ਕੈਲਗਰੀ : ਪੰਜਾਬੀ ਲਿਖ਼ਾਰੀ ਸਭਾ ਕੈਲਗਰੀ (ਰਜਿ਼), ਕੈਨੇਡਾ ਦਾ 13ਵਾਂ ਸਲਾਨਾ ਸਮਾਗਮ 26 ਮਈ 2012 ਨੂੰ ਫਾਲਕਿੱਨਰਿਜ / ਕੈਸਲਰਿੱਜ ਕਮਿਊਨਟੀ ਹਾਲ ਵਿਚ ਦੁਪਹਿਰ ਦੇ 1:30 ਤੋਂ 4:30 ਵਜੇ ਤੱਕ ਹੋਣ ਜਾ ਰਿਹਾ ਹੈ। ਜਿਸ ਦੇ ਸੰਬੰਧ ਵਿਚ 12ਮਈ ਨੂੰ ਕਾਰਜਕਾਰੀ ਕਮੇਟੀ ਦੀ ਮੀਟਿੰਗ ਹੋਈ ਤੇ ਇਸ ਪ੍ਰੋਗਰਾਮ ਦੀ ਰੂਪ-ਰੇਖਾ ਤਿਆਰ ਕੀਤੀ ਗਈ। ਇਸ ਸਮਾਗਮ ਵਿਚ ਪ੍ਰਸਿੱਧ ਲੇਖਕ ਤੇ ਕੈਨੇਡਾ ਵਿਚ ਪੰਜਾਬੀ ਭਾਸ਼ਾ ਲਈ ਕੰਮ ਕਰਨ ਵਾਲੇ ਸਾਧੂ ਬਿਨਿੰਗ ਜੀ ਦਾ ਸਨਮਾਨ ਕੀਤਾ ਜਵੇਗਾ। ਸਾਧੂ ਬਿਨਿੰਗ ਨੇ ਅਨੇਕਾਂ ਕਿਤਾਬਾਂ ਲਿਖੀਆਂ। ਜਿਸ ਵਿਚ ਕਹਾਣੀਆਂ, ਕਵਿਤਾਵਾਂ, ਵਾਰਤਕ ਸ਼ਾਮਿਲ ਹੈ। ਉਹਨਾਂ ਦਾ ਪ੍ਰਸਿੱਧ ਅਤੇ ਵੱਡਅਕਾਰੀ ਨਾਵਲ ‘ਜੁਗਤੂ’ ਅੱਜ ਵੀ ਬਹੁਤ ਹਰਮਨ ਪਿਆਰਾ ਹੈ ਤੇ ਨੈਗੇਟਿਵ ਚਰਿੱਤਰ ਦਾ ਇਹ ਪੰਜਾਬੀ ਸਾਹਿਤ ਦਾ ਇਕ ਨਿਵਕੇਕਲਾ ਨਾਵਲ ਹੈ। ਮੀਟਿੰਗ ਵਿਚ ਇਸ ਗੱਲ ਤੇ ਤਸੱਲੀ ਪ੍ਰਗਟ ਕੀਤੀ ਗਈ ਕਿ ਪੰਜਾਬੀ ਲਿਖ਼ਾਰੀ ਸਭਾ ਕੈਲਗਰੀ (ਰਜਿ਼) ਮਾਂ ਬੋਲੀ ਅਤੇ ਪੰਜਾਬੀ ਕਲਚਰ ਦੇ ਵਿਦੇਸ਼ਾਂ ਵਿਚ ਵਿਕਾਸ ਲਈ ਇਕ ਵਧੀਆ ਰੋਲ ਅਦਾ ਕਰ ਰਹੀ ਹੈ।
ਸਭਾ ਦੇ ਆਉਣ ਵਾਲੇ ਪ੍ਰੋਗਰਾਮਾਂ ਬਾਰੇ ਖੁੱਲਕੇ ਵਿਚਰ ਚਰਚਾ ਹੋਈ ਅਤੇ ਕਈ ਮਤੇ ਪਾਸ ਕੀਤੇ ਗਏ, ਜਿਸ ਨਾਲ ਅਉਣ ਵਾਲੀਆਂ ਨਸਲਾਂ ਨੂੰ ਪੰਜਾਬੀ ਕਲਚਰ ਅਤੇ ਮਾਂ ਬੋਲੀ ਨਾਲ ਜੋੜਨ ਲਈ ਵੱਡੇ ਪੱਧਰ ਤੇ ਕੰਮ ਕੀਤਾ ਜਾ ਸਕੇ। ਇਸ ਮੀਟਿੰਗ ਵਿਚ ਮਹਿੰਦਰਪਾਲ ਐਸ.ਪਾਲ, ਹਰੀਪਾਲ, ਬਲਜਿੰਦਰ ਸੰਘਾ, ਸੁਖਪਾਲ ਪਰਮਾਰ, ਬਲਵੀਰ ਗੋਰਾ, ਜੋਗਿੰਦਰ ਸਿੰਘ ਸੰਘਾ, ਤਰਲੋਚਨ ਸੈਂਭੀ, ਗੁਰਬਚਨ ਬਰਾੜ, ਰਣਜੀਤ ਲਾਡੀ, ਬੀਜਾ ਰਾਮ ਅਤੇ ਪਰਮਜੀਤ ਸੰਦਲ ਹਾਜ਼ਰ ਹੋਏ। ਸਭਾ ਵੱਲੋਂ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਵਾਲੇ ਸਹਿਯੋਗੀਆਂ, ਮੀਡੀਏ ਅਤੇ ਪੰਜਾਬੀ ਬੋਲੀ ਨਾਲ ਸਬੰਧਤ ਹਰ ਮਨੁੱਖ ਨੂੰ ਇਸ ਪ੍ਰੋਗਰਾਮ ਵਿਚ ਵਧ-ਚੜ੍ਹਕੇ ਸ਼ਾਮਿਲ ਹੋਣ ਦੀ ਅਪੀਲ ਕੀਤੀ ਜਾਂਦੀ ਹੈ। ਹੋਰ ਜਾਣਕਾਰੀ ਲਈ ਪ੍ਰਧਾਨ ਮਹਿੰਦਰਪਾਲ ਐਸ.ਪਾਲ ਨਾਲ 403-880-1677 ਜਾਂ ਜਨਰਲ ਸਕੱਤਰ ਬਲਜਿੰਦਰ ਸੰਘਾ ਨਾਲ 403-680-3212 ਤੇ ਸਪੰਰਕ ਕੀਤਾ ਜਾ ਸਕਦਾ ਹੈ। ****
No comments:
Post a Comment