ਬ੍ਰਿਸਬੇਨ : ਬੀਤੇ ਦਿਨੀਂ ਇਥੋਂ ਦੇ ਇੰਡੋਜ਼
ਸਿੱਖ ਕਮਿਉਨਟੀ ਸੈਂਟਰ ਦੇ ਕਮਿਉਨਟੀ ਹਾਲ ਵਿਚ ਕੀਤੇ ਕਵੀ ਦਰਬਾਰ ਦੀ ਸ਼ਮੂਲੀਅਤ ਨੇ ਆਪਣੇ
ਸਾਰੇ ਪਿਛਲੇ ਰਿਕਾਰਡ ਤੋੜ ਦਿੱਤੇ। ਸਰੋਤਿਆਂ ਨੇ ਚਾਰ ਘੰਟੇ ਤੱਕ 28 ਕਵੀਆਂ ਦੀਆਂ
ਰਚਨਾਵਾਂ ਦਾ ਭਰਪੂਰ ਆਨੰਦ ਮਾਣਿਆ । ਇਸ ਦੀ ਸਫਲਤਾ ਦਾ ਸਿਹਰਾ ਮਾਂ ਬੋਲੀ ਪੰਜਾਬੀ ਦੇ
ਅਣਥੱਕ ਲਾਡਲੇ ਸਪੂਤ, ਉਘੇ ਸਮਾਜ ਸੇਵੀ, ਰਛਪਾਲ ਸਿੰਘ ਹੇਅਰ ਦੇ ਸਿਰ ਬੱਝਦਾ ਹੈ, ਜਿਸਨੇ
ਇਸ ਸਾਹਤਿਕ ਸਮਾਗਮ ਲਈ ਦਿਨ ਰਾਤ ਇਕ ਕਰ ਦਿੱਤਾ। ਆਪ ਪਿਛਲੇ 24 ਸਾਲ ਤੋਂ ਬ੍ਰਿਸਬੇਨ ਦੇ
ਰੇਡੀਓ 4 ਈ ਬੀ ਦੇ ਪੰਜਾਬੀ ਪ੍ਰੋਗਰਾਮਾਂ ਰਾਹੀਂ ਵੀ ਸੇਵਾਵਾਂ ਨਿਭਾ ਰਹੇ ਹਨ। ਵਿਦੇਸ਼ਾਂ
ਵਿਚ ਪਹਿਲੀ ਵਾਰ ਉਰਦੂ ਦੇ ਮੁਸ਼ਾਇਰਿਆਂ ਦੀ ਤਰਜ਼ ‘ਤੇ ਸ਼ਮ੍ਹਾਂ ਰੋਸ਼ਨ ਕਰਕੇ ਕਵੀ ਦਰਬਾਰ ਦੀ
ਸ਼ੁਰੂਆਤ ਕੀਤੀ ਗਈ, ਜਿਸ ਨੂੰ ਇੰਡੋਜ਼ ਪੰਜਾਬੀ ਕਲਚਰਲ ਸੁਸਾਇਟੀ ਦੇ ਰਛਪਾਲ ਸਿੰਘ ਹੇਅਰ,
'ਦਾ ਪੰਜਾਬ' ਦੇ ਐਡੀਟਰ ਮਨਜੀਤ ਬੋਪਾਰਾਏ, ਬ੍ਰਿਸਬੇਨ ਪੰਜਾਬੀ ਸੱਥ ਦੇ ਦਲਵੀਰ ਹਲਵਾਰਵੀ
ਨੇ ਰੋਸ਼ਨ ਕੀਤਾ। ਪ੍ਰਧਾਨਗੀ ਮੰਡਲ ਵਿਚ ਇੰਡੋਜ਼ ਸਿੱਖ ਕਮਿਉਨਟੀ ਸੈਂਟਰ ਦੇ ਚੈਅਰਮੇਨ
ਸਰਦਾਰ ਪਰਮਜੀਤ ਸਿੰਘ ਸਰਾਏ, ਗੁਰੂ ਨਾਨਕ ਗੁਰਦਵਾਰਾ, ਇਨਾਲਾ, ਬ੍ਰਿਸਬੇਨ ਦੇ ਪ੍ਰਧਾਨ
