ਆਸਟ੍ਰੇਲੀਆ ਦੇ ਹਰਮਨ ਰੇਡੀਓ ਵਲੋਂ ਗੁਰਦੁਵਾਰਾ ਰਿਵਜਬੀ ਤੋਂ 24 ਘੰਟੇ ਗੁਰਬਾਣੀ ਪ੍ਰਸਾਰਨ ਸ਼ੁਰੂ......... ਅਮਰਜੀਤ ਖੇਲਾ

ਸਿਡਨੀ : ਆਸਟ੍ਰੇਲੀਆ ਦੇ ਇੱਕੋ ਇੱਕ 24 ਘੰਟੇ ਚੱਲਣ ਵਾਲੇ ਪੰਜਾਬੀ ਰੇਡੀਓ “ਹਰਮਨ ਰੇਡੀਓ” ਵਲੋਂ ਸਰੋਤਿਆਂ ਦੀ ਭਾਰੀ ਮੰਗ ਨੂੰ ਮੱਦੇ-ਨਜ਼ਰ ਰੱਖਕੇ ਸਿਡਨੀ ਦੇ ਗੁਰੁ ਘਰ ਰਿਵਜਬੀ ਤੋਂ 24 ਘੰਟੇ ਗੁਰਬਾਣੀ ਦਾ ਪ੍ਰਸਾਰਣ ਸ਼ੁਰੂ ਕੀਤਾ ਹੈ। ਇਸ ਸੰਬੰਧੀ ਗੁਰੂ ਘਰ ‘ਚ ਸੰਗਤਾਂ ਦੀ ਹਾਜ਼ਰੀ ‘ਚ ਜੈਕਾਰਿਆਂ ਦੀ ਗੂੰਜ ‘ਚ ਇਸ ਸ਼ੁਭ ਕਾਰਜ ਦਾ ਆਰੰਭ ਕੀਤਾ ਗਿਆ।“ਹਰਮਨ ਰੇਡੀਓ” ਦੀ ਸਮੁੱਚੀ ਟੀਮ ਤੇ ਗੁਰੂ ਘਰ ਦੀ ਮੈਨੇਜਮੈਂਟ ਕਮੇਟੀ ਦੇ ਸੁਚੱਜੇ ਯਤਨਾਂ ਸਦਕਾ ਹੀ ਇਹ ਉਪਰਾਲਾ ਸੰਭਵ ਹੋ ਸਕਿਆ ਹੈ ਤੇ ਇਸ ਤਰ੍ਹਾਂ ਹੁਣ ਆਸਟ੍ਰੇਲੀਆ ਸਮੇਤ ਦੁਨੀਆ ਭਰ ‘ਚ ਵਸਦੇ ਪੰਜਾਬੀ ਘਰ ‘ਚ ਬੈਠੇ ਹੀ ਹਰਮਨ ਰੇਡੀਓ ਤੋਂ ਕੰਪਿਊਟਰ, ਮੋਬਾਇਲ ਫੋਨ ਤੇ ਵਾਈ ਫਾਈ ਰੇਡੀਓ ਰਾਹੀਂ 24 ਘੰਟੇ ਗੁਰਬਾਣੀ ਕੀਰਤਨ ਸੁਣ ਸਕਦੇ ਹਨ।


ਸਿਡਨੀ ‘ਚ ਸਿੱਖ ਜਥੇਬੰਦੀਆਂ ਵੱਲੋਂ ਪ੍ਰੋ: ਭੁੱਲਰ ਦੇ ਪੱਖ ‘ਚ ਜਬਰਦਸਤ ਰੋਸ ਮੁਜ਼ਾਹਰਾ........ਅਮਰਜੀਤ ਖੇਲਾਸਿਡਨੀ : ਭਾਰਤ ਦੀ ਰਾਸ਼ਟਰਪਤੀ ਸ਼੍ਰੀਮਤੀ ਪ੍ਰਤੀਭਾ ਪਾਟਿਲ ਵੱਲੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਦੇ ਵਿਰੁਧ ਅਪੀਲ ਖਾਰਜ ਕਰਕੇ ਫਾਂਸੀ ਦੀ ਸਜ਼ਾ ਬਹਾਲੀ ਦੇ ਖਿਲਾਫ ਕੌਮਾਂਤਰੀ ਪੱਧਰ ਤੇ ਸ਼ੁਰੂ ਹੋਈ ਲਾਮਬੰਦੀ ਦਾ ਹਿੱਸਾ ਬਣਦਿਆਂ ਸਿਡਨੀ ਦੀਆਂ ਸਿੱਖ ਸੰਗਤਾਂ ਨੇ ਅੱਜ ਸਥਾਨਕ ਭਾਰਤੀ ਸਫਾਰਤਖਾਨੇ ਦੇ ਅੱਗੇ ਇਕ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ।  ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਅਤੇ ਸਿਡਨੀ ਦੇ ਚਾਰ ਪ੍ਰਮੁੱਖ ਗੁਰੂ ਘਰਾਂ ਰਿਵਸਬੀ, ਪਾਰਕਲੀ, ਮਿੰਟੋ ਅਤੇ ਪੈਨਰਿਥ ਦੀ ਅਗਵਾਈ ਵਿੱਚ ਇਹ ਦੁਪਹਿਰ 12 ਵਜੇ ਤੋਂ 2 ਵਜੇ ਤਕ ਚਲੇ ਇਸ ਮੁਜ਼ਾਹਰੇ ਵਿੱਚ ਬੀਬੀਆਂ, ਬੱਚਿਆਂ ਅਤੇ ਬਜੁਰਗਾਂ ਨੇ ਵੀ ਹਿੱਸਾ ਲਿਆ । ਵਿਖਾਵਾਕਾਰੀਆਂ ਨੇ ਹੱਥਾਂ ਵਿੱਚ ਬੈਨਰ ਫੜੇ ਹੋਏ ਸਨ। ਇਸ ਮੌਕੇ ਤੇ ਬੋਲਦਿਆਂ ਵੱਖ-ਵੱਖ ਬੁਲਾਰਿਆਂ ਨੇ ਪ੍ਰੋ: ਭੁੱਲਰ ਦੇ ਕੇਸ ਦੇ ਤੱਥ, ਸਚਾਈ, ਕਾਨੂੰਨੀ ਪੱਖ ਅਤੇ ਊਣਤਾਈਆਂ ਅਤੇ ਕੌਮਾਂਤਰੀ ਕਾਨੂੰਨਾਂ ਦਾ ਵੇਰਵਾ ਦੇ ਕੇ ਦੱਸਿਆ ਕਿ ਕਿਸ ਤਰਾਂ ਪ੍ਰੋ: ਭੁੱਲਰ ਨੂੰ ਗੁਨਾਹਗਾਰ ਸਾਬਤ ਹੋਣ ਤੋਂ ਬਿਨ੍ਹਾਂ ਹੀ ਇਕੋ ਕੇਸ ਵਿੱਚ ਦੋਹਰੀ ਸਜ਼ਾ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ।

