ਕੈਲਗਰੀ
: ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ 11 ਨਵੰਬਰ 2011 ਨੂੰ 3 ਵਜੇ ਕਾਊਂਸਲ ਆਫ
ਸਿੱਖ ਆਰਗੇਨਾਈਜ਼ੇਸ਼ਨਜ਼ ਦੇ ਹਾਲ ਵਿਚ ਹੋਈ। ਪ੍ਰਧਾਨਗੀ ਮੰਡਲ ਵਿੱਚ ਫੋਰਮ ਪ੍ਰਧਾਨ ਸ਼ਮਸ਼ੇਰ
ਸਿੰਘ ਸੰਧੂ, ਦੇਵਿੰਦਰ ਸ਼ੋਰੀ ਐਮ. ਪੀ., ਸ਼ਿਰਾਜ਼ ਸ਼ਰੀਫ਼ ਸਾਬਕਾ ਐਮ. ਐਲ. ਏ., ਬੀਬੀ
ਸੁਖਰਾਜ (ਰਾਨੀ) ਢੱਟ ਅਤੇ ਮੀਤ ਪ੍ਰਧਾਨ ਸਲਾਹੁਦੀਨ ਸਬਾ ਸ਼ੇਖ਼ ਹੋਰੀਂ ਸ਼ਾਮਲ ਹੋਏ।ਫੋਰਮ ਦੇ
ਸਕੱਤਰ ਜੱਸ ਚਾਹਲ ਨੇ ਸਭ ਨੂੰ ਜੀ ਆਇਆਂ ਆਖਿਆ ਅਤੇ ਪਿਛਲੀ ਇਕੱਤਰਤਾ ਦੀ ਰਿਪੋਰਟ
ਪੜ੍ਹਕੇ ਸੁਣਾਈ ਜੋ ਕਿ ਸਭ ਵਲੋਂ ਪਰਵਾਨ ਕੀਤੀ ਗਈ।
ਪਹਿਲੇ ਬੁਲਾਰੇ ਹਮਜ਼ਾ ਸ਼ੇਖ਼ ਦੇ ਤਲਾਵਤ ਪੜਨ ਨਾਲ ਸਭਾ ਦੀ ਸ਼ੁਰੂਆਤ ਹੋਈ। ਜਤਿੰਦਰ ਸਿੰਘ ‘ਸਵੈਚ’ ਨੇ ਆਪਣੀ ਕਵਿਤਾ ‘ਫੇਸ ਬੁੱਕ’ ਸੁਣਾਕੇ ਵਾਹ-ਵਾਹ ਲੁੱਟ ਲਈ -
‘ਫੇਸ ਬੁੱਕ ਦਾ ਚਰਚਾ ਐਸਾ, ਹਰ ਕੋਈ ਇਸਨੇ ਪੱਟ ਲਿਆ
ਵਿਹਲਿਆਂ ਨੂੰ ਵੀ ਵਿਹਲ ਨਹੀਂ ਮਿਲਦੀ, ਐਸਾ ਸਮੇਂ ਨੂੰ ਚੱਟ ਲਿਆ’
ਪਹਿਲੇ ਬੁਲਾਰੇ ਹਮਜ਼ਾ ਸ਼ੇਖ਼ ਦੇ ਤਲਾਵਤ ਪੜਨ ਨਾਲ ਸਭਾ ਦੀ ਸ਼ੁਰੂਆਤ ਹੋਈ। ਜਤਿੰਦਰ ਸਿੰਘ ‘ਸਵੈਚ’ ਨੇ ਆਪਣੀ ਕਵਿਤਾ ‘ਫੇਸ ਬੁੱਕ’ ਸੁਣਾਕੇ ਵਾਹ-ਵਾਹ ਲੁੱਟ ਲਈ -
‘ਫੇਸ ਬੁੱਕ ਦਾ ਚਰਚਾ ਐਸਾ, ਹਰ ਕੋਈ ਇਸਨੇ ਪੱਟ ਲਿਆ
