ਕਨੇਡਾ ਵਿੱਚ ਸੂਬਾ ਪੱਧਰੀ ਕਬੱਡੀ ਐਸ਼ੋਸੀਏਸਨ ਦੀ ਸਥਾਪਨਾ.......... ਚੋਣ / ਮਾਲਵਿੰਦਰ ਟਿਵਾਣਾਕੈਲਗਰੀ : ਕਨੇਡਾ ਵਿੱਚ ਅਲਬਰਟਾ ਸੂਬੇ ਦੇ ਸਹਿਰ ਕੈਲਗਰੀ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸ: ਸਿਕੰਦਰ ਸਿੰਘ ਮਲੂਕਾ ਪ੍ਰਧਾਨ ਪੰਜਾਬ ਕਬੱਡੀ ਐਸ਼ੋਸੀਏਸਨ ਪੰਜਾਬ ਨੇ ਇੱਕ ਸੂਬਾ ਪੱਧਰੀ ਕਬੱਡੀ ਐਸੋ਼ਸੀਏਸਨ ਦੀ ਸਥਾਪਨਾ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਸਿ਼ਰਕਤ ਕੀਤੀ। ਜਿਕਰਯੋਗ ਹੈ ਪੰਜਾਬ ਕਬੱਡੀ ਐਸ਼ੋਸੀਏਸਨ ਪੰਜਾਬ ਵੱਲੋ ਮਾਨਤਾ ਪ੍ਰਾਪਤ ਪੰਜਾਬ ਕਬੱਡੀ ਐਸ਼ੋਸੀਏਸਨ ( ਐਨ.ਆਰ.ਆਈ.ਵਿੰਗ) ਕਨੇਡਾ ਦੀ ਰਜਿਸਟ੍ਰੇਸਨ ਰਾਸਟਰੀ ਪੱਧਰ ਤੇ ਪਿਛਲੇ ਸਮੇ ਦੌਰਾਨ ਹੋ ਚੂਕੀ ਹੈ।ਇਸ ਐਸ਼ੋਸੀਏਸਨ ਦੇ ਸੰਸਥਾਪਕ ਸ: ਮਾਲਵਿੰਦਰ ਸਿੰਘ ਟਿਵਾਣਾ ਦੇ ਯਤਨਾਂ ਸਦਕਾ ਅਲਬਰਟਾ ਸੂਬੇ ਵਿੱਚ ਪਹਿਲਾਂ ਤੋਂ ਹੀ ਸ: ਮੇਜਰ ਸਿੰਘ ਬਰਾੜ (ਭਲੂਰ) ਅਤੇ ਸਾਥੀਆਂ ਦੀ ਅਗਵਾਈ ਹੇਠ ਸਫਲਤਾ ਨਾਲ ਚੱਲ ਰਹੇ ਕਬੱਡੀ ਕਲੱਬਾਂ ਅਤੇ ਪੰਜਾਬ ਕਬੱਡੀ ਐਸ਼ੋਸੀਏਸਨ ( ਐਨ.ਆਰ.ਆਈ.ਵਿੰਗ)ਕਨੇਡਾ ਦੇ ਕਬੱਡੀ ਕਲੱਬਾਂ ਨੂੰ ਮਿਲਾਕੇ ਕੁੱਲ ਅੱਠ ਖੇਡ ਕਲੱਬਾਂ ਵਾਲੀ ਨਵੀ ਸੂਬਾ ਪੱਧਰੀ ਕਬੱਡੀ ਐਸ਼ੋਸੀਏਸਨ ਦਾ ਗਠਨ ਕੀਤਾ ਗਿਆ ਅਤੇ ਮੇਜਰ ਸਿੰਘ ਬਰਾੜ ਨੂੰ ਇਸ ਦਾ ਪ੍ਰਧਾਨ ਥਾਪਿਆ ਗਿਆ। ਇਸ ਮੌਕੇ ਤੇ ਬੋਲਦਿਆਂ ਸ: ਸਿਕੰਦਰ ਸਿੰਘ ਮਲੂਕਾ ਨੇ ਐਸ਼ੋਸੀਏਸਨ ਦੇ ਅਹੁਦੇਦਾਰਾਂ ਅਤੇ ਵੱਖ ਵੱਖ ਅਦਾਰਿਆਂ ਤੋਂ ਆਏ ਹੋਏ ਪਤਵੰਤਿਆਂ/ਖੇਡ ਪ੍ਰੇਮੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਸ਼ਲਾਘਾਯੋਗ ਕਦਮ ਦੀ ਪੰਜਾਬ ਕਬੱਡੀ ਐਸ਼ੋਸੀਏਸਨ ਪੰਜਾਬ ਹਮੇਸਾ ਸਹਿਯੋਗ,ਸ਼ੁਚੱਜੀ ਅਗਵਾਈ ਅਤੇ ਮਿਲਵਰਤਨ ਦਾ ਵਾਅਦਾ ਕਰਦੀ ਹੈ।