ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ.......... ਮਾਸਿਕ ਇਕੱਤਰਤਾ / ਜੱਸ ਚਾਹਲ

ਕੈਲਗਰੀ : ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ 5 ਫਰਵਰੀ 2011 ਦਿਨ ਸ਼ਨੀਚਰਵਾਰ 2 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨ ਦੇ ਹਾਲ ਕਮਰੇ ਵਿਚ ਕਸ਼ਮੀਰਾ ਸਿੰਘ ਚਮਨ ਅਤੇ ਸਲਾਹੁਦੀਨ ਸਬਾ ਸ਼ੇਖ਼ ਦੀ ਪ੍ਰਧਾਨਗੀ ਵਿਚ ਹੋਈ। ਜੱਸ ਚਾਹਲ ਹੋਰਾਂ ਸਟੇਜ ਸਕੱਤਰ ਦੀਆਂ ਜਿੰਮੇਂਵਾਰੀਆਂ ਨਿਭਾਉਂਦੇ ਹੋਏ ਸਭ ਤੋਂ ਪਹਿਲਾਂ ਸੁਰਿੰਦਰ ਸਿੰਘ ਢਿਲੋਂ ਹੋਰਾਂ ਨੂੰ ਪਿਛਲੇ ਮਹੀਨੇ ਦੀ ਰਿਪੋਰਟ ਪੜ੍ਹਨ ਲਈ ਸੱਦਿਆ ਜੋ ਕੇ ਸਭ ਵਲੋਂ ਪਰਵਾਨ ਕੀਤੀ ਗਈ।

ਰਚਨਾਵਾਂ ਦਾ ਦੌਰ ਸ਼ੁਰੂ ਕਰਦੇ ਹੋਏ ਪੈਰੀ ਮਾਹਲ ਨੇ ਗੁਰਨੈਬ ਸਾਜਨ ਦੀ ਰਚਨਾ ਸੁਣਾਈ –
ਧੜਕਦੀ ਆਸ ਦਾ ਦੀਵਾ ਕਿਸੇ ਦਾ ਠਰ ਗਿਆ ਹੋਣਾ
ਕਿਸੇ ਅੱਖ ਵਿਚ ਸੁਪਨਾ ਸਨਿਹਰੀ ਮਰ ਗਿਆ ਹੋਣਾ।
ਹਨੇਰੀ  ਝੂਠ ਨੇ  ਢਕ ਲਿਆ  ਅਕਾਸ਼ ਹੀ  ਸਾਰਾ
ਕਿ ਸੂਰਜ ਸੱਚ ਦਾ ਕਾਬੂ ਕਿਸੇ ਨੇ ਕਰ ਲਿਆ ਹੋਣਾ।


ਪ੍ਰਭਦੇਵ ਸਿੰਘ ਗਿੱਲ ਨੇ ਵੀ ਲਿਖਣ ਦੀ ਸ਼ੁਰੂਆਤ ਕਰਦੇ ਹੇਏ ਇਹ ਲਾਇਨਾਂ ਪੜਿਆਂ –
ਉਸੀ ਸ਼ਿੱਦਤ ਨਾਲ ਤੇਰੀ ਅੱਜ ਵੀ ਉਡੀਕ ਹੈ
ਗੱਲ ਹੋਰ ਹੈ ਕਿ  ਜ਼ਿੰਦਗੀ ਦੀ ਸ਼ਾਮ ਹੋ ਗਈ।
ਨਾਂ ਕੋਈ ਬਾਲਿਆ ਦੀਵਾ ਨਾ ਬੂਹਾ ਰੱਖਿਆ ਖੁੱਲਾ
ਮੁਹੱਬਤ ਫਿਰ ਵੀ ਆਪਣੀ ਐ ਸਜਨ ਬਦਨਾਮ ਹੋ ਗਈ।

