ਸ਼ਰਨਜੀਤ ਬੈਂਸ ਦੀ ਕਿਤਾਬ “ਫਨਕਾਰ ਪੰਜ ਆਬ ਦੇ” ਸਿਡਨੀ ‘ਚ ਗੁਰਮਿੰਦਰ ਕੈਂਡੋਵਾਲ ਵਲੋਂ ਰਿਲੀਜ……… ਪੁਸਤਕ ਰਿਲੀਜ਼ / ਬਲਜੀਤ ਖੇਲਾ

ਸਿਡਨੀ : ਅਮਰੀਕਾ ‘ਚ ਵਸਦੇ ਗੜ੍ਹਸ਼ੰਕਰ ਨਾਲ ਸੰਬੰਧਿਤ ਪੰਜਾਬੀ ਲੇਖਕ ਸ਼ਰਨਜੀਤ ਬੈਂਸ ਦੀ ਪਲੇਠੀ ਕਿਤਾਬ “ਫਨਕਾਰ ਪੰਜ ਆਬ ਦੇ” ਦੀ ਘੁੰਢ ਚੁਕਾਈ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ‘ਚ ਕੀਤੀ ਗਈ।“ਆਪਣਾ ਪੰਜਾਬ ਟੀ.ਵੀ” ਵਲੋਂ “ਯੁਨੀਕ ਇੰਟਰਨੈਸ਼ਨਲ ਕਾਲਜ” ਗਰੈਨਵਿਲ ‘ਚ ਆਯੋਜਿਤ ਇਸ ਪ੍ਰੋਗਰਾਮ ‘ਚ ਪੰਜਾਬੀ ਗੀਤਕਾਰ ਗੁਰਮਿੰਦਰ ਕੈਂਡੋਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ।ਇਸ ਮੌਕੇ ਕਿਤਾਬ ਰਿਲੀਜ ਕਰਦੇ ਹੋਏ ਸ.ਕੈਂਡੋਵਾਲ ਨੇ ਕਿਹਾ ਕਿ ਸ਼ਰਨਜੀਤ ਬੈਂਸ ਨੇ ਇਸ ਕਿਤਾਬ ‘ਚ ਜਿੱਥੇ ਪੰਜਾਬ ਦੇ ਪੁਰਾਣੇ ਲੋਕ ਗਾਇਕਾਂ ਵਾਰੇ ਬਹੁਤ ਵਧੀਆ ਤਰੀਕੇ ਨਾਲ ਚਾਨਣਾ ਪਾਇਆ ਹੈ ਉੱਥੇ ਹੀ ਨਛੱਤਰ ਗਿੱਲ,ਸੋਹਣ ਸ਼ੰਕਰ,ਕ੍ਰਿਸ਼ਨ ਗੜ੍ਹਸ਼ੰਕਰ ਜਿਹੇ ਨਵੇਂ ਗਾਇਕਾਂ ਵਾਰੇ ਵੀ ਬਹੁਤ ਹੀ ਵਧੀਆ ਲਿਖਿਆ ਹੈ।

ਸਮਾਜ ਨੂੰ ਪ੍ਰੇਰਦਾ ਹਰ ਦਸਵਾਂ ਗੀਤ ਹੀ ਸਾਡਾ ਦਸਵੰਧ – ਮਨਮੋਹਨ ਵਾਰਿਸ......... ਰਿਸ਼ੀ ਗੁਲਾਟੀ

ਐਡੀਲੇਡ : ਪੰਜਾਬੀ ਵਿਰਸਾ 2011 ਦੀ ਲੜੀ ਦੇ ਤਹਿਤ ਪੰਜਾਬੀ ਗਾਇਕ ਭਰਾਵਾਂ ਮਨਮੋਹਨ ਵਾਰਿਸ, ਸੰਗਤਾਰ ਹੀਰ ਤੇ ਕਮਲ ਹੀਰ ਵੱਲੋਂ ਐਡੀਲੇਡ ਇੰਟਰਟੇਨਮੈਂਟ ਹਾਲ ਵਿਖੇ ਪ੍ਰੋਗਰਾਮ ਪੇਸ਼ ਕੀਤਾ ਗਿਆ । ਐਡੀਲੇਡ ਵਿਖੇ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਪੰਜਾਬੀ ਪ੍ਰੋਗਰਾਮ ‘ਚ “ਹਾਲ ਫੁੱਲ” ਦਾ ਬੋਰਡ ਲਗਾਇਆ ਗਿਆ ਹੋਵੇ । ਐਡੀਲੇਡ ਵਰਗੇ ਇਲਾਕੇ ‘ਚ ਕਰੀਬ ਹਫ਼ਤੇ ਦੇ ਵਕਫ਼ੇ ਤੇ ਇਹ ਦੂਜਾ ਪੰਜਾਬੀ ਸ਼ੋਅ ਸੀ ਪਰ ਇਸ ਵਾਰ ਵੀ ਦਰਸ਼ਕਾਂ ਦਾ ਭਾਰੀ ਇਕੱਠ ਹੋਣਾ ਮਾਇਣੇ ਰੱਖਦਾ ਹੈ ।

