‘ਇੰਡੋ ਪੰਜਾਬ’ ਦਾ 2011 ਕਲੈਂਡਰ ਡਾ. ਗੁਰਸ਼ਰਨ ਸਿੰਘ ਭਾਅ ਜੀ ਨੇ ਕੀਤਾ ਰਿਲੀਜ਼......... ਜਸਵਿੰਦਰ ਸਿੰਘ ਬਰਸਟ

ਪਟਿਆਲਾ : ਪਿਛਲੇ ਸਾਲ ਤੋਂ ਲਗਾਤਾਰ ਛਪ ਰਹੇ ਮਹੀਨਾਵਾਰ ਮੈਗਜ਼ੀਨ ਇੰਡੋ ਪੰਜਾਬਦਾ ਕਲੈਂਡਰ 2011 ਅੱਜ ਇੰਡੋ ਪੰਜਾਬਦੇ ਸਰਪ੍ਰਸਤ ਡਾ. ਗੁਰਸ਼ਰਨ ਸਿੰਘ ਭਾਅ ਜੀ ਨੇ ਰਲੀਜ਼ ਕੀਤਾ। ਉਨਾਂ ਕਲੈਂਡਰ ਦੀ ਵਿਸ਼ੇਸ਼ਤਾ ਬਾਰੇ ਆਪਣੇ ਗੜਕਦੇ ਸੁਭਾਅ ਅਨੁਸਾਰ ਕਿਹਾ ਕਿ ਇਹ ਕਲੈਂਡਰ ਸਾਰਿਆਂ ਤੋਂ ਹੱਟ ਕੇ ਹੈ, ਮੌਲਿਕ ਪ੍ਰਧਾਨ ਹੈ, ਜਿਸ ਵਿਚ ਆਮ ਆਦਮੀ ਦੀ ਗੁਲਾਮੀ ਦਿਖਾਈ ਹੈ, ਇਕ ਪਾਸੇ ਸਿਆਸੀ ਲੋਕ ਆਪਣੀ ਗਰੀਬੀ ਧੋਂਦੇ ਹੋਏ ਦਿਨੋ ਦਿਨ ਅਮੀਰ ਹੋਈ ਜਾ ਰਹੇ ਹਨ ਦੂਜੇ ਪਾਸੇ ਆਮ ਆਦਮੀ ਭੀੜ ਵਿਚ ਆਪਣੀ ਦੋ ਵਕਤ ਦੀ ਰੋਟੀ ਲਈ ਧੰਦ ਪਿੱਟ ਰਹੇ ਹਨ, ਉਨਾਂ ਕਿਹਾ ਕਿ ਬੇਸਕ ਦੁਨੀਆਂ ਦੇ ਸਾਇੰਸਦਾਨ ਅਤੇ ਮੈਂ ਵੀ ਇਹ ਮਨਦਾ ਹਾਂ ਕਿ ਦੁਨੀਆਂ ਵਿਚ ਕੋਈ ਵੀ ਵਿਆਕਤੀ ਭੁੱਖਾ ਨਹੀ ਰਹਿ ਸਕਦਾ ਕਿਉਕਿ ਸਾਧਨਾਂ ਦੀ ਕੋਈ ਘਾਟ ਨਹੀ ਹੈ ਨਾ ਹੀ ਵਸਤਾਂ ਦੀ ਘਾਟ ਹੈ ਪਰ

ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਦਸੰਬਰ ਮਹੀਨੇ ਮਾਸਿਕ ਇਕੱਤਰਤਾ ਹੋਈ..........ਮਾਸਿਕ ਇਕੱਤਰਤਾ / ਤਰਲੋਚਨ ਸੈਂਹਬੀ

DSC01206.JPG
D SHIKHA.JPGਕੈਲਗਰੀ : ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮਾਸਿਕ ਮੀਟਿੰਗ ਕੋਸੋ ਦੇ ਦਫਤਰ ਵਿੱਚ ਹੋਈ। ਸਭ ਤੋਂ ਪਹਿਲਾਂ ਜਨਰਲ ਸਕੱਤਰ ਤਰਲੋਚਨ ਸੈਂਹਬੀ ਨੇ ਗੁਰਬਚਨ ਬਰਾੜ, ਹਰਪ੍ਰਕਾਸ਼ ਜਨਾਗਲ, ਖ਼ਜਾਨਚੀ ਬਲਜਿੰਦਰ ਸੰਘਾ ਨੂੰ ਪਰਧਾਨਗੀ ਮੰਡਲ਼ ਵਿੱਚ ਬੈਠਣ ਲਈ ਕਿਹਾ। ਪ੍ਰੋਗ੍ਰਾਮ ਦੀ ਸ਼ੁਰੂਆਤ ਕਰਦਿਆਂ ਮਹਿੰਦਰ ਪਾਲ ਸਿੰਘ ਪਾਲ ਨੇ ਆਪਣੀ ਗਜ਼ਲ ਸੁਣਾਈ ਅਤੇ ਇਸਤੋਂ ਬਾਅਦ ਹਰਮਿੰਦਰ ਕੌਰ ਢਿੱਲੋਂ ਨੇ ਬਹੁਤ ਹੀ ਖੂਬਸੂਰਤ ਆਵਾਜ਼ ਵਿੱਚ ਉਸਦਾ ਆਪਣਾ ਲਿਖਿਆ ਗੀਤ ਭੈਣ ਅਰਜ਼ੋਈਆਂ ਕਰਦੀ ਸਰੋਤਿਆਂ ਦੇ ਰੂਬਰੂ ਕੀਤਾ। ਜਸਵੀਰ ਸਹੋਤਾ, ਹਰੀਪਾਲ, ਹਰਬੰਸ ਬੁੱਟਰ, ਬਲਜਿੰਦਰ ਸੰਘਾ ਨੇ ਮੌਲਿਕ ਰਚਨਾਵਾਂ ਰਾਹੀਂ ਸਰੋਤਿਆਂ ਤੋਂ ਤਾੜੀਆਂ ਦੀ ਦਾਦ ਖੱਟੀ। ਪੈਰੀ ਮਾਹਲ ਨੇ ਫਾਈਨਾਂਸ ਪਰਬੰਧ ਸਬੰਧੀ ਕੁੱਝ ਨੁਕਤੇ ਦਿੱਤੇ। ਇਸਤੋਂ ਬਾਅਦ ਪ੍ਰਸਿੱਧ ਚਿੱਤਰਕਾਰ ਹਰਪ੍ਰਕਾਸ਼ ਜਨਾਗਲ ਨੇ ਰੇਡਿਉ ਅਤੇ ਟੀ:ਵੀ: ਹੋਸਟ ਦੀਪਸਿ਼ਖਾ ਬਰਾੜ ਨੂੰ ਆਪਣਾ ਬਣਾਇਆ ਚਿੱਤਰ ਭੇਂਟ ਕੀਤਾ ਅਤੇ ਦੀਪਸਿ਼ਖਾ ਉਸਦੇ ਹਮਸਫ਼ਰ ਅਮਨ ਬਰਾੜ ਅਤੇ ਬੇਟੇ ਮਹਿਤਾਬ ਨੇ ਚਾਂਈ ਚਾਂਈ ਇਹ ਚਿੱਤਰ ਸਵੀਕਾਰ ਕੀਤਾ ਅਤੇ ਦੀਪਸਿ਼ਖਾ ਬਰਾੜ ਨੇ ਹਰਪ੍ਰਕਾਸ਼ ਜਨਾਗਲ ਦਾ ਦਿਲੋਂ ਧੰਨਵਾਦ

ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ .......... ਮਾਸਿਕ ਇਕੱਤਰਤਾ / ਜਸਵੀਰ ਸਿੰਘ ਸਿਹੋਤਾ

IMG_8838- Dec 10.JPGIMG_8841-Dec 10.JPGਕੈਲਗਰੀ : ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ 4 ਦਸੰਬਰ 2010 ਦਿਨ ਸ਼ਨੀਚਰਵਾਰ 2 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨ ਦੇ ਹਾਲ ਕਮਰੇ ਵਿਚ ਕਸ਼ਮੀਰਾ ਸਿੰਘ ਚਮਨ ਅਤੇ ਜਸਵੀਰ ਸਿੰਘ ਸਿਹੋਤਾ ਦੀ ਪ੍ਰਧਾਨਗੀ ਵਿਚ ਹੋਈ। ਜੱਸ ਚਾਹਲ ਹੋਰਾਂ ਸਟੇਜ ਸਕੱਤਰ ਦੀਆਂ ਜਿੰਮੇਂਵਾਰੀਆਂ ਨਿਭਾਉਂਦੇ ਹੋਏ ਸਭ ਤੋਂ ਪਹਿਲਾਂ ਕੈਲਗਰੀ ਦੀ ਮਹਾਨ ਸ਼ਖਸੀਅਤ, ਸਭਾਵਾਂ ਦੇ ਸ਼ਿਗਾਰ, ਪ੍ਰੋ.ਮੋਹਨ ਸਿੰਘ ਔਜਲਾ ਜੀ ਦੇ ਸਦੀਵੀ ਵਿਛੋੜੇ ਤੇ ਪ੍ਰਵਾਰ ਅਤੇ ਸਮੂਹ ਮੈਂਬਰਾਂ ਨਾਲ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਉਹਨਾਂ ਦੀ ਰੂਹ ਦੀ ਸ਼ਾਂਤੀ ਲਈ ਕਾਮਨਾ ਕੀਤੀ। ਨਾਲ ਹੀ ਤਰਸੇਮ ਸਿੰਘ ਪਰਮਾਰ ਹੋਰਾਂ ਦੇ ਛੋਟੇ ਭਰਾ ਹਰਭਜਨ ਸਿੰਘ ਪਰਮਾਰ ਦੇ ਇੰਡੀਆ ਫੇਰੀ ਦੌਰਾਨ ਦੇਹਾਂਤ ਹੋ ਜਾਣ ਤੇ ਸਭਾ ਦੀਆਂ ਖੁਸ਼ੀਆਂ ਸੋਗ ਵਿਚ ਬਦਲ ਗਈਆਂ। ਇਸ ਦੁੱਖਦਾਈ ਘੜੀ ਵਿਚ, ਰਾਈਟਰਜ਼ ਫੋਰਮ ਕੈਲਗਰੀ ਦੇ ਸਮੂਹ ਮੈਂਬਰ ਸ਼ਰੀਕ ਹੁੰਦੇ ਹੋਏ ਮ੍ਰਿਤਕਾਂ ਦੀ

