ਪਟਿਆਲਾ : ਪਿਛਲੇ ਸਾਲ ਤੋਂ ਲਗਾਤਾਰ ਛਪ ਰਹੇ ਮਹੀਨਾਵਾਰ ਮੈਗਜ਼ੀਨ ‘ਇੰਡੋ ਪੰਜਾਬ’ ਦਾ ਕਲੈਂਡਰ 2011 ਅੱਜ ‘ਇੰਡੋ ਪੰਜਾਬ’ ਦੇ ਸਰਪ੍ਰਸਤ ਡਾ. ਗੁਰਸ਼ਰਨ ਸਿੰਘ ਭਾਅ ਜੀ ਨੇ ਰਲੀਜ਼ ਕੀਤਾ। ਉਨਾਂ ਕਲੈਂਡਰ ਦੀ ਵਿਸ਼ੇਸ਼ਤਾ ਬਾਰੇ ਆਪਣੇ ਗੜਕਦੇ ਸੁਭਾਅ ਅਨੁਸਾਰ ਕਿਹਾ ਕਿ ਇਹ ਕਲੈਂਡਰ ਸਾਰਿਆਂ ਤੋਂ ਹੱਟ ਕੇ ਹੈ, ਮੌਲਿਕ ਪ੍ਰਧਾਨ ਹੈ, ਜਿਸ ਵਿਚ ਆਮ ਆਦਮੀ ਦੀ ਗੁਲਾਮੀ ਦਿਖਾਈ ਹੈ, ਇਕ ਪਾਸੇ ਸਿਆਸੀ ਲੋਕ ਆਪਣੀ ਗਰੀਬੀ ਧੋਂਦੇ ਹੋਏ ਦਿਨੋ ਦਿਨ ਅਮੀਰ ਹੋਈ ਜਾ ਰਹੇ ਹਨ ਦੂਜੇ ਪਾਸੇ ਆਮ ਆਦਮੀ ਭੀੜ ਵਿਚ ਆਪਣੀ ਦੋ ਵਕਤ ਦੀ ਰੋਟੀ ਲਈ ਧੰਦ ਪਿੱਟ ਰਹੇ ਹਨ, ਉਨਾਂ ਕਿਹਾ ਕਿ ਬੇਸਕ ਦੁਨੀਆਂ ਦੇ ਸਾਇੰਸਦਾਨ ਅਤੇ ਮੈਂ ਵੀ ਇਹ ਮਨਦਾ ਹਾਂ ਕਿ ਦੁਨੀਆਂ ਵਿਚ ਕੋਈ ਵੀ ਵਿਆਕਤੀ ਭੁੱਖਾ ਨਹੀ ਰਹਿ ਸਕਦਾ ਕਿਉਕਿ ਸਾਧਨਾਂ ਦੀ ਕੋਈ ਘਾਟ ਨਹੀ ਹੈ ਨਾ ਹੀ ਵਸਤਾਂ ਦੀ ਘਾਟ ਹੈ ਪਰ
ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਦਸੰਬਰ ਮਹੀਨੇ ਮਾਸਿਕ ਇਕੱਤਰਤਾ ਹੋਈ..........ਮਾਸਿਕ ਇਕੱਤਰਤਾ / ਤਰਲੋਚਨ ਸੈਂਹਬੀ
ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ .......... ਮਾਸਿਕ ਇਕੱਤਰਤਾ / ਜਸਵੀਰ ਸਿੰਘ ਸਿਹੋਤਾ
ਸਾਊਥ ਆਸਟ੍ਰੇਲੀਆ ‘ਚ “ਪੰਜਾਬੀ ਕਲਚਰਲ ਐਸੋਸੀਏਸ਼ਨ” ਦਾ ਗਠਨ ‘ਤੇ ਸ਼ਾਇਰ ਸ਼ਮੀ ਜਲੰਧਰੀ ਦਾ ਕਾਵਿ ਸੰਗ੍ਰਿਹ “ਵਤਨੋਂ ਦੂਰ” ਤੇ ਸੀ.ਡੀ. “ਦਸਤਕ” ਦਾ ਰਿਲੀਜ਼ ਸਮਾਰੋਹ.......... ਰਿਸ਼ੀ ਗੁਲਾਟੀ
ਐਡੀਲੇਡ : ਅੱਜ ਸਾਊਥ ਆਸਟ੍ਰੇਲੀਆ ਦੇ ਪੰਜਾਬੀ ਭਾਈਚਾਰੇ ਲਈ ਦੋਹਰੀ ਖੁਸ਼ੀ ਵਾਲਾ ਸੁਨਿਹਰੀ ਦਿਨ ਸੀ, ਕਿਉਂਕਿ ਅੱਜ “ਪੰਜਾਬੀ ਕਲਚਰਲ ਐਸੋਸੀਏਸ਼ਨ, ਸਾਊਥ ਆਸਟ੍ਰੇਲੀਆ” ਦਾ ਗਠਨ ਤੇ ਸ਼ਮੀ ਜਲੰਧਰੀ ਦੇ ਕਾਵਿ ਸੰਗ੍ਰਹਿ “ਵਤਨੋਂ ਦੂਰ” ਤੇ ਸੀ.ਡੀ. “ਦਸਤਕ” ਦਾ ਰਿਲੀਜ਼ ਸਮਾਰੋਹ ਹੋਇਆ । ਜੋ ਕਿ “ਇੰਪੀਰੀਅਲ ਕਾਲਜ ਆਫ਼ ਟ੍ਰੇਡਰਜ਼” ਵਿਖੇ ਆਯੋਜਿਤ ਕੀਤਾ ਗਿਆ । ਇਸੇ ਮੌਕੇ ‘ਤੇ ਹੀ “ਪੰਜਾਬੀ ਕਲਚਰਲ ਐਸੋਸੀਏਸ਼ਨ, ਸਾਊਥ ਆਸਟ੍ਰੇਲੀਆ” ਦੀ ਪਹਿਲੀ ਮੀਟਿੰਗ ਹੋਈ ਤੇ ਸਰਬਸੰਮਤੀ ਨਾਲ਼ ਅਹੁਦੇਦਾਰਾਂ ਦੀ ਚੋਣ ਇਸ ਪ੍ਰਕਾਰ ਕੀਤੀ ਗਈ । ਗੁਰਸ਼ਮਿੰਦਰ ਸਿੰਘ (ਮਿੰਟੂ ਬਰਾੜ) - ਪ੍ਰਧਾਨ, ਹਰਵਿੰਦਰ ਸਿੰਘ ਗਰਚਾ – ਸਕੱਤਰ, ਬਖ਼ਸਿ਼ੰਦਰ ਸਿੰਘ – ਖਜ਼ਾਨਚੀ, ਰਿਸ਼ੀ ਗੁਲਾਟੀ – ਮੀਡੀਆ ਇੰਚਾਰਜ, ਸੌਰਵ ਅਗਰਵਾਲ - ਈਵੈਂਟ ਕੰਟਰੌਲਰ, ਮੋਹਨ ਸਿੰਘ ਨਾਗਰਾ – ਖੇਡ ਸਕੱਤਰ, ਸੁਮਿਤ ਟੰਡਨ – ਮੁੱਖ ਬੁਲਾਰਾ, ਸ਼ਮੀ ਜਲੰਧਰੀ – ਸਾਹਿਤਕ ਇੰਚਾਰਜ, ਜਗਤਾਰ ਸਿੰਘ ਨਾਗਰੀ – ਰੀਜ਼ਨਲ ਹੈੱਡ ਤੇ ਜੌਹਰ ਗਰਗ, ਪਿਰਤਪਾਲ ਸਿੰਘ, ਸੁਲੱਖਣ ਸਿੰਘ ਸਹੋਤਾ ਤੇ ਭੋਲਾ ਸਿੰਘ ਨੂੰ ਮੈਂਬਰ ਚੁਣਿਆ ਗਿਆ । ਇਸ ਪ੍ਰੋਗਰਾਮ ਦੀ ਕਾਮਯਾਬੀ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਾਊਥ ਆਸਟ੍ਰੇਲੀਆ ਦੇ ਪੰਜਾਬੀ ਭਾਈਚਾਰੇ ਦੇ ਸਾਰੇ ਪਤਵੰਤੇ ਸੱਜਣ ਇੱਕ ਜਗ੍ਹਾ ਇਕੱਠੇ ਹੋਏ ।
ਇਸ ਸਮੇਂ ਸਟੇਜ ਸਕੱਤਰ ਰਿਸ਼ੀ ਗੁਲਾਟੀ ਨੇ ਸ਼ਾਇਰ ਸ਼ਮੀ ਜਲੰਧਰੀ ਦੇ ਸਾਹਿਤਕ ਸਫ਼ਰ ਬਾਰੇ ਦੱਸਿਆ ਕਿ ਸ਼ਮੀ ਜਲੰਧਰੀ ਦੇ ਪਹਿਲੇ ਕਾਵਿ ਸੰਗ੍ਰਹਿ “ਗਮਾਂ ਦਾ ਸਫ਼ਰ” ਤੋਂ ਬਾਅਦ ਉਸਦੇ ਗੀਤਾਂ ਦੀ ਐਲਬਮ “ਜਾਗੋ-ਵੇਕਅਪ” ਮਾਰਕਿਟ ‘ਚ ਆ ਚੁੱਕੀ ਹੈ । ਉਸਦੇ ਗੀਤਾਂ ਦੀਆਂ ਦੋ ਐਲਬਮਾਂ “ਸਚਾਈ-ਦਾ ਟਰੁੱਥ” ਤੇ “ਮਾਂ ਬੋਲੀ ਪੰਜਾਬੀ” ਮਾਰਕਿਟ ‘ਚ ਆਉਣ ਲਈ ਤਿਆਰ ਹਨ । ਅੱਜ ਰਿਲੀਜ਼ ਹੋਏ ਕਾਵਿ ਸੰਗ੍ਰਹਿ ਦੀ ਰਚਨਾ ਉਸਨੇ ਆਪਣੇ ਆਸਟ੍ਰੇਲੀਆ ਪ੍ਰਵਾਸ ਦੌਰਾਨ ਕੀਤੀ ਤੇ ਆਪਣੇ ਵਤਨ ਦੀਆਂ ਯਾਦਾਂ ਤੇ ਵਿਛੋੜੇ ਨੂੰ ਸਮੇਟਣ ਦਾ ਯਤਨ ਕੀਤਾ ਹੈ । ਸ਼ਮੀ ਚਾਹੇ ਆਸਟ੍ਰੇਲੀਆ ਵੱਸਦਾ ਹੈ ਤੇ ਅਜੋਕੇ ਸਮੇਂ ਦਾ ਹਾਣੀ ਹੈ, ਪਰ ਉਸਦੀ ਕਲਮ ‘ਚ 1947 ਦਾ ਦਰਦ ਵੀ ਸਮਾਇਆ ਹੋਇਆ ਹੈ ।
“ਕਿੱਥੇ ਗੁੰਮ ਹੋਇਆ ਸਾਡਾ ਜਿਹਲਮ ਤੇ ਚਨਾਬ
ਸੁੰਨਾ ਜਿਹਾ ਲੱਗਦਾ ਏ, ਮੇਰਾ ਇਹ ਪੰਜਾਬ
47 ਦਿਆਂ ਰੌਲਿਆਂ ‘ਚ ਅੱਡ-ਅੱਡ ਹੋ ਗਈ
ਨਾਨਕ ਦੀ ਬਾਣੀ ਤੇ ਮਰਦਾਨੇ ਦੀ ਰਬਾਬ”
ਸ਼ਮੀ ਅਜੋਕੇ ਸਮੇਂ ਦਾ ਨਿਵੇਕਲਾ ਸ਼ਾਇਰ ਹੈ, ਜਿਸਦੀ ਕਲਮ ਆਪਣੇ ਸੋਰਤਿਆਂ ਤੇ ਪਾਠਕਾਂ ਨੂੰ ਸਮਾਜਿਕ ਸਮੱਸਿਆਵਾਂ ਜਿਵੇਂ ਕਿ ਜਾਤਪਾਤ, ਅੰਧਵਿਸ਼ਵਾਸ, ਭਰੂਣ ਹੱਤਿਆ, ਨਸਿ਼ਆਂ ਆਦਿ ਪ੍ਰਤੀ ਚੇਤੰਨ ਕਰਦੀ ਹੈ । ਪ੍ਰੋਗਰਾਮ ਦੇ ਅਗਲੇ ਹਿੱਸੇ ‘ਚ ਸ਼ਮੀ ਦੀ ਸੀ.ਡੀ. “ਦਸਤਕ” ਦੀਆਂ ਨਜ਼ਮਾਂ ਸੁਣੀਆਂ ਗਈਆਂ । ਮੁੜ ਸ਼ਮੀ ਨੇ ਸਰੋਤਿਆਂ ਨੂੰ ਸੰਬੋਧਨ ਕੀਤਾ ਤੇ ਆਪਣੀਆਂ ਕੁਝ ਰਚਨਾਵਾਂ ਸੁਣਾਈਆਂ । ਇਸ ਉਪਰੰਤ ਜਨਰਲ ਵਿਕਰਮ ਮਦਾਨ, ਸੁਮੀਤ ਟੰਡਨ, ਨਵਤੇਜ ਸਿੰਘ ਬੱਲ, ਮਹਾਂਵੀਰ ਸਿੰਘ ਗਰੇਵਾਲ, ਭੁਪਿੰਦਰ ਸਿੰਘ ਤੱਖੜ, ਡਾ. ਕੁਲਦੀਪ ਚੁੱਘਾ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ “ਪੰਜਾਬੀ ਕਲਚਰਲ ਐਸੋਸੀਏਸ਼ਨ” ਦੁਆਰਾ ਆਯੋਜਿਤ ਪਲੇਠੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਤੇ ਆਸ ਪ੍ਰਗਟਾਈ ਕਿ ਭਵਿੱਖ ‘ਚ ਵੀ ਇਹ ਸੰਸਥਾ ਪੰਜਾਬੀਅਤ ਨੂੰ ਪ੍ਰਫੁੱਲਤ ਕਰਨ ਦੇ ਉਪਰਾਲੇ ਕਰਦੀ ਰਹੇਗੀ । ਜਿ਼ਕਰਯੋਗ ਹੈ ਕਿ ਇਹ ਸੰਸਥਾ ਸਾਊਥ ਆਸਟ੍ਰੇਲੀਆ ਦੀ ਪਹਿਲੀ ਪੰਜਾਬੀ ਸਮਾਜਿਕ ਸੰਸਥਾ ਹੈ । ਪ੍ਰੋਗਰਾਮ ਦੇ ਅੰਤਿਮ ਚਰਣ ‘ਚ ਸ਼ਮੀ ਜਲੰਧਰੀ ਦੀ ਪੁਸਤਕ ਤੇ ਸੀ.ਡੀ. ਰਿਲੀਜ਼ ਕੀਤੀ ਗਈ ਤੇ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਸ਼ਮੀ ਜਲੰਧਰੀ ਨੂੰ ਸਨਮਾਨਿਤ ਕੀਤਾ ਗਿਆ । ਹਾਜ਼ਰ ਹੋਣ ਵਾਲੇ ਹੋਰ ਪਤਵੰਤੇ ਸੱਜਣਾਂ ਵਿੱਚ ਚਮਕੌਰ ਸਿੰਘ, ਕੁਨਾਲ, ਗਿੱਪੀ ਬਰਾੜ, ਮਨਜੀਤ ਸਿੰਘ ਢਡਵਾਲ, ਸਿੱਪੀ ਗਰੇਵਾਲ, ਸੁੱਖੀ ਬਣਵੈਤ, ਗੁਰਜੀਤ ਸਿੰਘ, ਜਸਪ੍ਰੀਤ ਸਿੰਘ, ਹਰਭਜਨ ਸਿੰਘ, ਅਸ਼ੋਕ ਕੁਮਾਰ ਆਦਿ ਸਨ । ਇਸ ਪ੍ਰੋਗਰਾਮ ‘ਚ ਹੈਰਾਨੀ ਦੀ ਗੱਲ ਇਹ ਹੋਈ ਕਿ ਜਿੱਥੇ ਆਮ ਤੌਰ ਤੇ ਲੋਕ ਸਪੀਚ ਕਰਨੀ ਤੇ ਸੁਨਣੀ ਪਸੰਦ ਨਹੀਂ ਕਰਦੇ, ਉੱਥੇ ਇਸ ਪ੍ਰੋਗਰਾਮ ‘ਚ ਹਾਜ਼ਰ ਕਰੀਬ ਹਰ ਸੱਜਣ ਨੇ ਆਪਣੇ ਵਿਚਾਰ ਪ੍ਰਗਟ ਕਰਨ ‘ਚ ਖੁਸ਼ੀ ਮਹਿਸੂਸ ਕੀਤੀ । ਬੁਲਾਰਿਆਂ ਨੇ ਇਸ ਗੱਲ ਦੀ ਖੁਸ਼ੀ ਪ੍ਰਗਟਾਈ ਕਿ ਜਿੱਥੇ ਅੱਜ ਦੇ ਸਮੇਂ ‘ਚ ਦੋ-ਅਰਥੀ ਤੇ ਪਰਿਵਾਰ ‘ਚ ਬੈਠ ਕੇ ਨਾ ਸੁਣੇ ਜਾ ਸਕਣ ਵਾਲੇ ਗੀਤਾਂ ਤੇ ਗੀਤਕਾਰਾਂ ਦਾ ਹੜ੍ਹ ਆਇਆ ਹੋਇਆ ਹੈ, ਉੱਥੇ ਸ਼ਮੀ ਨੇ ਕਲਮ ਰਾਹੀਂ ਸਮਾਜਿਕ ਜਾਗਰੂਕਤਾ ਦਾ ਝੰਡਾ ਬੁਲੰਦ ਕਰਕੇ ਵਾਕਿਆ ਹੀ ਹੌਸਲੇ ਭਰਿਆ ਕਦਮ ਚੁੱਕਿਆ ਹੈ ।
ਪ੍ਰੋਗਰਾਮ ਦੀ ਸ਼ੁਰੂਆਤ ਐਸੋਸੀਏਸ਼ਨ ਦੇ ਪ੍ਰਧਾਨ ਮਿੰਟੂ ਬਰਾੜ ਵੱਲੋਂ ਆਏ ਸਰੋਤਿਆਂ ਨੂੰ ਜੀ ਆਇਆਂ ਕਹਿ ਕੇ ਕੀਤੀ ਗਈ ਤੇ ਪ੍ਰੋਗਰਾਮ ਦੇ ਆਖੀਰ ‘ਚ ਆਏ ਪਤਵੰਤਿਆਂ ਦਾ ਧੰਨਵਾਦ ਕਰਦੇ ਸਮੇਂ ਉਨ੍ਹਾਂ ਦੱਸਿਆ ਕਿ “ਪੰਜਾਬੀ ਕਲਚਰਲ ਐਸੋਸੀਏਸ਼ਨ” ਜਾਤਪਾਤ ਤੇ ਧਰਮ ਤੋਂ ਉੱਪਰ ਉੱਠ ਕੇ ਪੰਜਾਬੀ, ਪੰਜਾਬੀਅਤ ਤੇ ਮਨੁੱਖਤਾ ਦੀ ਸੇਵਾ ਲਈ ਵਚਨਬੱਧ ਹੋਵੇਗੀ । ਵਿਦੇਸ਼ੀਂ ਵੱਸਦੀ ਨਵੀਂ ਪੀੜ੍ਹੀ ਦੇ ਪੰਜਾਬੀ ਤੋਂ ਦੂਰ ਹੋਣ ਤੇ ਚਿੰਤਾ ਪ੍ਰਗਟਾਉਂਦਿਆਂ ਉਨ੍ਹਾਂ ਆਸਟ੍ਰੇਲੀਆ ਦੇ ਹਰ ਪੰਜਾਬੀ ਪਰਿਵਾਰ ‘ਚ ਪੰਜਾਬੀ ਦੇ ਕੈਦੇ ਪਹੁੰਚਾਉਣ ਦਾ ਅਹਿਦ ਦੋਹਰਾਇਆ । ਮਿੰਟੂ ਅਨੁਸਾਰ ਪੰਜਾਬੀ ਨੂੰ ਕਾਇਮ ਰੱਖਣ ਲਈ ਸਭ ਤੋਂ ਪਹਿਲਾਂ ਊੜੇ (ੳ) ਨਾਲ ਜੁੜਨਾ ਪਵੇਗਾ । ਵਰਨਣਯੋਗ ਹੈ ਕਿ ਇਸ ਮੌਕੇ ਪੰਜਾਬੀ ਦੀ ਸਾਹਿਤਕ ਵੈੱਬਸਾਈਟ “ਸ਼ਬਦ ਸਾਂਝ” ਦਾ ਜਿ਼ਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਇਹ ਵੈੱਬਸਾਈਟ ਵੀ ਸਾਊਥ ਆਸਟ੍ਰੇਲੀਆ ਤੋਂ ਹੀ ਪਿਛਲੇ ਦੋ ਸਾਲਾਂ ਤੋਂ ਚਲਾਈ ਜਾ ਰਹੀ ਹੈ, ਜੋ ਕਿ ਪੂਰਣ ਰੂਪ ‘ਚ ਗੈਰ ਵਪਾਰਿਕ ਹੈ । “ਵਤਨੋਂ ਦੂਰ” ਤੇ “ਦਸਤਕ” ਦੋਵੇਂ ਹੀ ਸ਼ਬਦ ਸਾਂਝ ਡਾਟ ਕਾਮ ਤੇ ਪੜ੍ਹੀਆਂ/ਸੁਣੀਆਂ ਜਾ ਸਕਦੀਆਂ ਹਨ । ਇਸ ਮੌਕੇ ‘ਤੇ ਆਸਟ੍ਰੇਲੀਆ ਤੋਂ 24 ਘੰਟੇ ਚੱਲਣ ਵਾਲੇ “ਹਰਮਨ ਰੇਡੀਓ” ਦੀ ਸ਼ੁਰੂਆਤ ਬਾਰੇ ਵੀ ਜਾਣਕਾਰੀ ਦਿੱਤੀ ਗਈ । ਇਸਦੇ ਦੋ ਚੈਨਲ ਹੋਣਗੇ, ਜਿਸ ਵਿਚੋਂ ਇੱਕ ਚੈਨਲ ‘ਤੇ 24 ਘੰਟੇ ਗੁਰਬਾਣੀ ਤੇ ਦੂਸਰੇ ਚੈਨਲ ਤੇ ਖਬਰਾਂ, ਗੀਤ ਸੰਗੀਤ ਤੇ ਹੋਰ ਪ੍ਰੋਗਰਾਮ ਚੱਲਿਆ ਕਰਨਗੇ । “ਹਰਮਨ ਰੇਡੀਓ” ਦੇ ਡਾਇਰੈਕਟਰ ਅਮਨਦੀਪ ਸਿੰਘ ਸਿੱਧੂ ਦੁਆਰਾ ਕੀਤੀ ਜਾ ਰਹੀ ਇਸ ਮਿਹਨਤ ਦਾ ਨਤੀਜਾ ਹੋਲੀ ਦੇ ਆਸਪਾਸ ਸਰੋਤਿਆਂ ਦੇ ਸਨਮੁੱਖ ਹੋਵੇਗਾ ।
ਇੰਪੀਰੀਅਲ ਕਾਲਜ ਦੇ ਬਿੱਕਰ ਸਿੰਘ ਬਰਾੜ ਦੀ ਗੈਰਹਾਜ਼ਰੀ ‘ਚ ਮੇਜ਼ਬਾਨੀ ਦੀ ਜਿੰਮੇਵਾਰੀ ਨਵਤੇਜ ਸਿੰਘ ਬੱਲ ਨੇ ਬਾਖੂਬੀ ਨਿਭਾਈ । ਉਨ੍ਹਾਂ ਕਿਹਾ ਕਿ ਪੰਜਾਬੀ ਭਾਈਚਾਰੇ ਦੇ ਕਿਸੇ ਵੀ ਧਾਰਮਿਕ ਜਾਂ ਸਮਾਜਿਕ ਪ੍ਰੋਗਰਾਮ ਦੀ ਮੇਜ਼ਬਾਨੀ ਲਈ “ਇੰਪੀਰਅਲ ਕਾਲਜ ਆਫ਼ ਟ੍ਰੇਡਰਜ਼” ਆਪਣੇ ਸੰਪੂਰਣ ਸਰੋਤਾਂ ਸਮੇਤ ਹਮੇਸ਼ਾ ਹਾਜ਼ਰ ਹੈ । ਇਸ ਮੌਕੇ ‘ਤੇ ਹਾਜ਼ਰ ਸਰੋਤਿਆਂ ਨੇ ਸਾਹਿਤਕ ਆਨੰਦ ਉਠਾਉਣ ਦੇ ਨਾਲ-ਨਾਲ ਹਾਕਰ ਕਾਰਨਰ ਦੇ ਮਨਜੀਤ ਢਡਵਾਲ ਤੇ ਗਾਂਧੀ ਰੈਸਟੋਰੈਂਟ ਦੇ ਸੌਰਵ ਅਗਰਵਾਲ ਦੁਆਰਾ ਸੇਵਾ ਭਾਵਨਾ ਨਾਲ਼ ਲਿਆਂਦੇ ਗਏ ਸਮੋਸਿਆਂ, ਪਕੌੜਿਆਂ ਤੇ ਗੁਲਾਬ ਜਾਮਣਾਂ ਦਾ ਆਨੰਦ ਵੀ ਉਠਾਇਆ ।
***
ਮਿੰਟੂ ਬਰਾੜ ਦੇ ਸਪੁੱਤਰ ਅਨਮੋਲਵੀਰ ਸਿੰਘ ਦੇ ਜਨਮ ਦਿਨ 'ਤੇ ਸੰਗਤਾਂ ਨੂੰ "ਊੜੇ" ਨਾਲ਼ ਜੋੜਨ ਦਾ ਉਪਰਾਲਾ.......... ਮੁਬਾਰਕਾਂ / ਰਿਸ਼ੀ ਗੁਲਾਟੀ
ਐਡੀਲੇਡ : ਉਂਝ ਤਾਂ ਇਹ ਖ਼ਬਰ ਪਹਿਲਾਂ ਹੀ ਦੇਣੀ ਬਣਦੀ ਸੀ ਪਰ ਸਾਡੀ ਹੀ ਕੁਝ ਢਿੱਲ ਕਰਕੇ ਲੇਟ ਹੋ ਗਈ । ਪਿਛਲੇ ਦਿਨੀਂ ਆਸਟ੍ਰੇਲੀਆ ਦੇ ਮਸ਼ਹੂਰ ਪੰਜਾਬੀ ਲੇਖਕ ਅਤੇ ਪੰਜਾਬੀ ਨਿਊਜ ਆਨ ਲਾਈਨ ਦੇ ਆਸਟਰੇਲੀਆ ਤੋਂ ਸੰਪਾਦਕ ਮਿੰਟੂ ਬਰਾੜ ਦੇ ਸਪੁੱਤਰ ਅਨਮੋਲਵੀਰ ਸਿੰਘ ਦਾ ਅਠਾਰਵਾਂ ਜਨਮਦਿਨ ਮਨਾਇਆ ਗਿਆ । ਇਸ ਮੌਕੇ ਦੀ ਖਾਸ ਗੱਲ ਇਹ ਸੀ ਕਿ ਇਹ ਜਨਮਦਿਨ ਰਿਵਾਇਤੀ ਕੇਕਾਂ 'ਤੇ ਤੋਹਫ਼ਿਆਂ ਦੀ ਲੀਕ ਤੋ ਹਟ ਕੇ ਮਨਾਇਆ ਗਿਆ । ਇਸ ਮੌਕੇ 'ਤੇ ਰਿਵਰਲੈਂਡ ਗੁਰਦੁਆਰਾ ਸਾਹਿਬ 'ਚ ਬੱਚਿਆਂ ਨੂੰ ਪੰਜਾਬੀ ਦੇ ਕੈਦੇ ਵੰਡੇ ਗਏ । ਪੰਜਾਬੀ ਦੇ ਕੈਦੇ ਵੰਡਣ ਦਾ ਕਾਰਨ ਦੱਸਦਿਆਂ ਮਿੰਟੂ ਬਰਾੜ ਨੇ ਕਿਹਾ ਕਿ ਵਿਦੇਸ਼ੀਂ ਵੱਸਦੇ ਪੰਜਾਬੀਆਂ ਦੇ ਬੱਚਿਆਂ ਨੂੰ ਬਚਪਨ ਤੋਂ ਅੰਗ੍ਰੇਜ਼ੀ ਨਾਲ਼ ਜੁੜਨਾ ਪੈਂਦਾ ਹੈ ਤੇ ਸਕੂਲ ਤੋਂ ਬਾਹਰ ਵੀ ਬੱਚੇ ਜਦ ਆਪੋ 'ਚ ਮਿਲਦੇ ਹਨ ਤਾਂ ਵੀ ਅੰਗ੍ਰੇਜ਼ੀ ਬੋਲਣੀ ਹੀ ਪਸੰਦ ਕਰਦੇ ਹਨ । ਇਸ ਕਰਕੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਯਕੀਨਨ ਹੀ ਆਪਣੀ ਮਾਂ ਬੋਲੀ ਤੇ ਵਿਰਸੇ ਤੋਂ ਦੂਰ ਹੁੰਦੀਆਂ ਜਾਣਗੀਆਂ । ਜੇਕਰ ਅਸੀ ਪੰਜਾਬੀ ਤੇ ਸਿੱਖੀ ਨੂੰ ਕਾਇਮ ਰੱਖਣਾ ਚਾਹੁੰਦੇ ਹਾਂ ਤਾਂ ਊੜੇ (ੳ) ਨਾਲ਼ ਸਭ ਤੋਂ ਪਹਿਲਾਂ ਜੁੜਨਾ ਪਵੇਗਾ । ਆਪਣੇ ਅਗਲੇਰੇ ਪ੍ਰੋਗਰਾਮ 'ਚ ਉਨ੍ਹਾਂ ਜਲਦ ਹੀ ਆਸਟ੍ਰੇਲੀਆ ਭਰ ਦੇ ਪੰਜਾਬੀਆਂ ਨੂੰ ਪੰਜਾਬੀ ਦੇ ਕੈਦੇ ਵੰਡਣ ਬਾਰੇ ਦੱਸਿਆ । ਇੱਥੇ ਇਹ ਵੀ ਜ਼ਿਕਰ ਯੋਗ ਹੈ ਕਿ ਪਿਛਲੇ ਸਾਲ ਮਿੰਟੂ ਬਰਾੜ ਦੇ ਪਿਤਾ ਜੀ ਸ. ਰਘੁਬੀਰ ਸਿੰਘ ਸੜਕ ਹਾਦਸੇ ਦਾ ਸ਼ਿਕਾਰ ਹੋ ਕੇ ਇਸ ਜਹਾਨ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ ਸਨ । ਹਸਪਤਾਲ 'ਚ ਉਨ੍ਹਾਂ ਦੇ ਇਲਾਜ ਦੌਰਾਨ ਖੂਨ ਲਈ ਆਮ ਜਨਤਾ ਦੀ ਪ੍ਰੇਸ਼ਾਨੀ ਨੂੰ ਨਜ਼ਦੀਕ ਤੋਂ ਦੇਖਿਆ ਕਰਕੇ ਮਿੰਟੂ ਬਰਾੜ ਵੱਲੋਂ ਉਨ੍ਹਾਂ ਦੀ ਪਹਿਲੀ ਬਰਸੀ 'ਤੇ ੯ ਜਨਵਰੀ ਨੂੰ ਮੰਡੀ ਕਾਲਿਆਂ ਵਾਲੀ (ਭਾਰਤ) 'ਚ ਖ਼ੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ।
ਪਾਠਕ ਵੀਰੋ ! ਕਿਉਂ ਨਾ ਆਪਾਂ ਵੀ ਆਪਣੀ ਮਾਂ ਬੋਲੀ ਪੰਜਾਬੀ, ਪੰਜਾਬੀਅਤ, ਵਿਰਸੇ ਤੇ ਸੱਭਿਆਚਾਰ ਨੂੰ ਜਿੰਦਾ ਰੱਖਣ ਦੇ ਅਜਿਹੇ ਉਪਰਾਲੇ ਕਰੀਏ ਤੇ ਕੀਮਤੀ ਜਿੰਦਾਂ ਬਚਾਉਣ ਲਈ ਖ਼ੂਨਦਾਨ 'ਚ ਆਪਣਾ ਯੋਗਦਾਨ ਪਾਈਏ !!!
ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਪਬਲਿਕ ਸਕੂਲਾਂ ਵਿੱਚ ਪੰਜਾਬੀ ਦੀਆਂ ਕਲਾਸਾਂ ਸ਼ੁਰੂ ਕਰਵਾਉਣ ਸਬੰਧੀ ਸਲਾਘਾਯੋਗ ਕਦਮ .......... ਤਰਲੋਚਨ ਸੈਂਭੀ
ਕੈਲਗਰੀ : ਫਾਲਕਿਨਰਿੱਜ਼/ਕੈਸਲਰਿੱਜ ਕਮਿਓਨਟੀ ਹਾਲ ਵਿੱਚ ਪੰਜਾਬੀ ਲਿਖਾਰੀ ਸਭਾ ਦੇ ਪ੍ਰਧਾਨ ਗੁਰਬਚਨ ਬਰਾੜ,ਡਾ: ਮਹਿੰਦਰ ਸਿੰਘ ਹੱਲਣ,ਪ੍ਰਸਿੱਧ ਚਿੱਤਰਕਾਰ ਹਰਪ੍ਰਕਾਸ ਜਨਾਗਲ,ਪ੍ਰੋ: ਸਾਧੂ ਬਿਨਿੰਗ ਅਤੇ ਪ੍ਰੋ: ਸੁਖਵੰਤ ਹੁੰਦਲ ਦੀ ਪ੍ਰਧਾਨਗੀ ਹੇਠ ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਪਬਲਿਕ ਸਕੂਲਾਂ ਵਿੱਚ ਪੰਜਾਬੀ ਦੀਆਂ ਕਲਾਸਾਂ ਸੁਰੂ ਕਰਵਾਉਣ ਸਬੰਧੀ ਇੱਕ ਸੈਮੀਨਾਰ ਕਰਵਾਇਆ ਗਿਆ। ਡਾ: ਮਹਿੰਦਰ ਸਿੰਘ ਹੱਲਣ ਨੇ ਪੰਜਾਬੀ ਲਿਖਾਰੀ ਸਭਾ ਕੈਲਗਰੀ ਦੇ ਇਸ ਕਦਮ ਨੂੰ ਸਲਾਂਘਾਯੋਗ ਦੱਸਦਿਆਂ ਹਾਜ਼ਰੀਨ ਨੂੰ ਜੀ ਆਇਆਂ ਨੂੰ ਕਿਹਾ। “ਮੈਂ ਪੰਜਾਬੀ ਬੋਲੀ ਮੇਰੀ ਕਦਰ ਘਟਾਵੋ ਨਾ”ਖਰੀਆਂ –ਖਰੀਆਂ ਵਾਲੇ ਬਲਵੀਰ ਗੋਰਾ ਨੇ ਉਪਰੋਕਤ ਗੀਤ ਨਾਲ ਪੰਜਾਬੀ ਮਾਂ ਬੋਲੀ ਪ੍ਰਤੀ ਫਿਕਰ ਜਾਹਿਰ ਕੀਤਾ।ਲੋਕ ਗਾਇਕ ਰਾਜ ਰਣਯੋਧ ਨੇ “ਅੱਜ ਕੱਲ ਕੌਣ ਪੰਜਾਬੀ ਪੜ੍ਹਦੈ”ਗੀਤ ਸੁਰੀਲੀ ਅਤੇ ਬੁਲੰਦ ਅਵਾਜ ਵਿੱਚ ਗਾਕੇ ਸਰੋਤਿਆਂ ਲਈ ਸੁਆਲ ਛੱਡਿਆ। ਭੋਲਾ ਚੌਹਾਨ,ਤਰਲੋਚਨ ਸੈਂਭੀ ਅਤੇ ਬਲਵੀਰ ਗੋਰਾ ਦੀ ਤਿੱਕੜੀ ਨੇ“ਜਿੰਨਾ ਕਰੀਏ ਥੋੜੈ,ਮਾਣ ਪੰਜਾਬੀ ਬੋਲੀ ਦਾ” ਨੂੰ ਜਦੋਂ ਕਵੀਸ਼ਰੀ ਰੰਗ ਵਿੱਚ ਗਾਇਆ ਤਾਂ ਸਰੋਤਿਆਂ ਵੱਲੋਂ ਤਾੜੀਆਂ ਦੀ ਗੜਗੜਾਹਟ ਨਾਲ ਹਾਲ ਗੂੰਜ ਉਠਿਆ। ਯੂਨੀਵਰਿਸਟੀ ਆਫ ਬ੍ਰਿਟਿਸ ਕੌਲੰਬੀਆ ਵਿੱਚ ਪੰਜਾਬੀ ਦਾ ਵਿਸ਼ਾ ਪੜ੍ਹਾ ਰਹੇ ਪ੍ਰੋ: ਸੁਖਵੰਤ ਹੁੰਦਲ ਨੇ ਦੱਸਿਆ ਕਿ ਇਸ ਵੇਲੇ ਕਨੇਡਾ ਵਿੱਚ ਪੰਜਾਬੀ ਬੋਲੀ ਇੰਗਲਿਸ,ਫਰੈਂਚ,ਚੀਨੀ ਤੋਂ ਬਾਅਦ ਚੌਥੇ ਨੰਬਰ ਉੱਪਰ ਆੳਂਦੀ ਹੈ। ਇਸ ਦਰਜੇ ਨੂੰ ਬਰਕਰਾਰ ਰੱਖਣ ਲਈ ਸਾਨੂੰ ਸਾਨੂੰ ਸਾਡੇ ਬੱਚਿਆਂ ਨੂੰ ਪੰਜਾਬੀ ਬਾਰੇ ਗਿਆਨ ਸਕੂਲਾਂ ਵਿੱਚ ਸੁਰੂ ਕਰਵਾਉਣ ਦੀ ਲੋੜ ਹੈ। ਉਹਨਾਂ ਇਹ ਵਿਚਾਰ ਪੇਸ਼ ਕੀਤਾ ਕਿ ਸਾਨੂੰ ਸੰਸਾਰ ਪੱਧਰ ਤੇ ਸੋਚਣਾ ਚਾਹੀਦਾ ਹੈ ਪਰ ਕੰਮ ਸਥਾਨਕ ਪੱਧਰ ਉਪਰ ਕਰਨਾ ਚਾਹੀਦਾ ਹੈ । ਸੰਦਲ ਪ੍ਰੋਡਕਸਨ ਵਾਲੇ ਪਰਮਜੀਤ ਸੰਦਲ ਨੇ ਚੁਟਕਲੇ ਸੁਣਾਕੇ ਸਭ ਦੇ ਢਿੱਡੀ ਪੀੜਾਂ ਪਾ ਦਿੱਤੀਆਂ। ਪ੍ਰੋ: ਸਾਧੂ ਬਿਨਿੰਗ ਨੇ ਆਪਣੇ ਤਜਰਬੇ ਕਿ ਕਿਸ ਤਰਾਂ ਉਹਨਾਂ ਨੇ ਬੀ ਸੀ ਵਿੱਚ ਸਕੂਲਾਂ ਵਿੱਚ ਪੰਜਾਬੀ ਸੁਰੂ ਕਰਵਾਈ ਅਤੇ ਕੀ ਕੀ ਮੁਸ਼ਕਲਾਂ ਉਹਨਾਂ ਨੂੰ ਆਈਆਂ,ਹਾਜਰ ਸਰੋਤਿਆਂ ਨਾਲ ਸਾਂਝੇ ਕੀਤੇ। ਉਹਨਾਂ ਦੱਸਿਆ ਕਿ ਸਾਡਾ ਹੱਕ ਬਣਦਾ ਹੈ ਕਿ ਅਸੀ ਟੈਕਸ ਅਦਾ ਕਰਦੇ ਹਾਂ ਤਾਂ ਪੰਜਾਬੀ ਬੋਲੀ ਪਬਲਿਕ ਸਕੂਲਾਂ ਵਿੱਚ ਸਾਡੇ ਬੱਚਿਆਂ ਨੂੰ ਵੀ ਹੋਰਨਾਂ ਜੁਬਾਨਾਂ ਵਾਂਗ ਪੜਾਈ ਜਾਵੇ। ਉਹਨਾ ਆੳਣਿ ਵਾਲੇ ਕੁਝ ਸਾਲਾਂ ਵਿੱਚ ਪੰਜਾਬੀ ਦੇ ਖਤਮ ਹੋ ਜਾਣ ਦੇ ਖਦਸ਼ੇ ਨੁੰ ਗਲਤ ਦਸਦਿਆਂ ਕਿਹਾ ਕਿ ਜਦ ਤੱਕ ਪੰਜਾਬੀ ਜਿਉਂਦੇ ਹਨ , ਪੰਜਾਬੀ ਵੀ ਜਿੰਦਾ ਰਹੇਗੀ । ਆਖਰ ਤੇ ਪੰਜਾਬੀ ਲਿਖਾਰੀ ਸਭਾ ਦੇ ਪ੍ਰਧਾਨ ਗੁਰਬਚਨ ਬਰਾੜ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਸਾਰਿਆਂ ਤੋਂ ਸਹਿਯੋਗ ਦੀ ਮੰਗ ਕੀਤੀ। ਹਾਜਰੀਨ ਦੀ ਸ਼ੰਕਾ ਨਵਿਰਤੀ ਲਈ ਉਹਨਾਂ ਦੇ ਸੁਆਲਾਂ ਦੇ ਜੁਆਬ ਵੀ ਮੌਕੇ ਤੇ ਦਿੱਤੇ। ਅੰਗਰੇਜੀ ਮੀਡੀਆ CTV ਅਤੇ CBC ਨਿਉਜ ਚੈਨਲ ਦੀ ਕਵਰੇਜ ਤੋਂ ਇਲਾਵਾ ਅਤੇ ਪੰਜਾਬੀ ਰੇਡੀਓ ਸੁਰ ਸੰਗਮ ਨੇ ਵੀ ਇਸ ਪ੍ਰੋਗ੍ਰਾਮ ਨੂੰ ਨਾਲੋ ਨਾਲ ਪ੍ਰਸਾਰਿਤ ਕੀਤਾ।ਸਟੇਜ ਸਕੱਤਰ ਦੀ ਜਿੰਮੇਵਾਰੀ ਬਹੁਤ ਹੀ ਬਾ ਕਮਾਲ ਨਿਭਾਉਂਦਿਆਂ ਤਰਲੋਚਨ ਸੈਂਭੀ ਨੇ ਇਸ ਸਮਾਗਮ ਦੇ ਸਪਾਂਸਰ ਹਰਚਰਨ ਸਿੰਘ,ਰੋਮੀ ਸਿੱਧੂ,ਰਘਵੀਰ ਬਸਾਤੀ,ਮੇਜਰ ਬਰਾੜ,ਪਾਲੀ ਵਿਰਕ ਦਾ ਧੰਨਵਾਦ ਕੀਤਾ। ਪ੍ਰਿੰਟ ਅਤੇ ਇਲੈਕਟਰੌਨਿਕ ਮੀਡੀਆ ਜਿਸ ਵਿੱਚ ਪੰਜਾਬੀ ਲਿੰਕ,ਦੇਸ ਪੰਜਾਬ ਟਾਈਮਜ,ਵਤਨੋਂ ਦੂਰ,ਪੰਜਾਬੀ ਨੈਸਨਲ,ਏਸੀਅਨ ਟਾਈਮਜ,ਸਿੱਖ ਵਿਰਸਾ,ਦੇਸ ਪ੍ਰਦੇਸ ਟਾਈਮਜ,ਦੇਸ ਵਿਦੇਸ ਟਾਈਮਜ,ਤਰਕਸ਼ੀਲ ਟਾਈਮਜ,ਰੇਡੀਓ ਵਿਰਸਾ ਪੰਜਾਬ,ਰੇਡੀਓ ਜੱਗ ਜਿਓਂਦਿਆਂ ਦੇ ਮੇਲੇ,ਲੋਕ ਸੱਥ,ਰੇਡੀਓ ਵਤਨੋਂ ਦੂਰ ਪੰਜਾਬੀ,ਰੇਡੀਓ ਅਵਾਜ਼,ਰੇਡੀਓ ਦੇਸ ਪੰਜਾਬ ਟਾਈਮਜ(ਸਾਂਝਾ ਪੰਜਾਬ)ਰੇਡੀਓ ਸੁਰ ਸੰਗਮ, ਰੇਡੀਓ ਸਪਾਈਸ ,ਰੇਡੀਓ ਸਭਰੰਗਅਤੇ ਸਹਿਯੋਗੀ ਸੰਸਥਾਵਾਂ ਜਿਨਾਂ ਵਿੱਚ ਪੰਜਾਬੀ ਸਾਹਿਤ ਸਭਾ,ਰਾਈਟਰ ਫੋਰਮ,ਪੰਜਾਬੀ ਕਲਚਰਲ ਸੋਸਾਇਟੀ,ਹਿੰਦੂ ਸੋਸਾਇਟੀ ਆਫ ਕੈਲਗਰੀ,ਇੰਡੋ ਕਨੇਡੀਅਨ ਐਸੋਸੀਏਸਨ,ਇੰਮੀਗਰਾਂਟ ਸੀਨੀਅਰ ਸੋਸਾਇਟੀ,ਇੰਕਾ ਸੀਨੀਅਰ ਸੋਸਾਇਟੀ,ਪ੍ਰੌਗਰੈਸਿਵ ਡੈਮੋਕਰੇਟਿਕ ਫਰੰਟ,ਇੰਡੋ ਕਨੇਡੀਅਨ ਐਸੋਸੀਏਸਨ ਆਫ ਐਕਸ ਟੀਚਰਜ਼,ਰਾਇਲ ਵੋਮੈਨਜ਼ ਕਲਚਰਲ ਐਸੋਸੀਏਸਨ,ਡਰੱਗ ਅਵੇਰਨਸ ਫਾਉਂਡੇਸਨ ਅਤੇ ਕੈਲਗਰੀ ਪੰਜਾਬੀ ਸੋਸ਼ਲ ਕਲੱਬ ਜਿਸ ਨੇ 500 $ ਪੰਜਾਬੀ ਲਿਖਾਰੀ ਸਭਾ ਕੈਲਗਰੀ ਨੂੰ ਫੰਡ ਵੀ ਦਿੱਤਾ ,ਸਮੇਤ ਸਾਰਿਆਂ ਦੇ ਸਹਿਯੋਗ ਨਾਲ ਇਸ ਸਮਾਗਮ ਦਾ ਉਪਰਾਲਾ ਕੀਤਾ ਗਿਆ, ਪੰਜਾਬੀ ਲਿਖਾਰੀ ਸਭਾ ਸਾਰਿਆਂ ਦਾ ਹਾਰਦਿਕ ਧੰਨਵਾਦ ਕਰਦੀ ਹੈ। ਪਬਲਿਕ ਸਕੂਲਾਂ ਵਿੱਚ ਪੰਜਾਬੀ ਦੀਆਂ ਕਲਾਸਾਂ ਸੁਰੂ ਕਰਵਾਉਣ ਸਬੰਧੀ ਤੁਹਾਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਜਾਂ ਫਿਰ ਇਸ ਮਹਾਨ ਕਾਰਜ਼ ਵਿੱਚ ਤੁਸੀ ਕੋਈ ਕਿਸੇ ਵੀ ਕਿਸਮ ਦਾ ਯੋਗਦਾਨ ਪਾਉਣਾ ਚਾਹੁੰਦੇ ਹੋਵੋ ਤਾਂ ਫਿਰ ਪ੍ਰਧਾਨ ਗੁਰਬਚਨ ਬਰਾੜ 403 470 2628 ਜਾਂ ਫਿਰ ਜਨ: ਸਕੱਤਰ ਤਰਲੋਚਨ ਸੈਂਭੀ ਨਾਲ 403 650 3759 ਉੱਪਰ ਸੰਪਰਕ ਕਰ ਸਕਦੇ ਹੋ।
ਸ਼ਾਇਰ ਜਸਪਾਲ ਘਈ ਅਤੇ ਅਮਰਦੀਪ ਗਿੱਲ ਦਾ ਸਨਮਾਨ.......... ਸਨਮਾਨ ਸਮਾਰੋਹ / ਹਰਦਮ ਸਿੰਘ ਮਾਨ
![](https://blogger.googleusercontent.com/img/b/R29vZ2xl/AVvXsEg-tBVXw39PlA8u6SUdGAM1Y-nx1dcDRRq9rVjCxBD7LhZCXAzKseLy5AgKSZh3wJd-i_s570OYInZVbckMqTIVeIDSS1EyCOMM5NDnmijBS8PAJPJsoZuvKtOz1oOWn1ZcZyNi7WOv93w/s320/Jaito1.jpg)
ਜੈਤੋ-ਪੰਜਾਬੀ ਸਾਹਿਤ ਸਭਾ (ਰਜਿ.) ਜੈਤੋ ਵੱਲੋਂ ਆਪਣਾ ਸਲਾਨਾ ਸਨਮਾਨ ਸਮਾਰੋਹ ਇਥੇ ਸਰਕਾਰੀ ਸੈਕੰਡਰੀ ਸਕੂਲ (ਲੜਕੀਆਂ) ਵਿਖੇ ਕਰਵਾਇਆ ਗਿਆ। ਇਸ ਸਮਾਰੋਹ ਦੀ ਪ੍ਰਧਾਨਗੀ ਪਦਮ ਸ੍ਰੀ ਪ੍ਰੋ. ਗੁਰਦਿਆਲ ਸਿੰਘ, ਪ੍ਰੋ. ਬ੍ਰਹਮਜਗਦੀਸ਼ ਸਿੰਘ, ਡਾ. ਕਰਾਂਤੀ ਪਾਲ, ਬਲਕਾਰ ਸਿੰਘ ਦਲ ਸਿੰਘ ਵਾਲਾ, ਪ੍ਰੋ. ਜਸਪਾਲ ਘਈ, ਅਮਰਦੀਪ ਗਿੱਲ ਅਤੇ ਡਾ. ਹਰਜਿੰਦਰ ਸਿੰਘ ਸੂਰੇਵਾਲੀਆ ਨੇ ਕੀਤੀ। ਸਮਾਰੋਹ ਦੌਰਾਨ ਪ੍ਰਸਿੱਧ ਗ਼ਜ਼ਲਗੋ ਪ੍ਰੋ. ਜਸਪਾਲ ਘਈ ਨੂੰ ਉਸਤਾਦ ਦੀਪਕ ਜੈਤੋਈ ਐਵਾਰਡ ਅਤੇ ਉਘੇ ਗੀਤਕਾਰ ਅਮਰਦੀਪ ਗਿੱਲ ਨੂੰ ਪ੍ਰੋ. ਰੁਪਿੰਦਰ ਮਾਨ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
![](https://blogger.googleusercontent.com/img/b/R29vZ2xl/AVvXsEgflXgNRBjzIKKpmBzUAfgesovQK2Oq2KITzKa42u0kr5y20ZbfBfeEYk147yH2orAAmqaA8VCQbBrQ-YRdAYjH-gJyXOsKjp8bNFLsEJpNA8EQRd2CQU8PGWg1obXjOcaUVGcOCaw_HGM/s320/Jaito2.jpg)
ਸਮਾਰੋਹ ਦਾ ਆਗ਼ਾਜ਼ ਸਭਾ ਦੇ ਸਰਪ੍ਰਸਤ ਪ੍ਰੋ. ਤਰਸੇਮ ਨਰੂਲਾ ਸਵਾਗਤੀ ਸ਼ਬਦਾਂ ਨਾਲ ਹੋਇਆ। ਅਰਸ਼ਦੀਪ ਸ਼ਰਮਾ ਨੇ ਆਪਣੀ ਸੁਰੀਲੀ ਆਵਾਜ਼ ਵਿਚ ਮਰਹੂਮ ਦੀਪਕ ਜੈਤੋਈ ਦਾ ਗੀਤ 'ਸਾਥੋਂ ਝੱਲੀਆਂ ਨਾ ਜਾਣ ਇਹ ਜੁਦਾਈਆਂ ਰਾਝਣਾਂ' ਅਤੇ ਪ੍ਰੋ. ਰਿਪੰਦਰ ਮਾਨ ਦੀ ਗ਼ਜ਼ਲ 'ਮਨਾਂ ਦੇ ਤਖਤਿਆਂ ਉਤੇ...' ਗਾ ਕੇ ਦੋਹਾਂ ਸ਼ਖ਼ਸੀਅਤਾਂ ਨੂੰ ਸਜਦਾ ਕੀਤਾ। ਭੁਪਿੰਦਰ ਜੈਤੋ ਨੇ ਦੀਪਕ ਜੈਤੋਈ ਦੇ ਜੀਵਨ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਸੁਰਿੰਦਰਪ੍ਰੀਤ ਘਣੀਆਂ ਨੇ ਪ੍ਰੋ. ਰੁਪਿੰਦਰ ਮਾਨ ਦੀ ਬਹੁਪੱਖੀ ਸ਼ਖ਼ਸੀਅਤ ਅਤੇ ਰਚਨਾ ਬਾਰੇ ਜਾਣਕਾਰੀ ਦਿੱਤੀ। ਹਰਮੀਤ ਵਿਦਿਆਰਥੀ ਨੇ ਪ੍ਰੋ. ਜਸਪਾਲ ਘਈ ਵੱਲੋਂ ਗ਼ਜ਼ਲ ਦੇ ਖੇਤਰ ਵਿਚ ਪਾਏ ਗੁਣਾਤਮਿਕ ਯੋਗਦਾਨ ਬਾਰੇ ਚਰਚਾ ਕੀਤੀ ਅਤੇ ਕਹਾਣੀ ਪੰਜਾਬ ਦੇ ਆਨਰੇਰੀ ਸੰਪਾਦਕ ਡਾ. ਕਰਾਂਤੀ ਪਾਲ ਨੇ ਅਮਰਦੀਪ ਗਿੱਲ ਦੇ ਰਚਨਾ ਸੰਸਾਰ ਨਾਲ ਸਰੋਤਿਆਂ ਦੀ ਸਾਂਝ ਪੁਆਈ। ਪ੍ਰੋ. ਬ੍ਰਹਮ ਜਗਦੀਸ਼ ਸਿੰਘ ਨੇ ਦੀਪਕ ਜੈਤੋਈ ਨੂੰ ਪੰਜਾਬੀ ਗਜ਼ਲ ਦਾ ਬਾਬਾ ਬੋਹੜ ਦਸਦਿਆਂ ਉਨ੍ਹਾਂ ਵੱਲੋਂ ਪੰਜਾਬੀ ਗ਼ਜ਼ਲ, ਗੀਤਕਾਰੀ, ਪੰਜਾਬੀ ਭਾਸ਼ਾ ਅਮੀਰ ਕਰਨ ਲਈ ਪਾਏ ਵੱਡਮੁੱਲੇ ਯੋਗਦਾਨ ਸਬੰਧੀ ਵਿਸਥਾਰ ਵਿਚ ਚਾਨਣਾ ਪਾਇਆ ਅਤੇ ਉਨ੍ਹਾਂ ਪ੍ਰੋ. ਰੁਪਿੰਦਰ ਮਾਨ ਵੱਲੋਂ ਪੰਜਾਬੀ ਸਾਹਿਤ ਦੇ ਖੇਤਰ ਵਿਚ ਪਾਏ ਯੋਗਦਾਨ ਦੀ ਤਾਰੀਫ ਕੀਤੀ।
ਪ੍ਰੋ. ਗੁਰਦਿਆਲ ਸਿੰਘ ਨੇ ਆਪਣੇ ਪ੍ਰਧਾਨਗੀ ਸੰਬੋਧਨ ਵਿਚ ਪੰਜਾਬੀ ਭਾਸ਼ਾ ਦੀ ਅਥਾਹ ਸਮਰੱਥਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਦੁਨੀਆਂ ਦੀਆਂ ਵਿਕਸਤ ਭਾਸ਼ਾਵਾਂ ਵਿਚੋਂ ਇਕ ਹੈ ਅਤੇ ਅਖੌਤੀ ਵਿਦਵਾਨਾਂ ਅਤੇ ਰਾਜਨੀਤਕਾਂ ਦੇ ਇਹ ਖ਼ਦਸ਼ੇ ਉਕਾ ਹੀ ਨਿਰਮੂਲ ਹਨ ਕਿ ਪੰਜਾਬੀ ਭਾਸ਼ਾ, ਅੰਗਰੇਜ਼ੀ ਦੇ ਹਾਣ ਦੀ ਨਹੀਂ ਹੋ ਸਕਦੀ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬੀ ਦੇ ਪਾਠਕਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਸਾਹਿਤ ਪੜ੍ਹਨ ਵਾਲੇ ਪਾਠਕਾਂ ਦੀ ਗਿਣਤੀ ਵੀ ਕਈ ਗੁਣਾਂ ਵਧੀ ਹੈ। ਉਨ੍ਹਾਂ ਦਲੀਲ ਦਿੱਤੀ ਕਿ ਅੱਜ ਪੰਜਾਬੀ ਵਿਚ ਇਕ ਸਾਲ ਵਿਚ 800 ਤੋਂ ਵਧੇਰੇ ਨਵੀਆਂ ਪੁਸਤਕਾਂ ਛਪ ਰਹੀਆਂ ਹਨ, ਪੰਜਾਬੀ ਅਖਬਾਰਾਂ ਦੀ ਛਪਣ ਗਿਣਤੀ ਵੀ ਦਸ ਲੱਖ ਦੇ ਕਰੀਬ ਹੈ। ਇਹ ਤਾਂ ਹੀ ਛਪ ਰਹੀਆਂ ਹਨ ਕਿ ਇਨ੍ਹਾਂ ਨੂੰ ਲੋਕ ਖਰੀਦ ਰਹੇ ਹਨ ਅਤੇ ਪੜ੍ਹ ਰਹੇ ਹਨ। ਉਨ੍ਹਾਂ ਦੀਪਕ ਜੈਤੋਈ ਦੀ ਪੰਜਾਬੀ ਗ਼ਜ਼ਲ ਸਬੰਧੀ ਦੇਣ ਨੂੰ ਬਹੁਤ ਮਹਾਨ ਦੱਸਿਆ ਅਤੇ ਉਨ੍ਹਾਂ ਦੀ ਖ਼ੁਦਦਾਰੀ ਦੀ ਸ਼ਲਾਘਾ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰੋ. ਰੁਪਿੰਦਰ ਮਾਨ ਇਕ ਸਮਰੱਥਾ ਵਾਲਾ ਸ਼ਾਇਰ, ਆਲੋਚਕ ਅਤੇ ਬੁਲਾਰਾ ਸੀ। ਪ੍ਰੋ. ਗੁਰਦਿਆਲ ਸਿੰਘ ਨੇ ਇਨ੍ਹਾਂ ਸਨਮਾਨਾਂ ਲਈ ਪ੍ਰੋ. ਜਸਪਾਲ ਘਈ ਅਤੇ ਅਮਰਦੀਪ ਗਿੱਲ ਦੀ ਚੋਣ ਨੂੰ ਬਹੁਤ ਹੀ ਢੁਕਵੀਂ ਦੱਸਿਆ ਅਤੇ ਸਾਹਿਤ ਸਭਾ ਦੀ ਸ਼ਲਾਘਾ ਕੀਤੀ।
ਸਮਾਰੋਹ ਦੇ ਦੂਜੇ ਦੌਰ ਵਿਚ ਹੋਏ ਕਵੀ ਦਰਬਾਰ ਵਿਚ ਪ੍ਰੋ. ਜਸਪਾਲ ਘਈ, ਅਮਰਦੀਪ ਗਿੱਲ, ਤਰਲੋਕ ਜੱਜ, ਹਰਮਿੰਦਰ ਕੋਹਾਰਵਾਲਾ, ਪ੍ਰੋ. ਸਾਧੂ ਸਿੰਘ, ਮਨਜੀਤ ਕੋਟੜਾ, ਕੁਲਵਿੰਦਰ ਬੱਛੋਆਣਾ, ਅਨਿਲ ਆਦਮ, ਭੁਪਿੰਦਰ ਪੰਨੀਵਾਲੀਆ, ਮਲਕੀਤ ਮੀਸ਼,, ਸੁਨੀਲ ਚੰਦਿਆਣਵੀ, ਇਕਬਾਲ ਗਿੱਲ, ਡਾ. ਸੁਖਪਾਲ, ਸਤੀਸ਼ ਠੁਕਰਾਲ ਸੋਨੀ, ਬਲਵਿੰਦਰ ਚਾਹਲ, ਜਨਕ ਰਾਜ ਜਨਕ, ਬਲਦੇਵ ਬੰਬੀਹਾ, ਸਾਧੂ ਸਿੰਘ ਚੀਦਾ ਨੇ ਆਪਣਾ ਕਲਾਮ ਪੇਸ਼ ਕੀਤਾ। ਸਭਾ ਦੇ ਪ੍ਰਧਾਨ ਡਾ. ਹਰਜਿੰਦਰ ਸਿੰਘ ਸੂਰੇਵਾਲੀਆ ਨੇ ਅੰਤ ਵਿਚ ਸਭਨਾਂ ਦਾ ਧੰਨਵਾਦ ਕੀਤਾ। ਸਟੇਜ ਸੰਚਾਲਲ ਸਭਾ ਦੇ ਜਨਰਲ ਸਕੱਤਰ ਹਰਦਮ ਸਿੰਘ ਮਾਨ ਨੇ ਕੀਤਾ। ਸਮਾਰੋਹ ਵਿਚ ਹੋਰਨਾਂ ਤੋਂ ਇਲਾਵਾ ਮਾਸਟਰ ਕਰਤਾ ਰਾਮ, ਸ਼ਾਹ ਚਮਨ, ਜੋਰਾ ਸਿੰਘ ਸੰਧੂ, ਰਾਜਪਾਲ ਸਿੰਘ, ਖੁਸ਼ਵੰਤ ਬਰਗਾੜੀ, ਐਡਵੋਕੇਟ ਗੁਰਸਾਹਿਬ ਸਿੰਘ ਬਰਾੜ, ਨਾਟਕਕਾਰ ਜਗਦੇਵ ਢਿੱਲੋਂ, ਅਮਰਜੀਤ ਢਿੱਲੋਂ, ਦਰਸ਼ਨ ਬਲ੍ਹਾੜੀਆ, ਮੰਗਤ ਸ਼ਰਮਾ, ਹਰਜਿੰਦਰ ਢਿੱਲੋਂ, ਬਲਦੇਵ ਸਿੰਘ ਢਿੱਲੋਂ, ਹਰਮੇਲ ਪਰੀਤ, ਮਲਕੀਤ ਕਿੱਟੀ, ਬਲਕਰਨ ਸੂਫ਼ੀ, ਸਤਵਰਨ ਦੀਪਕ, ਦਰਸ਼ਨ ਸਿੰਘ ਦਰਸ਼ਨ , ਸੁੰਦਰ ਪਾਲ ਪ੍ਰੇਮੀ, ਅਮਰਜੀਤ ਸਿੱਧੂ ਨਥਾਣਾ, ਗੁਰਨਾਮ ਸਿੰਘ ਦਰਸ਼ੀ, ਰਾਮਦਿਆਲ ਸਿੰਘ, ਸਤਵਿੰਦਰਪਾਲ ਸੱਤੀ, ਚਰਨਜੀਤ ਸਿੰਘ ਆਰਟਿਸਟ, ਰੰਜਨ ਆਤਮਜੀਤ, ਸ਼ਗਨ ਕਟਾਰੀਆ, ਯਸ਼ ਪਾਲ ਸ਼ਰਮਾ, ਨਰੇਸ਼ ਸੇਠੀ, ਅਸ਼ੋਕ ਧੀਰ ਆਦਿ ਸ਼ਾਮਲ ਹੋਏ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਹਾਨ ਪ੍ਰਕਾਸ ਦਿਹਾੜਾ ਮਨਾਇਆ ਗਿਆ......... ਮਨਮੋਹਣ ਸਿੰਘ ਜਰਮਨੀ
ਜਰਮਨ : ਗੁਰਦੁਆਰਾ ਸ੍ਰੀ ਗੁਰੂ ਨਾਨਕ ਪ੍ਰਕਾਸ ਸਾਹਿਬ ਕਲੋਨ ਜਰਮਨੀ ਦੀਆਂ ਸਮੂਹ ਸਾਧ ਸੰਗਤਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਧਰਮ ਦੇ ਬਾਨੀ ਅਤੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ ਦਿਹਾੜਾ ਬੜੀ ਸਰਧਾ ਅਤੇ ਧੂੱਮਧਾਮ ਨਾਲ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਜਿਥੇ ਸਾਰੀਆਂ ਆਈਆਂ ਸਿੱਖ ਸੰਗਤਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ ਦਿਹਾੜਾ ਬੜੀ ਸਰਧਾ ਨਾਲ ਮਨਾਇਆ। ਇਸ ਮੌਕੇ ਗੁਰਦੁਆਰਾ ਸਾਹਿਬ ਵਿਚ ਬੱਚਿਆਂ ਵਲੋਂ ਸਬਦ ਕੀਰਤਨ ਰਾਂਹੀ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਜਿਸ ਵਿਚ ਬਾਕੀ ਬੱਚਿਆਂ ਸਮੇਤ ਬੱਚੀ ਸਨਮੀਤ ਕੋਰ ਨੇ ਸਾਥ ਦਿਤਾ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪੰਜਾਬ ਤੋਂ ਭਾਈ ਸਤਨਾਮ ਸਿੰਘ ਜੀ ਹਜੂਰੀ ਰਾਗੀ ਜਥਾ ਸ੍ਰੀ ਕੇਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਾਲਿਆਂ ਵਲੋਂ ਸੰਗਤਾਂ ਨਾਲ ਕੀਤਰਨ ਕਰਦਿਆਂ ਸਿੱਖ ਧਰਮ ਦੇ ਬਾਨੀ ਅਤੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਦਿਵਸ ਸਬੰਧੀ ਜਾਣਕਾਰੀ ਅਤੇ ਵਧਾਈਆਂ ਦਿਤੀਆਂ। ਭਾਈ ਰਣਜੀਤ ਸਿੰਘ ਜੀ ਅਤੇ ਤਬਲੇ ਤੇ ਉਹਨਾਂ ਦੇ ਭੁਝਗੀ ਪਰਮਜੋਤ ਸਿੰਘ ਨੇ ਸਬਦ ਕੀਰਤਨ ਰਾਂਹੀ ਬਾਬਾ ਜੀ ਦੇ ਦਿਤੇ ਉਪਦੇਸ਼ਾਂ ਬਾਰੇ ਸੰਗਤਾਂ ਨੂੰ ਜਾਣਕਾਰੀ ਦਿਤੀ। ਗੁਰਦੁਆਰਾ ਸਾਹਿਬ ਦੇ ਮੁੱਖ ਵਜੀਰ ਭਾਈ ਪਰਮਜੀਤ ਸਿੰਘ ਨੇ ਸੰਗਤਾਂ ਨੂੰ ਬਾਬਾ ਜੀ ਦੇ ਮਹਾਨ ਜੀਵਨੀ ਬਾਰੇ ਚਾਣਨਾ ਪਾਇਆ। ਇਸ ਮੌਕੇ ਤੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਪ੍ਰਕਾਸ ਸਾਹਿਬ ਕਲੋਨ ਦੀ ਪ੍ਰਬੰਧਕ ਕਮੇਟੀ ਦੇ ਸੇਵਾਦਾਰ ਭਾਈ ਸੁਖਵਿੰਦਰ ਸਿੰਘ ਅਤੇ ਭਾਈ ਕੁਲਬੀਰ ਸਿੰਘ ਨੇ ਆਈਆਂ ਸਿੱਖ ਸੰਗਤਾਂ ਨੂੰ ਸਿੱਖ ਧਰਮ ਦੇ ਬਾਨੀ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਦਿਵਸ ਦੀਆਂ ਵਧਾਈਆਂ ਦਿਤੀਆਂ ਅਤੇ ਧੰਨਵਾਦ ਕੀਤਾ।