ਨਿੰਦਰ ਘੁਗਿਆਣਵੀ ਵਲੋਂ ਰਾਜਪਾਲ ਸੰਧੂ ਦੀ ਕਿਤਾਬ “ਅਨਹਦ ਨਾਦ” ਦੀ ਘੁੰਢ ਚੁਕਾਈ.......... ਪੁਸਤਕ ਰਿਲੀਜ਼ / ਬਲਜੀਤ ਖੇਲਾ


ਸਿਡਨੀ : ਸਿਡਨੀ ਦੇ ਨੌਜਵਾਨ ਲੇਖਕ ਰਾਜਪਾਲ ਸੰਧੂ ਦੀ ਪਲੇਠੀ ਕਿਤਾਬ ਨੂੰ ਦੀ ਘੁੰਢ ਚੁਕਾਈ ਸੰਬੰਧੀ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ “ਰੂਹ ਪੰਜਾਬ ਦੀ” ਭੰਗੜਾ ਅਕੈਡਮੀ ਵੱਲੋਂ  ਇੱਥੋਂ ਦੇ ਕਸਬੇ ਲੇਲਰ ਪਾਰਕ ‘ਚ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ‘ਚ ਮੁੱਖ ਮਹਿਮਾਨ ਵਜੋਂ ਪੰਜਾਬੀ ਦੇ ਮਸ਼ਹੂਰ ਲੇਖਕ ਨਿੰਦਰ ਘੁਿਗਆਣਵੀ ਜੀ ਪੰਜਾਬ ਤੋਂ ਵਿਸ਼ੇਸ ਤੌਰ ਤੇ ਪਹੁੰਚੇ। ਇਸ ਮੌਕੇ ਸਿਡਨੀ ਦੇ ਅਨੇਕਾਂ ਸਾਹਿਤਕ ਪ੍ਰੇਮੀਆਂ ਦੀ ਹਾਜ਼ਰੀ ‘ਚ ਹੋਏ ਇਸ ਪ੍ਰਭਾਵਸ਼ਾਲੀ ਸਮਾਗਮ ਦੀ ਮੰਚ ਸੰਚਾਲਨਾ ਰਣਜੀਤ ਖੈੜਾ ਵੱਲੋਂ ਪ੍ਰਭਾਵਸ਼ਾਲੀ ਤਰੀਕੇ ਨਾਲ ਨਿਭਾਈ ਗਈ ਤੇ ਆਏ ਸਾਰੇ ਸੱਜਣਾਂ ਨੂੰ ਜੀ ਆਇਆਂ ਕਿਹਾ। 

ਡਾ.ਚਮਨ ਲਾਲ ਆਸਟ੍ਰੇਲੀਆ ‘ਚ ਸਨਮਾਨਿਤ.......... ਸਨਮਾਨ ਸਮਾਰੋਹ / ਬਲਜੀਤ ਖੇਲਾ


ਸਿਡਨੀ : ਸ਼ਹੀਦੇ ਆਜਮ ਸ.ਭਗਤ ਸਿੰਘ ਦੇ ਜੀਵਨ ਵਾਰੇ ਖੋਜ ਕਰਕੇ ਕਿਤਾਬਾਂ ਸਮੇਤ ਹੋਰ ਕਈ ਕਿਤਾਬਾਂ ਲਿਖਣ ਵਾਲੇ ਪ੍ਰਸਿੱਧ ਸਕਾਲਰ ਡਾ.ਚਮਨ ਲਾਲ ਜੀ ਇਹਨੀਂ ਦਿਨੀਂ ਆਸਟ੍ਰੇਲੀਆ ਪਹੁੰਚੇ ਹੋਏ ਹਨ। ਡਾ.ਚਮਨ ਲਾਲ ਜੀ ਦੇ ਸਿਡਨੀ ਪਹੁੰਚਣ ਤੇ ਉਹਨਾਂ ਦਾ ਵਿਦਿਆਰਥੀ ਰਹਿ ਚੁੱਕੇ ਸਵਰਨ ਬਰਨਾਲਾ ਤੇ “ਪੰਜਾਬੀ ਵਰਲਡ ਇੰਟਰਟੈਂਨਰਜ” ਵਲੋਂ ਇੱਕ ਰੂਬਰੂ ਸਮਾਗਮ ਸਿਡਨੀ ਦੇ ਯੂਨੀਕ ਇੰਟਰਨੈਸ਼ਨਲ ਕਾਲਜ ‘ਚ ਰੱਖਿਆ ਗਿਆ। ਇਸ ਰੂਬਰੂ ‘ਚ ਸਿਡਨੀ ਦੇ ਭਾਰੀ ਗਿਣਤੀ ਸਾਹਿਤਕ ਸੱਜਣ ਸ਼ਾਮਿਲ ਹੋਏ।ਰੂਬਰੂ ਦੀ ਸ਼ੁਰੂਆਤ ਮੰਚ ਸੰਚਾਲਕ ਹਰਜਿੰਦਰ ਜੌਹਲ ਵਲੋਂ ਕੀਤੀ ਬਾਅਦ ‘ਚ ਪੰਜਾਬੀ ਪੱਤਰਕਾਰ ਅਮਰਜੀਤ ਖੇਲਾ, ਪੰਜਾਬੀ ਲੇਖਕ ਨਿੰਦਰ ਘੁਗਿਆਣਵੀ, ਡਾ.ਗੁਰਚਰਨ ਸਿੱਧੂ, ਰਣਜੀਤ ਖੈੜਾ ਤੇ ਡਾ.ਇਜਾਜ ਖਾਨ ਨੇ ਸੰਬੋਧਨ ਕੀਤਾ ਤੇ ਡਾ.ਚਮਨ ਲਾਲ ਨੂੰ ਜੀ ਆਇਆਂ ਕਿਹਾ। 