ਸਾਊਥ ਆਸਟ੍ਰੇਲੀਆ ‘ਚ “ਪੰਜਾਬੀ ਕਲਚਰਲ ਐਸੋਸੀਏਸ਼ਨ” ਦਾ ਗਠਨ ‘ਤੇ ਸ਼ਾਇਰ ਸ਼ਮੀ ਜਲੰਧਰੀ ਦਾ ਕਾਵਿ ਸੰਗ੍ਰਿਹ “ਵਤਨੋਂ ਦੂਰ” ਤੇ ਸੀ.ਡੀ. “ਦਸਤਕ” ਦਾ ਰਿਲੀਜ਼ ਸਮਾਰੋਹ.......... ਰਿਸ਼ੀ ਗੁਲਾਟੀ


ਐਡੀਲੇਡ : ਅੱਜ ਸਾਊਥ ਆਸਟ੍ਰੇਲੀਆ ਦੇ ਪੰਜਾਬੀ ਭਾਈਚਾਰੇ ਲਈ ਦੋਹਰੀ ਖੁਸ਼ੀ ਵਾਲਾ ਸੁਨਿਹਰੀ ਦਿਨ ਸੀ, ਕਿਉਂਕਿ ਅੱਜ “ਪੰਜਾਬੀ ਕਲਚਰਲ ਐਸੋਸੀਏਸ਼ਨ, ਸਾਊਥ ਆਸਟ੍ਰੇਲੀਆ” ਦਾ ਗਠਨ ਤੇ ਸ਼ਮੀ ਜਲੰਧਰੀ ਦੇ ਕਾਵਿ ਸੰਗ੍ਰਹਿ “ਵਤਨੋਂ ਦੂਰ” ਤੇ ਸੀ.ਡੀ. “ਦਸਤਕ” ਦਾ ਰਿਲੀਜ਼ ਸਮਾਰੋਹ ਹੋਇਆ । ਜੋ ਕਿ “ਇੰਪੀਰੀਅਲ ਕਾਲਜ ਆਫ਼ ਟ੍ਰੇਡਰਜ਼” ਵਿਖੇ ਆਯੋਜਿਤ ਕੀਤਾ ਗਿਆ । ਇਸੇ ਮੌਕੇ ‘ਤੇ ਹੀ “ਪੰਜਾਬੀ ਕਲਚਰਲ ਐਸੋਸੀਏਸ਼ਨ, ਸਾਊਥ ਆਸਟ੍ਰੇਲੀਆ” ਦੀ ਪਹਿਲੀ ਮੀਟਿੰਗ ਹੋਈ ਤੇ ਸਰਬਸੰਮਤੀ ਨਾਲ਼ ਅਹੁਦੇਦਾਰਾਂ ਦੀ ਚੋਣ ਇਸ ਪ੍ਰਕਾਰ ਕੀਤੀ ਗਈ । ਗੁਰਸ਼ਮਿੰਦਰ ਸਿੰਘ (ਮਿੰਟੂ ਬਰਾੜ) - ਪ੍ਰਧਾਨ, ਹਰਵਿੰਦਰ ਸਿੰਘ ਗਰਚਾ – ਸਕੱਤਰ, ਬਖ਼ਸਿ਼ੰਦਰ ਸਿੰਘ – ਖਜ਼ਾਨਚੀ, ਰਿਸ਼ੀ ਗੁਲਾਟੀ – ਮੀਡੀਆ ਇੰਚਾਰਜ, ਸੌਰਵ ਅਗਰਵਾਲ - ਈਵੈਂਟ ਕੰਟਰੌਲਰ, ਮੋਹਨ ਸਿੰਘ ਨਾਗਰਾ – ਖੇਡ ਸਕੱਤਰ, ਸੁਮਿਤ ਟੰਡਨ – ਮੁੱਖ ਬੁਲਾਰਾ, ਸ਼ਮੀ ਜਲੰਧਰੀ – ਸਾਹਿਤਕ ਇੰਚਾਰਜ, ਜਗਤਾਰ ਸਿੰਘ ਨਾਗਰੀ – ਰੀਜ਼ਨਲ ਹੈੱਡ ਤੇ ਜੌਹਰ ਗਰਗ, ਪਿਰਤਪਾਲ ਸਿੰਘ, ਸੁਲੱਖਣ ਸਿੰਘ ਸਹੋਤਾ ਤੇ ਭੋਲਾ ਸਿੰਘ ਨੂੰ ਮੈਂਬਰ ਚੁਣਿਆ ਗਿਆ । ਇਸ ਪ੍ਰੋਗਰਾਮ ਦੀ ਕਾਮਯਾਬੀ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਾਊਥ ਆਸਟ੍ਰੇਲੀਆ ਦੇ ਪੰਜਾਬੀ ਭਾਈਚਾਰੇ ਦੇ ਸਾਰੇ ਪਤਵੰਤੇ ਸੱਜਣ ਇੱਕ ਜਗ੍ਹਾ ਇਕੱਠੇ ਹੋਏ ।

ਇਸ ਸਮੇਂ ਸਟੇਜ ਸਕੱਤਰ ਰਿਸ਼ੀ ਗੁਲਾਟੀ ਨੇ ਸ਼ਾਇਰ ਸ਼ਮੀ ਜਲੰਧਰੀ ਦੇ ਸਾਹਿਤਕ ਸਫ਼ਰ ਬਾਰੇ ਦੱਸਿਆ ਕਿ ਸ਼ਮੀ ਜਲੰਧਰੀ ਦੇ ਪਹਿਲੇ ਕਾਵਿ ਸੰਗ੍ਰਹਿ “ਗਮਾਂ ਦਾ ਸਫ਼ਰ” ਤੋਂ ਬਾਅਦ ਉਸਦੇ ਗੀਤਾਂ ਦੀ ਐਲਬਮ “ਜਾਗੋ-ਵੇਕਅਪ” ਮਾਰਕਿਟ ‘ਚ ਆ ਚੁੱਕੀ ਹੈ । ਉਸਦੇ ਗੀਤਾਂ ਦੀਆਂ ਦੋ ਐਲਬਮਾਂ “ਸਚਾਈ-ਦਾ ਟਰੁੱਥ” ਤੇ “ਮਾਂ ਬੋਲੀ ਪੰਜਾਬੀ” ਮਾਰਕਿਟ ‘ਚ ਆਉਣ ਲਈ ਤਿਆਰ ਹਨ । ਅੱਜ ਰਿਲੀਜ਼ ਹੋਏ ਕਾਵਿ ਸੰਗ੍ਰਹਿ ਦੀ ਰਚਨਾ ਉਸਨੇ ਆਪਣੇ ਆਸਟ੍ਰੇਲੀਆ ਪ੍ਰਵਾਸ ਦੌਰਾਨ ਕੀਤੀ ਤੇ ਆਪਣੇ ਵਤਨ ਦੀਆਂ ਯਾਦਾਂ ਤੇ ਵਿਛੋੜੇ ਨੂੰ ਸਮੇਟਣ ਦਾ ਯਤਨ ਕੀਤਾ ਹੈ । ਸ਼ਮੀ ਚਾਹੇ ਆਸਟ੍ਰੇਲੀਆ ਵੱਸਦਾ ਹੈ ਤੇ ਅਜੋਕੇ ਸਮੇਂ ਦਾ ਹਾਣੀ ਹੈ, ਪਰ ਉਸਦੀ ਕਲਮ ‘ਚ 1947 ਦਾ ਦਰਦ ਵੀ ਸਮਾਇਆ ਹੋਇਆ ਹੈ ।

“ਕਿੱਥੇ ਗੁੰਮ ਹੋਇਆ ਸਾਡਾ ਜਿਹਲਮ ਤੇ ਚਨਾਬ
ਸੁੰਨਾ ਜਿਹਾ ਲੱਗਦਾ ਏ, ਮੇਰਾ ਇਹ ਪੰਜਾਬ
47 ਦਿਆਂ ਰੌਲਿਆਂ ‘ਚ ਅੱਡ-ਅੱਡ ਹੋ ਗਈ
ਨਾਨਕ ਦੀ ਬਾਣੀ ਤੇ ਮਰਦਾਨੇ ਦੀ ਰਬਾਬ”