ਐਡਮਿੰਟਨ ਅਤੇ ਕੈਲਗਰੀ ਵਿੱਚ “ਲੋਕ ਅਵਾਜ਼” ਲੋਕ ਅਰਪਿਤ..........ਹਰਬੰਸ ਬੁੱਟਰ
ਕੈਲਗਰੀ : ਇੱਥੋਂ ਦੇ ਕੋਸੋ ਹਾਲ ਵਿੱਚ ਪੰਜਾਬੀ ਲਿਖਾਰੀ ਸਭਾ ਕੈਲਗਰੀ ਵਲੋ ਕਰਵਾਏ ਗਏ ਪਰਭਾਵਸਾਲੀ ਸਮਾਗਮ ਦੌਰਾਨ ਲੇਖਕਾ ਦੀ ਭਰਵੀ ਹਾਜਰੀ ਵਿੱਚ ਨਵਕੇਲੀ ਦਿੱਖ, ਵਿਲੱਖਣ ਤੇ ਨਿਗਰ ਸੋਚ ਵਾਲਾ ਪੰਜਾਬੀ ਅਖਬਾਰ“ਲੋਕ ਅਵਾਜ” ਲੋਕ ਅਰਪਿਤ ਕੀਤਾ ਗਿਆ। ਐਡਮਿੰਟਨ ਨਿਵਾਸੀ ਜਰਨੈਲ ਬਸੋਤਾ ਜੋ ਕਿ ਪਿਛਲੇ 25 ਸਾਲਾਂ ਤੋਂ ਵੱਖੋ ਵੱਖ ਅਖਬਾਰਾਂ ਨਾਲ ਪੱਤਰਕਾਰੀ ਦੇ ਖੇਤਰ ਵਿੱਚ,ਅਤੇ ਕਾਫੀ ਲੰਮਾ ਸਮਾਂ ਪੰਜਾਬੀ ਟੀ ਵੀ ਚੈਨਲ “ਲਿਸਕਾਰਾ” ਦੇ ਡਾਇਰੈਕਟਰ ਰਹੇ ਹਨ, “ਲੋਕ ਅਵਾਜ਼” ਦੇ ਮੁੱਖ ਸੰਪਾਦਕ ਹਨ।ਜਦੋਂ ਕਿ ਕੈਲਗਰੀ ਸਹਿਰ ਦੀ ਸਾਰੀ ਕਮਾਂਡ ਹਰਬੰਸ ਬੁੱਟਰ ਨੇ ਸੰਭਾਲੀ ਹੈ। “ਲੋਕ ਅਵਾਜ਼” ਦੀ ਘੁੰਢ ਚੁਕਾਈ ਪੰਜਾਬੀ ਲਿਖਾਰੀ ਸਭਾ ਦੇ ਪ੍ਰਧਾਨ ਗੁਰਬਚਨ ਬਰਾੜ ਨੇ ਜਰਨੈਲ ਬਸੋਤਾ ,ਹਰਬੰਸ ਬੁੱਟਰ ਪ੍ਰੋ ਮਨਜੀਤ ਸਿੱਧੂ,ਸੱਤਪਾਲ ਕੌਸਿ਼ਲ, ਰਾਜੇਸ ਅੰਗਰਾਲ,ਪੰਜਾਬੀ ਫਿਲਮ ਨਿਰਮਾਤਾ ਅਤੇ ਹੀਰੋ ਸੰਦਲ ਮੂਵੀ ਪਰੋਡਕਸਨ ਵਾਲੇ ਪ੍ਰਮਜੀਤ ਸੰਦਲ ,ਲੋਕ ਗਾਇਕ ਅਤੇ ਪੰਜਾਬੀ ਲਿਖਾਰੀ ਸਭਾ ਦੇ ਜਨ: ਸਕੱਤਰ ਤਰਲੋਚਨ ਸੈਂਭੀ ਦੀ ਹਾਜਰੀ ਵਿੱਚ ਕੀਤੀ। ਜਰਨੈਲ ਬਸੋਤਾ ਨੇ ਹਾਜਰੀਨ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਉਹਨਾਂ ਦਾ ਪੱਤਰਕਾਰੀ ਦਾ ਅੱਜ ਤੱਕ ਦਾ ਸ਼ਫਰ ਚਿੱਟੀ ਚਾਦਰ ਦੀ ਤਰਾਂ ਬੇਦਾਗ ਹੈ,ਮੈਂ ਤੁਹਾਨੂੰ ਵਿਸਵਾਸ ਦਿਵਾੳਂਦਾ ਹਾਂ ਕਿ “ਲੋਕ ਅਵਾਜ਼” ਜਿਸ ਤਰਾਂ ਦਾ ਨਾਂ ਹੈ ਸਾਡੀ ਕੋਸਿਸ ਇਹੀ ਰਹੇਗੀ ਕਿ ਇਹ ਅਖਬਾਰ ਆਪਣੇ ਨਾਂ ੳੁੱਪਰ ਖਰ੍ਹਾ ਉੱਤਰੇ। ਹਰਬੰਸ ਬੁੱਟਰ ਨੇ ਦਾਅਵਾ ਕੀਤਾ ਕਿ ਅਖਬਾਰ ਸਿਆਸੀ ਗਲਬਾ,ਧਾਰਮਿਕ ਅੰਧਵਿਸਵਾਸਾਂ ਅਤੇ ਝੂਠੇ ਪਾਖੰਡਵਾਦ ਤੋਂ ਦੁਰੀ ਰੱਖਦਾ ਹੋਇਆ ਵਿਗਿਆਨਿਕ ਸੋਚ ਵਾਲਾ ਨਸਾ-ਰਹਿਤ ਸਮਾਜ ਸਿਰਜਣ ਵਿੱਚ ਸਹਾਈ ਸਿੱਧ ਹੋਵੇਗਾ। ਪੰਜਾਬੀ ਲਿਖਾਰੀ ਸਭਾ ਦੇ ਪ੍ਰਧਾਨ ਗੁਰਬਚਨ ਬਰਾੜ ਨੇ ਵਧਾਈ ਦਿੰਦਿਆ ਕਿਹਾ ਕਿ “ਲੋਕ ਅਵਾਜ਼” ਦੀ ਸੁਰੂਆਤ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ। ਅਤੇ ਸਾਰੇ ਆਏ ਹੋਏ ਹਾਜਰੀਨ ਦਾ ਧੰਨਵਾਦ ਕੀਤਾ। ਇਸ ਮੌਕੇ ਕੈਲਗਰੀ ਦੇ ਐਮ ਐਲ ਏ ਦਰਸਨ ਕੰਗ ਅਤੇ ਕੈਲਗਰੀ ਦੀਆਂ ਨਾਮਬਰ ਸਖਸੀਅਤਾਂ ਹਾਜਰ ਸਨ।ਇਸ ਤੋਂ ਪਹਿਲਾਂ ਐਡਮਿੰਟਨ ਵਿਚ ਕਰਵਾਏ ਗਏ ਸਮਾਰੋਹ ਦੌਰਾਨ ਐਮ ਐਲ ਏ ਨਰੇਸ ਭਾਰਦਵਾਜ, ਐਮ ਐਲ ਏ ਪੀਟਰ ਸੰਧੁ,ਅਮਰਜੀਤ ਸੋਹੀ,ਪਾਲ ਸਿੰਘ ਪੁਰੇਵਾਲ,ਗੁਰਪਰੀਤ ਗਿਲ ਅਤੇ ਦਲਬੀਰ ਸਾਂਗਿਆਨ ਸਮੇਤ ਹੋਰ ਕਈ ਸਖਸੀਅਤਾਂ ਨੇ ਸੰਬੋਧਂਨ ਕੀਤਾ ਅਤੇ ਜਰਨੈਲ ਬਸੋਤਾ ਤੋ ਵਧੀਆ ਪੱਤਰਕਾਰੀ ਦੀ ਆਸ ਕੀੱਤੀ।
****
ਪੰਜਾਬੀ ਫਿਲਮ ‘ਕੌਣ ਦਿਲਾਂ ਦੀਆਂ ਦੀਆਂ ਜਾਣੇ’ ਦੀ ਡੀ.ਵੀ.ਡੀ. ਰੀਲੀਜ਼..........ਡੀ.ਵੀ.ਡੀ. ਰੀਲੀਜ਼ / ਹਰਬੰਸ ਬੁੱਟਰ
ਕੈਲਗਰੀ : ਸੰਦਲ ਪ੍ਰਡੋਕਸ਼ਨ ਕੈਲਗਰੀ ਦੀ ਪੇਸ਼ਕਸ਼ ਤੇ ਕੈਲਗਰੀ ਦੇ ਸੰਦਲ ਪ੍ਰਰੋਡਕਸ਼ਨ ਦੇ ਮਾਲਕ ਪਰਮਜੀਤ ਸੰਦਲ ਦੇ ਆਈਡੀਏ ਤੇ ਕੈਲਗਰੀ ਨਿਵਾਸੀ ਲੇਖਕ ਬਲਜਿੰਦਰ ਸੰਘਾ ਦੀ ਲਿਖੀ ਪੰਜਾਬੀ ਫਿਲਮ ‘ਕੌਣ ਦਿਲਾਂ ਦੀਆਂ ਜਾਣੇ’ ਸ਼ੁਮਾਰੋਂ ਕੰਪਨੀ ਵੱਲੋਂ ਦੁਨੀਆਂ ਭਰ ਵਿਚ ਰੀਲੀਜ਼ ਕਰ ਦਿੱਤੀ ਗਈ ਹੈ । ਇਸ ਦਾ ਰੀਲੀਜ਼ ਸਮਾਰੋਹ ਕੈਲਗਰੀ (ਕਨੇਡਾ) ਵਿਚ ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਸੁਚੱਜੀ ਅਗਵਾਈ ਹੇਠ ਕੋਸੋ ਦੇ ਹਾਲ ਵਿਚ ਕੀਤਾ ਗਿਆ । ਕਾਫੀ ਬਰਫ ਪੈਣ ਤੇ ਠੰਢ ਦੇ ਬਾਵਜੂਦ ਕੋਸੋ ਹਾਲ ਪੂਰੀ ਤਰ੍ਹਾਂ ਭਰ ਗਿਆ ਤੇ ਸੰਦਲ ਪਰਿਵਾਰ ਵੱਲੋ ਵਰਤਾਈ ਜਾ ਰਹੀ ਗਰਮਾ-ਗਰਮ ਆਲੂ ਟਿੱਕੀ ਦਾ ਚਾਹ ਤੇ ਜਲੇਬੀਆਂ ਨਾਲ ਅਨੰਦ ਮਾਣਦੇ ਸੌਹਿਰਦ ਸੱਜਣ ਬੜੇ ਉਤਸ਼ਹ ਤੇ ਖੁਸ਼ੀ ਨਾਲ ਇਸ ਫਿਲਮ ਦੇ ਰੀਲੀਜ਼ ਹੋਣ ਦਾ ਅਨੰਦ ਮਾਣਦੇ ਰਹੇ । ਜਦੋਂ ਪੰਜਾਬੀ ਲਿਖਾਰੀ ਸਭਾ ਕੈਲਗਰੀ ਦੇ ਪ੍ਰਧਾਨ ਗੁਰਬਚਨ ਬਰਾੜ ,ਜਨਰਲ ਸਕੱਤਰ ਤਰਲੋਚਨ ਸਂੈਭੀ ਤੇ ਪਰਮਜੀਤ ਸੰਦਲ ਦੀ ਫੈਮਲੀ ਦੇ ਨਾਲ ਇਸ ਫਿਲਮ ਦੀ ਡੀ.ਵੀ.ਡੀ ਰੀਲੀਜ਼ ਕੀਤੀ ਗਈ ਤਾਂ ਸਾਰੇ ਦਾ ਸਾਰਾ ਕੋਸੋ ਹਾਲ ਤਾੜੀਆਂ ਦੀ ਗੜ-ਗੜਹਾਟ ਨਾਲ ਗੂੰਜ਼ ਉੱਠਿਆਂ ਤੇ ਹਰ ਕੋਈ ਪਰਮਜੀਤ ਸੰਦਲ ਨੂੰ ਕੈਨੇਡਾ ਦੀ ਰੁਝੇਵਿਆਂ ਭਰੀ ਜਿੰਦਗੀ ਵਿਚੋ ਟਾਈਮ ਤੇ ਪੈਸਾ ਕੱਢਕੇ ਇਹ ਫਿਲਮ ਬਣਾਉਣ ਲਈ ਵਧਾਈ ਦੇ ਰਿਹਾ ਸੀ । ਹਰਕੰਵਲਜੀਤ ਸਹਿਲ ਨੇ ਸਭ ਤੋਂ ਪਹਿਲਾ ਇਸ ਫਿਲਮ ਨੂੰ ਬਣਾਉਣ ਵਿਚ ਹੋਈ ਮਿਹਨਤ ਤੇ ਚਾਣਣਾ ਪਾਇਆ ਤੇ ਫਿਰ ਇਸ ਫਿਲਮ ਦੇ ਲੇਖਕ ਬਲਜਿੰਦਰ ਸੰਘਾ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇਕ ਫਿਲਮ ਦੀ ਸੂਟਿੰਗ ਦੌਰਾਨ ਕੀ-ਕੀ ਮੁਸ਼ਕਲਾਂ ਦਾ ਸਹਮਣਾ ਕਰਨਾ ਪੈਦਾ ਹੈ, ਇਹ ਇਕ ਪ੍ਰੋਡਿਊਸਰ ਹੀ ਜਾਣ ਸਕਦਾ ਹੈ ਤੇ ਨਾਲ ਹੀ ਦੱਸਿਆ ਕਿ ਇਸ ਫਿਲਮ ਦੀ ਸ਼ੂਟਿੰਗ ਕੈਨੇਡਾ ਤੋਂ ਇਲਾਵਾ ਇੰਡੀਆ ਵਿਚ ਦਿੱਲੀ ,ਜਲੰਧਰ, ਵਡਾਲਾ,ਤਾਜਪੁਰ,ਤਲਵੰਡੀ ਭਾਈ ਤੇ ਪਿੰਡ ਢੁੱਡੀ ( ਫਰੀਦਕੋਟ) ਹੋਈ ਹੈ । ਉਨ੍ਹਾਂ ਨੇ ਦੱਸਿਆ ਕਿ ਇਹ ਇਕ ਐਨ.ਆਰ.ਆਈ. ਦੇ ਕਤਲ ਦੀ ਕਹਾਣੀ ਹੈ ਤੇ ਇਕ ਕਮੇਡੀ ਭਰਪੂਰ ਤੇ ਪੂਰੀ ਤਰ੍ਹਾਂ ਪਰਿਵਾਰਕ ਫਿਲਮ ਹੈ,ਤੇ ਕੈਲਗਰੀ (ਕੈਨੇਡਾ ) ਸ਼ਹਿਰ ਵਿਚ ਪ੍ਰੋਡਿਊਸਰ ਪਰਮਜੀਤ ਸੰਦਲ ਵੱਲੋਂ ਸਿਰਫ 4.99$ ਵਿਚ ਇਸ ਫਿਲਮ ਦੀ ਅਸਲੀ ਡੀ.ਵੀ.ਡੀ. ਉਪਲਬਧ ਕਰਵਾਈ ਗਈ ਹੈ । ਉਨ੍ਹਾਂ ਨੇ ਸਭ ਨੂੰ ਇਸ ਦੀ ਅਸਲ ਡੀ ਵੀ.ਡੀ ਖਰੀਦਣ ਦੀ ਅਪੀਲ ਕੀਤੀ । ਦੀਪਸਿ਼ਖਾ ਬਰਾੜ ਨੇ ਆਪਣੇ ਵਿਚਾਰ ਪੇਸ਼ ਕਰਦਿਆ ਹੋਇਆ ਪ੍ਰੋਡਿਊਸਰ ਪਰਮਜੀਤ ਸੰਦਲ ਤੇ ਲੇਖਕ ਬਲਜਿੰਦਰ ਸੰਘਾ ਨੂੰ ਇਸ ਫਿਲਮ ਦੀ ਡੀ.ਵੀ.ਡੀ.ਰੀਲੀਜ਼ ਹੋਣ ਤੇ ਵਧਾਈ ਦਿੱਤੀ । ਐਮ.ਐਲ .ਏ . ਦਰਸ਼ਨ ਕੰਗ ਨੇ ਨੌਜਵਾਨ ਪਰਮਜੀਤ ਸੰਦਲ ਤੇ ਲੇਖਕ ਬਲਜਿੰਦਰ ਸੰਘਾ ਨੂੰ ਇਸ ਫਿਲਮ ਲਈ ਵਧਾਈ ਦਿੱਤੀ ਤੇ ਨਾਲ ਹੀ ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਪਬਲਿਕ ਸਕੂਲਾਂ ਵਿਚ ਪੰਜਾਬੀ ਕਲਾਸਾਂ ਸ਼ੁਰੂ ਕਰਵਾਉਣ ਲਈ ਕੀਤੇ ਸੈਮੀਨਾਰ ਲਈ ਧੰਨਵਾਦ ਕੀਤਾ । ਉਨ੍ਹਾਂ ਹਰ ਤਰ੍ਹਾਂ ਦੇ ਸਹਿਯੋਗ ਲਈ ਆਪਣੀ ਹਾਮੀ ਭਰੀ । ਅਖੀਰ ਵਿਚ ਪਰਮਜੀਤ ਸੰਦਲ ਨੇ ਇਸ ਫਿਲਮ ਦੀ ਸਫਲਤਾ ਲਈ ਬਾਬਾ ਜੀ ਨਮਕੀਨ ਦੇ ਰਜੇਸ਼ ਲਾਬਾ ਜੀ ਦਾ ਸਪੈਸ਼ਲ ਧੰਨਵਾਦ ਕੀਤਾ ਤੇ ਸੰਦਲ ਪ੍ਰਡੋਸ਼ਨ ਕੈਲਗਰੀ ਵੱਲੋਂ ਇਸ ਫਿਲਮ ਦੇ ਦੂਸਰੇ ਭਾਗ ਦੇ ਰੂਪ ਵਿਚ ਆ ਰਹੀ ਫਿਲਮ ‘ਦਿਲ ਦਰਿਆਂ ਸਮੁੰਦਰੋਂ ਡੂੰਘੇ’ ਬਾਰੇ ਸਭ ਨੂੰ ਜਾਣਕਾਰੀ ਦਿੱਤੀ ਗਈ ।
****
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਹਾਨ ਪ੍ਰਕਾਸ ਦਿਹਾੜਾ ਬੜੀ ਸਰਧਾ ਨਾਲ ਮਨਾਇਆ ਗਿਆ......... ਮਨਮੋਹਣ ਸਿੰਘ ਜਰਮਨੀ
ਜਰਮਨ : ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਕਲੋਨ ਜਰਮਨੀ ਦੀਆਂ ਸਮੂਹ ਸਾਧ ਸੰਗਤਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਧਰਮ ਦੇ ਬਾਨੀ ਅਤੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ ਦਿਹਾੜਾ ਬੜੀ ਸਰਧਾ ਅਤੇ ਧੂੱਮਧਾਮ ਨਾਲ ਮਿਤੀ 21 ਨਵੰਬਰ ਦਿਨ ਐਤਵਾਰ ਨੂੰ ਬੜੀ ਸਰਧਾ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਸੰਗਤਾਂ ਭਾਰੀ ਗਿਣਤੀ ਵਿਚ ਇੱਕਠੀਆਂ ਹੋਈਆਂ ਸਨ। ਭਾਈ ਬਲਜੀਤ ਸਿੰਘ ਨਿੰਕੀ ਮਿਆਣੀ ਪਰਵਾਰ ਨੇ ਪਾਠੀ ਸਿੰਘਾਂ ਦੀ ਸੇਵਾ ਕੀਤੀ। ਇਸ ਮੌਕੇ ਦੂਰੋ ਨੇੜੇ ਤੋਂ ਆਈਆਂ ਸਿੱਖ ਸੰਗਤਾਂ ਨੇ ਸ੍ਰੀ ਨਿਸ਼ਾਨ ਸਾਹਿਬ ਜੀ ਦੇ ਬਸਤਰ ਬਦਲੇ ਅਤੇ ਨਵੇਂ ਨਿਸ਼ਾਨ ਸਾਹਿਬ ਨੂੰ ਸਾਰੀਆਂ ਸਿੱਖ ਸੰਗਤਾਂ ਨੇ ਸਬਦ ਕੀਰਤਨ ਅਤੇ ਵਾਹਿਗੁਰੂ ਦਾ ਜਾਪ ਕਰਦਿਆਂ ਸੇਵਾ ਕੀਤੀ। ਨਿਸ਼ਾਨ ਸਾਹਿਬ ਜੀ ਦੀ ਸੇਵਾ ਭਾਈ ਜਰਨੈਲ ਸਿੰਘ ਸੁੰਦਰਪੁਰ ਪਰਿਵਾਰ ਵਲੋਂ ਕੀਤੀ ਗਈ। ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਅਪਣੇ ਸਾਰੇ ਰੁੱਝੇਵਿਆਂ ਨੂੰ ਛੱਡ ਬੜੀ ਲਗਨ ਨਾਲ ਸੇਵਾ ਕਰ ਰਹੀ ਸੀ। ਲੰਗਰਾਂ ਲਈ ਹਰ ਤਰੀਕੇ ਦੇ ਪਕਵਾਨ ਅਤੇ ਸਮਗਰੀ ਲਈ ਸਗਤਾਂ ਨੇ ਦਿਲ ਖੋਲਕੇ ਸੇਵਾ ਕੀਤੀ। ਇਸ ਮੌਕੇ ਗੁਰਦੁਆਰਾ ਸਾਹਿਬ ਵਿਚ ਬੱਚਿਆਂ ਵਲੋਂ ਸਬਦ ਕੀਰਤਨ ਰਾਂਹੀ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਗੁਰਦੁਆਰਾ ਸਾਹਿਬ ਦੇ ਮੁੱਖ ਵਜੀਰ ਭਾਈ ਨਰਿੰਜਨ ਸਿੰਘ ਜੀ ਅਤੇ ਭਾਈ ਫੁੱਮਣ ਸਿੰਘ ਜੀ ਵਲੋਂ ਵਿਸਥਾਰ ਨਾਲ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਸਿੱਖ ਧਰਮ ਦੇ ਬਾਨੀ ਅਤੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਦਿਵਸ ਸਬੰਧੀ ਵਧਾਈਆਂ ਦਿਤੀਆਂ ਅਤੇ ਬਾਬਾ ਜੀ ਦੇ ਦਿਤੇ ਉਪਦੇਸ਼ਾਂ ਬਾਰੇ ਸੰਗਤਾਂ ਨੂੰ ਜਾਣਕਾਰੀ ਦਿਤੀ। ਸ:ਬਲਵਿੰਦਰ ਸਿੰਘ ਨੇ ਧਾਰਮਿਕ ਗੀਤ ਰਾਂਹੀ ਬਾਬਾ ਜੀ ਨੂੰ ਸਰਧਾ ਦੇ ਫੁਲ ਅਰਪਿਤ ਕੀਤੇ। ਇਸ ਭਾਰੀ ਇੱਕਠ ਮੌਕੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਕਲੋਨ ਜਰਮਨੀ ਦੇ ਮੁੱਖ ਸੇਵਾਦਾਰ ਭਾਈ ਰੁੱਲਦਾ ਸਿੰਘ ਗਿਲਜੀਆਂ ਨੇ ਸਿੱਖ ਸੰਗਤਾਂ ਨੂੰ ਇਸ ਮਹਾਨ ਪ੍ਰਕਾਸ ਦਿਹਾੜੇ ਮੌਕੇ ਵਧਾਈਆਂ ਦਿਤੀਆਂ ਅਤੇ ਇਲਾਕੇ ਅਤੇ ਸਮੂਹ ਜਰਮਨ ਵਾਸੀਆਂ ਦਾ ਧੰਨਵਾਦ ਕੀਤਾ । ਇਸ ਮੌਕੇ ਭਾਈ ਸੁਰਜੀਤ ਸਿੰਘ,ਭਾਈ ਅਮਰਜੀਤ ਸਿੰਘ ਪੇਲੀਆ,ਭਾਈ ਇੰਦਰਜੀਤ ਸਿੰਘ ਅਤੇ ਭਾਈ ਮਨਮੋਹਣ ਸਿੰਘ ਜਰਮਨੀ ਨੇ ਸੰਗਤਾਂ ਨੂੰ ਸਿੱਖ ਧਰਮ ਦੇ ਬਾਨੀ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਹਾਨ ਪ੍ਰਕਾਸ ਦਿਵਸ ਦੀਆਂ ਵਧਾਈਆਂ ਦਿਤੀਆਂ।
****
ਨੈਸ਼ਨਲ ਯੂਥ ਵੈਲਫ਼ੇਅਰ ਕਲੱਬ ਵੱਲੋਂ ਕਰਵਾਏ ਰਾਜ ਪੱਧਰੀ ਸਮਾਗਮ ’ਚ ਰੂਪਮ ਬਰਨਾਲਾ ਨੇ ਜਿੱਤਿਆ ‘ਧੀ ਪੰਜਾਬ ਦੀ 2010 ਪੁਰਸਕਾਰ ..........ਸੱਭਿਆਚਾਰਕ ਸਮਾਗਮ / ਜਸਬੀਰ ਜੱਸੀ (ਫਰੀਦਕੋਟ)
![]() |
‘ਧੀ ਪੰਜਾਬ ਦੀ’ ਦੌਰਾਨ ਪਹਿਲਾ,ਦੂਜਾ, ਤੀਜਾ ਸਥਾਨ ਪ੍ਰਾਪਤ ਕਰਨ ਵਾਲੀਆਂ ਮੁਟਿਆਰਾਂ |
![]() |
ਲੋਕ ਗਾਇਕ ਜਤਿੰਦਰ ਗਿੱਲ ਨੂੰ ਸਨਮਾਨਿਤ ਕਰਦੇ ਹੋਏ ਬੀਬੀ ਮੁਖਤਿਆਰ ਕੌਰ, ਅਮਰਦੀਪ ਸਿੰਘ ਬਾਸੀ |
![]() |
ਵਿਚਾਰ ਪੇਸ਼ ਡਾ. ਐੱਸ ਕਰੁਣਾ ਰਾਜੂ ਡਿਪਟੀ ਕਮਿਸ਼ਨਰ, ਹਾਜ਼ਰ ਬੀਬੀ ਪਰਮਜੀਤ ਕੌਰ ਗੁਲਸ਼ਨ ਤੇ ਹੋਰ ਮਹਿਮਾਨ |
ਫ਼ਰੀਦਕੋਟ : ਨੈਸ਼ਨਲ ਯੂਥ ਵੈਲਫ਼ੇਅਰ ਕਲੱਬ ਸਬੰਧਿਤ ਯੁਵਕ ਸੇਵਾਵਾਂ ਵਿਭਾਗ ਫ਼ਰੀਦਕੋਟ ਵੱਲੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਪ੍ਰਤੀ ਚੇਤੰਨਤਾ ਪੈਦਾ ਕਰਨ ਵਾਸਤੇ ਮਾਣਮੱਤੀਆਂ ਪੰਜਾਬਣਾਂ ਦਾ ਸ਼ਾਨਮੱਤਾ ਤੇਰਵਾਂ ਸੱਭਿਆਚਾਰਕ ਪ੍ਰੋਗਰਾਮ ‘ਧੀ ਪੰਜਾਬ ਦੀ ਪੁਰਸਕਾਰ 2010’ ਕਲੱਬ ਪ੍ਰਧਾਨ ਗੁਰਚਰਨ ਸਿੰਘ ਭੰਗੜਾ ਕੋਚ ਅਤੇ ਸਕੱਤਰ ਸੁਨੀਲ ਚੰਦਿਆਣਵੀ ਦੀ ਦੇਖ-ਰੇਖ ਹੇਠ ਐੱਮ.ਜੀ.ਐੱਮ.ਸੀ.ਸੈ.ਸਕੂਲ ਫ਼ਰੀਦਕੋਟ ਵਿਖੇ ਕਰਵਾਇਆ ਗਿਆ। ਇਸ ਸੱਭਿਆਚਾਰਕ ਮੁਕਾਬਲੇ ’ਚ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੋਂ ਚੁਣੀਆਂ ਗਈਆਂ 17 ਮੁਟਿਆਰਾਂ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ’ਚ ਮੁਖ ਮਹਿਮਾਨ ਵਜੋਂ ਡਾ. ਐੱਸ. ਕਰੁਣਾ ਰਾਜੂ ਡਿਪਟੀ ਕਮਿਸ਼ਨਰ ਫ਼ਰੀਦਕੋਟ ਸ਼ਾਮਲ ਹੋਏ ਜਦੋਂ ਕਿ ਸਮਾਗਮ ਦੀ ਪ੍ਰਧਾਨਗੀ ਬੀਬੀ ਪਰਮਜੀਤ ਕੌਰ ਗੁਲਸ਼ਨ ਮੈਂਬਰ ਪਾਰਲੀਮੈਂਟ ਹਲਕਾ ਫ਼ਰੀਦਕੋਟ ਨੇ ਕੀਤੀ। ਸਮਾਗਮ ਦਾ ਉਦਘਾਟਨ ਜਗਜੀਤ ਸਿੰਘ ਚਾਹਲ ਸਹਾਇਕ ਡਾਇਰਕੈਟਰ ਯੁਵਕ ਸੇਵਾਵਾਂ ਵਿਭਾਗ ਨੇ ਕੀਤਾ। ਸਤਿਕਾਰਿਤ ਮਹਿਮਾਨਾਂ ਵਜੋਂ ਅਮਰਦੀਪ ਸਿੰਘ ਬਾਸੀ ਪ੍ਰਧਾਨ ਨਗਰ ਕੌਂਸਲ , ਬਲਜੀਤ ਸਿੰਘ ਬਰਾੜ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ, ਬੀਬੀ ਮੁਖਤਿਆਰ ਕੌਰ ਰਿਟਾਇਡ ਬੀ.ਪੀ.ਈ.ਓ ਪਹੁੰਚੇ। ਵਿਸ਼ੇਸ ਮਹਿਮਾਨਾਂ ਵਜੋਂ ਗੁਰਮੀਤ ਸਿੰਘ ਬਰਾੜ ਜੀ.ਐੱਮ ਪੰਜਾਬ ਸਟੇਟ ਕੋਆਪਰੇਟਿਵ ਵਿਕਾਸ ਬੈਂਕ ਲਿਮਟਿਡ ਚੰਡੀਗੜ, ਸੁਖਚੈਨ ਸਿੰਘ ਬਰਾੜ ਪ੍ਰਿੰ. ਮੇਜਰ ਅਜਾਇਬ ਸਿੰਘ ਸੀ.ਸੈ.ਸਕੂਲ ਜੀਵਨਵਾਲਾ, ਡਾ. ਸਤਿੰਦਰਪਾਲ ਸਿੰਘ ਚੇਅਰਮੈਨ ਸ਼ੇਖ ਫ਼ਰੀਦ ਆਈ.ਟੀ.ਆਈ, ਪੁਨੀਤ ਇੰਦਰ ਬਾਵਾ ਚੇਅਰਮੈਨ ਬਾਬਾ ਬੰਦਾ ਬਹਾਦਰ ਨਰਸਿੰਗ ਕਾਲਜ, ਡਾ.ਐੱਸ.ਐੱਸ.ਗਿੱਲ ਪ੍ਰਿੰ. ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ, ਐੱਸ.ਐੱਸ. ਬਰਾੜ ਪ੍ਰਿੰ. ਆਦੇਸ਼ ਫ਼ਾਰਮੇਸੀ ਕਾਲਜ ਬਠਿੰਡਾ, ਜਗਦੇਵ ਸਿੰਘ ਸੰਧੂ ਚੇਅਰਮੈਨ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਗੁਰੂਹਰਸਹਾਏ, ਸਵਰਨ ਸਿੰਘ ਬਰਾੜ ਸਾਬਕਾ ਸਰਪੰਚ ਸ਼ਕੂਰ, ਸ਼੍ਰੀਮਤੀ ਦਲੀਪ ਕੌਰ ਕੁਹਾਰਵਾਲਾ, ਸਖਮੰਦਰ ਸਿੰਘ ਛੂਛਕ ਸਰਪੰਚ, ਸ਼ਿਵਰਾਜ ਸਿੰਘ ਸਰਾਏਨਾਗਾ, ਰਣਜੀਤ ਸਿੰਘ ਘੁਮਾਣ ਸੁਪਰਡੈਂਟ , ਕਰਨਵੀਰ ਸਿੰਘ ਧਾਲੀਵਾਲ ਚੇਅਰਮੈਨ ਦਸਮੇਸ਼ ਮਾਡਰਨ ਸਕੂਲ ਭਾਣਾ, ਸ਼੍ਰੀਮਤੀ ਗੁਰਿੰਦਰ ਕੌਰ ਰੂਪਰਾ ਮੈਨੇਜਰ ਵਿਸ਼ਵਕਰਮਾ ਹਾਈ ਸਕੂਲ, ਗੁਰਪ੍ਰੀਤ ਸਿੰਘ ਜੋਤੀ ਇੰਸਟੈਕਟਰ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਅਤੇ ਬਰਿਜ ਮੋਹਨ ਬੇਦੀ ਮੁਖ ਅਧਿਆਪਕ ਸਰਕਾਰੀ ਹਾਈ ਸਕੂਲ ਚੱਕ ਸੈਦੋਕੇ ਪਹੁੰਚੇ।
