ਚਰਨਜੀਤ ਸਿੰਘ ਪੰਨੂ ਦੀਆਂ ਨਵ ਪ੍ਰਕਾਸ਼ਿਤ ਪੁਸਤਕਾਂ ਸਖ਼ੀਰਾ ਅਤੇ ਫੁੱਲਾਂ ਦੀ ਫੁਲਕਾਰੀ ਰਿਲੀਜ਼ .......... ਪੁਸਤਕ ਰਿਲੀਜ਼ / ਚਰਨਜੀਤ ਸਿੰਘ ਗੁਮਟਾਲਾ

ਅੰਮ੍ਰਿਤਸਰ: ਪੰਜਾਬੀ ਰਾਈਟਰਜ਼ ਕੋਆਪ੍ਰੇਟਿਵ ਸੋਸਾਇਟੀ ਲਿਮਟਿਡ (ਪਰਕਸ) ਵੱਲੋਂ ਸਥਾਨਕ ਵਿਰਸਾ ਵਿਹਾਰ ਵਿਖੇ ਅਮਰੀਕਾ ਨਿਵਾਸੀ ਚਰਨਜੀਤ ਸਿੰਘ ਪੰਨੂ ਦੀਆਂ ਦੋ ਪੁਸਤਕਾਂ ਸਖ਼ੀਰਾ (ਕਹਾਣੀ ਸੰਗ੍ਰਹਿ) ਅਤੇ ਧਰਤੀ ਦੀ ਫੁਲਕਾਰੀ (ਕਵਿਤਾਵਾਂ ਦਾ ਸੰਗ੍ਰਹਿ) ਰਿਲੀਜ਼ ਕੀਤੀਆਂ ਗਈਆਂ।ਇਸ ਤੋਂ ਪਹਿਲਾਂ ਉਸ ਦੀਆਂ 10 ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ।ਸਮਾਗਮ ਦੀ ਪ੍ਰਧਾਨਗੀ ਪਰਕਸ ਦੇ ਪ੍ਰਧਾਨ ਡਾ. ਬਿਕਰਮ ਸਿੰਘ ਘੁੰਮਣ, ਰਾਈਟਰਜ਼ ਫੋਰਮ ਕੈਲਗਰੀ (ਕੈਨੇਡਾ) ਦੇ ਪ੍ਰਧਾਨ ਸ. ਸਮਸ਼ੇਰ ਸਿੰਘ ਸੰਧੂ, ਡਾ. ਜਸਪਾਲ ਸਿੰਘ, ਡਾ. ਸੁਹਿੰਦਰਬੀਰ ਸਿੰਘ, ਸ. ਪਰਮਿੰਦਰਜੀਤ ਅਤੇ ਸ. ਚਰਨਜੀਤ ਸਿੰਘ ਪੰਨੂ ਨੇ ਕੀਤਾ। ਸਖ਼ੀਰਾ
ਪੁਸਤਕ ਡਾ. ਚਰਨਜੀਤ ਸਿੰਘ ਗੁਮਟਾਲਾ ਤੇ ਧਰਤੀ ਦੀ ਫੁਲਕਾਰੀ ਪੁਸਤਕ ਬਾਰੇ ਡਾ. ਸੁਹਿੰਦਰਬੀਰ ਸਿੰਘ ਨੇ ਪੇਪਰ ਪੜੇ। ਡਾ. ਸੁਖਦੇਵ ਸਿੰਘ, ਡਾ. ਦਰਿਆ ਨੇ ਵੀ ਪੁਸਤਕ ਬਾਰੇ ਆਪਣ ੇਵਿਚਾਰ ਰੱਖੇ। ਸ. ਜਸਬੀਰ ਸਿੰਘ ਜੱਸ, ਨਿਰਮਲ ਅਰਪਨ, ਪਰਮਿੰਦਰ ਸਿੰਘ, ਸਮਸ਼ੇਰ ਸਿੰਘ ਸੰਧੂ, ਪ੍ਰਭਦਿਆਲ ਸਿੰਘ ਰੰਧਾਵਾ, ਡਾ. ਜਸਪਾਲ ਸਿੰਘ ਨੇ ਵੀ ਲੇਖਕ, ਪੰਜਾਬੀ ਰਾਈਟਰਜ਼ ਕੋਆਪ੍ਰੇਟਿਵ ਸੋਸਾਇਟੀ ਬਾਰੇ ਸਬੰਧੀ ਆਪਣੇ ਵਡਮੁੱਲੇ ਵਿਚਾਰ ਪੇਸ਼ ਕੀਤੇ। ਮੰਚ ਸੰਚਾਲਣ ਪ੍ਰਿੰ: ਅੰਮ੍ਰਿਤ ਲਾਲ ਮੰਨਣ ਨੇ ਬਾਖ਼ੂਬੀ ਨਿਭਾਇਆ।

ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪ੍ਰੋ. ਮੋਹਨ ਸਿੰਘ, ਪ੍ਰੋ. ਪ੍ਰੇਮ ਪ੍ਰਕਾਸ਼ ਪੁੰਜ, ਇੰਜੀ. ਦਲਜੀਤ ਸਿੰਘ ਕੋਹਲੀ, ਸ. ਅਜੀਤ ਸਿੰਘ ਨਬੀਪੁਰ, ਸ. ਹਰਬੰਸ ਸਿੰਘ ਨਾਗੀ, ਸ. ਹਰਭਜਨ ਸਿੰਘ ਖੇਮਕਰਨੀ, ਸ. ਤਲਵਿੰਦਰ ਸਿੰਘ, ਸ. ਪ੍ਰਭਜੀਤ ਸਿੰਘ, ਸ. ਸੁਖਵਿੰਦਰ ਸਿੰਘ, ਸ. ਦੀਦਾਰ ਸਿੰਘ ਝਲਕ, ਸ. ਅਮਰਜੀਤ ਸਿੰਘ, ਸ. ਰੋਬਿਨ ਸੰਧੂ, ਕੈਨੇਡਾ ਵਾਸੀ ਸ. ਰਜਵੰਤ ਸਿੰਘ ਸੰਧੂ, ਡਾ. ਦਰਸ਼ਨ ਸਿੰਘ ਧੰਜਲ, ਸ. ਹਰਜਿੰਦਰ ਸਿੰਘ ਮਿਰਜਾ, ਸ. ਬਿਕਰਮਜੀਤ ਸਿੰਘ ਪੰਨੂ, ਸ. ਨਿਰਮਲ ਸਿੰਘ ਧੀਰ ਸਮੇਤ ਆਦਿ ਹਾਜ਼ਰ ਸਨ। 

No comments:

Post a Comment