ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ……… ਮਾਸਿਕ ਇਕੱਤਰਤਾ / ਜੱਸ ਚਾਹਲ

ਕੈਲਗਰੀ : ਰਾਈਟਰਜ਼ ਫੋਰਮ, ਕੈਲਗਰੀ ਦੀ ਜਨਵਰੀ ਦੀ ਮਾਸਿਕ ਇਕੱਤਰਤਾ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਦੇ ਹਾਲ ਵਿਚ ਹੋਈ। ਫੋਰਮ ਦੇ ਜਨਰਲ ਸਕੱਤਰ ਜੱਸ ਚਾਹਲ ਨੇ ਸਭਨੂੰ ਜੀ ਆਇਆਂ ਆਖਿਆ ਅਤੇ ਸੁਰਜੀਤ ਸਿੰਘ ਸੀਤਲ ਹੋਰਾਂ ਨੂੰ ਅਤੇ ਬੀਬੀ ਸੁਰਿੰਦਰ ਗੀਤ ਨੂੰ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ। ਜੱਸ ਚਾਹਲ ਨੇ ਪਿਛਲੀ ਇਕੱਤਰਤਾ ਦੀ ਰਿਪੋਰਟ ਪੜ੍ਹਕੇ ਸੁਣਾਈ ਜੋ ਕਿ ਸਭਾ ਵਲੋਂ ਪਰਵਾਨ ਕੀਤੀ ਗਈ।
ਅੱਜ ਦੀ ਸਭਾ ਦੇ ਪਹਿਲੇ ਬੁਲਾਰੇ ਸੁਰਿੰਦਰ ਰਨਦੇਵ ਹੋਰਾਂ ਨੇ ਇਸ ਗੱਲ ਤੇ ਜ਼ੋਰ ਦਿਂਦਿਆਂ ਕਿ ਜ਼ਿੰਦਗੀ ਨੂੰ ਚੰਗੀ ਤਰਾਂ ਮਾਨਣ ਲਈ ਅੱਛੀ ਸੋਚ ਦੇ ਨਾਲ-ਨਾਲ ਚੰਗੀ ਸੇਹਤ ਵੀ ਬਹੁਤ ਜ਼ਰੂਰੀ ਹੈ, ਸਰੋਤਿਆਂ ਨੂੰ ਯੋਗਾ ਕਰਨ ਦੀ ਸਲਾਹ ਦਿੱਤੀ। ਉਹਨਾਂ ਕਿਹਾ ਕਿ ਯੋਗਾ ਸਿਖਾਉਣ ਲਈ ਉਹ ਹਰ ਵਕਤ ਹਾਜ਼ਿਰ ਹਨ।
ਬੀਬੀ ਹਰਚਰਨ ਕੌਰ ਬਾਸੀ ਨੇ ਨਵੇਂ ਸਾਲ ਦੀ ਵਧਾਈ ਅਪਣੀ ਇਕ ਕਵਿਤਾ ਰਾਹੀਂ ਦਿੱਤੀ –
“ਸਭ ਤਾਈਂ ਵਧਾਈਆਂ ਜੀ, ਨਵਾਂ ਸਾਲ ਘਰ ਆਇਆ
 ਅਨੰਦ-ਅਨੰਦ ਹੋਵੇ ਜੀ, ਵੀਹ ਸੌ ਤੇਰਾਂ ਚੜ ਆਇਆ”