ਪ੍ਰੋਗਰਾਮ ਦੀ ਸ਼ੁਰੂਆਤ ਦਸਮੇਸ਼ ਪਬਲਿਕ ਸਕੂਲ ਦੀ ਵਿਦਿਆਰਥਣ ਨਿਤਨਪ੍ਰੀਤ ਕੌਰ ਨੇ ਸ਼ਬਦ ‘ ਤੁਮ ਸ਼ਰਨਾਈ ਆਇਓ’ ਨਾਲ ਕੀਤੀ। ਫ਼ਿਰ ਲੋਕ ਗਾਇਕ ਜਸਵਿੰਦਰ ਸੰਧੂ, ਸੁਖਜਿੰਦਰ ਸੰਧੂ, ਅੰਤਰ ਰਾਸ਼ਟਰੀ ਭੰਗੜਾ ਕਲਾਕਾਰ ਸੁਖਵਿੰਦਰ ਸੁੱਖਾ ਅਤੇ ਪ੍ਰਸਿੱਧ ਪੰਜਾਬੀ ਲੋਕ ਗਾਇਕ ਸੁਰਜੀਤ ਗਿੱਲ ਨੇ ਸੱਭਿਆਚਾਰਕ ਗੀਤ ਪੇਸ਼ ਕਰਦਿਆਂ ਸਰੋਤਿਆਂ ਨੂੰ ਕੀਲੀ ਰੱਖਿਆ। ਇਸ ਮੌਕੇ ਬਾਬਾ ਬੰਦਾ ਬਹਾਦਰ ਨਰਸਿੰਗ ਕਾਲਜ ਫ਼ਰੀਦਕੋਟ ਵੱਲੋਂ ‘ ਖੇਡਣ ਦੇ ਦਿਨ ਚਾਰ ’ ਕੋਰੀਓਗਰਾਫ਼ੀ ਅਤੇ ਆਦੇਸ਼ ਕਾਲਜ ਆਫ਼ ਫ਼ਾਰਮੇਸੀ ਵੱਲੋਂ ਲੋਕ ਨਾਚ ਜਿੰਦੂਆ ਪੇਸ਼ ਕਰਕੇ ਸਰੋਤਿਆਂ ਨੂੰ ਝੂਮਣ ਲਾ ਦਿੱਤਾ ਗਿਆ। ਇਸ ਮੌਕੇ ਪਹਿਰਾਵਾ ਪ੍ਰਦਰਸ਼ਨੀ, ਗਿੱਧਾ, ਸੁਆਲ -ਜੁਆਬ ਅਤੇ ਨਾਚ ਰਾਊਂਡਜ਼ ਦੇ ਅਧਾਰ ਤੇ ਸੱਭਿਆਚਾਰਕ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ’ਚ ਆਦੇਸ਼ ਕਾਲਜ ਆਫ਼ ਫ਼ਾਰਮੇਸੀ ਬਠਿੰਡਾ ਦੀ ਰੂਪਮ ਨੇ ਪਹਿਲਾ, ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਦੀ ਬਰਿੰਦਰ ਕੌਰ ਨੇ ਦੂਜਾ ਅਤੇ ਗਗਨਦੀਪ ਕੌਰ ਰੰਧਾਵਾ ਬਰਨਾਲਾ ਨੇ ਤੀਜਾ ਸਥਾਨ ਹਾਸਲ ਕੀਤਾ। ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੀਆਂ ਮੁਟਿਆਰਾਂ ਨੂੰ ਕ੍ਰਮਵਾਰ ਸੋਨੇ ਦੀ ਸੱਗੀ, ਸੋਨੇ ਦੀ ਜੁਗਨੀ ਤੇ ਸੋਨੇ ਦੇ ਟਿੱਕੇ ਦੇ ਨਾਲ -ਨਾਲ ਯਾਦਗਰੀ ਚਿੰਨ•, ਪ੍ਰਮਾਣ ਪੱਤਰ, ਸੋਨੇ ਦਾ ਕੋਕਾ, ਫ਼ੁਲਕਾਰੀ ਦੇ ਕੇ ਸਨਮਾਨਿਤ ਕੀਤਾ ਗਿਆ। ਮੁਕਾਬਲੇ ਦੀ ਹਰੇਕ ਭਾਗੀਦਾਰ ਮੁਟਿਆਰ ਨੂੰ ਸੋਨੇ ਦਾ ਕੋਕਾ, ਪ੍ਰਮਾਣ ਪੱਤਰ ਅਤੇ ਯਾਦਗਰੀ ਚਿੰਨ• ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੁਕਾਬਲੇ ਦੀ ਜੱਜਮੈਂਟ ਗੁਰਚਰਨ ਸਿੰਘ ਸੰਧੂ ਜ਼ਿਲਾ ਟਰਾਂਸਪੋਰਟ ਅਫ਼ਸਰ ਫਿਰੋਜ਼ਪੁਰ, ਡਾ. ਸਰਬਜੀਤ ਕੌਰ ਸੋਹਲ ਚੰਡੀਗੜ• ਤੇ ਮੋਹਿਤ ਇੰਦਰ ਬਾਵਾ ਨੇ ਕੀਤੀ। ਸਮਾਗਮ ਦੌਰਾਨ ਲੋਕ ਗਾਇਕ ਜਤਿੰਦਰ ਗਿੱਲ ਨੇ ਆਪਣੇ ਚਰਚਿਤ ਗੀਤ ਪੇਸ਼ ਕਰਦਿਆਂ ਸਰੋਤਿਆਂ ਨੂੰ ਥਿਰਕਣ ਲਾ ਦਿੱਤਾ ਗਿਆ। ਇਸ ਮੌਕੇ ਤੇ ਗਾਇਕ ਜਤਿੰਦਰ ਗਿੱਲ ਨੂੰ ਸਵ. ਦਿਲਕਰਨ ਸਿੰਘ ਹੀਰਾ ਏਸ਼ੀਅਨ ਤੈਰਾਕ ਦੀ ਮਿੱਠੀ ਯਾਦ ’ਚ ‘ਰੂਹ-ਏ-ਪੰਜਾਬ ਐਵਾਰਡ 2010’ ਨਾਲ ਅਤੇ ਵਿਸ਼ਵ ਪੰਜਾਬਣ 2008 ਦਾ ਖਿਤਾਬ ਜਿੱਤਣ ਵਾਲੀ ਅਦਾਕਾਰਾ ਮੋਹਿਤ ਇੰਦਰ ਬਾਵਾ ਦਾ ਵਿਸ਼ੇਸ ਸਨਮਾਨ ਮਾਤਾ ਮੁਖਤਿਆਰ ਕੌਰ ਤੇ ਅਮਰਦੀਪ ਸਿੰਘ ਬਾਸੀ ਪ੍ਰਧਾਨ ਵੱਲੋਂ ਕੀਤਾ ਗਿਆ। ਜੀ ਆਇਆਂ ਨੂੰ ਕਲੱਬ ਦੇ ਮੀਤ ਪ੍ਰਧਾਨ ਜਸਵਿੰਦਰ ਸਿੰਘ ਮਿੰਟੂ ਨੇ ਆਖਿਆ। ਧੰਨਵਾਦ ਕਲੱਬ ਦੇ ਸਰਪ੍ਰਸਤ ਪ੍ਰਿੰ ਸੇਵਾ ਸਿੰਘ ਚਾਵਲਾ ਨੇ ਕੀਤਾ। ਕਲੱਬ ਪ੍ਰਧਾਨ ਗੁਰਚਰਨ ਸਿੰਘ ਨੇ ਰਿਪੋਰਟ ਪੇਸ਼ ਕੀਤੀ। ਮੰਚ ਸੰਚਾਲਨ ਦੀ ਜਿੰਮੇਵਾਰੀ ਜਸਬੀਰ ਜੱਸੀ ਤੇ ਗੁਰਮਿੰਦਰਜੀਤ ਕੌਰ ਗਿੱਲ ਨੇ ਸਾਂਝੇ ਰੂਪ ’ਚ ਨਿਭਾਈ। ਇਸ ਮੌਕੇ ਸੰਬੋਧਨ ਕਰਦਿਆਂ ਮੁਖ ਮਹਿਮਾਨ ਡਾ.ਐੱਸ.ਕਰੁਣਾ ਰਾਜੂ ਡਿਪਟੀ ਕਮਿਸ਼ਨਰ ਨੇ ਭਰੂਣ ਹੱਤਿਆ ਰੋਕਣ, ਨਸ਼ਿਆਂ ਦਾ ਤਿਆਗ ਕਰਨ, ਪਾਣੀ ਦੀ ਵਰਤੋਂ ਸੰਜਮ ਨਾਲ ਕਰਨ ਅਤੇ ਸੱਭਿਆਚਾਰਕ ਦੀ ਪ੍ਰਫ਼ੱਲਤਾ ਵਾਸਤੇ ਕੰਮ ਕਰਨ ਦੀ ਅਪੀਲ ਕੀਤੀ। ਬੀਬੀ ਪਰਮਜੀਤ ਕੌਰ ਗੁਲਸ਼ਨ ਨੇ ਕਲੱਬ ਦੇ ਇਸ ਉੱਦਮ ਦੀ ਪ੍ਰਸ਼ੰਸਾ ਕੀਤੀ ਤੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਪ੍ਰੋਗਰਾਮ ਦੀ ਸਫ਼ਲਤਾ ਅਮਨਦੀਪ ਲੱਕੀ, ਗੁਰਮੇਲ ਸਿੰਘ ਜੱਸਲ,ਗੁਰਚਰਨ ਸਿੰਘ ਗਿੱਲ, ਗੋਪਾਲ ਸਿੰਘ, ਸੁਰਜੀਤ ਗਿੱਲ, ਸੁਨੀਲ ਵਾਟਸ, ਦਰਸ਼ਨ ਲਾਲ ਚੁੱਘ, ਸਵਰਨ ਭੋਲਾ, ਪਾਲ ਸਿੰਘ ਸੰਧੂ, ਖੁਸ਼ਵਿੰਦਰ ਹੈਪੀ, ਨਾਇਬ ਸਿੰਘ, ਅਮਨਦੀਪ ਦੀਪ, ਯੋਗੇਸ਼ ਕੁਮਾਰ, ਮਾਸਟਰ ਗੁਰਮੇਲ ਸਿੰਘ, ਵਿਨੋਦ ਕੁਮਾਰ ਕਾਲਾ, ਭੁਪਿੰਦਰਪਾਲ ਸਿੰਘ, ਲਛਮਣ ਭਾਣਾ-ਅਮਰਜੀਤ ਸੇਖੋਂ, ਨਰੇਸ਼ ਕੁਮਾਰ, ਹਰਜੀਤ ਸਿੰਘ ਤੇ ਮੋਹਣੀ ਨੇ ਅਹਿਮ ਭੂਮਿਕਾ ਅਦਾ ਕੀਤੀ।
****
24ਵੀਆਂ ਸਿੱਖ ਖੇਡਾਂ ਦਾ ਵੱਜਿਆ ਸ਼ੁਰੂਆਤੀ ਬਿਗਲ..........ਸਿੱਖ ਖੇਡਾਂ / ਮਿੰਟੂ ਬਰਾੜ
![](https://blogger.googleusercontent.com/img/b/R29vZ2xl/AVvXsEi9FpB8ZmRNrzyzcIZUH5tzilhueXWdUnURRCAZSzcQkK06IZvElwrZz04JZ0h5zHyK8BQadCIMe8OU1nJElvJTPxx1Flh_103QIO9qDEQPEA6YNz122NfVkYn3dTWpoDnU1pNbCfoyTxo/s200/logo_AustSikhGames.jpg)
ਐਡੀਲੇਡ : ਪਿਛਲੇ 24 ਵਰ੍ਹਿਆਂ ਤੋਂ ਦੁਨੀਆਂ ਭਰ ਵਿੱਚ ਆਪਣੀ ਕਾਮਯਾਬੀ ਦਾ ਡੰਕਾ ਵਜਾਉਣ ਵਾਲੀਆਂ "ਆਸਟ੍ਰੇਲੀਅਨ ਸਿੱਖ ਗੇਮਜ਼" ਜੋ ਕਿ ਇਸ ਬਾਰ ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਵਿੱਚ ਹੋ ਰਹੀਆਂ ਹਨ, ਨੂੰ ਕਰਵਾਉਣ ਦੀ ਰਸਮੀ ਸ਼ੁਰੂਆਤ ਦਾ ਬਿਗਲ ਵੱਜ ਚੁੱਕਿਆ ਹੈ। ਇਸ ਬਾਰ ਇਹਨਾਂ ਖੇਡਾਂ ਦੀ ਮੇਜ਼ਬਾਨੀ ਸਾਊਥ ਆਸਟ੍ਰੇਲੀਆ ਦਾ ਸਿੱਖ ਭਾਈਚਾਰਾ ਉੱਘੇ ਸਮਾਜ ਸੇਵੀ ਮਹਾਂਬੀਰ ਸਿੰਘ ਗਰੇਵਾਲ ਦੀ ਅਗਵਾਈ ਹੇਠ ਕਰ ਰਿਹਾ ਹੈ। ਸਿੱਖ ਭਾਈਚਾਰੇ ਦੇ ਨਾਲ ਨਾਲ ਹੋਰ ਵੀ ਇੰਡੀਅਨ ਕਮਿਊਨਿਟੀਆਂ ਦੇ ਲੋਕ ਇਹਨਾਂ ਸਿੱਖ ਖੇਡਾਂ ਨੂੰ ਕਾਮਯਾਬ ਕਰਨ ਲਈ ਤਹਿ ਦਿਲੋਂ ਮਦਦ ਕਰ ਰਹੇ ਹਨ। ਪਿਛਲੇ ਦਿਨੀਂ ਦਿਵਾਲੀ ਦੇ ਮੌਕੇ ਤੇ ਇਹਨਾਂ ਖੇਡਾਂ ਲਈ ਫ਼ੰਡ ਇਕੱਠਾ ਕਰਨ ਲਈ ਇਕ ਡਿਨਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਇਹਨਾਂ ਖੇਡਾਂ ਦੀ ਵੈੱਬ ਸਾਈਟ www.australiansikhgames.com ਵੀ ਰੀਲੀਜ ਕੀਤੀ ਗਈ ਤਾਂ ਜੋ ਦੂਰੋਂ ਨੇੜੇ ਬੈਠੇ ਇੱਛੁਕ ਲੋਕ ਖੇਡਾਂ ਬਾਰੇ ਜਾਣਕਾਰੀ ਅਤੇ ਆਪਣੀ ਸ਼ਮੂਲੀਅਤ ਦਰਜ ਕਰ ਸਕਣ। ਇਸ ਮੌਕੇ ਤੇ ਇੰਡੀਅਨ ਐਸੋਸੀਏਸ਼ਨ ਦੇ ਪ੍ਰਧਾਨ ਰਿ. ਜਰਨਲ ਵਿਕਰਮ ਮਦਾਨ ਨੇ ਸਾਰੇ ਹਿੰਦੁਸਤਾਨੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਵਿਕਾਰੀ ਸਿੱਖ ਖੇਡਾਂ ਨੂੰ ਕਾਮਯਾਬ ਕਰਨ ਲਈ ਵੱਧ ਚੜ੍ਹ ਕੇ ਹਿੱਸਾ ਪਾਉਣ।ਇਸ ਡਿਨਰ ਵਿੱਚ ਹਾਜ਼ਰ ਹੋਣ ਵਾਲੀਆਂ ਵਿੱਚ ਸ. ਭੁਪਿੰਦਰ ਸਿੰਘ ਤੱਖੜ, ਸ. ਚਮਕੌਰ ਸਿੰਘ, ਸ. ਬਿੱਕਰ ਸਿੰਘ, ਸ. ਏ.ਪੀ. ਸਿੰਘ, ਸ. ਮੋਹਨ ਸਿੰਘ ਨਾਗਰਾ (ਪੰਜਾਬ ਲਾਇਨ) ਸੋਰਵ ਅਗਰਵਾਲ (ਗਾਂਧੀ ਰੇਸਤਰਾਂ), ਮੁਨੀਸ਼ ਭੱਲਾ, ਸੁਖਦੀਪ ਸਿੰਘ, ਸੁਮਿਤ ਟੰਡਨ, ਗਿਆਨੀ ਪੁਸ਼ਪਿੰਦਰ ਸਿੰਘ, ਮਾਨਵ ਬਰਾੜ ਅਤੇ ਪ੍ਰਵੀਨ ਕੁਮਾਰ ਆਦਿ ਹਾਜਰ ਸਨ। ਇਸ ਮੌਕੇ ਤੇ ਇਕ ਰੰਗਾ-ਰੰਗ ਪ੍ਰੋਗਰਾਮ ਜਿਸ ਵਿੱਚ ਬਾਲਾ ਕਲਾਵਾ ਤੋਂ ਆਈਆਂ ਦੋ ਆਸਟ੍ਰੇਲੀਅਨ ਮੁਟਿਆਰਾਂ ਨੇ ਹਿੰਦੁਸਤਾਨੀ ਨਾਚ ਨਚ ਕੇ ਸਾਰੀਆਂ ਨੂੰ ਹੈਰਾਨ ਕਰ ਦਿਤਾ। ਇਸ ਸਾਰੇ ਪ੍ਰੋਗਰਾਮ ਦਾ ਮੰਚ ਸੰਚਾਲਨ ਹੈਰੀ ਸਿੰਘ ਅਤੇ ਸਮੀਤਾ ਬਾਹੀ ਨੇ ਬੜੇ ਬਖ਼ੂਬੀ ਢੰਗ ਨਾਲ ਕੀਤਾ।
****
ਸਾਊਥ ਆਸਟ੍ਰੇਲੀਆ ਵਿੱਚ ਪੰਜਾਬੀਆਂ ਵੱਲੋਂ ਪਹਿਲਾ ਖ਼ੂਨ ਦਾਨ ਕੈਂਪ .......... ਖੂਨਦਾਨ ਕੈਂਪ / ਮਿੰਟੂ ਬਰਾੜ
ਐਡੀਲੇਡ (ਮਿੰਟੂ ਬਰਾੜ):ਅਜ ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਵਿਖੇ ਸਿੱਖ ਫੈਡਰੇਸ਼ਨ ਆਫ਼ ਆਸਟ੍ਰੇਲੀਆ, ਸਿੰਘ ਸਭਾ ਮੈਲਬਾਰਨ ਅਤੇ ਬ੍ਰਿਸਬੇਨ ਸਿੱਖ ਕਮਿਊਨਿਟੀ ਇਨ 2009 ਦੇ ਇਕ ਸਾਂਝੇ ਉੱਦਮ ਸਦਕਾ ਖ਼ੂਨ ਦਾਨ ਕੈਂਪ ਦਾ ਆਯੋਜਨ ਬੜੀ ਸਫ਼ਲਤਾ ਪੂਰਵਕ ਕੀਤਾ ਗਿਆ। ਆਸਟ੍ਰੇਲੀਆ ਰੈੱਡ ਕ੍ਰਾਸ ਬਲੱਡ ਸਰਵਿਸ ਦੇ ਸਹਿਯੋਗ ਨਾਲ ਆਯੋਜਿਤ ਇਸ ਕੈਂਪ ਚ ਇਥੋਂ ਦੇ ਨੌਜਵਾਨਾਂ ਨੇ ਬਹੁਤ ਵੱਧ ਚੜ੍ਹ ਕੇ ਹਿੱਸਾ ਪਾਇਆ। ਜਿਸ ਦਾ ਪਤਾ ਇਸ ਗਲ ਤੋਂ ਲਗਦਾ ਹੈ ਕਿ ਕਈ ਨੌਜਵਾਨਾਂ ਨੂੰ ਬਿਨਾਂ ਖ਼ੂਨ ਦਾਨ ਕੀਤੇ ਨਿਰਾਸ਼ ਵਾਪਿਸ ਜਾਣਾ ਪਿਆ ਕਿਉਂਕਿ ਰੈੱਡ ਕ੍ਰਾਸ ਵਾਲੀਆਂ ਨੇ ਸਿਰਫ਼ 40 ਯੂਨਿਟ ਲੈਣ ਦਾ ਇੰਤਜ਼ਾਮ ਕੀਤਾ ਹੋਇਆ ਸੀ। ਇਸ ਮੌਕੇ ਤੇ ਆਯੋਜਕਾਂ ਵਿੱਚੋਂ ਰੁਪਿੰਦਰ ਸਿੰਘ ਨਾਲ ਗਲ ਕਰਨ ਤੇ ਉਹਨਾਂ ਦੱਸਿਆ ਕਿ ਭਾਵੇਂ ਆਸਟ੍ਰੇਲੀਆ ਦੇ ਹੋਰ ਰਾਜਾਂ ਵਿੱਚ ਇਹੋ ਜਿਹੀ ਖ਼ੂਨ ਦਾਨ ਕੈਂਪ ਪਹਿਲਾਂ ਵੀ ਲਗਦੇ ਰਹਿੰਦੇ ਹਨ ਪਰ ਸਾਊਥ ਆਸਟ੍ਰੇਲੀਆ ਚ ਇਹ ਪਹਿਲੀ ਵਾਰ ਕੋਸ਼ਸ਼ ਕੀਤੀ ਗਈ ਸੀ ਜਿਸ ਨੂੰ ਉਮੀਦ ਤੋਂ ਵੱਧ ਹੁੰਗਾਰਾ ਮਿਲਿਆ ਹੈ। ਉਹਨਾਂ ਦੱਸਿਆ ਕਿ ਇਹ ਖ਼ੂਨ ਦਾਨ ਕੈਂਪ ਲੜੀਵਾਰ ਸਾਰੇ ਆਸਟ੍ਰੇਲੀਆ ਚ ਲਾਏ ਜਾਣਗੇ ਜਿਸ ਤਹਿਤ ਇਕ ਕੈਂਪ ਸਿਡਨੀ ਅਤੇ 28 ਨਵੰਬਰ ਨੂੰ ਮੈਲਬਾਰਨ ਵਿੱਚ ਲਾਇਆ ਜਾਵੇਗਾ। ਇਸ ਮੌਕੇ ਤੇ ਰੈੱਡ ਕ੍ਰਾਸ ਦੇ ਬੁਲਾਰੇ ਮੈਕਸ ਜੇਮਸ ਨਾਲ ਗਲ ਕਰਨ ਤੇ ਉਹਨਾਂ ਦੱਸਿਆ ਕਿ ਇਹੋ ਜਿਹੇ ਆਯੋਜਨਾਂ ਨਾਲ ਇਕ ਦੂਜੀ ਕਮਿਊਨਿਟੀ ਨੂੰ ਨੇੜੇ ਜਾਨਣ ਦਾ ਮੌਕਾ ਮਿਲਦਾ ਹੈ।
ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਕਲੋਨ ਜਰਮਨੀ ਦੀਆਂ ਸਿੱਖ ਸੰਗਤਾਂ ਨੂੰ ਪ੍ਰਬੰਧਕ ਕਮੇਟੀ ਨੇ ਬੰਦੀਛੋੜ ਦਿਵਸ ਤੇ ਦਿਤਾ ਖਾਸ ਤੋਹਫਾ.......... ਮਨਮੋਹਣ ਸਿੰਘ ਜਰਮਨੀ
ਜਰਮਨ : ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਕਲੋਨ ਜਰਮਨੀ ਵਿਖੇ ਐਤਵਾਰ 7 ਨਵੰਬਰ ਨੂੰ ਪ੍ਰਬੰਧਕ ਕਮੇਟੀ ਅਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਦੀਵਾਲੀ ਅਤੇ ਬੰਦੀਛੋੜ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ । ਇਸ ਮੌਕੇ ਭਾਈ ਨਰਿੰਜਨ ਸਿੰਘ ਅਤੇ ਭਾਈ ਫੁੱਮਣ ਸਿੰਘ ਨੇ ਗੁਰਬਾਣੀ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਦੀਵਾਲੀ ਮੌਕੇ ਸਿੱਖ ਕੌਮ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬਾਰੇ ਵਿਚਾਰ ਵਿਸਥਾਰ ਨਾਲ ਸੰਗਤਾਂ ਨਾਲ ਸਾਂਝੇ ਕੀਤੇ। ਇਸ ਮੌਕੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਕਲੋਨ ਜਰਮਨੀ ਦੇ ਪ੍ਰਧਾਨ ਭਾਈ ਰੁੱਲਦਾ ਸਿੰਘ ਗਿਲਜੀਆਂ ਨੇ ਸਿੱਖ ਜਗਤ ਨੂੰ ਦੀਵਾਲੀ ਅਤੇ ਬੰਦੀਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਇਸ ਦਿਨ ਨੂੰ ਇਤਿਹਾਸਕ ਯਾਦ ਬਣਾਉਂਦਿਆਂ ਕਿਹਾ ਕਿ ਸਾਡਾ ਫਰਜ ਬਣਦਾ ਹੈ ਕਿ ਅਸੀਂ ਆਪਣੇ ਗੁਰਦੁਆਰਾ ਸਾਹਿਬ ਵਿਚ ਹੁੰਦੇ ਝਗੜੇ ਅਤੇ ਤਨਾਅ ਨੂੰ ਖਤਮ ਕਰੀਏ ਤਾਂ ਹੀ ਦੂਸਰਿਆਂ ਨੂੰ ਸੇਧ ਦੇ ਸਕਦੇ ਹਾਂ । ਇਸ ਲਈ ਅਸੀਂ ਆਪਣੇ ਪ੍ਰਬੰਧ ਹੇਠ ਚਲਦੀ ਕਮੇਟੀ ਤੋਂ ਸੁਰੂਆਤ ਲਈ ਪਹਿਲ ਕਦਮੀ ਸੂਰੂ ਕਰਨ ਜਾ ਰਹੇ ਹਾਂ ਅਤੇ ਸੰਗਤਾਂ ਨੂੰ ਇਸ ਖੁਸੀ ਦੇ ਮੌਕੇ ਤੇ ਬੇਨਤੀ ਕਰਦੇ ਹਾਂ ਕਿ ਜਿਵੇਂ ਪਿਛਲੇ ਸਮੇਂ ਵਿਚ ਗੁਰਦੁਆਰਾ ਸਾਹਿਬ ਦੇ ਕੁੱਝ ਮੈਂਬਰਾਂ ਅਤੇ ਪ੍ਰਬੰਧਕ ਕਮੇਟੀ ਦੇ ਗਿੱਲੇ ਸਿਕਵੇ ਖਤਮ ਕਰਵਾ ਕੇ ਇਕ ਪਲੇਟਫਾਰਮ ਤੇ ਇਕੱਠੇ ਕਰਨ ਦਾ ਐਲਾਨ ਕੀਤਾ ਸੀ । ਉਸ ਵਕਤ ਸਾਰੀਆਂ ਸਿੱਖ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਦੀ ਕਮੇਟੀ ਵਲੋਂ ਬੇਨਤੀ ਕੀਤੀ ਸੀ ਕਿ ਗੁਰਦੁਆਰਾ ਸਾਹਿਬ ਦੇ ਮਂੈਬਰ ਬਣੋ। ਉਸ ਸਮੇਂ ਸਾਰਿਆਂ ਨੇ ਮੈਂਬਰ ਬਣਕੇ ਪ੍ਰਬੰਧਕ ਕਮੇਟੀ ਦਾ ਸਾਥ ਦਿਤਾ ਸੀ, ਇਸ ਲਈ ਪ੍ਰਬੰਧਕ ਕਮੇਟੀ ਸਾਰੀ ਸੰਗਤ ਦਾ ਧੰਨਵਾਦ ਕਰਦੀ ਹੈ। ਇਸ ਸਮੇਂ ਹੋਈ ਮੈਂਬਰਸਿਪ ਤੋਂ ਬਾਦ ਸੰਵਿਧਾਨ ਵਿਚ ਕੁੱਝ ਸੋਧਾਂ ਕਰਕੇ ਫੈਸਲੇ ਕੀਤੇ ਸੀ ਪਰ ਇੰਨਾਂ ਫੈਸਲਿਆਂ ਨੂੰ ਲੈ ਕੇ ਸੰਗਤਾਂ ਵਿਚੋ ਕੁਝ ਮੈਂਬਰ ਨਰਾਜ ਚਲਦੇ ਆ ਰਹੇ ਸਨ। ਜਿਸ ਕਰਕੇ ਸੰਗਤਾਂ ਵਿਚ ਬੇਚੈਨੀ ਅਤੇ ਉਦਾਸੀ ਨਜਰ ਆ ਰਹੀ ਸੀ। ਇਸ ਮੁੱਦੇ ਨੂੰ ਲੈਕੇ ਗੁਰਦੁਆਰਾ ਸਾਹਿਬ ਦੇ ਕਾਰਜਾਂ ਵਿਚ ਬਹੁਤ ਹੀ ਢਿਲਮੱਠ ਚਲ ਰਹੀ ਸੀ। ਇਸ ਨੂੰ ਦੇਖਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪ੍ਰਧਾਨ ਭਾਈ ਰੁਲਦਾ ਸਿੰਘ ਨੇ ਫੈਸਲਾ ਕੀਤਾ ਕਿ ਮਿਤੀ 7 ਨਵੰਬਰ 2010 ਤੋਂ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਕਲੋਨ ਦੀ ਸਾਰੀ ਸਿੱਖ ਸੰਗਤ ਵਿਚ ਜਿੰਨੇ ਵੀ ਵਾਦ ਵਿਵਾਦ ਵਾਲੇ ਮੁੱਦੇ ਸਨ ਨੂੰ ਖਤਮ ਕੀਤਾ ਜਾਂਦਾ ਹੈ ਅਤੇ ਸੰਗਤਾਂ ਸਰਬਸਮਤੀ ਨਾਲ ਗੁਰਦੁਆਰਾ ਸਾਹਿਬ ਜੀ ਦੀ ਚੜਦੀ ਕਲਾ ਲਈ ਫੈਸਲੇ ਕਰੇਗੀ। ਪ੍ਰਧਾਨ ਭਾਈ ਰੁਲਦਾ ਸਿੰਘ ਨੇ ਸਾਰੀਆਂ ਸੰਗਤਾਂ ਬੰਦੀਛੋੜ ਦਿਵਸ ਮੌਕੇ ਵਧਾਈਆਂ ਦਿਤੀਆਂ। ਇਸ ਵਕਤ ਸੰਗਤਾਂ ਨੇ ਜੈਕਾਰਿਆਂ ਦੀ ਗੁੰਜ ਵਿਚ ਸਵਾਗਤ ਕੀਤਾ। ਇਸ ਮੌਕੇ ਭਾਈ ਰੁੱਲਦਾ ਸਿੰਘ ਗਿਲਜੀਆਂ ਨੇ ਸੰਗਤਾਂ ਨੂੰ ਦਸਿਆ ਕੇ ਅਸੀਂ ਸਾਰੀ ਸਾਧ ਸੰਗਤ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰ ਇਕਮੁੱਠ ਹੋਕੇ ਗੁਰਦੁਆਰਾ ਸਾਹਿਬ ਜੀ ਅਤੇ ਸਿੱਖੀ ਦੀ ਚੜਦੀ ਕਲਾ ਲਈ ਸੇਵਾ ਕਰਾਂਗੇ। ਇਸ ਮੌਕੇ ਪ੍ਰਧਾਨ ਸ: ਰੁੱਲਦਾ ਸਿੰਘ ਗਿਲਜੀਆਂ, ਸ: ਅਮਰਜੀਤ ਸਿੰਘ ਪੇਲੀਆ, ਸ:ਲਖਵਿੰਦਰ ਸਿੰਘ ਲੱਖੀ, ਸ:ਇੰਦਰਜੀਤ ਸਿੰਘ; ਸ:ਗੁਲਬਦਨ ਸਿੰਘ ਸੰਨੀ, ਸ: ਸੁੱਚਾ ਸਿੰਘ ਗਾੜਾ, ਭਾਈ ਫੁੱਮਣ ਸਿੰਘ ਨੇ ਸੰਬੋਧਨ ਕਰਦਿਆਂ ਪ੍ਰਬੰਧਕ ਕਮੇਟੀ ਦੇ ਕੀਤੇ ਫੈਸਲਿਆਂ ਦਾ ਸਵਾਗਤ ਕੀਤਾ ਅਤੇ ਵਧਾਈਆਂ ਦਿਤੀਆਂ । ਇਸ ਖੁਸੀ ਦੇ ਮੌਕੇ ਤੇ ਕੀਤੇ ਗਏ ਫੈਸਲਿਆਂ ਲਈ ਸਾਰੀ ਸਾਧ ਸੰਗਤ ਅਤੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਕਲੋਨ ਦੀ ਪ੍ਰਬੰਧਕ ਕਮੇਟੀ ਵਧਾਈ ਦੀ ਪਾਤਰ ਹੈ ਜਿੰਨਾਂ ਨੇ ਅਜ ਇਕ ਨਵਾਂ ਇਤਿਹਾਸ ਰਚਕੇ ਦੁਨੀਆਂ ਭਰ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਇਕ ਨਵੀਂ ਸੇਧ ਦੇਣ ਦੀ ਕੋਸ਼ਿਸ਼ ਕੀਤੀ ਹੈ । ਯਾਦ ਰਹੇ ਕਿ ਇਸ ਹੋਈ ਏਕਤਾ ਲਈ ਪ੍ਰਬੰਧਕ ਕਮੇਟੀ ਅਤੇ ਸਿੱਖ ਸੰਗਤਾਂ ਨੂੰ ਇਕਮੁੱਠ ਕਰਨ ਵਿਚ ਜਿਸ ਤਰੀਕੇ ਨਾਲ ਸ:ਲਖਵਿੰਦਰ ਸਿੰਘ ਲੱਖੀ ਨੇ ਯਤਨ ਕੀਤੇ ਹਨ ਉਹ ਬਹੁਤ ਹੀ ਸਲਾਘਾਯੋਗ ਹਨ। ਸੁਰੂ ਤੋਂ ਹੀ ਸ:ਲਖਵਿੰਦਰ ਸਿੰਘ ਲੱਖੀ ਨੇ ਗੁਰੂ ਜੀ ਦੀ ਹਜੂਰੀ ਵਿਚ ਇਹ ਪ੍ਰਣ ਕੀਤਾ ਸੀ ਕਿ ਜਿੰਨਾਂ ਚਿਰ ਤਕ ਸਾਰੀ ਸਿੱਖ ਸੰਗਤ ਅਤੇ ਪ੍ਰਬੰਧਕ ਕਮੇਟੀ ਦੀ ਇਕ ਸੋਚ ਨਹੀ ਹੁੰਦੀ ਉਦੋਂ ਤਕ ਯਤਨ ਜਾਰੀ ਰਹਿਣਗੇ। ਇਸ ਹੋਈ ਏਕਤਾ ਪਿਛੇ ਜਿਥੇ ਸ: ਲਖੀ ਦਾ ਸਹਿਯੋਗ ਹੈ ਉਥੇ ਬਾਕੀ ਦੇ ਮੈਂਬਰਾਂ ਨੇ ਵੀ ਬਹੁਤ ਕੋਸ਼ਿਸ਼ਾਂ ਕੀਤੀਆਂ ਜਿਸ ਸਦਕਾ ਅਜ ਇਸ ਖੁਸੀ ਨੂੰ ਦੇਖਣ ਦਾ ਸੁਭਾਗਾ ਸਮਾਂ ਆਇਆ ਹੈ।