ਗੱਜਣਵਾਲਾ ਸੁਖਮਿੰਦਰ ਦੀ ਐਡੀਲੇਡ ਵਿਖੇ ਰੂ ਬ ਰੂ

ਐਡੀਲੇਡ (ਬਿਊਰੋ) : ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਗੱਜਣਵਾਲਾ ਸੁਖਮਿੰਦਰ ਪਿਛਲੇ ਦਿਨੀਂ ਐਡੀਲੇਡ ਦੇ ਇੰਪੀਰੀਅਲ ਕਾਲਜ ਆਫ਼ ਟ੍ਰੇਡਰਜ਼ ਵਿਖੇ ਪੰਜਾਬੀ ਪਾਠਕਾਂ/ਸਰੋਤਿਆਂ ਦੇ ਰੂ ਬ ਰੂ ਹੋਏ । ਉਨ੍ਹਾਂ ਆਪਣੇ ਸਾਹਿਤਕ ਸਫ਼ਰ ਬਾਰੇ ਦੱਸਿਆ ਕਿ ਉਹ ਕਰੀਬ ਬਾਰਾਂ ਸਾਲ ਪੰਜਾਬੀ ਦੇ ਇੱਕੋ ਅਖ਼ਬਾਰ ਲਈ ਕਾਲਮ ਲਿਖਦੇ ਰਹੇ । ਗੱਜਣਵਾਲਾ ਚਾਹੇ ਦਿੱਲੀ ਬੈਂਕ ਦੀ ਨੌਕਰੀ ਕਰਦੇ ਰਹੇ ਪਰ ਉਨ੍ਹਾਂ ਦੀ ਕਲਮ ਪੰਜਾਬੀ ਸੱਭਿਆਚਾਰ, ਪੇਂਡੂ ਬੋਲੀ, ਵਿਰਸੇ ਦੇ ਬੇਹੱਦ ਨੇੜ ਦੀ ਹੋ ਕੇ ਲੰਘਦੀ ਹੈ । ਸਰੋਤਿਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਚਿੰਤਾ ਪ੍ਰਗਟਾਈ ਕਿ ਕਿਤੇ ਵਿਦੇਸ਼ੀਂ ਵੱਸਦੇ ਬੱਚੇ ਪੰਜਾਬੀ ਤੋਂ ਦੂਰ ਨਾ ਹੋ ਜਾਣ । ਇਸ ਲਈ ਇਸ ਗੱਲ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ । ਇਸ ਮੌਕੇ ‘ਤੇ ਪੰਜਾਬੀ ਕਲਚਰਲ ਐਸੋਸੀਏਸ਼ਨ ਸਾਊਥ ਆਸਟ੍ਰੇਲੀਆ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ । ਪ੍ਰੋਗਰਾਮ ਦੀ ਸ਼ੁਰੂਆਤ ‘ਚ ਐਸੋਸੀਏਸ਼ਨ ਦੇ ਪ੍ਰਧਾਨ ਮਿੰਟੂ ਬਰਾੜ ਨੇ ਮਹਿਮਾਨਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਐਸੋਸੀਏਸ਼ਨ ਵਿਦੇਸ਼ ‘ਚ ਮਾਂ ਬੋਲੀ ਪੰਜਾਬੀ ਦੀ ਸੇਵਾ ਤੇ ਪ੍ਰਫੁੱਲਤਾ ਲਈ ਅਜਿਹੇ ਉਪਰਾਲੇ ਕਰਨ ਲਈ ਵਚਨਬੱਧ ਹੈ ।

ਨਿੰਦਰ ਘੁਗਿਆਣਵੀ ਦਾ ਆਸਟ੍ਰੇਲੀਆ ਪਹੁੰਚਣ ਤੇ ਭਰਵਾਂ ਸਵਾਗਤ .......... ਸਵਾਗਤ / ਬਲਜੀਤ ਖੇਲਾ

16 ਜੁਲਾਈ ਨੂੰ ਗਰੈਨਵਿਲ ਚ ਰੂਬਰੂ

ਸਿਡਨੀ  ਮੈਂ ਸਾਂ ਜੱਜ ਦਾ ਅਰਦਲੀ” ਸਮੇਤ 35 ਕੁ ਪੰਜਾਬੀ ਕਿਤਾਬਾਂ ਲਿਖ ਚੁੱਕੇ ਨੌਜਵਾਨ ਪੰਜਾਬੀ ਲੇਖਕ ਨਿੰਦਰ ਘੁਗਿਆਣਵੀ ਜੀ ਆਪਣਾ ਪੰਜਾਬ ਟੀ.ਵੀ” ਤੇ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੱਦੇ ਨੂੰ ਪ੍ਰਵਾਨ ਕਰਦੇ ਹੋਏ 09 ਜੁਲਾਈ ਨੂੰ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਪਹੁੰਚੇ।ਸਿਡਨੀ ਦੇ ਇੰਟਰਨੈਸ਼ਨਲ ਏਅਰਪੋਰਟ ਤੇ ਉਹਨਾਂ ਦਾ ਸਵਾਗਤ ਕਰਨ ਵਾਲਿਆਂ ਚ ਅਮਰਜੀਤ ਖੇਲਾ,ਮਾ.ਮਨਮੋਹਣ ਸਿੰਘ,ਬਲਜੀਤ ਖੇਲਾ,ਹਰਮਨ ਰੇਡੀਓ ਦੀ ਟੀਮ,ਚਰਨਪ੍ਰਤਾਪ ਸਿੰਘ ਤੇ ਹੋਰ ਬਹੁਤ ਸਾਰੇ ਸਾਹਿਤਕ ਪ੍ਰੇਮੀ ਮੌਜੂਦ ਸਨ।

ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ.......... ਮਾਸਿਕ ਇਕੱਤਰਤਾ / ਜੱਸ ਚਾਹਲ

ਕੈਲਗਰੀ : ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ 2 ਜੁਲਾਈ 2011 ਦਿਨ ਸ਼ਨਿੱਚਰਵਾਰ 2 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨ ਦੇ ਹਾਲ ਕਮਰੇ ਵਿਚ ਹੋਈ। ਮੰਚ ਸੰਚਾਲਕ ਦੀਆਂ ਜਿੰਮੇਵਾਰੀਆਂ ਨਿਭਾਉਂਦੇ ਹੋਏ ਫੋਰਮ ਸਕੱਤਰ ਜੱਸ ਚਾਹਲ ਨੇ ਸਭ ਨੂੰ ਜੀ ਆਇਆਂ ਆਖਿਆ ਅਤੇ ਡਾ. ਦੀਪਕ ਮਨਮੋਹਨ ਸਿੰਘ, ਡਾਇਰੈਕਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਸ਼ਰੋਮਣੀ ਪੰਜਾਬੀ ਕਵੀ ਦਰਸ਼ਨ ਬੁੱਟਰ, ਪੰਜਾਬੀ ਲਿਖਾਰੀ ਸਭਾ ਦੇ ਪ੍ਰਧਾਨ ਗੁਰਬਚਨ ਸਿੰਘ ਬਰਾੜ ਅਤੇ ਫੋਰਮ ਪ੍ਰਧਾਨ ਸ਼ਮਸ਼ੇਰ ਸਿੰਘ ਸੰਧੂ ਨੂੰ ਪ੍ਰਧਾਨਗੀ ਮੰਡਲ ਵਿਚ ਸ਼ਾਮਲ ਹੋਣ ਲਈ ਸੱਦਾ ਦਿੱਤਾ । 