ਮੋਹਨ ਸਿੰਘ ਮਿਨਹਾਸ ਹੋਰਾਂ ‘ੲੈਕਸੀਲੈਂਸ ਇਜ਼ ਐਨ ਐਟੀਚਯੂਡ’ ਵਿਸ਼ੇ ਤੇ ਚਰਚਾ ਕੀਤੀ 

ਸੁਰਜੀਤ ਸਿੰਘ ‘ਸੀਤਲ’ਪੰਨੂ ਹੋਰਾਂ ਖ਼ਾਸ ਫਰਮਾਇਸ਼ ਤੇ ਉਰਦੂ ਦੇ ਕੁਝ ਸ਼ਿਅਰ ਸੁਣਾਏ। ਅਤੇ ਫੇਰ ਪੰਜਾਬੀ ਵਿਚ ਇਕ ਖ਼ੂਬਸੂਰਤ ਗ਼ਜ਼ਲ ਪੜ੍ਹੀ –
ਰੁਕ ਜਾਵੋ, ਹੋਰ ਥੋੜਾ, ਬਰਸਾਤ  ਦੇ ਬਹਾਨੇ
ਕਰ ਲਾਂਗੇ ਗੱਲਾਂ ਬਾਤਾਂ, ਇਸ ਬਾਤ ਦੇ ਬਹਾਨੇ।
ਉਹਨਾਂ ਦੇ ਮਿਲਣ ਉੱਤੇ, ਕੋਈ ਤੂਫ਼ਾਨ ਨਹੀਂ ਉਠਦਾ
ਮਿਲਦੇ ਜੋ ਗਲੇ ਲੱਗ ਕੇ, ਜੁਮੇਂ-ਰਾਤ ਦੇ ਬਹਾਨੇ।

ਤਾਰਿਕ ਮਲਿਕ ਹੋਰਾਂ ਮਸ਼ਹੂਰ ਸ਼ਾਇਰ ਅਹਮਦ ਫਰਾਜ਼ ਦੀ ਖੂਬਸੂਰਤ ਉਰਦੂ ਗ਼ਜ਼ਲ ਪੇਸ਼ ਕੀਤੀ –
‘ਅਬਕੇ ਹਮ ਬਿਛੜੇ ਤੋ ਸ਼ਾਇਦ ਕਭੀ ਖ਼ਵਾਬੋਂ ਮੇਂ ਮਿਲੇਂ
ਜਿਸ ਤਰਹ  ਸੂਖੇ ਹੁਏ ਫੂਲ  ਕਿਤਾਬੋਂ ਮੇਂ  ਮਿਲੇਂ। 

ਜਸਵੀਰ ਸਿੰਘ ਸਿਹੋਤਾ ਹੋਰਾਂ ਇਸ ਜ਼ਮਾਨੇ ਬਾਰੇ ਆਪਣੇ ਖ਼ਿਆਲ ਇਸ ਕਵਿਤਾ ਰਾਹੀਂ ਸਾਂਝੇ ਕੀਤੇ -    
ਕੀ ਹੋ ਗਿਆ ਅਲੋਪ ਦਾਤਾ ਏਸ ਜੱਗ ਚੋਂ
ਹੇਠਾਂ ਨਾ ਤੱਕਣ, ਰੱਖਣ ਉਤਾਂਹ ਨਜ਼ਰਾਂ।
ਲੋਕ ਚਮਕ ਦਮਕ ਵੇਖ ਭੁੱਲ ਗਏ ਕਦਰਾਂ
ਭਾਲਦੇ ਨੇ ਠੰਡ ਦੁਪਿਹਰ ਜੇਹੀ ਅੱਗ ਚੋਂ।
ਕੀ ਹੋ ਗਿਆ ਅਲੋਪ ਦਾਤਾ ਏਸ ਜੱਗ ਚੋਂ।

ਜੱਸ ਚਾਹਲ ਨੇ ਸ਼ਹਿਰ ਦੀ ਜ਼ਿੰਦਗੀ ਦਾ ਇਕ ਪੱਖ ਆਪਣੀ ਉਰਦੂ ਰਚਨਾ ‘ਏਕ ਪਹਲੂ ਯੇ ਭੀ’ ਵਿਚ ਕੁਛ ਇਸ ਤਰਾਂ ਸੁਣਾਈਆ –
ਆਉ, ਹਮ ਫਿਰ, ਅਪਨੇ-ਅਪਨੇ ਪਿੰਜਰੋਂ ਮੇਂ ਬੰਦ ਹੋ ਜਾਏਂ’

