ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਦਰਸ਼ਨ ਸਿੰਘ ਗੁਰੂ ਦਾ ਕਹਾਣੀ ਸੰਗ੍ਰਹਿ “ਧੂੰਏ ਹੇਠਲੀ ਅੱਗ” ਰਿਲੀਜ਼……… ਪੁਸਤਕ ਰਿਲੀਜ਼ / ਤਰਲੋਚਨ ਸੈਂਭੀ

ਕੈਲਗਰੀ : ਪੰਜਾਬੀ ਲਿਖਾਰੀ ਸਭਾ ਕੈਲਗਰੀ ਕੈਨੇਡਾ ਦੀ ਦਸੰਬਰ ਮਹੀਨੇ ਦੀ ਮੀਟਿੰਗ 18 ਦਸੰਬਰ 2011 ਦਿਨ ਐਤਵਾਰ ਨੂੰ ਕੋਸੋ ਹਾਲ ਵਿਚ ਹੋਈ ਸਭ ਤੋਂ ਪਹਿਲਾਂ ਸਭਾ ਦੇ ਜਨਰਲ ਸਕੱਤਰ ਤਰਲੋਚਨ ਸੈਂਭੀ ਨੇ ਸਭਾ ਦੇ ਪ੍ਰਧਾਨ ਗੁਰਬਚਨ ਬਰਾੜ ਅਤੇ ਪ੍ਰਸਿੱਧ ਚਿੱਤਰਕਾਰ ਹਰਪ੍ਰਕਾਸ਼ ਜਨਾਗਲ ਜੀ ਨੂੰ ਪ੍ਰਧਾਨਗੀ ਮੰਡਲ ਵਿਚ ਬੈਠਣ ਦਾ ਸੱਦਾ ਦਿੱਤਾ । ਪ੍ਰਸਿੱਧ ਲੋਕ ਗਾਇਕ ਕੁਲਦੀਪ ਮਾਣਕ, ਫਿਲਮ ਨਗਰੀ ਦੇ ਸਦਾਬਹਾਰ ਰਹੇ ਹੀਰੋ ਦੇਵ ਅਨੰਦ, ਪ੍ਰਸਿੱਧ ਕਹਾਣੀਕਾਰ ਗੁਰਮੇਲ ਮਡਾਹੜ ਤੇ ਬਰਤਾਨਵੀ ਪੰਜਾਬੀ ਲੇਖਕ ਡਾ. ਸਵਰਨ ਚੰਦਨ ਜੀ ਦੇ ਹਮੇਸ਼ਾ ਲਈ ਇਸ ਜਹਾਨ ਵਿਚੋਂ ਚਲੇ ਜਾਣ ‘ਤੇ ਇੱਕ ਮਿੰਟ ਦਾ ਮੌਨ ਰੱਖਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਬਲਵੀਰ ਗੋਰਾ ਰਕਬੇ ਵਾਲਾ ਅਤੇ ਬੀਜਾ ਰਾਮ ਨੇ ਆਪਣੀਆਂ ਰਚਨਾਵਾਂ ਸੁਣਾਈਆਂ । ਇਸ ਤੋਂ ਬਾਅਦ ਦਰਸ਼ਨ ਸਿੰਘ ਗੁਰੂ ਦੀ ਕਿਤਾਬ ‘ਧੂੰਏ ਹੇਠਲੀ ਅੱਗ’ ਰਿਲੀਜ਼ ਸਮਾਰੋਹ ਸ਼ੁਰੂ ਹੋਇਆ। ਬਲਜਿੰਦਰ ਸੰਘਾ ਨੇ ਉਹਨਾਂ ਦੀਆਂ ਕਹਾਣੀਆਂ ਦੀ ਸੂਖਮਤਾ ਬਾਰੇ ਪ੍ਰਭਾਵਸ਼ਾਲੀ ਪਰਚਾ ਪੜ੍ਹਦਿਆਂ ਕਿਹਾ ਕਿ ਕਹਾਣੀਕਾਰ ਕੋਲ ਘਟਨਾਵਾਂ ਨੂੰ ਸੂਖਮ ਤਰੀਕੇ ਨਾਲ ਸਿਰਜਣ ਦੀ ਕਲਾ ਹੈ ਤੇ ਕਹਾਣੀ ਵਿਧਾ ਦਾ ਗਿਆਨ ਹੈ । ਉਨ੍ਹਾਂ ਆਸ ਕੀਤੀ ਕਿ ਲੇਖਕ ਆਪਣੀਆਂ ਕਹਾਣੀਆਂ ਵਿਚ ਹੋਰ ਵੀ ਕੋਮਲ ਵਿਸ਼ੇ ਕੀਲੇਗਾ । ਹਰੀਪਾਲ ਜੀ ਨੇ ਇਸ ਕਿਤਾਬ ਦੇ ਰਿਲੀਜ਼ ਕਰਨ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।