ਜੱਸ ਚਾਹਲ ਨੇ ਸਭ ਤੋਂ ਪਹਿਲਾਂ ਪਿਛਲੀ ਇਕੱਤਰਤਾ ਦੀ ਰਿਪੋਰਟ ਪੜ੍ਹਕੇ ਸੁਣਾਈ ਜੋ ਕੇ ਸਭ ਵਲੋਂ ਪਰਵਾਨ ਕੀਤੀ ਗਈ।ਅੱਜ ਦੀ ਕਾਰਵਾਈ ਦੀ ਸ਼ੂਰੁਆਤ ਕਰਦਿਆਂ ਮੋਹਨ ਸਿੰਘ ਮਿਨਹਾਸ ਨੇ ਅੰਗ੍ਰੇਜ਼ੀ ਵਿਚ ਕੁਝ ‘ਪੋਈਂਟ ਟੂ ਪੌਂਡਰ’ ਸਾਂਝੇ ਕੀਤੇ।                      
ਸੁਰਿੰਦਰ ਸਿੰਘ ਢਿਲੋਂ ਨੇ ਗ਼ਜ਼ਲ ਗਾਇਕ ਜਗਜੀਤ ਸਿੰਘ ਦੀ ਗ਼ਜ਼ਲ ਤਰੱਨਮ ਵਿਚ ਗਾ ਕੇ ਸੁਣਾਈ :

ਬਾਈ ਸਿ਼ਵਚਰਨ ਜੱਗੀ ਕੁੱਸਾ ਦੀ ਲੇਖਣੀ ਨੂੰ ਸਲਾਮ......... ਰੀਵਿਊ / ਵਕੀਲ ਕਲੇਰ, ਕੈਨੇਡਾ


ਸ਼ਿਵਚਰਨ ਜੱਗੀ ਕੁੱਸਾ ਕਿਸੇ ਜਾਣ-ਪਛਾਣ ਦੀ ਲੋੜ ਤੋਂ ਰਹਿਤ ਹੈ, ਪੰਜਾਬੀ ਸਾਹਿਤ ਵਿੱਚ ਉਸ ਦੇ ਨਾਵਲਾਂ ਨੂੰ ਪਾਠਕ ਬੜੀ ਸ਼ਿੱਦਤ ਨਾ ਉਡੀਕਦੇ ਹਨ। ਹੁਣੇ ਹੁਣੇ ਲਿਖਿਆ ਸੱਜਰਾ ਨਾਵਲ “ਡਾਚੀ ਵਾਲਿਆ ਮੋੜ ਮੁਹਾਰ ਵੇ” ਦਾ ਖਰੜਾ ਪੜ੍ਹਨ ਨੂੰ ਮਿਲਿਆ । ਜੋ ਮੈਂ ਮਹਿਸੂਸ ਕੀਤਾ ਉਸ ਬਾਰੇ ਦੋ ਗੱਲਾਂ ਕਰਨ ਦੀ ਖੁੱਲ੍ਹ ਲੈ ਰਿਹਾ ਹਾਂ। ਇਸ ਨਾਵਲ ਦੀ ਕਹਾਣੀ ਮੁੱਖ ਤੌਰ ‘ਤੇ ਚਾਰ ਜੋੜਿਆਂ ਦੀ ਪ੍ਰੇਮ ਕਹਾਣੀ ਹੈ । ਜਿਸ ਵਿੱਚ ਅਜੋਕੇ ਸਮੇਂ ਦੀ ਤੇਜ਼ ਤਰਾਰ ਜ਼ਿੰਦਗੀ ਵਿੱਚ ਕਿਵੇਂ ਪਿਆਰ-ਮੁਹਬੱਤ ਵਰਗੇ ਸ਼ਬਦ ਅਰਥਹੀਣ ਹੋਏ ਵਿਖਾਏ ਗਏ ਹਨ । ਮਨੁੱਖ ਦੀ ਗੁਰਬਤ ਨੇ ਉਸਨੂੰ ਐਨਾ ਮਜਬੂਰ ਕਰ ਦਿੱਤਾ ਹੈ ਕਿ ਉਸ ਨੂੰ ਆਪਣੇ ਜ਼ਜਬਾਤਾਂ ਦਾ ਗਲਾ ਘੋਟਕੇ ਮਜਬੂਰੀ ਵੱਸ ਆਪਣੇ ਪਿਆਰ ਨੂੰ ਤਿਲਾਂਜਲੀ ਦੇਣੀ ਪੈਂਦੀ ਹੈ। ਪਰ ਕਈ ਵਾਰੀ ਉਸ ਦਾ ਜਾਂ ਉਸ ਦੇ ਰਿਸ਼ਤੇਦਾਰਾਂ, ਮਾਂ ਬਾਪ ਦੇ ‘ਚੰਗੀ’ ਜ਼ਿੰਦਗੀ ਜਿਉਣ ਦੀ ਲਾਲਸਾ ਅਧੀਨ ਲਏ ਫ਼ੈਸਲੇ ਅਤੇ ਉਸ ਦੀ ਆਪਣੀ ਕਮੀਨਗੀ ਅਧੀਨ ਉਪਜੇ ਵਿਚਾਰਾਂ ਨੂੰ ਅੰਜਾਮ ਦੇਣ ਲਈ ਧੋਖੇ ਕਰਨ ਲਈ ਪੁੱਟੇ ਕਦਮ ਵੀ ਬੜੇ ਘਿਨਾਉਣੇ ਨਤੀਜਿਆਂ ਦੇ ਜਿ਼ੰਮੇਵਾਰ ਹੋ ਨਿੱਬੜਦੇ ਨੇ। ਜਿਵੇਂ ਇਸ ਨਾਵਲ ਵਿੱਚ ਜਿੰਮੀ ਦੀ ਮੌਤ ਦਾ ਕਾਰਣ ਉਸ ਦੀ ਕਮੀਨਗੀ ਤੇ ਲਾਲਚ ਨੇ ਉਸ ਦੀ ਜਾਨ ਲੈ ਲਈ। ਇਸ ਤੋਂ ਇਲਾਵਾ ਜੱਗੀ ਕੁੱਸਾ ਵੀਰ ਨੇ ਇੱਕ ਸਰਪੰਚ ਦਾ ਆਪਣੀ ਹੀ ਧੀ, ਸਵੀਟੀ ਦਾ, ਇਸ ਗੱਲੋਂ ਹੀ ਕਤਲ ਕਰ ਦੇਣਾ ਕਿ ਉਹ ਇੱਕ ਮੁਸਲਮਾਨ ਮੁੰਡੇ ਨੂੰ ਪਿਆਰ ਕਰਦੀ ਸੀ, ਵਿਖਾ ਕੇ ਇਸ ਪਾਸੇ ਧਿਆਨ ਦਿਵਾਇਆ ਹੈ ਕਿ ਭਾਵੇਂ ਅੱਜ ਸੰਸਾਰ ਇੱਕੀਵੀਂ ਸਦੀ ਦਾ ਸਫ਼ਰ ਕਰ ਰਿਹਾ ਹੈ, ਪਰ ਸਾਡੇ ਕਈ ਭਲੇਮਾਣਸਾਂ ਦੀ ਸੋਚ ਅਜੇ ਕੱਚ ਮਕਰਾਨ ਦੇ ਟਿੱਬਿਆਂ ‘ਚੋਂ ਸੱਸੀ ਦੀਆਂ ਪੈੜਾਂ ਹੀ ਭਾਲਦੀ ਫਿਰਦੀ ਐ। 

