Showing posts with label ਸੰਤੋਖ ਸਿੰਘ ਹੇਅਰ. Show all posts
Showing posts with label ਸੰਤੋਖ ਸਿੰਘ ਹੇਅਰ. Show all posts

ਕਵੈਂਟਰੀ ਲੇਖਕ ਸਭਾ ਵਲੋਂ ਯੂ.ਕੇ. ਭਰ ਦੇ 70 ਕਵੀਆਂ ਦੀ ਸਾਂਝੀ ਕਿਤਾਬ ‘ਕਲਮਾਂ ਯੂ.ਕੇ. ਦੀਆਂ’ ਰਲੀਜ਼ ਕੀਤੀ ਗਈ.......... ਪੁਸਤਕ ਰਿਲੀਜ਼ / ਸੰਤੋਖ ਸਿੰਘ ਹੇਅਰ

ਕਵੈਂਟਰੀ : ਗਿਆਰਾਂ ਸਾਲਾਂ ਤੋਂ ਲਗਾਤਾਰ ਹਰ ਸਾਲ ਦੋ ਪ੍ਰੋਗਰਾਮ ਕਰਵਾ ਰਹੀ ਪੰਜਾਬੀ ਲੇਖਕ ਸਭਾ ਵਲੋਂ ਇਸ ਸਾਲ ਦਾ ਪਹਿਲਾ ਸਮਾਗਮ 25 ਜੂਨ ਨੂੰ ਰਾਮਗੜ੍ਹੀਆ ਫੈਮਲੀ ਸੈਂਟਰ ਵਿਖੇ ਕਰਵਾਇਆ ਗਿਆ।ਜਿਸ ਵਿਚ ਮਾਣ-ਸਨਮਾਨ, ਕਿਤਾਬਾਂ ਦੀ ਮੂੰਹ ਦਿਖਾਈ ਅਤੇ ਕਵੀ ਦਰਬਾਰ ਕਰਵਾਇਆ ਗਿਆ।

ਸਭਾ ਦੇ ਪਹਿਲੇ ਭਾਗ ਵਿਚ ਸਭਾ ਵਲੋਂ ਤਿਆਰ ਕਰਵਾਈ ਗਈ ਯੂ.ਕੇ. ਭਰ ਦੇ 70 ਕਵੀਆਂ/ਗੀਤਕਾਰਾਂ ਦੀ ਸਾਂਝੀ ਕਿਤਾਬ ‘ਕਲਮਾਂ ਯੂ.ਕੇ. ਦੀਆਂ’ ਉੱਪਰ ਡਾ. ਰਤਨ ਰੀਹਲ ਹੋਰਾਂ ਆਪਣਾ ਪਰਚਾ ਪੜ੍ਹਿਆ। ਜਿਸ ਉੱਪਰ ਖੂਬ ਭਰਵੀਂ ਅਤੇ ਭਖਵੀਂ ਬਹਿਸ ਹੋਈ। ਕਿਤਾਬ ਵਿਚ ਸ਼ਾਮਲ ਕਿਸੇ ਵੀ ਕਵੀ/ਗੀਤਕਾਰ ਨੇ ਅਜੇ ਤੱਕ ਆਪਣੀ ਕਿਤਾਬ ਨਹੀ ਛਪਵਾਈ। ਮੋਤਾ ਸਿੰਘ ਲੈਮਿੰਗਟਨ, ਹਰਜੀਤ ਅਟਵਾਲ, ਦਰਸ਼ਨ ਧੀਰ, ਡਾ.ਦਵਿੰਦਰ ਕੌਰ, ਕੁਲਵੰਤ ਢਿੱਲੋਂ ਅਤੇ ਮਹਿੰਦਰਪਾਲ ਸਿੰਘ ਪ੍ਰਧਾਨਗੀ ਮੰਡਲ ਵਿਚ ਸ਼ੁਸ਼ੋਭਿਤ ਹੋਏ ।