ਕਸ਼ਮੀਰਾ ਸਿੰਘ ਚਮਨ ਹੋਰਾਂ ਆਪਣੀਆਂ ਦੋ ਖੂਬਸੂਰਤ ਗ਼ਜ਼ਲਾਂ ਗਾ ਕੇ ਸੁਣਾਇਆਂ – 
1-ਦੇ ਦੇ ਮੈਂ ਅਪਣੀ ਖ਼ੁਸ਼ੀ ਮੰਗੀਆਂ ਸੌਗ਼ਾਤਾਂ ਗ਼ਮ ਦੀਆਂ
    ਕੌਣ ਕਰਦਾ ਹੈ ਇਵੇਂ ਮਨਜ਼ੂਰ ਦਾਤਾਂ ਗ਼ਮ ਦੀਆਂ।
    ਜ਼ਿੰਦਗੀ ਤੋਂ ਦੂਰ ਕੀਤਾ, ਮੌਤ ਨੇ ਜਦ ਵੀ ‘ਚਮਨ’
    ਯਾਰ ਵੇਖਣਗੇ ਮਿਰੇ ਢੁਕੀਆਂ ਬਰਾਤਾਂ ਗ਼ਮ ਦੀਆਂ।

2-ਨਾ ਜਾਵੀਂ ਕਿਤੇ ਦੂਰ ਤੂੰ ਜ਼ਿੰਦਗੀ ਤੋਂ, ਭਰੋਸਾ ਖ਼ੁਦਾ ਤੇ ਰਹੇ ਯਾਰ ਤੇਰਾ
   ਉਹ ਪਛਤਾਉਣਗੇ ਯਾਰ ਤੇਰੇ ਚਮਨ ਜੀ, ਤਿਰੀ ਦੋਸਤੀ ਨੂੰ ਜਿਨ੍ਹਾਂ ਦਾਗ਼ ਲਾਇਆ।

ਸੁਰਿੰਦਰ ਸਿੰਘ ਢਿਲੋਂ ਨੇ ਜਗਜੀਤ ਸਿੰਘ ਦਾ ਗਾਇਆ ਨਗਮਾ ਭੈਰਵੀ ਰਾਗ ਵਿਚ ਪੇਸ਼ ਕੀਤਾ –
ਮੇਰੀ ਤਨਹਾਈਉ ਤੁਮ ਹੀ ਲਗਾ ਲੋ ਮੁਝ ਕੋ ਸੀਨੇ ਸੇ
ਕਿ ਮੈਂ ਘਬਰਾ ਗਯਾ ਹੂੰ ਇਸ ਤਰਹ ਰੋ ਰੋ ਕੇ ਜੀਨੇ ਸੇ। 

ਸਲਾਹੁਦੀਨ ਸਬਾ ਸ਼ੇਖ਼ ਨੇ ਪਹਿਲੇ ਦੌਰ ਦਾ ਅੰਤ ਕਰਦਿਆਂ ਅਪਣਿਆਂ ਦੋ ਰਚਨਾਂਵਾਂ ਪੜ੍ਹੀਆਂ –
1-ਜਹਾਂ ਕਦਮ-ਕਦਮ ਹੈ ਰੁਸਵਾਯਾਂ, ਵੋ ਰਾਸਤਾ ਛੋੜ ਕਿਉਂ ਨਹੀਂ ਦੇਤੇ
   ਨਿਭਾਨਾ ਮੁਮਕਿਨ ਨਹੀਂ ਰਹਾ, ਵੋ ਰਿਸ਼ਤਾ ਛੋੜ ਕਿਉਂ ਨਹੀਂ ਦੇਤੇ।

2-ਹਮ-ਸਫਰ ਹੋ ਜਾ ਬਹਿਰ ਸੇ, ਕਤਰਾ-ਏ-ਆਬ ਤੂੰ
   ਉਤਰੇਗਾ ਗਹਿਰਾਈ ਮੇਂ ਤੋ ਬਨੇਗਾ ਗ਼ੋਹਰੇ-ਨਾਯਾਬ ਤੂੰ।

ਫੋਰਮ ਵਲੋਂ ਚਾਹ ਅਤੇ ਸਨੈਕਸ ਦਾ ਢੁਕਵਾਂ ਪ੍ਰਬੰਧ ਸੀ ਜਿਸਦਾ ਹਾਜ਼ਰੀਨ ਨੇ ਪੂਰਾ ਲੁਤਫ ਲਿਆ। ਚਾਹ ਤੋਂ ਬਾਦ ਸੁਰਜੀਤ ਸਿੰਘ ਪੰਨੂ ਹੋਰਾਂ ਕੈਨੇਡਾ ਵਸਦੇ ਲਿਖਾਰੀਆਂ ਨੂੰ ਇੰਡਿਆ ਜਾਕੇ ਕਿਤਾਬ ਛਪਵਾਉਣ ਵਿਚ ਆਉਂਦੀਆਂ ਪਰੇਸ਼ਾਨੀਆਂ ਦਾ ਮੁੱਦਾ ਉਠਾਇਆ। ਉਹਨਾਂ ਸੁਝਾਅ ਦਿੱਤਾ ਕਿ ਸਭਨੂੰ ਮਿਲ-ਜੁਲ ਕੇ ਇਸ ਬਾਰੇ ਸੋਚਣ ਦੀ ਜ਼ਰੂਰਤ ਹੈ ਤਾਂ ਕਿ ਕਿਤਾਬ ਪਬਲਿਸ਼ਿੰਗ ਦਾ ਕੋਈ ਢੁਕਵਾਂ ਤਰੀਕਾ ਲਭਿਆ ਜਾ ਸਕੇ। 