ਸਰਦਾਰ ਸੁੱਚਾ ਸਿੰਘ ਰੰਧਾਵਾ, ਖਜ਼ਾਨਚੀ ਸਰਦਾਰ ਜਰਨੈਲ ਸਿੰਘ ਬਾਸੀ ਸਸ਼ੋਭਿਤ ਹੋਏ।
ਪ੍ਰੋਗਰਾਮ ਦੀ ਸ਼ੁਰੂਆਤ ਪੰਜਾਬ 'ਚੋ ਅਲੋਪ
ਹੁੰਦੀ ਜਾ ਰਹੀ ਕਵੀਸ਼ਰੀ ਨਾਲ ਕੀਤੀ ਗਈ। ਹਰਜੀਤ ਲਾਸਾੜਾ, ਸ਼ੇਰਬਾਜ਼ ਧਾਲੀਵਾਲ, ਸੁਖਦੇਵ
ਮਾਹਲ ਦੇ ਕਵੀਸ਼ਰੀ ਜਥੇ ਨੇ ਇਕ ‘ਵਾਰ’ ਨਾਲ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਅਮਨ ਕੌਰ, ਕਵੀ
ਰਵਿੰਦਰ ਨਾਗਰਾ, ਸਰਬਜੀਤ ਸੋਹੀ, ਦਲਵੀਰ ਹਲਵਾਰਵੀ, ਮਨਜੀਤ ਬੋਪਾਰਾਏ, ਅਮਰਜੀਤ ਕਲਸੀ,
ਰਾਜਬੀਰ ਸਿੰਘ, ਕਵਿਤਰੀ ਪ੍ਰੀਤ ਸਰਾਂ, ਆਤਮਾ ਸਿੰਘ ਹੇਅਰ, ਗੁਰਜੀਤ ਸਿੰਘ ਬੈਂਸ, ਗਾਇਕ
ਲੱਕੀ ਸਿੰਘ, ਦਵਿੰਦਰ ਦਸਤਕ, ਜਰਨੈਲ ਸਿੰਘ ਬਾਸੀ, ਸੰਤੋਖ ਸਿੰਘ, ਗਿਆਨੀ ਉਪਿੰਦਰ ਸਿੰਘ,
ਗੁਰਜੀਤ ਬੈਂਸ, ਰਛਪਾਲ ਸਿੰਘ ਹੇਅਰ ਅਤੇ ਹੋਰ ਅਨੇਕਾਂ ਕਵੀਆਂ ਨੇ ਆਪਣੀਆਂ ਰਚਨਾਵਾਂ ਨਾਲ
ਸਰੋਤਿਆਂ ਨੂੰ ਕੀਲੀ ਰਖਿਆ। ਇਸ ਕਵੀ ਦਰਬਾਰ ਦਾ ਸਿੱਧਾ ਪ੍ਰਸਾਰਨ ਬ੍ਰਿਸਬਾਨੀ ਰੇਡੀਓ ਤੋਂ
ਕੀਤਾ ਗਿਆ, ਜਿਸ ਦਾ ਆਨੰਦ ਦੁਨੀਆਂ ਭਰ ਦੇ ਸਰੋਤਿਆਂ ਨੇ ਮਾਣਿਆ।ਭਵਿੱਖ ਵਿਚ ਇਸ ਤਰ੍ਹਾਂ
ਦੇ ਸਮਾਗਮ ਹੋਰ ਵੀ ਵਧੀਆ ਢੰਗ ਨਾਲ ਕਰਨ ਲਈ ਬ੍ਰਿਸਬੇਨ ਪੰਜਾਬੀ ਸੱਥ ਅਤੇ ਇੰਡੋਜ਼
ਪੰਜਾਬੀ ਕਲਚਰਲ ਸੁਸਾਇਟੀ ਵਲੋਂ ਸਾਂਝੇ ਤੋਰ ਤੇ ਸਹਿਮਤੀ ਪ੍ਰਗਟਾਈ ਗਈ।
****
****
No comments:
Post a Comment