24ਵੀਆਂ ਸਿੱਖ ਖੇਡਾਂ ਦਾ ਵੱਜਿਆ ਸ਼ੁਰੂਆਤੀ ਬਿਗਲ..........ਸਿੱਖ ਖੇਡਾਂ / ਮਿੰਟੂ ਬਰਾੜ


ਐਡੀਲੇਡ : ਪਿਛਲੇ 24 ਵਰ੍ਹਿਆਂ ਤੋਂ ਦੁਨੀਆਂ ਭਰ ਵਿੱਚ ਆਪਣੀ ਕਾਮਯਾਬੀ ਦਾ ਡੰਕਾ ਵਜਾਉਣ ਵਾਲੀਆਂ "ਆਸਟ੍ਰੇਲੀਅਨ ਸਿੱਖ ਗੇਮਜ਼" ਜੋ ਕਿ ਇਸ ਬਾਰ ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਵਿੱਚ ਹੋ ਰਹੀਆਂ ਹਨ, ਨੂੰ ਕਰਵਾਉਣ ਦੀ ਰਸਮੀ ਸ਼ੁਰੂਆਤ ਦਾ ਬਿਗਲ ਵੱਜ ਚੁੱਕਿਆ ਹੈ। ਇਸ ਬਾਰ ਇਹਨਾਂ ਖੇਡਾਂ ਦੀ ਮੇਜ਼ਬਾਨੀ ਸਾਊਥ ਆਸਟ੍ਰੇਲੀਆ ਦਾ ਸਿੱਖ ਭਾਈਚਾਰਾ ਉੱਘੇ ਸਮਾਜ ਸੇਵੀ ਮਹਾਂਬੀਰ ਸਿੰਘ ਗਰੇਵਾਲ ਦੀ ਅਗਵਾਈ ਹੇਠ ਕਰ ਰਿਹਾ ਹੈ। ਸਿੱਖ ਭਾਈਚਾਰੇ ਦੇ ਨਾਲ ਨਾਲ ਹੋਰ ਵੀ ਇੰਡੀਅਨ ਕਮਿਊਨਿਟੀਆਂ ਦੇ ਲੋਕ ਇਹਨਾਂ ਸਿੱਖ ਖੇਡਾਂ ਨੂੰ ਕਾਮਯਾਬ ਕਰਨ ਲਈ ਤਹਿ ਦਿਲੋਂ ਮਦਦ ਕਰ ਰਹੇ ਹਨ। ਪਿਛਲੇ ਦਿਨੀਂ ਦਿਵਾਲੀ ਦੇ ਮੌਕੇ ਤੇ ਇਹਨਾਂ ਖੇਡਾਂ ਲਈ ਫ਼ੰਡ ਇਕੱਠਾ ਕਰਨ ਲਈ ਇਕ ਡਿਨਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਇਹਨਾਂ ਖੇਡਾਂ ਦੀ ਵੈੱਬ ਸਾਈਟ www.australiansikhgames.com ਵੀ ਰੀਲੀਜ ਕੀਤੀ ਗਈ ਤਾਂ ਜੋ ਦੂਰੋਂ ਨੇੜੇ ਬੈਠੇ ਇੱਛੁਕ ਲੋਕ ਖੇਡਾਂ ਬਾਰੇ ਜਾਣਕਾਰੀ ਅਤੇ ਆਪਣੀ ਸ਼ਮੂਲੀਅਤ ਦਰਜ ਕਰ ਸਕਣ। ਇਸ ਮੌਕੇ ਤੇ ਇੰਡੀਅਨ ਐਸੋਸੀਏਸ਼ਨ ਦੇ ਪ੍ਰਧਾਨ ਰਿ. ਜਰਨਲ ਵਿਕਰਮ ਮਦਾਨ ਨੇ ਸਾਰੇ ਹਿੰਦੁਸਤਾਨੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਵਿਕਾਰੀ ਸਿੱਖ ਖੇਡਾਂ ਨੂੰ ਕਾਮਯਾਬ ਕਰਨ ਲਈ ਵੱਧ ਚੜ੍ਹ ਕੇ ਹਿੱਸਾ ਪਾਉਣ।ਇਸ ਡਿਨਰ ਵਿੱਚ ਹਾਜ਼ਰ ਹੋਣ ਵਾਲੀਆਂ ਵਿੱਚ ਸ. ਭੁਪਿੰਦਰ ਸਿੰਘ ਤੱਖੜ, ਸ. ਚਮਕੌਰ ਸਿੰਘ, ਸ. ਬਿੱਕਰ ਸਿੰਘ, ਸ. ਏ.ਪੀ. ਸਿੰਘ, ਸ. ਮੋਹਨ ਸਿੰਘ ਨਾਗਰਾ (ਪੰਜਾਬ ਲਾਇਨ) ਸੋਰਵ ਅਗਰਵਾਲ (ਗਾਂਧੀ ਰੇਸਤਰਾਂ), ਮੁਨੀਸ਼ ਭੱਲਾ, ਸੁਖਦੀਪ ਸਿੰਘ, ਸੁਮਿਤ ਟੰਡਨ, ਗਿਆਨੀ ਪੁਸ਼ਪਿੰਦਰ ਸਿੰਘ, ਮਾਨਵ ਬਰਾੜ ਅਤੇ ਪ੍ਰਵੀਨ ਕੁਮਾਰ ਆਦਿ ਹਾਜਰ ਸਨ। ਇਸ ਮੌਕੇ ਤੇ ਇਕ ਰੰਗਾ-ਰੰਗ ਪ੍ਰੋਗਰਾਮ ਜਿਸ ਵਿੱਚ ਬਾਲਾ ਕਲਾਵਾ ਤੋਂ ਆਈਆਂ ਦੋ ਆਸਟ੍ਰੇਲੀਅਨ ਮੁਟਿਆਰਾਂ ਨੇ ਹਿੰਦੁਸਤਾਨੀ ਨਾਚ ਨਚ ਕੇ ਸਾਰੀਆਂ ਨੂੰ ਹੈਰਾਨ ਕਰ ਦਿਤਾ। ਇਸ ਸਾਰੇ ਪ੍ਰੋਗਰਾਮ ਦਾ ਮੰਚ ਸੰਚਾਲਨ ਹੈਰੀ ਸਿੰਘ ਅਤੇ ਸਮੀਤਾ ਬਾਹੀ ਨੇ ਬੜੇ ਬਖ਼ੂਬੀ ਢੰਗ ਨਾਲ ਕੀਤਾ। 

****


No comments:

Post a Comment