ਐਡੀਲੇਡ ਵਿਖੇ ਕੀਤਾ ਗਿਆ ਕਵੀ ਦਰਬਾਰ ਦਾ ਆਯੋਜਨ.......... ਕਵੀ ਦਰਬਾਰ / ਰਿਸ਼ੀ ਗੁਲਾਟੀ

ਐਡੀਲੇਡ  : ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਵਿਖੇ ਪਹਿਲੀ ਵਾਰ ਪੰਜਾਬੀ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ । ਪੰਜਾਬੀ ਕਲਚਰਲ ਐਸੋਸੀਏਸ਼ਨ ਸਾਊਥ ਆਸਟ੍ਰੇਲੀਆ ਨੇ ਇਸ ਇਲਾਕੇ ਦੇ ਕਵੀਆਂ ਨੂੰ ਇਹ ਮੰਚ ਪ੍ਰਦਾਨ ਕੀਤਾ । ਜਿੱਥੇ ਕਿ ਪੁਰਾਣੇ ਕਵੀਆਂ ਨੇ ਇਸ ਮੰਚ ‘ਤੇ ਆਪਣੇ ਜੌਹਰ ਦਿਖਾਏ, ਉਥੇ ਨਵੇਂ ਕਵੀਆਂ ਲਈ ਵੀ ਆਪਣੇ ਫਨ ਦਾ ਮੁਜ਼ਾਹਰਾ ਕਰਨ ਦਾ ਇਹ ਬੇਹਤਰੀਨ ਮੌਕਾ ਸੀ । ਮੰਚ ਸੰਚਾਲਨ ਕਰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਮਿੰਟੂ ਬਰਾੜ ਨੇ ਹਰ ਕਵੀ ਦੀ ਜਾਣ ਪਹਿਚਾਣ ਕਰਵਾਉਂਦਿਆਂ ਚੰਗਾ ਸਮਾਂ ਬੰਨਿਆ । ਦੋ ਘੰਟੇ ਲਈ ਆਯੋਜਿਤ ਕੀਤਾ ਗਿਆ ਇਹ ਕਵੀ ਦਰਬਾਰ ਪੂਰੇ ਪੰਜ ਘੰਟੇ ਚੱਲਿਆ ਤੇ ਸਾਰਾ ਸਮਾਂ ਖੂਬ ਭਖਿਆ ਰਿਹਾ । ਸ਼ਾਇਰ ਸ਼ਮੀ ਜਲੰਧਰੀ ਨੇ ਇਸ ਕਵੀ ਦਰਬਾਰ ਦੀ ਸ਼ੁਰੂਆਤ ਕੀਤੀ । ਇਸ ਤੋਂ ਬਾਅਦ ਸੁਮਿਤ ਟੰਡਨ, ਕਰਨ ਬਰਾੜ, ਬਖਸਿ਼ੰਦਰ ਸਿੰਘ, ਰਮਨਪ੍ਰੀਤ ਕੌਰ, ਬਲਜਿੰਦਰ ਕੌਰ, ਗੁਰਵਿੰਦਰ ਸਿੰਘ, ਦਵਿੰਦਰ ਧਾਲੀਵਾਲ, ਰੌਬੀ ਬੈਣੀਪਾਲ, ਸਿ਼ਵਦੀਪ, ਜਗਦੇਵ ਸਿੰਘ, ਸੰਜੇ ਕਪੂਰ, ਤਾਇਬ ਸ਼ੇਖ਼ ਤੇ ਰਿਸ਼ੀ ਗੁਲਾਟੀ ਨੇ ਆਪਣੀਆਂ ਰਚਨਾਵਾਂ ਤੇ ਵਿਚਾਰ ਪੇਸ਼ ਕੀਤੇ । 
 
ਇਸ ਮੌਕੇ ‘ਤੇ ਫਿਲਮ ਡਾਇਰੈਕਟਰ ਮਨਪ੍ਰੀਤ ਗਿੱਲ ਨੇ ਆਪਣੇ ਤਜ਼ਰਬੇ ਸਰੋਤਿਆਂ ਨਾਲ ਸਾਂਝੇ ਕੀਤੇ ਤੇ ਰੰਗਮੰਚ ਕਲਾਕਾਰ ਮਹਿੰਗਾ ਸਿੰਘ ਨੇ ਵੀ ਆਪਣੇ ਫਨ ਦਾ ਮੁਜ਼ਾਹਰਾ ਕੀਤਾ । ਗਾਇਕ ਵੀਰ ਭੰਗੂ ਨੇ ਆਪਣਾ ਨਵਾਂ ਚੱਲ ਰਿਹਾ ਗੀਤ “ਨੈਣ” ਸਰੋਤਿਆਂ ਨਾਲ਼ ਸਾਂਝਾ ਕੀਤਾ ਤੇ  ਕੁਝ ਗੀਤ ਹੋਰ ਵੀ ਸੁਣਾਏ । ਅੰਤ ‘ਚ ਇਸ ਮੌਕੇ ‘ਤੇ ਬੋਲਦਿਆਂ ਬਿੱਕਰ ਸਿੰਘ ਬਰਾੜ ਨੇ ਆਉਣ ਵਾਲੇ ਸੱਜਣਾਂ ਦਾ ਧੰਨਵਾਦ ਕੀਤਾ । ਇੰਪੀਰੀਅਲ ਕਾਲਜ ਆਫ਼ ਟ੍ਰੇਡਰਜ਼ ਦੇ ਕਰਤਾ ਧਰਤਾ ਨਵਤੇਜ ਬੱਲ ਵੱਲੋਂ ਕੀਤੇ ਗਏ ਇੰਤਜ਼ਾਮ ਬਾ-ਕਮਾਲ ਸਨ । ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਪੰਜਾਬੀ ਕਲਚਰਲ ਐਸੋਸੀਏਸ਼ਨ ਦੇ ਅਹੁਦੇਦਾਰ ਜੌਲੀ ਗਰਗ ਤੇ ਸੁਲੱਖਣ ਸਹੋਤਾ ਵੀ ਹਾਜ਼ਰ ਸਨ ।
****

No comments:

Post a Comment