'ਪੰਜਾਬੀਜ਼ ਇਨ ਬ੍ਰਿਟੇਨ- ਆਲ ਪਾਰਟੀ ਪਾਰਲੀਮੈਂਟਰੀ ਗਰੁੱਪ' ਵੱਲੋਂ ਇੰਗਲੈਂਡ ਵਿੱਚ ਰਹਿੰਦਿਆਂ ਵੀ ਪੰਜਾਬੀ ਸਾਹਿਤ ਤੇ ਸੱਭਿਆਚਾਰ ਨੂੰ ਬੁਲੰਦੀਆਂ ਵੱਲ ਲਿਜਾਣ ਲਈ ਯਤਨਸ਼ੀਲ ਉੱਦਮੀਆਂ ਨੂੰ ਸਨਮਾਨਿਤ ਕਰਨ ਹਿਤ ਪਾਰਲੀਮੈਂਟ ਦੇ ਜੁਬਲੀ ਹਾਲ ਵਿਖੇ ਵਿਸ਼ਾਲ ਸਨਮਾਨ ਸਮਾਰੋਹ ਦਾ ਆਯੋਜਨ ਕਤਾ ਗਿਆ। ਜਿਸ ਦੀ ਪ੍ਰਧਾਨਗੀ ਹੇਜ਼ ਐਂਡ ਹਾਰਲਿੰਗਟਨ ਦੇ ਮੈਂਬਰ ਪਾਰਲੀਮੈਂਟ ਅਤੇ 'ਪੰਜਾਬੀਜ਼ ਇਨ ਬ੍ਰਿਟੇਨ- ਆਲ ਪਾਰਟੀ ਪਾਰਲੀਮੈਂਟਰੀ ਗਰੁੱਪ' ਦੇ ਚੇਅਰਪਰਸਨ ਜੌਹਨ ਮੈਕਡੌਨਲ ਵੱਲੋਂ ਕੀਤੀ ਗਈ। ਇਸ ਸਮਾਰੋਹ ਦੌਰਾਨ ਸ੍ਰੀ ਜੌਹਨ ਵੱਲੋਂ 'ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਹਿ' ਨਾਲ ਹਾਜ਼ਰੀਨ ਨੂੰ ਮੁਖਾਤਿਬ ਹੋਣਾ ਹੀ ਸਮੁੱਚੇ ਪੰਜਾਬੀਆਂ ਦਾ ਸਨਮਾਨ ਕਹਿ ਲਿਆ ਜਾਵੇ ਤਾਂ ਅਤਿਕਥਨੀ ਨਹੀਂ ਹੋਵੇਗਾ। ਸਮਾਗਮ ਦੇ ਸ਼ੁਰੂਆਤੀ ਪਲਾਂ ਦੌਰਾਨ ਮੈਂਬਰ ਪਾਰਲੀਮੈਂਟ ਸ੍ਰੀ ਵਰਿੰਦਰ ਸ਼ਰਮਾ ਨੇ ਕਿਹਾ ਕਿ ਆਪਣੀ ਮਾਂ ਭੂਮੀ ਤੋਂ ਲੱਖਾਂ ਕੋਹਾਂ ਦੂਰ ਬੈਠਿਆਂ ਵੀ ਜੋ ਪੰਜਾਬੀ ਆਪਣੀ ਮਾਂ-ਬੋਲੀ, ਸਾਹਿਤ ਤੇ ਸੱਭਿਆਚਾਰ ਦੀਆਂ ਤੰਦਾਂ ਪੀਢੀਆਂ ਕਰ ਰਹੇ ਹਨ, ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਉਹਨਾਂ ਪੰਜਾਬੀਆਂ ਨੂੰ ਬਣਦਾ ਸਨਮਾਨ ਦੇਣ ਲਈ ਵਚਨਬੱਧ ਹੈ। ਸਨਮਾਨ ਸਮਾਰੋਹ ਦੌਰਾਨ ਪੰਜਾਬੀ ਮਾਂ ਬੋਲੀ ਦੀ ਝੋਲੀ 18 ਨਾਵਲ, 4 ਕਹਾਣੀ ਸੰਗ੍ਰਹਿ ਅਤੇ ਇੱਕ ਵਿਅੰਗ ਸੰਗ੍ਰਹਿ ਪਾਉਣ ਬਦਲੇ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ, ਨਾਵਲਕਾਰ ਹਰਜੀਤ ਅਟਵਾਲ, ਲੋਕ ਗਾਇਕ ਦੀਦਾਰ ਸਿੰਘ ਪ੍ਰਦੇਸੀ, ਲੋਕ ਗਾਇਕ ਏ. ਐੱਸ਼ ਕੰਗ, ਗਾਇਕਾ ਸੋਨਾ ਵਾਲੀਆ, ਬਲਦੇਵ ਮਸਤਾਨਾ, ਹਰਮੰਦਰ ਸਿੰਘ, ਗੁਰਦੀਪ ਸਿੰਘ ਹੁੰਦਲ, ਕੁਲਵਿੰਦਰ ਸਿੰਘ, ਪਿਆਰਾ ਸਿੰਘ ਔਲਖ, ਸੁੱਖੀ ਬਾਰਤ (ਟੀ. ਵੀ. ਬਰਿਟ ਏਸ਼ੀਆ), ਸਵਰਨ ਸਿੰਘ ਕੰਗ, ਹੈੱਡਮਾਸਟਰ ਜਸਵਿੰਦਰ ਸਿੰਘ ਨੌਟਿੰਘਮ, ਕੁਲਵਿੰਦਰ ਕੌਰ, ਜਸਵੰਤ ਕੌਰ, ਜਨਾਬ ਐੱਸ਼ ਕੁਰੈਸ਼ੀ, ਕੁਲਦੀਪ ਸਿੰਘ ਕੰਗ, ਹੂੰਝਣ ਪਰਿਵਾਰ, ਸ਼ਿਨ ਡੀ. ਸੀ. ਐੱਸ ਆਦਿ ਨੂੰ ਸਨਮਾਨ ਪੱਤਰਾਂ ਨਾਲ ਨਿਵਾਜਿਆ ਗਿਆ। ਸਮਾਗਮ ਦੌਰਾਨ ਸਾਹਿਤਕਾਰ ਸਾਥੀ ਲੁਧਿਆਣਵੀ, ਸੰਤੋਖ ਸਿੰਘ ਸੰਤੋਖ, ਸਵਰਨਜੀਤ ਕੁੱਸਾ, ਮਹਿੰਦਰ ਸਿੰਘ ਮੱਲ੍ਹੀ, ਅਜੀਤ ਸਿੰਘ ਖਹਿਰਾ (ਦੇਸੀ ਰੇਡੀਓ), ਸ਼ਾਇਰਾ ਤੇ ਰੇਡੀਓ ਪੇਸ਼ਕਾਰਾ ਭਿੰਦਰ ਜਲਾਲਾਬਾਦੀ, ਕਸ਼ਮੀਰ ਕੌਰ, ਕੌਂਸਲਰ ਅਵਤਾਰ ਸਿੰਘ ਸੰਧੂ ਤੋਂ ਇਲਾਵਾ ਗਰੁੱਪ ਵੱਲੋਂ ਮੈਂਬਰ ਪਾਰਲੀਮੈਂਟ ਜੌਹਨ ਰੈਂਡਨ, ਸਾਈਮਨ ਹਗਸ, ਜੌਹਨ ਸਪੈਲਰ, ਫਿਓਨਾ ਮੈਕਟਾਗਾਰਟ, ਲਾਰਡ ਬਿਲਸਟਨ, ਰੌਬ ਮੈਰਿਸ ਆਦਿ ਵਿਸ਼ੇਸ਼ ਤੌਰ ਤੇ ਹਾਜਰ ਸਨ। ਇਸ ਸਮੇਂ 'ਪੰਜਾਬ ਡਾਂਸਰਜ ਗਰੁੱਪ' ਵੱਲੋਂ ਭੰਗੜੇ ਦੀ ਪੇਸ਼ਕਾਰੀ ਰਾਹੀਂ ਸਮਾਗਮ ਨੂੰ ਰੌਚਕਤਾ ਪ੍ਰਦਾਨ ਕੀਤੀ। ਅੰਤਲੇ ਪਲਾਂ ਦੌਰਾਨ ਸ੍ਰੀ ਇਕਬਾਲ ਸਿੰਘ ਵੱਲੋਂ ਸਮਾਗਮ ਵਿੱਚ ਸ਼ਿਰਕਤ ਕਰਨ ਵਾਲੇ ਸਮੂਹ ਪੰਜਾਬੀਆਂ ਦਾ ਹਾਰਦਿਕ ਧੰਨਵਾਦ ਕੀਤਾ।
ਅਜ਼ੀਮ ਸ਼ਾਇਰ ਸੁਰਜੀਤ ਪਾਤਰ ਹੋਏ ਸਿਖਿਆਰਥੀਆਂ ਦੇ ਰੂ-ਬ-ਰੂ.......... ਰੂਬਰੂ / ਪਰਮਿੰਦਰ ਸਿੰਘ ਤੱਗੜ (ਡਾ. )
