ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਵੱਲੋਂ ਦਰਸ਼ਨ ਸਿੰਘ ਗੁਰੂ ਦਾ ਨਾਵਲ ਰੀਲੀਜ਼.......... ਪੁਸਤਕ ਰਿਲੀਜ਼ / ਬਲਜਿੰਦਰ ਸੰਘਾ

ਪੰਜਾਬੀ ਲਿਖ਼ਾਰੀ ਸਭਾ ਕੈਲਗਰੀ, ਕੈਨੇਡਾ ਦੀ ਨਵੰਬਰ ਮਹੀਨੇ ਦੀ ਮਟਿੰਗ 18 ਨਵੰਬਰ ਦਿਨ ਐਤਵਾਰ ਨੂੰ ਕੈਲਗਰੀ ਦੇ ਕੋਸੋ ਹਾਲ ਵਿਚ ਹੋਈ। ਜਨਰਲ ਸਕੱਤਰ ਬਲਜਿੰਦਰ ਸੰਘਾ ਨੇ ਪ੍ਰਧਾਨ ਮਹਿੰਦਰਪਾਲ ਸਿੰਘ ਪਾਲ, ਹਰੀਪਾਲ ਅਤੇ ਗੁਰਬਚਰਨ ਬਰਾੜ ਨੂੰ ਪ੍ਰਧਾਨਗੀ ਮੰਡਲ ਵਿਚ ਬੈਠਣ ਦਾ ਸੱਦਾ ਦਿੱਤਾ। ਉੱਘੇ ਕਮੇਡੀਅਨ ਕਲਾਕਾਰ ਜਸਪਾਲ ਭੱਟੀ ਦੀ ਮੌਤ ‘ਤੇ ਸਭਾ ਵੱਲੋਂ ਸ਼ੋਕ ਦਾ ਮਤਾ ਪਾਇਆ ਗਿਆ। ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਨੌਜਵਾਨ ਗਾਇਕ ਸਤਵੰਤ ਸਿੰਘ ਸੱਤੇ ਨੇ ਧਾਰਮਿਕ ਲੋਕਾਂ ਵਿਚ ਗਲਤ ਬੰਦਿਆਂ ਵੱਲੋਂ ਕੀਤੇ ਜਾਂਦੇ ਕਾਲੇ ਕੰਮਾਂ ਨੂੰ ਭੰਡਦੇ ਗੀਤ ਨਾਲ ਕੀਤੀ। ਹਰਨੇਕ ਬੱਧਨੀ ਨੇ ਨਵੰਬਰ ਮਹੀਨੇ ਨੂੰ ਕੁਰਬਾਨੀਆਂ ਦਾ ਮਹੀਨਾ ਕਹਿੰਦਿਆਂ ਇਸ ਬਾਰੇ ਆਪਣੀ ਰਚਨਾ ਸਾਂਝੀ ਕੀਤੀ। ਬੀਜਾ ਰਾਮ ਨੇ ਮਹਿੰਦਰਪਾਲ ਸਿੰਘ ਪਾਲ ਦੀ ਲਿਖ਼ੀ ਗਜ਼ਲ ਖੂਬਸੂਰਤ ਅਵਾਜ਼ ਵਿਚ ਸੁਣਾਈ। ਸਭਾ ਵੱਲੋਂ ਬੱਚਿਆਂ ਨੂੰ ਪੰਜਾਬੀ ਬੋਲੀ ਅਤੇ ਵਿਰਸੇ ਨਾਲ ਜੋੜਨ ਦੇ ਉਪਰਾਲੇ ਤਹਿਤ ਇਸ ਵਾਰ ਬੱਚੇ ਸਿਮਰਨਪ੍ਰੀਤ ਸਿੰਘ ਨੇ ਹਾਜ਼ਰੀ ਲੁਆਈ, ਮੰਗਲ ਚੱਠਾ ਵੱਲੋਂ ਸਪਾਂਸਰ ਕੀਤਾ ਗਿਆ ਇਨਾਮ ਸਿਮਰਨਪ੍ਰੀਤ ਸਿੰਘ ਨੂੰ ਸਭਾ ਦੇ ਮੈਂਬਰਾਂ ਵੱਲੋਂ ਭੇਂਟ ਕੀਤਾ ਗਿਆ।

ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ.......... ਮਾਸਿਕ ਇਕੱਤਰਤਾ / ਜੱਸ ਚਾਹਲ