ਅੰਬੀ ਯਾਦਗਾਰੀ ਟੁਰਨਾਂਮੈਂਟ ਵਿੱਚ ਆਪਣਾ ਕਨੇਡੀਅਨ ਕਲੱਬ ਕੈਲਗਰੀ ਨੇ ਬਾਜ਼ੀ ਮਾਰੀ ......... ਖੇਡ ਮੇਲਾ / ਹਰਬੰਸ ਬੁੱਟਰ

ਕੈਲਗਰੀ :  ਅਲਬਰਟਾ ਕਬੱਡੀ ਪਲੇਅਰਜ਼ ਸਪੋਰਟਸ ਐਂਡ ਕਲਚਰਲ ਐਸੋਸੀਏਸ਼ਨ, ਜੋ ਕਿ ਕਬੱਡੀ ਨੂੰ ਨਸ਼ਾ ਮੁਕਤ ਕਰਨ ਦੇ ਉਦੇਸ਼ ਨਾਲ ਸਥਾਪਤ ਕੀਤੀ ਗਈ ਹੈ, ਦੀ ਨਿਗਰਾਨੀ ਹੇਠ ਅੰਬੀ ਇੰਟਰਨੈਸ਼ਨਲ ਸਪੋਰਟਸ ਕਲੱਬ ਕੈਲਗਰੀ ਵੱਲੋਂ ਅੰਬੀ ਯਾਦਗਾਰੀ ਟੂਰਨਾਮੈਂਟ ਗੁਰੂਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਦੀਆਂ ਗਰਾਊਂਡਾ ਵਿੱਚ ਕਰਵਾਇਆ ਗਿਆ। ਤਕਰੀਬਨ 10 ਕਲੱਬਾਂ ਦੇ  ਬਹੁਤ ਹੀ ਫਸਵੇਂ ਮੈਚਾਂ ਤੋਂ ਬਾਅਦ ਆਪਣਾ ਕਨੇਡੀਅਨ ਕਬੱਡੀ ਕਲੱਬ ਕੈਲਗਰੀ ਅਤੇ ਅੰਬੀ ਐਂਡ ਹਰਜੀਤ ਕਬੱਡੀ ਕਲੱਬ ਕੈਲਗਰੀ  ਵਿਚਕਾਰ ਫਾਈਨਲ ਮੈਚ ਹੋਇਆ। ਬੀ ਪੀ ਆਰ ਪਲੰਬਿੰਗ ਵੱਲੋਂ ਸਪਾਂਸਰ ਕੀਤਾ ਪਹਿਲਾ ਇਨਾਮ ਅਪਣਾ ਕਨੇਡੀਅਨ ਕਲੱਬ ਦੇ ਖਿਡਾਰੀਆਂ ਜਿਨਾਂ ਵਿੱਚ ਕੋਚ ਅਜੈਬ ਸਿੰਘ ਦੀ ਅਗਵਾਈ ਵਿੱਚ ਝੀਮਾਂ ਢੁਡੀ, ਸਤਨਾਮ, ਤਲਵੀਰ ਕੈਲਾ, ਬਲਜੀਤ ਮੂਨਮ, ਕਰਮਾਂ ਫੱਕਰ ਝੰਡਾ, ਧਰਮਿੰਦਰ ਡਗੋਆਣਾ, ਮਨਦੀਪ ਲੋਹਗੜ੍ਹ ਨੇ ਅੰਬੀ ਯਾਦਗਾਰੀ ਕੱਪ ਦੇ ਰੂਪ ਵਿੱਚ ਜਿੱਤਿਆ।

ਦਾਦਰ ਪੰਡੋਰਵੀ ਦੇ ਨਵੇਂ ਗ਼ਜ਼ਲ-ਸੰਗ੍ਰਹਿ ‘ਆਲ੍ਹਣਿਆਂ ਦੀ ਚਿੰਤਾ’ ਦੀ ਗ਼ਜ਼ਲਕਾਰੀ……… ਰੀਵਿਊ / ਸ਼ਮਸ਼ੇਰ ਮੋਹੀ (ਡਾ.)


