ਪੰਜਾਬੀ
ਲਿਖ਼ਾਰੀ ਸਭਾ ਕੈਲਗਰੀ, ਕੈਨੇਡਾ ਦੀ ਨਵੰਬਰ ਮਹੀਨੇ ਦੀ ਮਟਿੰਗ 18 ਨਵੰਬਰ ਦਿਨ ਐਤਵਾਰ
ਨੂੰ ਕੈਲਗਰੀ ਦੇ ਕੋਸੋ ਹਾਲ ਵਿਚ ਹੋਈ। ਜਨਰਲ ਸਕੱਤਰ ਬਲਜਿੰਦਰ ਸੰਘਾ ਨੇ ਪ੍ਰਧਾਨ
ਮਹਿੰਦਰਪਾਲ ਸਿੰਘ ਪਾਲ, ਹਰੀਪਾਲ ਅਤੇ ਗੁਰਬਚਰਨ ਬਰਾੜ ਨੂੰ ਪ੍ਰਧਾਨਗੀ ਮੰਡਲ ਵਿਚ ਬੈਠਣ
ਦਾ ਸੱਦਾ ਦਿੱਤਾ। ਉੱਘੇ ਕਮੇਡੀਅਨ ਕਲਾਕਾਰ ਜਸਪਾਲ ਭੱਟੀ ਦੀ ਮੌਤ ‘ਤੇ ਸਭਾ ਵੱਲੋਂ ਸ਼ੋਕ
ਦਾ ਮਤਾ ਪਾਇਆ ਗਿਆ। ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਨੌਜਵਾਨ ਗਾਇਕ ਸਤਵੰਤ ਸਿੰਘ ਸੱਤੇ
ਨੇ ਧਾਰਮਿਕ ਲੋਕਾਂ ਵਿਚ ਗਲਤ ਬੰਦਿਆਂ ਵੱਲੋਂ ਕੀਤੇ ਜਾਂਦੇ ਕਾਲੇ ਕੰਮਾਂ ਨੂੰ ਭੰਡਦੇ ਗੀਤ
ਨਾਲ ਕੀਤੀ। ਹਰਨੇਕ ਬੱਧਨੀ ਨੇ ਨਵੰਬਰ ਮਹੀਨੇ ਨੂੰ ਕੁਰਬਾਨੀਆਂ ਦਾ ਮਹੀਨਾ ਕਹਿੰਦਿਆਂ ਇਸ
ਬਾਰੇ ਆਪਣੀ ਰਚਨਾ ਸਾਂਝੀ ਕੀਤੀ। ਬੀਜਾ ਰਾਮ ਨੇ ਮਹਿੰਦਰਪਾਲ ਸਿੰਘ ਪਾਲ ਦੀ ਲਿਖ਼ੀ ਗਜ਼ਲ
ਖੂਬਸੂਰਤ ਅਵਾਜ਼ ਵਿਚ ਸੁਣਾਈ। ਸਭਾ ਵੱਲੋਂ ਬੱਚਿਆਂ ਨੂੰ ਪੰਜਾਬੀ ਬੋਲੀ ਅਤੇ ਵਿਰਸੇ ਨਾਲ
ਜੋੜਨ ਦੇ ਉਪਰਾਲੇ ਤਹਿਤ ਇਸ ਵਾਰ ਬੱਚੇ ਸਿਮਰਨਪ੍ਰੀਤ ਸਿੰਘ ਨੇ ਹਾਜ਼ਰੀ ਲੁਆਈ, ਮੰਗਲ
ਚੱਠਾ ਵੱਲੋਂ ਸਪਾਂਸਰ ਕੀਤਾ ਗਿਆ ਇਨਾਮ ਸਿਮਰਨਪ੍ਰੀਤ ਸਿੰਘ ਨੂੰ ਸਭਾ ਦੇ ਮੈਂਬਰਾਂ ਵੱਲੋਂ
ਭੇਂਟ ਕੀਤਾ ਗਿਆ।
ਇਸਤੋਂ
ਬਾਅਦ ਦਰਸ਼ਨ ਸਿੰਘ ਗੁਰੂ ਦੇ ਨਵੇਂ ਨਾਵਲ ‘ ਬੁਰਜਾਂ ਦੇ ਖੰਡਰ’ ਦਾ ਰੀਲੀਜ਼ ਸਮਾਰੋਹ
ਸ਼ੁਰੂ ਹੋਇਆ। ਜਨਰਲ ਸਕੱਤਰ ਬਲਜਿੰਦਰ ਸੰਘਾ ਵੱਲੋਂ ਹਰੀਪਾਲ ਨੂੰ ਇਸ ਨਾਵਲ ਤੇ ਆਪਣਾ
ਪਰਚਾ ਪੜ੍ਹਨ ਦੀ ਬੇਨਤੀ ਕੀਤੀ ਗਈ। ਹਰੀਪਾਲ ਜੀ ਨੇ ਆਪਣਾ ਗੰਭੀਰ ਪਰਚਾ ਪੜਦਿਆਂ ਆਖਿਆ ਕਿ