ਸਮਾਗਮ ਦੇ ਦੂਜੇ ਦੌਰ ਦੀ ਸ਼ੁਰੂਆਤ ਕਰਮਜੀਤ ਕੌਰ ਲੈਕਚਰਰ ਅਤੇ ਜਗਜੀਤ ਸਿੰਘ ਦੁਆਰਾ ਪੇਸ਼ ਗਾਇਨ ਵੰਨਗੀਆਂ ਨਾਲ਼ ਹੋਈ। ਉਪਰੰਤ ਸ਼ਾਇਰ ਪਾਤਰ ਫ਼ਿਰ ਤੋਂ ਸਿਖਿਆਰਥੀਆਂ ਦੇ ਰੂ-ਬ-ਰੂ ਹੋਏ। ਸਿਖਿਆਰਥੀਆਂ ਦੁਆਰਾ ਤੋਰੀ ਜਾਣ ਵਾਲੀ ਸਾਹਿਤਕ ਗੱਲਬਾਤ ਤੋਂ ਪਹਿਲਾਂ ਸਰੋਤਿਆਂ ਦੀ ਫ਼ਰਮਾਇਸ਼ ’ਤੇ ‘ਖ਼ੂਬ ਨੇ ਇਹ ਝਾਂਜਰਾਂ ਛਣਕਣ ਲਈ’ ਬਾਤਰੱਨੁਮ ਪੇਸ਼ ਕੀਤੀ। ਪਾਤਰ ਦੁਆਰਾ ਹਿੰਦ ਪਾਕ ਰਿਸ਼ਤਿਆਂ ਦੀ ਤਰਜ਼ਮਾਨੀ ਤਹਿਤ ਭਾਰਤ-ਪਾਕ ਖੇਡਾਂ ਸਮੇਂ ਸਭਿਆਚਾਰ ਸਮਾਗਮ ’ਚ ਪੇਸ਼ ਕੀਤੇ ਗੀਤ ਨੂੰ ਸੁਣਕੇ ਸਰੋਤੇ ਮੰਤਰ ਮੁਗ਼ਧ ਹੋ ਗਏ। ਜਿਸ ਦੇ ਬੋਲ ਸਨ-
ਕਹੇ ਸਤਲੁਜ ਦਾ ਪਾਣੀ ਆਖ਼ੇ ਬਿਆਸ ਦੀ ਰਵਾਨੀ
ਸਾਡਾ ਜਿਹਲਮ ਚਨਾਬ ਨੂੰ ਸਲਾਮ ਆਖਣਾ
ਅਸੀਂ ਮੰਗਦੇ ਹਾਂ ਖ਼ੈਰਾਂ ਸੁਬਾਹ ਸ਼ਾਮ ਆਖਣਾ
ਜੀ ਸਲਾਮ ਆਖਣਾ-ਜੀ ਸਲਾਮ ਆਖਣਾ
ਸਿਖਿਆਰਥੀਆਂ ਨੇ ਆਪਣੇ ਪਿਆਰੇ ਸ਼ਾਇਰ ਨੂੰ ਧੁਰ ਅੰਦਰੋਂ ਜਾਨਣ ਦੀ ਇੱਛਾ ਨਾਲ਼ ਸੁਆਲ-ਜੁਆਬ ਸ਼ੈਲੀ ਵਿਚ ਗੱਲਬਾਤ ਨੂੰ ਅੱਗੇ ਤੋਰਿਆ। ਜਿਸ ਤਹਿਤ ਅਨੇਕਾਂ ਸੁਆਲ ਪਾਤਰ ਸਾਹਬ ਨੂੰ ਕੀਤੇ ਗਏ ਅਤੇ ਜਿਹਨਾਂ ਦੇ ਬੜੇ ਸਹਿਜ ਤਰੀਕੇ ਨਾਲ਼ ਉਹਨਾਂ ਵੱਲੋਂ ਦਿੱਤੇ ਜਵਾਬ ਜਿੱਥੇ ਮਾਹੌਲ ਨੂੰ ਸਾਹਿਤਕਤਾ ਬਖ਼ਸ਼ਦੇ ਰਹੇ ਉਥੇ ਸ਼ਾਇਰ ਦੀ ਅੰਤਰੀਵ ਆਤਮਾ ਦੀ ਨਿਸ਼ਾਨਦੇਹੀ ਵੀ ਕਰਦੇ ਰਹੇ। ਨਾਲ਼ੋ ਨਾਲ਼ ‘ਆਇਆ ਨੰਦ ਕਿਸ਼ੋਰ’ ਵਰਗੀਆਂ ਕਈ ਹੋਰ ਚਰਚਿਤ ਰਚਨਾਵਾਂ ਵੀ ਸਾਂਝੀਆਂ ਹੁੰਦੀਆਂ ਗਈਆਂ। ‘ਜਗਾ ਦੇ ਮੋਮਬੱਤੀਆਂ’ ਦੀ ਪੇਸ਼ਕਾਰੀ ਨਾਲ਼ ਪਾਤਰ ਸਾਹਬ ਨੇ ਸਿਖਿਆਰਥੀਆਂ ਨਾਲ਼ ਆਪਣੀ ਗੱਲਬਾਤ ਨੂੰ ਆਸ਼ਾਵਾਦੀ ਵਿਰਾਮ ਦਿੱਤਾ। ਸੰਸਥਾ ਦੇ ਚੇਅਰਮੈਨ ਦਰਸ਼ਨਪਾਲ ਸ਼ਰਮਾ ਅਤੇ ਵਿਸ਼ੇਸ਼ ਮਹਿਮਾਨਾਂ ਨੇ ਸੰਸਥਾ ਵੱਲੋਂ ਸੁਰਜੀਤ ਪਾਤਰ ਨੂੰ ਸ਼ਾਲ ਅਤੇ ਯਾਦ ਨਿਸ਼ਾਨੀ ਰਾਹੀਂ ਸਨਮਾਨ ਦਿੱਤਾ। ਧੰਨਵਾਦ ਦੀ ਰਸਮ ਪ੍ਰਿੰ. ਮੱਖਣ ਲਾਲ ਗੋਇਲ ਨੇ ਨਿਭਾਈ।
ਇਸ ਖ਼ੂਬਸੂਰਤ ਰ’ੂ-ਬ’-ਰੂ ਸਮਾਗਮ ਵਿਚ ਸਿਖਿਆਰਥੀਆਂ ਸਣੇ ਹੰਸ ਰਾਜ ਵਿਦਿਅਕ ਸੰਸਥਾਵਾਂ ਦਾ ਸਮੁੱਚੇ ਸਟਾਫ਼ ਤੋਂ ਇਲਾਵਾ ਪ੍ਰੋ. ਰਾਜਪਾਲ ਸਿੰਘ ਸੋਹੀ, ਪ੍ਰੋ.ਰੋਸ਼ਨ ਲਾਲ,ਪੰਜਾਬੀ ਯੂਨੀਵਰਸਿਟੀ ਤੋਂ ਪ੍ਰੋ.(ਡਾ.) ਅਮਨਦੀਪ ਸਿੰਘ, ਪਵਨ ਗੁਲਾਟੀ, ਅਮਰਜੀਤ ਢਿੱਲੋਂ, ਜਸਬੀਰ ਜੱਸੀ ਜ਼ਿਲਾ ਗਾਈਡੈਂਸ ਕਾਊਂਸਲਰ, ਅੰਗਰੇਜ ਸਿੰਘ, ਰਾਜਿੰਦਰ ਸਿੰਘ, ਲਖਵਿੰਦਰ ਸਿੰਘ, ਦਵਿੰਦਰ ਸ਼ਰਮਾ ਅਰਸ਼ੀ, ਚਰਨਜੀਵ ਸ਼ਰਮਾ, ਗੁਰਨਾਮ ਸਿੰਘ, ਚਿੱਤਰਕਾਰ ਪ੍ਰੀਤ ਭਗਵਾਨ, ਖੁਸ਼ਵੰਤ ਬਰਗਾੜੀ, ਬਲਦੇਵ ਬੰਬੀਹਾ ਅਤੇ ਜੀਵਨ ਗਰਗ ਵੀ ਸ਼ਾਮਲ ਸਨ। ਚੇਤਨਾ ਪ੍ਰਕਾਸ਼ਨ ਲੁਧਿਆਣਾ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।
‘ਜਨਮ ਦਿਨ’ ਮੌਕੇ ਸਾਹਿਤਕ ਸਮਾਗਮ ’ਚ ਡਾ. ਜੇ. ਐਸ. ਆਨੰਦ ਨੂੰ ਸਨਮਾਨ-ਪੱਤਰ ਭੇਂਟ.......... ਸਨਮਾਨ ਸਮਾਰੋਹ / ਪਰਮਿੰਦਰ ਸਿੰਘ ਤੱਗੜ (ਡਾ. )
ਪ੍ਰਸਿੱਧ ਅੰਗਰੇਜ਼ੀ ਅਤੇ ਪੰਜਾਬੀ ਸਾਹਿਤਕਾਰ ਡਾ. ਜੇ. ਐਸ. ਆਨੰਦ (ਪ੍ਰਿੰਸੀਪਲ ਡੀ.ਏ.ਵੀ. ਕਾਲਜ ਬਠਿੰਡਾ) ਦੇ ਜਨਮ ਦਿਨ ਮੌਕੇ ਸਨਮਾਨ ਵਜੋਂ ਸਥਾਨਕ ਸਿਵਲ ਲਾਈਨਜ਼ ਕਲੱਬ ਵਿਖੇ ਸੂਫ਼ੀ ਆਰਟਸ ਫ਼ਾਊਂਡੇਸ਼ਨ ਬਠਿੰਡਾ ਅਤੇ ਅੰਤਰ ਰਾਸ਼ਟਰੀ ਪੰਜਾਬੀ ਇੰਟਰਨੈਟ ਮੀਡੀਆ ‘ਪੰਜਾਬੀ ਨਿਊਜ਼ ਆਨਲਾਈਨ’ ਦੇ ਉੱਦਮ ਸਦਕਾ ਰਚਾਏ ਇੱਕ ਸਾਹਿਤਕ ਅਤੇ ਸਭਿਆਚਾਰਕ ਸਮਾਗਮ ਦੌਰਾਨ ਪੰਜਾਬੀ ਨਿਊਜ਼ ਆਨਲਾਈਨ ਵੱਲੋਂ ਮੁੱਖ ਮਹਿਮਾਨ ਡਾ. ਜਤਿੰਦਰ ਜੈਨ (ਆਈ. ਪੀ. ਐਸ.) ਡੀ ਆਈ ਜੀ ਫ਼ਰੀਦਕੋਟ ਰੇਂਜ ਦੀ ਅਗਵਾਈ ਵਿਚ ਸਾਈਟ ਦੇ ਮੁੱਖ ਸੰਪਾਦਕ ਸੁਖਨੈਬ ਸਿੰਘ ਸਿੱਧੂ, ਆਨਰੇਰੀ ਸਾਹਿਤ ਸੰਪਾਦਕ ਡਾ. ਪਰਮਿੰਦਰ ਸਿੰਘ ਤੱਗੜ, ਸੰਪਾਦਕ ਆਸਟ੍ਰੇਲੀਆ ਐਡੀਸ਼ਨ ਮਿੰਟੂ ਬਰਾੜ, ਸੰਪਾਦਕ ਰਾਜਨੀਤਕ ਮਾਮਲੇ ਗੁਰਭੇਜ ਸਿੰਘ ਚੌਹਾਨ, ਇੰਜੀ: ਸਤਿੰਦਰਜੀਤ ਸਿੰਘ ਸੀ. ਓ. ਓ. ਨੇ ਡਾ. ਆਨੰਦ ਦੀਆਂ ਸਾਹਿਤ, ਕਲਾ, ਸਮਾਜ ਅਤੇ ਪ੍ਰਾਧਿਆਪਨ ਦੇ ਖੇਤਰ ਵਿਚ ਪਾਏ ਵਿਸ਼ੇਸ਼ ਯੋਗਦਾਨ ਦੇ ਮੱਦੇਨਜ਼ਰ ਇਕ ਸਨਮਾਨ ਪੱਤਰ ਭੇਂਟ ਕੀਤਾ। ਇਸ ਸੁਭਾਗ ਮੌਕੇ ਡਾ. ਜੈਨ ਨੇ ਕਿਹਾ ਕਿ ਡਾ. ਆਨੰਦ ਇਕ ਬਹੁਪੱਖੀ ਸ਼ਖ਼ਸੀਅਤ ਹਨ ਜੋ ਸਫ਼ਲ ਪ੍ਰਬੰਧਕ ਦੇ ਨਾਲ਼-ਨਾਲ਼ ਇਕ ਪ੍ਰਬੁੱਧ ਸਾਹਿਤਕਾਰ, ਸਮਾਜ ਚਿੰਤਕ, ਵਾਤਾਵਰਨ ਪ੍ਰੇਮੀ ਅਤੇ ਅਧਿਆਤਮਕ ਵਿਚਾਰਧਾਰਾ ਨਾਲ਼ ਲਬਰੇਜ਼ ਵਿਅਕਤੀਤਵ ਰੱਖਦੇ ਹਨ। ਸੁਖਨੈਬ ਸਿੱਧੂ ਨੇ ਸਰੋਤਿਆਂ ਨੂੰ ਸੰਬੋਧਿਤ ਹੁੰਦਿਆਂ ਦੱਸਿਆ ਕਿ ਡਾ. ਆਨੰਦ ਮਾਲਵੇ ਦੇ ਅਜਿਹੇ ਸਾਹਿਤਕਾਰ ਹਨ ਜਿਹਨਾਂ ਨੇ ਸਾਹਿਤ ਸਿਰਜਣਾ ਅਤੇ ਹੋਰ ਅਗਾਂਹ ਵਧੂ ਕਾਰਜਾਂ ਨੂੰ ਪੁਸਤਕਾਂ ਤੱਕ ਹੀ ਸੀਮਤ ਨਹੀਂ ਰੱਖਿਆ ਸਗੋਂ ਅਤਿ ਆਧੁਨਿਕ ਤਕਨੀਕਾਂ ਦੇ ਜ਼ਰੀਏ ਆਪਣੇ ਕੰਮ ਦੀ ਪਛਾਣ ਕਰਵਾਈ ਹੈ। ਇਸੇ ਸਿਲਸਿਲੇ ਵਿਚ ਉਹਨਾਂ ਦੀ ਵੈਬਸਾਇਟ ਡਬਲਿਊ ਡਬਲਿਊ ਡਬਲਿਊ ਡਾਟ ਡਾ. ਆਨੰਦ ਡਾਟ ਕਾਮ ’ਤੇ ਕਲਿੱਕ ਕਰਕੇ ਇਸ ਸ਼ਖ਼ਸੀਅਤ ਦੀਆਂ ਗਤੀਵਿਧੀਆਂ ਅਤੇ ਪ੍ਰਾਪਤੀਆਂ ਦੀ ਝਲਕ ਦੇਖੀ ਜਾ ਸਕਦੀ ਹੈ। ਇਸ ਮੌਕੇ ਡਾ. ਆਨੰਦ ਨੂੰ ਵਧਾਈ ਦੇਣ ਵਾਲੀਆਂ ਸ਼ਖ਼ਸੀਅਤਾਂ ਵਿਚ ਹੋਰਨਾਂ ਤੋਂ ਇਲਾਵਾ ਸਵਾਮੀ ਸੂਰਯਾ ਦੇਵ ਜੀ, ਸੁਪ੍ਰਸਿਧ ਆਲੋਚਕ ਪ੍ਰੋ. ਬ੍ਰਹਮ ਜਗਦੀਸ਼ ਸਿੰਘ, ਸ੍ਰੀ ਪੀ. ਡੀ. ਗੋਇਲ ਉਪ-ਚੇਅਰਮੈਨ ਸਥਾਨਕ ਪ੍ਰਬੰਧਕੀ ਕਮੇਟੀ ਡੀ ਏ ਵੀ ਕਾਲਜ ਬਠਿੰਡਾ, ਹਰਪਾਲ ਸਿੰਘ ਪੀ. ਸੀ. ਐਸ., ਪ੍ਰਸਿਧ ਮੀਡੀਆ ਹਸਤੀ ਮਿੰਟੂ ਬਰਾੜ ਆਸਟ੍ਰੇਲੀਆ, ਡਾ. ਪਰਮਜੀਤ ਰੋਮਾਣਾ, ਪ੍ਰੋ. ਬੇਅੰਤ ਕੌਰ, ਡਾ. ਸੁਖਦੀਪ ਕੌਰ, ਡਾ.ਵਿਮਲਾਂਸ਼ੂ ਮਲਿਕ ਪ੍ਰਿੰਸੀਪਲ ਮਾਤਾ ਜਸਵੰਤ ਕੌਰ ਪਬਲਿਕ ਸਕੂਲ ਬਾਦਲ, ਪ੍ਰਿੰ. ਨਸੀਬ ਕੌਰ, ਪ੍ਰੋ. ਰਜਨੀਸ਼ ਕੁਮਾਰ, ਪ੍ਰਿੰ. ਅਸ਼ੋਕ ਸ਼ਾਸਤਰੀ, ਡਾ. ਰਣਜੀਤ ਕੌਰ (ਪ੍ਰਿੰ.) ਆਕਲੀਆ ਕਾਲਜ ਆਫ਼ ਐਜੂਕੇਸ਼ਨ, ਚਰਨਜੀਤ ਭੁੱਲਰ, ਸਤਵੰਤ ਭੁੱਲਰ, ਗੁਰਭੇਜ ਚੌਹਾਨ, ਅਮਰਜੀਤ ਢਿੱਲੋਂ, ਇੰਜੀ. ਸਤਿੰਦਰਜੀਤ ਸਿੰਘ, ਗੁਰਚਰਨ ਸਿੰਘ, ਆਰਟਿਸਟ ਅਮਰਜੀਤ ਸਿੰਘ, ਗੁਰਨਾਮ ਸਿੰਘ ਦਰਸ਼ੀ, ਕਹਾਣੀਕਾਰ ਗੁਰਦੇਵ ਖੋਖਰ, ਪ੍ਰੋ. ਭੁਪਿੰਦਰ ਜੱਸਲ, ਭੁਪਿੰਦਰ ਪੰਨੀਵਾਲੀਆ, ਸੰਗੀਤ ਨਿਰਦੇਸ਼ਕ ਰਾਜਿੰਦਰ ਰਿੰਕੂ ਸਮੇਤ ਅਨੇਕਾਂ ਸਾਹਿਤ ਅਤੇ ਸਭਿਆਚਾਰ ਨਾਲ਼ ਜੁੜੀਆਂ ਹਸਤੀਆਂ ਮੌਜੂਦ ਸਨ। ਗਾਇਕਾ ਵਰਿੰਦਰ ਵਿੰਮੀ, ਗਾਇਕ ਗੁਰਸੇਵਕ ਚੰਨ ਅਤੇ ਬਾਲ ਗਾਇਕ ਕਰਨ ਸ਼ਰਮਾਂ ਨੇ ਡਾ. ਆਨੰਦ ਦੀਆਂ ਰਚਨਾਵਾਂ ਨੂੰ ਸੰਗੀਤਕ ਸੁਰਾਂ ਸੰਗ ਪੇਸ਼ ਕਰਕੇ ਵਾਹ-ਵਾਹ ਖੱਟੀ। ਖ਼ਿਆਲ ਰਹੇ ਕਿ ਡਾ. ਆਨੰਦ ਦੀ ਇੱਛਾ ਅਨੁਸਾਰ ਸਮਾਗਮ ’ਚ ਬੁਲਾਏ ਮਹਿਮਾਨਾਂ ਨੂੰ ਜਨਮ ਦਿਨ ਸਬੰਧੀ ਖ਼ਬਰ ਤੋਂ ਮਹਿਰੂਮ ਰੱਖਿਆ ਗਿਆ ਸੀ ਤਾਂ ਕਿ ਮਹਿਮਾਨਾਂ ਦੀ ਇਸ ਮੌਕੇ ਹਾਜ਼ਰੀ ਨੂੰ ਹੀ ਜਨਮ ਦਿਨ ਦਾ ਸਭ ਤੋਂ ਵੱਡਾ ਤੋਹਫ਼ਾ ਮੰਨਿਆ ਜਾ ਸਕੇ। ਸੂਫ਼ੀ ਆਰਟ ਫ਼ਾਊਂਡੇਸ਼ਨ ਵੱਲੋਂ ਪ੍ਰੋ. ਰਜਨੀਸ਼ ਨੇ ਸਾਰੇ ਮਹਿਮਾਨਾਂ ਦਾ ਹਾਰਦਿਕ ਧਨਵਾਦ ਕੀਤਾ।
ਸੂਲ ਸੁਰਾਹੀ ਦਾ ਨਾਰੀ ਲੇਖਕ ਵਿਸ਼ੇਸ਼ ਅੰਕ ਰਿਲੀਜ਼.......... ਪੁਸਤਕ ਰਿਲੀਜ਼ / ਰਾਕੇਸ਼ ਵਰਮਾ