ਵਿਹਲਿਆਂ ਨੂੰ ਵੀ ਵਿਹਲ ਨਹੀਂ ਮਿਲਦੀ, ਐਸਾ ਸਮੇਂ ਨੂੰ ਚੱਟ ਲਿਆ’
ਸਾਲਿਹਾ ਹੱਕ ਨੇ ਅੰਗ੍ਰੇਜ਼ੀ ਦੀਆਂ ਦੋ ਕਵਿਤਾਵਾਂ ਸੁਣਾਕੇ ਸਭਾ ਵਿੱਚ ਸ਼ਿਰਕਤ ਕੀਤੀ। ਕਾਇਨਾਤ ਵਰੈਚ ਨੇ ਅੰਗ੍ਰੇਜ਼ੀ ਕਵਿਤਾ ‘ਕੈਨੇਡਾ ਡੇ’ ਸੁਣਾ ਕੇ ਸਭਾ ਵਿੱਚ ਹਾਜ਼ਰੀ ਲਗਵਾਈ। ਮੋਹਤਰਮਾ ਅਮਤੁੱਲ ਮਤੀਨ ਖ਼ਾਨ ਨੇ ‘ਵਾਅਦੋਂ ਕਾ ਅਸੀਰ’ ਨਜ਼ਮ ਸੁਣਾਕੇ ਖ਼ੁਸ਼ ਕਰ ਦਿੱਤਾ –
‘ਦਿਲ ਸਰਬਸਤਾ ਰਾਜ਼ੋਂ ਔਰ ਵਾਅਦੋਂ ਕਾ ਅਸੀਰ ਰਹਾ
ਉਮੀਦ ਦਿਲ ਨਸ਼ੀਂ ਹੈ ਗੁਰਬਤ ਮੇਂ ਭੀ ਅਮੀਰ ਰਹਾ।
ਗ਼ਜ਼ਲ ਕਦਰ ਨਾ ਜਾਨ ਸਕੇ ਉਮਰ ਭਰ ਜਿਸਕੀ ਜ਼ਮਾਨੇ ਵਾਲੇ
ਆਖ਼ਰੀ ਸਾਂਸੋਂ ਮੇਂ ਭੀ ਸ਼ਾਨਦਾਰ ਰਾਹੇ-ਬੇਨਜ਼ੀਰ ਰਹਾ’।
ਮੋਹਤਰਮਾ ਫ਼ਾਤਿਮਾ ਸ਼ੇਖ਼ ਨੇ ਆਪਣੀ ਇਕ ਪਿਆਰੀ ਨਜ਼ਮ ਨਾਲ ਤਾੜੀਆਂ ਲੁੱਟ ਲਈਆਂ –
‘ਈਮਾਨ ਤੂੰ ਹੀ ਤੋ ਮੇਰੀ ਆਂਖੋਂ ਕਾ ਸਹਾਰਾ’
ਚੰਡੀਗੜ ਤੋਂ ਆਈ ਕਵਿਤ੍ਰੀ ਸੁਦਰਸ਼ਨ ਵਾਲੀਆ ਨੇ ਆਪਣੀ ਖ਼ੂਬਸੂਰਤ ਗ਼ਜ਼ਲ ਨਾਲ ਸਭਦੀ ਵਾਹ-ਵਾਹ ਖੱਟ ਲਈ –
‘ਸਾਏ ਤੁਫਾਨੀ ਰਾਤ ਦੇ ਹਰ ਪਲ ਚੁਫ਼ੇਰੇ ਹੀ ਰਹੇ
ਸੌ ਸੂਰਜਾਂ ਦੇ ਹੁੰਦਿਆ ਪਸਰੇ ਹਨੇਰੇ ਹੀ ਰਹੇ।
ਕਿਸ ਨਾਲ ਪਾਉਂਦੇ ਸਾਂਝ ਦਿਲ ਦੀ ਦਸ ਭਲਾ ਐ ਦੋਸਤਾ
ਜੁੱਗਾਂ ਜਿਹੇ ਜਦ ਫਾਸਲੇ ਤੇਰੇ ਤੇ ਮੇਰੇ ਹੀ ਰਹੇ’।
