ਐਡੀਲੇਡ
: ਪੰਜਾਬੀ ਕਲਚਰਲ ਐਸੋਸੀਏਸ਼ਨ, ਸਾਊਥ ਆਸਟ੍ਰੇਲੀਆ ਵੱਲੋਂ ਰਿਟਾਇਰਡ ਐਡੀਸ਼ਨਲ ਸ਼ੈਸ਼ਨ
ਜੱਜ ਸ੍ਰ. ਰਵੀਇੰਦਰ ਸਿੰਘ ਭੱਲਾ ਨੂੰ ਉਨ੍ਹਾਂ ਦੇ ਆਸਟ੍ਰੇਲੀਆ ਦੌਰੇ ਦੌਰਾਨ ਐਡੀਲੇਡ
ਵਿਖੇ ਇੱਕ ਭਰਵੇਂ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ । ਉਨ੍ਹਾਂ ਦਾ ਇਹ ਸਨਮਾਨ ਪੰਜਾਬੀ
ਮਾਂ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਦੇ ਯਤਨਾਂ ਨੂੰ ਮੱਦੇਨਜ਼ਰ
ਰੱਖਦਿਆਂ ਕੀਤਾ ਗਿਆ । ਉਨ੍ਹਾਂ ਨੇ ਹਰਮਨ ਰੇਡੀਓ, ਆਸਟ੍ਰੇਲੀਆ ਤੇ ਹੋਰ ਸਾਧਨਾਂ ਦੁਆਰਾ
ਆਪਣੇ ਤਜ਼ਰਬੇ ਪ੍ਰਵਾਸੀ ਪੰਜਾਬੀਆਂ ਨਾਲ਼ ਸਾਂਝੇ ਕੀਤੇ । ਸ੍ਰ. ਭੱਲਾ ਨੇ ਹਰਮਨ ਰੇਡੀਓ
ਤੇ ਪੰਜਾਬੀ ਕਲਚਰਲ ਐਸੋਸੀਏਸ਼ਨ ਦਾ ਕਾਨੂੰਨੀ ਸਲਾਹਕਾਰ ਬਣਨ ਦੀ ਪੇਸ਼ਕਸ਼ ਕੀਤੀ, ਜੋ ਕਿ
ਦੋਹਾਂ ਅਦਾਰਿਆਂ ਵੱਲੋਂ ਧੰਨਵਾਦ ਸਹਿਤ ਕਬੂਲ ਕੀਤੀ ਗਈ । ਪ੍ਰਵਾਸੀ ਪੰਜਾਬੀਆਂ ਨੂੰ
ਪੰਜਾਬ ‘ਚ ਜਾਇਦਾਦ ਸੰਬੰਧੀ ਹਾਈਕੋਰਟ ਜਾਂ ਸੁਪਰੀਮ ਕੋਰਟ ‘ਚ ਕੇਸਾਂ ਲਈ ਉਨ੍ਹਾਂ ਮੁਫ਼ਤ
ਸਲਾਹ ਦੀ ਪੇਸ਼ਕਸ਼ ਵੀ ਕੀਤੀ ।
ਇਸ
ਸਮੇਂ ਐਸੋਸੀਏਸ਼ਨ ਦੇ ਪ੍ਰਧਾਨ ਮਿੰਟੂ ਬਰਾੜ ਨੇ ਬੋਲਦਿਆਂ ਕਿਹਾ ਕਿ ਸ੍ਰ. ਭੱਲਾ ਇੱਕ
ਤੁਰਦੀ ਫਿਰਦੀ ਲਾਇਬਰੇਰੀ ਤੋਂ ਘੱਟ ਨਹੀਂ ਹਨ । ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਅਸੀਂ
ਉਨ੍ਹਾਂ ਦਾ ਸਾਥ ਛੇ ਮਹੀਨੇ ਤੱਕ ਮਾਣਿਆ ਤੇ ਉਨ੍ਹਾਂ ਦੇ ਤਜ਼ਰਬਿਆਂ ਤੋਂ ਬਹੁਤ ਸਾਰਾ
ਲਾਹਾ ਲਿਆ । ਐਸੋਸੀਏਸ਼ਨ ਦੇ ਖਜ਼ਾਂਚੀ ਬਖਸਿ਼ੰਦਰ ਸਿੰਘ ਨੇ ਭੱਲਾ ਸਾਹਿਬ ਦੁਆਰਾ ਦਿੱਤੀ
ਗਈ ਪੇਸ਼ਕਸ਼ ਲਈ ਉਨ੍ਹਾਂ ਦਾ ਧੰਨਵਾਦ ਕੀਤਾ । ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਜੌਲੀ
ਗਰਗ, ਪ੍ਰੀਤ, ਰਾਣਾ ਵੈਹਣੀਵਾਲ, ਵਿੱਕੀ ਭੱਲਾ, ਸਿੱਪੀ ਗਰੇਵਾਲ, ਰਾਜਾ, ਸੁਲੱਖਣ ਸਹੋਤਾ,
ਜਗਤਾਰ ਸਿੰਘ ਨਾਗਰੀ, ਸੁਖਦੀਪ ਬਰਾੜ ਤੇ ਮੋਹਨ ਮਲਹਾਂਸ ਆਦਿ ਹਾਜ਼ਰ ਸਨ ।
****
****
No comments:
Post a Comment