ਨੰਗਲ ਵਿਖੇ ਸੋਮਵਾਰ ਸ਼ਾਮ ਨੂੰ ਪ੍ਰਵਾਸੀ ਪੰਜਾਬੀ ਫਰੈਂਡਜ਼ ਕਲੱਬ ਵਲੋਂ ਡਾ. ਸੰਜੀਵ ਗੌਤਮ ਦੇ ਨਿਵਾਸ ਸਥਾਨ ਤੇ ਇੱਕ ਸਾਹਿੱਤਕ ਇੱਕਤਰਤਾ ਕੀਤੀ ਗਈ ਇਸ ਸਮਾਰੋਹ ਦੇ ਮੁੱਖ ਆਕਰਸ਼ਣ ਪੰਜਾਬੀ ਤ੍ਰੈਮਾਸਕ ਸੂਲ-ਸੁਰਾਹੀ ਦੇ ਨਾਰੀ-ਲੇਖਕ ਵਿਸ਼ੇਸ਼ ਅੰਕ ਦੀ ਘੁੰਡ ਚੁਕਾਈ ਸੀ । ਸਮਾਗਮ ਦੇ ਮੁੱਖ ਮਹਿਮਾਨ ਲੰਦਨ ਤੋਂ ਛਪਣ ਵਾਲੇ ਪੰਜਾਬੀ ਮੈਗਜੀਨ ਪੰਜਾਬ ਮੇਲ ਇੰਟਰਨੈਸ਼ਨਲ ਦੇ ਸੰਪਾਦਕ ਤੇ ਸੰਚਾਲਕ ਸ੍ਰ. ਗੁਰਦੀਪ ਸਿੰਘ ਸੰਧੂ ਸਨ । ਇਲਾਕੇ ਦੇ ਬੁੱਧੀਜੀਵੀਆਂ ਤੇ ਸਾਹਿਤ ਪ੍ਰੇਮੀ ਸੱਜਣਾਂ ਦੀ ਭਰਵੀਂ ਹਾਜਰੀ ਵਿੱਚ ਡਾਕਟਰ ਗੁਲਜਾਰ ਸਿੰਘ ਕੰਗ ਨੇ ਸੂਲ-ਸੁਰਾਹੀ ਵਿੱਚ ਛਪੀਆਂ ਰਚਨਾਵਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵਿੱਚ ਲਗਭਗ 36 ਨਾਰੀ ਲੇਖਕਾਵਾਂ ਦੀਆਂ 64 ਰਚਨਾਵਾਂ ਛਾਪੀਆਂ ਗਈਆਂ ਹਨ । ਕੁੱਲ 56 ਸਫਿਆਂ ਦੇ ਇਸ ਪਰਚੇ ਵਿੱਚ ਪੰਜਾਬ ਤੋਂ ਇਲਾਵਾ ਹਿਮਾਚਲ, ਹਰਿਆਣਾ ਤੇ ਦਿੱਲੀ ਆਦਿ ਤੋਂ ਵੀ ਪੰਜਾਬੀ ਲਿਖਾਰਨਾ ਦੀਆਂ ਮਿਆਰੀ ਰਚਨਾਵਾਂ ਨੂੰ ਸ੍ਰ. ਬਲਬੀਰ ਸਿੰਘ ਸੈਣੀ ਤੇ ਬੀਬੀ ਗੁਰਚਰਨ ਕੌਰ ਕੋਚਰ ਨੇ ਸਾਂਝੇ ਤੌਰ ਤੇ ਸੰਪਾਦਿਤ ਕੀਤਾ ਹੈ । ਇਸ ਤੋਂ ਇਲਾਵਾ ਸਾਹਿਤਕ ਸਰਗਰਮੀਆਂ ਤੇ ਨਵੀਆਂ ਪੁਸਤਕਾਂ ਬਾਰੇ ਵੀ ਜਾਣਕਾਰੀ ਮੁਹਈਆ ਕਰਵਾਈ ਗਈ ਹੈ । ਪਰਚੇ ਦੇ ਸੰਪਾਦਕ ਬਲਬੀਰ ਸੈਣੀ, ਅੱਖਰ ਚੇਤਨਾ ਮੰਚ ਦੇ ਸਰਪਰਸਤ ਸ੍ਰੀ ਰਾਕੇਸ਼ ਨਈਅਰ ਤੇ ਡਾ. ਸੰਜੀਵ ਗੌਤਮ ਨੇ ਸ. ਗੁਰਦੀਪ ਸਿੰਘ ਸੰਧੂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤਾ । ਇਸ ਤੋਂ ਇਲਾਵਾ ਪ੍ਰਵਾਸੀ ਪੰਜਾਬੀ ਫਰੈਂਡਜ਼ ਕਲੱਬ ਵੱਲੋਂ ਉੱਘੀ ਲੇਖਕਾ ਸ੍ਰੀਮਤੀ ਨਿਰਮਲਾ ਕਪਿਲਾ ਤੇ ਵਾਤਾਵਰਣ ਪ੍ਰੇਮੀ ਸੰਸਥਾ ਜਾਗਰਿਤੀ ਕਲੱਬ ਦੇ ਨਿਰਦੇਸ਼ਕ ਪ੍ਰਭਾਤ ਭੱਟੀ ਨੂੰ ਵੀ ਸਨਮਾਨਤ ਕੀਤਾ ਗਿਆ ।
ਇਸ ਦੌਰਾਨ ਇੱਕ ਕਵੀ ਦਰਬਾਰ ਦਾ ਆਯੋਜਨ ਵੀ ਕੀਤਾ ਗਿਆ ਜਿਸ ਵਿੱਚ ਅੱਖਰ ਚੇਤਨਾ ਮੰਚ ਦੇ ਪ੍ਰਧਾਨ ਦਵਿੰਦਰ ਸ਼ਰਮਾ, ਸਕੱਤਰ ਰਾਕੇਸ਼ ਵਰਮਾ, ਹਰੀ ਚੰਦ ਸ਼ਰਮਾ, ਨਿਰਮਲਾ ਕਪਿਲਾ, ਡਾ. ਸੰਜੀਵ ਗੌਤਮ, ਅਮਰਜੀਤ ਬੇਦਾਗ ਤੇ ਅਸ਼ੋਕ ਰਾਹੀ ਨੇ ਆਪਣੀਆਂ ਕਵਿਤਾਵਾਂ ਸੁਣਾਈਆਂ ਤੇ ਸੁਨੀਲ ਡੋਗਰਾ ਨੇ ਸ਼ਿਵ ਬਟਾਲਵੀ ਦੀ ਗਜ਼ਲ ਗਾਈ । ਸ੍ਰ. ਗੁਰਦੀਪ ਸਿੰਘ ਸੰਧੂ ਨੇ ਲੰਡਨ ਵੱਸਦੇ ਪੰਜਾਬੀਆਂ ਤੇ ਜਾਣ ਦੇ ਇੱਛੁਕ ਲੋਕਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ੳੱਥੇ ਮੰਦੀ ਦਾ ਦੌਰ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਪਰ ਪੰਜਾਬੀ ਲੋਕ ਆਪਣੀ ਮਿਹਨਤ ਸਦਕਾ ਉੱਥੇ ਕਈ ਉੱਚ ਮੁਕਾਮ ਹਾਸਲ ਕਰਨ ਵਿੱਚ ਕਾਮਯਾਬ ਰਹੇ ਹਨ ।
ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਪੱਤਰਕਾਰ ਗੁਰਪ੍ਰੀਤ ਗਰੇਵਾਲ, ਰਾਕੇਸ਼ ਸੈਣੀ, ਪ੍ਰੀਤਮ ਬਰਾਰੀ, ਸੁਰਜੀਤ ਢੇਰ, ਇੰਜੀ. ਕੇ.ਕੇ. ਸੂਦ, ਰੰਗਕਰਮੀ ਫੁਲਵੰਤ ਮਨੋਚਾ, ਟੋਨੀ ਸਹਿਗਲ, ਅਨੁਜ ਠਾਕੁਰ, ਪ੍ਰੋ. ਜੀ.ਐਸ. ਚੱਠਾ, ਚਿੱਤਰਕਾਰ ਦੇਸ਼ ਰੰਜਨ ਸ਼ਰਮਾਂ, ਰਘੁਵੰਸ਼ ਮਲਹੋਤਰਾ, ਕੇ.ਕੇ.ਖੋਸਲਾ ਆਦਿ ਹਾਜ਼ਰ ਸਨ । ਮੰਚ ਸੰਚਾਲਕ ਗੁਰਪ੍ਰੀਤ ਗਰੇਵਾਲ ਸਨ । ਸ੍ਰ. ਬਲਬੀਰ ਸੈਣੀ ਨੇ ਧੰਨਵਾਦ ਪ੍ਰਸਤਾਵ ਪੇਸ਼ ਕੀਤਾ ।
ਪੁਸਤਕ ਮੇਲੇ ਨੂੰ ਪਾਠਕਾਂ ਦਾ ਭਰਪੂਰ ਹੁੰਗਾਰਾ...........ਪੁਸਤਕ ਮੇਲਾ / ਡਾ। ਪਰਮਿੰਦਰ ਸਿੰਘ ਤੱਗੜ