ਸ਼ਮੀ ਅਜੋਕੇ ਸਮੇਂ ਦਾ ਨਿਵੇਕਲਾ ਸ਼ਾਇਰ ਹੈ, ਜਿਸਦੀ ਕਲਮ ਆਪਣੇ ਸੋਰਤਿਆਂ ਤੇ ਪਾਠਕਾਂ ਨੂੰ ਸਮਾਜਿਕ ਸਮੱਸਿਆਵਾਂ ਜਿਵੇਂ ਕਿ ਜਾਤਪਾਤ, ਅੰਧਵਿਸ਼ਵਾਸ, ਭਰੂਣ ਹੱਤਿਆ, ਨਸਿ਼ਆਂ ਆਦਿ ਪ੍ਰਤੀ ਚੇਤੰਨ ਕਰਦੀ ਹੈ । ਪ੍ਰੋਗਰਾਮ ਦੇ ਅਗਲੇ ਹਿੱਸੇ ‘ਚ ਸ਼ਮੀ ਦੀ ਸੀ.ਡੀ. “ਦਸਤਕ” ਦੀਆਂ ਨਜ਼ਮਾਂ ਸੁਣੀਆਂ ਗਈਆਂ । ਮੁੜ ਸ਼ਮੀ ਨੇ ਸਰੋਤਿਆਂ ਨੂੰ ਸੰਬੋਧਨ ਕੀਤਾ ਤੇ ਆਪਣੀਆਂ ਕੁਝ ਰਚਨਾਵਾਂ ਸੁਣਾਈਆਂ । ਇਸ ਉਪਰੰਤ ਜਨਰਲ ਵਿਕਰਮ ਮਦਾਨ, ਸੁਮੀਤ ਟੰਡਨ, ਨਵਤੇਜ ਸਿੰਘ ਬੱਲ, ਮਹਾਂਵੀਰ ਸਿੰਘ ਗਰੇਵਾਲ, ਭੁਪਿੰਦਰ ਸਿੰਘ ਤੱਖੜ, ਡਾ. ਕੁਲਦੀਪ ਚੁੱਘਾ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ “ਪੰਜਾਬੀ ਕਲਚਰਲ ਐਸੋਸੀਏਸ਼ਨ” ਦੁਆਰਾ ਆਯੋਜਿਤ ਪਲੇਠੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਤੇ ਆਸ ਪ੍ਰਗਟਾਈ ਕਿ ਭਵਿੱਖ ‘ਚ ਵੀ ਇਹ ਸੰਸਥਾ ਪੰਜਾਬੀਅਤ ਨੂੰ ਪ੍ਰਫੁੱਲਤ ਕਰਨ ਦੇ ਉਪਰਾਲੇ ਕਰਦੀ ਰਹੇਗੀ । ਜਿ਼ਕਰਯੋਗ ਹੈ ਕਿ ਇਹ ਸੰਸਥਾ ਸਾਊਥ ਆਸਟ੍ਰੇਲੀਆ ਦੀ ਪਹਿਲੀ ਪੰਜਾਬੀ ਸਮਾਜਿਕ ਸੰਸਥਾ ਹੈ । ਪ੍ਰੋਗਰਾਮ ਦੇ ਅੰਤਿਮ ਚਰਣ ‘ਚ ਸ਼ਮੀ ਜਲੰਧਰੀ ਦੀ ਪੁਸਤਕ ਤੇ ਸੀ.ਡੀ. ਰਿਲੀਜ਼ ਕੀਤੀ ਗਈ ਤੇ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਸ਼ਮੀ ਜਲੰਧਰੀ ਨੂੰ ਸਨਮਾਨਿਤ ਕੀਤਾ ਗਿਆ । ਹਾਜ਼ਰ ਹੋਣ ਵਾਲੇ ਹੋਰ ਪਤਵੰਤੇ ਸੱਜਣਾਂ ਵਿੱਚ ਚਮਕੌਰ ਸਿੰਘ, ਕੁਨਾਲ, ਗਿੱਪੀ ਬਰਾੜ, ਮਨਜੀਤ ਸਿੰਘ ਢਡਵਾਲ, ਸਿੱਪੀ ਗਰੇਵਾਲ, ਸੁੱਖੀ ਬਣਵੈਤ, ਗੁਰਜੀਤ ਸਿੰਘ, ਜਸਪ੍ਰੀਤ ਸਿੰਘ, ਹਰਭਜਨ ਸਿੰਘ, ਅਸ਼ੋਕ ਕੁਮਾਰ ਆਦਿ ਸਨ । ਇਸ ਪ੍ਰੋਗਰਾਮ ‘ਚ ਹੈਰਾਨੀ ਦੀ ਗੱਲ ਇਹ ਹੋਈ ਕਿ ਜਿੱਥੇ ਆਮ ਤੌਰ ਤੇ ਲੋਕ ਸਪੀਚ ਕਰਨੀ ਤੇ ਸੁਨਣੀ ਪਸੰਦ ਨਹੀਂ ਕਰਦੇ, ਉੱਥੇ ਇਸ ਪ੍ਰੋਗਰਾਮ ‘ਚ ਹਾਜ਼ਰ ਕਰੀਬ ਹਰ ਸੱਜਣ ਨੇ ਆਪਣੇ ਵਿਚਾਰ ਪ੍ਰਗਟ ਕਰਨ ‘ਚ ਖੁਸ਼ੀ ਮਹਿਸੂਸ ਕੀਤੀ । ਬੁਲਾਰਿਆਂ ਨੇ ਇਸ ਗੱਲ ਦੀ ਖੁਸ਼ੀ ਪ੍ਰਗਟਾਈ ਕਿ ਜਿੱਥੇ ਅੱਜ ਦੇ ਸਮੇਂ ‘ਚ ਦੋ-ਅਰਥੀ ਤੇ ਪਰਿਵਾਰ ‘ਚ ਬੈਠ ਕੇ ਨਾ ਸੁਣੇ ਜਾ ਸਕਣ ਵਾਲੇ ਗੀਤਾਂ ਤੇ ਗੀਤਕਾਰਾਂ ਦਾ ਹੜ੍ਹ ਆਇਆ ਹੋਇਆ ਹੈ, ਉੱਥੇ ਸ਼ਮੀ ਨੇ ਕਲਮ ਰਾਹੀਂ ਸਮਾਜਿਕ ਜਾਗਰੂਕਤਾ ਦਾ ਝੰਡਾ ਬੁਲੰਦ ਕਰਕੇ ਵਾਕਿਆ ਹੀ ਹੌਸਲੇ ਭਰਿਆ ਕਦਮ ਚੁੱਕਿਆ ਹੈ ।

ਪ੍ਰੋਗਰਾਮ ਦੀ ਸ਼ੁਰੂਆਤ ਐਸੋਸੀਏਸ਼ਨ ਦੇ ਪ੍ਰਧਾਨ ਮਿੰਟੂ ਬਰਾੜ ਵੱਲੋਂ ਆਏ ਸਰੋਤਿਆਂ ਨੂੰ ਜੀ ਆਇਆਂ ਕਹਿ ਕੇ ਕੀਤੀ ਗਈ ਤੇ ਪ੍ਰੋਗਰਾਮ ਦੇ ਆਖੀਰ ‘ਚ ਆਏ ਪਤਵੰਤਿਆਂ ਦਾ ਧੰਨਵਾਦ ਕਰਦੇ ਸਮੇਂ ਉਨ੍ਹਾਂ ਦੱਸਿਆ ਕਿ “ਪੰਜਾਬੀ ਕਲਚਰਲ ਐਸੋਸੀਏਸ਼ਨ” ਜਾਤਪਾਤ ਤੇ ਧਰਮ ਤੋਂ ਉੱਪਰ ਉੱਠ ਕੇ ਪੰਜਾਬੀ, ਪੰਜਾਬੀਅਤ ਤੇ ਮਨੁੱਖਤਾ ਦੀ ਸੇਵਾ ਲਈ ਵਚਨਬੱਧ ਹੋਵੇਗੀ । ਵਿਦੇਸ਼ੀਂ ਵੱਸਦੀ ਨਵੀਂ ਪੀੜ੍ਹੀ ਦੇ ਪੰਜਾਬੀ ਤੋਂ ਦੂਰ ਹੋਣ ਤੇ ਚਿੰਤਾ ਪ੍ਰਗਟਾਉਂਦਿਆਂ ਉਨ੍ਹਾਂ ਆਸਟ੍ਰੇਲੀਆ ਦੇ ਹਰ ਪੰਜਾਬੀ ਪਰਿਵਾਰ ‘ਚ ਪੰਜਾਬੀ ਦੇ ਕੈਦੇ ਪਹੁੰਚਾਉਣ ਦਾ ਅਹਿਦ ਦੋਹਰਾਇਆ । ਮਿੰਟੂ ਅਨੁਸਾਰ ਪੰਜਾਬੀ ਨੂੰ ਕਾਇਮ ਰੱਖਣ ਲਈ ਸਭ ਤੋਂ ਪਹਿਲਾਂ ਊੜੇ (ੳ) ਨਾਲ ਜੁੜਨਾ ਪਵੇਗਾ । ਵਰਨਣਯੋਗ ਹੈ ਕਿ ਇਸ ਮੌਕੇ ਪੰਜਾਬੀ ਦੀ ਸਾਹਿਤਕ ਵੈੱਬਸਾਈਟ “ਸ਼ਬਦ ਸਾਂਝ” ਦਾ ਜਿ਼ਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਇਹ ਵੈੱਬਸਾਈਟ ਵੀ ਸਾਊਥ ਆਸਟ੍ਰੇਲੀਆ ਤੋਂ ਹੀ ਪਿਛਲੇ ਦੋ ਸਾਲਾਂ ਤੋਂ ਚਲਾਈ ਜਾ ਰਹੀ ਹੈ, ਜੋ ਕਿ ਪੂਰਣ ਰੂਪ ‘ਚ ਗੈਰ ਵਪਾਰਿਕ ਹੈ । “ਵਤਨੋਂ ਦੂਰ” ਤੇ “ਦਸਤਕ” ਦੋਵੇਂ ਹੀ ਸ਼ਬਦ ਸਾਂਝ ਡਾਟ ਕਾਮ ਤੇ ਪੜ੍ਹੀਆਂ/ਸੁਣੀਆਂ ਜਾ ਸਕਦੀਆਂ ਹਨ । ਇਸ ਮੌਕੇ ‘ਤੇ ਆਸਟ੍ਰੇਲੀਆ ਤੋਂ 24 ਘੰਟੇ ਚੱਲਣ ਵਾਲੇ “ਹਰਮਨ ਰੇਡੀਓ” ਦੀ ਸ਼ੁਰੂਆਤ ਬਾਰੇ ਵੀ ਜਾਣਕਾਰੀ ਦਿੱਤੀ ਗਈ । ਇਸਦੇ ਦੋ ਚੈਨਲ ਹੋਣਗੇ, ਜਿਸ ਵਿਚੋਂ ਇੱਕ ਚੈਨਲ ‘ਤੇ 24 ਘੰਟੇ ਗੁਰਬਾਣੀ ਤੇ ਦੂਸਰੇ ਚੈਨਲ ਤੇ ਖਬਰਾਂ, ਗੀਤ ਸੰਗੀਤ ਤੇ ਹੋਰ ਪ੍ਰੋਗਰਾਮ ਚੱਲਿਆ ਕਰਨਗੇ । “ਹਰਮਨ ਰੇਡੀਓ” ਦੇ ਡਾਇਰੈਕਟਰ ਅਮਨਦੀਪ ਸਿੰਘ ਸਿੱਧੂ ਦੁਆਰਾ ਕੀਤੀ ਜਾ ਰਹੀ ਇਸ ਮਿਹਨਤ ਦਾ ਨਤੀਜਾ ਹੋਲੀ ਦੇ ਆਸਪਾਸ ਸਰੋਤਿਆਂ ਦੇ ਸਨਮੁੱਖ ਹੋਵੇਗਾ । 