ਇਹ ਨਾਲ ਜਿੱਥੇ ਪਿਛਲੇ ਕਈ ਦਹਾਕਿਆਂ ਵਿਚ ਆਈ ਪੰਜਾਬ ਦੇ ਪੇਂਡੂ ਖੇਤਰ ਦੀ ਤਬਦੀਲੀ ਦਾ
ਪੂਰਾ ਲੇਖਾ-ਜੋਖਾ ਬਿਆਨ ਕਰਦਾ ਹੈ, ਉੱਥੇ ਰਾਜਨੀਤਕ ਤਬਦੀਲੀਆਂ, ਜ਼ਮੀਨ ਲਈ ਪਿਆਰ ਅਤੇ
ਆਚਰਣਕ ਕਦਰਾਂ-ਕੀਮਤਾਂ ਦਾ ਵੀ ਲਗਾਤਾਰ ਵਿਸ਼ਲੇਸ਼ਣ ਕਰਦਾ ਜਾਂਦਾ ਹੈ। ਗੁਰਬਚਨ ਬਰਾੜ ਨੇ
ਆਪਣੇ ਵਿਚਾਰ ਪੇਸ਼ ਕਰਦਿਆਂ ਆਖਿਆ ਕਿ ਇਹ ਨਾਵਲ ਭਾਸ਼ਾ ਦੇ ਉਹ ਪੱਖ ਦਿਖਾਉਂਦਾ ਹੈ, ਜੋ
ਅਸਲੀ ਹਨ ਤੇ ਹੰਢਾਏ ਹੋਏ ਜਾਪਦੇ ਹਨ। ਇਸਤੋਂ ਬਾਅਦ ਸਭਾ ਦੀ ਕਾਰਜਕਾਰਨੀ ਕਮੇਟੀ ਦੇ
ਮੈਂਬਰਾਂ ਵੱਲੋਂ ਤਾੜੀਆਂ ਦੀ ਗੜ-ਗੜਾਹਟ ਵਿਚ ਨਾਵਲ ਰੀਲੀਜ਼ ਕੀਤਾ ਗਿਆ।
ਸਭਾ ਵੱਲੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਪ੍ਰਸਿੱਧ ਗਾਇਕ ਚਰਨਜੀਤ ਵਿੱਕੀ ਦੀ ਨਵੀਂ ਆ ਰਹੀ ਐਲਬਮ ‘ ਮਸਤੀ, ਦਾ ਫ਼ਨ’ ਦਾ ਪੋਸਟਰ ਵੀ ਰੀਲੀਜ਼ ਕੀਤਾ ਗਿਆ। ਪ੍ਰਧਾਨ ਮਹਿੰਦਰਪਾਲ ਸਿੰਘ ਪਾਲ ਨੇ ਨੰਦਲਾਲ ਨੂਰਪੁਰੀ ਦੇ ਪਰਿਵਾਰ ਵੱਲੋਂ ਆਇਆ ਲੈਟਰ ਸਭ ਨਾਲ ਸਾਂਝਾ ਕੀਤਾ, ਜਿਸ ਵਿਚ ਉਹਨਾਂ ਦੇ ਪਰਿਵਾਰ ਵੱਲੋਂ 22473 ਰੁਪਏ ਦੀ ਕੀਤੀ ਸਹਾਇਤਾ ਬਦਲੇ ਸਭਾ ਦਾ ਧੰਨਵਾਦ ਕੀਤਾ ਗਿਆ ਸੀ, ਅਤੇ ਨਾਲ ਹੀ ਸਭਾ ਦੀ 30 ਨਵੰਬਰ ਨੂੰ ਬੀਕਾਨੇਰ ਸਵੀਟਸ ਤੇ ਹੋਣ ਵਾਲੀ ਪਾਰਟੀ ਵਿਚ ਸਭ ਨੂੰ ਪਰਿਵਾਰਾਂ ਸਮੇਤ ਪੁੱਜਣ ਦੀ ਬੇਨਤੀ ਕੀਤੀ। ਗੁਰਚਰਨ ਕੌਰ ਥਿੰਦ ਨੇ ਘਰੇਲੂ ਹਿੰਸਾ ਬਾਰੇ ਹੋਣ ਵਾਲੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ। ਬਲਜਿੰਦਰ ਸੰਘਾ ਨੇ ਰੁਇਲ ਵੋਮੇਨ ਐਸੋਸੀਏਸ਼ਨ ਵੱਲੋਂ ਕਰਵਾਏ ਜਾ ਰਹੇ ਪੰਜ ਸਾਲਾਂ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਸਬੰਧੀ ਹੋਰ ਜਾਣਕਾਰੀ ਲਈ ਗੁਰਮੀਤ ਕੌਰ ਸਰਪਾਲ ਨਾਲ ਸੰਪਰਕ ਕਰਨ ਦੀ ਬੇਨਤੀ ਕੀਤੀ। ਮਾ.