ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਮਨਾਇਆ ਗਿਆ ਨਵੇਂ ਸਾਲ ਅਤੇ ਲੋਹੜੀ ਦਾ ਤਿਓਹਾਰ ਕੁੜੀਆਂ ਨੂੰ ਕੁੱਖ ਵਿੱਚ ਮਰਨ ਤੋਂ ਬਚਾਉਣ ਲਈ ਹੋਕਾ ਸਾਬਤ ਹੋਇਆ..........ਮਹਿਫਲ / ਹਰਬੰਸ ਬੁੱਟਰ


IMG_0669.jpgIMG_0677.jpgਕੈਲਗਰੀ :  ਦੂਸਰੇ ਮੁਲਕਾਂ ਵਿੱਚ ਆਕੇ ਵੀ ਪੰਜਾਬੀਆਂ ਨੇ ਭਾਵੇ ਆਪਣੇ ਤਿਓਹਾਰ ਮਨਾਉਣੇ ਨਹੀ ਛੱਡੇ ਪਰ ਪਰ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਵਿਰਸੇ ਪ੍ਰਿਤ ਫਿਕਰਮੰਦ ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਨਵੇਂ ਸਾਲ ਨੂੰ ਜੀ ਆਇਆਂ ਕਹਿਣ ਲਈ,ਅਤੇ ਲੋਹੜੀ ਦਾ ਤਿਓਹਾਰ ਮਨਾਉਣ ਲਈ ਵਾਈਟਹਾਰਨ ਕਮਿਓਨਟੀ ਹਾਲ ਵਿੱਚ 7 ਜਨਵਰੀ 2011 ਦੀ ਰਾਤ ਨੂੰ ਮਨਾਇਆ ਗਿਆ। “ ਲੋਕ ਅਵਾਜ” ਅਖਬਾਰ ਦੇ ਮੁੱਖ ਸੰਪਾਦਕ ਜਰਨੈਲ ਬਸੋਤਾ ,ਪ੍ਰਧਾਨ ਗੁਰਬਚਨ ਬਰਾੜ,ਜੋਗਿੰਦਰ ਸੰਘਾ ਮਹਿੰਦਰਪਾਲ,ਅਵਨਿੰਦਰ ਨੂਰ,ਬਲਵੀਰ ਗੋਰਾ ,ਮਨਜੋਤ ,ਦੀਪਸਿਖਾ,ਰੇਡੀਓ ਹੋਸਟ ਮਨਪ੍ਰੀਤ

ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ.......... ਮਾਸਿਕ ਇਕੱਤਰਤਾ / ਜੱਸ ਚਾਹਲ

IMG_8961.JPGIMG_8962.JPG ਕੈਲਗਰੀ : ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ 1 ਜਨਵਰੀ 2011 ਦਿਨ ਸ਼ਨੀਚਰਵਾਰ 2 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨ ਦੇ ਹਾਲ ਕਮਰੇ ਵਿਚ ਕਸ਼ਮੀਰਾ ਸਿੰਘ ਚਮਨ ਅਤੇ ਸੁਰਜੀਤ ਸਿੰਘ ‘ਸੀਤਲ’ ਪੰਨੂ ਦੀ ਪ੍ਰਧਾਨਗੀ ਵਿਚ ਹੋਈ। ਜੱਸ ਚਾਹਲ ਹੋਰਾਂ ਸਟੇਜ ਸਕੱਤਰ ਦੀਆਂ ਜਿੰਮੇਂਵਾਰੀਆਂ ਨਿਭਾਉਂਦੇ ਹੋਏ ਸਭ ਤੋਂ ਪਹਿਲਾਂ ਸਾਰਿਆਂ ਨੂੰ ਨਵੇਂ ਸਾਲ ਦੀ ਵਧਾਈ ਦਿਤੀ। ਉਸਤੋਂ ਬਾਦ ਪੈਰੀ ਮਾਹਲ ਹੋਰਾਂ ਨੂੰ ਪਿਛਲੇ ਮਹੀਨੇ ਦੀ ਰਿਪੋਰਟ ਪੜ੍ਹਨ ਲਈ ਸਦਿਆ ਜੋ ਕੇ ਸਭ ਵਲੋਂ ਪਰਵਾਨ ਕੀਤੀ ਗਈ।