ਜਸਵੰਤ ਸਿੰਘ ਸੇਖੋਂ ਨੇ ਭਾਰਤ ਵਿੱਚ ਰੋਜ਼ਾਨਾ ਹੁੰਦੇ ਬਲਾਤਕਾਰਾਂ ਦੀ ਜ਼ੋਰਦਾਰ ਨਿਖੇਧੀ ਕਰਦੀ ਕਲੀਆਂ ਵਿੱਚ ਲਿਖੀ ਅਪਣੀ ਭਾਵਪੂਰਣ ਰਚਨਾ ਕੁਝ ਇਸ ਅੰਦਾਜ਼ ਵਿੱਚ ਪੇਸ਼ ਕੀਤੀ ਕਿ ਸੁਨਣ ਵਾਲਿਆਂ ਦੇ ਦਿਲਾਂ ਦੀ ਧੜਕਨ ਹੀ ਰੁਕ ਗਈ –
“ਸੇਖੋਂ” ਤੱਕ ਲੈ ਹਾਉਕੇ ਕੀ ਨੇ ਆਣ ਲੁਕਾਈ ਦੇ
 ਰੰਗ-ਬਰੰਗੀ ਉਜੜ ਜੂਗੀ, ਤੇਰੀ ਦੁਨੀਆ ਸਾਰੀ
 ਲਾਲੋ  ਭਾਗੋ  ਦਾ ਤੂੰ  ਦੁੱਧ  ਤੇ ਲਹੂ  ਨਿਚੋੜ ਦੇ
 ਦੁਨੀਆਂ ਵਿੱਚ ਆਣ ਕੇ, ਗੁਰ ਨਾਨਕ ਨਿਰੰਕਾਰੀ”
ਮੋਹਤਰਮਾ ਅਮਤੁਲ ਮਤੀਨ ਖ਼ਾਨ ਨੇ ਅਪਣੀਆਂ ਉਰਦੂ ਦੀਆਂ ਦੋ ਗ਼ਜ਼ਲਾਂ ਸਾਂਝੀਆਂ ਕੀਤੀਆਂ –
“ਗ਼ਜ਼ਲ” ਕਯਾ ਹੋਤਾ ਹੈ ਇਸ਼ਕੇ-ਇਲਾਹੀ ਕਾ ਤਸੱਵਰ
 ਇਸ ਏਹਸਾਸ ਕੋ ਫ਼ਕਤ ਹਮ ਜੈਸੇ ਦਿਵਾਨੇ ਜਾਨਤੇ ਹੈਂ”
ਡਾ. ਮਨਮੋਹਨ ਸਿੰਘ ਬਾਠ ਨੇ ਤਰੱਨਮ ਵਿੱਚ ਇਹ ਹਿੰਦੀ ਫਿਲਮੀ ਗੀਤ ਗਾਕੇ ਹਮੇਸ਼ਾ ਦੀ ਤਰਾਂ ਸਮਾਂ ਬਨ੍ਹ ਦਿੱਤਾ –
“ਇਕ ਤੇਰਾ ਸੁੰਦਰ ਮੁਖੜਾ, ਇਕ ਤੇਰਾ ਪਯਾਰ ਸੇ ਭਰਾ ਦਿਲ, ਮਿਲਨਾ ਮੁਸ਼ਕਿਲ”
ਬੀਬੀ ਸੁਰਿੰਦਰ ਗੀਤ ਹੋਰਾਂ ਨਵੇਂ ਸਾਲ ਤੇ ਕਵਿਤਾ ਵਿੱਚ ਅਪਣੀ ਦੁਚਿੱਤੀ ਦਰਸਾਈ –
“ਅੱਖਾਂ ਖੋਲਕੇ ਤਾਂ ਦੇਖੋ, ਮਨੁਖਤਾ ਕਿੰਨੀ ਕੰਗਾਲ ਹੈ
 ਮੈਂ ਕਿਵੇਂ ਕਹਾਂ, ਨਵਾਂ ਸਾਲ ਮੁਬਾਰਕ
 ਮੇਰੇ ਸਾਹਮਣੇ ਖੜਾ ਸਮਾਂ, ਬਹੁਤ ਉਦਾਸ ਹੈ”
ਨਈਮ ਖ਼ਾਨ ਨੇ ਚੁਟਕਲੇ ਨਾਲ ਮਾਹੋਲ ਨੂੰ ਹਲਕਾ ਕਰਦਿਆਂ ਅਪਣੀ ਹਾਜ਼ਰੀ ਲਗਵਾ ਲਈ।
ਭੋਲਾ ਸਿੰਘ ਚੌਹਾਨ ਨੇ ਖ਼ੂਬਸੂਰਤ ਗ਼ਜ਼ਲ ਸੁਣਾ ਕੇ ਤਾਲੀਆਂ ਲੈ ਲਇਆਂ –
“ਜਿਸਮ ਉਮਰ ਤੋਂ ਹਰ ਜਾਂਦੇ ਨੇ
 ਖਰਦੇ - ਖਰਦੇ  ਖਰ  ਜਾਂਦੇ ਨੇ”
