ਜਰਮਨ : ਸ: ਮਨਮੋਹਣ ਸਿੰਘ ਜਰਮਨੀ ਸੀਨੀਅਰ ਪੱਤਰਕਾਰ ਯੌਰਪ ਨੇ ਇਕ ਪ੍ਰੈਸ ਬਿਆਨ ਰਾਂਹੀ ਅਪਣੇ ਵਲੋਂ ਨਵੀਂ ਬਣੀ ਦਸਤਾਰ ਸੰਘਰਸ ਕਮੇਟੀ ਦੇ ਸਾਰੇ ਮੈਂਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਅਰਦਾਸ ਕੀਤੀ ਕਿ ਪ੍ਰਮਾਤਮਾਂ ਸਾਰਿਆਂ ਨੂੰ ਸਿੱਖ ਕੌਮ ਦੇ ਇਸ ਸੰਘਰਸ ਵਿਚ ਸਫਲਤਾ ਦੇਵੇ। ਸ:ਮਨਮੋਹਣ ਸਿੰਘ ਜਰਮਨੀ ਨੇ ਕਿਹਾ ਕਿ ਫਰਾਂਸ ਦੇਸ਼ ਅੰਦਰ 2003 ਤੋਂ ਜਿਥੇ ਸਾਰੇ ਧਰਮਾਂ ਦੇ ਧਾਰਮਿਕ ਚਿੰਨਾਂ ਤੇ ਪਾਬੰਦੀ ਲਾਈ ਹੋਈ ਹੈ ਉਥੇ ਫਰਾਂਸ ਦੇ ਸਕੂਲਾਂ ਅਤੇ ਸਰਕਾਰੀ ਅਦਾਰਿਆਂ ਵਿੱਚ ਸਿੱਖਾਂ ਦੀ ਦਸਤਾਰ ਤੇ ਪਾਬੰਦੀ ਲੱਗੀ ਹੈ। ਇਸ ਲਗੀ ਪਾਬੰਦੀ ਦੇ ਖਿਲਾਫ ਫਰਾਂਸ ਦੀਆਂ ਸਿੱਖ ਸੰਸਥਾਵਾਂ,ਜਥੇਬੰਦੀਆਂ ਕਾਨੂੰਨੀ ਲੜਾਈ ਲੜ ਰਹੀਆਂ ਹਨ। ਇਸ ਸਿੱਖਾ ਦੇ ਗੰਭੀਰ ਮਸਲੇ ਨਾਲ ਸਾਰੇ ਯੂਰਪ ਸਮੇਤ ਸੰਸਾਰ ਭਰ ਦੇ ਬਾਕੀ ਦੇਸ਼ਾਂ ਵਿਚ ਰਹਿ ਰਹੇ ਸਿੱਖਾਂ ਨੇ ਅਪਣੇ ਅਪਣੇ ਤਰੀਕਿਆਂ ਨਾਲ ਫਰਾਂਸ ਸਰਕਾਰ ਦੇ ਰਾਜਦੂਤਾਂ ਨੂੰ ਅਪਣਾ ਰੋਸ ਜਾਹਿਰ ਕਰਦਿਆਂ ਫਰਾਂਸ ਦੇ ਰਾਸਟਰਪਤੀ ਨੂੰ ਬੇਨਤੀ ਕੀਤੀ ਹੈ ਅਤੇ ਕਰ ਰਹੇ ਹਨ ਕਿ ਫਰਾਂਸ ਵਿਚ ਸਿੱਖਾਂ ਦੀ ਦਸਤਾਰ ਤੇ ਪਾਬੰਦੀ ਲੱਗੀ ਨੂੰ ਖਤਮ ਕੀਤਾ ਜਾਵੇ। ਸਿੱਖਾਂ ਦੀ ਦਸਤਾਰ ਤੇ ਲੱਗੀ ਪਾਬੰਦੀ ਦੇ ਖਿਲਾਫ ਫਰਾਂਸ ਦੇ ਸਿੱਖ ਆਪਣੇ ਸੰਘਰਸ਼ ਨੂੰ ਉਸੇ ਵਕਤ ਤੋਂ ਲੜ ਰਹੇ ਹਨ। ਸ:ਮਨਮੋਹਣ ਸਿੰਘ ਜਰਮਨੀ ਨੇ ਕਿਹਾ ਕੇ ਬੀਤੀ ਦਿਨੀਂ ਫਰਾਂਸ ਦੇ ਗੁਰਦੁਆਰਾ ਸੰਤ ਬਾਬਾ ਪ੍ਰੇਮ ਸਿੰਘ ਜੀ ਲਾਕੋਰਨੇਵ ਵਿਖੇ ਦਸਤਾਰ ਦੇ ਮਸਲੇ ਦੇ ਸੰਬੰਧ ਵਿੱਚ ਦਸਤਾਰ ਦੇ ਮਸਲੇ ਤੇ ਖੁੱਲ ਕੇ ਵਿਚਾਰ ਵਿਟਾਂਦਰਾ ਕੀਤਾ ਗਿਆ। ਸ:ਮਨਮੋਹਣ ਸਿੰਘ ਜਰਮਨੀ ਨੇ ਕਿਹਾ ਕਿ ਫਰਾਂਸ ਦੀਆਂ ਜਥੇਬੰਦੀਆਂ ਨੂੰ ਇਹ ਹਲੂਣਾਂ ਉਸ ਵਕਤ ਲਗਾ ਜਦੋਂ ਪਿਛਲੇ ਦਿਨੀਂ ਅਮਰੀਕਾ ਵਿੱਚ ਭਾਰਤੀ ਰਾਜਦੂਤ ਅਤੇ ਭਾਰਤ ਸਰਕਾਰ ਦੇ ਸਰਕਾਰੀ ਸਿੱਖ ਅਧਿਕਾਰੀਆਂ ਨੂੰ ਹਵਾਈ ਅੱਡੇ ਤੇ ਦਸਤਾਰ ਉਤਾਰਨ ਲਈ ਮਜ਼ਬੂਰ ਕੀਤਾ ਗਿਆ ਜਿਸ ਨਾਲ ਸਾਰੇ ਸੰਸਾਰ ਭਰ ਦੇ ਸਿੱਖਾਂ ਅੰਦਰ ਰੋਸ ਜਾੱਗ ਗਿਆ ਜਿਸ ਨੂੰ ਦੇਖਦਿਆਂ ਫਰਾਂਸ ਦੀਆਂ ਸਾਰੀਆਂ ਸਿੱਖ ਜਥੇਬੰਦੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਇਸ ਗੱਲ ਤੇ ਡੂੰਘੀ ਚਿੰਤਾਂ ਜਾਹਿਰ ਕਰਦਿਆਂ ਅਮਰੀਕਾ ਸਰਕਾਰ ਦੀ ਸਖਤ ਸਬਦਾਂ ਵਿਚ ਨਿੰਦਾ ਕੀਤੀ। ਇਸ ਤੋਂ ਇਲਾਵਾ ਹੋਰ ਕਈ ਮਸਲਿਆਂ ਤੇ ਵਿਚਾਰ ਹੋਈ। ਇਸ ਮੌਕੇ ਫਰਾਂਸ ਵਿਚ ਇਕ ਦਸਤਾਰ ਸੰਘਰਸ਼ ਕਮੇਟੀ ਦਾ ਗਠਨ ਕੀਤਾ ਗਿਆ। ਜਿਸ ਵਿੱਚ
ਸਰਵਸੰਮਤੀ ਨਾਲ ਇਕਬਾਲ ਸਿੰਘ ਭੱਟੀ ਨੂੰ ਪ੍ਰਧਾਨ, ਸਮਸ਼ੇਰ ਸਿੰਘ ਅੰਮ੍ਰਿਤਸਰ ਨੂੰ ਮੀਤ ਪ੍ਰਧਾਨ,ਮੇਜਰ ਸਿੰਘ ਨੂੰ ਖਜਾਨਚੀ,ਬਸੰਤ ਸਿੰਘ ਪੰਜਹੱਥਾ ਨੂੰ ਜਨਰਲ ਸਕੱਤਰ,ਕੁਲਦੀਪ ਸਿੰਘ ਖਾਲਸਾ ਨੂੰ ਚੀਫ ਆਰਗੇਨਾਈਜ਼ਰ ਅਤੇ ਦਲਵਿੰਦਰਜੀਤ ਸਿੰਘ ਸੋਨੀ ਨੂੰ ਪ੍ਰੈੱਸ ਸਕੱਤਰ ਨਿਯੁਕਤ ਕੀਤਾ ਗਿਆ। ਇਸ ਗੱਲ ਦੀ ਬਹੁਤ ਖੁਸੀ ਹੋਈ ਹੈ ਕਿ ਘਟੋ ਘਟ ਸੱਚ ਤਾਂ ਸਾਹਮਣੇ ਆਇਆ ਜਦੋਂ ਕਿ ਫਰਾਂਸ ਦੇ ਲੀਡਰ ਦਸਤਾਰ ਮਸਲੇ ਬਾਰੇ ਅਪਣੇ ਅਪਣੇ ਬਿਆਨ ਦੇਕੇ ਸਿੱਖ ਕੌਮ ਨੂੰ ਜਾਣਕਾਰੀ ਦਿੰਦੇ ਰਹਿੰਦੇ ਹਨ। ਇਸ ਵਕਤ ਫਰਾਂਸ ਦੇਸ਼ ਅੰਦਰ ਵਿਚਰ ਰਹੇ ਸਿੱਖਾਂ ਨੇ ਆਪ ਸਵਿਕਾਰ ਕੀਤਾ ਹੈ ਕਿ ਬਹੁਤ ਢਿੱਲੇਪਣ ਨਾਲ ਦਸਤਾਰ ਮਸਲੇ ਬਾਰੇ ਕੰਮ ਕੀਤਾ ਜਾ ਰਿਹਾ ਹੈ। ਸ:ਮਨਮੋਹਣ ਸਿੰਘ ਜਰਮਨੀ ਨੇ ਕਿਹਾ ਕਿ ਜਿਥੇ ਪਹਿਲਾਂ ਵੀ ਕਈ ਕਮੇਟੀਆਂ ਦਸਤਾਰ ਮਸਲੇ ਤੇ ਕੰਮ ਕਰ ਰਹੀਆਂ ਹਨ ਉਥੇ ਇਸ ਗੱਲ ਦੀ ਖੁਸੀ ਹੈ ਕਿ ਇਕ ਹੋਰ ਨਵੀਂ ਦਸਤਾਰ ਸੰਘਰਸ ਕਮੇਟੀ ਦਾ ਗਠਨ ਕੀਤਾ ਗਿਆ ਹੈ। ਸ:ਮਨਮੋਹਣ ਸਿੰਘ ਜਰਮਨੀ ਨੇ ਕਿਹਾ ਕਿ ਦੁੱਖ ਇਹ ਹੈ ਕਿ ਸਿਰਫ ਕਮੇਟੀਆਂ ਬਣਾਉਣ ਅਤੇ ਅਹੁਦੇਦਾਰੀਆਂ ਲੈਣ ਹੇਠ ਅਪਣੇ ਹਾਊਮੈਂ ਨੂੰ ਤਾਕਤ ਦੇਣ ਅਤੇ ਫੋਕੀ ਅਖਬਾਰੀ ਬਿਆਨਬਾਜੀ ਕਰਕੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਵਾਲੇ ਬਹੁਤ ਹਨ ਜਿੰਨਾਂ ਨੇ ਸਿੱਖ ਕੌਮ ਦਾ ਭਾਰੀ ਨੁਕਸਾਨ ਕੀਤਾ ਹੈ ਅਤੇ ਕਰ ਰਹੇ ਹਨ ਜਿਸ ਦਾ ਸਿੱਧਾ ਅਸਰ ਸਾਡੀਆਂ ਆਉਣ ਵਾਲੀਆਂ ਪੀੜੀਆਂ ਤੇ ਪੈ ਰਿਹਾ ਹੈ। ਸ:ਮਨਮੋਹਣ ਸਿੰਘ ਜਰਮਨੀ ਕਿਹਾ ਕਿ ਮੇਰੀ ਬੇਨਤੀ ਹੈ ਕਿ ਇਸ ਦਸਤਾਰ ਸੰਘਰਸ ਕਮੇਟੀ ਦੇ ਪ੍ਰਧਾਨ ਸ: ਇਕਬਾਲ ਸਿੰਘ ਭੱਟੀ ਜਿੰਨਾਂ ਨੇ ਸੁਰੂ ਤੋਂ ਇਸ ਦਸਤਾਰ ਸੰਘਰਸ ਲਈ ਸਾਰੇ ਯੂਰਪ ਸਮੇਤ ਭਾਰਤ ਸਰਕਾਰ,ਪੰਜਾਬ ਸਰਕਾਰ ਤਕ ਪਹੁੰਚ ਕਰਕੇ ਅਵਾਜ ਉਠਾਈ ਹੈ ਇਸ ਲਈ ਮੈਨੂੰ ਉਮੀਦ ਹੈ ਕਿ ਉਸੇ ਤਰੀਕੇ ਨਾਲ ਸਾਰੀ ਬਣੀ ਨਵੀਂ ਦਸਤਾਰ ਸੰਘਰਸ ਕਮੇਟੀ ਫਰਾਂਸ ਦੇ ਸਮੂੱਹ ਸਿੱਖਾਂ ਵਿਸਵਾਸ਼ ਵਿਚ ਲੈਕੇ ਚਲਣਗੇ ਅਤੇ ਸਾਰੇ ਫਰਾਂਸ ਦੇ ਸਿੱਖ ਦਿਲੋਂ ਮਦਦ ਕਰਕੇ ਇਸ ਦਸਤਾਰ ਸੰਘਰਸ ਕਮੇਟੀ ਨੂੰ ਮਜਬੂਤ ਕਰਨਗੇ ਅਤੇ ਸਾਰੇ ਕਮੇਟੀ ਮੈਂਬਰ ਉਸ ਅਕਾਲ ਪੁੱਰਖ ਪ੍ਰਮਾਤਮਾਂ ਦੀ ਰਹਿਣਮਈ ਹੇਠ ਸੇਵਾ ਕਰਨਗੇ। ਮੈਂ ਅਪਣੇ ਵਲੋਂ ਸਾਰੀ ਕਮੇਟੀ ਨੂੰ ਵਧਾਈ ਦਿੰਦਾ ਹਾਂ ਅਤੇ ਅਰਦਾਸ ਕਰਦਾ ਹਾਂ ਕਿ ਪ੍ਰਮਾਤਮਾਂ ਸਾਰਿਆਂ ਨੂੰ ਸਕਤੀ ਪ੍ਰਦਾਨ ਕਰੇ ਜਿਸ ਨਾਲ ਸਿੱਖ ਕੌਮ ਦੇ ਇਸ ਸੰਘਰਸ ਵਿਚ ਸਫਲਤਾ ਹਾਸਿਲ ਹੋਵੇ। ਸ:ਮਨਮੋਹਣ ਸਿੰਘ ਜਰਮਨੀ ਨੇ ਅਖੀਰ ਵਿਚ ਕਿਹਾ ਕੇ ਜਿਸ ਤਰੀਕੇ ਨਾਲ ਇਸ ਦਸਤਾਰ ਮਸਲੇ ਸਬੰਧੀ ਢਿੱਲਾਪਣ ਅਤੇ ਸਿਰਫ ਇਕ ਦਸਤਾਰ ਦੇ ਮੁੱਦੇ ਤੇ ਵੱਖ ਵੱਖ ਕਮੇਟੀਆਂ ਦਾ ਗਠਨ ਹੋ ਰਿਹਾ ਹੈ ਇਸ ਤੋਂ ਇਹ ਮਹਿਸੂਸ ਹੋ ਰਿਹਾ ਹੈ ਕੇ ਕੀ ਫਰਾਂਸ ਦੇ ਸਾਰੇ ਸਿੱਖ ਦਸਤਾਰ ਮਸਲੇ ਲਈ ਇਕਜੁੱਟ ਹਨ ਇਹ ਤਾਂ ਫਰਾਂਸ ਦੇ ਸਿੱਖਾਂ ਨੇ ਦਸਣਾ ਹੈ। ਸਾਰੀ ਸਿੱਖ ਕੌਮ ਫਰਾਂਸ ਦੇ ਸਿੱਖਾਂ ਦੀ ਅਗਵਾਈ ਹੇਠ ਸੰਘਰਸ ਕਰਨਗੇ ਜੇਕਰ ਫਰਾਂਸ ਦੇ ਸਿੱਖ ਇਕ ਅਵਾਜ ਵਿਚ ਇਸ ਦਸਤਾਰ ਮਸਲੇ ਸਬੰਧੀ ਇਕੱਠੇ ਹਨ ਤਾਂ ਆਉਣ ਵਾਲਾ ਸਮਾਂ ਸਫਲਤਾ ਦਾ ਇੰਤਜਾਰ ਕਰਦਾ ਹੋਵੇਗਾ ਇਸ ਲਈ ਇਹ ਸਭ ਫਰਾਂਸ ਦੇ ਸਿੱਖਾਂ ਤੇ ਨਿਰਭਰ ਹੈ।****
No comments:
Post a Comment