ਰੀਤ, ਗੁਰਸੇਵਕਪ੍ਰੀਤ ਕਹਾਣੀਕਾਰ,ਕੁਲਵੰਤ ਗਿੱਲ, ਹਰਜਿੰਦਰ ਸੂਰੇਵਾਲੀਆ,ਮਹਿੰਦਰਪਾਲ ਬੱਬੀ ,ਪ੍ਰਿੰਸ ਧੁਨਾ,ਸਪਨ ਮਨਚੰਦਾ, ਕੰਚਨ ਬੇਦਾਗ਼, ਰੋਸ਼ਨ ਲਾਲ ਮਨਚੰਦਾ, ਰਾਮ ਕੁਮਾਰ ਬੇਦਾਗ਼ ਮੁਕਤਸਰੀ, ਮੀਨਾਕਸ਼ੀ ਨਾਗਪਾਲ, ਮੀਤੂ, ਰਜਨੀ ਬੱਤਰਾ, ਅਸ਼ੋਕ ਭਟੇਜਾ , ਰਣਜੀਤ ਸਿੰਘ, ਸੰਜੀਵ ਸੁੱਖੀ, ਲਛਮਣ ਦੋਸ਼ੀ, ਸੁਸ਼ੀਲ ਰਹੇਜਾ , ਕਾਲਾ ਸਿੰਘ ਅਤੇ ਲਖਬੀਰ ਸਿੰਘ,ਪ੍ਰਗਟ ਸਿੰਘ ਜੰਬਰ , ਸੁਰਿੰਦਰ ਮਚਾਕੀ , ਸੰਤੋਖ ਸਿੰਘ ਭਾਣਾ ਆਦਿ ਨੇ ਆਪਣੀ ਉਪਸਥਿਤੀ ਦਰਜ ਕਰਵਾਈ। ਇਹ ਸਮਾਗਮ ਗੁਰੂ ਰਾਮਦਾਸ ਪੈਰਾਮੈਡੀਕਲ ਕਾਲਜ ਵਿੱਚ ਸੰਪਨ ਹੋਇਆ।