ਇੰਦਰਾ ਪ੍ਰਿਯਾ ਦਰਸ਼ਨੀ ਕਮਿਊਨਿਟੀ ਹਾਲ, ਕੋਟਕਪੂਰਾ ਵਿਖੇ ਪੀਪਲਜ਼ ਫ਼ੋਰਮ ਵੱਲੋਂ ਲਾਏ ਪਹਿਲੇ ਪੁਸਤਕ ਮੇਲੇ ਦੇ ਪਹਿਲੇ ਦਿਨ ਹੀ ਮਲਵਈ ਪਾਠਕਾਂ ਵੱਲੋਂ ਕੀਤੀ ਗਈ ਵੱਡੀ ਗਿਣਤੀ ਵਿੱਚ ਪੁਸਤਕਾਂ ਦੀ ਖਰੀਦ ਨੇ ਇੱਕ ਵਾਰ ਫੇਰ ਇਸ ਗੱਲ ਨੂੰ ਸਾਬਤ ਕਰ ਦਿੱਤਾ ਹੈ ਕਿ ਮਾਲਵਾ ਇਲਾਕਾ ਹਾਲੇ ਵੀ ਪੰਜਾਬੀ ਪੁਸਤਕਾਂ ਦੀ ਪਸੰਦ ਵਿੱਚ ਮੋਹਰੀ ਸਥਾਨ ਰੱਖਦਾ ਹੈ। ਫ਼ਰੀਦਕੋਟ, ਬਠਿੰਡਾ, ਮੁਕਤਸਰ, ਮੋਗਾ ਅਤੇ ਫ਼ਿਰੋਜਪੁਰ ਜ਼ਿਲਿਆਂ ਦੇ ਵੱਖ ਵੱਖ ਸਕੂਲਾਂ ਦੇ ਅਧਿਆਪਕਾਂ ਅਤੇ ਪੰਜਾਬੀ ਪਾਠਕਾਂ ਵੱਲੋਂ ਡੇਢ ਲੱਖ ਰੁਪਏ ਤੋਂ ਵਧੇਰੇ ਮੁੱਲ ਦੀਆਂ ਪੰਜਾਬੀ ਪੁਸਤਕਾਂ ਦੀ ਖ਼ਰੀਦ ਕੀਤੀ ਗਈ। ਸੰਸਥਾ ਦੇ ਪ੍ਰਧਾਨ ਖੁਸ਼ਵੰਤ ਬਰਗਾੜੀ ਅਤੇ ਜਨਰਲ ਸਕੱਤਰ ਰਾਜਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਪੁਸਤਕ- ਪਾਠਕ ਦੇ ਘਰ ਤੱਕ’ ਮੁਹਿੰਮ ਤਹਿਤ ਲਾਏ ਇਸ ਪੁਸਤਕ ਮੇਲੇ ਦੇ ਪਹਿਲੇ ਦਿਨ ਪੰਜਾਬੀ ਪਾਠਕਾਂ ਨੇ ਵੱਖ ਵੱਖ ਵਿਸ਼ਿਆਂ ਨਾਲ ਸੰਬਧਿਤ ਪੁਸਤਕਾਂ ਵਿੱਚ ਗਹਿਰੀ ਦਿਲਚਸਪੀ ਦਿਖਾਈ ਜੋ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਸਬੰਧੀ ਸਰੋਕਾਰਾਂ ਪ੍ਰਤੀ ਸ਼ੁਭ-ਸ਼ਗਨ ਹੈ।
ਤਿੰਨ ਦਿਨਾਂ ਪੁਸਤਕ ਮੇਲੇ ਦਾ ਉਦਘਾਟਨ ਪੁਸਤਕ ਪ੍ਰੇਮੀ ਅੱਖਾਂ ਦੇ ਪ੍ਰਸਿਧ ਸਰਜਨ ਡਾ। ਪ੍ਰਭਦੇਵ ਸਿੰਘ ਬਰਾੜ ਨੇ ਆਪਣੇ ਕਰ-ਕਮਲਾਂ ਨਾਲ ਕੀਤਾ। ਉਹਨਾਂ ਮੇਲੇ ਵਿੱਚ ਸ਼ਾਮਲ ਵੱਖ ਵੱਖ ਸਟਾਲਾਂ ’ਤੇ ਪੁਸਤਕਾਂ ਦਾ ਜਾਇਜ਼ਾ ਲੈਂਦਿਆਂ ਮੌਜੂਦਾ ਦੌਰ ਵਿੱਚ ਅਜਿਹੇ ਪੁਸਤਕ ਮੇਲਿਆਂ ਦੇ ਸਾਰਥਿਕ ਰੋਲ ਦੀ ਸ਼ਲਾਘਾ ਕੀਤੀ। ਇਸ ਪੁਸਤਕ ਮੇਲੇ ਵਿੱਚ ਨੈਸ਼ਨਲ ਬੁੱਕ ਟਰੱਸਟ ਨਵੀਂ ਦਿੱਲੀ, ਯੂਨੀਸਟਾਰ ਚੰਡੀਗੜ, ਚੇਤਨਾ ਪ੍ਰਕਾਸ਼ਨ ਲੁਧਿਆਣਾ, ਸੰਗਮ ਪਬਲੀਕੇਸ਼ਨਜ਼ ਸਮਾਣਾ, ਲੋਕਗੀਤ ਪ੍ਰਕਾਸ਼ਨ ਚੰਡੀਗੜ, ਤਰਕਭਾਰਤੀ ਬਰਨਾਲਾ, ਮਹਿਰਮ ਗਰੁੱਪ ਨਾਭਾ ਅਤੇ ਹੋਰ ਸਾਹਿਤਕ ਸੰਸਥਾਵਾਂ ਸ਼ਾਮਲ ਹਨ।
ਨੈਸ਼ਨਲ ਬੁੱਕ ਟਰੱਸਟ ਨਵੀਂ ਦਿੱਲੀ ਦੇ ਵਿਕਰੀ ਅਧਿਕਾਰੀ ਸ਼੍ਰੀ ਰਾਜ ਕੁਮਾਰ ਗਰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲੇ ਦਿਨ ਉਹਨਾਂ ਦੇ ਸਟਾਲ ਤੋਂ ਲੱਗਭੱਗ 25 ਹਜ਼ਾਰ ਦੀਆਂ ਬਾਲ ਪੁਸਤਕਾਂ ਦੀ ਵਿਕਰੀ ਹੋਈ ਹੈ। ਸਾਹਿਤ ਅਕਾਦਮੀ ਇਨਾਮ ਜੇਤੂ ਅਨੁਵਾਦਕ ਸ਼੍ਰੀ ਸ਼ਾਹ ਚਮਨ ਨੇ ਮੇਲੇ ਵਿੱਚ ਪਾਠਕਾਂ ਦੀ ਭਰਪੂਰ ਗਿਣਤੀ ’ਤੇ ਤਸੱਲੀ ਪ੍ਰਗਟ ਕੀਤੀ। ਸਾਹਿਤ ਸਭਾ ਦੇ ਪ੍ਰਧਾਨ ਸ੍ਰ। ਜ਼ੋਰਾ ਸਿੰਘ ਸੰਧੂ ਨੇ ਪਾਠਕਾਂ ਦੇ ਪੁਸਤਕ-ਪਿਆਰ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਜ਼ਿਲਾ ਮਾਨਸਾ ਦੇ ਪਿੰਡ ਗੰਢੂ ਕਲਾਂ ਦੇ ਸਰਕਾਰੀ ਸਕੂਲ ਤੋਂ ਪਹੁੰਚੇ ਇੱਕ ਅਧਿਆਪਕ ਨੇ ਪੀਪਲਜ਼ ਫ਼ੋਰਮ ਦੇ ਇਸ ਉਪਰਾਲੇ ਨੂੰ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਇੱਕ ਵੱਡਮੁੱਲਾ ਤੋਹਫ਼ਾ ਦੱਸਿਆ। ਮੁਕਤਸਰ ਤੋਂ ਆਏ ਸਾਹਿਤਕਾਰ ਹਰਜਿੰਦਰ ਸੂਰੇਵਾਲੀਆ ਨੇ ਆਪਣੇ ਸਕੂਲ ਦੇ ਵਿਦਿਆਰਥੀਆਂ ਲਈ ਦਸ ਹਜ਼ਾਰ ਰੁਪਏ ਦੀਆਂ ਪੁਸਤਕਾਂ ਖਰੀਦੀਆਂ।
ਅੱਜ ਪੁਸਤਕ ਮੇਲੇ ਦੇ ਪਹਿਲੇ ਦਿਨ ਨਾਮਵਰ ਲੇਖਕਾਂ ਅਤੇ ਕਵੀਆਂ ਨੇ ਵੀ ਆਪਣੀ ਹਾਜ਼ਰੀ ਲਵਾਈ ਜਿਹਨਾਂ ਵਿੱਚ ਸ਼੍ਰੀ ਹਰਮਿੰਦਰ ਕੋਹਾਰਵਾਲਾ, ਵਿਸ਼ਵਜਯੋਤੀ ਧੀਰ, ਪ੍ਰਿੰਸੀਪਲ ਗੁਰਦੀਪ ਸਿੰਘ ਢੁੱਡੀ, ਪ੍ਰਸਿਧ ਅਨੁਵਾਦਕ ਪਵਨ ਗੁਲਾਟੀ, ਜਰਨੈਲ ਸਿੰਘ ਚਾਹਲ, ਜੰਗਪਾਲ ਸਿੰਘ ਬਰਾੜ, ਸੁਭਾਸ਼ ਪਰਿਹਾਰ, ਹਰਜਿੰਦਰ ਢਿੱਲੋਂ, ਕੁਲਵੰਤ ਗਿੱਲ, ਭੁਪਿੰਦਰ ਬਰਗਾੜੀ, ਅਮਰਜੀਤ ਸਿੰਘ ਢਿੱਲੋਂ, ਜਸਵਿੰਦਰ ਗਿੱਲ, ਅੰਮ੍ਰਿਤਪਾਲ ਵਿਰਕ, ਪਰਮਪਾਲ ਸਿੰਘ, ਮਹਿੰਦਰ ਪਾਲ ਸਿੰਘ, ਗੁਰਦਰਸ਼ਨ ਸਿੰਘ ਬਰਾੜ ਤੋਂ ਇਲਾਵਾ ਅਨੇਕਾਂ ਨਾਮਵਰ ਸ਼ਖ਼ਸੀਅਤਾਂ ਹਾਜ਼ਰ ਸਨ।
