ਕੈਲਗਰੀ
: ਰਾਈਟਰਜ਼ ਫੋਰਮ, ਕੈਲਗਰੀ ਦੀ ਜਨਵਰੀ ਦੀ ਮਾਸਿਕ ਇਕੱਤਰਤਾ ਕਾਊਂਸਲ ਆਫ ਸਿੱਖ
ਆਰਗੇਨਾਈਜ਼ੇਸ਼ਨਜ਼ ਦੇ ਹਾਲ ਵਿਚ ਹੋਈ। ਫੋਰਮ ਦੇ ਜਨਰਲ ਸਕੱਤਰ ਜੱਸ ਚਾਹਲ ਨੇ ਸਭਨੂੰ ਜੀ
ਆਇਆਂ ਆਖਿਆ ਅਤੇ ਸੁਰਜੀਤ ਸਿੰਘ ਸੀਤਲ ਹੋਰਾਂ ਨੂੰ ਅਤੇ ਬੀਬੀ ਸੁਰਿੰਦਰ ਗੀਤ ਨੂੰ
ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ। ਜੱਸ ਚਾਹਲ ਨੇ ਪਿਛਲੀ ਇਕੱਤਰਤਾ ਦੀ
ਰਿਪੋਰਟ ਪੜ੍ਹਕੇ ਸੁਣਾਈ ਜੋ ਕਿ ਸਭਾ ਵਲੋਂ ਪਰਵਾਨ ਕੀਤੀ ਗਈ।
ਅੱਜ ਦੀ ਸਭਾ ਦੇ ਪਹਿਲੇ ਬੁਲਾਰੇ ਸੁਰਿੰਦਰ ਰਨਦੇਵ ਹੋਰਾਂ ਨੇ ਇਸ ਗੱਲ ਤੇ ਜ਼ੋਰ ਦਿਂਦਿਆਂ ਕਿ ਜ਼ਿੰਦਗੀ ਨੂੰ ਚੰਗੀ ਤਰਾਂ ਮਾਨਣ ਲਈ ਅੱਛੀ ਸੋਚ ਦੇ ਨਾਲ-ਨਾਲ ਚੰਗੀ ਸੇਹਤ ਵੀ ਬਹੁਤ ਜ਼ਰੂਰੀ ਹੈ, ਸਰੋਤਿਆਂ ਨੂੰ ਯੋਗਾ ਕਰਨ ਦੀ ਸਲਾਹ ਦਿੱਤੀ। ਉਹਨਾਂ ਕਿਹਾ ਕਿ ਯੋਗਾ ਸਿਖਾਉਣ ਲਈ ਉਹ ਹਰ ਵਕਤ ਹਾਜ਼ਿਰ ਹਨ।
ਬੀਬੀ ਹਰਚਰਨ ਕੌਰ ਬਾਸੀ ਨੇ ਨਵੇਂ ਸਾਲ ਦੀ ਵਧਾਈ ਅਪਣੀ ਇਕ ਕਵਿਤਾ ਰਾਹੀਂ ਦਿੱਤੀ –
“ਸਭ ਤਾਈਂ ਵਧਾਈਆਂ ਜੀ, ਨਵਾਂ ਸਾਲ ਘਰ ਆਇਆ
ਅਨੰਦ-ਅਨੰਦ ਹੋਵੇ ਜੀ, ਵੀਹ ਸੌ ਤੇਰਾਂ ਚੜ ਆਇਆ”