ਸ਼ੋਅ ਦੀ ਸ਼ੁਰੂਆਤ ਤਿੰਨੇ ਭਰਾਵਾਂ ਨੇ ਇੱਕ ਧਾਰਮਿਕ ਗੀਤ ਨਾਲ ਕੀਤੀ । ਇਸ ਵਾਰ ਸੰਗਤਾਰ ਵੀ ਗਾਇਕ ਦੇ ਰੂਪ ‘ਚ ਦਰਸ਼ਕਾਂ ਦੇ ਰੂਬਰੂ ਹੋਇਆ । ਹਾਲਾਂਕਿ ਮਨਮੋਹਣ ਵਾਰਿਸ ਤੇ ਕਮਲ ਹੀਰ ਤੱਕ ਪਹੁੰਚਣ ਲਈ ਉਸਨੂੰ ਲੰਬਾ ਸਫ਼ਰ ਤੈਅ ਕਰਨਾ ਪਵੇਗਾ ਪਰ ਉਹ ਦਰਸ਼ਕਾਂ ਨੂੰ ਪ੍ਰਭਾਵਿਤ ਕਰਨ ‘ਚ ਕਾਮਯਾਬ ਰਿਹਾ । ਇਸ ਤੋਂ ਬਾਅਦ ਕਮਲ ਹੀਰ ਨੇ ਇੱਕ ਤੋਂ ਬਾਅਦ ਇੱਕ ਗੀਤਾਂ ਤੇ ਭੰਗੜੇ ਨਾਲ਼ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ । ਕਮਲ ਹੀਰ ਨੇ ਕਿਹਾ ਕਿ ਸਟੇਜ ਤੇ ਪ੍ਰਦਰਸ਼ਨ ਦੌਰਾਨ ਉਸਨੂੰ ਆਪਣੇ ਸਾਹਾਂ ‘ਚ ਤਬਲਾ ਵੱਜਦਾ ਮਹਿਸੂਸ ਹੁੰਦਾ ਹੈ । ਕਮਲ ਤੋਂ ਬਾਅਦ ਮਨਮੋਹਨ ਵਾਰਿਸ ਨੇ ਸ਼ਾਇਰ ਸੁਰਜੀਤ ਪਾਤਰ ਦੀ ਗ਼ਜ਼ਲ ਨਾਲ਼ ਆਪਣੀ ਪਾਰੀ ਦਾ ਆਗਾਜ਼ ਕੀਤਾ ਤੇ ਕਈ ਹੋਰ ਸ਼ਾਇਰਾਂ ਜਿਵੇਂ ਅਮਰ ਸਿੰਘ ਸ਼ੌਂਕੀ ਤੇ ਹਰੀ ਸਿੰਘ ਦਿਲਬਰ ਦੀਆਂ ਰਚਨਾਵਾਂ ਪੇਸ਼ ਕੀਤੀਆਂ । ਅੰਨ੍ਹਾ ਹਜ਼ਾਰੇ ਵੀ ਇਸ ਸ਼ਾਇਰੀ ਦਾ ਮਹੱਤਵਪੂਰਣ ਹਿੱਸਾ ਰਿਹਾ । ਪੂਰੇ ਪ੍ਰੋਗਰਾਮ ਦੌਰਾਨ ਇਸ ਤਿੱਕੜੀ ਵੱਲੋਂ 14 ਨਵੇਂ ਗੀਤ ਪੇਸ਼ ਕੀਤੇ ਗਏ ।

ਐਡੀਲੇਡ ਵਿਖੇ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਭੇਂਟ ਕੀਤੀ ਸ਼ਰਧਾਂਜਲੀ..........ਰਿਸ਼ੀ ਗੁਲਾਟੀ

ਐਡੀਲੇਡ : ਗੁਰੁ ਨਾਨਕ ਸਿੱਖ ਸੁਸਾਇਟੀ ਵੱਲੋਂ ਸਾਰਾਗੜੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ, ਦੂਜੇ ਵਿਸ਼ਵਯੁੱਧ ਦੇ ਸਿੱਖ ਸ਼ਹੀਦਾਂ ਦੀ ਯਾਦ 'ਚ ਐਡੀਲੇਡ ਵਿਖੇ ਬਣਾਏ ਗਏ ਸਮਾਰਕ 'ਤੇ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ । ਇਸ ਮੌਕੇ 'ਤੇ ਮਲਟੀਕਲਚਰ ਮਨਿਸਟਰ ਗ੍ਰੇਸ ਪੋਰਟੀਲੇਸੀ ਤੇ ਮਲਟੀਕਲਚਰ ਵਿਭਾਗ ਦੇ ਗਵਰਨਰ ਵੈਨ ਹਿਊ ਲੀ ਨੇ ਸ਼ਿਰਕਤ ਕੀਤੀ । ਰਿਟਾਇਰਡ ਕਰਨਲ ਬਿੱਕਰ ਸਿੰਘ ਬਰਾੜ ਨੇ ਆਏ ਹੋਏ ਪਤਵੰਤਿਆਂ ਨੂੰ ਅੰਗ੍ਰੇਜ਼਼ੀ 'ਚ ਸਾਰਾਗੜ੍ਹੀ ਦਾ ਇਤਿਹਾਸ ਪੜ੍ਹ ਕੇ ਸੁਣਾਇਆ, ਜਿਸਨੂੰ ਗੋਰੇ ਮਹਿਮਾਨਾਂ ਨੇ ਬੜੇ ਧਿਆਨ ਨਾਲ਼ ਸੁਣਿਆ । ਵਿਦੇਸ਼ੀ ਧਰਤੀ 'ਤੇ ਅਜਿਹੇ ਉਪਰਾਲੇ ਖਾਸ ਲਗਦੇ ਹਨ । ਯਾਦ ਰਹੇ ਕਿ ਕੁਝ ਮਹੀਨੇ ਪਹਿਲਾਂ ਸਾਊਥ ਆਸਟ੍ਰੇਲੀਆ ਦੇ ਪ੍ਰੀਮੀਅਰ ਮਾਈਕ ਰੈਨ ਵੱਲੋਂ ਇਸ ਸਮਾਰਕ ਉਦਘਾਟਨ ਕੀਤਾ ਗਿਆ ਸੀ ।

ਹਰਫ਼ਾਂ ਦਾ ਸਫ਼ਰ (ਕਾਵਿ-ਸੰਗ੍ਰਹਿ) ......... ਪੁਸਤਕ ਰੀਵਿਊ / ਸੁਖਵੀਰ ਜੋਗਾ

ਸੰਪਾਦਕ : ਕਰਨ ਭੀਖੀਸੁਖਵਿੰਦਰ ਸੁੱਖੀ ਭੀਖੀ
ਪੰਨੇ : 143, ਮੁੱਲ : 150
ਪ੍ਰਕਾਸ਼ਕ : ਉਡਾਨ ਪਬਲੀਕੇਸ਼ਨਮਾਨਸਾ।