ਪ੍ਰਸਿੱਧ ਨਾਵਲਕਾਰ ਸ੍ਰੀ ਸ਼ਾਹ ਚਮਨ ਭਾਰਤੀ ਸਾਹਿਤ ਅਕੈਡਮੀ ਦੇ ਅਨੁਵਾਦਕ ਪੁਰਸਕਾਰ ਨਾਲ ਸਨਮਾਨਿਤ.......... ਸਨਮਾਨ ਸਮਾਰੋਹ
ਭਾਰਤੀ ਸਾਹਿਤ ਅਕੈਡਮੀ ਵੱਲੋਂ ਦਿੱਤੇ ਜਾਂਦੇ ਹਰ ਸਾਲ ਦੇ ਅਨੁਵਾਦਿਕ ਪੁਰਸਕਾਰ ਲਈ, ਇਸ ਸਾਲ ਪ੍ਰਸਿੱਧ ਨਾਵਲਕਾਰ ਅਤੇ ਅਨੁਵਾਦਕ ਸ਼ਾਹ ਚਮਨ ਭਾਰਤੀ ਸਾਹਿਤ ਅਕੈਡਮੀ ਵੱਲੋਂ ਪ੍ਰੇਮ ਚੰਦ ਦੇ ਚਰਚਿਤ ਨਾਵਲ ‘ਕਰਬਲਾ’ ਦਾ ਅਨੁਵਾਦ ਕਰਨ ਤੇ ਸਲਾਨਾ ਅਨੁਵਾਦ ਪੁਰਸਕਾਰ ਪ੍ਰਦਾਨ ਕਰਨ ਦਾ ਐਲਾਨ ਹੋਇਆ ਹੈ । ਇਸ ਤੋਂ ਪਹਿਲਾਂ ਉਨ੍ਹਾਂ ਦੇ ਪੰਜ ਮੂਲ ਨਾਵਲ ਹਨ੍ਹੇਰੇ ਵਿੱਚ ਘਿਰਿਆ ਮਨੁੱਖ, ਜ਼ਖ਼ਮੀ ਗੁਲਾਬ, ਮਾਤਮਖਾਨਾ, ਜੁਆਲਾਮੁਖੀ ਅਤੇ ਰਾਗ ਇਸ਼ਕ ਤੋਂ ਇਲਾਵਾ ਤਿੰਨ ਕਾਵਿ ਸੰਗ੍ਰਹਿ ਸੂਰਜ ਚੜ੍ਹਨ ਤੋਂ ਪਹਿਲਾਂ, ਬੇਦਾਵਾ ਅਤੇ ਕਿਰਚਾਂ ਦਾ ਆਲ੍ਹਣਾ ਪ੍ਰਕਾਸਿ਼ਤ ਹੋ ਚੁੱਕੇ ਹਨ । ਅਨੁਵਾਦਿਕ ਦੇ ਖੇਤਰ ਵਿੱਚ ਕਰਬਲਾ ਤੋਂ ਇਲਾਵਾ ਉਨ੍ਹਾਂ ਅੰਤਰ ਚੈਖ਼ਵ ਦੇ ਨਾਵਲ ਤਿੰਨ ਵਰ੍ਹੇ, ਬੰਕਮ ਚੰਦਰ ਚਟੋਪਾਧਿਆ ਦੇ ਨਾਵਲ ਅਨੰਦ ਮੱਠ, ਮਿਖਾਇਲ ਬਲਗਾਕੋਵ ਦੇ ਨਾਵਲ ਕੁੱਤਾ ਆਦਮੀ ਅਤੇ ਹਾਰਡੀ ਦੇ ਨਾਵਲ ਸਪਾਰਟੈਕਸ ਦਾ ਪੰਜਾਬੀ ਅਨੁਵਾਦ ਕੀਤਾ ਹੈ । ਇਸ ਤਰ੍ਹਾਂ ਉਨ੍ਹਾਂ ਨੇ ਅੰਤਰਰਾਸ਼ਟਰੀ ਸਾਹਿਤ ਨੂੰ ਪੰਜਾਬੀ ਦੇ ਪਾਠਕਾਂ ਤੱਕ ਪਹੁੰਚਾਉਣ ਦਾ ਭਰਪੂਰ ਯੋਗਦਾਨ ਪਾਇਆ ਹੈ । ਪਾਕਿਸਤਾਨੀ ਪੰਜਾਬ ਦੇ ਪੰਜਾਬੀ ਸਾਹਿਤ ਦਾ ਲਿਪੀਅੰਤਰ ਕਰਨ ਵਿਚ ਵੀ ਉਨ੍ਹਾਂ ਦਾ ਸ਼ਲਾਘਾਯੋਗ ਯੋਗਦਾਨ ਹੈ । ਫ਼ਖ਼ਰ ਜ਼ਮਾਨ ਦੇ ਨਾਵਲ ਤੂੰ ਕਿ ਮੈਂ, ਸ਼ੌਕਤ ਅਲੀ ਦੇ ਗੀਤ ਸੰਗ੍ਰਹਿ ਹੰਝੂਆਂ ਦੇ ਆਲਣੇ ਤੋਂ ਇਲਾਵਾ ਪ੍ਰਸਿੱਧ ਸ਼ਾਇਰ ਤੇ ਫਿ਼ਲਮਸਾਜ਼ ਗੁਲਜ਼ਾਰ ਦੀ ਉਰਦੂ ਸ਼ਾਇਰੀ ਰਾਤ ਪਸ਼ਮੀਨੇ ਕੀ ਦਾ ਸ਼ਾਹਮੁਖੀ ਤੋਂ ਗੁਰਮੁਖੀ ਲਿਪੀ ਵਿੱਚ ਲਿਪੀਅੰਤਰ ਕੀਤਾ ਹੈ । ਉਨ੍ਹਾਂ ਨੇ ਪੰਜਾਬ ਦੇ ਬੋਲ ਕਾਵਿ ਸੰਗ੍ਰਹਿ, ਕਲਾਮ ਬੁੱਲ੍ਹੇ ਸ਼ਾਹ ਜੀਵਨ ਤੇ ਰਚਨਾ, ਜੰਗਨਾਮਾ ਹਿੰਦ ਪੰਜਾਬ, ਕਲਾਮ ਸ਼ਾਹ ਹੁਸੈਨ, ਹੀਰ ਵਾਰਿਸ ਜੀਵਨ ਤੇ ਰਚਨਾ ਅਤੇ ਕਲਾਮ ਸੁਲਤਾਨ ਬਾਹੂ, ਪੁਸਤਕਾਂ ਦਾ ਸੰਪਾਦਨ ਕੀਤਾ ਹੈ । ਸ਼ਾਹ ਚਮਨ ਜੀ ਤ੍ਰਿਸ਼ੰਕੂ ਤ੍ਰੈ-ਮਾਸਿਕ ਦੇ ਸਰਪ੍ਰਸਤ ਹਨ ਅਤੇ ਅੱਜਕੱਲ ਕੋਟਕਪੂਰਾ ਵਿਖੇ ਚੇਤਨਾ ਪ੍ਰਕਾਸ਼ਨ ਦੇ ਖੇਤਰੀ ਦਫ਼ਤਰ ਦਾ ਸੰਚਾਲਨ ਬਾਖੂਬੀ ਕਰ ਰਹੇ ਹਨ । ਉਹ ਪਿਛਲੇ 45 ਸਾਲ ਤੋਂ ਪੰਜਾਬੀ ਸਾਹਿਤ ਨਾਲ਼ ਜੁੜੇ ਹੋਏ ਹਨ ਅਤੇ ਲਗਾਤਾਰ ਸੰਸਾਰ ਦੀਆਂ ਸਰਵਸ੍ਰੇਸ਼ਟ ਪੁਸਤਕਾਂ ਦਾ ਅਨੁਵਾਦ ਕਰਨ ਵਿਚ ਰੁਝੇ ਹੋਏ ਹਨ । ਉਨ੍ਹਾਂ ਨੂੰ ਇਹ ਪੁਰਸਕਾਰ ਮਿਲਣ ਤੇ ਬਹੁਤ ਸਾਰੇ ਅਦਾਰਿਆਂ ਤੇ ਸਾਹਿਤਕਾਰਾਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ । ਦੇਸ਼ ਵਿਦੇਸ਼ ਅਤੇ ਸਥਾਨਕ ਲੇਖਕਾਂ ਜਿਨ੍ਹਾਂ ਵਿਚ ਸਰਵ ਸ੍ਰੀ ਸੁਰਜੀਤ ਪਾਤਰ, ਅਮਰਜੀਤ ਗਰੇਵਾਲ, ਦੀਪਕ ਮਨਮੋਹਨ, ਡਾ. ਸੁਤਿੰਦਰ ਸਿੰਘ ਨੂਰ, ਸਵਰਨਜੀਤ ਸਵੀ, ਡਾ. ਗੁਰਇਕਬਾਲ ਸਿੰਘ, ਪ੍ਰੋ. ਗੁਰਭਜਨ ਗਿੱਲ, ਡਾ. ਰਵਿੰਦਰ ਭੱਠਲ, ਜਸਵੰਤ ਜ਼ਫ਼ਰ, ਡਾ. ਰਜਨੀਸ਼ ਬਹਾਦਰ ਸਿੰਘ, ਗੁਰਬਚਨ ਸਿੰਘ ਭੁੱਲਰ, ਅਮਰਦੀਪ ਗਿੱਲ, ਸ਼ਾਇਰ ਰਾਮ ਸਿੰਘ, ਮਨੋਜ ਸਿੰਘ, ਸਵਰਨ ਚੰਦਨ, ਹਰਬੰਸ ਮਾਛੀਵਾੜਾ, ਲੋਕ ਨਾਥ, ਡਾ. ਦਰਸ਼ਨ ਗਿੱਲ, ਜਰਨੈਲ ਸੇਖਾ, ਨਦੀਮ ਪਰਮਾਰ, ਡਾ. ਇੰਦਰਜੀਤ ਭਿੰਡਰ, ਬਲਬੀਰ ਪਰਵਾਨਾ ਆਦਿ ਨੇ ਉਨ੍ਹਾਂ ਨੂੰ ਹਾਰਦਿਕ ਮੁਬਾਰਕਬਾਦ ਦਿੱਤੀ ।