ਇੰਪੀਰੀਅਲ ਕਾਲਜ ਦੇ ਬਿੱਕਰ ਸਿੰਘ ਬਰਾੜ ਦੀ ਗੈਰਹਾਜ਼ਰੀ ‘ਚ ਮੇਜ਼ਬਾਨੀ ਦੀ ਜਿੰਮੇਵਾਰੀ ਨਵਤੇਜ ਸਿੰਘ ਬੱਲ ਨੇ ਬਾਖੂਬੀ ਨਿਭਾਈ । ਉਨ੍ਹਾਂ ਕਿਹਾ ਕਿ ਪੰਜਾਬੀ ਭਾਈਚਾਰੇ ਦੇ ਕਿਸੇ ਵੀ ਧਾਰਮਿਕ ਜਾਂ ਸਮਾਜਿਕ ਪ੍ਰੋਗਰਾਮ ਦੀ ਮੇਜ਼ਬਾਨੀ ਲਈ “ਇੰਪੀਰਅਲ ਕਾਲਜ ਆਫ਼ ਟ੍ਰੇਡਰਜ਼” ਆਪਣੇ ਸੰਪੂਰਣ ਸਰੋਤਾਂ ਸਮੇਤ ਹਮੇਸ਼ਾ ਹਾਜ਼ਰ ਹੈ । ਇਸ ਮੌਕੇ ‘ਤੇ ਹਾਜ਼ਰ ਸਰੋਤਿਆਂ ਨੇ ਸਾਹਿਤਕ ਆਨੰਦ ਉਠਾਉਣ ਦੇ ਨਾਲ-ਨਾਲ ਹਾਕਰ ਕਾਰਨਰ ਦੇ ਮਨਜੀਤ ਢਡਵਾਲ ਤੇ ਗਾਂਧੀ ਰੈਸਟੋਰੈਂਟ ਦੇ ਸੌਰਵ ਅਗਰਵਾਲ ਦੁਆਰਾ ਸੇਵਾ ਭਾਵਨਾ ਨਾਲ਼ ਲਿਆਂਦੇ ਗਏ ਸਮੋਸਿਆਂ, ਪਕੌੜਿਆਂ ਤੇ ਗੁਲਾਬ ਜਾਮਣਾਂ ਦਾ ਆਨੰਦ ਵੀ ਉਠਾਇਆ । 

***

ਮਿੰਟੂ ਬਰਾੜ ਦੇ ਸਪੁੱਤਰ ਅਨਮੋਲਵੀਰ ਸਿੰਘ ਦੇ ਜਨਮ ਦਿਨ 'ਤੇ ਸੰਗਤਾਂ ਨੂੰ "ਊੜੇ" ਨਾਲ਼ ਜੋੜਨ ਦਾ ਉਪਰਾਲਾ.......... ਮੁਬਾਰਕਾਂ / ਰਿਸ਼ੀ ਗੁਲਾਟੀ


ਐਡੀਲੇਡ : ਉਂਝ ਤਾਂ ਇਹ ਖ਼ਬਰ ਪਹਿਲਾਂ ਹੀ ਦੇਣੀ ਬਣਦੀ ਸੀ ਪਰ ਸਾਡੀ ਹੀ ਕੁਝ ਢਿੱਲ ਕਰਕੇ ਲੇਟ ਹੋ ਗਈ । ਪਿਛਲੇ ਦਿਨੀਂ ਆਸਟ੍ਰੇਲੀਆ ਦੇ ਮਸ਼ਹੂਰ ਪੰਜਾਬੀ ਲੇਖਕ ਅਤੇ ਪੰਜਾਬੀ ਨਿਊਜ ਆਨ ਲਾਈਨ ਦੇ ਆਸਟਰੇਲੀਆ ਤੋਂ ਸੰਪਾਦਕ ਮਿੰਟੂ ਬਰਾੜ ਦੇ ਸਪੁੱਤਰ ਅਨਮੋਲਵੀਰ ਸਿੰਘ ਦਾ ਅਠਾਰਵਾਂ ਜਨਮਦਿਨ ਮਨਾਇਆ ਗਿਆ । ਇਸ ਮੌਕੇ ਦੀ ਖਾਸ ਗੱਲ ਇਹ ਸੀ ਕਿ ਇਹ ਜਨਮਦਿਨ ਰਿਵਾਇਤੀ ਕੇਕਾਂ 'ਤੇ ਤੋਹਫ਼ਿਆਂ ਦੀ ਲੀਕ ਤੋ ਹਟ ਕੇ ਮਨਾਇਆ ਗਿਆ । ਇਸ ਮੌਕੇ 'ਤੇ ਰਿਵਰਲੈਂਡ ਗੁਰਦੁਆਰਾ ਸਾਹਿਬ 'ਚ ਬੱਚਿਆਂ ਨੂੰ ਪੰਜਾਬੀ ਦੇ ਕੈਦੇ ਵੰਡੇ ਗਏ । ਪੰਜਾਬੀ ਦੇ ਕੈਦੇ ਵੰਡਣ ਦਾ ਕਾਰਨ ਦੱਸਦਿਆਂ ਮਿੰਟੂ ਬਰਾੜ ਨੇ ਕਿਹਾ ਕਿ ਵਿਦੇਸ਼ੀਂ ਵੱਸਦੇ ਪੰਜਾਬੀਆਂ ਦੇ ਬੱਚਿਆਂ ਨੂੰ ਬਚਪਨ ਤੋਂ ਅੰਗ੍ਰੇਜ਼ੀ ਨਾਲ਼ ਜੁੜਨਾ ਪੈਂਦਾ ਹੈ ਤੇ ਸਕੂਲ ਤੋਂ ਬਾਹਰ ਵੀ ਬੱਚੇ ਜਦ ਆਪੋ 'ਚ ਮਿਲਦੇ ਹਨ ਤਾਂ ਵੀ ਅੰਗ੍ਰੇਜ਼ੀ ਬੋਲਣੀ ਹੀ ਪਸੰਦ ਕਰਦੇ ਹਨ । ਇਸ ਕਰਕੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਯਕੀਨਨ ਹੀ ਆਪਣੀ ਮਾਂ ਬੋਲੀ ਤੇ ਵਿਰਸੇ ਤੋਂ ਦੂਰ ਹੁੰਦੀਆਂ ਜਾਣਗੀਆਂ । ਜੇਕਰ ਅਸੀ ਪੰਜਾਬੀ ਤੇ ਸਿੱਖੀ ਨੂੰ ਕਾਇਮ ਰੱਖਣਾ ਚਾਹੁੰਦੇ ਹਾਂ ਤਾਂ ਊੜੇ (ੳ) ਨਾਲ਼ ਸਭ ਤੋਂ ਪਹਿਲਾਂ ਜੁੜਨਾ ਪਵੇਗਾ । ਆਪਣੇ ਅਗਲੇਰੇ ਪ੍ਰੋਗਰਾਮ 'ਚ ਉਨ੍ਹਾਂ ਜਲਦ ਹੀ ਆਸਟ੍ਰੇਲੀਆ ਭਰ ਦੇ ਪੰਜਾਬੀਆਂ ਨੂੰ ਪੰਜਾਬੀ ਦੇ ਕੈਦੇ ਵੰਡਣ ਬਾਰੇ ਦੱਸਿਆ । ਇੱਥੇ ਇਹ ਵੀ ਜ਼ਿਕਰ ਯੋਗ ਹੈ ਕਿ ਪਿਛਲੇ ਸਾਲ ਮਿੰਟੂ ਬਰਾੜ ਦੇ ਪਿਤਾ ਜੀ ਸ. ਰਘੁਬੀਰ ਸਿੰਘ ਸੜਕ ਹਾਦਸੇ ਦਾ ਸ਼ਿਕਾਰ ਹੋ ਕੇ ਇਸ ਜਹਾਨ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ ਸਨ । ਹਸਪਤਾਲ 'ਚ ਉਨ੍ਹਾਂ ਦੇ ਇਲਾਜ ਦੌਰਾਨ ਖੂਨ ਲਈ ਆਮ ਜਨਤਾ ਦੀ ਪ੍ਰੇਸ਼ਾਨੀ ਨੂੰ ਨਜ਼ਦੀਕ ਤੋਂ ਦੇਖਿਆ ਕਰਕੇ ਮਿੰਟੂ ਬਰਾੜ ਵੱਲੋਂ ਉਨ੍ਹਾਂ ਦੀ ਪਹਿਲੀ ਬਰਸੀ 'ਤੇ ੯ ਜਨਵਰੀ ਨੂੰ ਮੰਡੀ ਕਾਲਿਆਂ ਵਾਲੀ (ਭਾਰਤ) 'ਚ ਖ਼ੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ । 
ਪਾਠਕ ਵੀਰੋ ! ਕਿਉਂ ਨਾ ਆਪਾਂ ਵੀ ਆਪਣੀ ਮਾਂ ਬੋਲੀ ਪੰਜਾਬੀ, ਪੰਜਾਬੀਅਤ, ਵਿਰਸੇ ਤੇ ਸੱਭਿਆਚਾਰ ਨੂੰ ਜਿੰਦਾ ਰੱਖਣ ਦੇ ਅਜਿਹੇ ਉਪਰਾਲੇ ਕਰੀਏ ਤੇ ਕੀਮਤੀ ਜਿੰਦਾਂ ਬਚਾਉਣ ਲਈ ਖ਼ੂਨਦਾਨ 'ਚ ਆਪਣਾ ਯੋਗਦਾਨ ਪਾਈਏ !!!

ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਪਬਲਿਕ ਸਕੂਲਾਂ ਵਿੱਚ ਪੰਜਾਬੀ ਦੀਆਂ ਕਲਾਸਾਂ ਸ਼ੁਰੂ ਕਰਵਾਉਣ ਸਬੰਧੀ ਸਲਾਘਾਯੋਗ ਕਦਮ .......... ਤਰਲੋਚਨ ਸੈਂਭੀ


ਕੈਲਗਰੀ : ਫਾਲਕਿਨਰਿੱਜ਼/ਕੈਸਲਰਿੱਜ ਕਮਿਓਨਟੀ ਹਾਲ ਵਿੱਚ ਪੰਜਾਬੀ ਲਿਖਾਰੀ ਸਭਾ ਦੇ ਪ੍ਰਧਾਨ ਗੁਰਬਚਨ ਬਰਾੜ,ਡਾ: ਮਹਿੰਦਰ ਸਿੰਘ ਹੱਲਣ,ਪ੍ਰਸਿੱਧ ਚਿੱਤਰਕਾਰ ਹਰਪ੍ਰਕਾਸ ਜਨਾਗਲ,ਪ੍ਰੋ: ਸਾਧੂ ਬਿਨਿੰਗ ਅਤੇ ਪ੍ਰੋ: ਸੁਖਵੰਤ ਹੁੰਦਲ ਦੀ ਪ੍ਰਧਾਨਗੀ ਹੇਠ ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਪਬਲਿਕ ਸਕੂਲਾਂ ਵਿੱਚ ਪੰਜਾਬੀ ਦੀਆਂ ਕਲਾਸਾਂ ਸੁਰੂ ਕਰਵਾਉਣ ਸਬੰਧੀ ਇੱਕ ਸੈਮੀਨਾਰ ਕਰਵਾਇਆ ਗਿਆ। ਡਾ: ਮਹਿੰਦਰ ਸਿੰਘ ਹੱਲਣ ਨੇ ਪੰਜਾਬੀ ਲਿਖਾਰੀ ਸਭਾ ਕੈਲਗਰੀ ਦੇ ਇਸ ਕਦਮ ਨੂੰ ਸਲਾਂਘਾਯੋਗ ਦੱਸਦਿਆਂ ਹਾਜ਼ਰੀਨ ਨੂੰ ਜੀ ਆਇਆਂ ਨੂੰ ਕਿਹਾ। “ਮੈਂ ਪੰਜਾਬੀ ਬੋਲੀ ਮੇਰੀ ਕਦਰ ਘਟਾਵੋ ਨਾ”ਖਰੀਆਂ –ਖਰੀਆਂ ਵਾਲੇ ਬਲਵੀਰ ਗੋਰਾ ਨੇ ਉਪਰੋਕਤ ਗੀਤ ਨਾਲ ਪੰਜਾਬੀ ਮਾਂ ਬੋਲੀ ਪ੍ਰਤੀ ਫਿਕਰ ਜਾਹਿਰ ਕੀਤਾ।ਲੋਕ ਗਾਇਕ ਰਾਜ ਰਣਯੋਧ ਨੇ “ਅੱਜ ਕੱਲ ਕੌਣ ਪੰਜਾਬੀ ਪੜ੍ਹਦੈ”ਗੀਤ ਸੁਰੀਲੀ ਅਤੇ ਬੁਲੰਦ ਅਵਾਜ ਵਿੱਚ ਗਾਕੇ ਸਰੋਤਿਆਂ ਲਈ ਸੁਆਲ ਛੱਡਿਆ। ਭੋਲਾ ਚੌਹਾਨ,ਤਰਲੋਚਨ ਸੈਂਭੀ ਅਤੇ ਬਲਵੀਰ ਗੋਰਾ ਦੀ ਤਿੱਕੜੀ ਨੇ“ਜਿੰਨਾ ਕਰੀਏ ਥੋੜੈ,ਮਾਣ ਪੰਜਾਬੀ ਬੋਲੀ ਦਾ” ਨੂੰ ਜਦੋਂ ਕਵੀਸ਼ਰੀ ਰੰਗ ਵਿੱਚ ਗਾਇਆ ਤਾਂ ਸਰੋਤਿਆਂ ਵੱਲੋਂ ਤਾੜੀਆਂ ਦੀ ਗੜਗੜਾਹਟ ਨਾਲ ਹਾਲ ਗੂੰਜ ਉਠਿਆ। ਯੂਨੀਵਰਿਸਟੀ ਆਫ ਬ੍ਰਿਟਿਸ ਕੌਲੰਬੀਆ ਵਿੱਚ ਪੰਜਾਬੀ ਦਾ ਵਿਸ਼ਾ ਪੜ੍ਹਾ ਰਹੇ ਪ੍ਰੋ: ਸੁਖਵੰਤ ਹੁੰਦਲ ਨੇ ਦੱਸਿਆ ਕਿ ਇਸ ਵੇਲੇ ਕਨੇਡਾ ਵਿੱਚ ਪੰਜਾਬੀ ਬੋਲੀ ਇੰਗਲਿਸ,ਫਰੈਂਚ,ਚੀਨੀ ਤੋਂ ਬਾਅਦ ਚੌਥੇ ਨੰਬਰ ਉੱਪਰ ਆੳਂਦੀ ਹੈ। ਇਸ ਦਰਜੇ ਨੂੰ ਬਰਕਰਾਰ ਰੱਖਣ ਲਈ ਸਾਨੂੰ ਸਾਨੂੰ ਸਾਡੇ ਬੱਚਿਆਂ ਨੂੰ ਪੰਜਾਬੀ ਬਾਰੇ ਗਿਆਨ ਸਕੂਲਾਂ ਵਿੱਚ ਸੁਰੂ ਕਰਵਾਉਣ ਦੀ ਲੋੜ ਹੈ। ਉਹਨਾਂ ਇਹ ਵਿਚਾਰ ਪੇਸ਼ ਕੀਤਾ ਕਿ ਸਾਨੂੰ ਸੰਸਾਰ ਪੱਧਰ ਤੇ ਸੋਚਣਾ ਚਾਹੀਦਾ ਹੈ ਪਰ ਕੰਮ ਸਥਾਨਕ ਪੱਧਰ ਉਪਰ ਕਰਨਾ ਚਾਹੀਦਾ ਹੈ । ਸੰਦਲ ਪ੍ਰੋਡਕਸਨ ਵਾਲੇ ਪਰਮਜੀਤ ਸੰਦਲ ਨੇ ਚੁਟਕਲੇ ਸੁਣਾਕੇ ਸਭ ਦੇ ਢਿੱਡੀ ਪੀੜਾਂ ਪਾ ਦਿੱਤੀਆਂ। ਪ੍ਰੋ: ਸਾਧੂ ਬਿਨਿੰਗ ਨੇ ਆਪਣੇ ਤਜਰਬੇ ਕਿ ਕਿਸ ਤਰਾਂ ਉਹਨਾਂ ਨੇ ਬੀ ਸੀ ਵਿੱਚ ਸਕੂਲਾਂ ਵਿੱਚ ਪੰਜਾਬੀ ਸੁਰੂ ਕਰਵਾਈ ਅਤੇ ਕੀ ਕੀ ਮੁਸ਼ਕਲਾਂ ਉਹਨਾਂ ਨੂੰ ਆਈਆਂ,ਹਾਜਰ ਸਰੋਤਿਆਂ ਨਾਲ ਸਾਂਝੇ ਕੀਤੇ। ਉਹਨਾਂ ਦੱਸਿਆ ਕਿ ਸਾਡਾ ਹੱਕ ਬਣਦਾ ਹੈ ਕਿ ਅਸੀ ਟੈਕਸ ਅਦਾ ਕਰਦੇ ਹਾਂ ਤਾਂ ਪੰਜਾਬੀ ਬੋਲੀ ਪਬਲਿਕ ਸਕੂਲਾਂ ਵਿੱਚ ਸਾਡੇ ਬੱਚਿਆਂ ਨੂੰ ਵੀ ਹੋਰਨਾਂ ਜੁਬਾਨਾਂ ਵਾਂਗ ਪੜਾਈ ਜਾਵੇ। ਉਹਨਾ ਆੳਣਿ ਵਾਲੇ ਕੁਝ ਸਾਲਾਂ ਵਿੱਚ ਪੰਜਾਬੀ ਦੇ ਖਤਮ ਹੋ ਜਾਣ ਦੇ ਖਦਸ਼ੇ ਨੁੰ ਗਲਤ ਦਸਦਿਆਂ ਕਿਹਾ ਕਿ ਜਦ ਤੱਕ ਪੰਜਾਬੀ ਜਿਉਂਦੇ ਹਨ , ਪੰਜਾਬੀ ਵੀ ਜਿੰਦਾ ਰਹੇਗੀ । ਆਖਰ ਤੇ ਪੰਜਾਬੀ ਲਿਖਾਰੀ ਸਭਾ ਦੇ ਪ੍ਰਧਾਨ ਗੁਰਬਚਨ ਬਰਾੜ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਸਾਰਿਆਂ ਤੋਂ ਸਹਿਯੋਗ ਦੀ ਮੰਗ ਕੀਤੀ। ਹਾਜਰੀਨ ਦੀ ਸ਼ੰਕਾ ਨਵਿਰਤੀ ਲਈ ਉਹਨਾਂ ਦੇ ਸੁਆਲਾਂ ਦੇ ਜੁਆਬ ਵੀ ਮੌਕੇ ਤੇ ਦਿੱਤੇ। ਅੰਗਰੇਜੀ ਮੀਡੀਆ CTV ਅਤੇ CBC ਨਿਉਜ ਚੈਨਲ ਦੀ ਕਵਰੇਜ ਤੋਂ ਇਲਾਵਾ ਅਤੇ ਪੰਜਾਬੀ ਰੇਡੀਓ ਸੁਰ ਸੰਗਮ ਨੇ ਵੀ ਇਸ ਪ੍ਰੋਗ੍ਰਾਮ ਨੂੰ ਨਾਲੋ ਨਾਲ ਪ੍ਰਸਾਰਿਤ ਕੀਤਾ।ਸਟੇਜ ਸਕੱਤਰ ਦੀ ਜਿੰਮੇਵਾਰੀ ਬਹੁਤ ਹੀ ਬਾ ਕਮਾਲ ਨਿਭਾਉਂਦਿਆਂ ਤਰਲੋਚਨ ਸੈਂਭੀ ਨੇ ਇਸ ਸਮਾਗਮ ਦੇ ਸਪਾਂਸਰ ਹਰਚਰਨ ਸਿੰਘ,ਰੋਮੀ ਸਿੱਧੂ,ਰਘਵੀਰ ਬਸਾਤੀ,ਮੇਜਰ ਬਰਾੜ,ਪਾਲੀ ਵਿਰਕ ਦਾ ਧੰਨਵਾਦ ਕੀਤਾ। ਪ੍ਰਿੰਟ ਅਤੇ ਇਲੈਕਟਰੌਨਿਕ ਮੀਡੀਆ ਜਿਸ ਵਿੱਚ ਪੰਜਾਬੀ ਲਿੰਕ,ਦੇਸ ਪੰਜਾਬ ਟਾਈਮਜ,ਵਤਨੋਂ ਦੂਰ,ਪੰਜਾਬੀ ਨੈਸਨਲ,ਏਸੀਅਨ ਟਾਈਮਜ,ਸਿੱਖ ਵਿਰਸਾ,ਦੇਸ ਪ੍ਰਦੇਸ ਟਾਈਮਜ,ਦੇਸ ਵਿਦੇਸ ਟਾਈਮਜ,ਤਰਕਸ਼ੀਲ ਟਾਈਮਜ,ਰੇਡੀਓ ਵਿਰਸਾ ਪੰਜਾਬ,ਰੇਡੀਓ ਜੱਗ ਜਿਓਂਦਿਆਂ ਦੇ ਮੇਲੇ,ਲੋਕ ਸੱਥ,ਰੇਡੀਓ ਵਤਨੋਂ ਦੂਰ ਪੰਜਾਬੀ,ਰੇਡੀਓ ਅਵਾਜ਼,ਰੇਡੀਓ ਦੇਸ ਪੰਜਾਬ ਟਾਈਮਜ(ਸਾਂਝਾ ਪੰਜਾਬ)ਰੇਡੀਓ ਸੁਰ ਸੰਗਮ, ਰੇਡੀਓ ਸਪਾਈਸ ,ਰੇਡੀਓ ਸਭਰੰਗਅਤੇ ਸਹਿਯੋਗੀ ਸੰਸਥਾਵਾਂ ਜਿਨਾਂ ਵਿੱਚ ਪੰਜਾਬੀ ਸਾਹਿਤ ਸਭਾ,ਰਾਈਟਰ ਫੋਰਮ,ਪੰਜਾਬੀ ਕਲਚਰਲ ਸੋਸਾਇਟੀ,ਹਿੰਦੂ ਸੋਸਾਇਟੀ ਆਫ ਕੈਲਗਰੀ,ਇੰਡੋ ਕਨੇਡੀਅਨ ਐਸੋਸੀਏਸਨ,ਇੰਮੀਗਰਾਂਟ ਸੀਨੀਅਰ ਸੋਸਾਇਟੀ,ਇੰਕਾ ਸੀਨੀਅਰ ਸੋਸਾਇਟੀ,ਪ੍ਰੌਗਰੈਸਿਵ ਡੈਮੋਕਰੇਟਿਕ ਫਰੰਟ,ਇੰਡੋ ਕਨੇਡੀਅਨ ਐਸੋਸੀਏਸਨ ਆਫ ਐਕਸ ਟੀਚਰਜ਼,ਰਾਇਲ ਵੋਮੈਨਜ਼ ਕਲਚਰਲ ਐਸੋਸੀਏਸਨ,ਡਰੱਗ ਅਵੇਰਨਸ ਫਾਉਂਡੇਸਨ ਅਤੇ ਕੈਲਗਰੀ ਪੰਜਾਬੀ ਸੋਸ਼ਲ ਕਲੱਬ ਜਿਸ ਨੇ 500 $ ਪੰਜਾਬੀ ਲਿਖਾਰੀ ਸਭਾ ਕੈਲਗਰੀ ਨੂੰ ਫੰਡ ਵੀ ਦਿੱਤਾ ,ਸਮੇਤ ਸਾਰਿਆਂ ਦੇ ਸਹਿਯੋਗ ਨਾਲ ਇਸ ਸਮਾਗਮ ਦਾ ਉਪਰਾਲਾ ਕੀਤਾ ਗਿਆ, ਪੰਜਾਬੀ ਲਿਖਾਰੀ ਸਭਾ ਸਾਰਿਆਂ ਦਾ ਹਾਰਦਿਕ ਧੰਨਵਾਦ ਕਰਦੀ ਹੈ। ਪਬਲਿਕ ਸਕੂਲਾਂ ਵਿੱਚ ਪੰਜਾਬੀ ਦੀਆਂ ਕਲਾਸਾਂ ਸੁਰੂ ਕਰਵਾਉਣ ਸਬੰਧੀ ਤੁਹਾਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਜਾਂ ਫਿਰ ਇਸ ਮਹਾਨ ਕਾਰਜ਼ ਵਿੱਚ ਤੁਸੀ ਕੋਈ ਕਿਸੇ ਵੀ ਕਿਸਮ ਦਾ ਯੋਗਦਾਨ ਪਾਉਣਾ ਚਾਹੁੰਦੇ ਹੋਵੋ ਤਾਂ ਫਿਰ ਪ੍ਰਧਾਨ ਗੁਰਬਚਨ ਬਰਾੜ 403 470 2628 ਜਾਂ ਫਿਰ ਜਨ: ਸਕੱਤਰ ਤਰਲੋਚਨ ਸੈਂਭੀ ਨਾਲ 403 650 3759 ਉੱਪਰ ਸੰਪਰਕ ਕਰ ਸਕਦੇ ਹੋ।