ਬੀਬੀ ਸੁਖਰਾਜ ਢੱਟ ‘ਤਬੱਸਮ’ ਉਰਫ਼ ਰਾਨੀ ਢੱਟ ਨੇ ਅਪਣੇ ਸਵਰਗਵਾਸੀ ਪਿਤਾ ਪ੍ਰੋ. ਮੋਹਨ ਸਿੰਘ ਔਜਲਾ ਦੀ ਪਹਿਲੀ ਬਰਸੀ ਤੇ ਆਪਣੀ ਪਲੇਠੀ ਸੰਪਾਦਤ ਕਿਤਾਬ ‘ਤ੍ਰਵੈਣੀ’ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਕਿਤਾਬ ਵਿੱਚ ਤਿੰਨ ਦੋਸਤਾਂ ਪ੍ਰੋ. ਮੋਹਨ ਸਿੰਘ ਔਜਲਾ, ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਅਤੇ ਜਨਾਬ ਸਬਾ ਸ਼ੇਖ਼ ਦੀਆਂ ਚੋਣਵੀਆਂ ਰਚਨਾਵਾਂ ਦਾ ਸੰਗਮ ਹੈ। ਤ੍ਰਵੈਣੀ ਦੀ ਇਕ ਖ਼ਾਸ ਗੱਲ ਇਹ ਵੀ ਹੈ ਕਿ ਇਸ ਵਿੱਚ ਹਰ ਰਚਨਾ ਗੁਰਮੁਖੀ ਅਤੇ ਸ਼ਾਹਮੁਖੀ, ਦੋਨੋਂ ਲਿਪੀਆਂ ਵਿੱਚ ਛਾਪੀ ਗਈ ਹੈ ਤਾਂ ਕਿ ਦੋਨਾਂ ਪਾਸਿਆਂ ਦੇ ਪੰਜਾਬੀ ਪਾਠਕ ਇਸਦਾ ਅਨੰਦ ਮਾਣ ਸਕਣ। ਰਾਨੀ ਢੱਟ ਨੇ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਅਤੇ ਜਨਾਬ ਸਬਾ ਸ਼ੇਖ਼ ਨੂੰ ਆਪਣਾ ਕਲਾਮ ਸਾਂਝਾ ਕਰਨ ਅਤੇ ਇਸ ਉੱਦਮ ਲਈ ਉਸ ਨੂੰ ਉਤਸ਼ਾਹਿਤ ਕਰਨ ਲਈ ਦੋਵਾਂ ਦਾ ਧੰਨਵਾਦ ਕੀਤਾ। ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਦਾ ਉਸਨੇ ਵਿਸ਼ੇਸ਼ ਜ਼ਿਕਰ ਕੀਤਾ ਜਿਨ੍ਹਾਂ ਨੇ ਕਿਤਾਬ ਦੇ ਦੋਹਾਂ ਲਿਪੀਆਂ ਵਿਚ ਪਰੂਫ ਪੜਣ ਦਾ ਕੰਮ ਆਪਣੇ ਜ਼ੁੰਮੇਂ ਲਿਆ। ਇਸ ਕਿਤਾਬ ਵਿੱਚ ਰਾਨੀ ਢੱਟ ਦੀਆਂ ਪੰਜ ਰਚਨਾਵਾਂ ਵੀ ਦਰਜ਼ ਨੇ, ਜਿਹਨਾਂ ਵਿੱਚੋਂ ਭਾਵਪੂਰਣ ਕਵਿਤਾ ‘ਫਾਦਰਜ਼ ਡੇ’ ਸਾਂਝੀ ਕਰਕੇ ਉਹਨਾਂ ਸਭ ਸਰੋਤਿਆਂ ਦੀਆਂ ਅੱਖਾਂ ਗਿਲੀਆਂ ਕਰ ਦਿੱਤੀਆਂ –