ਬਹੁਤ ਸਾਰੇ ਲੋਕ ਹਨ ਜਿਹੜੇ ਆਪਣੇ ਮਨੋ-ਭਾਵਾਂ ਨੂੰ ਸ਼ਬਦਾਂ ਦੇ ਜ਼ਰੀਏ ਪੇਸ਼ ਕਰਨ ਦਾ ਸ਼ੌਕ ਪਾਲ ਲੈਂਦੇ ਹਨ। ਪੈਸੇ ਦੇ ਇਸ ਯੁੱਗ ਵਿੱਚ ਹਰ ਇੱਕ ਦੇ ਇਹ ਵੱਸ ਨਹੀਂ ਹੁੰਦਾ ਜਾਂ ਹਿੰਮਤ ਨਹੀਂ ਹੁੰਦੀ ਕਿ ਇਹਨਾਂ ਨੂੰ ਕਿਤਾਬ ਦਾ ਰੂਪ ਦੇ ਕੇ ਲੋਕਾਂ ਸਾਹਮਣੇ ਲੈ ਆਵੇ। ਅਜਿਹੇ ਤਕਰੀਬਨ ਅਰਧ ਸੈਂਕੜਾ ਨੌਜਵਾਨ ਕਵੀਆਂ ਨੂੰ ਇਸ ਪੁਸਤਕ ਰਾਹੀਂ ਪਲੇਟਫਾਰਮ ਮੁਹੱਈਆ ਕਰਵਾਇਆ ਹੈ ਭੀਖੀ ਦੇ ਦੋ ਨੌਜਵਾਨਾਂ ਕਰਨ ਅਤੇ ਸੁਖਵਿੰਦਰ ਸੁੱਖੀ ਨੇ।

ਇਤਿਹਾਸਕਾਰ ਪ੍ਰੋਫ਼ੈਸਰ ਸੁਭਾਸ਼ ਪਰਿਹਾਰ ਦੀ ਸੇਵਾ ਮੁਕਤੀ ’ਤੇ ਹੋਈ ਸਨਮਾਨ ਮਿਲਣੀ........... ਬਲਜੀਤ ਕੌਰ ਤੱਗੜ

ਕੋਟਕਪੂਰਾ : ਇਤਿਹਾਸ ਖੇਤਰ ਵਿਚ ਭਾਰਤ ਭਰ ਦੇ ਜਾਣੇਪਛਾਣੇ ਇਤਿਹਾਸਕਾਰ ਅਤੇ ਕਲਾ ਖੋਜੀ ਪ੍ਰੋਫ਼ੈਸਰ (ਡਾ) ਸੁਭਾਸ਼ ਪਰਿਹਾਰ ਦੀ ਸਰਕਾਰੀ ਬਰਜਿੰਦਰ ਕਾਲਜ ਫ਼ਰੀਦਕੋਟ ਦੇ ਇਤਿਹਾਸ ਵਿਭਾਗ ’ਚੋਂ ਹੋਈ ਸੇਵਾਮੁਕਤੀ ਨੂੰ ਯਾਦਗਾਰੀ ਬਨਾਉਣ ਦੇ ਉਦੇਸ਼ ਨਾਲ਼ ‘ਮਿੱਤਰ ਮੰਚ’ ਕੋਟਕਪੂਰਾ ਦੀ ਤਰਫ਼ੋ ‘ਸਨਮਾਨ ਮਿਲਣੀ’ ਦਾ ਪ੍ਰਬੰਧ ਕੀਤਾ ਗਿਆ। ਜਿਸ ਵਿਚ ਮੁੱਖ ਮਹਿਮਾਨ ਪ੍ਰੋਫ਼ੈਸਰ (ਡਾ) ਸੁਭਾਸ਼ ਪਰਿਹਾਰ ਤੋਂ ਇਲਾਵਾ ਪੰਜਾਬੀ ਗ਼ਜ਼ਲਕਾਰੀ ਵਿਚ ਵਿਕਲੋਤਰਾ ਸਥਾਨ ਰੱਖਦੇ ਪ੍ਰਿੰਸੀਪਲ ਹਰੀ ਸਿੰਘ ਮੋਹੀ, ਕਹਾਣੀਕਾਰ ਜ਼ੋਰਾ ਸਿੰਘ ਸੰਧੂ ਅਤੇ ਵਿਅੰਗਕਾਰ ਰਾਜਿੰਦਰ ਜੱਸਲ ਸਤਿਕਾਰਤ ਮਹਿਮਾਨਾਂ ਵਜੋਂ ਸ਼ੁਮਾਰ ਸਨ। ਗ਼ੈਰਰਸਮੀ ਅਤੇ ਰਸਮੀ ਅੰਦਾਜ਼ ਵਿਚ ਹੋਈ ਇਸ ਮਿਲਣੀ ਦਾ ਸੰਚਾਲਨ ਯੂਨੀਵਰਸਿਟੀ ਕਾਲਜ ਜੈਤੋ ਦੇ ਪ੍ਰੋਫ਼ੈਸਰ (ਡਾ) ਪਰਮਿੰਦਰ ਸਿੰਘ ਤੱਗੜ ਨੇ ਆਪਣੇ ਦਿਲਕਸ਼ ਅੰਦਾਜ਼ ’ਚ ਕਰਦਿਆਂ ਸਭ ਤੋਂ ਪਹਿਲਾਂ ਮਹਿਮਾਨਾਂ ਨੂੰ ਜੀ ਆਇਆਂ ਕਿਹਾ। 