ਪੰਜਾਬੀ ਵਿਚ ਗ਼ਜ਼ਲ ਬੜੀ ਲੋਕਪ੍ਰਿਯ ਵਿਧਾ ਹੈ।ਪੰਜਾਬੀ ਪਾਠਕਾਂ ਵਲੋਂ ਇਸ ਨੂੰ ਬੜੀ ਭਰਵੀਂ ਪ੍ਰਵਾਨਗੀ ਮਿਲ ਰਹੀ ਹੈ। ਇਸ ਪ੍ਰਵਾਨਗੀ ਦੇ ਲਲਚਾਏ ਬਹੁਤ ਸਾਰੇ ਅਜਿਹੇ ਸ਼ਾਇਰ ਵੀ ਇਸ ਵਿਧਾ ’ਤੇ ਹੱਥ ਅਜ਼ਮਾਈ ਕਰ ਰਹੇ ਹਨ, ਜਿਹਨਾਂ ਨੂੰ ਗ਼ਜ਼ਲ ਦੇ ਬਨਿਆਦੀ ਢਾਂਚੇ ਬਾਰੇ ਮੁਢਲਾ ਗਿਆਨ ਵ ਨਹੀਂ। ਅਜਿਹਾ ਕਰਕੇ ਜਿੱਥੇ ਉਹ ਸਾਹਿਤਕ ਪ੍ਰਦੂਸ਼ਣ ਫੈਲਾ ਰਹੇ ਹਨ, ਉੱਥੇ ਗ਼ਜ਼ਲ ਵਿਧਾ ਨੂੰ ਵੀ ਕਿੰਤੂ-ਪ੍ਰੰਤੂ ਦਾ ਕੇਂਦਰ ਬਣਾ ਧਰਦੇ ਹਨ।ਪਰ ਗ਼ਜ਼ਲਗੋਆਂ ਦੀ ਭੀੜ ’ਚੋਂ ਕੁਝ ਨਾਂ ਅਜਿਹੇ ਵੀ ਹਨ ਜੋ ਬੜੀ ਸ਼ਿੱਦਤ ਨਾਲ਼ ਇਸ ਵਿਧਾ ਨੂੰ ਸਮਝਦੇ- ਸਿਰਜਦੇ ਹਨ। ਅਜਿਹੇ ਨਾਵਾਂ ਵਿਚੋਂ  ਇਕ ਨਾਂ ਹੈ ਦਾਦਰ ਪੰਡੋਰਵੀ, ਜਿਸਨੇ ਆਪਣੇ ਦੂਜੇ ਗ਼ਜ਼ਲ-ਸੰਗ੍ਰਹਿ ‘ਆਲ੍ਹਣਿਆਂ ਦੀ ਚਿੰਤਾ’ ਨਾਲ਼ ਆਪਣੀ ਪੁਖ਼ਤਾ ਕਾਵਿ ਸੋਝੀ ਦੀ ਬੜੀ ਖ਼ੂਬਸੂਰਤ ਪੇਸ਼ਕਾਰੀ ਕੀਤੀ ਹੈ।


ਸ਼ਾਇਰ ਮਲਕੀਅਤ ਸਿੰਘ ਹਠੂਰੀਆ ਦਾ ਪਲੇਠਾ ਕਾਵਿ ਸੰਗ੍ਰਹਿ ‘ਬੁੱਤ ਦੀ ਪੁਕਾਰ’ ਪੰਜਾਬੀ ਸਾਹਿਤ ਨੂੰ ਭੇਂਟ.......... ਪੁਸਤਕ ਰਿਲੀਜ਼ / ਬਲਵਿੰਦਰ ਚਾਹਲ

ਇਟਲੀ : ਇਟਲੀ ਨਿਵਾਸੀ ਸ਼ਾਇਰ ਮਲਕੀਅਤ ਸਿੰਘ ਹਠੂਰੀਆ ਦੀ ਪਲੇਠੀ ਕਾਵਿ-ਪੁਸਤਕ ‘ਬੁੱਤ ਦੀ ਪੁਕਾਰ’ ਬੀਤੇ ਦਿਨ ਅਪਨਾ ਮੈਰਿਜ਼ ਪੈਲਿਸ ਵਿਖੇ ‘ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਸਹਿਯੋਗ ਨਾਲ ਇਕ ਭਰਵੇਂ ਸਮਾਗਮ ‘ਚ ਲੋਕ ਅਰਪਣ ਕੀਤੀ ਗਈ । ਪੁਸਤਕ ਦੀ ਘੁੰਢ ਚੁਕਾਈ ਕੈਨੇਡਾ ਤੋਂ ਆਏ ਸ਼ਾਇਰ, ਨਾਟਕਕਾਰ ਹਰਕੰਵਲਜੀਤ ਸਾਹਿਲ ਨੇ ਕੀਤੀ । ਕਿਤਾਬ ਦੀ ਘੁੰਢ ਚੁਕਾਈ ਵੇਲੇ ਸਾਹਿਤ ਸੁਰ ਸੰਗਮ ਦੇ ਸਰਪ੍ਰਸਤ ਸ੍ਰੀ ਰੀਵੇਲ ਸਿੰਘ, ਪ੍ਰਧਾਨ ਪ੍ਰਭਜੀਤ ਨਰਵਾਲ, ਉੱਘੇ ਖੇਡ ਪ੍ਰੇਮੀ ਸ੍ਰੀ ਸਤਵਿੰਦਰ ਸਿੰਘ ਟੀਟਾ, ਕਲਾ ਪ੍ਰੇਮੀ ਜੱਸੀ ਬਨਵੈਤ, ਪ੍ਰੋ ਬਲਵਿੰਦਰ ਸਿੰਘ, ਉੱਘੇ ਲੋਕ ਗਾਇਕ ਅਵਤਾਰ ਸਿੰਘ ਰੰਧਾਵਾ ਤੇ ਕਿਤਾਬ ਰਚਿਤ ਲੇਖਕ ਸ੍ਰੀ ਮਲਕੀਅਤ ਹਠੂਰੀਆ ਹਾਜ਼ਿਰ ਸਨ। ਸ੍ਰੀ ਪ੍ਰਭਜੀਤ ਨਰਵਾਲ ਨੇ ਸਭ ਨੂੰ ਜੀ ਆਇਆਂ ਕਹਿੰਦਿਆਂ ‘ਬੁੱਤ ਦੀ ਪੁਕਾਰ’ ਬਾਰੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਕਿਤਾਬ ਵਿਚਲੀ ਸ਼ਾਇਰੀ ਲੋਕ ਹਿੱਤਾਂ ਦੇ ਪੱਖ ‘ਚ ਨਿਰਪੱਖ ਹੋ ਕੇ ਨਿਤਰਦੀ ਹੈ ਤੇ ਅਜੋਕੋ ਸਮੇਂ ‘ਚ ਅਜਿਹੀਆਂ ਕਲਮਾਂ ਦੀ ਲੋੜ ਹੈ। ਹਰਕੰਵਲਜੀਤ ਸਾਹਿਲ ਨੇ ਕਿਹਾ ਕਿ ਇਸ ਕਿਤਾਬ ਵਿਚਲੀਆਂ ਕਵਿਤਾਵਾਂ, ਗੀਤ ਬਹੁਤ ਗੰਭੀਰ ਚਰਚਾ ਦੀ ਮੰਗ ਕਰਦੇ ਹਨ ਜਿੱਥੇ ਸ਼ਾਇਰ ਦੀਆਂ ਕਵਿਤਾਵਾਂ ਲੋਕਾਂ ਨੂੰ ਜਗਾਉਣ ਲਈ ਹਾਂ ਪੱਖੀ ਵਰਤਾਅ ਕਰਦੀਆਂ ਹਨ ਉੱਥੇ ਇਸ ਸ਼ਾਇਰੀ ਵਿਚਲੀ ਦਰਵੇਸ਼ਗੀ ,ਦਿਆਨਤਦਾਰੀ ਵੀ ਸਾਹਮਣੇ ਆਂਓੁਦੀ ਹੈ। ਪ੍ਰੋ ਬਲਵਿੰਦਰ ਸਿੰਘ ਨੇ ਕਿਹਾ ਕਿ ਸ਼ਾਇਰ ਹਠੂਰੀਆ  ਦੀ ਕਵਿਤਾ ਸੰਘਰਸ਼ ਦੀ ਕਵਿਤਾ ਹੈ ਇਹ ਕਵਿਤਾ ਇਕ ਖਾਸ ਮੂਵਮੈਟ ਤੋਂ ਸੁਰੂ ਹੋ ਕਿ ਸਮੇਂ ਦੇ ਸੱਚ ਨੂੰ ਪੇਸ਼ ਕਰਦੀ ਕਹਾਣੀ ਹੈ। ਉਨਾਂ ਵਿਸ਼ਵ ਪੱਧਰ ਦੀਆਂ ਰਚਨਾਵਾਂ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਕਲਮ ਵਿਚ ਏਨੀ ਤਾਕਤ ਹੁੰਦੀ ਹੈ ਕਿ ਰਾਜ ਪਲਟੇ ਤੱਕ ਲਿਆ ਸਕਦੀ ਹੈ। 

