ਜਰਮਨ : ਪ੍ਰਵਾਸੀ ਭਾਰਤੀਆਂ ਦੀ ਸੇਵਾ ਲਈ ਬਣੀ ਐਨ ਆਰ ਆਈ ਸਭਾ ਪੰਜਾਬ ਦੇ ਪ੍ਰਧਾਨ ਸ:ਕਵੰਲਜੀਤ ਸਿੰਘ ਹੇਅਰ ਨੇ ਯੂਰਪ ਦੇ ਸੀਨੀਅਰ ਪੱਤਰਕਾਰ ਮਨਮੋਹਣ ਸਿੰਘ ਜਰਮਨੀ ਨੂੰ ਐਨ ਆਰ ਆਈ ਸਭਾ ਜਰਮਨ ਦਾ ਸੀਨੀਅਰ ਮੀਤ ਪ੍ਰਧਾਨ ਅਤੇ ਚੀਫ ਆਰਗੇਨਾਈਜਰ ਨਿਯੁਕਤ ਕੀਤਾ ਹੈ। ਇਸ ਨਿਯੁਕਤੀ ਕਰਦਿਆਂ ਸ:ਕਵੰਲਜੀਤ ਸਿੰਘ ਹੇਅਰ ਨੇ ਕਿਹਾ ਕਿ ਇਹ ਨਿਯੁਕਤੀ ਦੋ ਸਾਲ ਲਈ ਕੀਤੀ ਗਈ ਹੈ। ਸ:ਹੇਅਰ ਨੇ ਕਿਹਾ ਕਿ ਮੈਨੂੰ ਉਮੀਦ ਹੈ ਕੇ ਸ: ਮਨਮੋਹਣ ਸਿੰਘ ਜਰਮਨੀ ਪਿਛਲੇ ਵੀਹ ਸਾਲ ਤੋਂ ਯੂਰਪ ਭਰ ਵਿਚ ਅਪਣੇ ਸਭਿਆਚਾਰ,ਵਿਰਸੇ ਅਤੇ ਪੰਜਾਬੀ ਮਾਂ ਬੋਲੀ ਮੀਡੀਏ ਲਈ ਸੇਵਾ ਕਰਦੇ ਆ ਰਹੇ ਹਨ ਉਥੇ ਪ੍ਰਵਾਸੀ ਭਾਰਤੀਆਂ ਨੂੰ ਵਿਦੇਸ਼ਾਂ ਵਿਚ ਆਉਂਦੀਆਂ ਮੁਸ਼ਕਲਾਂ ਨੂੰ ਹਲ ਕਰਨ ਵਿਚ ਵੀ ਅਪਣਾ ਯੋਗਦਾਨ ਪਾਉਣਗੇ। ਇਸ ਕੀਤੀ ਨਿਯੁਕਤੀ ਲਈ ਸ:ਮਨਮੋਹਣ ਸਿੰਘ ਜਰਮਨੀ ਨੇ ਸ:ਕਵੰਲਜੀਤ ਸਿੰਘ ਹੇਅਰ ਪ੍ਰਧਾਨ ਅਤੇ ਫਰਾਂਸ ਦੇ ਪ੍ਰਧਾਨ ਸ:ਇਕਬਾਲ ਸਿੰਘ ਭੱਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਵਲੋਂ
ਸੌਂਪੀ ਗਈ ਸੇਵਾ ਨੂੰ ਪੂਰੇ ਤਨ,ਮਨ,ਧਨ ਨਾਲ ਨਿਭਾਉਣਗੇ ਅਤੇ ਵਿਦੇਸ਼ਾਂ ਵਿਚ ਵਸਦੇ ਭਾਰਤੀ ਪੰਜਾਬੀਆਂ ਦੇ ਸਤਿਕਾਰ ਅਤੇ ਉਹਨਾਂ ਵਲੋਂ ਦੇਸ਼ ਲਈ ਕੀਤੇ ਜਾਂਦੇ ਕਾਰਜਾਂ ਲਈ ਸਤਿਕਾਰ ਕੀਤਾ ਜਾਵੇਗਾ ਤੇ ਪ੍ਰਵਾਸੀ ਭਾਰਤੀਆ ਨੂੰ ਭਾਰਤ ਸਮੇਤ ਪੰਜਾਬ ਵਿਚ ਕਾਰੋਬਾਰ ਕਰਨ ਲਈ ਕਹਿਣਗੇ ਅਤੇ ਸਭਾ ਦੀ ਤੱਰਕੀ ਲਈ ਕੰਮ ਕਰਨਗੇ॥****
No comments:
Post a Comment