ਭਜਨ ਸਿੰਘ ਗਿੱਲ, ਕੁਲਬੀਰ ਸ਼ੇਰਗਿੱਲ, ਗੁਰਦਿਆਲ ਸਿੰਘ ਖਹਿਰਾ, ਭੁਪਿੰਦਰ ਸਿੰਘ ਸੇਖ਼ੋਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਡਾ. ਮਹਿੰਦਰ ਸਿੰਘ ਹੱਲਣ ਨੇ ਆਪਣੇ ਚੁਟਕਲਿਆਂ ਨਾਲ ਸਭ ਨੂੰ ਹੱਸਣ ਲਾ ਦਿੱਤਾ। ਹਰਮਿੰਦਰ ਕੌਰ ਢਿੱਲੋਂ, ਕਮਲਜੀਤ ਕੌਰ ਸ਼ੇਰਗਿੱਲ, ਹੈਪੀ ਦਿਵਾਲੀ, ਬਲਵੀਰ ਗੋਰਾ, ਸੁਖਪਾਲ ਪਰਮਾਰ, ਗੁਰਮੀਤ ਕੌਰ ਸਰਪਾਲ, ਸਰੰਸ਼ ਕਾਲੀਆ, ਰਜਿੰਦਰ ਕੌਰ ਸਵੈਚ ਪ੍ਰਸਿੱਧ ਗਾਇਕ ਚਰਨਜੀਤ ਵਿੱਕੀ, ਸੁਰਿੰਦਰ ਗੀਤ, ਜਤਿੰਦਰ ਸਵੈਚ, ਅਜੈਬ ਸਿੰਘ ਸੇਖੋਂ, ਤਰਲੋਚਨ ਸਿੰਘ ਸੈਂਭੀ, ਅਵਨਿੰਦਰ ਨੂਰ ਨੇ ਆਪਣੀਆਂ ਰਚਨਾਵਾਂ ਨਾਲ ਭਰਵੀਂ ਹਾਜਰ਼ੀ ਲਾਈ। ਇਹਨਾਂ ਤੋਂ ਇਲਾਵਾ ਕੁੰਦਨ ਸਿੰਘ ਸ਼ੇਰਗਿੱਲ, ਜੋਗਿੰਦਰ ਸਿੰਘ ਸੰਘਾ, ਜਸਵੰਤ ਸਿੰਘ ਗਿੱਲ, ਪ੍ਰੋ.ਮਨਜੀਤ ਸਿੰਘ ਸਿੱਧੂ, ਰਾਜਨ ਸੰਘਾ, ਰੌਬਨ ਸੰਘਾ, ਰਣਜੀਤ ਲਾਡੀ, ਸਤਵਿੰਦਰ ਸਿੰਘ (ਜੱਗ ਪੰਜਾਬੀ), ਸੁਰਿੰਦਰ ਕੌਰ, ਨਵਕਿਰਨ ਸਿੰਘ, ਪਰਦੀਪ ਸਿੰਘ ਕੰਗ, ਪ੍ਰਸ਼ੋਤਮ ਪੱਤੋ ਆਦਿ ਸੱਜਣ ਹਾ਼ਜ਼ਰ ਸਨ। ਚਾਹ ਅਤੇ ਸਨੈਕਸ ਦਾ ਪ੍ਰਬੰਧ ਹਰੀਪਾਲ ਦੇ ਪਰਿਵਾਰ ਵੱਲੋਂ ਕੀਤਾ ਗਿਆ । ਅਖੀਰ ਵਿਚ ਸਭਾ ਦੇ ਪ੍ਰਧਾਨ ਮਹਿੰਦਰਪਾਲ ਸਿੰਘ ਪਾਲ ਨੇ ਸਭ ਦਾ ਧੰਨਵਾਦ ਕੀਤਾ। ਸਭਾ ਦੀ ਅਗਲੀ ਮਹੀਨਾਵਾਰ ਮੀਟਿੰਗ 16 ਦਸੰਬਰ 2012 ਨੂੰ ਹੋਵੇਗੀ, ਹੋਰ ਜਾਣਕਾਰੀ ਲਈ ਪ੍ਰਧਾਨ ਮਹਿੰਦਰਪਾਲ ਸਿੰਘ ਪਾਲ ਨਾਲ 403-880-1677 ਜਾਂ ਜਨਰਲ ਸਕੱਤਰ ਬਲਜਿੰਦਰ ਸੰਘਾ ਨਾਲ 403-680-3212 ਤੇ ਸਪੰਰਕ ਕੀਤਾ ਜਾ ਸਕਦਾ ਹੈ।
****

No comments:
Post a Comment