ਸ਼ਾਇਰ ਜਸਪਾਲ ਘਈ ਅਤੇ ਅਮਰਦੀਪ ਗਿੱਲ ਦਾ ਸਨਮਾਨ.......... ਸਨਮਾਨ ਸਮਾਰੋਹ / ਹਰਦਮ ਸਿੰਘ ਮਾਨ



ਜੈਤੋ-ਪੰਜਾਬੀ ਸਾਹਿਤ ਸਭਾ (ਰਜਿ.) ਜੈਤੋ ਵੱਲੋਂ ਆਪਣਾ ਸਲਾਨਾ ਸਨਮਾਨ ਸਮਾਰੋਹ ਇਥੇ ਸਰਕਾਰੀ ਸੈਕੰਡਰੀ ਸਕੂਲ (ਲੜਕੀਆਂ) ਵਿਖੇ ਕਰਵਾਇਆ ਗਿਆ। ਇਸ ਸਮਾਰੋਹ ਦੀ ਪ੍ਰਧਾਨਗੀ ਪਦਮ ਸ੍ਰੀ ਪ੍ਰੋ. ਗੁਰਦਿਆਲ ਸਿੰਘ, ਪ੍ਰੋ. ਬ੍ਰਹਮਜਗਦੀਸ਼ ਸਿੰਘ, ਡਾ. ਕਰਾਂਤੀ ਪਾਲ, ਬਲਕਾਰ ਸਿੰਘ ਦਲ ਸਿੰਘ ਵਾਲਾ, ਪ੍ਰੋ. ਜਸਪਾਲ ਘਈ, ਅਮਰਦੀਪ ਗਿੱਲ ਅਤੇ ਡਾ. ਹਰਜਿੰਦਰ ਸਿੰਘ ਸੂਰੇਵਾਲੀਆ ਨੇ ਕੀਤੀ। ਸਮਾਰੋਹ ਦੌਰਾਨ ਪ੍ਰਸਿੱਧ ਗ਼ਜ਼ਲਗੋ ਪ੍ਰੋ. ਜਸਪਾਲ ਘਈ ਨੂੰ ਉਸਤਾਦ ਦੀਪਕ ਜੈਤੋਈ ਐਵਾਰਡ ਅਤੇ ਉਘੇ ਗੀਤਕਾਰ ਅਮਰਦੀਪ ਗਿੱਲ ਨੂੰ ਪ੍ਰੋ. ਰੁਪਿੰਦਰ ਮਾਨ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।


ਸਮਾਰੋਹ ਦਾ ਆਗ਼ਾਜ਼ ਸਭਾ ਦੇ ਸਰਪ੍ਰਸਤ ਪ੍ਰੋ. ਤਰਸੇਮ ਨਰੂਲਾ ਸਵਾਗਤੀ ਸ਼ਬਦਾਂ ਨਾਲ ਹੋਇਆ। ਅਰਸ਼ਦੀਪ ਸ਼ਰਮਾ ਨੇ ਆਪਣੀ ਸੁਰੀਲੀ ਆਵਾਜ਼ ਵਿਚ ਮਰਹੂਮ ਦੀਪਕ ਜੈਤੋਈ ਦਾ ਗੀਤ 'ਸਾਥੋਂ ਝੱਲੀਆਂ ਨਾ ਜਾਣ ਇਹ ਜੁਦਾਈਆਂ ਰਾਝਣਾਂ' ਅਤੇ ਪ੍ਰੋ. ਰਿਪੰਦਰ ਮਾਨ ਦੀ ਗ਼ਜ਼ਲ 'ਮਨਾਂ ਦੇ ਤਖਤਿਆਂ ਉਤੇ...' ਗਾ ਕੇ ਦੋਹਾਂ ਸ਼ਖ਼ਸੀਅਤਾਂ ਨੂੰ ਸਜਦਾ ਕੀਤਾ। ਭੁਪਿੰਦਰ ਜੈਤੋ ਨੇ ਦੀਪਕ ਜੈਤੋਈ ਦੇ ਜੀਵਨ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਸੁਰਿੰਦਰਪ੍ਰੀਤ ਘਣੀਆਂ ਨੇ ਪ੍ਰੋ. ਰੁਪਿੰਦਰ ਮਾਨ ਦੀ ਬਹੁਪੱਖੀ ਸ਼ਖ਼ਸੀਅਤ ਅਤੇ ਰਚਨਾ ਬਾਰੇ ਜਾਣਕਾਰੀ ਦਿੱਤੀ। ਹਰਮੀਤ ਵਿਦਿਆਰਥੀ ਨੇ ਪ੍ਰੋ. ਜਸਪਾਲ ਘਈ ਵੱਲੋਂ ਗ਼ਜ਼ਲ ਦੇ ਖੇਤਰ ਵਿਚ ਪਾਏ ਗੁਣਾਤਮਿਕ ਯੋਗਦਾਨ ਬਾਰੇ ਚਰਚਾ ਕੀਤੀ ਅਤੇ ਕਹਾਣੀ ਪੰਜਾਬ ਦੇ ਆਨਰੇਰੀ ਸੰਪਾਦਕ ਡਾ. ਕਰਾਂਤੀ ਪਾਲ ਨੇ ਅਮਰਦੀਪ ਗਿੱਲ ਦੇ ਰਚਨਾ ਸੰਸਾਰ ਨਾਲ ਸਰੋਤਿਆਂ ਦੀ ਸਾਂਝ ਪੁਆਈ। ਪ੍ਰੋ. ਬ੍ਰਹਮ ਜਗਦੀਸ਼ ਸਿੰਘ ਨੇ ਦੀਪਕ ਜੈਤੋਈ ਨੂੰ ਪੰਜਾਬੀ ਗਜ਼ਲ ਦਾ ਬਾਬਾ ਬੋਹੜ ਦਸਦਿਆਂ ਉਨ੍ਹਾਂ ਵੱਲੋਂ ਪੰਜਾਬੀ ਗ਼ਜ਼ਲ, ਗੀਤਕਾਰੀ, ਪੰਜਾਬੀ ਭਾਸ਼ਾ ਅਮੀਰ ਕਰਨ ਲਈ ਪਾਏ ਵੱਡਮੁੱਲੇ ਯੋਗਦਾਨ ਸਬੰਧੀ ਵਿਸਥਾਰ ਵਿਚ ਚਾਨਣਾ ਪਾਇਆ ਅਤੇ ਉਨ੍ਹਾਂ ਪ੍ਰੋ. ਰੁਪਿੰਦਰ ਮਾਨ ਵੱਲੋਂ ਪੰਜਾਬੀ ਸਾਹਿਤ ਦੇ ਖੇਤਰ ਵਿਚ ਪਾਏ ਯੋਗਦਾਨ ਦੀ ਤਾਰੀਫ ਕੀਤੀ। 
ਪ੍ਰੋ. ਗੁਰਦਿਆਲ ਸਿੰਘ ਨੇ ਆਪਣੇ ਪ੍ਰਧਾਨਗੀ ਸੰਬੋਧਨ ਵਿਚ ਪੰਜਾਬੀ ਭਾਸ਼ਾ ਦੀ ਅਥਾਹ ਸਮਰੱਥਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਦੁਨੀਆਂ ਦੀਆਂ ਵਿਕਸਤ ਭਾਸ਼ਾਵਾਂ ਵਿਚੋਂ ਇਕ ਹੈ ਅਤੇ ਅਖੌਤੀ ਵਿਦਵਾਨਾਂ ਅਤੇ ਰਾਜਨੀਤਕਾਂ ਦੇ ਇਹ ਖ਼ਦਸ਼ੇ ਉਕਾ ਹੀ ਨਿਰਮੂਲ ਹਨ ਕਿ ਪੰਜਾਬੀ ਭਾਸ਼ਾ, ਅੰਗਰੇਜ਼ੀ ਦੇ ਹਾਣ ਦੀ ਨਹੀਂ ਹੋ ਸਕਦੀ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬੀ ਦੇ ਪਾਠਕਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਸਾਹਿਤ ਪੜ੍ਹਨ ਵਾਲੇ ਪਾਠਕਾਂ ਦੀ ਗਿਣਤੀ ਵੀ ਕਈ ਗੁਣਾਂ ਵਧੀ ਹੈ। ਉਨ੍ਹਾਂ ਦਲੀਲ ਦਿੱਤੀ ਕਿ ਅੱਜ ਪੰਜਾਬੀ ਵਿਚ ਇਕ ਸਾਲ ਵਿਚ 800 ਤੋਂ ਵਧੇਰੇ ਨਵੀਆਂ ਪੁਸਤਕਾਂ ਛਪ ਰਹੀਆਂ ਹਨ, ਪੰਜਾਬੀ ਅਖਬਾਰਾਂ ਦੀ ਛਪਣ ਗਿਣਤੀ ਵੀ ਦਸ ਲੱਖ ਦੇ ਕਰੀਬ ਹੈ। ਇਹ ਤਾਂ ਹੀ ਛਪ ਰਹੀਆਂ ਹਨ ਕਿ ਇਨ੍ਹਾਂ ਨੂੰ ਲੋਕ ਖਰੀਦ ਰਹੇ ਹਨ ਅਤੇ ਪੜ੍ਹ ਰਹੇ ਹਨ। ਉਨ੍ਹਾਂ ਦੀਪਕ ਜੈਤੋਈ ਦੀ ਪੰਜਾਬੀ ਗ਼ਜ਼ਲ ਸਬੰਧੀ ਦੇਣ ਨੂੰ ਬਹੁਤ ਮਹਾਨ ਦੱਸਿਆ ਅਤੇ ਉਨ੍ਹਾਂ ਦੀ ਖ਼ੁਦਦਾਰੀ ਦੀ ਸ਼ਲਾਘਾ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰੋ. ਰੁਪਿੰਦਰ ਮਾਨ ਇਕ ਸਮਰੱਥਾ ਵਾਲਾ ਸ਼ਾਇਰ, ਆਲੋਚਕ ਅਤੇ ਬੁਲਾਰਾ ਸੀ। ਪ੍ਰੋ. ਗੁਰਦਿਆਲ ਸਿੰਘ ਨੇ ਇਨ੍ਹਾਂ ਸਨਮਾਨਾਂ ਲਈ ਪ੍ਰੋ. ਜਸਪਾਲ ਘਈ ਅਤੇ ਅਮਰਦੀਪ ਗਿੱਲ ਦੀ ਚੋਣ ਨੂੰ ਬਹੁਤ ਹੀ ਢੁਕਵੀਂ ਦੱਸਿਆ ਅਤੇ ਸਾਹਿਤ ਸਭਾ ਦੀ ਸ਼ਲਾਘਾ ਕੀਤੀ।
ਸਮਾਰੋਹ ਦੇ ਦੂਜੇ ਦੌਰ ਵਿਚ ਹੋਏ ਕਵੀ ਦਰਬਾਰ ਵਿਚ ਪ੍ਰੋ. ਜਸਪਾਲ ਘਈ, ਅਮਰਦੀਪ ਗਿੱਲ, ਤਰਲੋਕ ਜੱਜ, ਹਰਮਿੰਦਰ ਕੋਹਾਰਵਾਲਾ, ਪ੍ਰੋ. ਸਾਧੂ ਸਿੰਘ, ਮਨਜੀਤ ਕੋਟੜਾ, ਕੁਲਵਿੰਦਰ ਬੱਛੋਆਣਾ, ਅਨਿਲ ਆਦਮ, ਭੁਪਿੰਦਰ ਪੰਨੀਵਾਲੀਆ, ਮਲਕੀਤ ਮੀਸ਼,, ਸੁਨੀਲ ਚੰਦਿਆਣਵੀ, ਇਕਬਾਲ ਗਿੱਲ, ਡਾ. ਸੁਖਪਾਲ, ਸਤੀਸ਼ ਠੁਕਰਾਲ ਸੋਨੀ, ਬਲਵਿੰਦਰ ਚਾਹਲ, ਜਨਕ ਰਾਜ ਜਨਕ, ਬਲਦੇਵ ਬੰਬੀਹਾ, ਸਾਧੂ ਸਿੰਘ ਚੀਦਾ ਨੇ ਆਪਣਾ ਕਲਾਮ ਪੇਸ਼ ਕੀਤਾ। ਸਭਾ ਦੇ ਪ੍ਰਧਾਨ ਡਾ. ਹਰਜਿੰਦਰ ਸਿੰਘ ਸੂਰੇਵਾਲੀਆ ਨੇ ਅੰਤ ਵਿਚ ਸਭਨਾਂ ਦਾ ਧੰਨਵਾਦ ਕੀਤਾ। ਸਟੇਜ ਸੰਚਾਲਲ ਸਭਾ ਦੇ ਜਨਰਲ ਸਕੱਤਰ ਹਰਦਮ ਸਿੰਘ ਮਾਨ ਨੇ ਕੀਤਾ। ਸਮਾਰੋਹ ਵਿਚ ਹੋਰਨਾਂ ਤੋਂ ਇਲਾਵਾ ਮਾਸਟਰ ਕਰਤਾ ਰਾਮ, ਸ਼ਾਹ ਚਮਨ, ਜੋਰਾ ਸਿੰਘ ਸੰਧੂ, ਰਾਜਪਾਲ ਸਿੰਘ, ਖੁਸ਼ਵੰਤ ਬਰਗਾੜੀ, ਐਡਵੋਕੇਟ ਗੁਰਸਾਹਿਬ ਸਿੰਘ ਬਰਾੜ, ਨਾਟਕਕਾਰ ਜਗਦੇਵ ਢਿੱਲੋਂ, ਅਮਰਜੀਤ ਢਿੱਲੋਂ, ਦਰਸ਼ਨ ਬਲ੍ਹਾੜੀਆ, ਮੰਗਤ ਸ਼ਰਮਾ, ਹਰਜਿੰਦਰ ਢਿੱਲੋਂ, ਬਲਦੇਵ ਸਿੰਘ ਢਿੱਲੋਂ, ਹਰਮੇਲ ਪਰੀਤ, ਮਲਕੀਤ ਕਿੱਟੀ, ਬਲਕਰਨ ਸੂਫ਼ੀ, ਸਤਵਰਨ ਦੀਪਕ, ਦਰਸ਼ਨ ਸਿੰਘ ਦਰਸ਼ਨ , ਸੁੰਦਰ ਪਾਲ ਪ੍ਰੇਮੀ, ਅਮਰਜੀਤ ਸਿੱਧੂ ਨਥਾਣਾ, ਗੁਰਨਾਮ ਸਿੰਘ ਦਰਸ਼ੀ, ਰਾਮਦਿਆਲ ਸਿੰਘ, ਸਤਵਿੰਦਰਪਾਲ ਸੱਤੀ, ਚਰਨਜੀਤ ਸਿੰਘ ਆਰਟਿਸਟ, ਰੰਜਨ ਆਤਮਜੀਤ, ਸ਼ਗਨ ਕਟਾਰੀਆ, ਯਸ਼ ਪਾਲ ਸ਼ਰਮਾ, ਨਰੇਸ਼ ਸੇਠੀ, ਅਸ਼ੋਕ ਧੀਰ ਆਦਿ ਸ਼ਾਮਲ ਹੋਏ।