ਨਵਾਂ ਪੰਜਾਬੀ ਨਾਵਲ “ਪਛਾਣ ਚਿੰਨ” ‘ਤੇ ਗੋਸ਼ਟੀ ........... ਪੁਸਤਕ ਰਿਲੀਜ਼ / ਪਰਮਿੰਦਰ ਸਿੰਘ ਤੱਗੜ (ਡਾ)


-ਨਾਵਲ ਪਰਬਤ ਪੁੱਤਰੀ‘ ਲੋਕ ਅਰਪਿਤ
ਅੰਬਾਲਾ : ਹਰਿਆਣਾ ਸਾਹਿਤ ਅਕਾਦਮੀ ਅਤੇ ਹਰਿਆਣਾ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਅੰਬਾਲਾ ਦੇ ਜੀ ਐਮ ਨੈਸ਼ਨਲ ਪੋਸਟ ਗ੍ਰੈਜੂਏਟ ਕਾਲਜ ਵਿਖੇ ਵਿਸ਼ੇਸ਼ ਸਾਹਿਤਕ ਗੋਸ਼ਟੀ ਕਰਵਾਈ ਗਈ। ਜਿਸ ਦੇ ਮੁੱਖ ਮਹਿਮਾਨ ਸਨ ਡਾ: ਸੁਖਚੈਨ ਸਿੰਘ ਭੰਡਾਰੀ ਡਾਇਰੈਕਟਰ ਸਾਹਿਤ ਅਕਾਦਮੀ ਹਰਿਆਣਾ ਅਤੇ ਪ੍ਰਧਾਨਗੀ ਮੰਡਲ ਵਿਚ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਸਾਬਕਾ ਚੇਅਰਮੈਨ ਪ੍ਰੋਫ਼ੈਸਰ (ਡਾ:) ਕਰਮਜੀਤ ਸਿੰਘ (ਸਰਪ੍ਰਸਤ ਹਰਿਆਣਾ ਕੇਂਦਰੀ ਪੰਜਾਬੀ ਲੇਖਕ ਸਭਾ)ਸ਼ਾਮ ਸਿੰਘ (ਅੰਗ-ਸੰਗ)ਆਲੋਚਕਾ ਡਾ: ਉਪਿੰਦਰਜੀਤਨਾਵਲਕਾਰ ਪ੍ਰੇਮ ਬਰਨਾਲਵੀਕਾਲਜ ਦੇ ਪ੍ਰਿੰਸੀਪਲ ਡਾ: ਮਲਿਕ ਅਤੇ ਕਾਲਜ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ: ਸੁਦਰਸ਼ਨ ਗਾਸੋ ਸ਼ਾਮਲ ਸਨ। 

ਐਡੀਲੇਡ ਵਿਖੇ ਬੱਬੂ ਮਾਨ ਨੇ ਖੁਦ ਵੀ ਆਨੰਦ ਉਠਾਇਆ ਆਪਣੀ ਗਾਇਕੀ ਤੇ ਭੰਗੜੇ ਦਾ......... ਰਿਸ਼ੀ ਗੁਲਾਟੀ

ਐਡੀਲੇਡ : ਉਂਝ ਤਾਂ ਪੂਰੀ ਦੁਨੀਆਂ ‘ਚ ਹੀ ਪੰਜਾਬੀ ਬੜੇ ਪੁਰਾਣੇ ਵਸਦੇ ਹਨ ਤੇ ਆਸਟ੍ਰੇਲੀਆ ‘ਚ ਵੀ ਪੁਰਾਣੇ ਪੰਜਾਬੀਆਂ ‘ਚੋਂ ਪੂਰਨ ਸਿੰਘ ਦਾ ਨਾਮ ਮੋਹਰੀ ਹੈ, ਜੋ ਕਿ 1899 ‘ਚ ਭਾਰਤ ਤੋਂ ਆਸਟ੍ਰੇਲੀਆ ਆਇਆ ਸੀ ।  ਪਰ ਬਹੁਤਾਤ ਦੀ ਗੱਲ ਕਰਦਿਆਂ ਜੇਕਰ ਮੋਟੇ ਤੌਰ ‘ਤੇ ਨਿਗ੍ਹਾ ਮਾਰੀ ਜਾਏ ਤਾਂ ਆਸਟ੍ਰੇਲੀਆ ‘ਚ ਪੰਜਾਬੀਆਂ ਦੀ ਅਜੇ ਪਹਿਲੀ ਪੀੜ੍ਹੀ ਆਈ ਹੈ । ਖਾਸ ਤੌਰ ‘ਤੇ ਐਡੀਲੇਡ ਜਿਹੇ ਇਲਾਕੇ ‘ਚ ਪਿਛਲੇ ਕਰੀਬ 5-6 ਸਾਲਾਂ ਤੋਂ ਹੀ ਰੰਗ-ਬਿਰੰਗੀਆਂ ਪੱਗਾਂ ਨਜ਼ਰ ਆਉਣ ਲੱਗੀਆਂ ਹਨ । ਹੁਣ ਜਾਪਦਾ ਹੈ ਕਿ ਇਹ ਪੀੜ੍ਹੀ ਵੀ ਔਖੀ ਵਿਦੇਸ਼ੀ ਜਿੰਦਗੀ ‘ਚ ਸੈੱਟ ਹੋਣ ਲੱਗ ਪਈ ਹੈ, ਕਿਉਂ ਜੋ ਪੰਜਾਬੀ ਕਲਾਕਾਰਾਂ ਦੇ ਤਕਰੀਬਨ ਸਭ ਸ਼ੋਅ ਭਰੇ ਭਰੇ ਨਜ਼ਰ ਆਉਣ ਲੱਗ ਪਏ ਹਨ । ਹਾਲਾਂਕਿ ਇਨ੍ਹੀਂ ਦਿਨੀਂ ਬਹੁਤ ਸਾਰੇ ਕਲਾਕਾਰ ਪੰਜਾਬ ਤੋਂ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਦੌਰੇ ਤੇ ਆਏ ਹੋਏ ਹਨ ਤੇ ਇਹ ਸ਼ੋਅ ਬੜੀ ਜਲਦੀ ਜਲਦੀ ਕਰਵਾਏ ਜਾ ਰਹੇ ਹਨ, ਪਰ ਫਿਰ ਵੀ ਹਰ ਪੰਜਾਬੀ ਹਰ ਸ਼ੋਅ ਦੇਖਣਾ ਲੋਚਦਾ ਹੈ । 