ਰਚਨਾਵਾਂ ਦੇ ਦੂਸਰੇ ਦੌਰ ਵਿਚ ਕਸ਼ਮੀਰਾ ਸਿੰਘ ਚਮਨ, ਸੁਰਜੀਤ ਸਿੰਘ ਪੰਨੂ ਅਤੇ ਸਬਾ ਸ਼ੇਖ਼ ਹੋਰਾਂ ਰਚਨਾਵਾਂ ਸੁਣਾਈਆਂ ਅਤੇ ਸੁਰਿੰਦਰ ਸਿੰਘ ਢਿਲੋਂ ਤੋਂ ਤਰਨੱਮ ਵਿਚ ਗਾਇਆ ਇਕ ਹਿੰਦੀ ਫਿਲਮੀ ਗੀਤ ਵੀ ਸੁਣਿਆਂ। ਜੱਸ ਚਾਹਲ ਨੇ ਪ੍ਰਧਾਨਗੀ ਮੰਡਲ ਅਤੇ ਸਭ ਸੱਜਣਾਂ ਦਾ ਧੰਨਵਾਦ ਕਰਦੇ ਹੋਏ ਇਸ ਇਕੱਤਰਤਾ ਦੀ ਸਮਾਪਤੀ ਕੀਤੀ।
ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉੁਰਦੂ ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ ਕਰਨਾ ਤੇ ਸਾਂਝਾਂ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ ਕਰੇਗਾ। ਸਾਹਿਤ/ ਅਦਬ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀਂ ਤਾਕਤਾਂ ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ ਨਾਲ ਵੀ ਸਾਂਝ ਪਾਵੇਗੀ।

ਰਾਈਟਰਜ਼ ਫੋਰਮ, ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ ਹਰ ਮਹੀਨੇ ਦੀ ਤਰ੍ਹਾਂ ਪਹਿਲੇ ਸ਼ਨਿਚਰਵਾਰ, 5 ਮਾਰਚ 2011 ਨੂੰ 2-00 ਤੋਂ 5-00 ਵਜੇ ਤਕ ਕੋਸੋ ਦੇ ਹਾਲ 102-3208, 8 ਐਵੇਨਿਊ ਵਿਚ ਹੋਵੇਗੀ। ਕੈਲਗਰੀ ਦੇ ਸਾਹਿਤ ਪ੍ਰੇਮੀਆਂ ਤੇ ਸਾਹਿਤਕਾਰਾਂ ਨੂੰ ਇਸ ਵੱਨ ਸਵੰਨੀ ਸਾਹਿਤਕ ਮਨਮੋਹਕ ਇਕੱਤਰਤਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਸਲਾਹੁਦੀਨ ਸਬਾ ਸ਼ੇਖ਼ (ਵਾਇਸ ਪ੍ਰੈਜ਼ੀਡੈਂਟ) ਨਾਲ 403-547-0335, ਜੱਸ ਚਾਹਲ (ਸਕੱਤਰ) ਨਾਲ 293-8912, ਸੁਰਿੰਦਰ ਸਿੰਘ ਢਿਲੋਂ (ਸਹਿ-ਸਕੱਤਰ) ਨਾਲ 285-3539, ਪੈਰੀ ਮਾਹਲ (ਖਜ਼ਾਨਚੀ) ਨਾਲ 616-0402, ਜਾਂ ਜਾਵੇਦ ਨਜ਼ਾਮੀਂ (ਈਵੈਂਟਸ ਕੋਆਰਡੀਨੇਟਰ) ਨਾਲ 988-3961 ਅਤੇ ਜਸਵੀਰ ਸਿੰਘ ਸਿਹੋਤਾ (ਮੈਂਬਰ ਕਾਰਜਕਾਰਨੀ) ਨਾਲ 681-8281 ਤੇ ਸੰਪਰਕ ਕਰੋ।


No comments:

Post a Comment