‘ਹੁਣ ਕਿੱਥੇ ਜਾ ਬੈਠੇ ਹੋ, ਕਿਉਂ ਨਹੀਂ ਸੁਣਦੇ ਹੋ
ਸਾਡੇ ਗ਼ਮ ਦੀਆਂ ਆਹ ਜ਼ਾਰੀਆਂ
ਇੱਕ ਵਾਰ ਤਾਂ ਮੁੜ ਕੇ ਦੇਖੋ, ਇਹ ਤੁਹਾਡੀ
ਰਾਣੀ ਨਿਮਾਣੀ ਦੇਂਦੀ ਦੁਹਾਈ ਏ’
ਹੁਣ ਸਮਾਂ ਆ ਗਿਆ ਸੀ ਇੰਤਜ਼ਾਰ ਖ਼ਤਮ ਹੋਣ ਦਾ, ਸੋ ਸੁਖਰਾਜ ਢੱਟ ਅਤੇ ਪ੍ਰੋ. ਸੰਧੂ ਨੇ ਦੇਵਿੰਦਰ ਸ਼ੋਰੀ, ਸ਼ਿਰਾਜ਼ ਸ਼ਰੀਫ਼, ਸਬਾ ਸ਼ੇਖ਼ ਤੇ ਜੱਸ ਚਾਹਲ ਨੇ ਹਾਜ਼ਰੀਨ ਦੀਆਂ ਜ਼ੋਰਦਾਰ ਤਾਲੀਆਂ ਵਿੱਚ ‘ਤ੍ਰਵੈਣੀ’ ਲੋਕ ਅਰਪਤ ਕਰਨ ਦੀ ਰਸਮ ਅਦਾ ਕੀਤੀ।
ਸ਼ਮਸ਼ੇਰ ਸਿੰਘ ਸੰਧੂ ਨੇ ਬੀਤੇ ਸਮੇਂ ਦੀਆਂ ਯਾਦਾਂ ਤਾਜੀਆਂ ਕਰਦਿਆਂ ਦਸਿਆ ਕਿ ਕਿਸ ਤਰਾਂ ਇਕ-ਦੂਸਰੇ ਦੀ ਨੁਕਤਾ-ਚੀਨੀ ਦੀਆਂ ਗਲੀਆਂ ਤੋਂ ਗੁਜ਼ਰਦੇ ਹੋਏ, ਇਹ ਦੋਨੋਂ ਦੋਸਤੀ ਦੀ ਰਾਹ ਤੇ ਪੈ ਗਏ ਤੇ ਜ਼ਿਗਰੀ ਦੋਸਤ ਬਣ ਗਏ ਅਤੇ ਕੁਛ ਚਿਰ ਮਗਰੋਂ ਸਬਾ ਸ਼ੇਖ ਵੀ ਇਸ ਵਿਚ ਸ਼ਾਮਲ ਹੋ ਗਏ। ਰਾਨੀ ਢੱਟ ਦੇ ਇਹ ਕਿਤਾਬ ਛਪਵਾਉਣ ਦੇ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ, ਤਿੰਨਾਂ ਦੋਸਤਾਂ ਨੂੰ ਤ੍ਰਵੈਣੀ ਰਾਹੀਂ ਫੇਰ ਇਕ ਕਰਨ ਲਈ ਸ਼ੁਕਰੀਆ ਅਦਾ ਕੀਤਾ। ਦੇਵਿੰਦਰ ਸ਼ੋਰੀ ਅਤੇ ਸ਼ਿਰਾਜ਼ ਸ਼ਰੀਫ਼ ਹੋਰਾਂ ਦਾ ਵੀ ਸਮਾਜਿਕ ਦੇ ਨਾਲ-ਨਾਲ ਸਾਹਿਤਿਕ ਕੰਮਾਂ ਵਿੱਚ ਵੀ ਪੂਰਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਉਹਨਾਂ ਤ੍ਰਵੈਣੀ ਵਿੱਚੋਂ ਕੁਝ ਕਲਾਮ ਵੀ ਸਾਂਝੇ ਕੀਤੇ-