ਪ੍ਰਭਦੇਵ ਸਿੰਘ ਗਿੱਲ ਨੇ ਅਪਨੇ ਬੇਟੇ ਦੇ ਵਿਆਹ ਦੀ ਖ਼ੁਸ਼ੀ ਵਿੱਚ ਅੱਜ ਦੇ ਚਾਹ ਅਤੇ ਸਨੈਕਸ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਸੀ, ਜਿਸਦਾ ਸਭਨੇ ਅਨੰਦ ਮਾਣਿਆ। ਉਹਨਾਂ ਅਪਣੀ ਇਕ ਗ਼ਜ਼ਲ ਵੀ ਸਾਂਝੀ ਕੀਤੀ –
“ਉਸੀ  ਸ਼ਿਦੱਤ  ਨਾਲ  ਤੇਰੀ  ਅੱਜ ਵੀ  ਉਡੀਕ ਹੈ
 ਗੱਲ  ਹੋਰ ਹੈ ਕਿ, ਜ਼ਿੰਦਗੀ ਦੀ  ਸ਼ਾਮ  ਹੋ ਗਈ
 ਨਾ ਕੋਈ  ਬਾਲਿਆ  ਦੀਵਾ, ਨਾ ਬੂਹਾ  ਰੱਖਿਆ ਖੁੱਲਾ
 ਮੁਹੱਬਤ ਫਿਰ ਵੀ ਆਪਣੀ ਐ ਸਜਨ ਬਦਨਾਮ ਹੋ ਗਈ”
ਜੱਸ ਚਾਹਲ ਨੇ ਅਪਣੀ ਹਿੰਦੀ ਗ਼ਜ਼ਲ ਨਾਲ ਮੌਜੂਦਾ ਹਾਲਾਤ ਤੋਂ ਲਗਦਾ ਡਰ ਸਾਂਝਾ ਕੀਤਾ –
“ਚਲਤੀ-ਫਿਰਤੀ ਇਨ ਲਾਸ਼ੋਂ ਸੇ ਡਰ ਲਗਤਾ ਹੈ
 ਸੂਟਿਡ - ਬੂਟਿਡ ਬਦਮਾਸ਼ੋਂ  ਸੇ ਡਰ ਲਗਤਾ ਹੈ।
 ਮਸਜਿਦ ਸੇ ਔਰ  ਸ਼ਿਵਾਲੋਂ  ਸੇ ਡਰ ਲਗਤਾ ਹੈ
 ਇਨ  ਨਾਮ  ਪੂਛਨੇ  ਵਾਲੋਂ  ਸੇ ਡਰ ਲਗਤਾ ਹੈ”
ਸੁਰਜੀਤ ਸਿੰਘ ਸੀਤਲ ‘ਪੰਨੂੰ’ ਹੋਰਾਂ ਫਿਰ ਇਕ ਉਰਦੂ ਗ਼ਜ਼ਲ ਅਤੇ ਖ਼ੂਬਸੂਰਤ ਰੁਬਾਈਆਂ ਨਾਲ ਵਾਹ-ਵਾਹ ਲੈ ਲਈ –
“ਮੈ-ਖ਼ਾਨੇ ‘ਚੋਂ ਹੋ ਆਇਆ ਹਾਂ
 ਸ਼ੱਚ ਦੇ ਦਰ ਖਲੋ ਆਇਆ ਹਾਂ
 ਜੋ ਸਨ ਧਰਮ ਦੇ ਨਾਅ ਤੇ ਕੀਤੇ
 ਪਾਪ ‘ਪੰਨੂੰਆਂ’ ਧੋ ਆਇਆ ਹਾਂ”
ਤਾਰਿਕ ਮਲਿਕ ਨੇ ਉਰਦੂ ਸ਼ਾਇਰਾਂ ਦੇ ਕੁਝ ਸ਼ਿਅਰ ਸਾਂਝੇ ਕਰਕੇ ਖ਼ੁਸ਼ ਕਰ ਦਿੱਤਾ –
“ਬਿਛੜਨੇ ਕੀ ਕਸਕ ਮਾਸੂਮ ਰਿਸ਼ਤਾ ਹੀ ਸਮਝਤਾ ਹੈ
 ਖਿਲੌਨਾ  ਟੂਟਨੇ ਕਾ  ਦਰਦ  ਬੱਚਾ ਹੀ  ਸਮਝਤਾ ਹੈ”