ਪ੍ਰਗਤੀਸ਼ੀਲ ਲਿਖਾਰੀ ਸਭਾ ਵਲੋਂ ਲੰਮੀ ਕਵਿਤਾ ‘ਉਸਨੇ ਕਿਹਾ’ ਉਪਰ ਵਿਚਾਰ ਗੋਸ਼ਟੀ.......... ਵਿਚਾਰ ਗੋਸ਼ਟੀ / ਭੂਪਿੰਦਰ ਸਿੰਘ ਸੱਗੂ

ਪ੍ਰਗਤੀਸ਼ੀਲ ਲਿਖਾਰੀ ਸਭਾ (ਯੂ ਕੇ) ਦੀ ਬਰਾਂਚ ਬ੍ਰਮਿੰਘਮ ਅਤੇ ਸੈਂਡਵੈਲ 3 ਸਤੰਬਰ 2011 ਦਿਨ ਸ਼ਨਿਚਰਵਾਰ, ਵਿਕਟੋਰੀਆ ਸਟਰੀਟ ਸੈਂਟਰ ਵੈਸਟ ਬਰੌਮਿਚ ਵਿਖੇ ਸ਼ਾਨਦਾਰ ਸਾਹਿਤਕ ਪ੍ਰੋਗਰਾਮ ਦੁਪਹਿਰ 2।30 ਵਜੇ ਤੋਂ ਦੇਰ ਸ਼ਾਮ ਤੱਕ ਕਰਵਾਇਆ ਗਿਆ। ਜਿਸ ਵਿਚ ਬਰਤਾਨੀਆਂ ਤੋਂ ਦੂਰੋਂ-ਨੇੜਿਓ ਸਾਹਿਤਕ ਪ੍ਰੇਮੀਆਂ ਨੇ ਭਾਗ ਲਿਆ।
ਪਹਿਲੇ ਸ਼ੈਸਨ ਦੇ ਪ੍ਰਧਾਨਗੀ ਮੰਡਲ ਵਿਚ ਮੋਤਾ ਸਿੰਘ (ਕੌਂਸਲਰ), ਸਰਵਣ ਜ਼ਫ਼ਰ, ਭੂਪਿੰਦਰ ਸਿੰਘ ਸੱਗੂ, ਨਿਰਮਲ ਸਿੰਘ ਸੰਘਾ, ਡਾ: ਰਤਨ ਰੀਹਲ, ਪ੍ਰਕਾਸ਼ ਆਜ਼ਾਦ ਸ਼ਾਮਲ ਹੋਏ।

ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਦਾ ਛੇਵਾਂ ਗ਼ਜ਼ਲ ਸੰਗ੍ਰਹਿ ‘ਢਲ ਰਹੇ ਐ ਸੂਰਜਾ’........ ਪੁਸਤਕ ਰੀਵਿਊ / ਗੁਰਬਚਨ ਬਰਾੜ



ਅੰਤਲੇ ਸਾਹਾਂ ਤੱਕ ਜੀਵਨ ਨੂੰ ਮਾਨਣ ਦੀ ਰੀਝ

ਪੰਜਾਬੀ ਗ਼ਜ਼ਲ ਨੂੰ ਪ੍ਰਫੁਲਿਤ ਕਰਨ ਵਿੱਚ ਡਾ: ਸਾਧੂ ਸਿੰਘ ਹਮਦਰਦ, ਪਿੰ: ਤਖਤ ਸਿੰਘ, ਜਨਾਬ ਦੀਪਕ ਜੈਤੋਈ ਆਦਿ ਦਾ ਵਿਸ਼ੇਸ਼ ਹੱਥ ਹੈ। ਜਿਵੇਂ ਜਿਵੇਂ ਪੰਜਾਬੀ ਕਵਿਤਾ ਵਿੱਚ ਅਧੁਨਿਕਤਾ ਨੇ ਪ੍ਰਵੇਸ਼ ਕੀਤਾ, ਤਿਵੇਂ ਤਿਵੇਂ ਪੰਜਾਬੀ ਗ਼ਜ਼ਲ ਵਿੱਚ ਵੀ ਤਬਦੀਲੀ ਆਈ। ਹਮਦਰਦ, ਜੈਤੋਈ ਧੜੇ ਨੇ ਗ਼ਜ਼ਲ ਵਿੱਚ ਪੁਰਾਤਨ ਵਿਸ਼ੇ ਤੇ ਉਰਦੂ ਸ਼ਬਦਾਵਲੀ ਦਾ ਖਹਿੜਾ ਨਹੀਂ ਸੀ ਛੱਡਿਆ ਜਦੋਂ ਕਿ ਅਧੁਨਿਕ ਸ਼ਾਇਰਾਂ ਪਿੰ: ਤਖਤ ਸਿੰਘ, ਡਾ: ਜਗਤਾਰ, ਡਾ: ਰਣਧੀਰ ਸਿੰਘ ਚੰਦ, ਡਾ: ਐਸ ਤਰਸੇਮ ਆਦਿ ਸ਼ਾਇਰਾਂ ਨੇ ਗ਼ਜ਼ਲ ਨੂੰ ਸਮਾਜ ਦੇ ਵਿਸ਼ਾਲ ਕੈਨਵਸ ਤੇ ਫੈਲਾਅ ਦਿੱਤਾ। ਇਨ੍ਹਾ ਗ਼ਜ਼ਲਕਾਰਾਂ ਨੇ ਜਿੱਥੇ ਸਮਾਂ ਵਿਹਾ ਚੁੱਕੀ ਉਰਦੂ ਸ਼ਬਦਾਵਲੀ ਦਾ ਤਿਆਗ ਕਰਕੇ ਲੋਕ-ਬੋਲੀ ਪੰਜਾਬੀ ਨੂੰ ਸ਼ਾਇਰੀ ਵਿੱਚ ਸਤਕਾਰਿਤ ਥਾਂ ਦਿੱਤੀ ਉੱਥੇ ਮਨੁਖੀ ਮਨ ਤੇ ਪਏ ਹਰ ਸਮੂਹਿਕ ਪ੍ਰਭਾਵ ਅਤੇ ਅਧੁਨਿਕ ਸੰਵੇਦਨਾ ਦਾ ਪ੍ਰਤੀਕਾਤਮਿਕ ਪ੍ਰਗਟਾਅ ਆਪਣੀਆਂ ਗ਼ਜ਼ਲਾਂ ਵਿੱਚ ਕੀਤਾ।