ਤਪਦੇ ਹਿਰਦਿਆਂ ’ਤੇ ਕਣੀਆਂ ਦਾ ਅਹਿਸਾਸ ਕਰਵਾਉਂਦੀ ‘ਅੰਬਰ ਮੋੜ ਦਿਓ’.......... ਸੀ.ਡੀ. ਰਿਲੀਜ਼ / ਰਘਵੀਰ ਸਿੰਘ ਚੰਗਾਲ


ਅੰਬਰ ਮੋੜ ਦਿਓ’ ਸ਼ਾਇਰ ਬੂਟਾ ਸਿੰਘ ਚੌਹਾਨ ਦੀ ਦੂਸਰੀ ਆਡਿਓ ਐਲਬਮ ਹੈ । ਪਹਿਲੀ ਐਲਬਮ ਚੁਰਾਹੇ ਦੇ ਦੀਵੇ’ ਨੇ ਸਾਹਿਤਕ ਹਲਕਿਆਂ ਵਿਚ ਇੱਕ ਨਵੀਂ ਚਰਚਾ ਛੇੜੀ ਸੀ ਕਿ ਚੌਹਾਨ ਦਾ ਇਹ ਉਪਰਾਲਾ ਤਾਂ ਕਾਬਲੇ ਤਾਰੀਫ ਹੈ ਪਰ ਅਰਥਚਾਰੇ ਦੀ ਵਿਗੜਦੀ ਜਾਂਦੀ ਵਿਵਸਥਾ ਇਸ ਮਹਿੰਗੇ ਭਾਅ ਦੇ ਸ਼ੌਕ ਨੂੰ ਨਿਰੰਤਰ ਜਾਰੀ ਰੱਖਣਾ ਕੰਡਿਆਂ ਤੇ ਤੁਰਨ ਵਰਗਾ ਕਾਰਜ ਹੈ। ਚੌਹਾਨ ਨੇ ਇਸ ਦੂਸਰੀ ਐਲਬਮ ਨੂੰ ਹੋਰ ਵੀ ਸ਼ਿੱਦਤ ਤੇ ਪੁਖ਼ਤਗੀ ਨਾਲ ਤਿਆਰ ਕਰਕੇ ਸਾਹਿਤ ਪ੍ਰੇਮੀਆਂ ਦੀ ਝੋਲੀ ਪਾਇਆ ਹੈ। ਸੰਗੀਤਕਾਰ ਅਤੁਲ ਸ਼ਰਮਾ ਦੀ ਬੇਗਰਜ਼ ਤੇ ਕੁਸ਼ਲਮਈ ਸੰਗੀਤਕ ਦੇਣ ਸੋਨੇ ਤੇ ਸੁਹਾਗੇ ਵਾਂਗ ਰਾਸ ਆਈ ਹੈ। ਇਸ ਐਲਬਮ ਨੂੰ ਅਮਰ ਆਡੀਓ ਦੇ ਨਿਰਮਾਤਾ ਪ੍ਰਸਿੱਧ ਸੰਗੀਤਕ ਹਸਤੀ ਪਿੰਕੀ ਧਾਲੀਵਾਲ ਨੇ ਪੂਰੀ ਸਜ ਧਜ ਨਾਲ ਰਿਲੀਜ਼ ਕੀਤਾ ਹੈ।

ਕਨੇਡਾ ਦੇ ਸ਼ਹਿਰ ਕੈਲਗਰੀ ਵਿੱਚ ਵਿਸ਼ਵ ਪੰਜਾਬੀ ਕਾਨਫਰੰਸ-2011.......... ਸਲਾਨਾ ਸਮਾਗਮ / ਹਰਬੰਸ ਬੁੱਟਰ