ਪੰਜਾਬੀ ਨਾਟਕ ‘ਵਾਪਸੀ‘ ਵਿਚ ਮਾਸਟਰ ਮੋਹਨ ਲਾਲ ਅਤੇ ਹਰੀਸ਼ ਰਾਏ ਢਾਂਡਾ ਨੇ ਕੀਤੀ ਦਮਦਾਰ ਅਦਾਕਾਰੀ ..........ਰੰਗਮੰਚ / ਅਜਾਇਬ ਔਜਲਾ
ਇੰਟਰਨੈਸ਼ਨਲ ਪੰਜਾਬੀ ਕਲਚਰਲ ਐਸੋਸੀਏਸ਼ਨ ਵਲਂੋ ਚੰਡੀਗੜ ਦੇ ਕਲਾ ਭਵਨ ਵਿਚ ਉ¤ਘੇ ਰੰਗ ਕਰਮੀ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਲੂਲੂਲੂਅਧਿਆਪਕ ਡਾ. ਨਿਰਮਲ ਜੌੜਾ ਰਚਿਤ ਪੰਜਾਬੀ ਨਾਟਕ ‘ਵਾਪਸੀ‘ ਦਾ ਸਫਲਤਾ ਨਾਲ ਮੰਚਨ ਕੀਤਾ ਗਿਆ ਜਿਸ ਵਿਚ ਪੰਜਾਬ ਦੇ ਟਰਾਂਸਪੋਰਟ ਮੰਤਰੀ ਮਾਸਟਰ ਮੋਹਨ ਲਾਲ ਅਤੇ ਮੁਖ ਪਾਰਲੀਮਾਨੀ ਸਕ¤ਤਰ ਹਰੀਸ਼ ਰਾਏ ਢਾਂਡਾ ਵਲੋਂ ਆਪਣੀ ਦਮਦਾਰ ਅਦਾਕਾਰੀ ਨਾਲ ਦਰਸ਼ਕਾਂ ਦੇ ਮਨਾ ਤੇ ਡੂੰਘਾ ਪ੍ਰਭਾਵ ਪਾਇਆ। ਇਹ ਪਹਿਲੀ ਵਾਰੀ ਹੋਇਆ ਹੈ ਕਿ ਕਿਸੇ ਪੰਜਾਬੀ ਨਾਟਕ ਵਿਚ ਦੋ ਮੰਤਰੀਆਂ ਨੇ ਅਦਾਕਾਰੀ ਕੀਤੀ ਹੋਵੇ। ਜਰਨੈਲ ਹੁਸ਼ਿਆਰਪੁਰੀ ਦੀ ਨਿਰਦੇਸ਼ਨਾਂ ਹੇਠ ਪੇਸ਼ ਕੀਤੇ ਇਸ ਨਾਟਕ ਰਾਂਹੀ ਵਿਦੇਸ਼ਾਂ ਦੀ ਚਮਕ ਦਮਕ ਦੇ ਪ੍ਰਭਾਵ ਹੇਠ ਪੰਜਾਬ ਦੀ ਰੁਲ ਰਹੀ ਜਵਾਨੀ ਦਾ ਦ੍ਰਿਸ਼ ਪੇਸ਼ ਕੀਤਾ ਗਿਆ। ਭੋਲੇ-ਭਾਲੇ ਲੋਕਾਂ ਨੂੰ ਡਾਲਰਾਂ ਅਤੇ ਪੌਡਾਂ ਦੇ ਸੁਪਨੇ ਦਿਖਾਕੇ ਆਪਣੀਆਂ ਰੋਟੀਆਂ ਸੇਕਦੇ ਟਰੈਵਲ ਏਜੰਟਾਂ ਦਾ ਭਾਡਾਂ ਭੰਨਦਾ ਇਹ ਨਾਟਕ ਨੌਜਵਾਨ ਪੀੜੀ ਨੂੰ ਆਪਣੀ ਧਰਤੀ ਅਤੇ ਆਪਣੇ ਪੁਰਖਿਆਂ ਦੇ ਕਿ¤ਤੇ ਨਾਲ ਜੁੜਨ ਲਈ ਪ੍ਰੇਰਤ ਕਰਦਾ ਹੈ। ਨਾਟਕ ਵਿਚ ਮਾਸਟਰ ਮੋਹਨ ਲਾਲ ਨੇ ਪਿੰਡ ਦੇ ਸਰਪੰਚ ਦੀ ਭੂਮਿਕਾ ਨਿਭਾਈ ਜੋ ਲੋਕਾਂ ਨੂੰ ਆਪਣੀ ਚਾਦਰ ਵਿਚ ਪੈਰ ਪਸਾਰਨ ਲਈ ਪ੍ਰੇਰਦਾ ਹੈ ਜਦੋਂ ਕਿ ਹਰੀਸ਼ ਰਾਏ ਢਾਡਾਂ ਨੇ ਇਕ ਨੇਕ ਪੁਲਿਸ ਅਫਸਰ ਦਾ ਕਿਰਦਾਰ ਕੀਤਾ ਜੋ ਲੋਕਾਂ ਨੂੰ ਅਮਨ ਕਨੂੰਨ ਦੇ ਦਾਇਰੇ ਵਿਚ ਰਹਿ ਕੇ ਜਿੰਦਗੀ ਜਿਉਣ ਦਾ ਸੁਨੇਹਾ ਦਿੰਦਾ ਹੈ।ਲੋਕ ਗਾਇਕ ਮੁਖਤਿਆਰ ਦਿਲ ਵਲੋਂ ਗਾਏ ਪਿਠਵਰਤੀ ਗੀਤਾਂ ਨੇ ਨਾਟਕ ਪੇਸ਼ਕਾਰੀ ਨੂੰ ਚਾਰ ਚੰਨ ਲਾਏ।
ਇਸ ਮੌਕੇ ਮੁਖ ਮਹਿਮਾਨ ਵਜੋਂ ਸ਼ਾਮਲ ਪੰਜਾਬ ਦੇ ਸੈਰ ਸਪਾਟਾ ਅਤੇ ਸਭਿਆਚਾਰ ਬਾਰੇ ਮੰਤਰੀ ਸ. ਹੀਰਾ ਸਿੰਘ ਗਾਬੜੀਆ ਨੇ ਕਿਹਾ ਕਿ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਦੀ ਉਤਪਤੀ ਦੇ ਨਾਲ ਨਾਲ ਆਪਣੇ ਵਿਰਸੇ ਨਾਲ ਜੁੜਨ ਦਾ ਸੁਨੇਹਾ ਦਿੰਦੀਆਂ ਕਲਾ ਕ੍ਰਿਤਾਂ ਹਮੇਸ਼ਾ ਜਿਊਂਦੀਆਂ ਰਹਿਣੀਆਂ ਚਾਹੀਦੀਆਂ ਹਨ ਤਾਂ ਕਿ ਅਸੀਂ ਆਉਣ ਵਾਲੀ ਪੀੜੀ ਨੂੰ ਆਪਣੀ ਅਮੀਰ ਵਿਰਾਸਤ ਤੋਹਫੇ ਵਜੋਂ ਦੇ ਸਕੀਏ। ਉਹਨਾਂ ਕਿਹਾ ਕਿ ‘ਵਾਪਸੀ‘ ਵਰਗੇ ਲੋਕ ਚੇਤਨਾ ਪੈਦਾ ਕਰਦੇ ਨਾਟਕ ਸਕੂਲਾਂ, ਕਾਲਜਾਂ ਦੇ ਨਾਲ ਨਾਲ ਪਿੰਡਾ ਦੀਆਂ ਸ¤ਥਾਂ ਵਿਚ ਹੋਣੇ ਚਾਹੀਦੇ ਹਨ ਤਾਂ ਕਿ ਲੋਕਾਂ ਨੂੰ ਵਿਦੇਸ਼ੀ ਚਮਕ ਦਮਕ ਦੀ ਅਸਲੀਅਤ ਪਤਾ ਲ¤ਗੇ। ਨਾਟਕ ਵਿਚ ਮਨਦੀਪ, ਗੌਰਵ ਸ਼ਰਮਾ, ਆਸ਼ਾ ਸਕਲਾਨੀ, ਕੁਲਵਿੰਦਰ ਰਾਣੋ, ਹਰਭਜਨ ਸਿੰਘ ਅਤੇ ਸੁਰਿੰਦਰ ਕੋਹਲੀ ਨੇ ਵ¤ਖ-ਵ¤ਖ ਭੂਮਿਕਾਵਾਂ ਨਿਭਾਈਆਂ। ਨਾਟਕ ਦੇ ਲੇਖਕ ਨਿਰਮਲ ਜੌੜਾ ਅਤੇ ਫਿਲਮ ਕਲਾਕਾਰ ਬਾਲ ਮੁਕੰਦ ਸ਼ਰਮਾ ਨੂੰ ਰੰਗ ਮੰਚ ਪੁਰਸਕਾਰ ਦਿਤਾ ਗਿਆ। ਇਸ ਮੌਕੇ ਸ੍ਰੀ. ਐਨ. ਕੇ. ਸ਼ਰਮਾ, ਸ੍ਰੀ. ਐਨ. ਐਸ.ਰਤਨ, ਬੀਬੀ ਹਰਜਿੰਦਰ ਕੌਰ ਅਤੇ ਸ. ਨਿਰੰਜਨ ਸਿੰਘ ਨੇ ਨਾਟਕ ‘ਵਾਪਸੀ‘ ਪੇਸ਼ਕਾਰੀ ਦੀ ਸ਼ਲਾਘਾ ਕੀਤੀ।ਸਮਾਗਮ ਦੇ ਮੁ¤ਖ ਪ੍ਰਬੰਧਕ ਉ¤ਘੇ ਅਦਾਕਾਰ ਮੁਖਤਿਆਰ ਦਿਲ ਨੇ ਧੰਨਵਾਦੀ ਸ਼ਬਦਾਂ ਦੌਰਾਨ ਦ¤ਸਿਆ ਕਿ ਇਹ ਨਾਟਕ ਦਾ ਵਿਸ਼ਾ ਸਮੇੰ ਦੀ ਮੰਗ ਹੈ ਇਸ ਲਈ ਇਸ ਨਾਟਕ ਦੇ ਹੋਰ ਸ਼ੋਅ ਵੀ ਕੀਤੇ ਜਾਣਗੇ।