ਹਮਬਰਗ ਵਿਖੇ ਲਾਏ ਗਏ ਬੱਚਿਆਂ ਦੇ ਗੁਰਮਤਿ ਕੈਂਪ ਵਿੱਚ 200 ਬੱਚਿਆਂ ਨੇ ਭਾਗ ਲਿਆ.........ਜਸਪਾਲ ਸਿੱਧੂ

ਹਮਬਰਗ : ਗੁਰਦੁਆਰਾ ਸਿੰਘ ਸਭਾ ਹਮਬਰਗ ਦੀ ਪ੍ਰਬੰਧਕ ਕਮੇਟੀ ਤੇ ਸਮੂਹ ਸੰਗਤ ਨੇ 25 ਜੁਲਾਈ ਤੋਂ 31 ਜੁਲਾਈ ਤੱਕ ਬੱਚਿਆਂ ਦਾ ਗੁਰਮਤਿ ਕੈਂਪ ਭਾਈ ਰਣਜੀਤ ਸਿੰਘ ਗਿੱਲਾਂ ਵਾਲਿਆਂ ਦੇ ਸਹਿਯੋਗ ਨਾਲ ਲਾਇਆ। ਇਸ ਕੈਂਪ ਵਿੱਚ ਤਕਰੀਬਨ 200 ਤੋਂ ਉੱਪਰ ਬੱਚਿਆਂ ਨੇ ਮਾਂ ਬੋਲੀ ਪੰਜਾਬੀ, ਗੁਰਬਾਣੀ, ਕਥਾ, ਕੀਰਤਨ, ਸਿੱਖ ਇਤਹਾਸ, ਗੱਤਕਾ, ਤਬਲਾ, ਹਰਮੋਨੀਅਮ ਆਦਿ ਦੀ ਸਿੱਖਿਆ ਲਈ। ਬੱਚੇ ਬਹੁਤ ਹੀ ਉਤਸ਼ਾਹ, ਪਿਆਰ ਅਤੇ ਖੁਸੀ਼ ਖੁਸ਼ੀ ਕਲਾਸਾਂ ਵਿੱਚ ਆਉਂਦੇ ਸਨ ਅਤੇ ਬੱਚਿਆਂ ਦੇ ਮਾਪਿਆਂ ਨੇ ਪੂਰਾ ਹਫ਼ਤਾ ਬੱਚਿਆਂ ਨੂੰ ਪੂਰੇ ਟਾਇਮ ਨਾਲ ਤਿਆਰ ਕਰਕੇ ਉਹਨਾਂ ਦੀਆਂ ਕਲਾਸਾਂ ਵਿੱਚ ਭੇਜਿਆ। ਪ੍ਰਬੰਧਕਾਂ ਵੱਲੋਂ ਸਾਰਾ ਹਫ਼ਤਾ ਬੱਚਿਆਂ ਨੂੰ ਲੰਗਰ ਵਿੱਚ ਭਾਂਤ ਭਾਂਤ ਦੇ ਪਕਵਾਨ ਪਕਾ ਕੇ ਦਿੱਤੇ ਜਾਦੇ ਸਨ। ਸ਼ਨੀਵਾਰ ਦੀ ਸ਼ਾਮ ਨੂੰ ਰਹਿਰਾਸ ਸਾਹਿਬ ਦੇ ਪਾਠ ਤੋਂ ਮਗਰੋਂ ਕੀਰਤਨ ਦਰਵਾਰ ਸਜਾਇਆ ਗਿਆ। ਜਿਸ ਵਿੱਚ ਬੱਚਿਆਂ ਨੇ ਰਾਤ ਦੇ ਬਾਰਾਂ ਵਜੇ ਤੱਕ ਗੁਰਬਾਣੀ ਦਾ ਰਸਭਿੰਨਾਂ ਕੀਰਤਨ ਕੀਤਾ। 

ਨਿੰਦਰ ਘੁਗਿਆਣਵੀ ਨੇ ਬ੍ਰਿਜ਼ਬਨ ਵਾਸੀਆਂ ਦਾ ਮਨ ਮੋਹ ਲਿਆ..........ਸਨਮਾਨ ਸਮਾਰੋਹ / ਮਨਜੀਤ ਬੋਪਾਰਾਏ