ਸ਼ਮਸ਼ੇਰ ਸਿੰਘ ਸੰਧੂ ਨੇ ਆਪਣੀ ਅਤੇ ਔਜਲਾ ਹੋਰਾਂ ਦੀ ਇਕ ਇਕ ਗ਼ਜ਼ਲ ਵੀ ਸਾਂਝੀ ਕੀਤੀ।
1- ਦਮਦਮ ਦਮਾਂ ਦੀ ਬਾਜ਼ੀ ਜਾਂਦਾ ਸੀ ਹਾਰਦਾ
ਮੈਨੂੰ ਖ਼ਤਾਬ ਦੇ ਗਿਆ ਯਾਰਾਂ ਦੇ ਯਾਰ ਦਾ।
ਯਾਦਾਂ ਦੇ ਸਿਲਸਲੇ ਨੇ ਬਾਕੀ ਤੇ ਰਹਿ ਗਏ
ਖੋਹੇ ਜੋ ਦਰਦ ਉਸਦਾ ਦਿਲ ਹੈ ਸਹਾਰਦਾ।
2-ਟੋਲਣਗੇ ਯਾਰ ਮੈਨੂੰ ਦੁਨੀਆਂ ਤੋਂ ਜਾਣ ਮਗਰੋਂ
ਫਿਰ ਨਾ ਮਿਲੇਗਾ ਸਭ ਨੂੰ ਰੂਹਾਂ ਦਾ ਹਾਣ ਮਗਰੋਂ।
ਹੱਥਾਂ ‘ਚ ਲੈ ਕੇ ਦੀਵੇ ਢੂੰਡਣਗੇ ਖੈਰਖਾਹ ਨੂੰ
ਖੋਟੇ ਖਰੇ ਦੀ ਹੁੰਦੀ ਕਹਿੰਦੇ ਪਛਾਣ ਮਗਰੋਂ।
ਦੇਵਿੰਦਰ ਸ਼ੋਰੀ ਹੋਰਾਂ ਸੁਖਰਾਜ ਢੱਟ ਦੇ ਇਸ ਸਾਹਿਤਕ ਉੱਦਮ ਲਈ ਉਹਨਾਂ ਨੂੰ ਵਧਾਈ ਦਿੰਦਿਆਂ ਪ੍ਰੋ. ਔਜਲਾ ਦੀਆਂ ਕੁਝ ਯਾਦਾਂ ਸਾਂਝੀਆਂ ਕੀਤੀਆਂ। ਉਹਨਾਂ ਤ੍ਰਵੈਣੀ ਦਾ ਖ਼ੂਬਸੂਰਤ ਉਦਾਹਰਣ ਦਿੰਦਿਆਂ ਕਿਹਾ ਕਿ ਇੰਨਸਾਨ ਜ਼ਿੰਦਗੀ ਵਿੱਚ ਹਰ ਦਿਨ ਕੁਝ ਨਵਾਂ ਸਿਖਦਾ ਹੈ।
ਸ਼ਿਰਾਜ਼ ਸ਼ਰੀਫ਼ ਹੋਰਾਂ ਰਾਈਟਰਜ਼ ਫੋਰਮ ਕੈਲਗਰੀ ਦੇ ਪੰਜਾਬੀ, ਹਿੰਦੀ ਤੇ ਉਰਦੂ ਨੂੰ ਇਕ ਸਾਂਝੇ ਪਲੇਟਫਾਰਮ ਤੇ ਇਕੱਠਾ ਕਰਨ ਦੀ ਸ਼ਲਾਘਾ ਕੀਤੀ ਅਤੇ ਦਸਿਆ ਕਿ ਕਿਸ ਤਰਾਂ ਹਿੰਦੀ ਫਿਲਮਾਂ ਰਾਹੀਂ ਹੀ ਉਹ ਇਕ ਨਵੀਂ ਭਾਸ਼ਾ ਹਿੰਦੀ ਸਿਖ ਗਏ।