ਸੂਲ ਸੁਰਾਹੀ ਦਾ ਨਾਰੀ ਲੇਖਕ ਵਿਸ਼ੇਸ਼ ਅੰਕ ਰਿਲੀਜ਼.......... ਪੁਸਤਕ ਰਿਲੀਜ਼
ਨੰਗਲ ਵਿਖੇ ਸੋਮਵਾਰ ਸ਼ਾਮ ਨੂੰ ਪ੍ਰਵਾਸੀ ਪੰਜਾਬੀ ਫਰੈਂਡਜ਼ ਕਲੱਬ ਵਲੋਂ ਡਾ. ਸੰਜੀਵ ਗੌਤਮ ਦੇ ਨਿਵਾਸ ਸਥਾਨ ਤੇ ਇੱਕ ਸਾਹਿੱਤਕ ਇੱਕਤਰਤਾ ਕੀਤੀ ਗਈ ਇਸ ਸਮਾਰੋਹ ਦੇ ਮੁੱਖ ਆਕਰਸ਼ਣ ਪੰਜਾਬੀ ਤ੍ਰੈਮਾਸਕ ਸੂਲ-ਸੁਰਾਹੀ ਦੇ ਨਾਰੀ-ਲੇਖਕ ਵਿਸ਼ੇਸ਼ ਅੰਕ ਦੀ ਘੁੰਡ ਚੁਕਾਈ ਸੀ । ਸਮਾਗਮ ਦੇ ਮੁੱਖ ਮਹਿਮਾਨ ਲੰਦਨ ਤੋਂ ਛਪਣ ਵਾਲੇ ਪੰਜਾਬੀ ਮੈਗਜੀਨ ਪੰਜਾਬ ਮੇਲ ਇੰਟਰਨੈਸ਼ਨਲ ਦੇ ਸੰਪਾਦਕ ਤੇ ਸੰਚਾਲਕ ਸ੍ਰ. ਗੁਰਦੀਪ ਸਿੰਘ ਸੰਧੂ ਸਨ । ਇਲਾਕੇ ਦੇ ਬੁੱਧੀਜੀਵੀਆਂ ਤੇ ਸਾਹਿਤ ਪ੍ਰੇਮੀ ਸੱਜਣਾਂ ਦੀ ਭਰਵੀਂ ਹਾਜਰੀ ਵਿੱਚ ਡਾਕਟਰ ਗੁਲਜਾਰ ਸਿੰਘ ਕੰਗ ਨੇ ਸੂਲ-ਸੁਰਾਹੀ ਵਿੱਚ ਛਪੀਆਂ ਰਚਨਾਵਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵਿੱਚ ਲਗਭਗ 36 ਨਾਰੀ ਲੇਖਕਾਵਾਂ ਦੀਆਂ 64 ਰਚਨਾਵਾਂ ਛਾਪੀਆਂ ਗਈਆਂ ਹਨ । ਕੁੱਲ 56 ਸਫਿਆਂ ਦੇ ਇਸ ਪਰਚੇ ਵਿੱਚ ਪੰਜਾਬ ਤੋਂ ਇਲਾਵਾ ਹਿਮਾਚਲ, ਹਰਿਆਣਾ ਤੇ ਦਿੱਲੀ ਆਦਿ ਤੋਂ ਵੀ ਪੰਜਾਬੀ ਲਿਖਾਰਨਾ ਦੀਆਂ ਮਿਆਰੀ ਰਚਨਾਵਾਂ ਨੂੰ ਸ੍ਰ. ਬਲਬੀਰ ਸਿੰਘ ਸੈਣੀ ਤੇ ਬੀਬੀ ਗੁਰਚਰਨ ਕੌਰ ਕੋਚਰ ਨੇ ਸਾਂਝੇ ਤੌਰ ਤੇ ਸੰਪਾਦਿਤ ਕੀਤਾ ਹੈ । ਇਸ ਤੋਂ ਇਲਾਵਾ ਸਾਹਿਤਕ ਸਰਗਰਮੀਆਂ ਤੇ ਨਵੀਆਂ ਪੁਸਤਕਾਂ ਬਾਰੇ ਵੀ ਜਾਣਕਾਰੀ ਮੁਹਈਆ ਕਰਵਾਈ ਗਈ ਹੈ । ਪਰਚੇ ਦੇ ਸੰਪਾਦਕ ਬਲਬੀਰ ਸੈਣੀ, ਅੱਖਰ ਚੇਤਨਾ ਮੰਚ ਦੇ ਸਰਪਰਸਤ ਸ੍ਰੀ ਰਾਕੇਸ਼ ਨਈਅਰ ਤੇ ਡਾ. ਸੰਜੀਵ ਗੌਤਮ ਨੇ ਸ. ਗੁਰਦੀਪ ਸਿੰਘ ਸੰਧੂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤਾ । ਇਸ ਤੋਂ ਇਲਾਵਾ ਪ੍ਰਵਾਸੀ ਪੰਜਾਬੀ ਫਰੈਂਡਜ਼ ਕਲੱਬ ਵੱਲੋਂ ਉੱਘੀ ਲੇਖਕਾ ਸ੍ਰੀਮਤੀ ਨਿਰਮਲਾ ਕਪਿਲਾ ਤੇ ਵਾਤਾਵਰਣ ਪ੍ਰੇਮੀ ਸੰਸਥਾ ਜਾਗਰਿਤੀ ਕਲੱਬ ਦੇ ਨਿਰਦੇਸ਼ਕ ਪ੍ਰਭਾਤ ਭੱਟੀ ਨੂੰ ਵੀ ਸਨਮਾਨਤ ਕੀਤਾ ਗਿਆ ।
ਇਸ ਦੌਰਾਨ ਇੱਕ ਕਵੀ ਦਰਬਾਰ ਦਾ ਆਯੋਜਨ ਵੀ ਕੀਤਾ ਗਿਆ ਜਿਸ ਵਿੱਚ ਅੱਖਰ ਚੇਤਨਾ ਮੰਚ ਦੇ ਪ੍ਰਧਾਨ ਦਵਿੰਦਰ ਸ਼ਰਮਾ, ਸਕੱਤਰ ਰਾਕੇਸ਼ ਵਰਮਾ, ਹਰੀ ਚੰਦ ਸ਼ਰਮਾ, ਨਿਰਮਲਾ ਕਪਿਲਾ, ਡਾ. ਸੰਜੀਵ ਗੌਤਮ, ਅਮਰਜੀਤ ਬੇਦਾਗ ਤੇ ਅਸ਼ੋਕ ਰਾਹੀ ਨੇ ਆਪਣੀਆਂ ਕਵਿਤਾਵਾਂ ਸੁਣਾਈਆਂ ਤੇ ਸੁਨੀਲ ਡੋਗਰਾ ਨੇ ਸ਼ਿਵ ਬਟਾਲਵੀ ਦੀ ਗਜ਼ਲ ਗਾਈ । ਸ੍ਰ. ਗੁਰਦੀਪ ਸਿੰਘ ਸੰਧੂ ਨੇ ਲੰਡਨ ਵੱਸਦੇ ਪੰਜਾਬੀਆਂ ਤੇ ਜਾਣ ਦੇ ਇੱਛੁਕ ਲੋਕਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ੳੱਥੇ ਮੰਦੀ ਦਾ ਦੌਰ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਪਰ ਪੰਜਾਬੀ ਲੋਕ ਆਪਣੀ ਮਿਹਨਤ ਸਦਕਾ ਉੱਥੇ ਕਈ ਉੱਚ ਮੁਕਾਮ ਹਾਸਲ ਕਰਨ ਵਿੱਚ ਕਾਮਯਾਬ ਰਹੇ ਹਨ ।
ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਪੱਤਰਕਾਰ ਗੁਰਪ੍ਰੀਤ ਗਰੇਵਾਲ, ਰਾਕੇਸ਼ ਸੈਣੀ, ਪ੍ਰੀਤਮ ਬਰਾਰੀ, ਸੁਰਜੀਤ ਢੇਰ, ਇੰਜੀ. ਕੇ.ਕੇ. ਸੂਦ, ਰੰਗਕਰਮੀ ਫੁਲਵੰਤ ਮਨੋਚਾ, ਟੋਨੀ ਸਹਿਗਲ, ਅਨੁਜ ਠਾਕੁਰ, ਪ੍ਰੋ. ਜੀ.ਐਸ. ਚੱਠਾ, ਚਿੱਤਰਕਾਰ ਦੇਸ਼ ਰੰਜਨ ਸ਼ਰਮਾਂ, ਰਘੁਵੰਸ਼ ਮਲਹੋਤਰਾ, ਕੇ.ਕੇ.ਖੋਸਲਾ ਆਦਿ ਹਾਜ਼ਰ ਸਨ । ਮੰਚ ਸੰਚਾਲਕ ਗੁਰਪ੍ਰੀਤ ਗਰੇਵਾਲ ਸਨ । ਸ੍ਰ. ਬਲਬੀਰ ਸੈਣੀ ਨੇ ਧੰਨਵਾਦ ਪ੍ਰਸਤਾਵ ਪੇਸ਼ ਕੀਤਾ ।
Subscribe to:
Posts (Atom)