ਅਜਾਇਬ ਸਿੰਘ ਸੇਖੋਂ ਹੋਰਾਂ ਪ੍ਰੇਮ ਕਰਨ ਵਾਲਿਆਂ ਬਾਰੇ ਕੂਝ ਇਸ ਤਰਾਂ ਦਸਿਆ -
“ਪ੍ਰੇਮੀਆਂ ਦੇ  ਪ੍ਰੇਮ ਦੇ ਨਿਯਮ  ਪ੍ਰੇਮੀਆਂ  ਤੋਂ ਸਵਾਏ  ਕੌਣ  ਜਾਣ ਸਕਦੈ
 ਰੱਬ ਨਾਲ ਸੱਚਾ ਪਿਆਰ ਕਰਨ ਵਾਲਾ ਦੁਨੀਆਂ ਦੇ ਨਿਯਮਾਂ ਚ ਕਦ ਪੈਂਦੇ”
ਅਮਰੀਕ ਸਿੰਘ ਚੀਮਾ ਨੇ ਇਤਹਾਸ ਦਸਦਿਆਂ ਤਰੱਨਮ ਵਿੱਚ ਇਹ ਬਹੁਤ ਹੀ ਵਧੀਆ ਗੀਤ ਸੁਣਾਕੇ ਤਾਲੀਆਂ ਲੁੱਟ ਲਈਆਂ –
“ਕਲਗੀ ਵਾਲਿਆ ਤੇਰੇ ਸਕੂਲ ਅੰਦਰ
 ਜਿਥੇ ਲੱਗਦੀ ਦਾਖਲਾ ਫੀਸ ਕੋਈ ਨਾ।
 ਜਦੋਂ  ਜਾ ਜਮਾਤ ‘ਚ  ਮੈਂ ਝਾਤ ਮਾਰੀ
 ਪੜ੍ਹਨ ਵਾਲਿਆਂ ਦੇ ਧੜ ਤੇ ਸੀਸ ਕੋਈ ਨਾ”
ਜਤਿੰਦਰ ਸਿੰਘ ਸਵੈਚ ਨੇ ਨਵੇਂ ਸਾਲ ਲਈ ਇਹ ਤਮੱਨਾ ਕੀਤੀ ਕਿ –
“ਰੱਬ ਕਰੇ ਨਵੇਂ ਸਾਲ ਵਿੱਚ………
 ਇਸ਼ਕੇ ਦੀ ਹਾਰ ਤੋਂ ਬੱਚ ਜਾਈਏ
 ਅੜੇ ਕੱਮ-ਕਾਰ ਤੋਂ ਬੱਚ ਜਾਈਏ
 ਕਰਜ਼ੇ ਦੇ ਭਾਰ  ਤੋਂ ਬੱਚ ਜਾਈਏ
 ਵੈਰੀ ਦੇ  ਵਾਰ  ਤੋਂ ਬੱਚ ਜਾਈਏ”
ਮੋਹਨ ਸਿੰਘ ਮਿਨਹਾਸ ਨੇ ਅੰਗਰੇਜ਼ੀ ਦੇ ਇਕ ਲੇਖ ਰਾਹੀਂ ਅੱਜਕਲ ਦੇ ਨੇਤਾਵਾਂ ਅਤੇ ਨਿਘਰਦੀ ਰਾਜਨੀਤੀ ਤੇ ਅਫ਼ਸੋਸ ਜਤਾਇਆ।
ਕੇ. ਐਨ. ਮਹਰੋਤਰਾ ਨੇ ਹਿੰਦੀ ਕਵਿਤਾ ਦਿਆਂ ਇਹਨਾਂ ਸਤਰਾਂ ਨਾਲ ਅੱਜ ਦੇ ਅਖ਼ੀਰੀ ਬੁਲਾਰੇ ਦਾ ਰੋਲ ਨਿਭਾਯਾ –
“ਆਜ ਹਮ ਯਹਾਂ ਕਲ ਕਹੀਂ ਔਰ ਚਲੇ ਜਾਯੇਂਗੇ
 ਜ਼ਿੰਦਗੀ ਬਹਤੀ ਨਦੀ ਕੀ ਤਰਹ ਹੈ
 ਅਫ਼ਸੋਸ ਨਾ ਠਹਰ ਪਾਯੇਂਗੇ”

