ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਮਨਾਇਆ ਗਿਆ ਨਵੇਂ ਸਾਲ ਅਤੇ ਲੋਹੜੀ ਦਾ ਤਿਓਹਾਰ ਕੁੜੀਆਂ ਨੂੰ ਕੁੱਖ ਵਿੱਚ ਮਰਨ ਤੋਂ ਬਚਾਉਣ ਲਈ ਹੋਕਾ ਸਾਬਤ ਹੋਇਆ..........ਮਹਿਫਲ / ਹਰਬੰਸ ਬੁੱਟਰ


IMG_0669.jpgIMG_0677.jpgਕੈਲਗਰੀ :  ਦੂਸਰੇ ਮੁਲਕਾਂ ਵਿੱਚ ਆਕੇ ਵੀ ਪੰਜਾਬੀਆਂ ਨੇ ਭਾਵੇ ਆਪਣੇ ਤਿਓਹਾਰ ਮਨਾਉਣੇ ਨਹੀ ਛੱਡੇ ਪਰ ਪਰ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਵਿਰਸੇ ਪ੍ਰਿਤ ਫਿਕਰਮੰਦ ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਨਵੇਂ ਸਾਲ ਨੂੰ ਜੀ ਆਇਆਂ ਕਹਿਣ ਲਈ,ਅਤੇ ਲੋਹੜੀ ਦਾ ਤਿਓਹਾਰ ਮਨਾਉਣ ਲਈ ਵਾਈਟਹਾਰਨ ਕਮਿਓਨਟੀ ਹਾਲ ਵਿੱਚ 7 ਜਨਵਰੀ 2011 ਦੀ ਰਾਤ ਨੂੰ ਮਨਾਇਆ ਗਿਆ। “ ਲੋਕ ਅਵਾਜ” ਅਖਬਾਰ ਦੇ ਮੁੱਖ ਸੰਪਾਦਕ ਜਰਨੈਲ ਬਸੋਤਾ ,ਪ੍ਰਧਾਨ ਗੁਰਬਚਨ ਬਰਾੜ,ਜੋਗਿੰਦਰ ਸੰਘਾ ਮਹਿੰਦਰਪਾਲ,ਅਵਨਿੰਦਰ ਨੂਰ,ਬਲਵੀਰ ਗੋਰਾ ,ਮਨਜੋਤ ,ਦੀਪਸਿਖਾ,ਰੇਡੀਓ ਹੋਸਟ ਮਨਪ੍ਰੀਤ
ਬਰਾੜ,ਗੁਰਚਰਨ ਕੌਰ ਥਿੰਦ ਅਤੇ ਲੋਕ ਗਾਇਕ ਰਾਜ ਰਣਯੋਧ ਨੇ ਜਿਥੇ ਆਪਣੀ ਗਾਇਕੀ ਰਾਹੀ ਰੰਗ ਬੰਨਿਆ ਉਥੇ ਬਾਕੀ ਬੁਲਾਰਿਆਂ ਨੇ ਧੀਆਂ ਨੂੰ ਕੁੱਖਾਂ ਵਿੱਚ ਮਰਨ ਤੋਂ ਬਚਾਉਣ ਵਾਲੀ ਮੁਹਿੰਮ ਦੀ ਹਮਾਇਤ ਕਰਦਿਆਂ ਪੁੱਤਾਂ ਤੋਂ ਪਹਿਲਾਂ ਧੀਆਂ ਦੀਆਂ ਲੋਹੜੀਆਂ ਮਨਾੳਣ ਵਾਲੀ ਗੱਲ ਉੱਤੇ ਜੋ਼ਰ ਦਿੱਤਾ। ਛੋਟੇ ਬੱਚਿਆਂ ਤੋਂ ਲੈਕੇ 90 ਸਾਲ ਤੱਕ ਦੀਆਂ ਸਾਡੀਆਂ ਬੁੱਢੀਆਂ ਮਾਤਾਂਵਾਂ ਨੇ ਗਿੱਧੇ ਦੇ ਪਿੜ ਵਿੱਚ ਰੰਗ ਬੰਨਿਆ।

ਕੈਲਗਰੀ ਸਹਿਰ ਵਿੱਚ ਪਹਿਲੀ ਵਾਰ ਆਯੋਜਿਤ ਕੀਤਾ ਗਿਆ ਆਪਣੀ ਕਿਸਮ ਦਾ ਇਹ ਪ੍ਰੋਗ੍ਰਾਮ ਆਪਣੀ ਵੱਖਰੀ ਛਾਪ ਛੱਡ ਗਿਆ ਜਿਸ ਦੀ ਸਮੁੱਚੇ ਪੰਜਾਬੀ ਭਾਈਚਾਰੇ ਵਿੱਚ ਚਰਚਾ ਹੋ ਰਹੀ ਹੈ।

No comments:

Post a Comment