****
ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਬਲਵੀਰ ਗੋਰਾ ‘ਰਕਬੇ ਵਾਲੇ’ਦੀ ਸੀ.ਡੀ. ‘ਖਰੀਆਂ-ਖਰੀਆਂ’ ਰੀਲੀਜ.......... ਸੀ.ਡੀ. ਰਿਲੀਜ਼ / ਤਰਲੋਚਨ ਸੈਂਬੀ
![](https://blogger.googleusercontent.com/img/b/R29vZ2xl/AVvXsEj7oKbxAoSnpxV3rQGE4LYCzpgi0wN-kK1fqIVWE_41PjeW2xQ2KTCMTT3N_4XATgYN9w6uwoIE2-GBQMtfMjK0IvR98OainTZFCKQj4uN1HwiANpfMmJ5t_N8QFnSwHoJfQZO86foNRPQ/s320/c1.jpg)
![](https://blogger.googleusercontent.com/img/b/R29vZ2xl/AVvXsEg5g6p_htOpfXUqKWS-X-cNx8G4ztD3-M1sNE640yAmkn5_v8xLh5B_VR5APsWnfyDyYDNHnv2QzBSNcEWWFxbkPw4awmk1OuY8VxxisQkEsS6GdTknOmTz7_ZtwqNURnfycjssjjV7FMM/s200/c4.jpg)
![](https://blogger.googleusercontent.com/img/b/R29vZ2xl/AVvXsEhvXWcXZtNZboEREovBvZ7z8p-V_2tdVxmnJ8d5anXcePs9_E7p5W7C82HYlk84V_LAt-otO5PVzZF0dnz4KGEEgOnxpIBiJgeVLM3GRPozEWQ4TG5IVK6TGTppBK3tQAl_3D5BfETb5rY/s320/c3.jpg)
ਕੈਲਗਰੀ : ਪੰਜਾਬੀ ਲਿਖਾਰੀ ਸਭਾ ਕੈਲਗਰੀ ਦੇ ਮੋਕਲ਼ੇ ਵਿਹੜੇ ਵਿੱਚ ਹੈਰਾਨੀਜਨਕ ਹਾਜਰੀ ਨਾਲ ਹਾਲ ਖਚਾਖਚ ਭਰਿਆ ਹੋਇਆ ਸੀ , ਜਿਸ ਵਿੱਚ ਨੌਜਵਾਨਾਂ ਦੀ ਗਿਣਤੀ ਖਾਸ ਤੌਰ ਤੇ ਸਲਾਹੁਣਯੋਗ ਸੀ । ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਅਕਤੂਬਰ ਮਹੀਨੇ ਦੀ ਮਿਲਣੀ ਮਿਤੀ 17 ਅਕਤੂਬਰ ਦਿਨ ਐਤਵਾਰ ਨੂੰ ਕੋਸੋ ਦੇ ਹਾਲ ਵਿੱਚ ਬਾਅਦ ਦੁਪਿਹਰ ਦੋ ਵਜੇ ਸ਼ੁਰੂ ਹੋਈ । ਮੀਟਿੰਗ ਦਾ ਸੰਚਾਲਨ ਜਨਰਲ ਸਕੱਤਰ ਤਰਲੋਚਨ ਸੈਂਬੀ ਨੇ ਬੜੇ ਸੁਚੱਜੇ ਢੰਗ ਨਾਲ ਕੀਤਾ । ਪ੍ਰਧਾਨਗੀ ਮੰਡਲ ਵਿੱਚ ਪ੍ਰਧਾਨ ਗੁਰਬਚਨ ਬਰਾੜ, ਮੀਤ ਪ੍ਰਧਾਨ ਮਹਿੰਦਰ ਪਾਲ ਸਿੰਘ ‘ਪਾਲ’, ਅਤੇ ਬਲਵੀਰ ਗੋਰਾ ਸ਼ੁਸ਼ੋਭਿਤ ਸਨ। ਮੀਟਿੰਗ ਦਾ ਆਗਾਜ਼ ਭੋਲਾ ਸਿੰਘ ‘ਚੌਹਾਨ’ ਨੇ ਗੋਰੇ ਰਕਬੇ ਵਾਲੇ ਦੇ ਗੀਤ ‘ਅੱਜ ਫੇਰ ਦੋਸਤੋ ਪੰਜਾਬ ਮੇਰਾ ਬੰਦ ਏ’ ਨਾਲ ਕੀਤਾ । ਜੋਗਿੰਦਰ ਸੰਘਾ ਨੇ ਆਪਣੀ ਲਿਖੀ ਰਚਨਾਂ ‘ਦਿਲ ਪਿਆਰ ਤੋਂ ਸੱਖਣਾ ਜੀਵਨ ਵੀਰਾਨ ਹੈ’ ਪੇਸ਼ ਕੀਤੀ ਅਤੇ ਜੋ ਅੱਜ ਕੱਲ੍ਹ ਵਾਈਵਰੇਸ਼ਨ ਮਸ਼ੀਨਾਂ ਜਿਹੜੀਆਂ ਭਾਰ ਘਟਾਉਣ ਵਿੱਚ ਸਹਾਈ ਹੁੰਦੀਆਂ ਹਨ ਦੇ ਨਫੇ ਅਤੇ ਨੁਕਸਾਨ ਵਾਰੇ ਸਰੋਤਿਆਂ ਨੂੰ ਸੁਚੇਤ ਕੀਤਾ । ਪਰਦੀਪ ਸਿੰਘ ‘ਕੰਗ’ ਨੇ ਆਪਣਾ ਇੱਕ ਗੀਤ ਪੇਸ਼ ਕੀਤਾ । ਇਸ ਤੋਂ ਬਾਅਦ ਸਭਾ ਦੇ ਮੀਤ ਪ੍ਰਧਾਨ ਮਹਿੰਦਰ ਪਾਲ ਸਿੰਘ ‘ਪਾਲ’ ਨੇ ਆਪਣੀ ਗ਼ਜ਼ਲ ‘ਦੋਸਤਾਂ ਦਿੱਤੇ ਜਖ਼ਮ ਮੈਂ ਸਹਿ ਗਿਆ,ਦਾਗ ਪਰ ਦਿਲ ਦੇ ਉੱਤੇ ਪੈ ਗਿਆ’ਕਹਿ ਕੇ ਦਾਦ ਹਾਸਲ ਕੀਤੀ । ਪਹਿਲੀ ਵਾਰ ਮੀਟਿੰਗ ਤੇ ਪਹੁੰਚਣ ਵਾਲੀ ਸ਼੍ਰੀ ਮਤੀ ਸੁੱਖ ਖੋਖਰ ਜੋ ਕਿ ਲਿਖਾਰੀ, ਪੱਤਰਕਾਰ ਅਤੇ ਮੁਸੱਬਰ ਹਨ ਨੇ ਆਪਣੇ ਵਾਰੇ ਹਾਜਰੀਨ ਨਾਲ ਜਾਣਕਾਰੀ ਸਾਂਝੀ ਕੀਤੀ ।ਜਲੰਧਰ ਦੂਰਦਰਸਨ ਦੇ ਪ੍ਰੋਗ੍ਰਾਮ ਸੰਚਾਲਕ ਡਾਕਟਰ ਸੰਪੂਰਨ ਸਿੰਘ ਚਾਨੀਆਂ ਨੇ ਆਪਣੇ ਭਾਰਤ ਤੋਂ ਕੈਨੇਡਾ ਤੱਕ ਦੇ ਸਫਰ ਉੱਤੇ ਆਪਣੀ ਕਵਿਤਾ ਸੁਣਾਈ ਅਤੇ ਸ਼ਾਹਿਦ ਦੇ ਗੁਣਾਂ ਵਾਰੇ ਸਰੋਤਿਆਂ ਨੂੰ ਦੱਸਿਆ । ਉਪਰੰਤ ਬਲਵੀਰ ਗੋਰਾ ‘ਰਕਬੇ ਵਾਲੇ’ ਦੀ ਸੀ ਡੀ ‘ਖਰੀਆਂ-ਖਰੀਆਂ’ ਤਾੜੀਆਂ ਦੀ ਗੜਗੜਾਹਟ ਵਿੱਚ ਰੀਲੀਜ਼ ਕੀਤੀ ਗਈ । ਇਸ ਐਲਬਮ ਨੂੰ ਕੇ ਐਂਡ ਕੇ ਕੰਪਨੀ ਦੇ ਬੈਨਰ ਥੱਲੇ, ਰਮੇਸ਼ ‘ਦੁੱਗਲ’ ਦੇ ਸੰਗੀਤ ਨਿਰਦੇਸ਼ਨ ਨਾਲ ਸਿੰਗਾਰਿਆ ਹੈ । ਗੋਰੇ ਨੇ ਆਪਣੀ ਇਸ ਐਲਬਮ ਵਿੱਚੋਂ ‘ਗਾਇਕ ਨੀਂ ਲੱਭਣਾ ਸੱਚ ਗਾਉਣ ਲਈ, ਨਾ ਲਿਖ ਗੱਲਾ ਖਰੀਆਂ-ਖਰੀਆਾਂ’ ਟਾਈਟਲ ਗੀਤ ਤੋਂ ਇਲਾਵਾ ‘ਜਾਣਾ ਪ੍ਰਦੇਸੋਂ ਜਦੋਂ ਹੋਵੇ ਪਿੰਡ ਆਪਣੇ ਨੂੰ,ਬੰਦੇ ਨੂੰ ਵਿਆਹ ਜਿੰਨਾਂ ਚਾਅ ਹੁੰਦਾ ਏ’ ਗੀਤ ਸੁਣਾਏ ਸਰੋਤਿਆਂ ਤੋਂ ਵਾਹ-ਵਾਹ ਖੱਟੀ । ਹਰਮਿੰਦਰ ਕੌਰ ‘ਢਿੱਲੋਂ’ ਨੇ ਆਪਣਾ ਗੀਤ ‘ਦੇਸ਼ ਦੇ ਪਹਿਰੇਦਾਰੋ ਸੰਭਾਲੋ ਜਿੰਮੇਦਾਰੀ ਨੂੰ , ਦੁਨੀਆਂ ਮਰਦੀ ਜਾਂਦੀ ਪੀ ਕੇ ਗੰਧਲੇ ਪਾਣੀ ਨੂੰ’ ਬਹੁਤ ਹੀ ਸੁਰੀਲੀ ਅਵਾਜ ਵਿੱਚ ਗਇਆ । ਮੈਡੀਸਨ ਹੈਟ ਵਾਲੇ ਜੋ਼ਰਾਵਰ ਸਿੰਘ ‘ਬਾਂਸਲ’ ਨੇ ਆਪਣੀ ਕਵਿਤਾ ‘ਤੁਰਦੇ ਤੁਰਦੇ ਮੈਂ ਕਿੱਥੇ ਆ ਗਿਆ ਹਾਂ, ਜਦੋਂ ਤੱਕਦਾ ਹਾ ਕਿ ਪਿੱਛੇ ਕੋਈ ਨਹੀ ਰਹਿ ਗਿਆ ਹੈ’ ਬੜੇ ਹੀ ਭਾਵਪੂਰਤ ਤਰੀਕੇ ਨਾਲ ਪੇਸ਼ ਕੀਤੀ । ਸਾਬਕਾ ਸਕੱਤਰ ਅਤੇ ਰੇਡੀਓ ਵਿਰਸਾ ਪੰਜਾਬ ਦੇ ਹੋਸਟ ਹਰਬੰਸ ਬੁੱਟਰ ਦੋ ਕਵਿਤਾਵਾਂ ‘ਜਿਉਂਦਿਆਂ ਦੀ ਨਾ ਜਿੰਨ੍ਹਾਂ ਪੁੱਛੀ ਬਾਤ ਕਦੇ ਉਹਨਾਂ, ਪਰ ਜੱਗੋਂ ਤੁਰ ਗਿਆਂ ਦਾ ਹਿਰਵਾ ਜਿਆਦਾ ਕਰਦੇ ਨੇ, ਅੱਜ ਕੱਲ੍ਹ ਨਕਲੀ ਅਸਲੀ ਹੋਣ ਦਾ ਦਾਅਵਾ ਕਰਦੇ ਨੇ’ ਅਤੇ ‘ਪੁਰਖਿਆਂ ਦੇ ਹੱਡ ਕੁਝ ਸੱਜਣਾ ਨੇ ਸਸਤੇ ਵਿਕਣੇ ਲਾਏ,ਲਾਲਚ ਵੱਸ ਤਮਾਸ਼ਬੀਨ ਕਈ ਬੰਨ੍ਹ ਕਤਾਰਾਂ ਆਏ’ ਗਾ ਕੇ ਸਰੋਤਿਆਂ ਨੂੰ ਵੱਖਰੀ ਕਿਸਮ ਦੀ ਸੋਚ ਨਾਲ ਝਜੋੜ ਗਿਆ । ਰੇਡੀਓ ‘ਸਬਰੰਗ’ ਦੇ ਡਾਇਰੈਕਟਰ ਰਾਜੇਸ਼ ਅੰਗਰਾਲ ਨੇ ਅਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪੰਜਾਬੀ ਮਾਂ ਬੋਲੀ ਦੀ ਸੇਵਾ ਲਈ ਰੇਡੀਓ ਸਬਰੰਗ ਦੇ ਦਰਵਾਜੇ ਹਮੇਸ਼ਾ ਖੁੱਲੇ ਹਨ ਅਤੇ ਉਹ ਇਸ ਸੇਵਾ ਬਦਲੇ ਕੋਈ ਇਵਜਾਨਾ ਨਹੀ ਲੈਣਗੇ । ਆਪਣੇ ਰੇਡੀਓ ਉੱਤੇ ਕਿਸੇ ਤਾਂਤਰਿਕ ਜਾਂ ਪਖੰਡੀ ਬਾਬੇ ਦਾ ਵਿਗਿਆਪਨ ਨਹੀਂ ਦੇਣਗੇ । ਪਹਿਲੀ ਵਾਰ ਸਭਾ ਵਿੱਚ ਆਏ ਗੁਰਜੀਤ ਸਿੰਘ ‘ਜੱਸੀ’ ਘੋਲੀਏ ਵਾਲੇ ਨੇ ‘ਦੀਪੇ ਘੋਲੀਏ ਵਾਲੇ ਦਾ ਲਿਖਿਆ ਗੀਤ ‘ਵੇ ਮੈਂ ਤੇਰਿਆਂ ਗਮਾਂ ਦੀ ਜਿਉਣ ਜੋਗਿਆ, ਅੱਧੀ ਹਿੱਸੇਦਾਰ ਬਣ ਜਾਂ’ ਗਾ ਕੇ ਰੰਗ ਬੰਨਿਆਂ । ਡਾ: ਮਹਿੰਦਰ ਸਿੰਘ ‘ਹੱਲਣ’ ਹੋਰਾਂ ਨੇ ਰੋਜਾਨਾ ਨਵੀਆਂ ਸਭਾਵਾਂ ਬਣਨ ਵਾਰੇ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਵਿਅੰਗ ਪੇਸ਼ ਕੀਤਾ ਜਿਸ ਨੂੰ ਸੁਣਕੇ ਹੱਸਦਿਆਂ ਸਰੋਤਿਆਂ ਦੇ ਢਿੱਡੀਂ ਪੀੜਾਂ ਪੈ ਗਈਆਂ । ਉਪਰੰਤ ਸੰਦਲ ਪ੍ਰੋਡਕਸ਼ਨ ਦੇ ਪਰਮਜੀਤ ਸੰਦਲ ਨੇ ਨਵੇਕਲੇ ਅੰਦਾਜ਼ ਵਿੱਚ ਚੁਟਕਲੇ ਸੁਣਾਏ ਅਤੇ ਆਪਣੀ ਬਹੁਤ ਜਲਦੀ ਰੀਲੀਜ਼ ਹੋ ਰਹੀ ਫਿਲਮ ‘ਦਿਲ ਦਰਿਆ ਸਮੁੰਦਰੋਂ ਡੂੰਘੇ’ ਵਾਰੇ ਜਾਣਕਾਰੀ ਦਿੱਤੀ । ਚੇਤੇ ਰਹੇ ਕਿ ਪਰਮਜੀਤ ਸੰਦਲ ਪਿਛਲੇ ਸਾਲ ਇਸੇ ਫਿਲਮ ਦਾ ਪਹਿਲਾ ਹਿੱਸਾ ‘ਕੌਣ ਦਿਲਾਂ ਦੀਆਂ ਜਾਣੇ’ ਪੇਸ਼ ਕਰ ਚੁੱਕੇ ਹਨ ਜਿਸ ਨੂੰ ਹਰ ਵਰਗ ਦੇ ਦਰਸ਼ਕਾਂ ਨੇ ਭਰਪੂਰ ਸਲਾਹਿਆ ਸੀ । ਪੰਜਾਬੀ ਲਿਖਾਰੀ ਸਭਾ ਇਸ ਫਿਲਮ ਲਈ ਵੀ ਦਰਸ਼ਕਾਂ ਤੋਂ ਨਿੱਗਰ ਹੁੰਗਾਰੇ ਦੀ ਆਸ ਕਰਦੀ ਹੈ । ਸੁਰਜੀਤ ਸਿੰਘ ਸ਼ੀਤਲ ‘ਪੰਨੂੰ’ ਨੇ ਆਪਣੀ ਗ਼ਜ਼ਲ ‘ਵਿੱਚ ਪ੍ਰਦੇਸਾਂ ਆ ਬੰਦੇ ਦੀ ਬਦਲ ਜਾਂਦੀ ਏ ਬੋਲੀ’ ਸੁਣਾਕੇ ਸਰੋਤਿਆਂ ਤੋ ਦਾਦ ਲਈ । ਗੁਰਪਾਲ ਸਿੰਘ ‘ਰੁਪਾਲੋਂ’ ਨੇ ਧੀਆਂ ਵਾਰੇ ਬਹੁਤ ਹੀ ਭਾਵੁਕ ਕਵਿਤਾ ਪੜ੍ਹੀ । ਬਾਬਾ ਗੁਰਨਾਮ ਸਿੰਘ ‘ਗਿੱਲ’ ਨੇ ਕਰਨੈਲ ਸਿੰਘ ‘ਪਾਰਸ’ ਦੀ ਕਵੀਸ਼ਰੀ ‘ਸੱਸੀ’ ਵਿੱਚੋਂ ਇੱਕ ਛੰਦ ਸਰੋਤਿਆਂ ਨੂੰ ਸੁਣਾਕੇ ਪਾਰਸ ਹੋਰਾਂ ਦੀ ਰਚਨਾਂ ਨਾਲ ਆਪਣੀ ਪਕੜ ਦਾ ਸਬੂਤ ਦਿੱਤਾ । ਉਪਰੰਤ ਮਾਸਟਰ ਭਜਨ ਸਿੰਘ ਗਿੱਲ (ਸਕੱਤਰ ਪ੍ਰੋਗਰੈਸਿਵ ਡੈਮੋਕ੍ਰੇਟਿਕ ਫੋਰਮ) ਨੇ ਲਿਖਾਰੀ ਸਭਾ ਅਤੇ ਸਮੁੱਚੇ ਪੰਜਾਬੀ ਮੀਡੀਏ ਦਾ ਤਰਕਸ਼ੀਲ ਸੁਸਾਇਟੀ ਵੱਲੋਂ ਕਰਵਾਏ ਨਾਟਕਾਂ ਵਿੱਚ ਸ਼ਮੂਲੀਅਤ ਲਈ ਵਿਸ਼ੇਸ਼ ਧੰਨਵਾਦ ਕੀਤਾ । ਹਰਕੰਵਲਜੀਤ ਸਾਹਿਲ ਨੇ ਆਪਣੀ ਕਵਿਤਾ ਸਰੋਤਿਆਂ ਨਾਲ ਸਾਂਝੀ ਕੀਤੀ ਅਤੇ ਪੰਜਾਬੀ ਦੇ ਕੁਝ ਮਿਆਰੀ ਰਸਾਲਿਆਂ ਵਾਰੇ ਜਾਣਕਾਰੀ ਦਿੱਤੀ । ਚੰਦ ਸਿੰਘ ਸਦਿਓੜਾ ਨੇ ਅੰਗਰੇਜ਼ੀ ਅਖਬਾਰ ਦੇ ਕਾਲਮ ਦਾ ਪੰਜਾਬੀ ਅਨੁਵਾਦ ‘ਬਾਜ’ ਪੜ੍ਹਕੇ ਸੁਣਇਆ । ਬੀਬੀ ਗੁਰਚਰਨ ਕੌਰ ‘ਥਿੰਦ’ ਨੇ ‘ਵਾਦ-ਵਿਵਾਦ’ ਨਾਂ ਦੀ ਇੱਕ ਬਹੁਤ ਹੀ ਸੰਵੇਦਨਸ਼ੀਲ ਰਚਨਾਂ ਨਾਲ ਸਰੋਤਿਆਂ ਦੇ ਰੂ-ਬ-ਰੂ ਹੋਏ । ਇਸ ਤੋਂ ਬਾਅਦ ਅਜਾਇਬ ਸਿੰਘ ‘ਸੇਖੋਂ’ ਨੇ ਆਪਣੀ ਇੱਕ ਰਚਨਾਂ ਸਾਂਝੀ ਕੀਤੀ । ਮਨਜੋਤ ਗਿੱਲ ਸਕੱਤਰ ਪੰਜਾਬ ਕਲਚਰ ਸੁਸਾਇਟੀ ਨੇ ਆਪਣੀ ਲਿਖੀਆਂ ਦੋ ਰਚਨਾਂਵਾਂ ‘ਰਫਤਾਰ’ ਅਤੇ ਮੌਜੂਦਾ ਹਾਲਾਤਾਂ ਵਾਰੇ ਸੁਣਾਈਆਂ । ਤਰਲੋਚਨ ਸਿੰਘ ‘ਸੈਂਬੀ’ ਅਤੇ ਭੋਲਾ ਸਿੰਘ ‘ਚੌਹਾਨ’ ਨੇ ਸੋਹਣ ਸਿੰਘ ‘ਸ਼ੀਤਲ’ ਹੋਰਾਂ ਦੀ ਲਿਖੀ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦੇ ਪ੍ਰਸੰਗ ਵਿੱਚੋਂ ਇੱਕ ਛੰਦ ‘ਗੱਡੀ’ ਤਰਜ਼ ਵਿੱਚ ਸੁਣਾਕੇ ਸਰੋਤਿਆਂ ਨਾਲ ਸਾਂਝ ਪਾਈ । ਪੰਜਾਬੀ ਲਿਖਾਰੀ ਸਭਾ ਕੈਲਗਰੀ ਪੰਜਾਬ ਕਲਚਰਲ ਸੁਸਾਇਟੀ ,ਕੈਲਗਰੀ ਪੰਜਾਬੀ ਸ਼ੋਸ਼ਲ ਕਲੱਬ ਅਤੇ ਮੁਖਤਿਆਰ ਸਿੰਘ ਮੰਡ ਮੈਮੋਰੀਅਲ ਫਾਊਂਡੇਸ਼ਨ ਦੇ ਤਰਨਜੀਤ ਸਿੰਘ ‘ਮੰਡ’ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਉਹਨਾਂ ਦੇ ਭਰਪੂਰ ਸਹਿਯੋਗ ਦੀ ਅਭਿਲਾਸ਼ਾ ਰੱਖਦੀ ਹੈ । ਅੰਤ ਵਿੱਚ ਪ੍ਰਧਾਨ ਗੁਰਬਚਨ ਸਿੰਘ ‘ਬਰਾੜ’ ਨੇ ‘ਗੋਰੇ ਰਕਬੇ ਵਾਲੇ’ ਨੂੰ ਵਧਾਈ ਦਿੱਤੀ ਅਤੇ ਆਏ ਸਾਰੇ ਵੀਰਾਂ ਅਤੇ ਭੈਣਾਂ ਦਾ ਤਹਿਦਿਲੋਂ ਧੰਨਵਾਦ ਕੀਤਾ ਅਤੇ ਸਾਰੇ ਕਾਰਕੂੰਨਾਂ ਨੂੰ ਸੁਚੱਜਾ ਸਾਹਿਤ ਰਚਣ ਅਤੇ ਨਿੱਜੀ ਰੰਜਸ਼ਾਂ ਤੋਂ ਉਪਰ ਉੱਠ ਕੇ ਵਿਚਰਣ ਦਾ ਸੁਝਾਅ ਦਿੱਤਾ । ਉਪਰੋਕਤ ਸੱਜਣਾਂ ਤੋਂ ਇਲਾਵਾ ਮੀਟਿੰਗ ਵਿੱਚ ਹਰਪ੍ਰਕਾਸ਼ ਜਨਾਗਲ, ਜਸਵੰਤ ਸਿੰਘ ਗਿੱਲ, ਮਨਜੀਤ ਸਿੰਘ ਸਿੱਧੂ, ਹਰਜਿੰਦਰ ਬਰਾੜ, ਕੁਲਦੀਪ ਕੌਰ, ਸੰਦੀਪ ਕੁਮਾਰ, ਜਸਵੀਰ ਕੌਰ, ਗੁਰਮੀਤ ਕੌਰ ਕੁਲਾਰ, ਕਰਨਵੀਰ ਸਿੰਘ ਕੁਲਾਰ, ਸੁਖਵੀਰ ਕੌਰ ਕੁਲਾਰ, ਬਲਜਿੰਦਰ “ਸੰਘਾ”, ਹਰੀਪਾਲ,ਜਰਨੈਲ ਸਿੰਘ ਤੱਗੜ, ਬਲਵੀਰ ਸਿੰਘ ਕਲਿਆਣੀ, ਨਛੱਤਰ ਸਿੰਘ ਆਦੀਵਾਲ, ਸੁਰਿੰਦਰ ਕੌਰ ਚੀਮਾ, ਨਸੀਬ ਕੌਰ ਸਦਿਓੜਾ, ਰਾਜਪਾਲ ਗਰਚਾ, ਰਣਜੀਤ ਲਾਡੀ, ਜਗਦੀਪ ਰੰਧਾਵਾ, ਪਰਮਜੀਤ ਸਿੰਘ ਢਿੱਲੋਂ, ਜਗਦੀਪ ਸਿੰਘ ਪਨੈਚ, ਹਰਪ੍ਰੀਤ ਸਿੰਘ ਸੋਹੀ, ਕੁਲਦੀਪ ਸਿੰਘ ਗਿੱਲ, ਸੁਖਵਿੰਦਰ ਸਿੰਘ ਪੰਦੋਹਲ, ਰਾਜਵਿੰਦਰ ਸਿੰਘ ਕੈਲੇ, ਜਗਤਾਰ ਸਿੰਘ ਸਿੱਧੂ, ਗੁਰਜਿੰਦਰ ਸਿੰਘ ਗਰੇਵਾਲ, ਜਸਵੀਰ ਸਿੰਘ ਬੋਪਾਰਾਏ, ਗੁਰਸੇਵਕ ਸਿੰਘ ਜਵੰਦਾ, ਰਵੀ ਖਹਿਰਾ, ਸਤਵਿੰਦਰ ਸਿੰਘ ਢਿੱਲੋਂ , ਕਰਨੈਲ ਖੋਖਰ, ਮਨਜੀਤ ਦਿਓਲ, ਬਲਦੇਵ ਸੱਲ, ਅਮਨਦੀਪ ਸਿੰਘ, ਪਵਨਦੀਪ ਕੌਰ ਬਾਂਸਲ, ਹਰਬੰਸ ਗਿੱਲ, ਸੁਖਪਾਲ ਪਰਮਾਰ(ਰੇਡੀਓ ਵਿਰਸਾ ਪੰਜਾਬ), ਅੰਮ੍ਰਿਤ ਗਿੱਲ, ਅਮਨਦੀਪ ਪ੍ਰਹਾਰ, ਹਰਚਰਨ ਸਿੰਘ ਪਰਿਹਾਰ (ਸਿੱਖ ਵਿਰਸਾ ), ਅਵਤਾਰ ਸਿੰਘ ਸ਼ੇਰਗਿੱਲ, ਡਾ:ਪਰਮਜੀਤ ਸਿੰਘ ਬਾਠ, ਪਾਲੀ ਸਿੰਘ ਸ਼ਾਮਲ ਸਨ ।ਕੈਲਗਰੀ ਦੇ ਪਬਲਿਕ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਲਾਗੂ ਕਰਵਾਉਣ ਲਈ 14 ਨਵੰਬਰ 2010 ਨੂੰ ਫਾਲਕਿਨਰਿੱਜ/ਕੈਸਲਰਿੱਜ ਕਮਿਓਨਟੀ ਵਿੱਚ ਹਾਲ ਦਿਨ ਦੇ 2;00 ਵਜੇ ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਇੱਕ ਵਿਸੇ਼ਸ ਸੈਮੀਨਾਰ ਪੰਜਾਬੀ ਬੋਲੀ ਦੇ ਮਾਹਿਰਾਂ ਦੀ ਅਗਵਾਈ ਥੱਲੇ ਕਰਵਾਇਆ ਜਾ ਰਿਹਾ ਹੈ।ਜਿਸ ਵਿੱਚ ਪੰਜਾਬੀ ਬੋਲੀ ਨੂੰ ਬਚਾਉਣ ਲਈ,ਸਾਡੀਆਂ ਆਉਣ ਵਾਲੀਆਂ ਨਸਲਾਂ ਮਾਂ ਬੋਲੀ ਨਾਲ ਕਿਸ ਤਰਾਂ ਜੁੜੀਆਂ ਰਹਿ ਸਕਦੀਆਂ ਹਨ,ਦੇ ਵਾਰੇ ਵਿੱਚ ਵਿਚਾਰਾਂ ਕੀਤੀਆਂ ਜਾਣਗੀਆਂ।ਸੋ ਸਮੁੱਚੇ ਪੰਜਾਬੀਆਂ ਨੂੰ ਖਾਸ ਕਰਕੇ ਜਿਨਾਂ ਦੇ ਬੱਚੇ ਪਬਲਿਕ ਸਕੂਲਾਂ ਵਿੱਚ ਪੜ੍ਹਦੇ ਹਨ ਇਸ ਸਮਾਗਮ ਵਿੱਚ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ। ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਅਗਲੀ ਮੀਟਿੰਗ ਮਿਤੀ 21 ਨਵੰਬਰ ਦਿਨ ਐਤਵਾਰ ਨੂੰ ਬਾਅਦ ਦੁਪਿਹਰ 2 ਵਜੇ ਹੋਵੇਗੀ । ਇਸ ਦੀ ਵਧੇਰੇ ਜਾਣਕਾਰੀ ਲਈ ਪ੍ਰਧਾਨ ਗੁਰਬਚਨ ਬਰਾੜ ਨੂੰ 403-470-2628 ਜਾਂ ਜ: ਸਕੱਤਰ ਤਰਲੋਚਨ ਸੈਂਬੀ ਨੂੰ 403-650-3759 ਫੋਨ ਕਰ ਸਕਦੇ ਹੋ ।
****
ਤਰਕਸ਼ੀਲ ਸੱਭਿਆਚਾਰਕ ਨਾਟਕ ਮੰਚਨ ਕੈਲਗਰੀ..........ਰੰਗਮੰਚ / ਚੰਦ ਸਿੰਘ ਸਦਿਉੜਾ ‘ਲੰਡੇ’ ਕੈਲਗਰੀ
‘ਸੋ ਵਿਚਾਰ ਭਿੜਨਗੇ ਤਾਂ ਹਜ਼ਾਰ ਫੁੱਲ ਖਿੜਨਗੇ’
ਇਕ ਸੂਖਮ ਵਿਚਾਰ
ਪ੍ਰੌਗ੍ਰੈਸਿਵ ਡੈਮੋਕਰੈਟਿਕ ਫੋਰਮ ਕੈਲਗਰੀ- ਜਨਮ ਭੂਮੀ ਦੇ ਵੱਖ-ਵੱਖ ਖੇਤਰ ਦੀਆਂ ਸੇਵਾਵਾਂ ਵਿਚੋਂ ਇਥੇ ਆਕੇ ਵਸੇ ਬੁੱਧੀਜੀਵੀ ਪੁਰਸ਼ਾਂ ਦੀ ਇਕ ਅਜਿਹੀ ਇਕਾਈ ਹੈ ਜੋ ਕਰੀਬ 20 ਸਾਲ ਪਹਿਲਾ ਹੋਂਦ ਵਿਚ ਆਈ,ਬੜੀ ਧੀਮੀ ਪਰ ਨਿਰੰਤਰ ਗਤੀ ਨਾਲ ਮਨੁੱਖੀ ਭਾਈਚਾਰੇ,ਏਕਤਾ ਵਿਚ ਅਨੇਕਤਾ ਵਰਗੇ ਸਿੰਧਾਤਾਂ ਤੇ ਚਲਦੇ ਹੋਏ,ਸੁਤੰਤਰਤਾ,ਸਮਾਨਤਾ ਅਤੇ ਭਰਾਤਰੀ ਭਾਵ ਵਰਗੀਆਂ ਕਦਰਾਂ- ਕੀਮਤਾਂ ਨੂੰ ਉਸਾਰਨ ਦਾ ਬੀੜਾ ਚੁੱਕਿਆ ਹੈ। ਇਹ ਸੂਖਮ ਪਰ ਤਰਕਸ਼ੀਲ ਸੋਚ ਰੱਖਣ ਵਾਲੇ ਸੂਝਵਾਨ ਮਨੁੱਖਾਂ ਦੀ ਸੰਸਥਾਂ,ਹਰ ਮਹੀਨੇ ਦੇ ਪਹਿਲੇ ਐਤਵਾਰ ਕੋਸੋ ਦੇ ਹਾਲ ਵਿਚ ਲੋਕਲ,ਕੌਮੀ ਜਾਂ ਕੌਮਾਤਰੀ ਪੱਧਰ ਤੇ ਘਟ ਰਹੀਆਂ ਘਟਨਾਵਾਂ ਨੂੰ ਬਾਜ ਅੱਖ ਨਾਲ ਨਿਹਾਰਦੇ ਹੋਏ ਉਸਦਾ ਵਿਸ਼ਲੇਸ਼ਣ ਕਰਕੇ ਮੀਡੀਆਂ ਦੇ ਕੰਨੀ ਪਾਉਂਦੇ ਹਨ। ਵਿਦੇਸ਼ੀ ਵਸਦੇ ਪੰਜਾਬੀਆਂ ਨੂੰ ਆਪਣੇ
ਵਿਰਸੇ,ਕਲਚਰ ਅਤੇ ਕਦਰਾਂ-ਕੀਮਤਾਂ ਨਾਲ ਜੋੜੀ ਰੱਖਣ ਲਈ ਭਾਵੇ ਕਾਫੀ ਸੰਸਥਾਵਾਂ ਆਪਣੇ-ਆਪਣੇ ਪੱਧਰ ਤੇ ਯੋਗਦਾਨ ਪਾ ਰਹੀਆਂ ਹਨ ਪਰ ਇਕ ਪਰਪੱਕ ਤੇ ਵਿਲੱਖਣ ਉਪਯੋਗ ਦੇ ਰੂਪ ਵਿਚ ਇਸ ਫੋਰਮ ਵੱਲੋਂ ਆਮ ਲੋਕਾਂ ਨੂੰ ਵਹਿਮਾਂ ਭਰਮਾਂ ਵਿਚੋਂ ਉਭਾਰਕੇ ਤਰਕਸ਼ੀਲ ਸੋਚ ਅਪਨਾਉਣ ਲਈ ‘ਤਰਕਸ਼ੀਲ ਸੱਭਿਆਚਾਰਕ ਸੁਸਾਇਟੀ ਆਫ ਕੈਨੇਡਾ’ ‘ਲੋਕ ਕਲਾ ਮੰਚ ਮੰਡੀ ਮੁੱਲਾਂਪੁਰ (ਇੰਡੀਆਂ) ਨਾਲ ਤਾਲਮੇਲ ਕਰਕੇ ਸੇਟ ਕਾਲਜ ਦੇ ਆਰਫੀਅਸ ਥੀਏਟਰ ਵਿਚ ਦੁਪਹਿਰ 2 ਵਜੇ ਤੋਂ 6 ਵਜੇ ਤੱਕ ਤਰਕਸ਼ੀਲ ਸੱਭਿਆਚਾਰਕ ਸਮਾਗਮ ਵਿਚ ਦੋ ਨਾਟਕਾਂ ‘ ਪ੍ਰੇਤ ਕੈਨੇਡਾ ਦੇ’ ਅਤੇ ‘ਛਿਪਣ ਤੋਂ ਪਹਿਲਾ’ ਦਾ ਸਫਲ ਮੰਚਨ ਕੀਤਾ ਗਿਆ,ਜਿਸਨੂੰ ਭਾਈਚਾਰੇ ਵੱਲੋ ਸੱਚਮੁਚ ਹੀ ਭਰਵਾਂ ਹੁੰਗਾਰਾਂ ਮਿਲਿਆ।
