
ਸਭਾ ਦਾ
ਧੰਨਵਾਦ ਕਰਦਿਆਂ ਇਸ ਗੱਲ ਤੇ ਖੁਸ਼ੀ ਪ੍ਰਗਟ ਕੀਤੀ ਕਿ ਬੇਸ਼ਕ ਇਸਦੇ ਸਬੰਧ ਵਿਚ ਬਹੁਤ
ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਉਂਕਿ ਕਨੈਡਾ ਇਕ ਬਹੁ-ਸੱਭਿਆਚਾਰੀ ਦੇਸ਼ ਹੈ
ਤੇ ਸਭ ਕੁਝ ਇੰਡੀਆ ਵਾਂਗ ਲਾਗੂ ਨਹੀਂ ਕੀਤਾ ਜਾ ਸਕਦਾ। ਪਰ ਆਪਣੇ ਯਤਨ ਰੰਗ ਲਿਆਏ ਹਨ ਤੇ
ਇਹਨਾਂ ਪੰਜਾਬੀ ਕਲਾਸਾਂ ਰੂਪੀ ਰੰਗਾਂ ਦਾ ਸਹੀ ਲਾਭ ਉਠਾਉਣ ਲਈ ਇਹਨਾਂ ਸਕੂਲਾਂ ਦੇ ਬੱਚਿਆ
ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਪੰਜਾਬੀ ਵਿਸ਼ਾਂ ਪੜਨ ਲਈ
ਉਤਸ਼ਾਹਿਤ ਕਰਨ। ਨਾਲ ਹੀ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਸਾਹਿਤਕ ਅਤੇ ਸਮਾਜਿਕ ਕੰਮਾਂ
ਵਿਚ ਜੁਟੀ ਪੰਜਾਬੀ ਲਿਖ਼ਾਰੀ ਸਭਾ ਦੀ ਤਾਰੀਫ਼ ਕਰਦਿਆਂ ਨਿੱਤ ਦਿਨ ਬਣ ਰਹੀਆਂ ਨਵੀਆਂ
ਸਭਾਵਾਂ ਨੂੰ ਪੰਜਾਬੀ ਕਮਿਊਨਟੀ ਲਈ ਘਾਤਕ ਦੱਸਿਆ ਜੋ ਸਿਰਫ਼ ਖ਼ਬਰਾਂ ਤੱਕ ਹੀ ਸੀਮਿਤ ਹਨ
ਅਤੇ ਸਭ ਨੂੰ ਇਕ ਪਲੇਟਫਰਾਮ ਤੇ ਇਕੱਠਾ ਹੋਣ ਦੀ ਬੇਨਤੀ ਕੀਤੀ। ਇਹ ਵੀ ਵਾਅਦਾ ਕੀਤਾ ਕਿ
ਜੇਕਰ ਉਸ ਕੋਲ ਕੋਈ ਉਸਾਰੂ ਮੁੱਦਾ ਲੈ ਕੇ ਆੳਂੁਦਾ ਹੈ ਤਾਂ ਉਹ ਹਮੇਸ਼ਾਂ ਉਸਨੂੰ ਪਹਿਲ ਦੇ
ਅਧਾਰ ਤੇ ਹੱਲ ਕਰਨ ਦੀ ਕੋਸਿ਼ਸ਼ ਕਰਦੇ ਹਨ। ਮਾਸਟਰ ਭਜਨ ਸਿੰਘ ਗਿੱਲ ਨੇ ਪੰਜਾਬੀ
ਲਿਖ਼ਾਰੀ ਸਭਾ ਦੀ ਕਾਰਜਕਾਰੀ ਕਮੇਟੀ ਨੂੰ ਨੌਜਵਾਨਾਂ ਦੀ ਕਮੇਟੀ ਦਸਦੇ ਹੋਏ ਪ੍ਰਸੰਸਾ
ਕੀਤੀ ਅਤੇ ਇਸ ਡੈਮੋਕਰੇਟਿਕ ਸਭਾ ਦੇ ਕੀਤੇ ਕੰਮਾਂ ਲਈ ਖੁਸ਼ੀ ਪ੍ਰਗਟਾਈ।
****
No comments:
Post a Comment