ਕੈਲਗਰੀ : ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਦੇ ਹਾਲ ਵਿਚ ਹੋਈ। ਫੋਰਮ ਦੇ ਜਨਰਲ ਸਕੱਤਰ ਜੱਸ ਚਾਹਲ ਨੇ ਸਭ ਨੂੰ ਜੀ ਆਇਆਂ ਆਖਿਆ ਅਤੇ ਸੁਰਜੀਤ ਸਿੰਘ ਪੰਨੂੰ ਹੋਰਾਂ ਨੂੰ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਨਾਲ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ। ਜੱਸ ਚਾਹਲ ਨੇ ਪਿਛਲੀ ਇਕੱਤਰਤਾ ਦੀ ਰਿਪੋਰਟ ਪੜ੍ਹਕੇ ਸੁਣਾਈ ਜੋ ਕਿ ਸਭਾ ਵਲੋਂ ਪਰਵਾਨ ਕੀਤੀ ਗਈ।

ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਹੋਰਾਂ ਆਪਣੀਆਂ ਦੋ ਗ਼ਜ਼ਲਾਂ ਦੇ ਨਾਲ ਅੱਜ ਦਾ ਸਾਹਿਤਕ ਦੌਰ ਸ਼ੁਰੂ ਕੀਤਾ

੧- "ਚਾਰ ਦਿਨ ਦੀ ਜ਼ਿੰਦਗੀ ਨੂੰ, ਯਾਦਗਾਰੀ ਦੇ ਬਣਾ
   ਛੱਡ ਦੇ ਤੂੰ ਸਭ ਗਿਲਾਨੀ, ਦਿਲ ਤੇ ਖੇੜਾ ਤੂੰ ਲਿਆ।
   ਜੋ ਕਿਸੇ ਦੇ ਕੰਮ ਆਵੇ ਤੂੰ ਬਿਤਾ ਉਹ ਜ਼ਿੰਦਗੀ
   ਮਰਤਬਾ ਜੇ ਯਾਰ ਚਾਹੇਂ ਦੇ ਖੁਦੀ ਨੂੰ ਤੂੰ ਮਿਟਾ।"
੨-"ਸੁਪਨਿਆਂ ਵਿਚ ਸੁਪਨ ਹੋਈਆਂ, ਤੂੰ ਉਮੰਗਾਂ ਦੇਂ ਜਗਾ
   ਫੁੱਲ  ਮਿੱਟੀ  ਹੋ  ਗਏ  ਨੂੰ, ਫੇਰ  ਦੇਵੇਂ  ਤੂੰ  ਖਿੜਾ।
   ਧਰਮ ਹੈ ਇਨਸਾਨ ਦਾ ਤੇ ਜੀਵਣਾ ਇਨਸਾਨ ਹੋ
   ਸ਼ਬਕ ਵਾਧੂ ਕਰਮਕਾਂਡੀ ਵੀਰ ਸਾਨੂੰ ਨਾ ਪੜ੍ਹਾ।"