ਬ੍ਰਿਜ਼ਬਨ : ਭਾਰਤ ਤੋਂ ਆਸਟ੍ਰੇਲੀਆ ਦੀ ਯਾਤਰਾ ‘ਤੇ ਆਏ ਹੋਏ ਪ੍ਰਸਿੱਧ ਪੰਜਾਬੀ ਲੇਖਕ ਅਤੇ ਕਾਲਮ ਲੇਖਕ ਨਿੰਦਰ ਘੁਗਿਆਣਵੀ ਸਿਡਨੀ, ਮੈਲਬੌਰਨ, ਐਡੀਲੇਡ ਤੋਂ ਹੁੰਦੇ ਹੋਏ ਜਦ ਬ੍ਰਿਜ਼ਬਨ ਆਏ ਤਾਂ ਸਥਾਨਕ ਇੰਡੋਜ਼ ਕਲਚਰ ਕਮਿਊਨਿਟੀ ਸੈਂਟਰ ਵਿੱਚ ਵੱਲੋਂ ਉਹਨਾਂ ਦੇ ਸਨਮਾਨ ਹਿੱਤ ਇੱਕ ਯਾਦਗਾਰੀ ਸ਼ਾਮ ਮਨਾਈ ਗਈ, ਜਿਸ ਵਿੱਚ ਬ੍ਰਿਜ਼ਬਨ ਦੇ ਸਾਹਿਤ ਅਤੇ ਕਲਾ ਪ੍ਰੇਮੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਸਮਾਗਮ ਵਿੱਚ ਨਿੰਦਰ ਘੁਗਿਆਣਵੀ ਦੀਆਂ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਅਤੇ ਉਹਨਾਂ ਆਪਣੇ ਪਾਠਕਾਂ ਨੂੰ ਪੁਸਤਕਾਂ ਉਤੇ ਆਟੋਗ੍ਰਾਫ਼ ਬੜੇ ਮਾਣ ਨਾਲ ਦਿੱਤੇ ਅਤੇ ਇਤਫ਼ਾਕ ਇਹ ਵੀ ਹੋਇਆ ਕਿ ਆਏ ਹੋਏ ਮਹਿਮਾਨ ਲੇਖਕ ਦੀਆਂ ਸਾਰੀਆਂ ਪੁਸਤਕਾਂ ਵੀ ਇੰਡੋਜ਼ ਦੀ ਲਾਇਬਰੇਰੀ ਵਿੱਚ ਮੋਜੂਦ ਸਨ। ਸਭ ਤੋਂ ਪਹਿਲਾਂ ਮਨਜੀਤ ਬੋਪਰਾਏ  ਸੰਪਾਦਕ ‘ਦਾ ਪੰਜਾਬ’ ਨੇ ਜਿੱਥੇ ਨਿੰਦਰ ਘੁਗਿਆਣਵੀ ਦੀ ਪੰਜਾਬੀ ਸਾਹਿਤ ਅਤੇ ਸਭਿਅਚਾਰ ਨੂੰ ਉਹਨਾਂ ਦੀ ਦੇਣ ਬਾਰੇ ਚਾਨਣਾ ਪਾਇਆ, ਉਥੇ ਆਏ ਹੋਏ ਸਭਨਾਂ ਸ੍ਰੋਤਿਆਂ ਨੂੰ ਜੀਓ ਆਇਆਂ ਵੀ ਕਿਹਾ। 

ਇਟਲੀ ਵਿਖੇ ਬੱਚਿਆਂ ਦੇ ਕਰਵਾਏ ਗਏ ਗੁਰਬਾਣੀ ਕੰਠ ਮੁਕਾਬਲੇ..........ਬਲਵਿੰਦਰ ਸਿੰਘ ਚਾਹਲ ਮਾਧੋ ਝੰਡਾ

ਇਟਲੀ : ਗੁਰਦਵਾਰਾ ਸੰਗਤ ਸਭਾ ਤੈਰਾਨੋਵਾ ਆਰੇਸੋ ਵਿਖੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਿਤ  ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ । ਦਿਨ ਸ਼ਨੀਵਾਰ ਨੂੰ ਭਾਈ ਸਤਨਾਮ ਸਿੰਘ ਜੀ ਮੋਦਨੇ ਵਾਲਿਆਂ ਨੇ ਆਪਣੇ ਜਥੇ ਸਮੇਤ ਸਭ ਬੱਚਿਆਂ ਦੇ ਟੈਸਟ ਲਏ । ਜਿਸ ਵਿੱਚ ਬੱਚਿਆਂ ਦੇ ਉਮਰ ਮੁਤਾਬਿਕ ਚਾਰ ਵਰਗ ਬਣਾਏ ਗਏ ਸਨ । ਇਨਾਂ ਸਾਰੇ ਬੱਚਿਆਂ ਦੇ ਟੈਸਟ ਲੈਣ ਤੋਂ ਬਾਅਦ ਅੰਕਾਂ ਦੇ ਆਧਾਰ ਤੇ ਨਤੀਜੇ ਤਿਆਰ ਕੀਤੇ ਗਏ ।

ਸ਼ਾਇਰਾ ਸੁਦਰਸ਼ਨ ਵਾਲੀਆ ਦਾ ਗ਼ਜ਼ਲ ਸੰਗ੍ਰਹਿ ‘ਬਿਫਰੇ ਮੌਸਮ’ ਰੀਲੀਜ਼……… ਪੁਸਤਕ ਰਿਲੀਜ਼ / ਜੱਸ ਚਾਹਲ