ਸਲਾਹੁਦੀਨ ਸਬਾ ਸ਼ੇਖ਼ ਨੇ ਕਿਤਾਬ ਰਿਲੀਜ਼ ਦੀ ਵਧਾਈ ਦਿੰਦੇ ਹੋਏ ਅਪਣੇ ਵਿਛੜੇ ਦੋਸਤ ਦੀਆਂ ਪਿਆਰੀਆਂ ਯਾਦਾਂ ਸਾਂਝੀਆਂ ਕਰਦਿਆਂ ਦੱਸਿਆ ਕਿ ਕਿੰਨਾਂ ਚੰਗਾ ਲਗਦਾ ਹੈ । ਇਹ ਸੋਚ ਕੇ ਕਿ ਰਾਈਟਰਜ਼ ਫੋਰਮ ਰਾਹੀਂ ਹੋਈ ਮੁਲਾਕਾਤ, ਰਚਨਾਵਾਂ ਪੜਦੇ-ਸੁਣਦਿਆਂ ਹੌਲੀ-ਹੌਲੀ ਇਕ ਨਿੱਘੀ ਦੋਸਤੀ ਵਿੱਚ ਬਦਲ ਗਈ। ਉਹਨਾਂ ਆਪਣੀਆਂ ਦੋ ਰਚਨਾਵਾਂ ਵੀ ਸੁਣਾਈਆਂ –
‘ਮੁਝੇ ਫ਼ਰਿਸ਼ਤਾ ਨਾ ਕਹੋ, ਮੁਝੇ ਇੰਨਸਾਨੋਂ ਮੇਂ ਰਹਨੇ ਦੋ
ਅਜਿਜ਼ ਬੰਦਾ-ਏ-ਖ਼ੁਦਾ ਹੂੰ, ਮੁਝੇ ਬੰਦੋਂ ਮੇਂ ਰਹਨੇ ਦੋ।
‘ਸਬਾ’ ਅਰਸ਼ ਵਾਲੇ ਨੇ ਖਲੀਫ਼ਾ ਬਨਾਇਆ ਹੈ ਜ਼ਮੀਨ ਪਰ ਮੁਝੇ
ਉਸਕਾ ਇੰਤਖਾਬ ਹੂੰ ਮੈਂ, ਇਨ੍ਹੀ ਖਲਾਫਤੋਂ ਮੇਂ ਰਹਿਨੇ ਦੋ’।
ਦੇਵਿੰਦਰ ਸ਼ੋਰੀ ਹੋਰਾਂ ਵਲੋਂ ਕੇਕ ਕੱਟਣ ਦੀ ਰਸਮ ਤੋਂ ਬਾਦ ਹਾਜ਼ਰੀਨ ਨੇ ਟੀ-ਬ੍ਰੇਕ ਦੌਰਾਨ ਸਨੈਕਸ ਦਾ ਮਜ਼ਾ ਲਿਆ। ਕੇਕ ਨਾਵੀਦ ਸ਼ਾਹ ਹੋਰਾਂ ਵੱਲੋਂ ਭੇਂਟ ਕੀਤਾ ਗਿਆ ਸੀ।
ਜੱਸ ਚਾਹਲ, ਇਸ ਰਿਪੋਰਟ ਦੇ ਲਿਖਾਰੀ, ਨੇ ਆਪਣੀ ਹਿੰਦੀ ਗ਼ਜ਼ਲ ਦੇ ਕੁਝ ਸ਼ੇ’ਰ ਸੁਣਾਏ –
‘ਤਲਾਸ਼ ਥੀ, ਪੂਰੀ ਹੁਈ, ਵੋ ਵਲਵਲੇ ਭੀ ਨਿਕਲ ਗਯੇ
ਗ਼ਮ ਕਾ ਮਜ਼ਾ ਜਾਤਾ ਰਹਾ, ਜੋ ਆਪ ਹਮਕੋ ਮਿਲ ਗਯੇ’
ਚੰਡੀਗੜ ਤੋਂ ਆਏ ਆਰ. ਐੱਸ. ‘ਫ਼ਰਾਜ਼’ ਹੋਰਾਂ ਦੀ ਗ਼ਜ਼ਲ ਨੇ ਸਭ ਨੂੰ ਖ਼ੁਸ਼ ਕਰ ਦਿੱਤਾ –
‘ਦਿਲ ਚਾਹੇ ਮੈਂ ਕੱਜਲ ਬਣ ਤੇਰੇ ਮੁਖ ਤੇ ਟਿੱਕਾ ਲਾ ਜਾਵਾਂ