ਕਹਾਣੀਕਾਰ ਲਾਲ ਸਿੰਘ ਦਸੂਹਾ ਨੂੰ ਸਫ਼ਦਰ ਹਾਸ਼ਮੀ ਪੁਰਸਕਾਰ.......... ਸਨਮਾਨ ਸਮਾਰੋਹ

ਦਰਬਾਰੀ ਹਲਕਿਆਂ ਦੀ ਬਜਾਏ ਲੋਕ-ਸੱਥਾਂ ਵਿੱਚ ਪ੍ਰਵਾਨਿਤ ਲੇਖਕਾਂ ਵਿੱਚ ਸ਼ਾਮਿਲ ਕਹਾਣੀਕਾਰ ਲਾਲ ਸਿੰਘ ਦਸੂਹਾ ਨੂੰ ਉਹਨਾਂ ਦੇ ਪੰਜਾਬੀ ਸਾਹਿਤ ਖਾਸ ਕਰਕੇ ਪੰਜਾਬੀ ਕਹਾਣੀ ਵਿੱਚ ਪਾਏ ਵਡਮੁੱਲੇ ਯੋਗਦਾਨ ਕਰਕੇ ਕੇਂਦਰੀ ਪੰਜਾਬੀ ਲੇਖਕ ਸਭਾ(ਸੇਖੋਂ) ਰਜਿ:,ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਅਤੇ ਕਈ ਹੋਰ ਮਾਲਵੇ ਵਿੱਚ ਵਿਚਰਦੀਆਂ ਅਨੇਕਾਂ ਸਭਾਵਾਂ ਵੱਲੋਂ ਸਾਂਝੇ ਤੌਰ ਕਰਵਾਏ ਗਏ ਸਨਮਾਨ ਸਮਾਰੋਹ ਦੌਰਾਨ ਕਹਾਣੀਕਾਰ ਲਾਲ ਸਿੰਘ ਦਸੂਹਾ ਨੂੰ ਸਫ਼ਦਰ ਹਾਸ਼ਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ । ਇਹ ਸਮਾਗਮ ਜਸਵੰਤ ਸਿੰਘ ਕੰਵਲ, ਡਾ: ਤੇਜਵੰਤ ਮਾਨ ਅਤੇ ਗੁਰਭਜਨ ਗਿੱਲ ਦੀ ਪ੍ਰਧਾਨਗੀ ਹੇਠ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ: ਦੀ ਰਹਿਨੁਮਾਹੀ ਹੇਠ ਪੰਜਾਬ ਰਾਜ ਬਿਜਲੀ ਬੋਰਡ ਲੇਖਕ ਸਭਾ, ਲੋਕ ਲਿਖਾਰੀ ਸਭਾ ਜਗਰਾਉਂ, ਪੰਡਤ ਪਦਮਨਾਥ ਸ਼ਾਸ਼ਤਰੀ ਯਾਦਗਾਰੀ ਕਮੇਟੀ, ਜਨਵਾਦੀ ਕਵਿਤਾ ਮੰਚ ਵੱਲੋਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਪੰਜਾਬੀ ਭਵਨ ਲੁਧਿਆਣਾ ਵਿਖੇ 4 ਨਵੰਬਰ ਨੂੰ ਕਰਵਾਇਆ ਗਿਆ । 

ਲਘੂ ਸ਼ਬਦ-ਚਿਤਰ ਸੰਗ੍ਰਹਿ ‘ਮਹਿਕਦੀਆਂ ਪੈੜਾਂ’ ਦਾ ਰੀਲੀਜ਼ ਸਮਾਗਮ ਯਾਦਗਾਰੀ ਹੋ ਨਿਬੜਿਆ.......... ਪੁਸਤਕ ਰਿਲੀਜ਼ / ਪਰਮਿੰਦਰ ਸਿੰਘ ਤੱਗੜ (ਡਾ.)


ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਅਤਿ ਆਧੁਨਿਕ ਤੇ ਖ਼ੂਬਸੂਰਤ ਸੈਨੇਟ ਹਾਲ ਵਿਚ ਗੁਰਮੀਤ ਸਿੰਘ ਰਚਿਤ ਲਘੂ ਸ਼ਬਦ ਚਿਤਰਾਂ ਦਾ ਸੰਗ੍ਰਹਿ ‘ਮਹਿਕਦੀਆਂ ਪੈੜਾਂ’ ਦਾ ਰੀਲੀਜ਼ ਸਮਾਗਮ ਕੀਤਾ ਗਿਆ। ਚੋਣਵੀਆਂ ਸਿਰਕੱਢ ਸ਼ਖ਼ਸੀਅਤਾਂ ਸੰਗ ਮਿੱਤਰ ਮੰਚ ਕੋਟਕਪੂਰਾ ਵੱਲੋਂ ਸਜਾਏ ਸਮਾਗਮ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਐੱਸ।ਐੱਸ। ਗਿੱਲ ਨੇ ਕੀਤੀ ਅਤੇ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਪੰਜਾਬੀ ਗੀਤਕਾਰੀ ਅਤੇ ਫ਼ਿਲਮ ਸਾਜ਼ੀ ਦੀ ਨਾਮਵਰ ਹਸਤੀ ਬਾਬੂ ਸਿੰਘ ਮਾਨ (ਮਰਾੜ੍ਹਾਂ ਵਾਲਾ) ਸ਼ਾਮਿਲ ਹੋਏ। ਪ੍ਰਮੁੱਖ ਵਕਤਾਵਾਂ ਵਜੋਂ ਪ੍ਰਸਿੱਧ ਪੱਤਰਕਾਰ ਅਤੇ ਨਵਾਂ ਜ਼ਮਾਨਾ ਦੇ ਸੰਪਾਦਕ ਜਤਿੰਦਰ ਪੰਨੂੰ ਅਤੇ ਪ੍ਰਬੁੱਧ ਆਲੋਚਕ ਪ੍ਰੋ: ਬ੍ਰਹਮ ਜਗਦੀਸ਼ ਸਿੰਘ ਸ਼ਾਮਿਲ ਹੋਏ।