ਕੈਲਗਰੀ : ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ 3 ਸਤੰਬਰ 2011 ਦਿਨ ਸ਼ਨਿੱਚਰਵਾਰ 2 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨ ਦੇ ਹਾਲ ਵਿਚ ਹੋਈ। ਫੋਰਮ ਸਕੱਤਰ ਜੱਸ ਚਾਹਲ ਨੇ ਸਭਨੂੰ ਜੀ ਆਇਆਂ ਆਖਿਆ, ਅਤੇ ਪਿਛਲੀ ਇਕੱਤਰਤਾ ਦੀ ਰਿਪੋਰਟ ਪੜ੍ਹਕੇ ਸੁਣਾਈ ਜੋ ਕਿ ਸਭ ਵਲੋਂ ਪਰਵਾਨ ਕੀਤੀ ਗਈ। ਸਕੱਤਰ ਨੇ ਕਵਿਤ੍ਰੀ ਸੁਦਰਸ਼ਨ ਵਾਲੀਆ ਨੂੰ, ਫੋਰਮ ਪ੍ਰਧਾਨ ਸ਼ਮਸ਼ੇਰ ਸਿੰਘ ਸੰਧੂ ਅਤੇ ਮੀਤ ਪ੍ਰਧਾਨ ਸਲਾਹੁਦੀਨ ਸਬਾ ਸ਼ੇਖ਼ ਦੇ ਨਾਲ ਪ੍ਰਧਾਨਗੀ ਮੰਡਲ ਵਿਚ ਸ਼ਾਮਲ ਹੋਣ ਲਈ ਸੱਦਾ ਦਿੱਤਾ।
ਪਹਿਲੇ ਬੁਲਾਰੇ ਪ੍ਰਭਦੇਵ ਸਿੰਘ ਗਿੱਲ ਨੇ ਤਾਰਾ ਸਿੰਘ ਕਾਮਲ ਦੀਆਂ ਕੁਝ ਲਾਈਨਾਂ ਸਾਂਝਿਆਂ ਕੀਤਿਆਂ ਅਤੇ ਆਪਣੀ ਕਵਿਤਾ ਸੁਣਾਈ

ਜਦੋਂ ਬੇਸੁਰਿਆਂ ਦਾ ਸਨਮਾਨ ਹੋਵੇ , ਉਦੋਂ ਦਿਲ ਬੜਾ ਹੈਰਾਨ ਹੋਵੇ.......... ਮਾਸਿਕ ਇਕੱਤਰਤਾ / ਭੋਲਾ ਸਿੰਘ ਚੌਹਾਨ

ਕੈਲਗਰੀ  : ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮਾਸਿਕ ਇਕੱਤਰਤਾ ਕੋਸੋ ਦੇ ਹਾਲ ਵਿੱਚ ਨੂੰ ਮੈਬਰਾਂ ਦੀ ਭਰਪੂਰ ਹਾਜ਼ਰੀ ਵਿੱਚ ਹੋਈ, ਭਾਵੇਂ ਸਭਾ ਦੇ ਕੁਝ ਮੈਂਬਰ ਗੁਰਬਚਨ ਬਰਾੜ, ਤਰਲੋਚਨ ਸੈਂਭੀ, ਹਰੀਪਾਲ, ਮਹਿੰਦਰਪਾਲ ਐਸ ਪਾਲ,  ਡਾ: ਦਰਸ਼ਨ ਗਿੱਲ ਹੋਰਾਂ ਦੇ ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਵੈਨਕੂਵਰ ਗਏ ਹੋਏ ਸਨ ।  ਸਭ ਤੋਂ ਪਹਿਲਾਂ ਭੋਲਾ ਸਿੰਘ ਚੌਹਾਨ ਨੇ ਪ੍ਰੋਫੈਸਰ ਮਨਜੀਤ ਸਿੰਘ ਸਿੱਧੂ ਅਤੇ ਪ੍ਰਸਿੱਧ ਚਿੱਤਰਕਾਰ  ਸ੍ਰ: ਹਰਪ੍ਰਕਾਸ਼ ਜਨਾਗਲ ਜੀ ਨੂੰ ਪ੍ਰਧਾਨਗੀ ਮੰਡਲ ਵਿੱਚ ਬਿਰਾਜਣ ਲਈ ਬੇਨਤੀ ਕੀਤੀ। ਉਪਰੰਤ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਸਹਿਯੋਗ ਦੇਣ ਲਈ ਸਾਰੇ ਮੈਬਰਾਂ, ਵਪਾਰੀ ਵੀਰਾਂ ਸਰੋਤਿਆਂ ਅਤੇ ਵਲੰਟੀਅਰਾਂ ਦਾ ਤਹਿਦਿਲੋਂ ਧੰਨਵਾਦ ਕੀਤਾ ।  ਪੰਜਾਬੀ ਸਾਹਿਤ ਜਗਤ ਨੂੰ ਸਦੀਵੀ ਵਿਛੋੜਾ ਦੇ ਚੁੱਕੇ ਲੇਖਿਕ ਜਸਵੰਤ ਵਿਰਦੀ ,ਹਰਨਾਮ ਸਿੰਘ ਸ਼ਾਨ , ਪੰਜਾਬੀ ਲਿਖਾਰੀ ਸਭਾ ਦੇ ਮੈਬਰ ਅਤੇ :ਲੋਕ ਅਵਾਜ਼”ਦੇ ਸਬ ਐਡੀਟਰ ਹਰਬੰਸ ਬੁੱਟਰ ਦੇ ਜੀਜਾ ਜੀ ਬਿੱਕਰਮ ਸਿੰਘ ਸਮਰਾ ਅਤੇ ਗੁਰਦਿਆਲ ਸਿੰਘ ਖਹਿਰਾ ਦੇ ਦਾਮਾਦ ਦੀ ਬੇਵਕਤ ਮੌਤ ਤੇ ਦੁੱਖ ਪ੍ਰਗਟ ਕੀਤਾ ਅਤੇ ਸ਼ਰਧਾਂਜਲੀ ਦਿੱਤੀ ਗਈ । ਪ੍ਰੋ: ਮਨਜੀਤ ਸਿੰਘ ਸਿੱਧੂ ਨੇ ਜਸਵੰਤ ਸਿੰਘ ਵਿਰਦੀ ਅਤੇ ਹਰਨਾਮ ਸਿੰਘ  ਸ਼ਾਨ ਹੋਰਾ ਦੀਆਂ ਪ੍ਰਾਪਤੀਆਂ ਅਤੇ ਜੀਵਨ ਬਾਰੇ ਚਾਨਣਾ ਪਾਇਆ ।