ਕਲਗੀਧਰ
ਸਪੋਰਟਸ ਅਤੇ ਕਲਚਰਲ ਕਲੱਬ ਵੱਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਲੋਹੜੀ ਦਾ ਮੇਲਾ 21
ਜਨਵਰੀ ਸ਼ਨੀਵਾਰ ਸ਼ਾਮ ਨੂੰ ਹੈਂਪਟਨ ਪਾਰਕ ਦੇ ਆਰਥਰ ਵਰੇਨ ਹਾਲ ਵਿਚ ਮਨਾਇਆ ਗਿਆ। ਇਸ
ਸਮਾਗਮ ਦੇ ਮੁੱਖ ਮਹਿਮਾਨ ਰਾਕੇਸ਼ ਕਾਵੜਾ ਜੀ ( ਡਿਪਟੀ ਕਾਂਸਲੇਟ ਜਨਰਲ ਮੈਲਬੌਰਨ ) ਤੇ
ਵਿਸ਼ੇਸ ਮਹਿਮਾਨ ਵਜੋਂ ਕੁਲਵਿੰਦਰ ਸਿੰਘ ਗ੍ਰਿਫਥ ਅਤੇ ਮਨਜੀਤ ਸਿੰਘ ਔਜਲਾ ਜੀ ਸਨ । ਸਮਾਗਮ
ਦੀ ਸ਼ੁਰੂਆਤ ਆਸਟ੍ਰੇਲੀਆ ਦੇ ਪੰਜਾਬੀ ਸਟੇਜ ਦੀ ਸ਼ਾਨ ਮਨਿੰਦਰਜੀਤ ਸਿੰਘ ਬਰਾੜ ਨੇ ਆਪਣੇ
ਬਾਕਮਾਲ ਸ਼ਾਇਰੀ ਨਾਲ ਕੀਤੀ । ਨਾਲ ਨਾਲ ਸਰੋਤਿਆਂ ਨੂੰ ਕਹਾਵਤਾਂ ਤੇ ਬੋਲੀਆਂ ਦੇ ਨਾਲ ਨਾਲ
ਲੋਹੜੀ ਦੇ ਤਿਉਹਾਰ ਨਾਲ ਜੋੜੀ ਰੱਖਿਆ । ਸਭ ਤੋਂ ਪਹਿਲਾਂ 5 ਸਾਲ ਦੀ ਬੱਚੀ ਨੇ ਅਨੂਸ਼ਾ
ਜੋਸ਼ੀ ਨੇ ਬੱਚੇ ਮਨ ਕੇ ਸੱਚੇ ਗੀਤ ਪੇਸ਼ ਕੀਤਾ, ਫਿਰ ਰਾਣਾ ਐਨ ਜੈਡ ਨੇ ਧੀਆਂ ਬਾਰੇ ਇਕ
ਜਜ਼ਬਾਤੀ ਗੀਤ ਪੇਸ਼ ਕੀਤਾ ਇਸ ਤੋਂ ਬਾਦ ਗੁਰਮੀਤ ਸਾਹਨੀ ਜੀ ਨੇ ਵੀ ਪੰਜਾਬੀ ਗੀਤ ਦੇ ਨਾਲ
ਸਰੋਤਿਆਂ ਦਾ ਮਨ ਮੋਹ ਲਿਆ । ਇਸ ਦੇ ਨਾਲ ਦੇਸੀ ਬੁਆਇਜ਼ ਤੇ ਪੰਜਾਬੀ ਮੁੰਡਿਆਂ ਨੇ
ਡਾਂਸ ਕੀਤਾ । ਗਿੱਧਾ ਤੇ ਭੰਗੜਾ ਕਲਗੀਧਰ ਕਲੱਬ ਦੇ ਮੈਂਬਰਾਂ ਦੇ ਬੱਚਿਆਂ ਵੱਲੋਂ ਪੇਸ਼
ਕੀਤਾ ਗਿਆ । ਸਮਾਗਮ ਦਾ ਮੁੱਖ ਆਕਰਸ਼ਣ ਮੈਲਬੌਰਨ ਢੋਲ ਕੁਨੈਕਸ਼ਨ ਦੇ ਵੱਲੋਂ ਢੋਲ, ਢੋਲਕ,
ਅਲਗੋਜੇ ਤੇ ਚਿਮਟੇ ਨਾਲ ਪੇਸ਼ ਕੀਤੀ ਗਈ ਜੁਗਲਬੰਦੀ ਸੀ, ਜਿਸ ਵਿਚ ਉਸਤਾਦ ਸੁਲਤਾਨ
ਢਿੱਲੋਂ, ਗਿੰਨੀ ਸਾਗੂ, ਜੈਦੀਪ ਗੋਰਾਇਆ, ਸੰਨੀ ਦੱਤ, ਜਸਪਾਲ ਤੇ ਜਸਵਿੰਦਰ ਸੈਂਡੀ ਨੇ
ਸਮਾਗਮ ਨੂੰ ਸਿਖਰ ਤੇ ਲਿਆ ਦਿੱਤਾ ।
Showing posts with label ਯੁੱਧਵੀਰ ਸਿੰਘ. Show all posts