ਸਮਾਗਮ ਦੀ ਵਿਧੀਵਤ ਸ਼ੁਰੂਆਤ ਕਰਦੇ ਹੋਏ ਫੋਰਮ ਦੇ ਸਕੱਤਰ ਮਾ. ਭਜਨ ਸਿੰਘ ਗਿੱਲ ਵੱਲੋ ਆਪਣਾ ਮਕਸਦ ਦਰਸ਼ਕਾਂ ਨਾਲ ਸਾਝਾਂ ਕਰਨ ੳਪਿਰੰਤ ਨਾਟਕ ‘ਪ੍ਰੇਤ ਕੈਨੇਡਾ ਦੇ’ ਦਰਸ਼ਕਾਂ ਸਾਹਮਣੇ ਮੰਚਿਤ ਕਰਵਾਇਆ।ਇਸ ਨਾਟਕ ਦੇ ਸ਼ੁਰੂ ਵਿਚ ਹੀ ਬੇਰੋਜ਼ਗਾਰ ਨੌਜ਼ਵਾਨਾਂ ਵੱਲੋ ਮਾਤ ਭੂਮੀ ਨੂੰ ਨਿਹੋਰਾ ਮਾਰਿਆ ਗਿਆ ਹੈ- ‘ਜੇ ਰੱਜਵੀਂ ਰੋਟੀ ਦਿੰਦਾ ਮੇਰਾ ਦੇਸ ਤਾਂ ਮੈਂ ਕਿਓਂ ਆਉਂਦਾ ਪ੍ਰਦੇਸ’ ਗੈਰ ਕਨੂੰਨੀ ਢੰਗ ਨਾਲ ਪ੍ਰਵਾਸ ਕਰਕੇ ਅਣਗਿਣਤ ਕਸ਼ਟ ਸਹਿੰਦਾ ਹੋਇਆ ਨਾਟਕ ਦਾ ਮੁੱਖ- ਪਾਤਰ ‘ਫੌਜ਼ੀ’ ਕੇਨੈਡਾ ਵਿਚ ਪੱਕੇ ਹੋਣ ਤੇ ਵਸਣ ਤੋਂ ਬਾਅਦ ਆਪਣੇ ਪ੍ਰਵਾਰ ਨੂੰ ਇੱਥੇ ਬਲਾਉਦਾ ਹੈ,ਉਪਰੰਤ ਪ੍ਰਵਾਰ ਪ੍ਰਤੀਬੱਧਤਾ (ਛੋਮਮਟਿਟਮੲਨਟ) ਦੇ ਕਾਰ ਤੇ ਆਪਣੀ ਇਥੇ ਪੜੀ ਲਿਖੀ ਬੇਟੀ ਨੂੰ ਕਿਸੇ ਰਿਸ਼ਤੇਦਾਰ ਦੇ ਬੇਟੇ ਨਾਲ ਕੱਚਾ ਵਿਆਹ ਕਰਕੇ ਕੈਨੇਡਾ ਸੱਦਣ ਲਈ ਪ੍ਰੇਰਦਾ ਹੇ,ਪਰ ਕੁੜੀ ਤੋਂ ਮਿਲੇ ਜਵਾਬ ਤੋਂ ਬਾਅਦ ਅਸ਼ਾਂਤ ਹੋਕੇ ਪਤਨੀ ਨਾਲ ਦੁਰ-ਵਿਹਾਰ ਕਰਦਾ ਹੈ,ਜੋ ਕੰਮ ਅਤੇ ਪ੍ਰਵਾਰਕ ਬੋਝ ਸਦਕਾ ਤਣਾਅ-ਗ੍ਰਸਤ ਹੋ ਜਾਂਦੀ ਹੈ ਤੇ ਉਸਨੂੰ ਇਓ ਮਹਿਸੂਸ ਹੁੰਦਾ ਹੈ ਕਿ ਜਿਵੇ ਉਸਦੇ ਘਰ ਵਿਚ ਕਿਤੇ ਭੂਤ ਪ੍ਰੇਤ ਦਾ ਵਾਸਾ ਹੋ ਗਿਆ ਹੋਵੇ।ਮਾਨਸਿਕ ਤਣਾਓ ਹੋਣ ਕਰਕੇ ਉਹ ਔਰਤ ਅਖੌਤੀ ਬਾਬਿਆਂ ਦੇ ਪ੍ਰਭਾਵ ਥੱਲੇ ਆ ਜਾਂਦੀ ਹੈ ਪਰ ਤਰਕਸ਼ੀਲ ਸੁਸਾਇਟੀ ਦੇ ਨੁਮਾਇਦੇ ਉਸਨੂੰ ਇਸ ਜਿਲ੍ਹਣ ਵਿਚੋਂ ਉਭਾਰਕੇ ਪ੍ਰਵਾਰ ਨੂੰ ਮੁੜ ਸਾਰਥਿਕ ਲੀਹਾਂ ਤੇ ਪਾ ਦਿੰਦੇ ਹਨ ,ਇਸ ਤਰ੍ਹਾਂ ਮਾਨਸਿਕ ਕਸ਼ਟਾਂ ਵਿਚੋਂ ਉਭਰਦਾ ਹੋਇਆ ਤੇ ਵਿਚ-ਵਿਚਾਲੇ ਸੁਖਾਂਤ ਕੁਤਕੁਤਾੜੀਆਂ ਕੱਢਦਾ ਹੋਇਆ ਇਹ ਨਾਟਕ ਸੁਖਾਂਤ ਪ੍ਰਭਾਵ ਛੱਡਦਾ ਹੈ ਅਤੇ ਪ੍ਰੇਰਣਾ ਸਰੋਤ ਬਣਦਾ ਹੈ ਕਿ ਘਰ ਵਿਚ ਔਰਤ ਦੀ ਰਾਇ ਨੂੰ ਜ਼ਾਇਜ਼ ਸਤਿਕਾਰ ਦਿੰਦੇ ਹੋਏ,ਆਪਣੀ ਹੱਡ-ਭੰਨਵੀਂ ਕਮਾਈ ਨੂੰ ਅਖੋਤੀ ਬਾਬਿਆਂ ਨੂੰ ਨਾ ਲੁਟਾਇਆ ਜਾਵੇ ਅਤੇ ਮੀਡੀਆ ਨੂੰ ਵੀ ਹਾ ਪੱਖੀ ਯੋਗਦਾਨ ਪਾਉਣ ਦੀ ਪ੍ਰ੍ਰੇਣਾ ਦਿੰਦਾ ਹੈ। ਨਾਟਕ ਦੇ ਲੇਖਕ ਤੇ ਰੰਗ ਮੰਚ ਦੇ ਸੁਯੋਗ ਕਲਾਕਾਰਾਂ ਦੀ ਕੋਸਿ਼ਸ਼ ਸਦਕਾ ‘ਪ੍ਰੇਤ ਕਨੇਡਾ ਦੇ’ ਸੱਚਮੁੱਚ ਹੀ ਦਰਸ਼ਕਾਂ ਨੂੰ ਕੀਲ ਕੇ ਰੱਖ ਗਿਆ।
ਭਾਰਤ ਦੇ ਅਜ਼ਾਦੀ ਸੰਘਰਸ਼ ਵਿਚ ਵਿਲੱਖਣ ਯੋਗਦਾਨ ਪਾਉਣ ਵਾਲੇ ਨਾਇਕ ਭਗਤ ਸਿੰਘ ਦੇ ਅਧਾਰਿਤ ਨਾਟਕ ‘ਛਿਪਣ ਤੋਂ ਪਹਿਲਾ’ ਜਿਸ ਵਿਚ ਹਰਕੇਸ਼ ਚੌਧਰੀ ਨੇ ਭਗਤ ਸਿੰਘ ਤੇ ਬੇਬੇ ਦੇ ਰੂਪ ਵਿਚ ਸੁਰਿੰਦਰ ਸ਼ਰਮਾ ਤੇ ਦੂਸਰੀ ਟੀਮ ਰਾਹੀਂ ਤਣੇ-ਬੁਣੇ ਇਸ ਨਾਟਕ ਨੇ ਸੂਖਮ ਮੰਚਿਨ ਗਤੀ-ਵਿਧੀਆਂ ਦੁਆਰਾ ਭਾਵੁਕ ਬਣਾ ਦਿੱਤਾ । ਮੁੱਖ ਪਾਤਰ ਦੀਆਂ ਕੁਝ ਜੋਸ਼ ਭਰਪੂਰ ਟੂਕਾਂ ‘ਮੇਰਾ ਰੰਗ ਦੇ ਬਸੰਤੀ ਚੋਲਾਂ’ ‘ਅਸਾਂ ਰਹਿਮ ਨਾ ਜੁਲਮ ਕੋਲੋ ਮੰਗਣਾ,ਬੰਦ-ਬੰਦ ਕੱਟ ਜਾਵਣਾਂ’ ‘ ਹੱਸਦੇ ਫਾਂਸੀ ਚੜ ਜਾਈਏ,ਸਾਡੀ ਮੌਤ ਅੰਗਰੇਜ਼ ਸਰਕਾਰ ਦੇ ਤਾਬੂਤ ਵਿਚ ਆਖਰੀ ਕਿੱਲ ਸਾਬਤ ਹੋਵਗੀੇ’ ਦਰਸ਼ਕਾਂ ਵਿਚ ਸ਼ਾਇਦ ਹੀ ਕੋਈ ਐਸੀ ਅੱਖ ਹੋਵੇ ਜੋ ਨਮ ਨਾ ਹੋਈ ਹੋਵੇ। ਤਰਕਸ਼ੀਲ ਸੁਸਾਇਟੀ ਕੇਨੈਡਾ ਦੇ ਪ੍ਰਧਾਨ ਸ. ਅਵਤਾਰ ਸਿੰਘ ਗਿੱਲ ਜੋ ਵਿਸ਼ੇਸ਼ ਤੌਰ ਤੇ ਸਰ੍ਹੀ ਤੋਂ ਇਸ ਸਮਾਗਮ ਵਿਚ ਸਿ਼ਕਰਤ ਕਰਨ ਆਏ ਸਨ ਨੇ ਕਿਹਾ ਕਿ ਵਿਦੇਸ਼ ਆਉਣ ਦੇ ਬਾਵਜੂਦ ਵੀ ਲੋਕਾਂ ਚੋਂ ਅੰਧ-ਵਿਸ਼ਵਾਸ਼ ਤੇ ਵਹਿਮਾਂ-ਭਰਮਾ ਦਾ ਖਾਤਮਾ ਅਜੇ ਨਹੀ ਹੋਇਆ,ਉਹਨਾਂ ਇਹਨਾਂ ਬੁਰਾਈਆਂ ਨੁੰ ਖਤਮ ਕਰਨ ਲਈ ਹਰ ਖੇਤਰ ਵਿਚ ਤਰਕਸ਼ੀਲ ਸੋਚ ਤੇ ਵਿਗਿਆਨਕ ਨਜ਼ਰੀਆਂ ਅਪਣਾਉਣ ਦੀ ਲੌੜ ਤੇ ਜ਼ੋਰ ਦਿੱਤਾ,ਉਹਨਾਂ ਅਜੋਕੇ ਯੁੱਗ ਵਿਚ ਮੀਡੀਆਂ ਦੀ ਮਹਾਨਤਾ ਦੀ ਗੱਲ ਕਰਦਿਆਂ ਹੋਇਆਂ ਸਹਿਯੋਗ ਦੀ ਅਪੀਲ ਕੀਤੀ।
ਤਰਕਸ਼ੀਲ ਸੁਸਾਇਟੀ ਦੇ ਮੁਹਾਜ਼ ਤੋਂ ਗੁਰਪ੍ਰੀਤ ਭਦੌੜ ਅਤੇ ਬਲਦੇਵ ਭਦੋੜ ਵੱਲੋਂ ਜਾਦੂ ਟਰਿੱਕਾਂ ਨੂੰ ਦਰਸਕਾਂ ਨਾਲ ਸਾਂਝਾ ਕੀਤਾ ਤੇ ਕਿਹਾ ਕਿ ਇਹ ਹੱਥ ਦੀ ਸਫਾਈ ਤੋਂ ਵੱਧ ਕੁਝ ਨਹੀਂ ਤੇ ਸਾਨੂੰ ਵਹਿਮਾਂ-ਭਰਮਾਂ ਤੋਂ ਉੱਚਾ ਉੱਠਣ ਦੀ ਲੌੜ ਹੈ।ਸੁਰਿੰਦਰ ਸ਼ਰਮਾਂ ਵੱਲੋ ‘ਪੰਜੋ ਰਫਿਊਜਣ’ ਤ੍ਰਿਲੋਚਨ ਸੈਂਭੀ ਤੇ ਗੋਰਾ ਰਕਬੇ ਵਾਲਾ ਵੱਲੋਂ ਅਖੋਤੀ ਬਾਬਿਆਂ ਦੀ ਲੁੱਟ-ਖਸੁੱਟ,ਜਸਵੀਰ ਕੌਰ ਤੇ ਗੁਰਪ੍ਰੀਤ ਭਦੌੜ ਦੇ ਗੀਤਾਂ ਤੇ ਸ੍ਰੀ ਬਚਿੱਤਰ ਗਿੱਲ ਵੱਲੋਂ ਇਕ ਗੀਤ ਪੇਸ਼ਕਰਕੇ ਦਰਸ਼ਕਾਂ ਵੱਲੋ ਵਾਹ-ਵਾਹ ਖੱਟੀ ।ਪ੍ਰੌਗਰੈਸਿਵ ਡੈਮਕਿਰੈਟਿਕ ਫੋਰਮ ਦੇ ਪ੍ਰਧਾਨ ਸ੍ਰੀ ਸੋਹਨ ਮਾਨ ਨੇ ਤਰਕਸ਼ੀਲ ਸੁਸਾਇਟੀ,ਕਲਾਕਾਰਾਂ,ਸਪੌਸਰਜ਼,ਮੀਡੀਆਂ ਅਤੇ
ਦਰਸ਼ਕਾਂ ਨੁੰ ਜੀ ਆਇਆ ਕਿਹਾ ਤੇ ਸਾਰਥਿਕ ਸਹਿਯੋਗ ਲਈ ਹਾਰਦਿਕ ਧੰਨਵਾਦ ਕੀਤਾ। ਤਰਕਸ਼ੀਲ ਸੋਚ ਨੂੰ ਹੁਲਾਰਾ ਦੇਣ ਲਈ ਪ੍ਰਬੰਧਕਾਂ ਵੱਲੋ ਕਿਤਾਬਾਂ,ਡੀ.ਵੀ.ਡੀ. ਦੀ ਸਸਤੀ ਸਟਾਲ ਲਗਾਈ ਗਈ ਤੇ ਦਰਸ਼ਕਾਂਦਾ ਭਰਪੂਰ ਹੁੰਗਾਰਾਂ ਦੇਖਣ ਨੂੰ ਮਿਲਿਆਂ।
ਸਿੱਖ ਵਿਰਸਾ,ਏ-ਵਿਨ ਇੰਸੋਰੈਂਸ਼,ਕੁਆਲਿਟੀ ਟਰਾਂਮਿਸ਼ਨ,ਏਵਨ ਅਕਾਊਟਿੰਗ,ਪੁਰਬਾ ਇੰਨਕਮ ਟੈਕਸ ਸਰਵਿਸਿਜ (ਪੀਟਰ ਪੁਰਬਾ),ਵਰਲਡ ਫਈਨੈਨਸ਼ਲ ਗਰੁੱਪ (ਬਬਲੀ ਪੁਰਬਾ),ਤਰਨਜੀਤ ਮੰਡ,ਡੈਨ ਸਿੱਧੂ ਅਤੇ ਹੋਰ ਗੁਪਤ ਮਾਇਕ ਸਹਾਇਤਾ ਦੇ ਨਾਲ-ਨਾਲ ,ਸਮੁੱਚੇ ਕੈਲਗਰੀ ਪੰਜਾਬੀ ਮੀਡੀਆ ਵੱਲੋਂ ਪ੍ਰਚਾਰ ਸਹਿਯੋਗ ਲਈ, ਪ੍ਰੋ ਗੋਪਾਲ ਜੱਸਲ (ਕਾਉਂਕੇ ਕਲਾਂ) ਦਾ ਮੀਡੀਆ ਦੀ ਜੁਮੇਵਾਰੀ ਨਿਭਾਉਣ ਲਈ ਸਕੱਤਰ ਸ੍ਰੀ ਭਜਨ ਗਿੱਲ ਵੱਲੋਂ ਸ਼ਲਾਘਾਂ ਕਰਦੇ ਹੋਏ ਧੰਨਵਾਦ ਕੀਤਾ ਗਿਆ। ਇਸ ਤਰ੍ਹਾਂ ਤਰਕਸ਼ੀਲ ਸੁਸਾਇਟੀ ਕੈਨੇਡਾ,ਲੋਕ ਕਲਾ ਮੰਚ ਮੰਡੀ ਮੁੱਲਾਂਪੁਰ (ਇੰਡੀਆਂ) ਦੇ ਭਾਵੁਕ ਕਲਾਕਾਰਾਂ ਦੇ ਸਹਿਯੋਗ ਨਾਲ ਸਜੇ ਸਵਰੇ ਨਾਟਕ ਸੱਚਮੁੱਚ ਹੀ ਦਰਸ਼ਕਾਂ ਦੇ ਮਨਾਂ ਤੇ ਡੂੰਘਾਂ ਤੇ ਚਿਰ ਸਥਾਈ ਪ੍ਰਭਾਵ ਛੱਡ ਗਏ। ਪਾਠਕ ਸਾਥੀਓ ਆਓ ਟੂਣੇ- ਟਾਮਣ, ਵਹਿਮਾਂ-
ਭਰਵਾਂ ਦੇ ਮੱਕੜ ਜਾਲ ਵਿਚੋਂ ਨਿਕਲਣ ਲਈ ਅਤੇ ਅਖੌਤੀ ਬਾਬਿਆਂ ਦੀ ਲੁੱਟ-ਖਸੁੱਟ ਤੋਂ ਬਚਣ ਅਤੇ ਲੱਚਰ ਸੋਚ ਨੂੰ ਭਾਂਜ ਦੇਣ ਲਈ ਤਰਕਸ਼ੀਲ ਸੋਚ ਅਪਣਾਈਏ ਤੇ ਜੀਵਨ ਸੁਖਦਾਈ ਬਣਾਈਏ।
ਇਹਨਾਂ ਸਤਰਾਂ ਦਾ ਲੇਖਲ ਪ੍ਰੌਗਰੈਸਿਵ ਡੈਮੋਕਰੈਟਿਕ ਫੋਰਮ ਕੈਲਗਰੀ ਦੇ ਉੱਦਮੀਆਂ ਦਾ ਇਸ ਅੱਖਾਂ ਉਘੇੜਨ ਵਾਲੇ ਉਪਰਾਲੇ ਲਈ ਧੰਨਵਾਦ ਕਰਨ ਦੇ ਨਾਲ ਨਾਲ ਦੂਸਰੀਆਂ ਲੋਕ-ਹਿਤ ਇਕਾਈਆਂ ਨੁੰ ਵੀ ਅਜਿਹੇ ਸਾਰਥਿਕ ਉੱਦਮ ਕਰਨ ਦੀ ਅਪੀਲ ਕਰਦਾ ਹੈ,ਤਾਂ ਹੀ ਰੰਗ-ਬਰੰਗੀਆਂ ਕੌਮਾਂ ਅਤੇ ਜੰਗਲੀ ਫੁੱਲ ਵਰਗੇ ਇਕ ਬਹਿਸ਼ਤ ਵਿਚ ਅਨੰਦਮਈ ਜੀਵਨ ਬਤੀਤ ਕਰ ਸਕਾਂਗੇ। ਵਧੇਰੇ ਜਾਣਕਾਰੀ ਲਈ ਫੋਰਮ ਦੇ ਪ੍ਰਧਾਨ ਸੋਹਣ ਮਾਨ ਅਤੇ ਸਕੱਤਰ ਭਜਨ ਗਿੱਲ ਨੂੰ
4032750931 ਅਤੇ 4034554220 ਤੇ ਸੰਪਰਕ ਕਰੋ ।
****
ਸ਼ੁਭ-ਕਾਮਨਾਵਾਂ ਸਹਿਤ,
ਚੰਦ ਸਿੰਘ ਸਦਿਉੜਾ ‘ਲੰਡੇ’ ਕੈਲਗਰੀ,ਕਨੇਡਾ
ਰਾਬਤਾ : 403-708-6640
ਰਾਹੀਂ
ਮਾ ਭਜਨ ਗਿੱਲ ਸਕੱਤਰ ਅਤੇ ਪ੍ਰੋ ਗੋਪਾਲ ਜੱਸਲ
ਪ੍ਰੋਗਰੈਸਿਵ ਡੈਮੋਕ੍ਰੈਟਿਕ ਫੋਰਮ, ਕੈਲਗਰੀ (ਕਨੇਡਾ)
ਕਿਊਬਾ ਦੀ ਕ੍ਰਾਂਤੀ ਦੀ 50ਵੀਂ ਵਰ੍ਹੇਗੰਢ ਦੇ ਮੌਕੇ 'ਤੇ ਮਿਲਣੀ.......... ਵਿਚਾਰ-ਗੋਸ਼ਟੀ / ਕਰਮ ਸਿੰਘ ਵਕੀਲ
ਇੰਡੀਅਨ ਸੋਸਾਇਟੀ ਫਾਰ ਕਲਚਰਲ ਕੋਆਪਰੇਸ਼ਨ ਐਂਡ ਫਰੈਂਡਸ਼ਿਪ (ਇਸਕਫ) ਦੀ ਮੀਟਿੰਗ ਕਿਊਬਾ ਦੀ ਕ੍ਰਾਂਤੀ ਦੀ 50ਵੀਂ ਵਰੇ ਗੰਢ ਮੋਕੇ ਸਾਬਕਾ ਹਾਈ ਕੋਰਟ ਜੱਜ ਸ੍ਰੀ ਜੇ. ਸੀ ਵਰਮਾਂ ਦੀ ਪ੍ਰਧਾਨਗੀ ਵਿਚ ਪੰਜਾਬ ਬੁੱਕ ਸੈਂਟਰ ਵਿਚ ਕੀਤੀ ਗਈ। ਸ੍ਰੀ ਐਡੁਆਰਡੋ ਇਗਲਿਸਿਸ ਕਿਉਨਟਾਨਾ, ਮਨਿਸਟਰ ਕੌਸਲਰ ਤੇ ਡਿਪਟੀ ਚੀਫ ਆਫ ਮਿਸ਼ਨ ਕਿਊਬਾ ਮੁੱਖ ਮਹਿਮਾਨ ਸਨ, ਸ੍ਰੀ ਘਨਸ਼ਿਆਮ ਪਟਨਾਇਕ ਕੌਮੀ ਜਨਰਲ ਸਕੱਤਰ (ਇਸਕਫ), ਤੇ ਮਸ਼ਹੂਰ ਵਿਦਵਾਨ ਤੇ ਸੀਨੀਅਰ ਵਕੀਲ ਸ੍ਰੀ ਅਨੁਪਮ ਗੁਪਤਾ ਪ੍ਰਧਾਨਗੀ ਮੰਡਲ ਵਿਚ ਸ਼ਸ਼ੋਬਤ ਸਨ। ਸੁਰਜੀਤ ਸਿੰਘ ਜਨਰਲ ਸਕੱਤਰ (ਚੰਡੀਗੜ੍ਹ ਇਸਕਫ), ਡਾ. ਰਾਬਿੰਦਰ ਨਾਥ ਸ਼ਰਮਾਂ, ਡਾ. ਪਰੇਮ ਸਿੰਘ ਤੇ ਏ ਐਸ ਪਾਲ ਨੇ ਪ੍ਰਧਾਨਗੀ ਮੰਡਲ ਨੂੰ ਬੁੱਕੇ ਪੇਸ਼ ਕਰਕੇ ਸਵਾਗਤ ਕੀਤਾ। ਸ੍ਰੀ ਘਨਸ਼ਿਆਮ ਪਟਨਾਇਕ ਕੌਮੀ ਜਨਰਲ ਸਕੱਤਰ (ਇਸਕਫ) ਨੇ ਹਾਜ਼ਰੀਨ ਨੂੰ ਇਸਕਫ ਦੇ ਇਤਿਹਾਸ, ਉਦੇਸ਼ ਤੇ ਭਵਿੱਖ ਵਿਚ ਉਲੀਕੇ ਕੰਮਾਂ ਦੀ ਜਾਣਕਾਰੀ ਦਿੱਤੀ ਅਤੇ ਸ੍ਰੀ ਐਡੁਆਰਡੋ ਇਗਲਿਸਿਸ ਕਿਉਨਟਾਨਾ, ਮਨਿਸਟਰ ਕੌਸਲਰ ਤੇ ਗਿਪਟੀ ਚੀਫ ਆਫ ਮਿਸ਼ਨ ਕਿਊਬਾ ਮੁੱਖ ਮਹਿਮਾਨ ਨਾਲ ਜਾਣ ਪਜਿਚਾਣ ਕਰਾਈ। ਮਸ਼ਹੂਰ ਵਿਦਵਾਨ ਅਤੇ ਸੀਨੀਅਰ ਵਕੀਲ ਸ੍ਰੀ ਅਨੁਪਮ ਗੁਪਤਾ ਨੇ ਕਿਊਬਾ ਦੀ ਕ੍ਰਾਂਤੀ ਦੀ 50ਵੀਂ ਵਰੇ ਗੰਢ ਮੋਕੇ ਅਪਣੇ ਵਿਚਾਰ ਪੇਸ਼ ਕਰਦੇ ਕਿਹਾ ਕਿਊਬਾ ਦੀ ਸਫਲ ਕ੍ਰਾਂਤੀ ਮੌਜੂਦਾ ਪੂੰਜੀਪਤੀ ਸੰਸਾਰ ਵਿਚ ਇਕ ਮਿਸਾਲ ਹੈ ਤੇ ਕਿਊਬਾ ਦੇ ਸਮਾਜਵਾਦੀ ਢਾਂਚੇ ਨੇ ਸਾਬਤ ਕਰ ਦਿਤਾ ਹੈ ਕਿ ਸਮਾਜਵਾਦੀ ਵਿਚਾਰਧਾਰਾ ਤੇ ਢਾਂਚਾ ਹੀ ਸੰਸਾਰ ਵਿਚ ਸਭ ਤੋਂ ਉਤਮ ਹੈ ਜਿਸ ਨੇ ਸੰਸਾਰ ਵਿਚ ਤਰੱਕੀ ਕਰ ਰਹੇ ਦੇਸ਼ਾਂ ਨੂੰ ਉਤਸ਼ਾਹਿਤ ਕੀਤਾ ਅਤੇ ਹਜ਼ਾਰਾਂ ਨੂੰ ਕ੍ਰਾਂਤੀ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਬਤਿਸਤਾ ਦੇ ਪਤਨ ਤੋਂ ਬਾਅਦ ਸੰਸਾਰ ਪ੍ਰਮਾਣੂ ਜੰਗ ਦੇ ਕਿਨਾਰੇ ਤੇ ਆ ਗਿਆ ਸੀ ਪਰ ਕ੍ਰਾਂਤੀਕਾਰੀਆਂ ਨੇ ਹੀ ਸਮਾਜ ਬਚਾਇਆ। ਹਿੰਦ ਤੇ ਕਿਊਬਾ ਦੀ ਦੋਸਤੀ ਸਿਰਫ ਰਾਜਨੀਤਿਕ ਹੀ ਨਹੀਂ ਬਲਕਿ ਸਾਡੀ ਕ੍ਰਾਂਤੀਕਾਰੀ ਸਾਂਝ ਕਾਰਨ ਹੈ। 20 ਵੀਂ ਸਦੀ ਨੇ ਤਿੰਨ ਮਹਾਨ ਕ੍ਰਾਂਤੀਕਾਰੀ ਯੋਜ਼ੇ ਮਾਰਟੀ, ਫੀਡਲ ਕਾਸਟਰੋ ਤੇ ਚੀ ਗਵੇਰਾ ਦਿਤੇ ਜਿਨ੍ਹਾਂ ਦੀਆਂ ਤਸਵੀਰਾਂ ਵਾਲੀਆਂ ਟੀ ਸ਼ਰਟਾਂ ਸੰਸਾਰ ਭਰ ਵਿਚ ਨੌਜਵਾਨ ਸ਼ੋਕ ਨਾਲ ਪਹਿਨਦੇ ਨੇ। ਕ੍ਰਾਤੀ ਦੌਰਾਨ ਲੱਖਾਂ ਦੀ ਤਾਦਾਦ ਵਿਚ ਲੋਕਾਂ ਨੇ ਕ੍ਰਾਂਤੀਕਾਰੀਆਂ ਦਾ ਸਵਾਗਤ ਕੀਤਾ ਜਿਸ ਤੋਂ ਕ੍ਰਾਂਤੀਕਾਰੀਆਂ ਦੀ ਮਕਬੂਲੀਅਤ ਅਤੇ ਉਨ੍ਹਾਂ ਵਲੋਂ ਲੋਕਾਂ ਦੇ ਦੁਖ ਦਰਦ ਖਤਮ ਕਰਨ ਲਈ ਲਗਾਤਾਰ ਕੀਤੇ ਉਪਰਾਲੇ ਸਾਹਮਣੇ ਆਉਂਦੇ ਨੇ। ਮਾਰਟੀਨ ਨੇ ਠੀਕ ਹੀ ਕਿਹਾ ਸੀ…’ਮੈਂ ਮੋਨਸਟਰ (ਅਮਰੀਕਾ) ਨੂੰ ਚੰਗੀ ਤਰਾਂ ਜਾਣਦਾ ਹਾਂ ਤੇ ਉਸ ਦੀ ਜੇਲ ਵਿਚ ਰਿਹਾ ਹਾਂ ਤੇ ਮੇਰੀ ਰੱਖਿਆ ਲਈ ਮੇਰਾ ਹਥਿਆਰ ਸਿਰਫ ਗੁਲੇਲ ਹੈ’ ਉਨ੍ਹਾਂ ਆਪ ਹੀ ਅਪਣੇ ਕੇਸ ਦੀ ਵਕਾਲਤ ਕਰਦੇ 15 ਸਾਲ ਦੀ ਸਜ਼ਾ ਹੋਣ ਸਮੇਂ ਕਿਹਾ ਸੀ, ‘ਮੈਂ ਆਮ ਵਕੀਲਾਂ ਵਾਂਗ ਮਾਫੀ ਦੀ ਦਰਖਾਸਤ ਨਹੀਂ ਕਰਾਂਗਾ,ਮੈਂਨੂੰ ਮੇਰੇ ਸਾਥੀਆਂ ਨਾਲ ਰੱਖਿਆ ਜਾਵੇ। ਮੈਂ ਅਜਾਦੀ ਦਾ ਕੀ ਕਰਾਂਗਾ ਜੇ ਮੇਰੇ ਦੋਸਤ ਤੇ ਵਤਨ ਵਾਸੀ ਦੁੱਖ, ਦਰਦ ਤੇ ਮੁਸੀਬਤਾਂ ਵਿਚ ਰਹੇ।‘ ਫੀਡਲ ਕਾਸਟਰੋ ਨੇ ਵੀ ਕੇਸ ਦੌਰਾਨ ਕਿਹਾ ਸੀ,’ਇਤਿਹਾਸ ਮੈਂਨੂੰ ਬਰੀ ਕਰੇਗਾ ਕਿਉਂ ਕਿ ਮੈਂ ਤੇ ਮੇਰੇ ਦੋਸਤ ਲੋਕਾਂ ਦੀ ਸੇਵਾ ਵਿਚ ਲੜ੍ਹ ਰਹੇ ਹਾਂ।‘ ਉਨ੍ਹਾਂ ਨੂੰ ਸਰਕਾਰੀ ਵਕੀਲ ਵਲੋਂ ਇਕ ਵਾਰ ਝੂਠਾ ਬਹਾਨਾ ਬਣਾ ਕੇ ਕਚਿਹਰੀ ਤੋਂ ਦੂਰ ਰੱਖਿਆ ਗਿਆ ਤਾਂ ਉਨ੍ਹਾਂ ਇਕ ਪਰਚੀ ਕਚਿਹਿਰੀ ਭੇਜ ਕੇ ਕਿਹਾ, ‘ਮੈਂ ਲੁਕਣ ਨਾਲੋਂ ਅਪਣੇ ਲੋਕਾਂ ਲਈ ਸੌ ਵਾਰ ਮਰਨਾ ਉਚਿਤ ਸਮਝਾਂਗਾ’।
ਸ੍ਰੀ ਗੁਪਤਾ ਨੇ ਕਿਹਾ ਜੋ ਕ੍ਰਾਂਤੀ ਯੋਜੇ ਮਾਰਟੀ, ਫੀਡਲ ਕਾਸਟਰੋ ਤੇ ਚੀ ਗਵੇਰਾ ਤੇ ਉਨ੍ਹਾਂ ਦੇ ਹਜ਼ਾਰਾਂ ਸਾਥੀਆਂ ਨੇ ਸ਼ੁਰੂ ਕੀਤੀ ਸੀ, ਕਦੇ ਅਸਫਲ ਨਹੀਂ ਸੀ ਹੋ ਸਕਦੀ। ਉਨ੍ਹਾਂ ਕਿਹਾ ਕਿਊਬਾ ਤੇ ਲਗੀਆਂ ਆਰਥਕ ਬੰਦਸ਼ਾਂ ਵੀ ਇਸ ਨੂੰ ਝੁਕਾ ਨਾ ਸਕੀਆਂ। ਡਾ. ਰਾਉਲ ਕਾਸਟਰੋ ਰੂਜ਼ ਫਿਡਲ ਕਾਸਟਰੋ ਦਾ ਛੋਟਾ ਭਰਾ ਹੋਣ ਕਾਰਣ ਹੀ ਰਾਸ਼ਟਰਪਤੀ ਨਹੀਂ ਬਣਿਆ ਬਲਕਿ ਉਹ ਇਸ ਕਰਕੇ ਕਿ ਉਹ ਸਾਰੀ ਉਮਰ ਕ੍ਰਾਂਤੀਕਾਰੀ ਰਿਹਾ ਤੇ ਕਿਊਬਾ ਦੇ ਲੋਕਾਂ ਦੇ ਭਲੇ ਲਈ ਤਤਪਰ ਰਿਹਾ।
ਸ੍ਰੀ ਐਡੁਆਰਡੋ ਇਗਲਿਸਿਸ ਕਿਉਨਟਾਨਾ, ਮਨਿਸਟਰ ਕੌਸਲਰ ਤੇ ਗਿਪਟੀ ਚੀਫ ਆਫ ਮਿਸ਼ਨ ਕਿਊਬਾ ਨੇ ਕਿਹਾ ਮੈਂ ਸ੍ਰੀ ਅਨੁਪਮ ਗੁਪਤਾ ਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਹਾ ਤੇ ਕਈ ਕੁਝ ਸਿਖਿਆ ਹੈ। ਭਾਰਤੀ ਤੇ ਕਿਊਂਬਾ ਵਾਸੀ ਕ੍ਰਾਂਤੀਕਾਰੀਆਂ ਦੀ ਸੰਤਾਨ ਹਨ। ਅਸੀਂ ਹਰ ਇਕ ਮੁਸ਼ਕਲ ਨੂੰ ਅਪਣੇ ਗਿਆਨ ਤੇ ਤਾਕਤ ਨਾਲ ਜਿਤਣਾ ਜਾਣਦੇ ਹਾਂ।ਸੀ. ਆਈ. ਏ ਸਾਡੇ ਤੇ ਯੋਜਨਾ ਬਧ ਹਮਲੇ ਕਰ ਰਿਹਾ ਹੈ। ਫੀਡਲ ਕਾਸਟਰੋ ਉਤੇ ਅਨੇਕਾਂ ਹਮਲੇ ਹੋਏ ਨੇ ਤੇ ਕੀ ਸਾਨੂੰ ਆਤਮ ਰਖਿਆ ਦਾ ਵੀ ਹੱਕ ਨਹੀਂ? ਉਨ੍ਹਾਂ ਭਾਰਤ ਤੇ ਭਾਰਤੀਆਂ ਦਾ ਸਮੇਂ ਸਮੇਂ ਕਿਊਬਾ ਨਾਲ ਰਾਜਨੀਤਿਕ ਸਾਂਝ ਵਿਅਕਤ ਕਰਨ, ਡਾਕਟਰੀ, ਖਾਦ ਸਮਗਰੀ, ਪਿਆਰ ਅਤੇ ਸਦਭਾਵਨਾ ਦੀ ਮਦਦ ਲਈ ਕਿਊਬਾ ਜਨਤਾ ਵਲੋਂ ਧੰਨਵਾਦ ਕੀਤਾ। ਸਾਬਕਾ ਹਾਈ ਕੋਰਟ ਜੱਜ ਸ੍ਰੀ ਜੇ. ਸੀ ਵਰਮਾਂ ਨੇ ਪ੍ਰਧਾਨਗੀ ਭਾਸ਼ਨ ਦੌਰਾਨ ਕਿਹਾ ਸ੍ਰੀ ਅਨੁਪਮ ਗੁਪਤਾ ਨੇ ਗਿਆਨ ਵਧਾਉ ਤੇ ਵਡਮੁਲੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਸ੍ਰੀ ਅਨੁਪਮ ਗੁਪਤਾ ਨੂੰ ਚੰਡੀਗੜ੍ਹ ਵਿਚ ਕਿਊਬਾ ਦਾ ਅਣਥੱਕ ਵਿਦਵਾਨ ਸਿਪਾਹੀ ਕਿਹਾ। ਉਨ੍ਹਾਂ ਅਮਰੀਕਾ ਦੀ ਪੂੰਜੀਪਤੀ ਲੋਬੀ ਖਿਲਾਫ ਆਮ ਲੋਕਾਂ ਦੇ ਭਲੇ ਲਈ, ਹਥਿਆਰਾਂ ਦੀ ਹੋੜ ਖਤਮ ਕਰਨ ਤੇ ਲੋਕ ਭਲਾਈ ਲਈ ਵਧ ਚੜ੍ਹ ਕੇ ਕੰਮ ਕਰਨ ਤੇ ਜ਼ੋਰ ਦਿੱਤਾ। ਸੁਰਜੀਤ ਸਿੰਘ ਜਨਰਲ ਸਕੱਤਰ (ਚੰਡੀਗੜ੍ਹ ਇਸਕਫ) ਨੇ ਹਾਜ਼ਰੀਨ ਸਾਹਮਣੇ ਇਕ ਮਤਾ ਰੱਖਿਆ ਜਿਸ ਨੂੰ ਹਾਊਸ ਨੇ ਸਰਬ ਸਮਤੀ ਨਾਲ ਪਾਸ ਕਰਕੇ ਅਮਰੀਕੀ ਸਰਕਾਰ ਤੋਂ ਮੰਗ ਕੀਤੀ ਗਈ ਕਿ ਉਹ 50 ਸਾਲ ਤੋਂ ਬੇਵਜਾ ਜੇਲ ਵਿਚ ਡੱਕੇ ਕਿਊਬਾ ਦੇ 5 ਕ੍ਰਾਤੀਕਾਰੀਆਂ ਗਰਾਰਡ ਹਰਨਾਡੋਸ਼ ਨੌਰਡੇਲਸ,ਰਾਮੌਨ ਲਬਾਨੀਨੋ ਸਲਾਜ਼ਾਰ, ਐਨਟੋਨੀਓ ਗੁਰਾਰੈਓ ਰੋਡਰਿਗੋਜ਼, ਫਰਨੈਨਡੇਜ਼ ਗੋਨਜ਼ਾਲਿਜ਼ ਲਿਓਰੋਟ ਤੇ ਰੈਣੇ ਗੋਨਜ਼ਾਲਿਜ਼ ਸੈਹਵੈਰੈਟਜ਼ ਨੂੰ ਤੁਰੰਤ ਰਿਹਾ ਕਰੇ। ਅੰਤ ਵਿਚ ਉਨ੍ਹਾਂ ਧੰਨਵਾਦ ਮਤਾ ਪੇਸ਼ ਕੀਤਾ।