ਜਾਂ ਹੋ ਕੇ ਚੁੰਨੀ ਨਸਵਾਰੀ ਫਿਰ ਬੱਦਲ ਵਾਂਗੂ ਛਾ ਜਾਵਾਂ।
ਛੱਡ ‘ਫ਼ਰਾਜ਼’ ਦੁਨੀਆਂ ਦਾਰੀ ਲਾ ਡੇਰਾ ਜਾ ਜੰਗਲ ਬੇਲੇ
ਫਿਰ ਥੋਰਾਂ ਨੂੰ ਮੀਤ ਬਣਾਕੇ ਕੁਝ ਸੁਣ ਆਪ ਸੁਣਾ ਜਾਵਾਂ’।
ਬੀਜਾ ਰਾਮ ਨੇ ‘ਰਿਮਂੈਮਬਰੈਂਸ ਡੇ’ ਤੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਰੋਚਕ ਜਾਣਕਾਰੀ ਦਿੱਤੀ ਅਤੇ ਆਪਣੀ ਸੁਰੀਲੀ ਅਵਾਜ਼ ਵਿੱਚ ਸ਼ਮਸ਼ੇਰ ਸੰਧੂ ਦੀਆਂ ਦੋ ਗ਼ਜ਼ਲਾਂ ਗਾਈਆਂ –
1-‘ਗਲੀਆਂ ਉਦਾਸ ਹੋਇਆਂ ਉਜੜੇ ਹੀ ਸਬ ਬਜ਼ਾਰ ਨੇ
ਡੇਰੇ ਨੇ ਜਾ ਕਨੇਡਾ, ਲਾਏ ਜਦੋਂ ਦੇ ਯਾਰ ਨੇ
2-‘ਬਲਨ ਬਰੂਹੀਂ ਦੀਪਕ ਜੀਕਣ ਸ਼ਾਮ ਢਲੇ
ਯਾਦ ਤੇਰੀ ਨਿਲ ਲਟਲਟ ਦੀਪਕ ਵਾਂਗ ਬਲੇ’
ਡਾ. ਮਨਮੋਹਨ ਸਿੰਘ ਬਾਠ ਨੇ ਪੂਰੇ ਤਰੱਨਮ ਵਿੱਚ ਇਹ ਹਿੰਦੀ ਗੀਤ ਗਾ ਕੇ ਸਮਾਂ ਬੰਨ੍ਹ ਦਿੱਤਾ –
‘ਬਾ-ਹੋਸ਼ ਹਵਾਸ ਮੈਂ ਦੀਵਾਨਾ, ਯੇ ਆਜ ਵਸੀਯਤ ਕਰਤਾ ਹੂੰ’
ਬੀਬੀ ਰਾਨੀ ਢੱਟ ਨੇ ਆਪਣੀ ਇਕ ਹੋਰ ਰਚਨਾ ਸੁਣਾ ਕੇ ਤਾਲੀਆਂ ਲੁੱਟ ਲਈਆਂ –
‘ਸੁਨ ਮੇਰੇ ਜੀਵਨ ਸਾਥੀ, ਮੇਰਾ ਪਿਆਰ ਤੁਮ ਹੀ ਹੋ
ਮੇਰੇ ਚੇਹਰੇ ਕੀ ਲਾਲੀ, ਮੇਰਾ ਸ਼ਿੰਗਾਰ ਤੁਮ ਹੀ ਹੋ।
‘ਤਬੱਸਮ’ਲੀਏ ਚੇਹਰੇ ਪਰ, ਗੁਲਾਬ ਜੈਸੇ ਖਿੱਲ ਉਠਤੀ ਹੂੰ ਮੈਂ
ਜਬ ਤੁਮ ਭੀ ਮੁਝੇ ਕਹਿਤੇ ਹੋ, ਮੇਰਾ ਪਿਆਰ ਤੁਮ ਹੀ ਹੋ’।