ਧੂਮ ਧਾਮ ਨਾਲ ਮਨਾਈ ਗਈ ਲੌਹੜੀ ਮੈਲਬੌਰਨ ਦੇ ਵਿਚ..........ਯੁੱਧਵੀਰ ਸਿੰਘ
ਕਲਗੀਧਰ
ਸਪੋਰਟਸ ਅਤੇ ਕਲਚਰਲ ਕਲੱਬ ਵੱਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਲੋਹੜੀ ਦਾ ਮੇਲਾ 21
ਜਨਵਰੀ ਸ਼ਨੀਵਾਰ ਸ਼ਾਮ ਨੂੰ ਹੈਂਪਟਨ ਪਾਰਕ ਦੇ ਆਰਥਰ ਵਰੇਨ ਹਾਲ ਵਿਚ ਮਨਾਇਆ ਗਿਆ। ਇਸ
ਸਮਾਗਮ ਦੇ ਮੁੱਖ ਮਹਿਮਾਨ ਰਾਕੇਸ਼ ਕਾਵੜਾ ਜੀ ( ਡਿਪਟੀ ਕਾਂਸਲੇਟ ਜਨਰਲ ਮੈਲਬੌਰਨ ) ਤੇ
ਵਿਸ਼ੇਸ ਮਹਿਮਾਨ ਵਜੋਂ ਕੁਲਵਿੰਦਰ ਸਿੰਘ ਗ੍ਰਿਫਥ ਅਤੇ ਮਨਜੀਤ ਸਿੰਘ ਔਜਲਾ ਜੀ ਸਨ । ਸਮਾਗਮ
ਦੀ ਸ਼ੁਰੂਆਤ ਆਸਟ੍ਰੇਲੀਆ ਦੇ ਪੰਜਾਬੀ ਸਟੇਜ ਦੀ ਸ਼ਾਨ ਮਨਿੰਦਰਜੀਤ ਸਿੰਘ ਬਰਾੜ ਨੇ ਆਪਣੇ
ਬਾਕਮਾਲ ਸ਼ਾਇਰੀ ਨਾਲ ਕੀਤੀ । ਨਾਲ ਨਾਲ ਸਰੋਤਿਆਂ ਨੂੰ ਕਹਾਵਤਾਂ ਤੇ ਬੋਲੀਆਂ ਦੇ ਨਾਲ ਨਾਲ
ਲੋਹੜੀ ਦੇ ਤਿਉਹਾਰ ਨਾਲ ਜੋੜੀ ਰੱਖਿਆ । ਸਭ ਤੋਂ ਪਹਿਲਾਂ 5 ਸਾਲ ਦੀ ਬੱਚੀ ਨੇ ਅਨੂਸ਼ਾ
ਜੋਸ਼ੀ ਨੇ ਬੱਚੇ ਮਨ ਕੇ ਸੱਚੇ ਗੀਤ ਪੇਸ਼ ਕੀਤਾ, ਫਿਰ ਰਾਣਾ ਐਨ ਜੈਡ ਨੇ ਧੀਆਂ ਬਾਰੇ ਇਕ
ਜਜ਼ਬਾਤੀ ਗੀਤ ਪੇਸ਼ ਕੀਤਾ ਇਸ ਤੋਂ ਬਾਦ ਗੁਰਮੀਤ ਸਾਹਨੀ ਜੀ ਨੇ ਵੀ ਪੰਜਾਬੀ ਗੀਤ ਦੇ ਨਾਲ
ਸਰੋਤਿਆਂ ਦਾ ਮਨ ਮੋਹ ਲਿਆ । ਇਸ ਦੇ ਨਾਲ ਦੇਸੀ ਬੁਆਇਜ਼ ਤੇ ਪੰਜਾਬੀ ਮੁੰਡਿਆਂ ਨੇ
ਡਾਂਸ ਕੀਤਾ । ਗਿੱਧਾ ਤੇ ਭੰਗੜਾ ਕਲਗੀਧਰ ਕਲੱਬ ਦੇ ਮੈਂਬਰਾਂ ਦੇ ਬੱਚਿਆਂ ਵੱਲੋਂ ਪੇਸ਼
ਕੀਤਾ ਗਿਆ । ਸਮਾਗਮ ਦਾ ਮੁੱਖ ਆਕਰਸ਼ਣ ਮੈਲਬੌਰਨ ਢੋਲ ਕੁਨੈਕਸ਼ਨ ਦੇ ਵੱਲੋਂ ਢੋਲ, ਢੋਲਕ,
ਅਲਗੋਜੇ ਤੇ ਚਿਮਟੇ ਨਾਲ ਪੇਸ਼ ਕੀਤੀ ਗਈ ਜੁਗਲਬੰਦੀ ਸੀ, ਜਿਸ ਵਿਚ ਉਸਤਾਦ ਸੁਲਤਾਨ
ਢਿੱਲੋਂ, ਗਿੰਨੀ ਸਾਗੂ, ਜੈਦੀਪ ਗੋਰਾਇਆ, ਸੰਨੀ ਦੱਤ, ਜਸਪਾਲ ਤੇ ਜਸਵਿੰਦਰ ਸੈਂਡੀ ਨੇ
ਸਮਾਗਮ ਨੂੰ ਸਿਖਰ ਤੇ ਲਿਆ ਦਿੱਤਾ ।
Subscribe to:
Posts (Atom)