Showing posts with label ਕੇਹਰ ਸ਼ਰੀਫ਼. Show all posts
Showing posts with label ਕੇਹਰ ਸ਼ਰੀਫ਼. Show all posts

ਲਹੌਰ ਦੇ ਸ਼ਾਦਮਾਨ ਚੌਕ ਦਾ ਨਾਮ ਸ਼ਹੀਦ ਭਗਤ ਸਿੰਘ ਚੌਕ ਰੱਖਿਆ ਜਾਵੇ.......... ਵਿਚਾਰ-ਗੋਸ਼ਟੀ / ਕੇਹਰ ਸ਼ਰੀਫ਼

ਜਰਮਨੀ ਦੀ ਆਰਥਿਕ ਰਾਜਧਾਨੀ ਦੇ ਤੌਰ ਤੇ ਜਾਣੇ ਜਾਂਦੇ ਸ਼ਹਿਰ ਫਰੈਂਕਫੋਰਟ ਵਿਖੇ  ‘ਚਿੰਗਾਰੀ ਫੋਰਮ ਜਰਮਨੀ’ ਅਤੇ ‘ਪਾਕਿ ਯੂਰੋ ਜਰਨਲਿਸਟ ਫੋਰਮ’ ਵਲੋਂ ਲਹੌਰ ਦੇ ਸ਼ਾਦਮਾਨ ਚੌਕ ਦਾ ਨਾਂ ਬਦਲ ਕੇ ਸ਼ਹੀਦ ਭਗਤ ਸਿੰਘ ਚੌਕ ਰੱਖਣ ਅਤੇ ਸ਼ਹੀਦਾਂ ਸਬੰਧੀ ਇੱਥੇ ਯਾਦਗਾਰ ਕਾਇਮ ਕਰਨ ਦੀ ਮੰਗ ਬਾਰੇ ਖੁੱਲ੍ਹ ਕੇ ਵਿਚਾਰਾਂ ਕਰਨ ਵਾਸਤੇ ਸਮਾਗਮ ਕੀਤਾ ਗਿਆ। ਇਸ ਸਮਾਗਮ ਵਿਚ ਸ਼ਹੀਦ ਭਗਤ ਸਿੰਘ ਤੇ ਉਸਦੇ ਸਾਥੀਆਂ ਦੀ ਭਾਰਤ ਦੀ ਅਜਾਦੀ ਦੀ ਲਹਿਰ ਵਿਚ ਦੇਣ ਬਾਰੇ ਅਤੇ ਇਨਕਲਾਬੀਆਂ ਦੇ ਜੀਵਨ ਅਤੇ ਸੰਘਰਸ਼ਾਂ ਸਬੰਧੀ ਦੂਰੋਂ ਨੇੜਿਉਂ ਆਏ ਖੱਬੇ ਪੱਖੀ ਕਾਰਕੁਨਾਂ ਨੇ ਵਿਚਾਰ ਸਾਂਝੇ ਕੀਤੇ।

ਯਾਦ ਰਹੇ ਲਹੌਰ ਵਿਚ ਜਿੱਥੇ ਇਹ ਸ਼ਾਦਮਾਨ ਚੌਕ (ਖੁਸ਼ੀਆਂ ਦਾ ਘਰ ਜਾਂ ਖੁਸ਼ੀਆਂ ਭਰਿਆ ਵਿਹੜਾ) ਹੈ, ਨਾਲ ਹੀ ਇੱਥੇ ਨਵੀਂਆਂ ਉਸਾਰੀਆਂ ਕਰ ਦਿੱਤੀਆਂ ਗਈਆਂ। ਇਹ ਉਹ ਸਥਾਨ ਹੈ ਜਿੱਥੇ ਪਹਿਲਾਂ ਉਹ ਜੇਲ੍ਹ ਹੁੰਦੀ ਸੀ ਜਿੱਥੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਉਸਦੇ ਸਾਥੀ ਬੰਦੀ ਸਨ ਅਤੇ ਇੱਥੇ ਹੀ ਉਨ੍ਹਾਂ ਨੂੰ ਫਾਂਸੀ ਦਿੱਤੀ ਗਈ ਸੀ। ਪਰ ਬਾਅਦ ਵਿਚ ਇਹ ਜੇਲ ਵੀ ਤਬਾਹ ਕਰ ਦਿੱਤੀ ਗਈ ਅਤੇ ਜਿਨ੍ਹਾਂ ਜੇਲ੍ਹ  ਕੋਠੜੀਆਂ ਵਿਚ ਸਾਡੇ ਸੂਰਮੇ ਦੇਸ਼ਭਗਤਾਂ ਨੇ ਆਪਣੀ ਜੇਲ੍ਹਬੰਦੀ ਦਾ ਸਮਾਂ ਗੁਜਾਰਿਆਂ ਉਹ ਸਥਾਨ ਤਬਾਹ ਕਰ ਦਿੱਤੇ ਗਏ। ਇਸ ਤਰ੍ਹਾਂ ਇਸ ਯਾਦਗਾਰੀ ਸਥਾਨ ਤਬਾਹ ਕਰਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਵਿਰਸੇ ਨਾਲੋਂ ਤੋੜਨ ਦਾ ਜਤਨ ਕੀਤਾ ਗਿਆ। ਵਿਰਸੇ ਨੂੰ ਚੇਤੇ ਕਰਦਿਆਂ ਆਪਣੇ ਲੋਕਾਂ ਤੱਕ ਪਹੁੰਚਾਉਣ ਦਾ ਇਹ ਇਕ ਆਰੰਭਕ ਜਤਨ ਕਿਹਾ ਜਾ ਸਕਦਾ ਹੈ।