ਉਨਾਂ ਨੇ ਹਰ ਸਮੇਂ ਲੋੜੀਦੀ ਢੁੱਕਵੀ ਮੱਦਦ ਪੰਜਾਬ ਸਰਕਾਰ ਵੱਲੋਂ ਦਿਵਾਉਣ ਦਾ ਵਾਅਦਾ ਵੀ ਕੀਤਾ ,ਅਤੇ ਪ੍ਰਬੰਧਕਾ ਨੂੰ ਅਪੀਲ ਕੀਤੀ ਕਿ ਕਬੱਡੀ ਖੇਡ ਅਤੇ ਪੰਜਾਬੀ ਭਾਈਚਾਰੇ ਦੀ ਸੱਚੀ ਸੁੱਚੀ ਸੇਵਾ ਕਰਨ ਹਿਤ ਨਸ਼ਾ ਰਹਿਤ ਖਿਡਾਰੀਆਂ ਨੂੰ ਹੀ ਸੱਦਾ ਦਿੱਤਾ ਜਾਵੇ। ਉਹਨਾਂ ਨੇ ਇਹ ਵੀ ਵਾਅਦਾ ਕੀਤਾ ਪੰਜਾਬ ਵਿੱਚੋਂ ਖਿਡਾਰੀਆਂ ਦੀ ਨੌਮੀਨੇਸ਼ਨ ਸਮੇਂ ਤਸਦੀਕ ਸੁਦਾ ਡਰੱਗ ਟੈਸਟ ਦਾ ਪ੍ਰਬੰਧ ਕਰਨ ਲਈ ਪੰਜਾਬ ਸਰਕਾਰ ਨਾਲ ਰਾਬਤਾ ਕਾਇਮ ਕਰਨਗੇ।ਉਹਨਾਂ ਨੇ ਸੁਝਾਅ ਦਿੱਤਾ ਪੰਜਾਬ ਕਬੱਡੀ ਐਸੋ਼ਸੀਏਸਨ ( ਐਨ.ਆਰ.ਆਈ.ਵਿੰਗ)ਕਨੇਡਾ ਨੂੰ ਇਸ ਤਰਾਂ ਦੀਆਂ ਐਸੋ਼ਸੀਏਸਨਾਂ ਬਾਕੀ ਰਹਿੰਦੇ ਸੂਬਿਆਂ ਵਿੱਚ ਬਣਾਈਆਂ ਜਾਣ ਤਾਂ ਜੋ ਰਾਸਟਰੀ ਪੱਧਰ ਉੱਤੇ ਕਬੱਡੀ ਦੀ ਪਹਿਚਾਣ ਬਣਾਕੇ ਉਲਿੰਪਕ ਖੇਡਾਂ ਵਿੱਚ ਸਾਮਿਲ ਕਰਾਉਣ ਹਿਤ ਦਬਾਅ ਬਣਾਇਆ ਜਾ ਸਕੇ।ਸਮਾਗਮ ਦੇ ਅੰਤ ਵਿੱਚ ਸ: ਮਾਲਵਿੰਦਰ ਸਿੰਘ ਟਿਵਾਣਾ ਨੇ ਧੰਨਵਾਦੀ ਸ਼ਬਦ ਕਹਿੰਦੇ ਹੋਏ ਸੰਖੇਪ ਵਿੱਚ ਐਸ਼ੋਸੀਏਸ਼ਨ ਦੀ ਬਣਤਰ ਅਤੇ ਉਦੇਸਾਂ ਬਾਰੇ ਦੱਸਿਆ।ਉਨਾਂ ਕਿਹਾ ਕਿ ਇਸ ਐਸ਼ੋਸੀਏਸ਼ਨ ਦੀ ਵਿਲੱਖਣਤਾ ਆਮ ਲੋਕਾਂ ਨੂੰ ਮੈਂਬਰ ਬਣਾਕੇ ਹਰ ਕੰਮ ਨੂੰ ਪਾਰਦਰਸੀ ਅਤੇ ਹਰ ਕੰਮ ਨਾਲ ਸਬੰਧਤ ਢੁੱਕਵੀਆਂ ਵੱਖ ਵੱਖ ਕਮੇਟੀਆਂ ਬਣਾਕੇ ਸੁਰੂ ਕੀਤਾ ਗਿਆ ਹੈ।ਪੰਜਾਬ ਕਬੱਡੀ ਐਸ਼ੋਸੀਏਸਨ ( ਐਨ.ਆਰ.ਆਈ.ਵਿੰਗ)ਕਨੇਡਾ ਦਾ ਮੁਖ ਉਦੇਸ ਨਸਾ ਰਹਿਤ ਨਰੋਏ ਸਮਾਜ ਦੀ ਸਿਰਜਣਾਂ,ਆਪਸੀ ਮਿਲਵਰਤਨ ਤੇ ਪਿਆਰ ਤੋਂ ਇਲਾਵਾ ਨਵੀਂ ਪੀੜੀ ਨੂੰ ਆਪਣੇ ਸਮਾਜ,ਸੱਭਿਆਚਾਰ,ਮਾਂ ਬੋਲੀ ਨਾਲ ਜੋੜੀ ਰੱਖਣਾ ਹੈ।
****

No comments:

Post a Comment