Showing posts with label ਅਮਰਜੀਤ ਸਿੰਘ ਸਿੱਧੂ. Show all posts
Showing posts with label ਅਮਰਜੀਤ ਸਿੰਘ ਸਿੱਧੂ. Show all posts

ਹਾਲੈਂਡ ਦੇ 7 ਵੇਂ ਖੇਡ ਮੇਲੇ ਵਿਚ ਕਬੱਡੀ ਵਿੱਚ ਇਟਲੀ ਤੇ ਫੁੱਟਬਾਲ ਵਿੱਚ ਐਮਸਟਾਡਮ ਬਾਜੀ ਮਾਰ ਗਿਆ……… ਖੇਡ ਮੇਲਾ / ਅਮਰਜੀਤ ਸਿੱਧੂ

ਹਮਬਰਗ : ਬੀਤੇ ਦਿਨ ਯੂਰਪ ਦੇ ਖੇਡ ਮੇਲਿਆਂ ਦੀ ਸੁਰੂਆਤ ਕਰਦੇ ਹੋਏ ਪੰਜਾਬ ਸਪੋਰਟਸ ਓਵਰਸੀਜ ਕਲੱਬ ਐਮਸਟਾਡਮ ਹਾਲੈਂਡ ਵਲੋਂ ਸੱਤਵਾਂ ਖੇਡ ਮੇਲਾ ਪ੍ਰਧਾਨ ਸ: ਸੁਰਿੰਦਰ ਸਿੰਘ ਰਾਣਾਸ੍ਰੀ ਸ਼ਿਵ ਲਾਲਸ: ਪ੍ਰਿਤਪਾਲ ਸਿੰਘਬਲਜੀਤ ਸਿੰਘਸ: ਗੁਰਮੁਖ ਸਿੰਘ ਸ਼ੇਰਗਿਲਸ: ਕਰਤਾਰ ਸਿੰਘਸ: ਬਲਿਹਾਰ ਸਿੰਘ ਅਤੇ ਮਿ: ਬੱਲੀ ਦੀ ਅਣਥੱਕ ਮਿਹਨਤ ਨਾਲ ਬੜੀ ਸ਼ਾਨੋਸ਼ੋਕਤ ਨਾਲ ਕਰਵਾਇਆ ਗਿਆ  ਇਸ ਮੇਲੇ ਵਿਚ ਛੇ ਟੀਮਾਂ ਨੇ ਭਾਗ ਲਿਆ ਜਿਨਾਂ ਵਿਚ ਇਟਲੀਬੈਲਜੀਅਮਫਰਾਂਸਜਰਮਨ ਅਤੇ ਹਾਲੈਂਡ ਦੇ ਨਾਮ ਵਰਨਣਯੋਗ ਹਨ  ਕੁਲਵਿੰਦਰ ਮਿੰਟਾ ਬੈਲਜ਼ੀਅਮ ਵਲੋਂ ਕਮੈਂਟਰੀ ਕਰਦੇ ਹੋਏ ਪ੍ਰਬੰਧਕਾਂ ਦੇ ਫੈਸਲੇ ਮੁਤਾਬਕ ਜਰਮਨ ਅਤੇ ਹਾਲੈਂਡ ਦੀ ਟੀਮ ਨੂੰ ਪਹਿਲਾ ਮੈਚ ਖੇਡਣ ਲਈ ਸੱਦਾ ਦਿਤਾ ਗਿਆ  ਰੈਫਰੀ ਦੀ ਬਾਖੁਬੀ ਡਿਊਟੀ ਨਿਭਾਉਦੇ ਹੋਏ ਬਲਿਹਾਰ ਸਿੰਘ ਬੈਲਜੀਅਮ ਅਤੇ ਮੰਗਾ ਫਰਾਂਸ ਨੇ ਆਪਣੀ ਬਾਜ ਵਾਲੀ ਅੱਖ ਨਾਲ ਹਰ ਰੇਡਰ ਅਤੇ ਜਾਫੀ ਨਾਲ ਇਨਸਾਫ ਕਰਦਿਆਂ ਹੋਇਆਂ 36-22 ਦੇ ਅੰਕ ਨਾਲ ਹਾਲੈਂਡ ਦੀ ਜਿੱਤ ਦਾ ਬਿਗਲ ਵਜਾ ਦਿਤਾ 