ਅਦਾਰਾ ‘ਮੀਡੀਆ ਪੰਜਾਬ’ ਵੱਲੋਂ ਲਾਈਪਜਿ਼ਗ ਵਿਖੇ ਤੀਸਰਾ ਸਫਲ ਵਾਰਸ਼ਿਕ ਅੰਤਰਾਸ਼ਟਰੀ ਸਾਹਿਤ ਸਮਾਗਮ.......... ਸਲਾਨਾ ਸਮਾਗਮ / ਕੇਹਰ ਸ਼ਰੀਫ਼


‘ਅਦਾਰਾ ਮੀਡੀਆ ਪੰਜਾਬ’ ਵੱਲੋਂ ਤੀਸਰਾ ਵਾਰਸ਼ਿਕ ਅੰਤਰਾਸ਼ਟਰੀ ਸਾਹਿਤਕ ਸਮਾਗਮ ਅਤੇ ਕਵੀ ਦਰਬਾਰ ਸਫਲਤਾ ਨਾਲ  ਜਰਮਨੀ ਦੇ ਸ਼ਹਿਰ ਲਾਇਪਜਿ਼ਗ ਵਿਖੇ ਕਰਵਾਇਆ ਗਿਆ। ਪੂਰੇ ਯੂਰਪ ਭਰ ਵਿੱਚੋਂ ਵਿਦਵਾਨ ਅਤੇ ਕਵੀ, ਸਰੋਤੇ ਇਸ ਵਿੱਚ ਹਾਜ਼ਰੀ ਭਰਨ ਲਈ ਪਹੁੰਚੇ। ਪ੍ਰੋਗਰਾਮ ਦਾ ਆਰੰਭ ਅੰਜੂਜੀਤ ਦੇ ਸਵਾਗਤੀ ਗੀਤ ਨਾਲ ਹੋਇਆਂ ਇਸਤੋਂ ਬਾਅਦ  ਕਵਿਤਾ ਪਾਠ ਦਾ ਲੰਬਾ ਦੌਰ ਚੱਲਿਆ। ਜਰਮਨ ਦੇ ਵੱਖਰੇ ਵੱਖਰੇ ਸ਼ਹਿਰਾਂ ਤੋਂ ਕਵੀਆਂ ਨੇ ਭਾਰੀ ਗਿਣਤੀ ਵਿੱਚ ਹਾਜ਼ਰੀ ਲਵਾਈ। ਕਵੀ ਦਰਬਾਰ ਦੀ ਆਰੰਭਤਾ ਜਿੱਥੇ ਵਿਦਵਾਨਾਂ ਨੂੰ ਨਿੱਘੀ ਜੀ ਆਇਆਂ ਕਹੀ ਗਈ ਉੱਥੇ ਹੀ ਨਾਲ ਦੀ ਨਾਲ ਬਿਰਹਾਂ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦੀ ਬਰਸੀ ਮੌਕੇ ਸ਼ਾਇਰ ਨੂੰ ਸ਼ਰਧਾਜਲੀ ਭੇਂਟ ਕੀਤੀ ਗਈ। ਬਲਵੀਰ ਸਿੰਘ ਜੱਸੀ ਖਾਲਸਾ ਨੇ ਸਿ਼ਵ ਦੀਆਂ ਰਚਨਾਵਾਂ ਗਾ ਕੇ ਮਹਿਫਲ ਦਾ ਰੰਗ ਬੰਨ੍ਹਿਆਂ।