    ਰਚਨਾਵਾਂ ਦਾ ਦੌਰ ਸ਼ੁਰੂ ਕਰਦੇ ਹੋਏ ਜਸਵੀਰ ਸਿੰਘ ਸਿਹੋਤਾ ਨੇ ਵਿਚਾਰ ਪਰਗਟ ਕੀਤਾ ਕਿ ਸਭਨਾ ਨੂੰ ਸਾਫ਼ ਸੁਥਰੀ ਪੰਜਾਬੀ ਬੋਲਣੀ ਚਾਹੀਦੀ ਹੈ ਅਤੇ ਦੂਸਰਿਆਂ ਜ਼ਬਾਨਾਂ ਦੀ ਮਿਲਾਵਟ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਫਿਰ ਅਪਣੀ ਰਚਨਾ ਸੁਣਾਈ –
‘ਤੈਨੂੰ ਭੇਜ ਕੇ ਕਨੇਡਾ ਅਸੀਂ ਕਈ ਦਿਨ ਨਹੀਂ ਸੀ ਸੁੱਤੇ
 ਧਰਤੀ ਲਗਦੇ ਨਹੀਂ ਸੀ ਪੈਰ, ਫਿਰਦੇ ਸੀ ਉੱਤੇ-ਉੱਤੇ’ 

ਐਨ ਆਰ ਆਈ ਸਭਾ ਪੰਜਾਬ ਵਲੋਂ ਮਨਮੋਹਣ ਸਿੰਘ ਜਰਮਨੀ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਚੀਫ ਆਗੇਨਾਈਜਰ ਜਰਮਨ ਨਿਯੁਕਤ ਕੀਤਾ ਗਿਆ

ਜਰਮਨ : ਪ੍ਰਵਾਸੀ ਭਾਰਤੀਆਂ ਦੀ ਸੇਵਾ ਲਈ ਬਣੀ ਐਨ ਆਰ ਆਈ ਸਭਾ ਪੰਜਾਬ ਦੇ ਪ੍ਰਧਾਨ ਸ:ਕਵੰਲਜੀਤ ਸਿੰਘ ਹੇਅਰ ਨੇ ਯੂਰਪ ਦੇ ਸੀਨੀਅਰ ਪੱਤਰਕਾਰ ਮਨਮੋਹਣ ਸਿੰਘ ਜਰਮਨੀ ਨੂੰ ਐਨ ਆਰ ਆਈ ਸਭਾ ਜਰਮਨ ਦਾ ਸੀਨੀਅਰ ਮੀਤ ਪ੍ਰਧਾਨ ਅਤੇ ਚੀਫ ਆਰਗੇਨਾਈਜਰ ਨਿਯੁਕਤ ਕੀਤਾ ਹੈ। ਇਸ ਨਿਯੁਕਤੀ ਕਰਦਿਆਂ ਸ:ਕਵੰਲਜੀਤ ਸਿੰਘ ਹੇਅਰ ਨੇ ਕਿਹਾ ਕਿ ਇਹ ਨਿਯੁਕਤੀ ਦੋ ਸਾਲ ਲਈ ਕੀਤੀ ਗਈ ਹੈ। ਸ:ਹੇਅਰ ਨੇ ਕਿਹਾ ਕਿ ਮੈਨੂੰ ਉਮੀਦ ਹੈ ਕੇ ਸ: ਮਨਮੋਹਣ ਸਿੰਘ ਜਰਮਨੀ ਪਿਛਲੇ ਵੀਹ ਸਾਲ ਤੋਂ ਯੂਰਪ ਭਰ ਵਿਚ ਅਪਣੇ ਸਭਿਆਚਾਰ,ਵਿਰਸੇ ਅਤੇ ਪੰਜਾਬੀ ਮਾਂ ਬੋਲੀ ਮੀਡੀਏ ਲਈ ਸੇਵਾ ਕਰਦੇ ਆ ਰਹੇ ਹਨ ਉਥੇ ਪ੍ਰਵਾਸੀ ਭਾਰਤੀਆਂ ਨੂੰ ਵਿਦੇਸ਼ਾਂ ਵਿਚ ਆਉਂਦੀਆਂ ਮੁਸ਼ਕਲਾਂ ਨੂੰ ਹਲ ਕਰਨ ਵਿਚ ਵੀ ਅਪਣਾ ਯੋਗਦਾਨ ਪਾਉਣਗੇ। ਇਸ ਕੀਤੀ ਨਿਯੁਕਤੀ ਲਈ ਸ:ਮਨਮੋਹਣ ਸਿੰਘ ਜਰਮਨੀ ਨੇ ਸ:ਕਵੰਲਜੀਤ ਸਿੰਘ ਹੇਅਰ ਪ੍ਰਧਾਨ ਅਤੇ ਫਰਾਂਸ ਦੇ ਪ੍ਰਧਾਨ ਸ:ਇਕਬਾਲ ਸਿੰਘ ਭੱਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਵਲੋਂ

ਕੀ ਫਰਾਂਸ ਦੇ ਸਾਰੇ ਸਿੱਖ ਦਸਤਾਰ ਮਸਲੇ ਲਈ ਇਕਜੁੱਟ ਹਨ ?..........ਮਨਮੋਹਣ ਸਿੰਘ ਜਰਮਨੀ

ਜਰਮਨ : ਸ: ਮਨਮੋਹਣ ਸਿੰਘ ਜਰਮਨੀ ਸੀਨੀਅਰ ਪੱਤਰਕਾਰ ਯੌਰਪ ਨੇ ਇਕ ਪ੍ਰੈਸ ਬਿਆਨ ਰਾਂਹੀ ਅਪਣੇ ਵਲੋਂ ਨਵੀਂ ਬਣੀ ਦਸਤਾਰ ਸੰਘਰਸ ਕਮੇਟੀ ਦੇ ਸਾਰੇ ਮੈਂਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਅਰਦਾਸ ਕੀਤੀ ਕਿ ਪ੍ਰਮਾਤਮਾਂ ਸਾਰਿਆਂ ਨੂੰ ਸਿੱਖ ਕੌਮ ਦੇ ਇਸ ਸੰਘਰਸ ਵਿਚ ਸਫਲਤਾ ਦੇਵੇ। ਸ:ਮਨਮੋਹਣ ਸਿੰਘ ਜਰਮਨੀ ਨੇ ਕਿਹਾ ਕਿ ਫਰਾਂਸ ਦੇਸ਼ ਅੰਦਰ 2003 ਤੋਂ ਜਿਥੇ ਸਾਰੇ ਧਰਮਾਂ ਦੇ ਧਾਰਮਿਕ ਚਿੰਨਾਂ ਤੇ ਪਾਬੰਦੀ ਲਾਈ ਹੋਈ ਹੈ ਉਥੇ ਫਰਾਂਸ ਦੇ ਸਕੂਲਾਂ ਅਤੇ ਸਰਕਾਰੀ ਅਦਾਰਿਆਂ ਵਿੱਚ ਸਿੱਖਾਂ ਦੀ ਦਸਤਾਰ ਤੇ ਪਾਬੰਦੀ ਲੱਗੀ ਹੈ। ਇਸ ਲਗੀ ਪਾਬੰਦੀ ਦੇ ਖਿਲਾਫ ਫਰਾਂਸ ਦੀਆਂ ਸਿੱਖ ਸੰਸਥਾਵਾਂ,ਜਥੇਬੰਦੀਆਂ ਕਾਨੂੰਨੀ ਲੜਾਈ ਲੜ ਰਹੀਆਂ ਹਨ। ਇਸ ਸਿੱਖਾ ਦੇ ਗੰਭੀਰ ਮਸਲੇ ਨਾਲ ਸਾਰੇ ਯੂਰਪ ਸਮੇਤ ਸੰਸਾਰ ਭਰ ਦੇ ਬਾਕੀ ਦੇਸ਼ਾਂ ਵਿਚ ਰਹਿ ਰਹੇ ਸਿੱਖਾਂ ਨੇ ਅਪਣੇ ਅਪਣੇ ਤਰੀਕਿਆਂ ਨਾਲ ਫਰਾਂਸ ਸਰਕਾਰ ਦੇ ਰਾਜਦੂਤਾਂ ਨੂੰ ਅਪਣਾ ਰੋਸ ਜਾਹਿਰ ਕਰਦਿਆਂ ਫਰਾਂਸ ਦੇ ਰਾਸਟਰਪਤੀ ਨੂੰ ਬੇਨਤੀ ਕੀਤੀ ਹੈ ਅਤੇ ਕਰ ਰਹੇ ਹਨ ਕਿ ਫਰਾਂਸ ਵਿਚ ਸਿੱਖਾਂ ਦੀ ਦਸਤਾਰ ਤੇ ਪਾਬੰਦੀ ਲੱਗੀ ਨੂੰ ਖਤਮ ਕੀਤਾ ਜਾਵੇ। ਸਿੱਖਾਂ ਦੀ ਦਸਤਾਰ ਤੇ ਲੱਗੀ ਪਾਬੰਦੀ ਦੇ ਖਿਲਾਫ ਫਰਾਂਸ ਦੇ ਸਿੱਖ ਆਪਣੇ ਸੰਘਰਸ਼ ਨੂੰ ਉਸੇ ਵਕਤ ਤੋਂ ਲੜ ਰਹੇ ਹਨ। ਸ:ਮਨਮੋਹਣ ਸਿੰਘ ਜਰਮਨੀ ਨੇ ਕਿਹਾ ਕੇ ਬੀਤੀ ਦਿਨੀਂ ਫਰਾਂਸ ਦੇ ਗੁਰਦੁਆਰਾ ਸੰਤ ਬਾਬਾ ਪ੍ਰੇਮ ਸਿੰਘ ਜੀ ਲਾਕੋਰਨੇਵ ਵਿਖੇ ਦਸਤਾਰ ਦੇ ਮਸਲੇ ਦੇ ਸੰਬੰਧ ਵਿੱਚ ਦਸਤਾਰ ਦੇ ਮਸਲੇ ਤੇ ਖੁੱਲ ਕੇ ਵਿਚਾਰ ਵਿਟਾਂਦਰਾ ਕੀਤਾ ਗਿਆ। ਸ:ਮਨਮੋਹਣ ਸਿੰਘ ਜਰਮਨੀ ਨੇ ਕਿਹਾ ਕਿ ਫਰਾਂਸ ਦੀਆਂ ਜਥੇਬੰਦੀਆਂ ਨੂੰ ਇਹ ਹਲੂਣਾਂ ਉਸ ਵਕਤ ਲਗਾ ਜਦੋਂ ਪਿਛਲੇ ਦਿਨੀਂ ਅਮਰੀਕਾ ਵਿੱਚ ਭਾਰਤੀ ਰਾਜਦੂਤ ਅਤੇ ਭਾਰਤ ਸਰਕਾਰ ਦੇ ਸਰਕਾਰੀ ਸਿੱਖ ਅਧਿਕਾਰੀਆਂ ਨੂੰ ਹਵਾਈ ਅੱਡੇ ਤੇ ਦਸਤਾਰ ਉਤਾਰਨ ਲਈ ਮਜ਼ਬੂਰ ਕੀਤਾ ਗਿਆ ਜਿਸ ਨਾਲ ਸਾਰੇ ਸੰਸਾਰ ਭਰ ਦੇ ਸਿੱਖਾਂ ਅੰਦਰ ਰੋਸ ਜਾੱਗ ਗਿਆ ਜਿਸ ਨੂੰ ਦੇਖਦਿਆਂ ਫਰਾਂਸ ਦੀਆਂ ਸਾਰੀਆਂ ਸਿੱਖ ਜਥੇਬੰਦੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਇਸ ਗੱਲ ਤੇ ਡੂੰਘੀ ਚਿੰਤਾਂ ਜਾਹਿਰ ਕਰਦਿਆਂ ਅਮਰੀਕਾ ਸਰਕਾਰ ਦੀ ਸਖਤ ਸਬਦਾਂ ਵਿਚ ਨਿੰਦਾ ਕੀਤੀ। ਇਸ ਤੋਂ ਇਲਾਵਾ ਹੋਰ ਕਈ ਮਸਲਿਆਂ ਤੇ ਵਿਚਾਰ ਹੋਈ। ਇਸ ਮੌਕੇ ਫਰਾਂਸ ਵਿਚ ਇਕ ਦਸਤਾਰ ਸੰਘਰਸ਼ ਕਮੇਟੀ ਦਾ ਗਠਨ ਕੀਤਾ ਗਿਆ। ਜਿਸ ਵਿੱਚ