****
ਮੋ: 8054980446
ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ.......... ਮਾਸਿਕ ਇਕੱਤਰਤਾ / ਸ਼ਮਸ਼ੇਰ ਸਿੰਘ ਸੰਧੂ
![](https://blogger.googleusercontent.com/img/b/R29vZ2xl/AVvXsEjVvtptFKh872g2sV7Er_kCU3zjNhjGxPgVQTd3W445aV2nG3XUms-Ey_6W4c8girda4wLfuXzXSHPhN0ZffypPJnFW_UHtiNtQPyKXrS9tU25h5F0-Mm34ewzUh9PmF1iKmcM8sULZJSM/s320/c2.jpg)
ਕੈਲਗਰੀ : ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ 2 ਅਕਤੂਬਰ 2010 ਦਿਨ ਸਨਿਚਰਵਾਰ ਦੋ ਵਜੇ ਕਾਊਂਸਲ ਆਫ ਸਿੱਖ ਔਰਗੇਨਾਈਜ਼ੇਸ਼ਨ ਦੇ ਹਾਲ ਕਮਰੇ ਵਿਚ ਸ਼ਮਸ਼ੇਰ ਸਿੰਘ ਸੰਧੂ ਤੇ ਕਸ਼ਮੀਰਾ ਸਿੰਘ ਚਮਨ ਦੀ ਪ੍ਰਧਾਨਗੀ ਵਿਚ ਹੋਈ। ਸਟੇਜ ਸਕੱਤਰ ਦੀ ਜਿੰਮੇਂਵਾਰੀ ਜੱਸ ਚਾਹਲ ਹੋਰਾਂ ਨਿਭਾਈ। ਪਿਛਲੇ ਮਹੀਨੇ ਦੀ ਰੀਪੋਰਟ ਸੁਣਾਈ ਤੇ ਪਰਵਾਨ।
ਰਾਮ ਸਰੂਪ ਸੈਣੀ ਹੋਰਾਂ ਨੇ ਦੀਦਾਰ ਫਿਲਮ ਦਾ ਮੁਹੰਮਦ ਰਫੀ ਦਾ ਗਾਇਆ ਇਕ ਗੀਤ ‘ਹੂਏ ਹਮ ਜਿਨ ਕੇ ਬਦਨਾਮ’ ਬੜੇ ਖੂਬਸੂਰਤ ਤਰੰਨਮ ਵਿੱਚ ਸੁਣਾਇਆ-
![](https://blogger.googleusercontent.com/img/b/R29vZ2xl/AVvXsEhA9uTfLR_-r59JRrr-upNW3tlHb3b6WfLevU6PpumKbjIhUMm00YBcSPuqUg5g8iJXyrdUkicqQAbVK2-aY8YzkGt9FhHX6WKTLVpiIzpfSsD4HOVvqpenxDSomTeYRDd5z6bvL6gKGEQ/s320/c1.jpg)
ਜਸਬੀਰ ਸਿੰਘ ਸਹੋਤਾ ਨੇ ਆਪਣੀ ਇਕ ਕਵਿਤਾ ਸੁਣਾਈ-
ਹਾਸਲ ਕਰ ਬੁਲੰਦੀ, ਬੰਦਾ ਬਹੁਤਾ ਸੁਖਾਲਾ ਨਹੀਂ ਰਹਿੰਦਾ
ਨਿਰਮਲ ਹੋਵੇ ਇਰਾਦਾ ਤਾਂ ਦਿਲ ਵਿਚ ਪਾਲਾ ਨਹੀਂ ਰਹਿੰਦਾ।
ਮੋਹਨ ਸਿੰਘ ਮਿਨਹਾਸ ਨੇ ਪਰਸਿੱਧ ਵਿਦਵਾਨ ਸੁਕਰਾਤ ਬਾਰੇ ਚਾਨਣਾ ਪਾਇਆ।
ਭਜਨ ਸਿੰਘ ਗਿੱਲ ਨੇ 16/10 ਨੂੰ ਔਰਫੀਅਸ ਥੀਏਟਰ ਕਰਾਏ ਜਾ ਰਹੇ ਦੋ ਨਾਟਕਾਂ ਬਾਰੇ ਸਭ ਨੂੰ ਜਾਣਕਾਰੀ ਦਿੱਤੀ ਅਤੇ ਪਾਸ਼ ਦੀ ਇਕ ਕਵਿਤਾ ਸੁਣਾਈ।
ਡਾ. ਪਰਮਜੀਤ ਸਿੰਘ ਬਾਠ ਨੇ ਨਦੀਮ ਪਰਮਾਰ ਦੀ ਇਕ ਗ਼ਜ਼ਲ ਸੁਣਾਈ-
ਧੜਕੇ ਨਾ ਜੋ ਕਿਸੇ ਲਈ ਉਹ ਦਿਲ ਨਹੀਂ ਹਾਂ ਮੈਂ
ਬੰਦਾ ਹਾਂ ਜੀਂਦਾ ਜਾਗਦਾ ਕਿ ਸਿਲ ਨਹੀਂ ਹਾਂ ਮੈਂ।
ਸ਼ਮਸ਼ੇਰ ਸਿੰਘ ਸੰਧੂ ਨੇ ਆਪਣੀਆਂ ਦੋ ਗ਼ਜ਼ਲਾਂ ਪੇਸ਼ ਕੀਤੀਆਂ।
1-ਪੰਛੀ ਦੇ ਵਾਂਗ ਉਡਦਾ ਤੇ ਤੈਰਦਾ ਹੀ ਜਾਵੇ
ਤੇਰਾ ਖ਼ਿਆਲ ਆਵੇ ਤਕਦੀਰ ਮੁਸਕਰਾਵੇ।
ਪਰ ਵੀ ਨਾ ਮਾਰ ਸਕਦਾ ਉਸ ਥਾਂ ਤੇ ਹੋਰ ਕੋਈ
ਜਿਸ ਥਾਂ ਖ਼ਿਆਲ ਤੇਰਾ ਆਕੇ ਧਮਾਲ ਪਾਵੇ।
ਸੂਰਜ ਦੇ ਨਿੱਘ ਵਰਗਾ ਸਜਨਾ ਪਿਆਰ ਤੇਰਾ
ਜੀਵਨ ਨੂੰ ਹਰ ਦਿਸ਼ਾ ਤੋਂ ਰੌਸ਼ਨ ਪਿਆ ਬਨਾਵੇ।
2- ਜੀਵਨ ਦੇ ਹਰ ਮੌਸਮ ਮੈਨੂੰ ਕਪੜੇ ਵਾਂਗ ਹੰਡਾਇਆ ਹੈ
ਤੇਰਾ ਪਰ ਅਜ਼ਮਾਨਾ ਮੈਨੂੰ ਰਾਸ ਬੜਾ ਹੀ ਆਇਆ ਹੈ।
ਜੀਵਨ ਦੀ ਇਹ ਪਤਝੜ ਵੇਖੋ ਥਾਂ ਥਾਂ ਮੈਨੂੰ ਰੋਲ ਰਹੀ
ਟੁੱਟੇ ਪੱਤੇ ਵਾਂਗੂੰ ਮੈਨੂੰ ਥਾਂ ਥਾਂ ਏਸ ਰੁਲਾਇਆ ਹੈ।
ਪ੍ਰਭਦੇਵ ਸਿੰਘ ਗਿੱਲ ਨੇ ਉਰਦੂ ਦੀ ਇਕ ਗ਼ਜ਼ਲ ਸੁਣਾਈ-
ਹਰ ਸ਼ਖ਼ਸ ਕੋ ਦਾਅਵਾ ਹੈ ਪਾਰਸਾਈ ਕਾ
ਸਭੀ ਫਰਿਸ਼ਤੇ ਹੈਂ ਯਾਰੋ ਕੋਈ ਬਸ਼ਰ ਭੀ ਹੋ।
ਅਮਤੁਲਮਤੀਨ ਨੇ ਉਰਦੂ ਵਿਚ ਇਕ ਗ਼ਜ਼ਲ ਸੁਣਾਈ-
ਜਬ ਤਕ ਤੇਰਾ ਦਿਲ ਪੂਰੀ ਤਰ੍ਹਾ ਬਰਬਾਦ ਨਹੀਂ ਹੋਗਾ
ਤੁਝੇ ਕੋਈ ਭੀ ਸਬਕ ਅਜ਼ ਬਰਾਹੇ ਯਾਦ ਨਹੀਂ ਹੋਗਾ।
ਤਮੰਨਾਏ ਬੇਤਾਬ ਤੇਰੇ ਤਗ਼ਾਫਲ ਕੋ ਕਯਾ ਖ਼ਬਰ
ਪੈਮਾਨਾ ਤੂਲੇ ਸ਼ਬ ਫਰਾਕ ਕੋਈ ਈਜਾਦ ਨਹੀਂ ਹੋਗਾ।
ਸੁਰਜੀਤ ਸਿੰਘ ਪੰਨੂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ-
ਚਿੱਟੇ ਵਾਲ ਚਮਕਦੇ ਮੇਰੇ ਜਿਉਂ ਚਾਂਦੀ ਦੀਆਂ ਤਾਰਾਂ
ਇਸ ਪੁੰਨਿਆਂ ਦੇ ਉੱਤੋਂ ਹਸਕੇ ਮੈਂ ਸੌ ਮੱਸਿਆ ਵਾਰਾਂ।
ਏਸ ਨਿਮਾਣੇ ਜੀਵ ਤੇ ਪੰਨੂੰ ਮਿਹਰ ਸਾਂਈਂ ਨੇ ਕੀਤੀ
ਮੁਦਤਾਂ ਲੰਮੀਂ ਪਤਝੜ ਪਿੱਛੋਂ ਦਿਤੀਆਂ ਹੈਨ ਬਹਾਰਾਂ।
ਕਸ਼ਮੀਰਾ ਸਿੰਘ ਚਮਨ ਨੇ ਆਪਣੀ ਇਕ ਗ਼ਜ਼ਲ ਪੇਸ਼ ਕੀਤੀ-
ਜਲਾਦੋ ਖ਼ੂਨ ਦੇ ਕਤਰੇ ਮਿਰੇ ਕੁਛ ਰਹਿਣ ਵੀ ਦੇਵੋ
ਬੜਾ ਬੇਚੈਨ ਦਿਲ ਮੇਰਾ ਇਕੱਲਿਆਂ ਬਹਿਣ ਵੀ ਦੇਵੋ।
ਸਮੁੰਦਰ ਨੂੰ ਮਿਲਣ ਦਾ ਜੇ ਨਜ਼ਾਰਾ ਵੇਖਣਾ ਅੱਖੀਂ
ਚਮਨ ਹੰਝੂਆਂ ਦੇ ਦਰਿਆ ਨੂੰ ਕਦੀ ਤਾਂ ਵਹਿਣ ਵੀ ਦੇਵੋ।
ਅਤੇ ਇਕ ਗੀਤ ਸੁਣਾਇਆ।
ਮਿਸਿਜ਼ ਸ਼ਾਹਵਰ ਨੇ ਉਰਦੂ ਵਿਚ ਇਕ ਗ਼ਜ਼ਲ ਸੁਣਾਈ-
ਦੇਖਤੇ ਹੀ ਦੇਖਤੇ ਯੇ ਦੁਨਯਾਂ ਕਹਾਂ ਸੇ ਕਹਾਂ ਹੋ ਗਈ ਹੈ
ਇਨਸਾਨੀ ਕਦਰੋਂ ਵਾਲੀ ਇਕ ਤਹਿਜ਼ੀਬ ਜਾਣੇ ਕਹਾਂ ਖੋ ਗਈ ਹੈ।
ਤਾਰਿਕ ਮਲਿਕ ਨੇ ਬਸ਼ੀਰ ਬਦਰ ਦੀ ਇਕ ਖੂਬਸੂਰਤ ਉਰਦੂ ਗ਼ਜ਼ਲ ਸੁਣਾਈ।
ਖ਼ੁਦਾਯਾ ਮੇਰੀ ਸਦੀ ਮੇਂ ਭੀ ਮੁਅਜਜ਼ਾ ਕਰ ਦੇ
ਵੁਹ ਪੂਛਤੇ ਹੈਂ ਕਿ ਇਸ ਦੌਰ ਮੇਂ ਮੁਹੱਬਤ ਕਯਾ।
ਮੈਂ ਅਪਣੀ ਖ਼ਾਕ ਉਠਾਕਰ ਕਹਾਂ ਕਹਾਂ ਘੂਮੂੰ
ਤਿਰੇ ਬਗ਼ੈਰ ਮਿਰੀ ਜ਼ਿੰਦਗੀ ਕੀ ਕੀਮਤ ਕਯਾ।
ਜੱਸ ਚਾਹਲ ਨੇ ਆਪਣੀ ਇਕ ਗ਼ਜ਼ਲ ਪੇਸ਼ ਕੀਤੀ-
ਤੈਰਤੇ ਰਹਿਤੇ ਹੈਂ ਆਂਖੋਂ ਮੇਂ ਕੁਛ ਐਸੇ ਸਪਨੇਂ
ਜਿਨ ਕੋ ਜੀਨੇ ਕੀ ਤਮੰਨਾ ਮਿਰੀ ਪੂਰੀ ਨ ਹੂਈ।
ਕੈਸਾ ਰੋਣਾ ਜੋ ਤਮੰਨਾ ਤੇਰੀ ਪੂਰੀ ਨ ਹੂਈ
ਲੈਲਾ ਮਜਨੂੰ ਕੀ ਕਹਾਣੀ ਭੀ ਤੋ ਪੂਰੀ ਨ ਹੂਈ।
ਸਬਾ ਸ਼ੇਖ਼ ਨੇ ਦੋ ਗ਼ਜ਼ਲਾਂ ਕਹੀਆਂ-
ਬਤਾ ਇਕਬਾਲ ਤੂ ਨੇ ਕਿਸ ਵਤਨ ਕਾ ਖ਼ਾਬ ਦੇਖਾ ਥਾ
ਜਬ ਸੇ ਤਲੂ ਹੂਆ ਹੈ ਗਹਿਨਾਯਾ ਯੇ ਕੈਸਾ ਆਫਤਾਬ ਦੇਖਾ ਥਾ।
ਇਸਕੇ ਬਾਗ਼ਬਾਨੋਂ ਨੇ ਮਿਲਕਰ ਲੂਟਲੀ ਬਹਾਰੇ ਚਮਨ ਸਾਰੀ
ਮੈਂ ਤੋ ਜਬ ਚਲਾ ਥਾ ਇਸੇ ਪੁਰ ਬਹਾਰ ਪੁਰ ਸ਼ਬਾਬ ਦੇਖਾ ਥਾ।
ਭੋਲਾ ਸਿੰਘ ਚੌਹਾਨ ਨੇ ਆਪਣੀ ਇਕ ਰਚਨਾ ਪੇਸ਼ ਕੀਤੀ-
ਮਲ੍ਹਮ ਬਣਕੇ ਫੱਟਾਂ ਦਾ ਇਲਾਜ ਕਰੀਏ
ਨਵ ਜੀਵਨ ਦਾ ਕੁਛ ਏਦਾਂ ਆਗ਼ਾਜ਼ ਕਰੀਏ।
ਛੱਡੀਏ ਕੁੱਖਾਂ ਚ ਕਲੀਆਂ ਨੋਚਣਾ
ਨਾ ਵਿਧਾਨ ਰੱਬ ਦਾ ਨਾਸਾਜ਼ ਕਰੀਏ।
ਜਾਵੇਦ ਨਜ਼ਾਮੀਂ ਨੇ ਆਪਣੀ ਇਕ ਗ਼ਜ਼ਲ ਕਹੀ-
ਕਯਾ ਪਤਾ ਤੇਰਾ ਪਤਾ ਮਿਲੇ ਮਿਲੇ ਨ ਮਿਲੇ
ਚਾਕ ਗਿਰੇਬਾਂ ਅਪਨਾ ਸਿਲੇ ਸਿਲੇ ਨ ਸਿਲੇ।
ਰਾਸਤੇ ਕਾ ਪੱਥਰ ਤੋ ਫਿਰਭੀ ਉਠ ਹੀ ਜਾਯੇਗਾ
ਸੰਗੇ ਨਫਸੇ ਅਮਾਰਾ ਹਿਲੇ ਹਿਲੇ ਨ ਹਿਲੇ।
ਸੁਰਿੰਦਰਦੀਪ ਰੀਹਲ ਨੇ ਆਪਣੀ ਇਕ ਕਵਿਤਾ ਸੁਣਾਈ-
ਜਿਹੜੇ ਦੇ ਗਿਆਂ ਜ਼ਖ਼ਮ ਸਾਨੂੰ ਸਜਣਾ
ਸਾਡੇ ਦਿਲ ਕੋਲੋਂ ਜਾਣ ਨਾ ਸਹਾਰੇ।
ਨਾ ਜਿਓਂਦਿਆਂ ਚ ਨਾ ਹੀ ਅਸੀਂ ਮੋਏ ਹਾਂ
ਰੋਗੀ ਹੋ ਗਏ ਹਾਂ ਇਸ਼ਕ ਦੇ ਮਾਰੇ।
ਫਾਹੀਮੁਦੀਨ ਨੇ ਮੁਨੀਰ ਨਿਆਜ਼ੀ ਦੀ ਇਕ ਗ਼ਜ਼ਲ ਪੇਸ਼ ਕੀਤੀ-
ਕੁਛ ਉਂਜ ਵੀ ਰਾਹਵਾਂ ਔਖੀਆਂ ਸਨ
ਕੁਛ ਗਲ ਵਿਚ ਗ਼ਮ ਦਾ ਤੌਕ ਵੀ ਸੀ।
ਕੁਛ ਸ਼ਹਿਰ ਦੇ ਲੋਕ ਵੀ ਜ਼ਾਲਮ ਸਨ
ਕੁਛ ਮੈਨੂੰ ਮਰਨ ਦਾ ਸ਼ੌਕ ਵੀ ਸੀ।
ਕੇ. ਐਨ. ਮਹਿਰੋਤਰਾ ਨੇ ਪ੍ਰਸਿੱਧ ਸ਼ਾਇਰ ਨਰਿੰਦਰ ਮੋਹਨ ਦੀ ਰਚਨਾ ਸੁਣਾਈ-
ਮਤ ਛੀਨੋਂ ਮੇਰੇ ਸਪਨੇ
ਮੁਝੇ ਮੇਰੇ ਸਪਨੋਂ ਮੇਂ ਜੀਨੇ ਦੋ
ਮੇਰੇ ਭੀ ਪੰਖ ਲਗਨੇ ਦੋ।
ਸੁਰਿੰਦਰ ਸਿੰਘ ਢਿੱਲੋਂ ਨੇ ਇਕ ਖ਼ੂਬਸੂਰਤ ਗੀਤ ਪੇਸ਼ ਕਤਿਾ-
ਪੈਰੀ ਮਾਹਲ ਨੇ ਵਿਸਤਾਰ ਨਾਲ ਦੱਸਿਆ ਕਿ ਕੈਨੇਡਾ ਵਿਚ ਨਸਲੀ ਵਿਤਕਰਾ ਭਾਵੇਂ ਖ਼ਤਮ ਨਹੀਂ ਹੋਇਆ ਪਰ ਅੱਗੇ ਨਾਲੋਂ ਕਿਵੇਂ ਹੌਲੀ ਹੌਲੀ ਘਟਿਆ ਹੈ।
ਉਕਤ ਤੋਂ ਇਲਾਵਾ ਰਵਿੰਦਰ ਸਿੰਘ, ਜਾਗੀਰ ਸਿੰਘ ਘੁੰਮਣ, ਗੁਰਚਰਨ, ਨਾਈਮਖਾਂ ਤੇ ਸਾਧੂ ਸਿੰਘ ਰੀਹਲ ਵੀ ਇਸ ਇਕੱਤਰਤਾ ਵਿੱਚ ਸ਼ਾਮਲ ਸਨ। ਸਾਰਿਆਂ ਲਈ ਜੱਸ ਚਾਹਲ ਵਲੋਂ ਚਾਹ ਪਾਣੀ ਦਾ ਯੋਗ ਪ੍ਰਬੰਧ ਸੀ।
ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉੁਰਦੂ ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ ਕਰਨਾ ਤੇ ਸਾਂਝਾਂ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ ਕਰੇਗਾ। ਸਾਹਿਤ/ ਅਦਬ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀਂ ਤਾਕਤਾਂ ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ ਨਾਲ ਵੀ ਸਾਂਝ ਪਾਵੇਗੀ।
ਰਾਈਟਰਜ਼ ਫੋਰਮ, ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ ਮਹੀਨੇ ਦੇ ਪਹਿਲੇ ਸਨਿਚਰਵਾਰ, 6 ਨਵੰਬਰ, 2010 ਨੂੰ 2-00 ਤੋਂ 5-00 ਵਜੇ ਤਕ ਕੋਸੋ ਦੇ ਹਾਲ 102 3208 8 ਐਵੇਨਿਊ ਵਿਚ ਹੋਵੇਗੀ। ਕੈਲਗਰੀ ਦੇ ਸਾਹਿਤ ਪ੍ਰੇਮੀਆਂ ਤੇ ਸਾਹਿਤਕਾਰਾਂ ਨੂੰ ਇਸ ਵੱਨ ਸਵੰਨੀ ਸਾਹਿਤਕ ਇਕਾਤਰਤਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਸ਼ਮਸ਼ੇਰ ਸਿੰਘ ਸੰਧੂ (ਪ੍ਰੈਜ਼ੀਡੈਂਟ) ਨਾਲ 403-285-5609, ਸਲਾਹੁਦੀਨ ਸਬਾ ਸ਼ੇਖ਼ (ਵਾਇਸ ਪ੍ਰੈਜ਼ੀਡੈਂਟ) ਨਾਲ 403-547-0335, ਜੱਸ ਚਾਹਲ (ਸਕੱਤਰ) ਨਾਲ 293-8912 ਸੁਰਿੰਦਰ ਸਿੰਘ ਢਿਲੋਂ (ਸਹਿ-ਸਕੱਤਰ) ਨਾਲ 285-3539 ਅਤੇ ਪੈਰੀ ਮਾਹਲ (ਖਜ਼ਾਨਚੀ) ਨਾਲ 616-0402 ਜਾਂ ਜਾਵੇਦ ਨਜ਼ਾਮੀਂ (ਈਵੈਂਟਸ ਕੋਆਰਡੀਨੇਟਰ) ਨਾਲ 988-3961 ਅਤੇ ਜਸਵੀਰ ਸਿੰਘ ਸਿਹੋਤਾ (ਮੈਂਬਰ ਕਾਰਜਕਾਰਨੀ) ਨੂੰ 681-8281 ਤੇ ਸੰਪਰਕ ਕਰੋ।
ਮੱਘਰ ਸਿੰਘ ਪਨੇਸਰ ਦੀ ਪੁਸਤਕ ‘ਮੇਰੀ ਸਾਹਿਤ ਯਾਤਰਾ’ ਦੀ ਘੁੰਡ ਚੁਕਾਈ.......... ਪੁਸਤਕ ਰਿਲੀਜ਼ / ਰਾਜਿੰਦਰਜੀਤ
ਇੰਟਰਨੈਸ਼ਨਲ ਪੰਜਾਬੀ ਸਾਹਿਤ ਸਭਾ ਲੰਡਨ ਵੱਲੋਂ ਬਜ਼ੁਰਗ ਲੇਖਕ ਮੱਘਰ ਸਿੰਘ ਪਨੇਸਰ ਦੀ ਪੁਸਤਕ ‘ਮੇਰੀ ਸਾਹਿਤ ਯਾਤਰਾ’ ਦੀ ਘੁੰਡ ਚੁਕਾਈ ਅਤੇ ਇਸ ‘ਤੇ ਇੱਕ ਭਰਵੀਂ ਵਿਚਾਰ-ਚਰਚਾ ਦਾ ਪ੍ਰਬੰਧ ਕੀਤਾ ਗਿਆ । ਪੰਜਾਬੀ ਸੈਂਟਰ ਇਲਫੋਰਡ ਵਿਖੇ ਇਕੱਤਰ ਹੋਏ ਇਲਾਕੇ ਦੇ ਲੇਖਕਾਂ ਤੇ ਬੁੱਧੀਜੀਵੀਆਂ ਨੇ ਸ ਪਨੇਸਰ ਨੂੰ 90 ਸਾਲ ਦੀ ਉਮਰ ਵਿੱਚ ਇਸ ਤਰ੍ਹਾਂ ਦੀ ਬੇਮੁੱਲ ਪੁਸਤਕ ਦੇਣ ਲਈ ਵਧਾਈ ਪੇਸ਼ ਕੀਤੀ । ਸਮਾਗਮ ਦੀ ਪ੍ਰਧਾਨਗੀ ਮੇਅਰ ਸ ਨਿਰਮਲ ਸਿੰਘ ਗਿੱਲ ਨੇ ਕੀਤੀ । ਇਸ ਤੋਂ ਬਿਨਾ ਸਰਵ ਸ੍ਰੀ ਪੂਰਨ ਸਿੰਘ, ਫ਼ੌਜਾ ਸਿੰਘ, ਬਲਬੀਰ ਸਿੰਘ ਕੰਵਲ ਵੀ ਪ੍ਰਧਾਨਗੀ ਮੰਡਲ ‘ਚ ਸ਼ਾਮਿਲ ਹੋਏ । ਪੁਸਤਕ ’ਤੇ ਕੁੰਜੀਵਤ ਪਰਚਾ ਡਾ ਪ੍ਰੀਤਮ ਸਿੰਘ ਕੈਂਬੋ ਨੇ ਪੜ੍ਹਿਆ । ਉਨ੍ਹਾਂ ਬਹੁਤ ਬਾਰੀਕੀ ਨਾਲ ਕਿਤਾਬ ‘ਚ ਪੇਸ਼ ਵਿਚਾਰਾਂ ਦੇ ਵਿਭਿੰਨ ਪਹਿਲੂਆਂ ਅਤੇ ਮੱਘਰ ਸਿੰਘ ਪਨੇਸਰ ਦੀ ਸ਼ਖ਼ਸੀਅਤ ਦੇ ਉੱਘੜਵੇਂ ਪੱਖਾਂ ਬਾਰੇ ਖੁੱਲ੍ਹ ਕੇ ਚਰਚਾ ਕੀਤੀ । ਉਨ੍ਹਾਂ ਕਿਹਾ ਕਿ ਇਹ ਕਿਤਾਬ ਇੱਕ ਅਮੁੱਲ ਵਿਚਾਰ ਭੰਡਾਰ ਹੈ ਜਿਸ ਵਿੱਚ ਸਦਾਚਾਰਕ ਕਦਰਾਂ ਕੀਮਤਾਂ, ਤਰਕ, ਬਬੇਕ ਅਤੇ ਸੁਹਜ ਨੂੰ ਵਡਿਆਇਆ ਗਿਆ ਹੈ । ਵੱਡੀ ਉਮਰ ਵਿੱਚ ਅਕਸਰ ਲੋਕ ਤਰਕ ਦਾ ਪੱਲਾ ਛੱਡ ਦਿੰਦੇ ਹਨ ਪ੍ਰੰਤੂ ਪਨੇਸਰ ਹੁਰਾਂ ਦੀਆਂ ਲਿਖਤਾਂ ਵਿੱਚ ਤਰਕ ਹੀ ਪ੍ਰਧਾਨ ਹੈ । ਪੂਰਨ ਸਿੰਘ ਨੇ ਉਨ੍ਹਾਂ ਨੂੰ ਇੱਕ ਸਫ਼ਲ ਲੇਖਕ ਹੋਣ ਦੇ ਨਾਲ-ਨਾਲ ਇੱਕ ਜਿ਼ੰਮੇਵਾਰ ਨਾਗਰਿਕ ਅਤੇ ਸੁਹਿਰਦ ਪਿਤਾ ਆਖਿਆ । ਗੁਰਦਾਸ ਸਿੰਘ ਪਰਮਾਰ ਨੇ ਗੁਰਨਾਮ ਗਿੱਲ ਦੀ ਆਗਾਮੀ ਗ਼ਜ਼ਲ ਪੁਸਤਕ ਬਾਰੇ ਜਾਣਕਾਰੀ ਦਿੱਤੀ । ਮੇਅਰ ਸ ਗਿੱਲ ਨੇ ਸਮੁੱਚੀ ਚਰਚਾ ਨੂੰ ਬੜੇ ਭਾਵਪੂਰਤ ਸ਼ਬਦਾਂ ਨਾਲ ਸਮੇਟਿਆ ਤੇ ਕਿਹਾ ਕਿ ਵਿਦੇਸ਼ਾਂ ਵਿੱਚ ਪੰਜਾਬੀ ਨੂੰ ਦਰਪੇਸ਼ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਸਾਹਿਤਕਾਰਾਂ ਦਾ ਇਸ ਪ੍ਰਕਾਰ ਦੀਆਂ ਚਰਚਾਵਾਂ ਕਰਦੇ ਰਹਿਣਾ ਜ਼ਰੂਰੀ ਹੈ ।
ਅੰਤ ਵਿੱਚ ਹੋਏ ਸੰਖੇਪ ਪਰ ਰੌਚਕ ਕਵੀ ਦਰਬਾਰ ਦੀ ਸੁੰਦਰ ਸ਼ੁਰੂਆਤ ਸੁਰਿੰਦਰ ਸੀਹਰਾ ਦੀਆਂ ਗ਼ਜ਼ਲਾਂ ਨਾਲ ਹੋਈ । ਬਲਵਿੰਦਰ ਮਠਾਰੂ, ਬਲਬੀਰ ਸਿੰਘ ਕੰਵਲ, ਸੰਤੋਖ ਸੈਂਭੀ, ਪਰਮਜੀਤ ਰਤਨਪਾਲ, ਅਵਤਾਰ ਸਿੰਘ ਦੀਆਂ ਕਵਤਿਾਵਾਂ ਤੋਂ ਇਲਾਵਾ ਪ੍ਰਸਿੱਧ ਗ਼ਜ਼ਲਗੋ ਗੁਰਦਾਸ ਸਿੰਘ ਪਰਮਾਰ, ਗੁਰਸ਼ਰਨ ਸਿੰਘ ਅਜੀਬ, ਤੇ ਗੁਰਨਾਮ ਗਿੱਲ ਨੇ ਆਪੋ-ਆਪਣੀਆਂ ਗ਼ਜ਼ਲਾਂ ਨਾਲ ਮਾਹੌਲ ਸਿਰਜਿਆ । ਅੰਤ ’ਚ ਸਮਾਗਮ ਦੇ ਸੰਚਾਲਕ ਰਾਜਿੰਦਰਜੀਤ ਨੇ ਵੀ ਗ਼ਜ਼ਲ ਸੁਣਾਈ ।
****
ਪ੍ਰੋਗਰੈਸਿਵ ਡੈਮੋਕ੍ਰੈਟਿਕ ਫੋਰਮ ਵੱਲੋਂ “ਦੱਖਣੀ ਅਫ਼ਰੀਕਾ ਦਾ ਅਜ਼ਾਦੀ ਸੰਘਰਸ਼ ਅਤੇ ਭਾਰਤ ਨਾਲ ਸਮਾਨਤਾਵਾਂ” ਵਿਸ਼ੇ ਤੇ ਸੈਮੀਨਾਰ.......... ਵਿਚਾਰ-ਗੋਸ਼ਟੀ / ਭਜਨ ਗਿੱਲ (ਮਾ:)
![](https://blogger.googleusercontent.com/img/b/R29vZ2xl/AVvXsEgPzwWm91gtSsKg2o1gBSpYYa-nY9RTqfEZk4dQ6nEmK-wptnqKGzE3TTiBVBoyFUwjrefSQbUJiMJz8nJ_vVL8jzBcAMOXD64vO8leYDDkA-pL_g7j7wFYe-8BuQkUs7yrwqTndz_nzuY/s320/a1.jpg)
ਕੈਲਗਰੀ : ਪ੍ਰੋਗਰੈਸਿਵ ਡੈਮੋਕ੍ਰੈਟਿਕ ਫੋਰਮ ਕੈਲਗਰੀ ਦੀ ਅਕਤੂਬਰ ਮਹੀਨੇ ਦੀ ਭਰਵੀਂ ਮੀਟਿੰਗ ਸ਼੍ਰੀ ਸੋਹਣ ਮਾਨ ਦੀ ਪ੍ਰਧਾਨਗੀ ਹੇਠ ਹੋਈ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਫੋਰਮ ਦੇ ਸਕੱਤਰ ਮਾਸਟਰ ਭਜਨ ਸਿੰਘ ਗਿੱਲ ਨੇ ਨਿਭਾਈ। ਸ਼ੁਰੂ ਵਿੱਚ ਜੁਗਿੰਦਰ ਸੰਘਾ ਨੇ ਕੈਨੇਡਾ ਵਿੱਚ ਟਰੇਡ ਯੂਨੀਅਨ ਬਾਰੇ ਜਾਣਕਾਰੀ ਭਰਪੂਰ ਵਿਚਾਰ ਰੱਖੇ। ਉਹਨਾਂ ਨੇ ਸਿਹਤ ਸੇਵਾਵਾਂ ਸੰਬੰਧੀ ਵਲੰਟੀਅਰ ਤੌਰ ਤੇ ਕੀਤੇ ਗਏ ਸਰਵੇਖਣ ਅਤੇ ਅਲਬਰਟਾ ਸਰਕਾਰ ਨੂੰ ਭੇਜੇ ਗਏ ਸੁਝਾਵਾਂ ਦੀ ਸੰਖੇਪ ਜਾਣਕਾਰੀ ਦਿੱਤੀ।
![](https://blogger.googleusercontent.com/img/b/R29vZ2xl/AVvXsEga7l_mkIvHqfbJAvx4nSpowe9Lj3xJok9vPZu3PZZmc-3UKxKsA3TppRbh1_pTTs8bXhH_d4hmCb8XvU89MHFM3qG0MkIa309xf2bFZ0F-Bx7K2hOy7SODdEh1V_0HBQG7atMii4NByEo/s320/a2.jpg)