ਕੈਲਗਰੀ : ਪੰਜਾਬੀ ਬੋਲੀ, ਸਾਹਿਤ ਅਤੇ ਸੱਭਿਆਚਾਰ ਦੇ ਵਿਕਾਸ ਅਤੇ ਪਸਾਰ ਦੇ ਉਦੇਸ਼ ਨੂੰ ਮੁੱਖ ਰੱਖਕੇ ਕਨੇਡਾ ਦੇ ਅਲਬਰਟਾ ਸੂਬੇ ਦੇ ਸ਼ਹਿਰ ਕੈਲਗਰੀ ਵਿੱਚ ਮਿਤੀ 10 ਤੇ 11 ਜੂਨ 2011 ਨੂੰ ਦੋ ਰੋਜ਼ਾ ਕਾਨਫਰੰਸ ਪੰਜਾਬੀ ਲਿਖਾਰੀ ਸਭਾ ਕੈਲਗਰੀ ਵਲੋਂ ਆਯੋਜਿਤ ਕੀਤੀ ਗਈ। ਇਸ ਵਿੱਚ ਵੱਖ ਵੱਖ ਦੇਸ਼ਾਂ ਦੇ ਲੇਖਕ, ਪੱਤਰਕਾਰ, ਬੁੱਧੀਜੀਵੀ ਅਤੇ ਹੋਰ ਵੱਖ ਵੱਖ ਖੇਤਰਾਂ ਨਾਲ ਸਬੰਧਤ ਸਖਸ਼ੀਅਤਾਂ ਸ਼ਾਮਲ ਹੋਈਆਂ। ਪੰਜਾਬ (ਭਾਰਤ) ਤੋਂ ਡਾ: ਦੀਪਕ ਮਨਮੋਹਨ (ਸੇਵਾ-ਮੁਕਤ ਪ੍ਰੋਫੈਸਰ ਪੰਜਾਬ ਯੂਨੀਵਰਸਟੀ ਚੰਡੀਗੜ੍ਹ, ਹੁਣ ਸ਼ੇਖ ਬਾਬਾ ਫਰੀਦ ਚੇਅਰ ਦੇ ਕਨਵੀਨਰ), ਡਾ: ਹਰਜੋਧ ਸਿੰਘ ਜੋਗਰ (ਸੀਨੀਅਰ ਲੈਕਚਰਾਰ, ਪੰਜਾਬੀ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਟੀ ਪਟਿਆਲਾ), ਡਾ: ਬਲਜਿੰਦਰ ਕੌਰ ਖਹਿਰਾ (ਅਸਿਸਟੈਂਟ ਪ੍ਰੋਫੈਸਰ ਪੰਜਾਬ ਯੂਨੀਵਰਸਿਟੀ ਰਿਜਨਲ ਸੈਂਟਰ, ਮੁਕਤਸਰ), ਡਾ: ਪਰਮਜੀਤ ਕੌਰ (ਐਸੋਸੀਏਟ ਪ੍ਰੋਫੈਸਰ ਪੋਲੀਟੀਕਲ ਸਾਇੰਸ, ਪੰਜਾਬੀ ਯੂਨੀਵਰਸਿਟੀ ਪਟਿਆਲਾ), ਕਹਾਣੀਕਾਰ ਗੁਲਜ਼ਾਰ ਸੰਧੂ ਅਤੇ ਸ਼੍ਰੋਮਣੀ ਕਵੀ ਦਰਸ਼ਨ ਬੁੱਟਰ ਜੀ ਪੁੱਜੇ। ਜਰਮਨੀ ਤੋਂ ਨਾਟਕਕਾਰ ਕੰਵਲ ਵਿਦ੍ਰੋਹੀ, ਦੁਬਈ ਤੋਂ ਖੀਵਾ ਮਾਹੀ, ਟੋਰਾਂਟੋ ਤੋਂ ਇਕਬਾਲ ਰਾਮੂੰਵਾਲੀਆ, ਕ੍ਰਿਪਾਲ ਸਿੰਘ ਪੰਨੂ, ਵੈਨਕੋਵਰ ਤੋਂ ਸਾਧੂ ਬਿਨਿੰਗ, ਜਰਨੈਲ ਸਿੰਘ ਸੇਖਾ, ਡਾ: ਸੁਰਿੰਦਰ ਗਿੱਲ ਤੇ ਹੋਰ ਅਹਿਮ ਸਖਸ਼ੀਅਤਾਂ ਨੇ ਕਾਨਫਰੰਸ ਵਿੱਚ ਭਾਗ ਲਿਆ।


ਸਰੀ 'ਚ ਕਹਾਣੀ ਸੰਗ੍ਰਹਿ "ਬਣਵਾਸ ਬਾਕੀ ਹੈ" ਲੋਕ ਅਰਪਿਤ.......... ਪੁਸਤਕ ਰਿਲੀਜ਼ / ਗੁਰਵਿੰਦਰ ਸਿੰਘ ਧਾਲੀਵਾਲ


ਸਰੀ : ਉੱਘੀ ਕਹਾਣੀਕਾਰਾ ਤੇ ਮੀਡੀਆ ਸ਼ਖ਼ਸੀਅਤ ਭਿੰਦਰ ਜਲਾਲਾਬਾਦੀ ਦੀ ਪੁਸਤਕ "ਬਣਵਾਸ ਬਾਕੀ ਹੈ" ਅੱਜ ਲੋਕ ਅਰਪਿਤ ਕੀਤੀ ਗਈ। ਬਰਤਾਨੀਆ 'ਚ ਪਿਛਲੇ ਢਾਈ ਦਹਾਕਿਆਂ ਤੋਂ ਪੰਜਾਬੀ ਸਾਹਿਤ, ਸਭਿਆਚਾਰ ਤੇ ਬੋਲੀ ਨੂੰ ਸਮਰਪਿਤ ਲੇਖਿਕਾ ਦੀ ਪਲੇਠੀ ਪੁਸਤਕ ਰਿਲੀਜ਼ ਕਰਦਿਆਂ ਸਰੀ ਵਾਸੀ ਪੰਜਾਬੀ ਹਿਤੈਸ਼ੀ ਸਰਬਜੀਤ ਕੌਰ ਹੁੰਦਲ ਅਤੇ ਭੁਪਿੰਦਰ ਕੌਰ ਸਾਂਗਰਾ ਨੇ ਵਡਮੁੱਲੀਆਂ ਲਿਖਤਾਂ ਲਈ ਭਿੰਦਰ ਜਲਾਲਾਬਾਦੀ ਨੂੰ ਸਮਰੱਥ ਲਿਖਤੀ ਦੱਸਿਆ। ਸਥਾਨਕ ਪੱਧਰ 'ਤੇ ਚਡ਼੍ਹਦੀ ਕਲਾ ਅਦਾਰੇ ਦੇ ਮੁੱਖ ਦਫਤਰ 'ਚ ਹੋਈ ਇਕੱਤਰਤਾ 'ਚ ਜਥੇਦਾਰ ਸਤਿੰਦਰਪਾਲ ਸਿੰਘ ਤੋਂ ਇਲਾਵਾ ਅਖ਼ਬਾਰ ਦੇ ਸੰਪਾਦਕ ਗੁਰਪ੍ਰੀਤ ਸਿੰਘ ਲੱਕੀ ਸਹੋਤਾ, ਸ਼ੇਰੇ ਪੰਜਾਬ ਰੇਡੀਓ ਦੇ ਸੰਚਾਲਕ ਹਰਜੀਤ ਸਿੰਘ ਗਿੱਲ ਤੇ ਅਕਾਲ ਗਾਰਡੀਅਨ ਤੇ ਚਡ਼੍ਹਦੀ ਕਲਾ ਦੇ ਪੱਤਰਕਾਰ ਗੁਰਸੇਵ ਸਿੰਘ ਪੰਧੇਰ ਸਮੇਤ ਨਾਮਵਰ ਹਸਤੀਆਂ ਹਾਜ਼ਰ ਸਨ।