‘ਮੀਡੀਆਂ ਪੰਜਾਬ’ ਦੇ ਸਮਗਮ ਮੌਕੇ ਸੱਤ ਪੰਜਾਬੀ ਪੁਸਤਕਾਂ ਲੋਕ ਅਰਪਣ.......... ਪੁਸਤਕ ਰਿਲੀਜ਼ / ਕੇਹਰ ਸ਼ਰੀਫ਼

‘ਮੀਡੀਆ ਪੰਜਾਬ’ ਵਲੋਂ ਲਾਈਪਜਿ਼ਗ (ਜਰਮਨੀ) ਵਿਖੇ ਕਰਵਾਏ ਗਏ ਸਾਲਾਨਾ ਸਮਾਗਮ ਅਤੇ ਕਵੀ ਦਰਬਾਰ ਦੇ ਮੌਕੇ ਸਾਰੇ ਯੂਰਪ ਤੋਂ ਜੁੜੇ ਪੰਜਾਬੀ ਲੇਖਕਾਂ ਅਤੇ ਪੰਜਾਬੀ ਪਿਆਰਿਆਂ ਦੀ ਹਾਜ਼ਰੀ ਵਿਚ ਘੰਟਿਆਂ ਬੱਧੀ ਵਿਚਾਰ ਚਰਚਾ ਅਤੇ ਕਾਵਿ ਮਹਿਫ਼ਲ ਦੇ ਦਰਮਿਆਨ 7 ਕਿਤਾਬਾਂ ਵੀ ਲੋਕ ਅਰਪਣ ਕੀਤੀਆਂ ਗਈਆਂ। ਜਰਮਨ ਵਿਚ ਵਸਦੇ 14 ਪੰਜਾਬੀ ਲੇਖਕਾਂ ਵਲੋਂ ਜਿਨ੍ਹਾਂ ਵਿਚ ਗੁਰਦੀਸ਼ ਪਾਲ ਕੌਰ ਬਾਜਵਾ, ਅੰਜੂਜੀਤ ਸ਼ਰਮਾ, ਚਰਨਜੀਤ ਕੌਰ ਧਾਲੀਵਾਲ ਸੈਦੋਕੇ, ਸੁੱਚਾ ਸਿੰਘ ਬਾਜਵਾ, ਕੇਹਰ ਸ਼ਰੀਫ਼, ਅਮਰਜੀਤ ਸਿੰਘ ਸਿੱਧੂ, ਰਣਜੀਤ ਸਿੰਘ ਦੂਲੇ, ਜੋਗਿੰਦਰ ਬਾਠ, ਦਰਸ਼ਣ ਸਿੰਘ ਘੁੰਮਣ, ਅਦਰਸ਼ ਪਾਲ ਸਿੰਘ ਘੋਤੜਾ, ਅਮਨਦੀਪ ਕਾਲਕਟ, ਮਨਮੋਹਨ ਸਿੰਘ ਜਰਮਨੀ, ਸੇਵਾ ਸਿੰਘ ਸੋਢੀ, ਬਬਰ ਸਤਨਾਮ ਸਿੰਘ ਸ਼ਾਮਲ ਹਨ ਵਲੋਂ ਪਰਵਾਸ ਦੇ ਮਸਲਿਆਂ ਸਬੰਧੀ ਲਿਖੀ ਵਾਰਤਕ ਦੀ ਪੁਸਤਕ ‘ਪਰਵਾਸ ਦੇ ਰੰਗ’ ਜੋ ਕਿ ਬੀਬੀ ਗੁਰਦੀਸ਼ ਪਾਲ ਕੌਰ ਬਾਜਵਾ, ਬਲਦੇਵ ਸਿੰਘ ਬਾਜਵਾ ਅਤੇ ਕੇਹਰ ਸ਼ਰੀਫ਼ ਵਲੋਂ ਸੰਪਾਦਤ ਕੀਤੀ ਗਈ ਹੈ ਲੋਕ ਅਰਪਣ ਕੀਤੀ ਗਈ।  ਜਰਮਨ ਵਸਦੀ ਕਵਿਤਰੀ ਅੰਜੂਜੀਤ ਸ਼ਰਮਾ ਦਾ ਪਲੇਠਾ ਕਾਵਿ ਸੰਗ੍ਰਹਿ ‘ਸੋਚਾਂ ਦੀਆਂ ਪੈੜਾਂ’,