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਨਹਾਈਮ ਵਿਖੇ ਘੱਲੂ ਘਾਰਾ ਦਿਵਸ਼ ਮਨਾਇਆ ਗਿਆ.......... ਧਾਰਮਿਕ ਸਮਾਗਮ / ਅਮਰਜੀਤ ਸਿੰਘ ਸਿੱਧੂ

 

ਹਮਬਰਗ : ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਨਹਾਈਮ ਦੀ ਸਮੂਹ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਨੇ 1984 ਦੇ ਅਤੇ ਕੌਮ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਤੇ ਸਰਧਾ ਦੇ ਫੁੱਲ ਭੇਂਟ ਕਰਨ ਲਈ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਦੇ ਸ੍ਰੀ ਅਖੰਡ ਪਾਠ ਸਾਹਿਬ 10 ਜੂਨ ਨੂੰ ਪ੍ਰਕਾਸ਼ ਕਰਵਾਏ। ਜਿਹਨਾਂ ਦੇ ਭੋਗ 12 ਜੂਨ ਨੂੰ ਪਾਏ ਗਏ। ਭੋਗ ਉਪਰੰਤ ਦੀਵਾਨ ਸਜਾਏ ਗਏ, ਜਿਸ ਵਿੱਚ ਗੁਰੂ ਘਰ ਦੇ ਹੈਡ ਗਰੰਥੀ ਭਾਈ ਮਨਦੀਪ ਸਿੰਘ ਜੀ ਅਤੇ ਪੰਜਾਬ ਤੋਂ ਆਏ ਹੋਏ ਮਹਾਨ ਕੀਰਤਨੀਏ ਪ੍ਰਿੰਸੀਪਲ ਭਾਈ ਹਰਭਜਨ ਸਿੰਘ ਪਟਿਆਲੇ ਵਾਲੇ ਅਤੇ ਉਹਨਾਂ ਦੇ ਸਾਥੀ ਭਾਈ ਅਵਤਾਰ ਸਿੰਘ ਜੀ ਨੇ ਗੁਰਬਾਣੀ ਦਾ ਵੈਰਾਗਮਈ ਕੀਰਤਨ ਕੀਤਾ। ਉਹਨਾਂ ਉਪਰੰਤ ਇੱਕ 13 ਸਾਲਾ ਬੱਚੀ ਸਮਨਦੀਪ ਕੌਰ ਨੇ ਸ਼ਹੀਦਾਂ ਪ੍ਰਤੀ ਬੋਲਦਿਆਂ ਸ਼ਰਧਾ ਦੇ ਫੁੱਲ ਭੇਂਟ ਕੀਤੇ। ਉਸ ਉਪਰੰਤ ਯੌਰਪ ਦੇ ਸਭ ਤੋਂ ਪੁਰਾਣੇ ਪੱਤਰਕਾਰ ਤੇ ਲੇਖਕ ਸ: ਬਸੰਤ ਸਿੰਘ ਜੀ ਰਾਮੂੰਵਾਲੀਆ ਜੀ ਨੇ ਸਿੱਖ ਕੌਮ ਦੇ ਸਮੂਹ ਸ਼ਹੀਦਾਂ ਤੇ 1984 ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਜਿਥੇ ਸ਼ਰਧਾ ਦੇ ਫੁੱਲ ਭੇਂਟ ਕੀਤੇ, ਉੱਥੇ ਉਹਨਾਂ ਨੇ ਸਿੱਖਾਂ ਨੂੰ ਸ਼ਹੀਦ ਕਰਨ ਦੇ ਕਾਰਨਾਂ ਤੇ ਵੀ ਚਾਨਣਾ ਪਾਇਆ । ਜਿਹਨਾਂ ਕਰਕੇ ਸਿੱਖ ਕੌਮ ਨੂੰ ਬਿਨਾਂ ਵਜ੍ਹਾ ਬਦਨਾਮ ਕਰਕੇ ਉਹਨਾਂ ਤੇ ਝੂਠੇ ਕੇਸ ਦਰਜ ਕਰਕੇ ਕਿਵੇਂ ਉਹਨਾਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਜਾਂਦਾ ਹੈ ਜਾਂ ਸਾਲਾਂ ਬੱਧੀ ਜੇਲ੍ਹਾਂ ਵਿੱਚ ਬੰਦ ਕਰਕੇ ਮੌਤ ਤੋਂ ਵੀ ਭੈੜੀ ਜਿੰਦਗੀ ਜਿਉਣ ਲਈ ਮਜਬੂਰ