ਅੱਜ ਦੇ ਸੈਮੀਨਾਰ ਦੇ ਮੁੱਖ ਬੁਲਾਰੇ ਪੰਜਾਬੀ ਲਿਖਾਰੀ ਸਭਾ ਕੈਲਗਰੀ ਦੇ ਪ੍ਰਧਾਨ ਗੁਰਬਚਨ ਸਿੰਘ ਬਰਾੜ ਨੇ ਬਹੁਤ ਹੀ ਜਾਣਕਾਰੀ ਭਰਪੂਰ ਅਤੇ ਪ੍ਰਭਾਵਸ਼ਾਲੀ ਪੇਪਰ “ਦੱਖਣੀ ਅਫ਼ਰੀਕਾ ਦਾ ਅਜ਼ਾਦੀ ਸੰਘਰਸ਼ ਅਤੇ ਭਾਰਤ ਨਾਲ ਸਮਾਨਤਾਵਾਂ” ਵਿਸ਼ੇ ਤੇ ਪੜ੍ਹਿਆ। ਇਸ ਪੇਪਰ ਵਿੱਚ ਬਰਾੜ ਨੇ ਦੱਖਣੀ ਅਫ਼ਰੀਕਾ ‘ਚ ਚੱਲੀ ਅਜ਼ਾਦੀ ਲਹਿਰ,ਲਹਿਰ ‘ਚ ਸਰਗਰਮ ਵਿਭਿੰਨ ਪਾਰਟੀਆ, ਸੰਸਥਾਵਾਂ ਅਤੇ ਜੱਥੇਬੰਦੀਆਂ ਦੇ ਰੋਲ ਅਤੇ ਯੋਗਦਾਨ, ਇਨ੍ਹਾਂ ਦੀਆਂ ਰਾਜਨੀਤਕ ਪਹੁੰਚਾਂ ਦਾ ਕਈ ਪੱਖਾਂ ਤੋਂ ਮੁਲਅੰਕਣ ਹੀ ਨਹੀਂ ਕੀਤਾ ਸਗੋਂ ਇਨ੍ਹਾਂ ਨਾਲ ਸੰਬੰਧਤ ਕੁਝ ਨੇਤਾਵਾਂ ਦੀਆਂ ਕਾਰਗੁਜ਼ਾਰੀਆਂ ਅਤੇ ਸਰਗਰਮੀਆਂ ਦੀ ਚੀਰਫ਼ਾੜ ਵੀ ਕੀਤੀ ਹੈ।ਦੱਖਣੀ ਅਫ਼ਰੀਕਾ ਤੇ ਭਾਰਤ ਦੀ ਅਜ਼ਾਦੀ ਜ਼ੱਦੋ-ਜ਼ਹਿਦ ਸਮੇਂ ‘ਚ ਵਿਚਾਰਾਂ, ਸੋਚਾਂ ਤੇ ਰਾਜਨੀਤਿਕ ਚਾਲਾਂ ‘ਚ ਕਈ ਕਿਸਮ ਦੀ ਸਮਾਨਤਾ ਸਾਫ਼ ਦਿਖ਼ਾਈ ਦਿੰਦੀ ਹੈ। ਜਿਵੇਂ ਸਾਮਰਾਜੀ ਹਾਕਮਾਂ ਨੇ, ਜਿੰਨ੍ਹਾਂ ਜਾਗਰੂਕ ਦੇਸ਼-ਭਗਤਾਂ ਤੇ ਨੌਜ਼ਵਾਨਾਂ ਤੋਂ ਖ਼ਤਰਾ ਲੱਗਾ ਜਾਂ ਰਾਜ-ਸੱਤਾ ਦੀ ਸਾਂਝ-ਭਿਆਲੀ ਪਾਉਣ ‘ਚ ਅੜਿੱਕਾ ਸਮਝਿਆ, ਉਨ੍ਹਾਂ ਨੂੰ ਅਜ਼ਾਦੀ ਤੋਂ ਪਹਿਲਾਂ ਜਾਂ ਪਿੱਛੋਂ ਮਰਵਾ ਦਿੱਤਾ ਗਿਆ। ਸ਼ਹੀਦੇ ਆਜ਼ਮ ਭਗਤ ਸਿੰਘ ਤੇ ਉਸਦੇ ਸਾਥੀ, ਹੋਰ ਸੁਚਾਰੂ ਲੋਕ ਪੱਖੀ ਸੋਚ ਰੱਖਣ ਵਾਲੇ ਆਗੂਆਂ ਵਾਂਗ ਹੀ, ਦੱਖਣੀ ਅਫ਼ਰੀਕਾ ਦੀ ਇਨਕਲਾਬੀ ਜੱਥੇਬੰਦੀ “ਓਮਖੰਟੋ” ਦੇ ਚੀਫ਼ ਕਰਿਸ ਹੈਨੀ ਅਤੇ ਮਾਓਵਾਦੀ ਲੀਡਰਾਂ ਨੂੰ ਖ਼ਤਮ ਕਰਨਾ ਅਤੇ ਆਪਣੇ ਸਿਧਾਏ ਆਗੂਆਂ ਨੂੰ ਰਾਜ-ਸੱਤਾ ਸੌਂਪਣਾ ਆਦਿ ਵਿਸ਼ੇਸ਼ ਸਮਾਨਤਾਵਾਂ ਵਰਨਣ ਯੋਗ ਹਨ।
ਉਪਰੰਤ ਜਗਦੀਸ਼ ਚੋਹਕਾ,ਡਾ; ਹਰਭਜਨ ਢਿੱਲੋਂ, ਤਰਸੇਮ ਪਰਮਾਰ, ਪ੍ਰੋ; ਮਨਜੀਤ ਸਿੱਧੂ ਹੋਰਾਂ ਨੇ ਪਰਚੇ ਤੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਗੁਰਬਚਨ ਬਰਾੜ ਨੇ ਬਹੁਤ ਹੀ ਮਿਹਨਤ ਨਾਲ ਤਿਆਰ ਕੀਤਾ ਹੈ ਜੋ ਕਾਫ਼ੀ ਜਾਣਕਾਰੀ ਭਰਪੂਰ ਹੈ। ਇਨ੍ਹਾਂ ਬੁਲਾਰਿਆਂ ਨੇ ਪੇਪਰ ਤੇ ਉਸਾਰੂ ਨੁਕਤਾਚੀਨੀ ਵੀ ਕੀਤੀ ਅਤੇ ਕੀਮਤੀ ਸੁਝਾਅ ਵੀ ਦਿੱਤੇ। ਮਾਸਟਰ ਬਚਿੱਤਰ ਸਿੰਘ ਗਿੱਲ ਨੇ ਮਰਹੂਮ ਸੰਤ ਰਾਮ ਉਦਾਸੀ ਦਾ ਗੀਤ ਜੋਸ਼ੀਲੇ ਅੰਦਾਜ਼ ਵਿੱਚ ਗਾਇਆ;
ਲ਼ੋਕੋ ਬਾਜ਼ ਆ ਜੋ ਝੂਠੇ ਲੀਡਰਾਂ ਤੋਂ
ਇਨ੍ਹਾਂ ਥੋਨੂੰ ਵੀ ਵੇਚ ਕੇ ਖਾ ਛੱਡਣਾ।
ਬਲਜਿੰਦਰ ਸੰਘਾ ਨੇ ਸੰਦਲ ਪ੍ਰੋਡਕਸ਼ਨ ਦੀ ਆ ਰਹੀ ਫ਼ਿਲਮ ਬਾਰੇ ਸੰਖ਼ੇਪ ਜਾਣਕਾਰੀ ਦਿੱਤੀ। ਫ਼ੋਰਮ ਦੇ ਪ੍ਰਧਾਨ ਸੋਹਣ ਮਾਨ ਨੇ ਬਹਿਸ ਨੂੰ ਸਮੇਟਦਿਆਂ ਅੱਜ ਦੇ ਪੇਪਰ ਅਤੇ ਬਹਿਸ-ਵਿਚਾਰ ਦੇ ਖੁਲ੍ਹੇ ਮੰਚ ਤੇ ਤਸੱਲੀ ਦਾ ਇਜ਼ਹਾਰ ਕੀਤਾ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਤਰਕਸ਼ੀਲ ਸੁਸਾਇਟੀ ਕੈਨੇਡਾ ਦੇ ਸਹਿਯੋਗ ਸਦਕਾ 16 ਅਕਤੂਬਰ ਨੂੰ ਸੇਟ ਕਾਲਜ ਦੇ ਔਰਫ਼ੀਅਸ ਥੀਏਟਰ ਵਿਖੇ ਦੁਪਹਿਰ 2 ਵਜੇ ਤੋਂ ਸਾਮ 6 ਵਜੇ ਤੱਕ ਨਾਟਕ “ਪ੍ਰੇਤ ਕੈਨੇਡਾ ‘ਚ” ਅਤੇ ਸ਼ਹੀਦ ਭਗਤ ਸਿੰਘ ਨਾਲ ਸੰਬੰਧਤ ਨਾਟਕ “ਛਿਪਣ ਤੋਂ ਪਹਿਲਾਂ” ਖੇਡੇ ਜਾਣਗੇ। ਇਸ ਮੌਕੇ ਤੇ ਤਰਕਸ਼ੀਲ ਸੁਸਾਇਟੀ ਵੱਲੋਂ ਪ੍ਰਕਾਸ਼ਿਤ ਪੁਸਤਕਾਂ ਦਾ ਸਟਾਲ ਵੀ ਲਾਇਆ ਜਾਵੇਗਾ, ਜਿੱਥੋਂ ਆਏ ਹੋਏ ਦਰਸ਼ਕ ਪੁਸਤਕਾਂ ਵੀ ਖ਼ਰੀਦ ਸਕਣਗੇ। ਗੀਤ-ਸੰਗੀਤ ਕੋਰਿਓਗਰਾਫ਼ੀਆਂ ਅਤੇ ਜ਼ਾਦੂ ਦੇ ਟਰਿੱਕ ਵੀ ਪੇਸ਼ ਕੀਤੇ ਜਾਣਗੇ। ਸਭ ਨੂੰ ਪ੍ਰੀਵਾਰਾਂ ਸਮੇਤ ਪਹੁੰਚਣ ਦਾ ਖੁਲ੍ਹਾ ਸੱਦਾ ਹੈ। ਜ਼ਿਕਰਯੋਗ ਹੈ ਕਿ ਅੱਜ ਦੇ ਸੈਮੀਨਾਰ ਵਿੱਚ ਔਰਤਾਂ ਦੀ ਵੀ ਭਰਵੀਂ ਸ਼ਮੂਲੀਅਤ ਰਹੀ। ਵਧੇਰੇ
ਜਾਣਕਾਰੀ ਲਈ ਸੋਹਣ ਮਾਨ ਨੂੰ 403-275-0931 ਅਤੇ ਮਾ: ਭਜਨ ਸਿੰਘ ਨੂੰ 403-455-4220 ਤੇ ਸੰਪਰਕ ਕੀਤਾ ਜਾ ਸਕਦਾ ਹੈ।
****
ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਸਮਾਗਮ ਤੇ ਕਵੀ ਦਰਬਾਰ .......... ਕਵੀ ਦਰਬਾਰ / ਕਰਮ ਸਿੰਘ ਵਕੀਲ
![](https://blogger.googleusercontent.com/img/b/R29vZ2xl/AVvXsEglt8TXSOjq3E0seWGqCC4dQCghyphenhyphenQGQ4-70e7GjjeoRVkHX5aL6BweQ4-qcCN1TorTpdUwcmFFjW5nOQdXDFRaKzUuJYcd6xNuS2QNfVKD5dfp3PPGO4PSSSyM-bSKNaJ-sid7QlQEmXJc/s320/ks1.jpg)
ਕਵਿਤਾ ਕੇਂਦਰ (ਰਜਿ.), ਚੰਡੀਗੜ੍ਹ ਦੀ ਮੀਟਿੰਗ ਜਿਲ੍ਹਾ ਅਦਾਲਤ, ਚੰਡੀਗੜ੍ਹ ਵਿਖੇ ਡਾ. ਬੀ. ਕੇ ਪੰਨੂੰ ਪਰਵਾਜ਼ ਦੀ ਪ੍ਰਧਾਨਗੀ ’ਚ ਹੋਈ।ਉਨ੍ਹਾਂ ਨਾਲ ਮੰਚ ਉਤੇ ਸੁਨੀਲਮ ਮੰਡ, ਸੁਸ਼ੀਲ ਹਸਰਤ ਨਰੇਲਵੀ ਤੇ ਕਰਮ ਸਿੰਘ ਵਕੀਲ ਸ਼ਾਮਲ ਹੋਏ।ਸਾਹਿਤਕਾਰਾਂ ਲਈ ਸਵਾਗਤੀ ਸ਼ਬਦ ਡਾ. ਬੀ. ਕੇ ਪੰਨੂੰ ਪ੍ਰਵਾਜ਼ ਪ੍ਰਧਾਨ ਜੀ ਨੇ ਕਹੇ। ਪੰਜਾਬੀ ਸਾਹਿਤ ਜਗਤ ਦੇ ਸੁਪ੍ਰਸਿਧ ਰੰਗਕਰਮੀ ਤੇ ਸਾਹਿਤਕਾਰ ਰਜਿੰਦਰ ਸਿੰਘ ਭੋਗਲ, ਗੁਰਨਾਮ ਸਿੰਘ ਡੇਰਾਬਸੀ, ਮਹਿੰਦਰ ਸਾਂਬਰ ਤੇ ਹ. ਸ. ਨਾਮਾ (ਉਰਦੂ ਸ਼ਾਇਰ) ਦੇ ਸਦੀਵੀਂ ਵਿਛੋੜੇ ਤੇ ਗਹਿਰੇ ਦੁਖ ਦਾ ਪ੍ਰਗਟਾਵਾ ਕਰਦੇ ਇਕ ਮਿੰਟ ਦਾ ਮੋਨ ਧਾਰ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਕਰਮ ਸਿੰਘ ਵਕੀਲ, ਜਨਰਲ ਸਕੱਤਰ, ਕਵਿਤਾ ਕੇਂਦਰ ਨੇ ਦਸਿਆ ਕਿ ਅੱਜ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਸਮਾਗਮ ਕਰਾਂਗੇ ਜਿਨ੍ਹਾਂ ਦਾ 103 ਵਾਂ ਜਨਮ ਵਰਾ ਚਲ ਰਿਹਾ ਹੈ।ਉਨ੍ਹਾਂ ਸ਼ਹੀਦ ਭਗਤ ਸਿੰਘ ਦੇ ਜੀਵਨ ਤੇ ਸੰਘਰਸ਼ ਉਤੇ ਸੰਖੇਪ ਝਾਤ ਪਵਾਈ ਤੇ ਕਿਹਾ ਅੱਜ ਅਤਵਾਦ, ਭਰਿਸ਼ਟਾਚਾਰ, ਬੇਰੁਜਗਾਰੀ, ਨਸ਼ਾਖੋਰੀ, ਤੇ ਆਪਾ ਧਾਪੀ ਦੇ ਸਮੇਂ ’ਚ ਸ਼ਹੀਦਾਂ ਦੇ ਸੰਦੇਸ਼ ਫੜਨ ਤੇ ਉਨ੍ਹਾਂ ਉਤੇ ਅਮਲ ਕਰਕੇ ਜੀਵਨ ਬੇਹਤਰ ਬਣਾਉਣ ਦੀ ਸਖਤ ਲੋੜ ਹੈ।
ਸੁਨੀਲਮ ਮੰਡ ਅਤੇ ਸੁਸ਼ੀਲ ਹਸਰਤ ਨਰੇਲਵੀ ਨੂੰ ‘ਮੈਂ ਤੇ ਮੇਰੀ ਕਲਮ’ ਵਿਸ਼ੇ ਉਤੇ ਬੋਲਣ ਲਈ ਸੱਦਦੇ ਉਨ੍ਹਾਂ ਦੀ ਸਾਹਿਤਕ ਜਾਣ ਪਹਿਚਾਣ ਕਰਾਈ। ਉਨ੍ਹਾਂ ਕਿਹਾ ਸੁਨੀਲਮ ਮੰਡ 25.1.1968 ‘ਚ ਬਾਪੂ ਸ਼ੰਕਰ ਦਾਸ ਤੇ ਮਾਂ ਪਿਆਰ ਕੌਰ ਦੇ ਘਰੇ ਪੈਦਾ ਹੋਏ। ਉਚ ਵਿਦਿਆ ਉਪਰੰਤ ਅਧਿਆਪਨ ਕਾਰਜ ਵਿਚ ਰੁਝੇ ਹੋਏ ਨੇ।ਉਨ੍ਹਾਂ 8 ਸਾਲ ਪਹਿਲਾਂ ਕਾਵਿ ਸੰਗ੍ਰਹਿ ਉਦਾਸ ਪਲ ਮਾਂ ਬੋਲੀ ਦੀ ਝੋਲੀ ਪਾਈਆਂ ਤੇ ਨਿਰੰਤਰ ਸਾਹਿਤ ਰਚਨਾ ‘ਚ ਮਗਨ ਨੇ। ਉਨ੍ਹਾਂ ਦੇ ਦੋ ਸੰਗ੍ਰਹਿ ਜਲਦੀ ਆ ਰਹੇ ਨੇ।ਸੁਨੀਲਮ ਮੰਡ ਨੇ ਭਗਤ ਸਿੰਘ ਨੂੰ ਸਮਰਪਿਤ ਗੀਤ ਬਾ-ਤਰਨੁਮ ਇੰਜ ਕਿਹਾ-
ਅੱਜ ਨਦਰੀ ਆਉਦੇ ਨਾ ਕਿਤੇ ਵੀ ਭਗਤ ਸਿੰਘ ਜਹੇ ਸੂਰੇ,
ਕਰੂ ਕੋਣ ਸੂਰਮਾ ਆ ਉਦੇ ਚਿਤ ਦੇ ਸੁਪਨੇ ਪੂਰੇ।
ਛਾਏ ਹੋਏ ਨੇ ਹਨੇਰੇ
ਕੋਣ ਕਰੇਗਾ ਸਵੇਰੇ
ਸਾਡੀ ਨਜ਼ਰ ਉਡੀਕੇ ਪ੍ਰਭਾਤ ਨੂੰ
ਕੋਈ ਖਤਮ ਕਰੇ ਕਾਲੀ ਰਾਤ ਨੂੰ।
ਵਕੀਲ ਨੇ ਸੁਸ਼ੀਲ ਹਸਰਤ ਨਰੇਲਵੀ ਬਾਰੇ ਦਸਿਆ ਕਿ ਉਹ 25.2.1966 ‘ਚ ਕਿਸ਼ਾਨ ਪ੍ਰੀਵਾਰ ਵਿਚ ਹਰੀ ਚੰਦ ਸ਼ਰਮਾਂ ਦੇ ਘਰੇ ਜਨਮੇ। ਪਿਤਾ ਨੇ ਟਰੱਕ ਪਾਏ ਕੰਮ ਚੰਗਾ ਚਲਦਾ ਸੀ ਪਰ ਬੁਰਾ ਵਕਤ ਆਇਆ ਪਿਤਾ ਦੀ ਅਚਾਨਕ ਮੌਤ ਹੋ ਗਈ ਤੇ ਟਰੱਕ ਵੀ ਵਿਕ ਗਏ। ਫੇਰ ਜੀਵਨ ਜੀਣ ਲਈ ਸਿਰ ਤੇ ਟੋਕਰੀ ਰੱਖ ਕੇ ਸਬਜ਼ੀ ਵੇਚੀ ਤੇ ਜੀਵਨ ਅੱਗੇ ਵਧਿਆ।ਉਨ੍ਹਾਂ ਦੀ ਪਤਨੀ ਉਰਮਿਲ ਸਖੀ ਕਵਿਤਾ ਲਿਖਦੀ ਹੈ ਬੇਟਾ ਸਵਤੇਸ਼ ਤੇ ਜੁੜਵਾਂ ਬੇਟੀਆਂ ਅਨੀਸ਼ਾ ਤੇ ਆਯੂਸ਼ੀ ਨੇ।ਉਨ੍ਹਾਂ ਦੀ ਕਾਵਿ ਸੰਗ੍ਰਹਿ ‘ਕੁਆਰ ਕੀ ਧੂਪ’ ਛਪੀ ਹੈ। ਸੁਸ਼ੀਲ ਹਸਰਤ ਨਰੇਲਵੀ ਨੇ ਕਵਿਤਾਵਾਂ ਨਪੁੰਸਕ, ਟਪ ਟਪਾਟਪ ਤੇ ਹੇ ਕਵੀ! ਸੁਣਾਈਆਂ। ਉਨ੍ਹਾਂ ਇਕ ਗ਼ਜ਼ਲ ਕਹੀ ਜਿਸ ਦਾ ਸ਼ਿਅਰ ਸੀ
ਕਭੀ ਦਰਵੇਸ਼ ਦਰਬਾਰੀ ਨਹੀਂ ਹੋਤੇ,
ਦਿਲੋਂ ਕੇ ਸ਼ਾਹ ਵਿਉਪਾਰੀ ਨਹੀਂ ਹੋਤੇ।
ਅਕੀਦਤ ਡਾਲਤੀ ਹੈ ਇਨ ਮੇਂ ਜਾਂ,
ਕਭੀ ਪੱਥਰ ਚਮਤਕਾਰੀ ਨਹੀਂ ਹੋਤੇ।
ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਮੁਸ਼ਾਇਰੇ ਦੌਰਾਨ ਮਲਕੀਤ ਸਿੰਘ ਨਾਗਰਾ, ਨਰਿੰਦਰ ਨਾਜ਼, ਇਕਬਾਲ ਸਿੰਘ ਢਿੱਲੋਂ, ਸੁਨੀਲਮ ਮੰਡ, ਕਰਮ ਸਿੰਘ ਵਕੀਲ, ਆਰ. ਕੇ ਭਗਤ, ਕੇਵਲ ਕ੍ਰਿਸ਼ਨ ਕਿਸ਼ਨਪੁਰੀ, ਡਾ. ਬੀ ਕੇ ਪੰਨੂੰ, ਸੁਸ਼ੀਲ ਹਸਰਤ ਨਰੇਲਵੀ, ਐਮ. ਐਸ ਢਿੱਲੋਂ, ਬੀ. ਆਰ ਰੰਗਾੜਾ, ਜੋਗਿੰਦਰ ਸਿੰਘ ਜੋਗੀ ਤਲਵੰਡੀ ਵਾਲਾ, ਚਰਨਜੀਤ ਰੰਧਾਵਾ, ਉਰਮਿਲ ਸਖੀ, ਤੇ ਹਰੀ ਸਿੰਘ ਨਾਗਰਾ ਨੇ ਨਜ਼ਮਾਂ, ਕਵਿਤਾਵਾਂ ਤੇ ਗ਼ਜ਼ਲਾਂ ਦੀ ਛਹਿਵਰ ਲਾ ਕੇ ਸ਼ਹੀਦ- ਏ –ਆਜ਼ਮ ਭਗਤ ਸਿੰਘ ਦੇ ਜੀਵਨ ਤੇ ਵਿਚਾਰਧਾਰਾ ਤੋਂ ਨਸੀਹਤ ਲੈਣ ਲਾਇਕ ਨੁਕਤੇ ਉਭਾਰੇ। ਸਵਤੇਸ਼ ਕੌਸ਼ਲ, ਅਨੀਸ਼ੀ ਕੌਸ਼ਲ, ਆਯੂਸ਼ੀ ਕੌਸ਼ਲ ਤੇ ਬ੍ਰਗੇਡੀਅਰ ਪੀ. ਐਸ ਪੰਨੂੰ ਨੇ ਵੀ ਸਮਾਗਮ ਵਿਚ ਭਰਪੂਰ ਹਾਜ਼ਰੀ ਲਵਾਈ।
ਡਾ. ਬੀ ਕੇ ਪੰਨੂੰ ਪਰਵਾਜ਼ ਨੇ ਪ੍ਰਧਾਨਗੀ ਸ਼ਬਦਾਂ ਵਿਚ ਕਵਿਤਾਵਾਂ ਤੇ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਮੁਸ਼ਾਇਰੇਨੂੰ ਸਰਾਹਿਆ। ਉਨ੍ਹਾਂ ਕਿਹਾ ਅਜੋਕੇ ਸਮੇਂ ਵਿਚ ਵਡਮੁਲਾ ਸਾਹਿਤ ਰਚਿਆ ਜਾ ਰਿਹਾ ਹੈ ਤੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਵਧ ਤੋਂ ਵਧ ਸਾਹਿਤਕਾਰਾਂ ਨੂੰ ਬੁਲਾ ਕੇ ਉਨ੍ਹਾਂ ਦਾ ਸਾਹਿਤ ਮਾਣੀਏ। ਧੰਨਵਾਦ ਮਤਾ ਜੋਗਿੰਦਰ ਸਿੰਘ ਜੋਗੀ ਤਲਵੰਡੀ ਵਾਲਾ ਸੀਨੀਅਰ ਮੀਤ ਪ੍ਰਧਾਨ ਨੇ ਪੇਸ਼ ਕੀਤਾ ਅਤੇ ਮੰਚ ਸੰਚਾਲਨ ਕਰਮ ਸਿੰਘ ਵਕੀਲ ਨੇ ਬਾਖੂਬੀ ਕੀਤਾ।
***
ਆਪਣੀ ਪਲੇਠੀ ਐਲਬਮ 'ਬਿੱਲੋ' ਰਾਹੀਂ ਸਰੋਤਿਆਂ ਦੀ ਵਾਹ ! ਵਾਹ ! ਖੱਟ ਰਿਹਾ ਹੈ ਇਟਲੀ ਵਿੱਚ ਵਸਦਾ ਗਾਇਕ ਅਵਤਾਰ ਰੰਧਾਵਾ.......... ਸੀ ਡੀ ਰਿਲੀਜ਼ / ਰਾਜੂ ਹਠੂਰੀਆ
ਇਟਲੀ ਵਿੱਚ ਪੰਜਾਬੀਆਂ ਨੇ ਪਿਛਲੇ ਕੁਝ ਕੁ ਸਾਲਾਂ ਵਿੱਚ ਜਿੱਥੇ ਵਪਾਰ ਦੇ ਖੇਤਰ ਵਿੱਚ ਬਹੁਤ ਸਾਰੀਆਂ ਮੱਲਾਂ ਮਾਰੀਆਂ ਹਨ ਉੱਥੇ ਗਾਇਕੀ ਦੇ ਖੇਤਰ ਵਿੱਚ ਵੀ ਕਈ ਨਾਂ ਉੱਭਰ ਕੇ ਸਾਹਮਣੇ ਆਏ ਹਨ। ਇਸ ਸਾਲ ਜਿਹੜਾ ਨਾਂ ਸਾਹਮਣੇ ਆਇਆ ਹੈ ਉਹ ਭਾਵੇਂ ਲੰਬੇ ਸਮੇਂ ਤੋਂ ਇਸ ਖੇਤਰ ਵਿੱਚ ਆਉਣ ਦੀ ਤਿਆਰੀ ਤਾਂ ਕਰਦਾ ਆ ਰਿਹਾ ਹੈ ਪਰ ਉਸਨੇ ਆਪਣੇ ਆਪ ਨੂੰ ਸਰੋਤਿਆਂ ਦੀ ਕਚਿਹਰੀ ਵਿੱਚ ਉਹਦੋਂ ਤੱਕ ਹਾਜ਼ਰ ਨਹੀਂ ਕੀਤਾ ਜਦ ਤੱਕ ਉਸ ਨੇ ਪ੍ਰਮਾਤਮਾ ਵੱਲੋਂ ਗਾਉਣ ਲਈ ਬਖਸ਼ੀ ਜਾਦੂਮਈ ਆਵਾਜ਼ ਦੀ ਦਾਤ ਨੂੰ ਇਬਾਦਤ ਵਾਂਗ ਰਿਆਜ ਕਰ ਕੇ ਪਰਪੱਕ ਨਹੀਂ ਕਰ ਲਿਆ। ਗਾਇਕੀ ਦੇ ਅੰਬਰ 'ਤੇ ਚਮਕੇ ਇਸ ਸਿਤਾਰੇ ਦਾ ਨਾਂ ਹੈ ਅਵਤਾਰ ਰੰਧਾਵਾ।
ਅਵਤਾਰ ਰੰਧਾਵਾ ਆਪਣੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਦੀ ਆਸ ਦਿਲ ਵਿੱਚ ਲੈ ਕੇ ਸੰਨ 1997 ਵਿੱਚ ਪਿੰਡ ਲਟੌਰ(ਫਤਿਹਗੜ੍ਹ ਸਾਹਿਬ) ਨੂੰ "ਛੇਤੀ ਵਾਪਿਸ ਆਵਾਂਗਾ" ਕਹਿ ਕੇ, ਆਪਣੀ ਮੰਜਿਲ ਦੀ ਭਾਲ ਕਰਦਾ ਸਵਿੱਸ ਫਰਾਂਸ ਤੇ ਬੈਲਜੀਅਮ ਵਰਗੇ ਦੇਸ਼ਾਂ ਵਿੱਚੋਂ ਵਿਚਰਦਾ ਸੰਨ 1998 ਵਿੱਚ ਪੱਕੇ ਤੌਰ 'ਤੇ ਇਟਲੀ ਆ ਵਸਿਆ। ਹੁਣ ਉਹ ਲੰਬੇ ਸਮੇਂ ਤੋਂ ਇਟਲੀ ਦੇ ਸ਼ਹਿਰ ਮੋਦੇਨਾ ਵਿੱਚ ਰਹਿ ਕੇ ਕੈਫੇ ਚਲਾ ਰਿਹਾ ਹੈ। ਕਾਰੋਬਾਰ ਦੇ ਨਾਲ-ਨਾਲ ਪ੍ਰਮਾਤਮਾ ਵੱਲੋਂ ਮਿਲੀ ਦਾਤ ਨੂੰ ਸੰਭਾਲਦਿਆਂ ਤੇ ਪਰਪੱਕ ਕਰਦਿਆਂ ਦੋ ਕੁ ਸਾਲ ਪਹਿਲਾਂ ਇਸ ਨੂੰ ਇੱਕ ਐਲਬਮ ਰਾਹੀਂ ਸੰਗੀਤ ਪ੍ਰੇਮੀਆਂ ਤੱਕ ਪਹੁੰਚਾਉਣ ਦਾ ਫੈਸਲਾ ਲੈਂਦਿਆਂ ਅਵਤਾਰ ਰੰਧਾਵਾ ਨੇ ਮਸ਼ਹੂਰ ਗੀਤਕਾਰ ਹਰਵਿੰਦਰ ਉਹੜਪੁਰੀ ਨਾਲ ਸੰਪਰਕ ਕਾਇਮ ਕੀਤਾ। ਉਨ੍ਹਾਂ 'ਤੇ ਅਵਤਾਰ ਦੀ ਆਵਾਜ਼ ਦਾ ਜਾਦੂ ਚੱਲਿਆ ਤੇ ਉਨ੍ਹਾਂ ਐਲਬਮ ਦੀ ਤਿਆਰੀ ਵਿੱਚ ਮੱਦਦ ਕਰਨ ਲਈ ਹਾਮੀ ਭਰ ਦਿੱਤੀ। ਲੰਬੀ ਤਿਆਰੀ ਤੋਂ ਬਾਅਦ ਇਸ ਸਾਲ ਹਰਵਿੰਦਰ ਉਹੜਪੁਰੀ, ਪ੍ਰੀਤ ਨੰਗਲ ਤੇ ਚੰਨੀ ਫਰਾਂਸ ਦੇ ਰਚੇ ਗੀਤਾਂ, ਅਸ਼ੋਕ ਸ਼ਰਮਾ ਦੇ ਸੰਗੀਤ ਅਤੇ ਆਪਣੀ ਜਾਦੂਮਈ ਆਵਾਜ਼ ਨਾਲ ਸ਼ਿੰਗਾਰੀ ਆਪਣੀ ਪਹਿਲੀ ਐਲਬਮ 'ਬਿੱਲੋ' ਲੈ ਕੇ ਅਵਤਾਰ ਰੰਧਾਵਾ ਸੰਗੀਤ ਪ੍ਰੇਮੀਆਂ ਦੀ ਕਚਹਿਰੀ ਵਿੱਚ ਹਾਜ਼ਰ ਹੋਇਆ ਹੈ। 'ਬਿੱਲੋ' ਐਲਬਮ ਨੂੰ ਅਸਟਰੇਲੀਆ ਵਿੱਚ ਸੱਗੂ ਡਰੀਮਸ, ਇੰਡੀਆ ਵਿੱਚ ਮਿਉਜਿਕ ਮਾਂਈਡਜ਼, ਇਟਲੀ ਵਿੱਚ ਜੁਗਨੀ ਰਿਕੋਰਡਜ, ਇੰਗਲੈਂਡ ਵਿੱਚ ਸਾਹਿਲ ਮਿਉਜਿਕ ਅਤੇ ਕੈਨੇਡਾ ਵਿੱਚ ਮਿਉਜਿਕ ਵੇਵਸ ਵੱਲੋਂ ਬੜੀ ਧੂਮਧਾਮ ਨਾਲ ਰੀਲੀਜ ਕੀਤਾ ਗਿਆ ਹੈ। ਇਸ ਐਲਬਮ ਵਿੱਚ ਇੱਕ ਦੋਗਾਣਾ ਤੇ ਸੱਤ ਸੋਲੋ ਗੀਤ ਸ਼ਾਮਿਲ ਹਨ। ਜਿੰਨ੍ਹਾਂ ਵਿੱਚੋਂ ਛੇ ਗੀਤ ਹਰਵਿੰਦਰ ਉਹੜਪੁਰੀ, ਇੱਕ ਗੀਤ ਪ੍ਰੀਤ ਨੰਗਲ ਅਤੇ ਇੱਕ ਗੀਤ ਚੰਨੀ ਫਰਾਂਸ ਦਾ ਲਿਖਿਆ ਹੋਇਆ ਹੈ। ਐਲਬਮ ਦਾ ਪਹਿਲਾ ਗੀਤ 'ਬਿੱਲੋ' ਜੋ ਇਸ ਦਾ ਟਾਈਟਲ ਗੀਤ ਹੈ, ਇਹ ਇੱਕ ਮਿੱਠਾ ਜਿਹਾ ਸ਼ਰਾਰਤੀ ਗੀਤ ਹੈ। ਦੂਜਾ ਗੀਤ 'ਫੁਲਕਾਰੀ', ਤਾਜ਼ਾ-ਤਾਜ਼ਾ ਹੋਏ ਪਿਆਰ ਵਿੱਚ ਹੁੰਦੀਆਂ ਜੱਗੋਂ ਬਾਹਰੀਆਂ ਹੁੰਦੀਆਂ ਗੱਲਾਂ ਨੂੰ ਬਿਆਨ ਕਰਦਾ ਹੈ। ਤੀਜਾ ਗੀਤ 'ਭਾਬੋ', ਭੰਗੜੇ ਵਾਲ਼ਾ ਗੀਤ ਹੈ। ਚੌਥਾ ਗੀਤ 'ਯਾਰੀ' ਵਿੱਚ ਉਡਜੂੰ-ਉਡਜੂੰ ਕਰਦੇ ਦਿਲ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਵਾਂ ਗੀਤ 'ਗੋਰਾ ਰੰਗ', ਸੋਹਣਿਆਂ ਦੇ ਸਹੁੱਪਣ ਦੀ ਤਰੀਫ ਵਿੱਚ ਹੈ। ਛੇਵਾਂ ਗੀਤ 'ਡੀ ਸੀ', ਵਿੱਚ ਇੱਕ ਹਾਣੀ ਆਪਣੀ ਹਾਨਣ ਦੀ ਟੌਹਰ ਦਾ ਮੇਲ ਇੱਕ ਉੱਚ ਅਫਸਰ ਦੀ ਟੌਹਰ ਨਾਲ ਕਰਦਾ ਹੈ। ਸੱਤਵਾਂ ਗੀਤ 'ਲੰਡਨ', ਮਾਹੀ ਦੀ ਉਡੀਕ ਵਿੱਚ ਬੂਹੇ ਵੱਲ ਨਜ਼ਰਾਂ ਟਿਕਾਈ ਬੈਠੀ ਮੁਟਿਆਰ ਦੇ ਦਿਲ ਦੀ ਹੂਕ ਹੈ। ਅੱਠਵਾਂ ਗੀਤ 'ਵੇਟ', ਇੱਕ ਦੋਗਾਣਾ ਹੈ ਜਿਸ ਨੂੰ ਅਵਤਾਰ ਰੰਧਾਵਾ ਨੇ ਪੰਜਾਬ ਦੀ ਮਸ਼ਹੂਰ ਗਾਇਕਾ ਸੁਦੇਸ਼ ਕੁਮਾਰੀ ਨਾਲ ਗਾਇਆ ਹੈ। ਜੋ ਕੋਈ ਵੀ ਇਸ ਐਲਬਮ ਨੂੰ ਸੁਣੇਗਾ ਉਹ ਖੁਦ ਹੀ ਅੰਦਾਜਾ ਲਾ ਲਵੇਗਾ ਕਿ ਗਾਇਕ ਨੇ ਇਸ ਐਲਬਮ ਲਈ ਕਿੰਨੀ ਮਿਹਨਤ ਕੀਤੀ ਹੈ। ਜਿੰਨ੍ਹਾਂ ਨੇ ਅਵਤਾਰ ਰੰਧਾਵਾ ਦੀ 'ਬਿੱਲੋ' ਐਲਬਮ ਸੁਣੀ ਹੈ ਉਹਨਾਂ ਸਾਰਿਆਂ ਦਾ ਇਹੀ ਕਹਿਣਾ ਹੈ ਕਿ ਅਵਤਾਰ ਰੰਧਾਵਾ ਕੋਈ ਮੌਸਮੀ ਗਾਇਕ ਨਹੀਂ, ਇਹ ਤਾਂ ਆਉਣ ਵਾਲ਼ੇ ਸਮੇਂ ਵਿੱਚ ਪੰਜਾਬੀ ਗਾਇਕੀ ਦੇ ਅੰਬਰ 'ਤੇ ਧਰੂੰ ਤਾਰੇ ਵਾਂਗ ਚਮਕੇਗਾ। ਅਸੀਂ ਵੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਆਉਣ ਵਾਲ਼ੇ ਸਮੇਂ ਵਿੱਚ ਹਰ ਤਰ੍ਹਾਂ ਦੇ ਵਿਸ਼ਿਆਂ ਵਾਲ਼ੇ ਵਧੀਆ ਗੀਤ ਗਾ ਕੇ ਆਪਣੇ ਸਰੋਤਿਆਂ ਦਾ ਘੇਰਾ ਹੋਰ ਵਿਸ਼ਾਲ ਕਰਨ ਵਿੱਚ ਕਾਮਯਾਬ ਹੋਵੇ।
****
Subscribe to:
Posts (Atom)