ਸ਼ਾਹਮੁਖੀ ਅਤੇ ਗੁਰਮੁਖੀ ਵਿਚ ਤਿੰਨ ਦੋਸਤਾਂ ਦਾ ਚੋਣਵੇਂ ਕਲਾਮ ‘ਤ੍ਰਵੈਣੀ’ ਰਿਲੀਜ਼……… ਮਾਸਿਕ ਇਕੱਤਰਤਾ / ਜੱਸ ਚਾਹਲ


ਕੈਲਗਰੀ : ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ 11 ਨਵੰਬਰ 2011 ਨੂੰ 3 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਦੇ ਹਾਲ ਵਿਚ ਹੋਈ। ਪ੍ਰਧਾਨਗੀ ਮੰਡਲ ਵਿੱਚ ਫੋਰਮ ਪ੍ਰਧਾਨ ਸ਼ਮਸ਼ੇਰ ਸਿੰਘ ਸੰਧੂ, ਦੇਵਿੰਦਰ ਸ਼ੋਰੀ ਐਮ. ਪੀ., ਸ਼ਿਰਾਜ਼ ਸ਼ਰੀਫ਼ ਸਾਬਕਾ ਐਮ. ਐਲ. ਏ., ਬੀਬੀ ਸੁਖਰਾਜ (ਰਾਨੀ) ਢੱਟ ਅਤੇ ਮੀਤ ਪ੍ਰਧਾਨ ਸਲਾਹੁਦੀਨ ਸਬਾ ਸ਼ੇਖ਼ ਹੋਰੀਂ ਸ਼ਾਮਲ ਹੋਏ।ਫੋਰਮ ਦੇ ਸਕੱਤਰ ਜੱਸ ਚਾਹਲ ਨੇ ਸਭ ਨੂੰ ਜੀ ਆਇਆਂ ਆਖਿਆ ਅਤੇ ਪਿਛਲੀ ਇਕੱਤਰਤਾ ਦੀ ਰਿਪੋਰਟ ਪੜ੍ਹਕੇ ਸੁਣਾਈ ਜੋ ਕਿ ਸਭ ਵਲੋਂ ਪਰਵਾਨ ਕੀਤੀ ਗਈ।

ਪਹਿਲੇ ਬੁਲਾਰੇ ਹਮਜ਼ਾ ਸ਼ੇਖ਼ ਦੇ ਤਲਾਵਤ ਪੜਨ ਨਾਲ ਸਭਾ ਦੀ ਸ਼ੁਰੂਆਤ ਹੋਈ। ਜਤਿੰਦਰ ਸਿੰਘ ‘ਸਵੈਚ’ ਨੇ ਆਪਣੀ ਕਵਿਤਾ ‘ਫੇਸ ਬੁੱਕ’ ਸੁਣਾਕੇ ਵਾਹ-ਵਾਹ ਲੁੱਟ ਲਈ -

‘ਫੇਸ ਬੁੱਕ  ਦਾ  ਚਰਚਾ  ਐਸਾ, ਹਰ  ਕੋਈ  ਇਸਨੇ  ਪੱਟ  ਲਿਆ
 ਵਿਹਲਿਆਂ ਨੂੰ ਵੀ ਵਿਹਲ ਨਹੀਂ ਮਿਲਦੀ, ਐਸਾ ਸਮੇਂ ਨੂੰ ਚੱਟ ਲਿਆ’

‘ਸਮਕਾਲੀ ਪੰਜਾਬੀ ਸਾਹਿਤ : ਰਾਜਨੀਤਕ ਅਵਚੇਤਨ’ ਵਿਸ਼ੇ ’ਤੇ ਰਾਸ਼ਟਰੀ ਸੈਮੀਨਾਰ.......... ਸੈਮੀਨਾਰ / ਡਾ. ਪਰਮਿੰਦਰ ਸਿੰਘ ਤੱਗੜ

ਪੰਜਾਬੀ ਵਿਭਾਗ, ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ ਵੱਲੋਂ ਹਰਿਆਣਾ ਪੰਜਾਬ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ਼ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਵਰਸਿਟੀ ਦੇ ਸੈਨੇਟ ਹਾਲ ਵਿਖੇ ਕਰਵਾਇਆ ਗਿਆ। ਸਮਕਾਲੀ ਪੰਜਾਬੀ ਸਾਹਿਤ : ਰਾਜਨੀਤਕ ਅਵਚੇਤਨਵਿਸ਼ੇ ਤੇ ਹੋਏ ਇਸ ਸੈਮੀਨਾਰ ਦੇ ਉਦਘਾਟਨੀ ਸੈਸ਼ਨ ਦੇ ਮੁੱਖ ਮਹਿਮਾਨ ਸਨ -ਪੰਜਾਬੀ ਮਾਂ ਬੋਲੀ ਦੇ ਸੁਹਿਰਦ ਸਪੂਤ ਡਾ. ਜਸਪਾਲ ਸਿੰਘ, ਉਪ-ਕੁਲਪਤੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਪ੍ਰਧਾਨ ਵਜੋਂ ਲੈਫ਼: ਜਨਰਲ ਡਾ. ਡੀ. ਡੀ. ਐਸ. ਸੰਧੂ, ਉਪ-ਕੁਲਪਤੀ, ਕੁਰੂਕਸ਼ੇਤਰ ਯੂਨੀਵਰਸਿਟੀ ਨੇ ਸ਼ਮੂਲੀਅਤ ਕੀਤੀ।  ਸ. ਸੁਖਚੈਨ ਸਿੰਘ ਭੰਡਾਰੀ, ਡਾਇਰੈਕਟਰ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਸਨ। ਪੰਜਾਬੀ ਵਿਭਾਗ ਦੇ ਚੇਅਰਮੈਨ ਪ੍ਰੋਫ਼ੈਸਰ (ਡਾ.) ਹਰਸਿਮਰਨ ਸਿੰਘ ਰੰਧਾਵਾ ਨੇ ਜੀ ਆਇਆਂਕਹਿਣ ਦੀ ਰਸਮ ਨਿਭਾਉਂਦਿਆਂ ਕੁਰੂਕਸ਼ੇਤਰ ਯੂਨੀਵਰਸਿਟੀ ਦੇ 1979 ਈ: ਚ ਸਥਾਪਤ ਪੰਜਾਬੀ ਵਿਭਾਗ ਵੱਲੋਂ ਸਫ਼ਲਤਾ ਸਹਿਤ ਪੰਜਾਬੀ ਭਾਸ਼ਾ ਅਤੇ ਸਾਹਿਤ ਨੂੰ ਵਿਭਿੰਨ ਨੁਕਤਾ-ਇ-ਨਿਗ਼ਾਹ ਤੋਂ ਵਾਚਨ ਅਤੇ ਵਿਚਾਰਨ ਦੇ ਸੰਦਰਭ ਵਿਚ ਕੀਤੀਆਂ ਜਾ ਰਹੀਆਂ ਰਚਨਾਤਮਕ ਅਤੇ ਖੋਜਾਤਮਕ ਗਤੀਵਿਧੀਆਂ ਦੀ ਜਾਣਕਾਰੀ ਹਾਜ਼ਰੀਨ ਨਾਲ਼ ਸਾਂਝੀ ਕੀਤੀ ਅਤੇ ਇਸ ਸੰਦਰਭ ਵਿਚ ਭਵਿੱਖੀ ਯੋਜਨਾਵਾਂ ਦਾ ਖ਼ੁਲਾਸਾ ਕੀਤਾ।