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਹਾਨ ਪ੍ਰਕਾਸ ਦਿਹਾੜਾ ਮਨਾਇਆ ਗਿਆ......... ਮਨਮੋਹਣ ਸਿੰਘ ਜਰਮਨੀ


ਜਰਮਨ : ਗੁਰਦੁਆਰਾ ਸ੍ਰੀ ਗੁਰੂ ਨਾਨਕ ਪ੍ਰਕਾਸ ਸਾਹਿਬ ਕਲੋਨ ਜਰਮਨੀ ਦੀਆਂ ਸਮੂਹ ਸਾਧ ਸੰਗਤਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਧਰਮ ਦੇ ਬਾਨੀ ਅਤੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ ਦਿਹਾੜਾ ਬੜੀ ਸਰਧਾ ਅਤੇ ਧੂੱਮਧਾਮ ਨਾਲ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਜਿਥੇ ਸਾਰੀਆਂ ਆਈਆਂ ਸਿੱਖ ਸੰਗਤਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ ਦਿਹਾੜਾ ਬੜੀ ਸਰਧਾ ਨਾਲ ਮਨਾਇਆ। ਇਸ ਮੌਕੇ ਗੁਰਦੁਆਰਾ ਸਾਹਿਬ ਵਿਚ ਬੱਚਿਆਂ ਵਲੋਂ ਸਬਦ ਕੀਰਤਨ ਰਾਂਹੀ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਜਿਸ ਵਿਚ ਬਾਕੀ ਬੱਚਿਆਂ ਸਮੇਤ ਬੱਚੀ ਸਨਮੀਤ ਕੋਰ ਨੇ ਸਾਥ ਦਿਤਾ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪੰਜਾਬ ਤੋਂ ਭਾਈ ਸਤਨਾਮ ਸਿੰਘ ਜੀ ਹਜੂਰੀ ਰਾਗੀ ਜਥਾ ਸ੍ਰੀ ਕੇਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਾਲਿਆਂ ਵਲੋਂ ਸੰਗਤਾਂ ਨਾਲ ਕੀਤਰਨ ਕਰਦਿਆਂ ਸਿੱਖ ਧਰਮ ਦੇ ਬਾਨੀ ਅਤੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਦਿਵਸ ਸਬੰਧੀ ਜਾਣਕਾਰੀ ਅਤੇ ਵਧਾਈਆਂ ਦਿਤੀਆਂ। ਭਾਈ ਰਣਜੀਤ ਸਿੰਘ ਜੀ ਅਤੇ ਤਬਲੇ ਤੇ ਉਹਨਾਂ ਦੇ ਭੁਝਗੀ ਪਰਮਜੋਤ ਸਿੰਘ ਨੇ ਸਬਦ ਕੀਰਤਨ ਰਾਂਹੀ ਬਾਬਾ ਜੀ ਦੇ ਦਿਤੇ ਉਪਦੇਸ਼ਾਂ ਬਾਰੇ ਸੰਗਤਾਂ ਨੂੰ ਜਾਣਕਾਰੀ ਦਿਤੀ। ਗੁਰਦੁਆਰਾ ਸਾਹਿਬ ਦੇ ਮੁੱਖ ਵਜੀਰ ਭਾਈ ਪਰਮਜੀਤ ਸਿੰਘ ਨੇ ਸੰਗਤਾਂ ਨੂੰ ਬਾਬਾ ਜੀ ਦੇ ਮਹਾਨ ਜੀਵਨੀ ਬਾਰੇ ਚਾਣਨਾ ਪਾਇਆ। ਇਸ ਮੌਕੇ ਤੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਪ੍ਰਕਾਸ ਸਾਹਿਬ ਕਲੋਨ ਦੀ ਪ੍ਰਬੰਧਕ ਕਮੇਟੀ ਦੇ ਸੇਵਾਦਾਰ ਭਾਈ ਸੁਖਵਿੰਦਰ ਸਿੰਘ ਅਤੇ ਭਾਈ ਕੁਲਬੀਰ ਸਿੰਘ ਨੇ ਆਈਆਂ ਸਿੱਖ ਸੰਗਤਾਂ ਨੂੰ ਸਿੱਖ ਧਰਮ ਦੇ ਬਾਨੀ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਦਿਵਸ ਦੀਆਂ ਵਧਾਈਆਂ ਦਿਤੀਆਂ ਅਤੇ ਧੰਨਵਾਦ ਕੀਤਾ।