ਜੱਸ ਚਾਹਲ ਨੇ ਸਭਾ ਵਿੱਚ ਆਉਣ ਲਈ ਸਭਦਾ ਧੱਨਵਾਦ ਕਰਦੇ ਹੋਏ ਅਗਲੀ ਇਕਤਰਤਾ ਲਈ ਸਾਰਿਆਂ ਨੂੰ ਪਿਆਰ ਭਰਿਆ ਸੱਦਾ ਦਿੱਤਾ। ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉੁਰਦੂ ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ ਕਰਨਾ ਤੇ ਸਾਂਝਾਂ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ ਕਰੇਗਾ। ਸਾਹਿਤ/ ਅਦਬ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀਂ ਤਾਕਤਾਂ ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ ਨਾਲ ਵੀ ਸਾਂਝ ਪਾਵੇਗੀ। ਰਾਈਟਰਜ਼ ਫੋਰਮ ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ ਹਰ ਮਹੀਨੇ ਦੀ ਤਰਾਂ ਪਹਿਲੇ ਸ਼ਨਿੱਚਰਵਾਰ 2 ਫਰਵਰੀ 2013 ਨੂੰ 2-00 ਤੋਂ 5-00 ਵਜੇ ਤਕ ਕੋਸੋ ਦੇ ਹਾਲ 102-3208, 8 ਐਵੇਨਿਊ ਵਿਚ ਹੋਵੇਗੀ। ਕੈਲਗਰੀ ਦੇ ਸਾਹਿਤ ਪ੍ਰੇਮੀਆਂ ਤੇ ਸਾਹਿਤਕਾਰਾਂ ਨੂੰ ਇਸ ਵੱਨ ਸਵੰਨੀ ਸਾਹਿਤਕ ਇਕੱਤਰਤਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਸ਼ਮਸ਼ੇਰ ਸਿੰਘ ਸੰਧੂ(ਪ੍ਰਧਾਨ) ਨਾਲ   403-285-5609, ਸਲਾਹੁਦੀਨ ਸਬਾ ਸ਼ੇਖ਼ (ਮੀਤ ਪ੍ਰਧਾਨ) ਨਾਲ   403-547-0335, ਜੱਸ ਚਾਹਲ (ਜਨਰਲ ਸਕੱਤਰ) ਨਾਲ   403-667-0128, ਜਾਂ ਜਤਿੰਦਰ ਸਿੰਘ ‘ਸਵੈਚ’ (ਪ੍ਰਬੰਧ ਸਕੱਤਰ) ਨਾਲ   403-903-5601 ਤੇ ਸੰਪਰਕ ਕਰ ਸਕਦੇ ਹੋ।
****

No comments:

Post a Comment