ਇਹਨਾਂ ਬੁਲਾਰਿਆਂ ਤੋਂ ਇਲਾਵਾ ਬੀਬੀ ਮਹਿੰਦਰ ਸੰਧੂ, ਬੀਬੀ ਸਰੀਨਾ ਸੰਧੂ, ਇੰਜ. ਗੁਰਦਿਆਲ ਸਿੰਘ ਖੈਹਰਾ, ਪੈਰੀ ਮਾਹਲ, ਪ੍ਰਭਦੇਵ ਸਿੰਘ ਗਿੱਲ, ਜੀ. ਸਿੰਘ, ਜਗੀਰ ਸਿੰਘ ਘੁੰਮਨ, ਬਲਵੰਤ ਸਿੰਘ ਧਾਲੀਵਾਲ, ਬੀਬੀ ਰਾਜਿੰਦਰ ਧਾਲੀਵਾਲ, ਬਲਵੰਤ ਸਿੰਘ ਧਾਲੀਵਾਲ, ਨਾਵੀਦ ਸ਼ਾਹ, ਖ਼ੁਰਸ਼ੀਦ ਅਸ਼ਰਫ਼, ਨਈਮ ਖ਼ਾਨ, ਨਿਘਤ ਸ਼ੇਖ਼, ਬੀਬੀ ਨਵਦੀਪ ਔਜਲਾ, ਬੀਬੀ ਸੁਨਾਵਰ ਔਜਲਾ, ਜਗਦੇਵ ਸੰਘਾ ਹੋਰਾਂ ਨੇ ਵੀ ਸਭਾ ਦੀ ਰੌਣਕ ਵਧਾਈ।
ਜੱਸ ਚਾਹਲ ਨੇ ਸਭਾ ਦੀ ਸਮਾਪਤੀ ਕਰਦਿਆਂ ਸਭਦਾ ਧੰਨਵਾਦ ਕੀਤਾ ਅਤੇ ਪ੍ਰੋ. ਔਜਲਾ ਦੀ ਯਾਦ ਵਿੱਚ ਹੋ ਰਹੇ ਕੱਲ ਦੇ ਕਵੀ ਦਰਬਾਰ ਵਿੱਚ ਸ਼ਿਰਕਤ ਕਰਨ ਦੀ ਗੁਜ਼ਾਰਿਸ਼ ਕਰਦੇ ਹੋਏ ਅਗਲੀ ਇਕਤਰਤਾ ਲਈ ਸਾਰਿਆਂ ਨੂੰ ਪਿਆਰ ਭਰਿਆ ਸੱਦਾ ਦਿੱਤਾ।
ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉੁਰਦੂ ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ ਕਰਨਾ ਤੇ ਸਾਂਝਾ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ ਕਰੇਗਾ। ਸਾਹਿਤ/ ਅਦਬ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀਂ ਤਾਕਤਾਂ ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ ਨਾਲ ਵੀ ਸਾਂਝ ਪਾਵੇਗੀ।
****
No comments:
Post a Comment